ਮੋਲਦੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Republic of Moldova
Republica Moldova
ਝੰਡਾ ਮੋਹਰ
ਐਨਥਮ: Limba Noastră  
ਸਾਡੀ ਭਾਸ਼ਾ
ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ) ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ)
ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ)
ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ)
ਰਾਜਧਾਨੀ
and largest city
Flagge-Chisinau-01-10.png ਚਿਸਿਨਾਊ
47°0′N 28°55′E / 47.000°N 28.917°E / 47.000; 28.917
ਐਲਾਨ ਬੋਲੀਆਂ ਮੋਲਦਾਵੀ[1]1
ਕਦਰ ਹਾਸਲ ਖੇਤਰੀ ਬੋਲੀਆਂ ਗਗੌਜ਼, ਰੂਸੀ ਅਤੇ ਯੂਕਰੇਨੀ
ਜ਼ਾਤਾਂ (2004) 69.6% ਮੋਲਦਾਵੀ2
11.2% ਯੂਕਰੇਨੀ
9.4% ਰੂਸੀ
3.8% ਗਗੌਜ਼
2.0% ਬੁਲਗਾਰੀ
1.9% ਰੋਮਾਨੀ2
1.5% ਹੋਰ ਅਤੇ ਅਨਿਸ਼ਚਿਤ [1]
(ਟ੍ਰਾਂਸਨਿਸਟੀਰੀਆ ਸਮੇਤ)
ਡੇਮਾਨਿਮ ਮੋਲਦਾਵੀ
ਸਰਕਾਰ ਸੰਸਦੀ ਗਣਰਾਜ
 •  ਰਾਸ਼ਟਰਪਤੀ ਨਿਕੋਲਾਈ ਟਿਮੋਫ਼ਤੀ
 •  ਪ੍ਰਧਾਨ ਮੰਤਰੀ ਵਲਾਦ ਫ਼ਿਲਾਤ
 •  ਸੰਸਦ ਮੁਖੀ ਮਾਰਿਆਨ ਲੁਪੂ
ਕਾਇਦਾ ਸਾਜ਼ ਢਾਂਚਾ ਸੰਸਦ
ਚੱਕਬੰਦੀ
 •  ਆਜ਼ਾਦੀ ਘੋਸ਼ਣਾ 23 ਜੂਨ 1990 
 •  ਆਜ਼ਾਦੀ ਘੋਸ਼ਣਾ(ਸੋਵੀਅਤ ਸੰਘ ਤੋਂ)
27 ਅਗਸਤ 19913 
 •  ਮੋਲਦੋਵਾ ਦੇ ਸੰਵਿਧਾਨ ਦਾ ਅਪਣਾਇਆ ਜਾਣਾ 29 ਜੁਲਾਈ 1994 
ਰਕਬਾ
 •  ਕੁੱਲ 33,846 km2 (138ਵਾਂ)
13,067 sq mi
 •  ਪਾਣੀ (%) 1.4
ਅਬਾਦੀ
 •  2012 ਅੰਦਾਜਾ 3,559,500[2] (129ਵਾਂ3)
 •  2004 ਮਰਦਮਸ਼ੁਮਾਰੀ 3,383,332[3]
(excluding Transnistria)
3,938,679[4]
(including Transnistria)
 •  ਗਾੜ੍ਹ 121.9/km2 (93ਵਾਂ)
316/sq mi
GDP (PPP) 2011 ਅੰਦਾਜ਼ਾ
 •  ਕੁੱਲ $11.998 ਅਰਬ[5]
 •  ਫ਼ੀ ਸ਼ਖ਼ਸ $3,373[5]
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $7.003 ਅਰਬ[5]
 •  ਫ਼ੀ ਸ਼ਖ਼ਸ $1,968[5]
ਜੀਨੀ (2011)38.0
ਗੱਬੇ
HDI (2011)ਵਾਧਾ 0.649[6]
Error: Invalid HDI value · 111ਵਾਂ
ਕਰੰਸੀ ਮੋਲਦਾਵੀ ਲਿਊ (MDL)
ਟਾਈਮ ਜ਼ੋਨ EET (UTC+2)
 •  ਗਰਮੀਆਂ (DST) EEST (UTC+3)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 373
ਇੰਟਰਨੈਟ TLD .md
1. THE CONSTITUTION OF THE REPUBLIC OF MOLDOVA, Article 13, The National Language, Use of Other Languages - (1) ਮੋਲਦੋਵਾ ਦੇ ਗਣਰਾਜ ਦੀ ਰਾਸ਼ਟਰੀ ਭਾਸ਼ਾ ਮੋਲਦਾਵੀ ਹੈ ਅਤੇ ਇਸ ਦੀ ਲਿਖਾਈ ਲਾਤੀਨੀ ਵਰਨਮਾਲਾ ਉੱਤੇ ਅਧਾਰਤ ਹੈ।[7]
2. ਇਹ ਵਿਵਾਦਤ ਹੈ ਕਿ ਮੋਲਦਾਵੀ ਅਤੇ ਰੋਮਾਨੀ ਇੱਕੋ ਜਾਤੀ ਸਮੂਹ ਦੇ ਹਨ ਜਾਂ ਅਲੱਗ-ਅਲੱਗ।
3. ਐਲਾਨਿਆ ਗਿਆ। ਦਸੰਬਰ 1991 ਵਿੱਚ ਸੰਯੁਕਤ ਸੰਘ ਦੇ ਵਿਲੋਪ ਨਾਲ ਸਿਰੇ ਚੜ੍ਹਿਆ।
4. ਸਥਾਨ 2009 ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਧਾਰ ਉੱਤੇ।

ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।

ਇਹ ਦੇਸ਼ ਇੱਕ-ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਅਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।

ਨਾਮ ਉਤਪਤੀ[ਸੋਧੋ]

ਮੋਲਦੋਵਾ ਨਾਮ 'ਮੋਲਦੋਵਾ' ਨਦੀ ਤੋਂ ਲਿਆ ਗਿਆ ਹੈ। ਇਸ ਨਦੀ ਦੀ ਘਾਟੀ ਸੰਨ 1359 ਵਿੱਚ ਮੋਲਦੋਵਾ ਦੀ ਰਾਜਸ਼ਾਹੀ ਦੀ ਸਥਾਪਨਾ ਵੇਲੇ ਇੱਕ ਅਹਿਮ ਸਿਆਸੀ ਕੇਂਦਰ ਸੀ। ਨਦੀ ਦੇ ਨਾਮ ਦਾ ਸਰੋਤ ਸਪੱਸ਼ਟ ਨਹੀਂ ਹੈ। ਡ੍ਰਾਗੋਸ ਨਾਮਕ ਰਾਜਕੁਮਾਰ ਦੇ ਕਿੱਸੇ ਅਨੁਸਾਰ ਉਸਨੇ ਨਦੀ ਦਾ ਨਾਮ ਇੱਕ ਔਰੌਕਸ (ਜੰਗਲੀ ਬਲ਼ਦ ਦੀ ਲੁਪਤ ਜਾਤੀ) ਦੇ ਸ਼ਿਕਾਰ ਮਗਰੋਂ ਰੱਖਿਆ ਸੀ। ਪਿੱਛਾ ਕਰਨ ਕਰ ਕੇ ਉਸ ਦਾ ਹੰਭਿਆ ਹੋਇਆ ਸ਼ਿਕਾਰੀ ਕੁੱਤਾ 'ਮੋਲਦਾ' ਇਸ ਨਦੀ ਵਿੱਚ ਡੁੱਬ ਗਿਆ ਸੀ। ਮਿਤ੍ਰੀ ਕਾਂਤੇਮੀਰ ਅਤੇ ਗ੍ਰਿਗੋਰੀ ਉਰੇਖੇ ਅਨੁਸਾਰ ਕੁੱਤੇ ਦਾ ਨਾਂ ਇਸ ਨਦੀ ਨੂੰ ਦੇ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਰਾਜਸ਼ਾਹੀ ਦਾ ਨਾਂ ਵੀ ਬਣ ਗਿਆ।

ਭੂਗੋਲ[ਸੋਧੋ]

ਮੋਲਦੋਵਾ ਦਾ ਵਿਸਥਾਰ 45° ਤੋਂ 49° ਉੱਤਰ ਅਤੇ 26° ਤੋਂ 30° ਪੂਰਬ ਤੱਕ ਹੈ। ਇੱਕ ਛੋਟਾ ਹਿੱਸਾ 30° ਦੇ ਪੂਰਬ ਵੱਲ ਪੈਂਦਾ ਹੈ। ਇਸ ਦਾ ਕੁੱਲ ਖੇਤਰਫ਼ਲ 33,851 ਵਰਗ ਕਿ. ਮੀ. ਹੈ।

ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਦੋ ਨਦੀਆਂ, ਨਿਸਟਰ ਅਤੇ ਪਰੂਤ, ਵਿਚਕਾਰ ਪੈਂਦਾ ਹੈ। ਮੋਲਦੋਵਾ ਦੀ ਪੱਛਮੀ ਸਰਹੱਦ ਪਰੂਤ ਨਦੀ ਬਣਾਉਂਦੀ ਹੈ, ਜਿਹੜੀ ਕਿ ਕਾਲੇ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਦਨੂਬ ਨਦੀ ਵਿੱਚ ਸਮਾ ਜਾਂਦੀ ਹੈ। ਮੋਲਦੋਵਾ ਦਾ ਦਨੂਬ ਨਾਲ ਸੰਪਰਕ ਸਿਰਫ਼ 480 ਮੀਟਰ ਦਾ ਹੈ ਅਤੇ ਗਿਉਰਗਿਊਲੈਸਤੀ ਮੋਲਦੋਵਾ ਦੀ ਦਨੂਬ ਉੱਤੇ ਇੱਕ-ਮਾਤਰ ਬੰਦਰਗਾਹ ਹੈ। ਪੂਰਬ ਵਿੱਚ ਨਿਸਟਰ ਮੁੱਖ ਨਦੀ ਹੈ, ਜੋ ਕਿ ਰਾਊਤ, ਬਾਕ, ਇਖੇਲ, ਬੋਤਨਾ ਨਦੀਆਂ ਦਾ ਪਾਣੀ ਲੈਂਦੀ ਹੋਈ ਉੱਤਰ ਤੋਂ ਦੱਖਣ ਵੱਲ ਨੂੰ ਵਹਿੰਦੀ ਹੈ। ਇਆਲਪੂਗ ਨਦੀ ਦਨੂਬ ਦੀ ਖਾੜੀ ਵਿੱਚ ਜਾ ਮਿਲਦੀ ਹੈ ਅਤੇ ਕੋਗਾਲਨਿਕ ਨਦੀ ਕਾਲੇ ਸਮੁੰਦਰ ਦੀ ਖਾੜੀ ਵਿੱਚ ਜਾ ਪੈਂਦੀ ਹੈ।

ਮੋਲਦੋਵਾ ਚਾਰੇ ਪਾਸਿਓਂ ਘਿਰਿਆ ਹੋਇਆ ਦੇਸ਼ ਹੈ ਚਾਹੇ ਇਹ ਕਾਲੇ ਸਮੁੰਦਰ ਦੇ ਬਹੁਤ ਨਜ਼ਦੀਕ ਹੈ। ਜਦਕਿ ਦੇਸ਼ ਦਾ ਬਹੁਤੇਰਾ ਹਿੱਸਾ ਪਹਾੜੀ ਹੈ ਪਰ ਉੱਚਾਈਆਂ ਕਿਤੇ ਵੀ 430 ਮੀਟਰ (1411 ਫੁੱਟ) ਤੋਂ ਵੱਧ ਨਹੀਂ ਹਨ: ਸਿਖਰਲਾ ਸਥਾਨ ਬਾਲਾਨੈਸਤੀ ਹਿੱਲ ਹੈ। ਮੋਲਦੋਵਾ ਦੇ ਪਹਾੜ ਮੋਲਦੋਵੀ ਪਠਾਰ ਦਾ ਹਿੱਸਾ ਹਨ ਜੋ ਕਿ ਭੂ-ਵਿਗਿਆਨਕ ਤੌਰ ਤੇ ਕਰਪਾਥੀਅਨ ਪਹਾੜਾਂ ਤੋਂ ਉਪਜੇ ਹਨ। ਮੋਲਦੋਵਾ ਵਿੱਚ ਇਸ ਪਠਾਰ ਦੇ ਉੱਪ-ਹਿੱਸੇ ਹਨ: ਨਿਸਟਰ ਪਹਾੜ (ਉੱਤਰੀ ਮੋਲਦੋਵੀ ਪਹਾੜ ਅਤੇ ਨਿਸਟਰ ਰਿੱਜ), ਮੋਲਦੋਵੀ ਮੈਦਾਨ (ਮੱਧ ਪ੍ਰੂਤ ਘਾਟੀ ਅਤੇ ਬਾਲਤੀ ਚਰਗਾਹਾਂ) ਅਤੇ ਮੱਧ ਮੋਲਦੋਵੀ ਪਠਾਰ (ਸਿਊਲੁਕ-ਸੋਲੋਨੇ ਪਹਾੜ, ਕੋਰਨੇਸਤੀ ਪਹਾੜ, ਹੇਠਲੇ ਨਿਸਟਰ ਪਹਾੜ, ਹੇਠਲੀ ਪ੍ਰੂਤ ਘਾਟੀ ਅਤੇ ਤਿਘੇਕੀ ਪਹਾੜ)। ਦੇਸ਼ ਦੇ ਦੱਖਣ ਵਿੱਚ ਇੱਕ ਛੋਟਾ ਜਿਹਾ ਪੱਧਰ ਇਲਾਕਾ ਬੁਗੇਆਕ ਮੈਦਾਨ ਹੈ। ਨਿਸਟਰ ਨਦੀ ਤੋਂ ਪੂਰਬ ਵੱਲ ਮੋਲਦੋਵਾ ਦਾ ਇਲਾਕਾ ਪੋਦੋਲੀਅਨ ਪਠਾਰ ਅਤੇ ਯੂਰੇਸ਼ਿਅਨ ਚਰਗਾਹਾਂ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

ਤਸਵੀਰਾਂ[ਸੋਧੋ]

ਦੇਸ਼ ਦੇ ਪ੍ਰਮੁੱਖ ਸ਼ਹਿਰ ਰਾਜਧਾਨੀ ਚਿਸਿਨਾਊ (ਦੇਸ਼ ਦੇ ਮੱਧ ਵਿੱਚ), ਤਿਰਾਸਪੋਲ (ਟ੍ਰਾਂਸਨਿਸਟੀਰਿਆ ਦੇ ਪੂਰਬੀ ਖੇਤਰ ਵਿੱਚ), ਬਾਲਤੀ (ਉੱਤਰ ਵਿੱਚ) ਅਤੇ ਬੈਂਦਰ (ਉੱਤਰ-ਪੂਰਬ ਵਿੱਚ) ਹਨ। ਗਗੌਜ਼ੀਆ ਦਾ ਪ੍ਰਬੰਧਕੀ ਕੇਂਦਰ ਕੋਮਰਾਤ ਹੈ।

ਪੁਰਾਣੇ ਓਰਹੀ ਦੇ ਅਜਾਇਬਘਰ ਦਾ ਦ੍ਰਿਸ਼, ਜਿਹੜਾ ਕਿ ਇਤਿਹਾਸਕ ਸਮਾਰਕਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਸੁਮੇਲ ਹੈ ਅਤੇ ਗੁਫ਼ਾਈ ਮਠਾਂ ਕਰ ਕੇ ਮਸ਼ਹੂਰ ਹੈ।

ਹਵਾਲੇ[ਸੋਧੋ]

  1. http://www.prm.md/const.php?page=8100&lang=eng#8100 Archived 2011-05-24 at the Wayback Machine. THE CONSTITUTION OF THE REPUBLIC OF MOLDOVA, Article 13, The National Language, Use of Other Languages
  2. Preliminary number of resident population in the Republic of Moldova as of January 1, 2012. National Bureau of Statistics of Moldova. February 8, 2012. http://www.statistica.md/newsview.php?l=en&idc=168&id=3670. Retrieved on 18 ਫ਼ਰਵਰੀ 2012. 
  3. (ਰੋਮਾਨੀਆਈ) National Bureau of Statistics of Moldova
  4. http://www.languages-study.com/demography/pridnestrovie.html 2004 census in Transnistria (ਰੂਸੀ)
  5. 5.0 5.1 5.2 5.3 "Moldova". International Monetary Fund. Retrieved 2012-04-19. 
  6. "Human Development Report 2011" (PDF). United Nations. 2011. Retrieved 20 January 2012. 
  7. [1] Archived 2011-05-24 at the Wayback Machine., THE CONSTITUTION OF THE REPUBLIC OF MOLDOVA