ਲਾਲ ਬੱਤੀ ਏਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਨੀਆਂ ਭਰ ਵਿਚ ਵੇਸਵਾਗਮਨੀ ਅਤੇ ਕੋਠਿਆਂ ਦੀ ਕਾਨੂੰਨੀ ਮਨਜ਼ੂਰੀ:ਹਰੇ ਰੰਗ ਦੇ ਦੇਸ਼ਾ ਵਿਚ ਵੇਸ਼ਵਾਗਿਰੀ ਨੂੰ ਕਾਨੂੰਨੀ ਤੌਰ 'ਤੇ ਮਨਜ਼ੂਰੀ ਮਿਲੀ ਹੈ ਅਤੇ ਇਸ ਉਪਰ ਨਿਯੰਤ੍ਰਿਣ ਕੀਤਾ ਗਿਅਾ ਹੈ। ਨੀਲੇ ਰੰਗ ਦੇ ਦੇਸ਼ਾਂ ਵਿਚ ਕਾਨੂੰਨੀ ਤਾਂ ਹੈ ਪਰ ਅਨਿਯੰਤ੍ਰਿਤ ਰੂਪ ਵਿਚ ਅਤੇ ਲਾਲ ਰੰਗ ਦੇ ਦੇਸ਼ਾਂ ਵਿਚ ਇਸ ਉਪਰ ਪਾਬੰਧੀ ਹੈ। 

ਸੱਭਿਅਤਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਨਾਲ ਨਾਲ ਵੇਸ਼ਵਾਗਿਰੀ ਵੀ ਪੂਰੀ ਦੂਨੀਆਂ ਵਿਚ ਚਰਮ ਸੀਮਾ ਉਪਰ ਹੈ। ਉਤਰ ਆਧੁਨਿਕ ਸਮਾਜਾਂ ਵਿਚ ਵੇਸ਼ਵਾਗਿਰੀ ਦੇ ਕਈ ਅਲੱਗ ਅਲੱਗ ਰੂਪ ਸਾਹਮਣੇ ਆਏ ਹਨ। ਲਾਲ ਬੱਤੀ ਏਰੀਆ ਤੋਂ ਨਿਕਲਕੇ ਹੁਣ ਵੇਸ਼ਵਾਗਿਰੀ ਪਾਰਲਰਾਂ ਅਤੇ ਏਸਕਰਟ ਸਰਵਿਸ ਦੇ ਰੂਪ ਵਿਚ ਵੱਧ ਫੁਲ ਰਹੀ ਹੈ। ਦੇਹ ਵਪਾਰ ਦਾ ਧੰਦਾ ਹੁਣ ਕਮਾਈ ਦਾ ਸਾਧਨ ਬਣ ਚੁੱਕੀ ਹੈ। ਗਰੀਬ ਅਤੇ ਵਿਕਾਸਸ਼ੀਲ ਦੇਸ਼ ਜਿਵੇਂ ਭਾਰਤਥਾਈਲੈਂਡਸ੍ਰੀਲੰਕਾਬੰਗਲਾਦੇਸ਼ ਆਦਿ ਦੇਸ਼ਾ ਵਿਚ ਸੈਕਸ ਲਈ ਸੈਰ ਸਪਾਟਾ ਸ਼ੁਰੂ ਹੋ ਗਿਆ ਹੈ। ਦੇਹ ਵਪਾਰ ਦੁਨੀਆਂ ਭਰ  ਵਿਚ ਪੁਰਾਣੇ ਧੰਦਿਆਂ ਵਿਚੋਂ ਇਕ ਹੈ। ਦੇਵਦਾਸੀ ਪ੍ਰਥਾ ਵੇਸ਼ਵਾਵ੍ਰਿਤੀ ਦਾ ਅਾਦਿਮ ਰੂਪ ਹੈ। ਗੁਲਾਮ ਵਿਵਸਥਾ ਵਿਚ ਮਾਲਿਕ ਵੇਸ਼ਵਾਵਾਂ ਨੂੰ ਗੁਲਾਮ ਵਜੋਂ ਰੱਖਦੇ ਸਨ। ਅੰਗਰੇਜਾਂ ਦੇ ਅਾੳੁਣ ਨਾਲ ਇਸਦਾ ਸਵਰੂਪ ਬਦਲਦਾ ਗਿਆ। ਰਾਜਿਆਂ ਦੁਆਰਾ ਔਰਤਾਂ ਨੂੰ ਤੌਹਫ਼ੇ ਵਜੋਂ ਅੰਗਰੇਜਾਂ ਨੂੰ ਭੇਟ ਕੀਤਾ ਜਾਂਦਾ ਸੀ। ਹੁਣ ੲਿਹ ਧੰਦਾ ਕੋਠਿਆਂ ਤੋਂ ਬਾਹਰ ਆ ਵੈਬਸਾਇਟਾਂ ਉਪਰ ਆ ਗਿਆ ਹੈ। ਇਥੇ ਸਕੂਲ, ਕਾਲਜ, ਮਾਡਲਾਂ ਅਤੇ ਟੀ.ਵੀ. ਫ਼ਿਲਮਾਂ ਦੀਆਂ ਅਦਾਕਾਰਾਂ ਨੂੰ ੳੁਪਲਬਦ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ।[1]  

ਭਾਰਤ ਦੇ ਪ੍ਰਮੱਖ ਪੰਜ ਲਾਲ ਬੱਤੀ ਖੇਤਰ[ਸੋਧੋ]

ਕਲਕੱਤਾ[ਸੋਧੋ]

ਏਸ਼ੀਆ ਦਾ ਸਭ ਤੋਂ ਵੱਡਾ ਲਾਲ ਬੱਤੀ ਏਰੀਆ ਕਲਕੱਤੇ ਦੇ ਸੋਨਾਗਾਚੀ ਵਿਚ ਹੈ। ਇਕ ਅਨੁਮਾਨ ਦੇ ਅਨੁਸਾਰ ਇਥੇ ਲਗਭਗ 11 ਹਜ਼ਾਰ ਸੈਕਸ ਵਰਕਰ ਕੲੀ ਸੌ ਬਹੁ-ਮੰਜਿਲਾ ਇਮਾਰਤਾਂ ਵਿਚ ਦੇਹ ਵਪਾਰ ਕਰਦੀਆਂ ਹਨ। 1956 ਵਿਚ ਪੀਟਾ ਕਾਨੂੰਨ ਦੇ ਅਨੁਸਾਰ ਵੇਸ਼ਵਾਗਿਰੀ ਦਾ ਧੰਦਾ ਬੰਦ ਕਰ ਦਿਤਾ ਪਰ 1986 ਵਿਚ ਇਸ ਕਾਨੂੰਨ ਵਿਚ ਸੁਧਾਰ ਕਰ ਕੇ ਇਸ ਨਾਲ ਕਈ ਸ਼ਰਤਾਂ ਜੋੜੀਆਂ ਗਈਆਂ।[2]  

ਦਿੱਲੀ[ਸੋਧੋ]

ਜੀ. ਬੀ. ਰੋਡ ਜਾਂ ਗਾਰਸਟਿਨ ਬਾਸਟਨ ਰੋਡ, ਰਾਜਧਾਨੀ ਦਿੱਲੀ ਵਿਚ ਹੈ, ਪੰਜ ਸਭ ਤੋਂ ਵੱਡੇ ਲਾਲ ਬੱਤੀ ਏਰਏ ਵਿਚੋਂ ਇਕ ਹੈ। ਇਸ ਬਹੁ ਮੰਜਿਲੇ ਏਰੀਏ ਵਿਚ 100 ਦੀ ਗਿਣਤੀ ਵਿਚ ਕੋਠੇ ਹਨ ਜਿਨ੍ਹਾਂ ਵਿਚ ਲਗਭਗ 1000 ਸੈਕਸ ਵਰਕਰ ਹਨ।  ਜੀ.ਬੀ ਰੋਡ ਦਾ ਇਤਿਹਾਸ ਮੁਗਲ ਸਲਤਨਤ ਦੇ ਸਮੇਂ ਨਾਲ ਜੁੜਦਾ ਹੈ। ਉਸ ਸਮੇਂ ਇਥੇ ਪੰਜ ਲਾਲ ਬੱਤੀ ਏਰੀਏ ਜਾਂ ਕੋਠੇ ਸਨ। ਬਰਤਾਨਵੀ ਰਾਜ ਸਮੇਂ ਇਨ੍ਹਾਂ ਪੰਜਾਂ ਕੋਠਿਆਂ ਨੂੰ ੲਿਕੱਠਿਆ ਕਰ ਦਿੱਤਾ। ਨੇਪਾਲ ਅਤੇ ਬੰਗਲਾਦੇਸ਼ ਤੋਂ ਕੁੜੀਆਂ ਤਸਕਰੀ ਕਰਕੇ ਇਥੇ ਲਿਆਈਆਂ ਜਾਂਦੀਆਂ ਹਨ।[3]

ਮੱਧ ਪ੍ਰਦੇਸ਼[ਸੋਧੋ]

ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਰੇਸ਼ਮਪੁਰਾ ਇਲਾਕੇ ਵਿਚ ਦੇਹਵਪਾਰ ਲਈ ਜਾਣਿਆ ਜਾਂਦਾ ਹੈ। ਸਿੰਧੀਆ ਪਰਿਵਾਰ ਦੀ ਇਸ ਜਮੀਨ ਉਪਰ ਇਸ ਕਾਰੋਬਾਰ ਵਿਚ ਵਿਦੇਸ਼ੀ ਲੜਕੀਆਂ ਦੇ ਨਾਲ-ਨਾਲ ਮਾਡਲਾਂ, ਕਾਲਜ ਦੀਆਂ ਲੜਕੀਆਂ ਅਤੇ ਬਹੁਤਾ ਪੈਸਾ ਕਮਾਉਣ ਦੀਆਂ ਚਾਹਵਾਨ ਲੜਕੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਦਲਾਲਾਂ ਦੀ ਪਹਿਚਾਣ ਮੁਸ਼ਕਿਲ ਹੋ ਗਈ। ਇੰਟਰਨੈੱਟ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਰਾਹੀ ਵੇਸਵਾਗਮਨੀ ਦੀ ਬੁਕਿੰਗ ਕੀਤੀ ਜਾਂਦੀ ਹੈ। ਇਨ੍ਹਾਂ ਸੈਕਸ ਵਰਕਰਾਂ ਨੂੰ ਠੇਕੇ ਉਤੇ ਜਾਂ ਤਨਖ਼ਾਹ 'ਤੇ ਰੱਖਿਆ ਜਾਂਦਾ ਹੈ।[4] 

ਉੱਤਰ ਪ੍ਰਦੇਸ਼[ਸੋਧੋ]

ਯੂਪੀ ਦੇ ਮੇਰਠ ਵਿਚ ਸਥਿਤ ਕਬਾੜੀ ਬਜ਼ਾਰ ਬਹੁਤ ਹੀ ਪੁਰਾਣਾ ਲਾਲ ਬੱਤੀ ਏਰੀਆ ਹੈ। ਇਥੇ ਅੰਗਰੇਜ਼ਾਂ ਦੇ ਸਮੇਂ ਤੋਂ ਦੇਹ ਵਪਾਰ ਕੀਤਾ ਜਾਂਦਾ ਹੈ। ਪਰ ਹੁਣ ਇਥੇ ਇਹ ਧੰਦਾ ਬਹੁਤ ਹੀ ਗ਼ਲਤ ਢੰਗ ਨਾਲ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਗੁਪਤ ਸੂਚਨਾ ਤੇ ਪੁਲਿਸ ਦੁਆਰਾ ਕੀਤੀ ਛਾਪੇਮਾਰੀ ਵਿਚ ਪਤਾ ਚੱਲਿਆ ਕਿ ਇਥੇ ਨੇਪਾਲੀ ਲੜਕੀਆਂ ਨੂੰ ਜਾਨਵਰਾਂ ਦੀ ਬੰਦ ਕਰਕੇ ਰੱਖਿਆ ਜਾਂਦਾ ਹੈ। ਇਨ੍ਹਾਂ ਨੂੰ ਅਲਮਾਰੀਆਂ ਵਿਚ ਕੱਪੜਿਆਂ ਦੀ ਤਰ੍ਹਾਂ ਬੰਦ ਕਰ ਕੇ ਰੱਖਿਆ ਸੀ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ 2007 ਦੀ ਰਿਪੋਰਟ ਅਨੁਸਾਰ ਇਸ ਸਮੇਂ 30 ਲੱਖ ਔਰਤਾਂ ਦੇਹ ਵਪਾਰ ਕਰ ਰਹੀਆਂ ਹਨ, ਜਿਨ੍ਹਾਂ ਵਿਚੋਂ 36% ਨਾਬਾਲਿਗ ਹਨ।[5]

ਮੁੰਬਈ[ਸੋਧੋ]

ਮੁੰਬਈ ਦਾ ਕਾਮਥੀਪੁਰਾ ਲਾਲ ਬੱਤੀ ਏਰੀਆ ਦੁਨੀਆਂ ਭਰ ਵਿਚ ਚਰਚਿਤ ਹੈ। ਇਹ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲਾਲ ਬੱਤੀ ਏਰੀਆ ਹੈ। 1795 ਵਿਚ ਪੁਰਾਣੇ ਬੰਬੇ ਦੇ ਇਸ ਇਲਾਕੇ ਦੇ ਨਿਰਮਾਣ ਖੇਤਰ ਵਿਚ ਕੰਮ ਕਰਨ ਵਾਲੀਆਂ ਆਂਧਰਾ ਦੀਆਂ ਔਰਤਾਂ ਵੱਲੋ ਇਹ ਦੇਹ ਵਪਾਰ ਸ਼ੁਰੂ ਕੀਤਾ ਗਿਆ। ਇਥੇ 2 ਲੱਖ ਸੈਕਸ ਵਰਕਰਾਂ ਦਾ ਪਰਿਵਾਰ ਰਹਿੰਦਾ ਹੈ। ਭਾਰਤ ਵਿਚ ਇਸ ਤੋਂ ਇਲਾਵਾ ਵਾਰਾਣਸੀ ਵਿਚ  ਦਾਲਮੰਡੀ, ਸਹਾਰਪੁਰ (ਯੂਪੀ), ਮੁਜ਼ਫ਼ਰਪੁਰ (ਬਿਹਾਰ) ਵਿਚ  ਛਤਰਭੁਜ ਸਥਾਨ , ਮੇਰਠ ਦੇ ਕਬਾੜੀ ਬਜ਼ਾਰ ਅਤੇ ਨਾਗਪੁਰ ਵਿਚ ਗੰਗਾ-ਜਮਨਾ ਵਿਚ ਲਾਲ ਬੱਤੀ ਏਰੀਆ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Top 5 Red Light Area in India - PHOTOS: टॉप 5 RED LIGHT एरिया, जहां लगता है 'जिस्म' का बाजार". www.bhaskar.com. 2012-05-28. Retrieved 2012-06-18. {{cite web}}: More than one of |accessdate= and |access-date= specified (help)
  2. "Top 5 Red Light Area in India - PHOTOS: टॉप 5 RED LIGHT एरिया, जहां लगता है 'जिस्म' का बाजार". www.bhaskar.com. 2012-05-28. Retrieved 2012-06-18. {{cite web}}: More than one of |accessdate= and |access-date= specified (help)
  3. "Top 5 Red Light Area in India - PHOTOS: टॉप 5 RED LIGHT एरिया, जहां लगता है 'जिस्म' का बाजार". www.bhaskar.com. 2012-05-28. Retrieved 2012-06-18. {{cite web}}: More than one of |accessdate= and |access-date= specified (help)
  4. "Top 5 Red Light Area in India - PHOTOS: टॉप 5 RED LIGHT एरिया, जहां लगता है 'जिस्म' का बाजार". www.bhaskar.com. 2012-05-28. Retrieved 2012-06-18. {{cite web}}: More than one of |accessdate= and |access-date= specified (help)
  5. "Top 5 Red Light Area in India - PHOTOS: टॉप 5 RED LIGHT एरिया, जहां लगता है 'जिस्म' का बाजार". www.bhaskar.com. 2012-05-28. Retrieved 2012-06-18. {{cite web}}: More than one of |accessdate= and |access-date= specified (help)