ਲੁਈਸ ਦੇ ਕੈਮੋਈ
ਲੁਈਸ ਦੇ ਕੈਮੋਈ | |
---|---|
ਜਨਮ | ਲੁਈਸ ਵਾਜ਼ ਦੇ ਕੈਮੋਈ 1524-1525 ਲਿਸਬਨ, ਕੋਇਮਬ੍ਰਾ, ਕੌਂਸਟੈਨਸ਼ੀਆ ਜਾਂ ਅਲੈਨਕੁਇਰ, ਪੁਰਤਗਾਲ ਦਾ ਸਾਮਰਾਜ |
ਮੌਤ | 20 ਜੂਨ [ਪੁ.ਤ. 10 ਜੂਨ] 1580 (ਉਮਰ 55-56) ਲਿਸਬਨ, ਪੁਰਤਗਾਲ ਦਾ ਸਾਮਰਾਜ |
ਕਿੱਤਾ | ਕਵੀ |
ਰਾਸ਼ਟਰੀਅਤਾ | ਪੁਰਤਗਾਲੀ |
ਅਲਮਾ ਮਾਤਰ | ਕੋਇਮਬ੍ਰਾ ਦੀ ਯੂਨੀਵਰਸਿਟੀ |
ਕਾਲ | ਪੁਰਤਗਾਲੀ ਨਵਯੁਗ |
ਸ਼ੈਲੀ | ਮਹਾਂਕਾਵਿ |
ਸਾਹਿਤਕ ਲਹਿਰ | ਕਲਾਸੀਸਿਜ਼ਮ |
ਪ੍ਰਮੁੱਖ ਕੰਮ | ਦ ਲੂਸ਼ੀਆਡਸ |
ਰਿਸ਼ਤੇਦਾਰ | ਕੈਮੋਈ ਪਰਿਵਾਰ |
ਲੂਈਸ ਵਾਜ਼ ਦੇ ਕੈਮੋਈ (ਪੁਰਤਗਾਲੀ ਉਚਾਰਨ: [luˈiʒ ˈvaʒ dɨ kaˈmõjʃ]; (ਕਦੇ-ਕਦੇ ਅੰਗਰੇਜ਼ੀ ਵਿੱਚ ਕੈਮੋਇੰਨਜ਼ ਵੀ ਕਿਹਾ ਜਾਂਦਾ ਹੈ), /ˈkæm oʊˌənz/; ਸ਼ਾ. 1524 ਜਾਂ 1525 – 10 ਜੂਨ 1580), ਨੂੰ ਪੁਰਤਗਾਲ ਅਤੇ ਪੁਰਤਗਾਲੀ ਭਾਸ਼ਾ ਦਾ ਸਭ ਤੋਂ ਮਹਾਨ ਕਵੀ ਮੰਨਿਆ ਗਿਆ ਹੈ। ਕਵਿਤਾ ਦੇ ਉੱਪਰ ਉਸਦੀ ਮੁਹਾਰਤ ਨੂੂੰ ਸ਼ੇਕਸਪੀਅਰ, ਵੌਂਡੈਲ, ਹੋਮਰ, ਵਰਜਿਲ ਅਤੇ ਦਾਂਤੇ ਦੇ ਬਰਾਬਰ ਮੰਨਿਆ ਗਿਆ ਹੈ। ਉਸਨੇ ਬਹੁਤ ਮਾਤਰਾ ਵਿੱਚ ਸਰੋਦੀ ਕਵਿਤਾ ਅਤੇ ਨਾਟਕਾਂ ਦੀ ਰਚਨਾ ਕੀਤੀ ਪਰ ਉਸਨੂੰ ਸਭ ਤੋਂ ਵੱਧ ਉਸਦੀ ਮਹਾਨ ਰਚਨਾ ਦ ਲੂਸ਼ੀਆਡਸ ਲਈ ਜਾਣਿਆ ਜਾਂਦਾ ਹੈ। ਉਸਦਾ ਇੱਕ ਕਾਵਿ-ਸੰਗ੍ਰਹਿ “ਦ ਪਾਰਨਾਸਮ ਔਫ਼ ਲੁਈਸ ਦੇ ਕੈਮੀਓ" (The Parnasum of Luís de Camões) ਉਸਦੇ ਜੀਵਨਕਾਲ ਵਿੱਚ ਗੁੰਮ ਹੋ ਗਈ ਸੀ। ਉਸਦੀ ਸ਼ਾਹਕਾਰ ਰਚਨਾ “ਦ ਲੂਸ਼ੀਆਡਸ” ਦਾ ਇੰਨਾ ਪ੍ਰਭਾਵ ਹੈ ਕਿ ਕਦੇ-ਕਦੇ ਪੁਰਤਗਾਲੀ ਨੂੰ “ਕੈਮੋਈ ਦੀ ਭਾਸ਼ਾ” ਵੀ ਕਹਿ ਦਿੱਤਾ ਜਾਂਦਾ ਹੈ।
ਪਿਛੋਕੜ
[ਸੋਧੋ]ਕੈਮੋਈ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ, ਪਰ ਉਸਦਾ ਜਨਮ 1524 ਦੇ ਆਸੇ-ਪਾਸੇ ਹੋਇਆ ਮੰਨਿਆ ਗਿਆ ਹੈ। ਲੁਈਸ ਵਾਜ਼ ਦੇ ਕੈਮੋਈ ਸਿਮਾਓ ਵਾਜ਼ ਦੇ ਕੈਮੋਈ ਅਤੇ ਉਸਦੀ ਪਤਨੀ ਐਨਾ ਦੇ ਸਾ ਦੇ ਮੈਸੀਡੋ ਦਾ ਇਕਲੌਤਾ ਪੁੱਤਰ ਸੀ।[1] ਉਸਦੇ ਜਨਮ-ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲਿਸਬਨ, ਕੋਇਮਬ੍ਰਾ ਜਾਂ ਅਲੈਨਕੁਏਰ ਨੂੰ ਉਸਦੀਆਂ ਜਨਮ ਥਾਵਾਂ ਵੱਜੋਂ ਵੱਖ-ਵੱਖ ਇਤਹਾਸਕਾਰਾਂ ਵੱਲੋਂ ਪੇਸ਼ ਕੀਤਾ ਗਿਆ ਹੈ। ਕੌਂਸਟੈਨਸ਼ੀਆ ਨੂੰ ਵੀ ਉਸਦੇ ਜਨਮ-ਸਥਾਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਅਤੇ ਉਸ ਕਸਬੇ ਵਿੱਚ ਉਸਦਾ ਇੱਕ ਬੁੱਤ ਵੀ ਮਿਲਦਾ ਹੈ।
ਕੈਮੋਈ ਦੇ ਪਰਿਵਾਰ ਦਾ ਮੂਲ ਗੈਲੀਸ਼ੀਆ ਸ਼ਹਿਰ ਦੇ ਨੇੜੇ ਚੇਵਸ ਦਾ ਉੱਤਰ-ਪੁਰਤਗਾਲੀ ਖੇਤਰ ਹੈ। ਛੋਟੀ ਉਮਰ ਵਿੱਚ ਉਸਦਾ ਪਿਤਾ ਸਿਮਾਓ ਵਾਜ਼ ਆਪਣੇ ਪਰਿਵਾਰ ਨੂੰ ਛੱਡ ਕੇ ਪੈਸਾ ਕਮਾਉਣ ਲਈ ਭਾਰਤ ਚਲਾ ਗਿਆ ਸੀ, ਜਿਸ ਵਿੱਚ ਉਸਦੀ ਉਹਨਾਂ ਸਾਲਾਂ ਵਿੱਚ ਗੋਆ ਵਿਖੇ ਮੌਤ ਹੋ ਗਈ। ਉਸਦੇ ਪਿਤਾ ਦੀ ਮੌਤ ਪਿੱਛੋਂ ਉਸਦੀ ਮਾਂ ਨੇ ਵਿਆਹ ਨਹੀਂ ਕਰਵਾਇਆ।
ਕੈਮੋਈ ਨੇ ਇੱਕ ਮੱਧਵਰਤੀ ਜੀਵਨ ਗੁਜ਼ਾਰਿਆ ਅਤੇ ਉਹ ਜੀਸਟਸ ਅਤੇ ਡੌਮੀਨੀਆਈ ਦੁਆਰਾ ਪੜ੍ਹਿਆ ਸੀ। ਆਪਣੇ ਪਰਿਵਾਰਕ ਸਬੰਧਾਂ ਦੇ ਅਧਾਰ ਤੇ ਉਹ ਕੋਇਮਬ੍ਰਾ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ, ਹਾਲਾਂਕਿ ਰਿਕਾਰਡਾਂ ਵਿੱਚ ਉਸਦਾ ਨਾਮ ਨਹੀਂ ਮਿਲਿਆ। ਉਸਦਾ ਚਾਚਾ, ਬੈਂਟੋ ਦੇ ਕੈਮੋਈ ਉਸਦੀ ਪੜ੍ਹਾਈ ਵਿੱਚ ਸਹਾਇਕ ਮੰਨਿਆ ਗਿਆ ਹੈ ਕਿਉਂਕਿ ਉਸਦੇ ਉੱਚ-ਅਫ਼ਸਰਾਂ ਅਤੇ ਕੋਇਮਬ੍ਰਾ ਦੀ ਯੂਨੀਵਰਸਿਟੀ ਵਿੱਚ ਚੰਗੇ ਸਬੰਧ ਸਨ।
ਉਸਨੂੰ ਅਕਸਰ ਉਸ ਸਮੇਂ ਲਿਖਿਆ ਜਾ ਰਿਹਾ ਸਾਹਿਤ ਪੜ੍ਹਨ ਨੂੰ ਮਿਲ ਜਾਂਦਾ ਸੀ, ਜਿਸ ਵਿੱਚ ਪੁਰਾਤਨ ਯੂਨਾਨੀ, ਰੋਮਨ ਅਤੇ ਲਾਤੀਨੀ ਭਾਸ਼ਾਵਾਂ ਵਿੱਚ ਲਿਖੇ ਗਏ ਕੰਮ ਸ਼ਾਮਿਲ ਸਨ।
ਮੁੱਖ ਕੰਮ
[ਸੋਧੋ]- ਦ ਲੂਸ਼ੀਆਡਸ
- ਇਹ ਅਫ਼ਰੀਕਾ ਅਤੇ ਵੈਸਟ ਇੰਡੀਜ਼ ਦੇ ਜ਼ਰੀਏ ਪੁਰਤਗਾਲੀ ਲੋਕਾਂ ਨੂੰ ਲੱਭਣ ਬਾਰੇ ਹੈ। ਇਸ ਵਿੱਚ ਵਾਸਕੋ ਡੀ ਗਾਮਾ ਬਾਰੇ ਕਾਫ਼ੀ ਜ਼ਿਕਰ ਹੈ।[2]
- ਦ ਪਾਰਨਾਸਮ ਔਫ਼ ਲੁਈਸ ਵਾਜ਼ (ਗੁੰਮ ਹੋ ਗਿਆ)
ਵਿਰਸਾ
[ਸੋਧੋ]ਅੱਜ ਮਕਾਊ ਵਿੱਚ ਕੈਮੋਈ ਦੀ ਯਾਦ ਵਿੱਚ ਇੱਕ ਅਜਾਇਬ-ਘਰ ਸਥਿਤ ਹੈ, ਜਿਸਦਾ ਨਾਮ ਮਿਜ਼ੇਓ ਲੁਈਸ ਦੇ ਕੈਮੋਈ (Museu Luís de Camões) ਹੈ।
ਗ੍ਰੰਥਸੂਚੀ
[ਸੋਧੋ]ਅੰਗਰੇਜ਼ੀ
[ਸੋਧੋ]- A biography about Camões is Life of Camões, by John Adamson, published by Longman in 1820.
- Luis de Camões: Epic and Lyric, ed. Keith Bosley (1990)
- Camoens: His Life and his Lusiads, 1881
- The Place of Camoens in Literature / Nabuco, Joaquim., 1908
- Luis de Camões / Bell, Aubrey F. G., 1923
- Camoens, Central Figure of Portuguese Lit. / Goldberg, Isaac., 1924
- From Virgil to Milton / Bowra, C. M., 1945
- Camoens and the Epic of the Lusiads / Hart, Henry Hersch., 1962
- The Lusiads of Luiz de Camões / Bacon, Leonard., 1966
- The Presence of Camões / Monteiro, George., 1996
- The Lusiads / White, Landeg., 2002
ਹਵਾਲੇ
[ਸੋਧੋ]- ↑ "Luís Vaz de Camões". GeneAll.net. Retrieved 2013-10-21.
- ↑ "The Lusiads". World Digital Library. 1800–1882. Retrieved 2013-09-02.
{{cite web}}
: CS1 maint: date format (link)