ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਜਨਵਰੀ
Jump to navigation
Jump to search
- ਭਾਰਤ ਵਿੱਚ ਰਾਸ਼ਟਰੀ ਵੋਟਰ ਦਿਵਸ।
- 1915 – ਟੈਲੀਫ਼ੋਨ ਦੀ ਕਾਢ ਕੱਢਣ ਵਾਲੇ ਅਲੈਗ਼ਜ਼ੈਂਡਰ ਗਰਾਹਮ ਬੈਲ ਨੇ ਨਿਊਯਾਰਕ ਤੋਂ ਸਾਨ ਫ਼ਰਾਂਸਿਸਕੋ ਵਿਚ ਟੈਲੀਫ਼ੋਨ ਕਰਨ ਦਾ ਕਾਮਯਾਬ ਤਜਰਬਾ ਕੀਤਾ।
- 1919 – ਲੀਗ ਆਫ਼ ਨੇਸ਼ਨਜ਼ ਕਾਇਮ ਹੋਈ।
- 1924 – ਪਹਿਲੀਆਂ ਸਰਦ ਰੁੱਤ ਦੀਆਂ ਉਲੰਪਿਕ ਖੇਡਾਂ ਫ਼ਰਾਂਸ ਵਿੱਚ ਸ਼ੁਰੂ ਹੋਇਆਂ।
- 1942 – ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਦਾ ਜਨਮ।
- 1950 – ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ।
- 1952 – ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਲਾਭ ਸਿੰਘ ਖੀਵਾ ਦਾ ਜਨਮ।
- 1952 – ਸਿੱਖ ਅਰਦਾਸ ਵਿਚ 'ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ' ਲਫ਼ਜ਼ ਜੋੜ ਦਿਤੇ ਗਏ।
- 1980 – ਮਦਰ ਟਰੇਸਾ ਨੂੰ ਭਾਰਤ ਦਾ ਸੱਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ।
- 1985 – ਮਾਈਕਲ ਜੈਕਸਨ ਦਾ ਗਾਣਾ 'ਵੀ ਆਰ ਦ ਵਰਲਡ', ਜਿਸ ਵਿਚ ਦੁਨੀਆਂ ਦੇ ਤਕਰੀਬਨ ਹਰ ਮਸ਼ਹੂਰ ਸ਼ਾਇਰ ਨੇ ਹਿੱਸਾ ਪਾਇਆ, ਰਿਕਾਰਡ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਜਨਵਰੀ • 25 ਜਨਵਰੀ • 26 ਜਨਵਰੀ