ਲਾਭ ਸਿੰਘ ਖੀਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਭ ਸਿੰਘ ਖੀਵਾ
ਜਨਮਲਾਭ ਸਿੰਘ
(1952-01-25) 25 ਜਨਵਰੀ 1952 (ਉਮਰ 70)
ਪੰਜਾਬ (ਭਾਰਤ) ਦੇ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਸਬ-ਡਵੀਜਨ ਅਤੇ ਬਲਾਕ ਫੂਲ ਦਾ ਮਲਵਈ ਪਿੰਡ ਭਾਈ ਰੂਪਾ
ਵੱਡੀਆਂ ਰਚਨਾਵਾਂਪਾਸ਼ ਦੀ ਕਵਿਤਾ ਦਾ ਲੋਕਯਾਨਿਕ ਅਧਿਐਨ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ
ਕਿੱਤਾਲੇਖਕ, ਕਵੀ, ਅਧਿਆਪਕ
ਲਹਿਰਸਮਾਜਵਾਦ
ਵਿਧਾਕਵਿਤਾ

ਲਾਭ ਸਿੰਘ ਖੀਵਾ (ਜਨਮ 25 ਜਨਵਰੀ 1952) ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਹਨ। ਇਨ੍ਹਾਂ ਨੇ ਲਗਪਗ 25 ਸਾਲ ਅਧਿਆਪਕ ਵਜੋਂ ਸੇਵਾ ਕੀਤੀ। ਉਹ 1989 ਤੋਂ 2012 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਿੱਚ ਰਹੇ ਅਤੇ ਇੱਥੇ ਉਹ ਕਈ ਸਾਲਾਂ ਤੋਂ ਪੰਜਾਬੀ ਵਿਭਾਗ ਦੇ ਮੁਖੀ ਚਲੇ ਆ ਰਹੇ ਸਨ। ਇਥੋਂ ਹੀ ਉਹ ਸੇਵਾ-ਮੁਕਤ ਹੋਏ। ਪੰਜਾਬੀ ਸਾਹਿਤ-ਚਿੰਤਨ, ਸੱਭਿਆਚਾਰ ਅਤੇ ਲੇਖਕ-ਜਥੇਬੰਦੀਆਂ ਦੀਆਂ ਗਤੀਵਿਧੀਆਂ ਵਿੱਚ ਡਾ. ਖੀਵਾ ਵੱਲੋਂ ਪਾਏ ਯੋਗਦਾਨ ਲਈ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।[1] ਇਸ ਸਮੇਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਦੇ ਪ੍ਰਧਾਨ ਹਨ।[2]

ਜ਼ਿੰਦਗੀ[ਸੋਧੋ]

ਲਾਭ ਸਿੰਘ ਖੀਵਾ ਦਾ ਜਨਮ 25 ਜਨਵਰੀ 1952 ਨੂੰ ਪੰਜਾਬ (ਭਾਰਤ) ਦੇ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਸਬ-ਡਵੀਜਨ ਅਤੇ ਬਲਾਕ ਫੂਲ ਦੇ ਮਲਵਈ ਪਿੰਡ ਭਾਈ ਰੂਪਾ ਵਿੱਚ ਹੋਇਆ। ਪਿੰਡ ਦੇ ਸ੍ਕੂਲ ਤੋਂ ਮੁਢਲੀ ਪੜ੍ਹਾਈ ਕਰਨ ਦੇ ਬਾਅਦ ਉਨ੍ਹਾਂ ਨੇ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਤੋਂ ਗਰੈਜੂਏਟ ਪੱਧਰ ਦੀ ਡਿਗਰੀ ਲਈ ਅਤੇ ਉਚੇਰੀ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਦਾਖਲ ਹੋ ਗਏ, ਜਿਥੇ ਉਨ੍ਹਾਂ ਦੀਆਂ ਬਚਪਨ ਤੋਂ ਹੀ ਤੁਰੀ ਆ ਰਹੀ ਸਾਹਿਤਕ ਲਗਨ ਨੂੰ ਡਾ. ਰਵਿੰਦਰ ਸਿੰਘ ਰਵੀ, ਡਾ. ਦਲੀਪ ਕੌਰ ਟਿਵਾਣਾ ਅਤੇ ਡਾ. ਹਰਚਰਨ ਸਿੰਘ ਵਰਗੇ ਲੇਖਕ ਅਤੇ ਆਲੋਚਕ ਅਧਿਆਪਕਾਂ ਦੀ ਸੰਗਤ ਵਿੱਚ ਪਨਪਣ ਦਾ ਖੂਬ ਮੌਕਾ ਮਿਲਿਆ।

ਰਚਨਾਵਾਂ[ਸੋਧੋ]

  • ਪਾਸ਼ ਦੀ ਕਵਿਤਾ ਦਾ ਲੋਕਯਾਨਿਕ ਅਧਿਐਨ
  • ਮਲਵਈ ਕਵੀਸ਼ਰੀ ਪਰੰਪਰਾ (1991)
  • ਪੰਜਾਬੀ ਅਧਿਅਨ, ਅਧਿਆਪਨ ਅਤੇ ਖੋਜ
  • ਇਕਾਂਗੀਕਾਰ ਹਰਚਰਨ ਸਿੰਘ
  • ਮਲਵਈ ਗਾਉਣ
  • ਸੂਹੇ ਬੋਲ (ਕਾਵਿ-ਸੰਗ੍ਰਹਿ)

ਹਵਾਲੇ[ਸੋਧੋ]