ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਮਾਰਚ
ਦਿੱਖ
- 1556– ਫ਼ਸਲੀ ਕੈਲੰਡਰ ਫ਼ਸਲਾਂ 'ਤੇ ਆਧਰਾਤ ਹੈ ਤੇ ਇਸ ਦਾ ਜੁਲਾਈ ਤੋਂ ਜੂਨ ਤਕ ਗਿਣਿਆ ਜਾਂਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ 1556 'ਚ ਸ਼ੁਰੂ ਕੀਤਾ ਸੀ।
- 1624– ਬਿਲਾਸਪੁਰ, ਹੰਡੂਰ, ਨਾਹਨ ਅਤੇ ਹੋਰ ਰਿਆਸਤਾਂ ਦੇ ਰਾਜੇ ਜਿਨ੍ਹਾਂ ਨੂੰ ਗੁਰੁ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ, ਗੁਰੁ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਪੁੱਜੇ।
- 1910 – ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ।
- 1914 – ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ।
- 1938 – ਇਟਲੀ ਵਿਚ ਦਿਮਾਗ਼ੀ ਬੀਮਾਰੀਆਂ ਦੇ ਸਾਇੰਸਦਾਨਾਂ ਨੇ ਕੁੱਝ ਦਿਮਾਗ਼ੀ ਬੀਮਾਰੀਆਂ ਵਾਸਤੇ ਬਿਜਲੀ ਦੇ ਝਟਕੇ ਨਾਲ ਇਲਾਜ ਕਰਨ ਦਾ ਤਜਰਬਾ ਕੀਤਾ।
- 1941 – ਅੰਗਰੇਜ਼ੀ ਦੀ ਮਸ਼ਹੂਰ ਨਾਵਲਿਸਟ ਮੈਡਮ ਵਰਜੀਨੀਆ ਵੁਲਫ ਨੇ ਦਰੀਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ।(ਚਿੱਤਰ ਦੇਖੋ)
- 1941 – ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਦੌੜਨ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ।
- 1977 – ਮੋਰਾਰਜੀ ਦੇਸਾਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1986 – ਸਵੇਰੇ 10 ਵਜ ਕੇ 15 ਮਿੰਟ ਤੇ 6000 ਤੋਂ ਵਧ ਰੇਡੀਓ ਸਟੇਸ਼ਨਾਂ ਨੇ ਇਕੋ ਸਮੇਂ ਮਾਈਕਲ ਜੈਕਸਨ ਦਾ ਵੀ ਆਰ ਦ ਵਰਲਡ ਗਾਣਾ ਵਜਾਇਆ।