ਸਤੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੌਜ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੁਨਾਮ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਸਤੌਜ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸੁਨਾਮ ਤੋਂ 21 ਕਿਲੋਮੀਟਰ, ਬੁਢਲਾਡਾ ਤੋਂ 18, ਭੀਖੀ ਤੋਂ 13 ਅਤੇ ਚੀਮਾ ਮੰਡੀ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪਿੰਡ ਸਰਹਿੰਦ ਚੋਅ ਉਤੇ ਵਸਿਆ ਹੋਇਆ ਹੈ। ਸਾਂਤ ਨੂੰ ਰਾਜੇ ਕੌਰਵਾਂ ਪਾਂਡਵਾਂ ਦੇ ਗੁਰੂ ਸਾਂਤ ਨੇ ਸੁਨਾਮ, ਸਰਹਿੰਦ, ਸਤੌਜ, ਦਲੇਵਾ ਪਿੰਡ ਵਸਾਏ ਸਨ। ਇਥੇ ਸੱਤ ਹੌਜ ਜਾਂ ਤਲਾਅ ਬਣੇ ਹੋਏ ਸਨ, ਜਿਨ੍ਹਾਂ ’ਚ ਇਸ ਨਦੀ ਵਿੱਚੋਂ ਪਾਣੀ ਜਮ੍ਹਾਂ ਕੀਤਾ ਜਾਂਦਾ ਸੀ। ਹੁਣ ਵੀ ਇਹ ਤਲਾਅ ਪਿੰਡ ਵਿੱਚ ਮੌਜੂਦ ਹੈ। ਇਸ ਤਲਾਅ ਦੀਆਂ ਇੱਟਾਂ ਲਾਹੌਰੀ ਇੱਟਾਂ ਅਤੇ ਮੌਜੂਦਾ ਇੱਟਾਂ ਨਾਲੋਂ ਕਿਤੇ ਵੱਡੀਆਂ ਹਨ। ਇਨ੍ਹਾਂ ਇੱਟਾਂ ਉਤੇ ਭਾਸ਼ਾ ਲਿਖੀ ਹੋਈ ਹੈ। ਸਤੌਜ ਪਿੰਡ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪਰਗਟ ਸਿੰਘ ਸਤੌਜ ਦਾ ਜੱਦੀ ਪਿੰਡ ਹੈ।

ਸਨਮਾਨਯੋਗ ਲੋਕ[ਸੋਧੋ]

ਆਜ਼ਾਦੀ ਸੰਗਰਾਮੀਏ ਹਜ਼ੂਰਾ ਸਿੰਘ, ਕਮੇਡੀਅਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਜੋ ਕਿ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ, ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰੀ ਨਾਵਲਕਾਰ ਪਰਗਟ ਸਿੰਘ ਸਤੌਜ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਮਾਨ ਗੀਤਕਾਰ ਇਸ ਪਿੰਡ ਦੇ ਜਮਪਲ ਹਨ।

ਸਹੁਲਤਾਂ[ਸੋਧੋ]

ਪਿੰਡ ਵਿੱਚ ਪ੍ਰਾਇਮਰੀ ਸਕੂਲ, ਮਿਡਲ ਸਕੂਲ, ਪਸ਼ੂਆਂ ਵਾਲੀ ਡਿਸਪੈਂਸਰੀ ਹੈ। ਬਾਬਾ ਅਮਰ ਸਿੰਘ ਲਾਇਬਰੇਰੀ ਧਰਮਸ਼ਾਲਾ 'ਚ ਚਲਾਈ ਜਾ ਰਹੀ ਹੈ। ਪਿੰਡ ਵਿੱਚ ਤਿੰਨ ਗੁਰਦੁਆਰੇ, ਦੋ ਡੇਰੇ ਅਤੇ ਇੱਕ ਮਜ਼ਾਰ ਹੈ।

ਹਵਾਲੇ[ਸੋਧੋ]