ਹੀਨਾ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੀਨਾ ਸਿੱਧੂ
Heena Sidhu, promo for 2014 CWG.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤ
ਨਸਲਪੰਜਾਬੀ
ਕੌਮੀਅਤਭਾਰਤ
ਜਨਮ (1989-08-29) 29 ਅਗਸਤ 1989 (ਉਮਰ 32)
ਲੁਧਿਆਣਾ, ਪੰਜਾਬ, ਭਾਰਤ
ਰਿਹਾਇਸ਼ਮੁੰਬਈ, India[1]
ਸਿੱਖਿਆ(ਬੀ.ਡੀ.ਐਸ.)
ਅਲਮਾ ਮਾਤੇਰਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ
ਗਿਆਨ ਸਾਗਰ ਮੈਡੀਕਲ ਇੰਸਟੀਚਿਊਟ
ਕਿੱਤਾਖਿਡਾਰੀ (ਨਿਸ਼ਾਨੇਬਾਜ਼)
ਵੈੱਬਸਾਈਟwww.facebook.com/HeenaShootingOfficial
ਰੈਂਕ1 (7 ਅਪਰੈਲ 2014)

ਹੀਨਾ ਸਿੱਧੂ (ਪਟਿਆਲਾ, ਜਨਮ: 29 ਅਗਸਤ ੧੯੮੯) ਭਾਰਤ ਦੀ ਸ਼ੂਟਿੰਗ ਖਿਡਾਰਨ ਹੈ। ਹੀਨਾ ਸਿੱਧੂ ਦਾ ਜਨਮ ਲੁਧਿਆਣਾ ਵਿੱਚ ਹੋਇਆ। ਉਸ ਦਾ ਪਟਿਆਲਾ ਵਿੱਚ ਪਾਲਣ ਪੋਸ਼ਣ ਹੋਇਆ ਅਤੇ ਵਿਆਹ ਉਪਰੰਤ ਮੁੰਬਈ ਦੇ ਗੁਰੇਗਾਓਂ ਦੀ ਵਸਨੀਕ ਬਣ ਗਈ ਹੈ। ਉਸ ਨੂੰ ਪੇਂਟਿੰਗ ਅਤੇ ਸਕੈਚ ਬਣਾਉਣ ਦੀ ਸ਼ੌਕੀਨ ਹੈ। ਉਸ ਦਾ ਕੋਚ ਉਸ ਦਾ ਪਤੀ ਰੌਣਕ ਪੰਡਤ ਅਤੇ ਵਿਦੇਸ਼ੀ ਮਾਹਰ ਅਨਾਤੋਲੀ ਪਿਦੇਬਨੀ ਹੈ। ਹਿਨਾ ਨੇ ਪੜ੍ਹਾਈ ਦੰਦਾਂ ਦੀ ਡਾਕਟਰੀ ਬੀ. ਡੀ. ਔਸ. ਦੀ ਪੜ੍ਹਾਈ ਗਿਆਨ ਸਾਗਰ ਮੈਡੀਕਲ ਕਾਲਜ ਕੀਤੀ ਹੈ। ਪਰ ਉਸ ਨੇ ਪੇਸ਼ੇ ਵਜੋਂ ਨਿਸ਼ਾਨੇਬਾਜ਼ੀ ਖੇਡ ਨੂੰ ਚੁਣਿਆ। ਹਿਨਾ ਦਾ ਈਵੈਂਟ 10 ਮੀਟਰ ਏਅਰ ਪਿਸਟਲ ਹੈ। ਵਾਈ.ਪੀ.ਐਸ. ਪਟਿਆਲਾ ਤੋਂ ਬੇਸਿਕ ਸਿੱਖਿਆ ਹਾਸਲ ਕੀਤੀ। ਹਿਨਾ ਨੂੰ ਖੇਡ ਦੀ ਗੁੜ੍ਹਤੀ ਘਰੋਂ ਵਿੱਚੋਂ ਹੀ ਮਿਲੀ। ਉਸ ਦੇ ਪਿਤਾ ਰਾਜਬੀਰ ਸਿੰਘ ਸਿੱਧੂ ਜਿੱਥੇ ਖੁਦ ਨਿਸ਼ਾਨੇਬਾਜ਼ ਸਨ। ਉਹ ਅਪ੍ਰੈਲ ੨੦੧੪ ਤੱਕ ਵਿਸ਼ਵ ਦੀ ਨੰਬਰ ੧ ਨਿਸ਼ਾਨੇਬਾਜ਼ ਹੈ। ਉਸਨੇ ੨੦੧੩ ਵਿੱਚ ਆਈਐਸਐਸਐਫ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਨ ਨਾਲ ਹੀ ਇਹ ਸਥਾਨ ਕਰ ਲਿਆ ਅਤੇ ਅਜਿਹਾ ਕਰਨ ਵਾਲੀ ਉਹ ਅੰਜਲੀ ਭਾਗਵਤ ਅਤੇ ਗਗਨ ਨਾਰੰਗ ਤੋਂ ਬਾਅਦ ਤੀਜੀ ਭਾਰਤੀ ਨਿਸ਼ਾਨੇਬਾਜ਼ ਹੋ ਗਈ ਹੈ।[2] ਇਸ ਤੋਂ ਇਲਾਵਾ ਉਹ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਤਗਮੇ ਜਿੱਤ ਚੁੱਕੀ ਹੈ।[3][4]

ਖੇਡ ਪ੍ਰਾਪਤੀਆਂ[ਸੋਧੋ]

 • 2006 ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਿਆਂ ਹਿਨਾ ਪਹਿਲਾਂ ਕੌਮੀ ਜੂਨੀਅਰ ਅਤੇ ਫੇਰ ਕੌਮੀ ਸੀਨੀਅਰ ਟੀਮ ਲਈ ਚੁਣੀ ਗਈ।
 • 2007 ਵਿੱਚ ਉਸ ਨੇ ਕੁਵੈਤ ਵਿਖੇ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
 • ਹੰਗਰੀ ਵਿਖੇ ਹੋਏ ਹੰਗੇਰੀਅਨ ਕੱਪ ਅਤੇ ਇਸਲਾਮਾਬਾਦ ਵਿਖੇ ਹੋਈ ਸੈਫ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ।
 • 2009 ਵਿੱਚ ਹਿਨਾ ਨੇ ਜਰਮਨੀ ਵਿਖੇ ਹੋਏ ਮਿਊਨਿਖ ਓਪਨ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ।
 • ਬੀਜਿੰਗ ਵਿਖੇ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਚਾਂਦੀ ਜਿੱਤਿਆ।
 • ਸੈਫ ਸ਼ੂਟਿੰਗ ਚੈਂਪੀਅਨਸ਼ਿਪ ਦੋ ਚਾਂਦੀ ਦੇ ਤਗਮੇ ਅਤੇ ਦੋਹਾ ਵਿਖੇ ਹੋਈ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2010 ਵਿੱਚ ਸ਼ੂਟਿੰਗ ਰੇਂਜ ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਟੀਮ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
 • ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
 • ਸਾਲ 2012 ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ।
 • ਸਾਲ 2012 ਲੰਡਨ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ 23 ਵਰ੍ਹਿਆਂ ਦੀ ਉਮਰੇ ਓਲੰਪੀਅਨ ਬਣਨ ਦਾ ਮਾਣ ਹਾਸਲ ਕੀਤਾ। ਹਿਨਾ ਕੁਆਲੀਫਾਈ ਦੌਰ ਵਿੱਚ 12ਵੇਂ ਨੰਬਰ ’ਤੇ ਰਹੀ।
 • ਪ੍ਰਸਿੱਧ ਫਿਲਮਕਾਰ ਕੈਰੋਲੀਨਾ ਰਾਅਲੈਂਡ ਵੱਲੋਂ ਲੰਡਨ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ’ਤੇ ਆਧਾਰਤ ਬਣਾਈ ਫਿਲਮ ‘ਦਾ ਸਟੋਰੀ ਆਫ ਦਾ ਲੰਡਨ 2012 ਓਲੰਪਿਕ ਗੇਮਜ਼’ ਵਿੱਚ ਹਿਨਾ ਨੂੰ ਰੋਲ ਨਿਭਾਉਣ ਦਾ ਮੌਕਾ ਵੀ ਮਿਲਿਆ।
 • ਹਿਨਾ ਲਈ ਸਾਲ 2013 ਉਸ ਦੇ ਖੇਡ ਕਰੀਅਰ ਦਾ ਸਿਖ਼ਰ ਸੀ ਜਦੋਂ ਉਸ ਨੇ ਜਰਮਨੀ ਵਿਖੇ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ ਫਾਈਨਲ ਵਿੱਚ ਸੋਨ ਤਗਮੇ ’ਤੇ ਨਿਸ਼ਾਨਾ ਲਗਾਉਂਦਿਆਂ ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਪਿਸਟਲ ਸ਼ੂਟਰ ਬਣੀ।
 • ਸਾਲ 2014 ਵਿੱਚ ਅਮਰੀਕਾ ਵਿਖੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗਮਾ ਅਤੇ ਕੁਵੈਤ ਵਿਖੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।
 • 7 ਅਪਰੈਲ 2014 ਨੂੰ ਜਾਰੀ ਵਿਸ਼ਵ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਆਈ। ਇਹ ਪ੍ਰਾਪਤੀ ਵਾਲੀ ਵੀ ਉਹ ਪਹਿਲੀ ਭਾਰਤੀ ਪਿਸਟਲ ਸ਼ੂਟਰ ਹੈ।
 • 30 ਸਿਤੰਬਰ 2015 ਨੂੰ ਅੱਠਵੀਂ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।[5][6][7]

ਸਨਮਾਨ[ਸੋਧੋ]

ਭਾਰਤ ਸਰਕਾਰ ਵੱਲੋਂ ਉਸ ਦੀਆਂ ਖੇਡ ਪ੍ਰਾਪਤੀਆਂ ਬਦਲੇ ਅਰਜੁਨ ਇਨਾਮ ਨਾਲ ਸਨਮਾਨਿਆ ਹੈ| ਅਰਜੁਨ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਉਹ ਪੰਜਾਬ ਦੀ ਇਕਲੌਤੀ ਖਿਡਾਰਨ ਹੈ।

ਤਗਮਾ ਸੂਚੀ[ਸੋਧੋ]

ਟੂਰਨਾਮੈਂਟ ਸਾਲ ਥਾਂ ਇਵੇੰਟ ਤਗਮਾ
ਆਈਐਸਐਸਐਫ ਵਿਸ਼ਵ ਕੱਪ ਫਾਇਨਲ ੨੦੧੩ ਜਰਮਨੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਕਾਮਨਵੈਲਥ ਖੇਡਾਂ ੨੦੧੦ ਦਿੱਲੀ ੧੦ ਮੀਟਰ ਏਅਰ ਪਿਸਟਲ (ਔਰਤਾਂ) (ਟੀਮ) ਸੋਨਾ
ਕਾਮਨਵੈਲਥ ਖੇਡਾਂ ੨੦੧੦ ਦਿੱਲੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਏਸ਼ੀਅਨ ਖੇਡਾਂ ੨੦੧੦ ਗੁਆਂਜੋ ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਏਸ਼ੀਅਨ ਖੇਡਾਂ ੨੦੧੪ ਇੰਚਿਓਂ ੨੫ ਮੀਟਰ ਏਅਰ ਪਿਸਟਲ (ਔਰਤਾਂ) (ਟੀਮ) ਕਾਂਸਾ
ਏਸ਼ੀਅਨ ਚੈੰਪੀਅਨਸ਼ਿਪ ੨੦੧੨ ਦੋਹਾ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਏਸ਼ੀਅਨ ਚੈੰਪੀਅਨਸ਼ਿਪ ੨੦੧੪ ਕੁਵੈਤ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਪੋਲਿਸ਼ ਓਪਨ ਪੋਲੈੰਡ ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਏਸ਼ੀਅਨ ਸ਼ੂਟਿੰਗ ਚੈੰਪੀਅਨਸ਼ਿਪ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਏਸ਼ੀਅਨ ਸ਼ੂਟਿੰਗ ਚੈੰਪੀਅਨਸ਼ਿਪ ੨੦੦੭ ਕੁਵੈਤ ੧੦ ਮੀਟਰ ਏਅਰ ਪਿਸਟਲ (ਔਰਤਾਂ) (ਮੇਡਨ) ਕਾਂਸਾ
ਏਸ਼ੀਅਨ ਏਅਰ ਗਨ ਚੈੰਪੀਅਨਸ਼ਿਪ ੨੦੦੯ ਦੋਹਾ ੧੦ ਮੀਟਰ ਏਅਰ ਪਿਸਟਲ (ਔਰਤਾਂ) ਕਾਂਸਾ
ਏਸ਼ੀਅਨ ਏਅਰ ਗਨ ਚੈੰਪੀਅਨਸ਼ਿਪ ੨੦15 ਦਿੱਲੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ[8][9]
ਸਾਉਥ ਏਸ਼ੀਅਨ ਚੈੰਪੀਅਨਸ਼ਿਪ ੨੦੦੯ ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਸਾਉਥ ਏਸ਼ੀਅਨ ਚੈੰਪੀਅਨਸ਼ਿਪ ੨੦੦੯ ੧੦ ਮੀਟਰ ਏਅਰ ਪਿਸਟਲ (ਔਰਤਾਂ) (ਟੀਮ) ਚਾਂਦੀ
ਆਈਐਸਐਸਐਫ ਵਿਸ਼ਵ ਕੱਪ ੨੦੦੯ ਬੀਜਿੰਗ ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਆਈਐਸਐਸਐਫ ਵਿਸ਼ਵ ਕੱਪ ੨੦੧੪ ਫੋਰਟ ਬਿਨਿੰਗ (ਯੂਐਸਏ) ੧੦ ਮੀਟਰ ਏਅਰ ਪਿਸਟਲ (ਔਰਤਾਂ) ਚਾਂਦੀ
ਮੁਨਿਚ ਓਪਨ ੨੦੦੯ ਜਰਮਨੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਮੁਨਿਚ ਓਪਨ ੨੦੦੯ ਜਰਮਨੀ ੧੦ ਮੀਟਰ ਏਅਰ ਪਿਸਟਲ (ਔਰਤਾਂ) (ਟੀਮ) ਸੋਨਾ
ਸਾਉਥ ਏਸ਼ੀਅਨ ਫੈਡਰੇਸ਼ਨ ਸ਼ੂਟਿੰਗ ਚੈੰਪੀਅਨਸ਼ਿਪ ੨੦੦੮ ਇਸਲਾਮਾਬਾਦ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਸਾਉਥ ਏਸ਼ੀਅਨ ਫੈਡਰੇਸ਼ਨ ਸ਼ੂਟਿੰਗ ਚੈੰਪੀਅਨਸ਼ਿਪ ੨੦੦੮ ਇਸਲਾਮਾਬਾਦ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਹੰਗਰੀ ਓਪਨ ੨੦੦੮ ਹੰਗਰੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਹੰਗਰੀ ਓਪਨ ੨੦੦੮ ਹੰਗਰੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਹੰਗਰੀ ਓਪਨ ੨੦੦੮ ਹੰਗਰੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ
ਹੰਗਰੀ ਓਪਨ ੨੦੦੮ ਹੰਗਰੀ ੧੦ ਮੀਟਰ ਏਅਰ ਪਿਸਟਲ (ਔਰਤਾਂ) ਸੋਨਾ

ਹਵਾਲੇ[ਸੋਧੋ]

 1. Nandakumar Marar (2014-02-05). "ISSF cover girl Heena Sidhu says performance matters". The Hindu. Retrieved 2014-04-12. 
 2. "Shooter Heena Sidhu claims numero uno spot in 10m Air Pistol Rankings". Post.jagran.com. 2014-04-07. Retrieved 2014-04-12. 
 3. "Heena Sidhu, Anu Raj Singh bag gold in shooting". NDTV. 12 October 2010. Archived from the original on 15 ਅਕਤੂਬਰ 2010. Retrieved 13 October 2010.  Check date values in: |archive-date= (help)
 4. Firstpost. "ISSF ratifies Heena Sidhu's world pistol record". Firstpost. Retrieved 2014-04-12. 
 5. "Heena Sidhu, Shweta Singh win gold and silver at Asian AirGun Championship". The Times of India. Retrieved 1 ਅਕਤੂਬਰ 2015.  Check date values in: |access-date= (help)
 6. "Heena Sidhu wins 10m air pistol gold at Asian Air Gun Championship". Hindustan Times. Retrieved 1 ਅਕਤੂਬਰ 2015.  Check date values in: |access-date= (help)
 7. "Asian Airgun Championship: Heena Sidhu bags gold medal, India end campaign with 17 medals - See more at: http://indianexpress.com/article/sports/sport-others/asian-airgun-championship-heena-sidhu-bags-gold-medal-india-end-campaign-with-17-medals/#sthash.2a8thQiQ.dpuf". The Indian Express. Retrieved 1 ਅਕਤੂਬਰ 2015.  Check date values in: |access-date= (help); External link in |title= (help)
 8. "8th Asian Air Gun Championship: Ace shooter Heena Sidhu wins women's 10M Air Pistol Gold". Tehelka Daily. Archived from the original on 2017-03-28. Retrieved 1 ਅਕਤੂਬਰ 2015.  Check date values in: |access-date= (help)
 9. "Heena Sidhu Bags Gold in Asian Shooting". NDTV Sports. Archived from the original on 2015-10-02. Retrieved 1 ਅਕਤੂਬਰ 2015.  Check date values in: |access-date= (help)