1947 ਤੋਂ ਪਹਿਲਾਂ ਦੇ ਪੰਜਾਬੀ ਨਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

1947 ਤੋਂ ਪਹਿਲਾਂ ਦੇ ਪੰਜਾਬੀ ਨਾਵਲ[1]

:‘ਸੁੰਦਰੀ` (1897)[ਸੋਧੋ]

ਸੁੰਦਰੀ[2] ਪੰਜਾਬੀ ਭਾਸ਼ਾ ਦਾ ਮੌਲਿਕ ਨਾਵਲ ਹੈ। ਇਸ ਨਾਵਲ ਜੋ ਕਿ ਭਾਈ ਵੀਰ ਸਿੰਘ ਦਾ ਲਿਖਿਆ ਹੈ, ਵਿੱਚ ਉਨ੍ਹਾਂ ਨੇ ਸੁੰਦਰੀ ਨੂੰ ਇੱਕ ਆਦਰਸ਼ਕ ਸਿੱਖ ਔਰਤ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜੋ ਮੁਗਲਾਂ ਦੇ ਕਬਜੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣਾ ਸਿਦਕ ਨਹੀਂ ਹਾਰਦੀ। ਉਨ੍ਹਾਂ ਨੇ ਸੁੰਦਰੀ ਦੀ ਬੇਬਸੀ ਦੇ ਨਾਲ ਨਾਲ ਸਿੱਖ ਜੱਥੇ ਦੀ ਤਾਕਤ ਨੂੰ ਪੇਸ਼ ਕੀਤਾ ਜੋ ਸੁੰਦਰੀ ਨੂੰ ਮੁਗਲਾਂ ਦੀ ਕੈਦ ਤੋਂ ਸੁਤੰਤਰ ਕਰਵਾਉਂਦਾ ਹੈ।
ਭਾਈ ਵੀਰ ਸਿੰਘ ਸਾਹਿਬ ਅਨੁਸਾਰ ਉਸ ਵੇਲੇ ਦੀ ਮੁਗਲ ਹਾਕਮ ਸ਼੍ਰੇਣੀ ਜ਼ਾਲਮ ਤੇ ਵਿਭਚਾਰੀ ਸੀ ਜੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਲਈ ਹਰ ਕਿਸਮ ਦਾ ਵਸੀਲਾ ਵਰਤਦੀ ਸੀ। ਇਸ ਤੋਂ ਬਿਨ੍ਹਾਂ ਉਹ ਅਕ੍ਰਿਤਘਣ ਸੀ ਅਤੇ ਪ੍ਰਜਾ ਦੀ ਧਨ ਸੰਪਤੀ ਵੀ ਲੁਟਦੀ ਸੀ। ਪਰ ਇਨ੍ਹਾਂ ਦੇ ਉਲਟ ਸਿੱਖ ਧਰਮ ਸਰਬ ਗੁਣ ਭਰਪੂਰ ਸੀ। ਸਿੱਖ ਧਰਮ ਦੇ ਅਨੁਯਾਈ ਅਡੋਲ ਦਇਆਵਾਨ ਤੇ ਬਹਾਦਰ ਸਨ। ਉਹ ਜ਼ੁਲਮ ਨਾਲ ਟੱਕਰ ਲੈਂਦੇ ਸਨ ਧਰਮ ਦੇ ਮੁਕਾਬਲੇ ਵਿੱਚ ਜ਼ਿੰਦਗੀ ਦੀਆਂ ਗੱਲਾਂ ਨਾਲ ਉਹਨਾਂ ਨੂੰ ਕੋਈ ਮੋਹ ਨਹੀਂ ਸੀ।

ਬਿਜੈ ਸਿੰਘ (1898)[ਸੋਧੋ]

ਇਸ ਨਾਵਲ ਵਿੱਚ ਨਾਇਕ ਰਾਮ ਲਾਲ ਲਾਹੌਰ ਦੇ ਵਾਸੀ ਚੂਹੜ ਮਲ ਦਾ ਪੁੱਤਰ ਹੈ। ਚੂਹੜ੍ਹ ਮੱਲ ਲਾਹੋਰ ਦਾ ਵੱਡਾ ਸ਼ਾਹੂਕਾਰ ਹੈ। ਉਸਦਾ ਪੁੱਤਰ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿੱਚ ਕਿਸੇ ਅਸਾਮੀ ਤੇ ਸਰਕਾਰੀ ਨੋਕਰੀ ਕਰਦਾ ਸੀ। ਆਪਣੀ ਨੌਕਰੀ ਦੋਰਾਨ ਸਿੱਖਾਂ ਦੀ ਸੰਗਤ ਵਿੱਚ ਆ ਕੇ ਉਹ ਸਿੱਖ ਸਜ ਜਾਂਦਾ ਹੈ। ਜਿਸ ਨਾਲ ਦੀਵਾਨ ਚੂਹੜ੍ਹ ਮਲ ਕ੍ਰੋਧ ਨਾਲ ਤੇ ਹੋਰ ਸਾਰਾ ਪਰਿਵਾਰ ਸੋਗ ਨਾਲ ਗ੍ਰਸਿਆ ਜਾਂਦਾ ਹੈ। ਰਾਮ ਲਾਲਾ ਦੇ ਸਿੱਖ ਬਣਨ ਦੀ ਖਬਰ ਮਿਸਰ ਲਿਆਉਦਾ ਹੈ। ਉਹੀ ਚੂਹਡ੍ਹ ਮਲ ਦੇ ਡਰ ਤੇ ਕੋ੍ਰਧ ਨੂੰ ਵਧਾਉਂਦਾ ਹੈ। ਇਹ ਉਸ ਸਮੇਂ ਦੇ ਹਿੰਦੂ ਬ੍ਰਾਹਮਣਾਂ ਦੀ ਨੀਚਤਾ ਵਲ ਸੰਕੇਤ ਹੈ।
ਰਾਮ ਲਾਲ ਦੀ ਮਾਂ ਨੂੰ ਲਾਲ ਦੀ ਪਤਨੀ ਇੱਕ ਸਹਿਜਧਾਰੀ ਸਿੱਖ ਦੀ ਲੜਕੀ ਕੋਲੋਂ ਸਿਖ ਜਾਤੀ ਦੇ ਕਾਰਨਾਮੇ ਸੁਣ ਕੇ ਧਰਮ ਵਲ ਸ਼ਰਧਾ ਹੈ। ਉਹ ਰਾਮ ਲਾਲ ਨੂੰ ਘਰ ਛੱਡਣ ਤੋਂ ਰੋਕਦੀ ਹੈ। ਪਰ ਰਾਮ ਲਾਲ ਘਰ ਛੱਡ ਕੇ ਚੱਲਾ ਜਾਂਦਾ ਹੈ। ਉਸਨੂੰ ਇੱਥੇ ਬਹੁਤ ਸਾਰੀਆਂ ਰੁਕਾਵਟਾ ਦਾ ਮੁਕਾਬਲਾ ਕਰਦਾ ਪੈਂਦਾ ਹੈ। ਪਰ ਬਿਜੈ ਸਿੰਘ ਨਾਮ ਦੋ ਆਸਰੇ ਉਹ ਸਭ ਕਰਦਾ ਹੈ। ਪਤਨੀ ਸ਼ੀਲ ਕੌਰ ਪੁੱਤਰ ਵਰਿਆਮ ਸਿੰਘ ਨਾਲ ਘਰੋਂ ਚਲਾ ਜਾਂਦਾ ਹੈ। ਦੋਵੇਂ ਮਾਂ ਪੁੱਤਰ ਮੀਰ ਮੰਨੂੰ ਦੀ ਕੈਦ ਬੱਟਦੇ ਕਿਵੇਂ ਨਾ ਕਿਵੇਂ ਬਚ ਜਾਂਦੇ ਤੇ ਉਸ ਜੱਥੇ ਦੇ ਕੋਲ ਪਹੁੰਚ ਜਾਂਦੇ ਹਨ। ਜਿਸ ਦਾ ਸਿਪਾਹੀ ਬਿਜੈ ਸਿੰਘ ਹੁੰਦਾ ਹੈ। ਥੋੜੇ ਚਿਰ ਪਿਛੋਂ ਉਹ ਜਲੰਧਰ ਦੇ ਹਾਕਮ, ਨਾਸੁਰਦੀਨ ਦੇ ਨਾਲ ਸਿੰਘਾਂ ਦੀ ਇੱਕ ਜੰਗ ਵਿੱਚ ਜਖਮੀ ਹੋ ਜਾਂਦਾ ਹੈ। ਤੇ ਸਿੰਘਾਂ ਦੀ ਠਾਹਰ ਵਿੱਚ ਸੁਰਗਵਾਸ ਹੋ ਜਾਂਦਾ ਹੈ। ਸ਼ੀਲ ਕੌਰ ਵੀ ਉਸਨੇ ਨਾਲ ਹੀ ਪ੍ਰਾਣ ਤਿਆਗ ਦਿੰਦੀ ਹੈ। ਪਰ ਉਨ੍ਹਾਂ ਦੇ ਪੁੱਤਰ ਵਰਿਆਮ ਸਿੰਘ ਦੀ ਪਾਲਨਾ ਸਰਦਾਰ ਕਰੋੜਾ ਸਿੰਘ ਆਪਣੇ ਹੱਥ ਲੈ ਲੈਂਦਾ ਹੈ।
ਭਾਈ ਵੀਰ ਸਿੰਘ ਨੇ ਇਸ ਨਾਵਲ ਵਿੱਚ ਵੀ ਬ੍ਰਾਹਮਣ ਲਾਲਚੀ , ਝੂਠੇ ਧੋਖੇਬਾਜ਼ ਤੇ ਅਕ੍ਰਿਤਘਣ ਸਮੁੱਚੇ ਹਿੰਦੂ ਕਾਇਰ ਤੇ ਡਰਪੋਕ, ਮੁਸਲਮਾਨ ਹਾਕਮ ਸ਼ੇ੍ਰਣੀ ਪੁਰਖ ਤੋਂ ਇਸਤਰੀਆਂ ਦੋਵੇਂ ਵਿਭਚਾਰੀ ਜ਼ਬਰਦਸਤੀ ਲੋਕਾਂ ਦੀ ਪਤ ਅਤੇ ਧਰਮ ਲੁਟਣਾ ਚਾਹੁਣ ਵਾਲੇ ਤੇ ਸਿੱਖਾਂ ਨੂੰ ਆਪਣੇ ਧਰਮ ਦੇ ਪੱਕੇ ਤੋਂ ਦ੍ਰਿੜ ਚਰਿਤਰ ਦੇ ਸੱਚੇ ਤੇ ਸੁੱਚੇ ਸਦਾ ਦਿਲ ਅਤੇ ਬਹਾਦਰ ਦਿਖਾ ਕੇ ਸਿਖ ਧਰਮ ਨੂੰ ਵਡਿਆਇਆ ਹੈ।

ਸੁਖਵੰਤ ਕੌਰ (1899)[ਸੋਧੋ]

ਇਸ ਨਾਵਲ ਵਿੱਚ ਵੀ ਭਾਈ ਵੀਰ ਸਿੰਘ ਨੇ ਸਿੱਖ ਆਸ਼ਿਆਂ ਦੀ ਗੱਲ ਕੀਤੀ ਸਿੱਖ ਫਲਸਫੇ ਦੀ ਵਿਆਖਿਆ ਕਰਨ ਦਾ ਯਤਨ ਕੀਤਾ। ਨਾਵਲ ਬਿਜੈ ਸਿੰਘ ਵਿੱਚ ਵੀ ਇੱਕ ਆਦਰਸ਼ਕ ਸਿੱਖ ਦੇ ਗੁਣਾਂ ਨੂੰ ਪੇਸ਼ ਕੀਤਾ ਗਿਆ ਹੈ। ਭਾਈ ਵੀਰ ਦੋ ਨਾਵਲ ਪੰਜਾਬੀ ਨਾਵਲ ਸਾਹਿਤ ਵਿੱਚ ਨਾਵਲ ਦਾ ਆਰੰਭ ਕਰਦੇ ਹਨ। ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਨਾਵਲ ਰਚਨਾ ਹੁੰਦਾ ਜੋ ਆਉਣ ਵਾਲੇ ਪੰਜਾਬੀ ਨਾਵਲਾਂ ਲਈ ਰਾਹ ਪੱਧਰਾ ਕਰਦੀ ਹੈ। ਭਾਵੇਂ ਇਹ ਨਾਵਲ ਦ੍ਰਿਸ਼ਟੀ ਪੱਖੋਂ ਵਿਸ਼ੇਸ਼ ਮਨੋਰਥ ਅਧੀਨ ਲਿਖਿਆ ਧਾਰਮਕ ਸੁਧਾਰਵਾਦ ਦਾ ਨਾਵਲ ਹੈ। ਪਰ ਇਹ ਨਾਵਲ ਪੰਜਾਬ ਦੇ ਵਿਸ਼ੇਸ਼ ਇਤਿਹਾਸਕ ਕਾਲ ਦੀਆਂ ਅਨੇਕ ਧਾਰਮਕ, ਰਾਜਨੀਤਿਕ ਤੇ ਸਭਿਆਚਾਰਕ ਤਨਾਉ ਦੀਆਂ ਗੁੰਝਲਾਂ ਨੂੰ ਪੇਸ਼ ਕਰਨ ਦੇ ਸਮਰੱਥ ਹੈ। ਇਹਨਾਂ ਨਾਵਲਾਂ ਰਾਹੀ ਭਾਈ ਵੀਰ ਸਿੰਘ ਪਹਿਲੀ ਵਾਰ ਨਾਵਲ ਸਾਹਿਤ ਵਿੱਚ ਪੱਛਮੀ ਗੁਲਾਮੀ ਦਾ ਲਕਵਾਂ ਵਿਰੋਧ ਪੇਸ਼ ਕਰਦੇ ਹਨ।

ਘਰ ਦਾ ਨਿਰਬਾਹ (1907)[ਸੋਧੋ]

ਇਹ ਨਾਵਲ ਦੇ ਲੇਖਕ ਭਾਈ ਅਮਰ ਸਿੰਘ ਛਾਪੇਵਾਲਾਂ ਹਨ, ਉਸ ਸਮੇਂ ਦੇ ਸਮਾਜ ਸੁਧਾਰ ਦੇ ਨਾਵਲਾਂ ਸਭ ਤੋਂ ਪਹਿਲਾ ਛਾਪਿਆ ਨਾਵਲ ਹੈ। ਘਰ ਦਾ ਨਿਰਬਾਹ ਵਾਸਤਵ ਵਿੱਚ ਸੱਤ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ। ਪਰ ਇਸ ਦਾ ਕਹਾਣੀ ਰੂਪ ਕੇਵਲ ਪਹਿਲੇ ਦੋ ਭਾਗਾਂ ਵਿੱਚ ਹੀ ਸੀਿਮਤ ਹੈ। ਤੀਜੇ ਤੇ ਚੌਥੇ ਭਾਗਾ ਵਿੱਚ ਕਹਾਣੀ ਮਧਰੁ ਪੈ ਕੇ ਸਿਧਾਂਤ ਵਿਆਖਿਆ ਹੀ ਹੋ ਜਾਂਦੀ ਹੈ ਤੇ ਪਿਛਲੇ ਤਿੰਨ ਭਾਗ ਤਾਂ ਗ੍ਰਹਿਸਤ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਗਿਆਨ ਦੇਣ ਵਾਲੀ ਗੱਦ ਹੀ ਹੈ। ਇਸ ਨਾਵਲ ਵਿੱਚ ਅਮਰ ਸਿੰਘ ਨੇ ਇੱਕ ਘਰ ਦੀ ਫੁੱਟ ਦੇ ਮੂਲ ਕਾਰਣ ਦਿਰਾਣੀ ਜਿਠਾਨੀ ਦੇ ਵਿਰੋਧ ਭਰਾਵਾਂ ਦੇ ਵਰਤਾਉ ਤੇ ਮਾਤਾ ਪਿਤਾ ਦੀ ਆਗਿਆ ਭੰਗ ਕਰ ਕੇ ਉਨਾ ਨੂੰ ਕਲਪਾਣ ਦੇ ਫੁੱਲ ਦੁੱਖ ਤੇ ਸਹਿਨ-ਸ਼ੀਤਲਤਾ ਨਾਲ ਮਾਤਾ-ਪਿਤਾ ਦੀ ਆਗਿਆ ਪਾਲਣ ਦੀ ਸੇਵਾ ਕਰਨ ਦੇ ਸੁੱਖ ਇੱਕ ਪ੍ਰਤਿਬਧਤਾਂ ਇਸਤਰੀ ਦੀ ਸਹਿਨ-ਸ਼ੀਲਤਾ ਤੇ ਧਰਮ ਜੀਵਨ ਦੇ ਅੰਤ ਨੂੰ ਉਸ ਦਾ ਫਲ, ਜਿਠਾਣੀਆਂ ਦਾ ਮਤਸਰ ਤੇ ਸੰਤਾਪ ਤੇ ਉਸ ਦਾ ਨਤੀਜਾ ਘਰ ਬਾਲਾਂ ਨੂੰ ਵਿਦਿਆ-ਹੀਣ ਰਖਣ ਦੇ ਔਗੁਣ ਖੋਲ੍ਹ ਕੇ ਦੱਸੇ ਹਨ

ਦਲੇਰ ਕੌਰ (1911)[ਸੋਧੋ]

ਚਰਨ ਸਿੰਘ ਸ਼ਹੀਦ ਦਾ ਜਨਮ 1881 ਈ. ਵਿੱਚ ਹੋਇਆ ਸੀ। ਚਰਨ ਸਿੰਘ ਸ਼ਹੀਦ ਸਿੰਘ ਸਭਾ ਦੇ ਪ੍ਰਭਾਵ ਤੋਂ ਬਚਿਆ ਹੋਇਆ ਨਹੀ ਸੀ। ਸ.ਸ ਅਮੋਲ ਦਾ ਕਥਨ ਹੈ ਕਿ ਚਰਨ ਸਿੰਘ ਸ਼ਹੀਦ ਦੇ ਨਾਵਲ ਧਾਰਮਿਕ ਨਹੀਂ ਸਗੋਂ ਇਤਿਹਾਸਕ ਜਾਂ ਸੁਧਾਰਕ ਹਨ। ਇਸ ਪ੍ਰਕਰਣ ਵਿੱਚ ਉਹ ਬਹੁਤ ਯਥਾਰਥੀ ਨਹੀਂ ਚਰਨ ਸਿੰਘ ਸ਼ਹੀਦ ਦੇ ਨਾਵਲ ਦਲੇਰ ਕੌਰ ਦੀ ਬੇਨਤੀ ਵਿੱਚ ਸ਼ਹੀਦ ਦਾ ਧਾਰਮਿਕ ਆਸ਼ਾ ਭਲੀ ਪ੍ਰਕਾਰ ਪ੍ਰਗਟ ਹੈ।

ਸ਼੍ਰੇਸ਼ਟ ਕੁਲਾਂ ਦੀ ਚਾਲ (1911)[ਸੋਧੋ]

ਸ਼੍ਰੇਸ਼ਟ ਕੁਲਾਂ ਦੀ ਚਾਲ ਨਾਵਲ ਮੋਹਨ ਸਿੰਘ ਵੈਦ ਦਾ ਪੂਰਾ ਪੂਰਾ ਲਖਾਇਕ ਹੈ। ਇਹ ਇੱਕ ਅਜਿਹੇ ਮਧ ਸ਼੍ਰੇਣੀ ਪਰਿਵਾਰ ਦੀ ਕਹਾਣੀ ਹੈ। ਜੋ ਪੂੰਜੀਵਾਦੀ ਸਬੰਧਾਂ ਅਨੁਸਾਰ ਕਾਰ ਵਿਹਾਰ ਦੇ ਖਰੇ ਸੁੱਚਜੇ ਤੇ ਸਯੋਗ ਹਨ। ਉਹਨਾਂ ਦਾ ਘਰੋਗੀ ਜੀਵਨ ਸੁੱਚਾ ਤੇ ਸੰਜਮ ਵਾਲਾ ਹੈ। ਇਸ ਵਿੱਚ ਪੁਰਖ ਪ੍ਰਧਾਨ ਹੈ ਪਰ ਇਸਤਰੀ ਨੂੰ ਪੂਰਾ ਆਦਰ ਤੇ ਸਤਿਕਾਰ ਹੀ ਮਿਲਦਾ ਹੈ। ਇਹ ਇੱਕ ਆਦਰਸ਼ਕ ਗ੍ਰਹਿਸਥ ਦੀ ਕਹਾਣੀ ਹੈ। ਪਰ ਕਥਾ ਵਸਤੂ ਦੇ ਪੱਖ ਤੋਂ ਇਸ ਵਿੱਚ ਇੱਕ ਵੱਡੀ ਥੁੜ ਇਹ ਹੈ ਕਿ ਇਸ ਦੇ ਪਾਤਰ ਸਭ ਪੁਰਖ ਹੀ ਹਨ। ਇਸਤਰੀਆਂ ਕੇਵਲ ਨਾਮ ਮਾਤਰ ਹੀ ਇਸ ਵਿੱਚ ਆਉਂਣੀਆਂ ਹਨ। ਭਾਈ ਗਿਰਧਾਰੀ ਸਿੰਘ, ਬੁੱਧ ਸਿੰਘ ਤੇ ਬਹਾਦਰ ਸਿੰਘ ਦੀ ਪਤਨੀ ਕਹਾਣੀ ਵਿੱਚ ਪ੍ਰਵੇਸ਼ ਘਰੋਗੀ ਕਾਰਜਾਂ ਦੇ ਸੰਬੰਧ ਵਿੱਚ ਵਿਆਹ ਤੋਂ ਬੱਚੇ ਦੇ ਜਨਮ ਦੇ ਸੰਬੰਧ ਵਿੱਚ ਹੀ ਹੁੰਦਾ ਹੈ।

ਸੁਭਾਗ ਕੌਰ (1912)[ਸੋਧੋ]

ਸੁਭਾਗ ਕੌਰ ਕਹਾਣੀ ਪੱਖ ਤੋਂ ਬਹੁਤ ਊਵੀ ਜੇਹੀ ਕਹਾਣੀ ਹੈ। ਇਸ ਦਾ ਮਹੱਤਵ ਇਹੀ ਹੈ ਕਿ ਇਹ ਸ਼ਰੇਸ਼ਟ ਕਲਾਂ ਦੀ ਚਾਲ ਵਾਕਰ ਭਾਈ ਮੋਹਨ ਸਿੰਘ ਵੈਦ ਦੇ ਆਰਥਿਕ ਮੱਤ ਦੀ ਲਖਾਇਕ ਹੋਣ ਤੋਂ ਉਪਰੰਤ ਬਾਲ ਵਿਦਿਆ ਤੇ ਇਸਤਰੀ ਵਿਦਿਆ ਬਾਰੇ ਭੀ ਉਹਨਾਂ ਦਾ ਪ੍ਰਚਾਰ ਕਰਦੀ ਹੈ।

ਸ਼ੁਸ਼ੀਲ ਨੂੰਹ (1912)[ਸੋਧੋ]

ਸ਼ੁਸ਼ੀਲ ਨੂੰਹ ਦਾ ਲੇਖਕ ਭਾਈ ਅਮਰ ਸਿੰਘ ਛਾਪੇਵਾਲਾ ਹੈ ਜੋ ਇੱਕ ਲੰਮੀ ਵਾਰਤਮਕ ਰਚਨਾ ਹੈ। ਜਿਹੜੀ ਸ਼ੇ੍ਰਸ਼ਟ ਕਲਾਂ ਤੋਂ ਬਾਅਦ 1912 ਵਿੱਚ ਪ੍ਰਕਾਸ਼ਿਤ਼ ਹੋਈ। ਇਸ ਨਾਵਲ ਵਿੱਚ ਪੜੀ ਹੋਈ ਨੂੰਹ, ਸ਼ੁਸ਼ੀਲ ਅਥਵਾ ਲਛਮੀ ਨੂੰ ਸਿਆਣੀ ਤੇ ਨੇਕ ਦਰਸਾਇਆ ਗਿਆ ਹੈ। ਅਮਰ ਸਿੰਘ ਨੇ ਇਸ ਨਾਵਲ ਰਾਹੀ ਇੱਕ ਪੜੀ ਹੋਈ ਸਿਆਣੀ ਨੂੰਹ ਨੂੰ ਪੇਸ਼ ਕੀਤਾ ਹੈ।

ਰਣਜੀਤ ਕੌਰ(1913)[ਸੋਧੋ]

ਇਸ ਨਾਵਲ ਦਾ ਲੇਖਕ ਚਰਨ ਸਿੰਘ ਸ਼ਹੀਦ ਹੈ ਵਿੱਚ ਨਾਵਲਕਾਰ ਅਠਾਰਵੀਂ ਸਦੀ ਦੇ ਸਿੱਖ ਮਿਸਲਾਂ ਦੇ ਅੰਤਿਮ ਸਮੇਂ ਦੀ ਕਹਾਣੀ ਨੂੰ ਇੱਕ ਤਰ੍ਹਾਂ ਸਿਖ ਰਾਜ ਵਿੱਚ ਦੀ ਲੰਘਾ ਕੇ ਅੱਜ ਦੇ ਸਮੇਂ ਤਕ ਲੈ ਆਉਂਦਾ ਹੈ। ਇਸ ਨਾਵਲ ਦੀ ਨਾਇਕਾ ਰਣਜੀਤ ਕੌਰ ਵੀ ਬਾਈ ਸਾਲਾਂ ਦੀ ਛੋਟੀ ਉਮਰ ਵਿੱਚ ਅਨੇਕ ਵਾਰ ਮੁਗਲਾ ਹਾਕਿਮਾਂ ਦੇ ਪੰਜੇ ਵਿੱਚ ਫਸਦੀ ਹੈ। ਜਦੋਂ ਉਸ ਦੀ ਜਿੰਦਗੀ ਦੀ ਸੁਹਾਣੀ ਘੜੀ ਆਉਂਦੀ ਹੈ। ਤਾਂ ਉਸ ਨੂੰ ਪਠਾਣ ਕਾਬਲ ਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਕਾਬਲ ਦੇ ਸ਼ਹਿਨਸ਼ਾਹ ਨੂੰ ਸੁਗਤਾ ਵਜੋਂ ਭੇਟ ਕਰ ਦਿੰਦੇ ਹਨ। ਉਸ ਦਾ ਪਤੀ ਦਲਜੀਤ ਸਿੰਘ ਬੜੇ ਹੀ ਉੱਚੇ ਆਚਰਣ ਵਾਲਾ ਦਿਖਾਇਆ ਗਿਆ ਹੈ। ਉਹ ਬੜੀ ਵਾਰੀ ਰਣਜਤੀ ਕੌਰ ਨੂੰ ਮੁਸੀਬਤਾਂ ਵਿਚੋਂ ਛੁਡਾਉਂਦਾ ਹੈ। ਪਰ ਰਣਜੀਤ ਕੌਰ ਪਠਾਣਾਂ ਦੇ ਹਮਲੇ ਵਿੱਚ ਮਰ ਜਾਂਦੀ ਹੈ। ਪਰ ਪੰਜਾਬ ਤੇ ਅੰਗਰੇਜਾਂ ਦਾ ਰਾਜ ਹੋ ਜਾਂਦਾ ਹੈ। ਦਲਜੀਤ ਸਿੰਘ ਹਰਦੁਆਰ ਵਿੱਚ ਰਹਿ ਕੇ ਸਾਧੂਆਂ ਵਾਲਾ ਜੀਵਨ ਬਤੀਤ ਕਰਦਾ ਹੈ।ਠ ਤੇ ਇੱਕ ਸੋ ਪੰਚੀ ਸਾਲ ਦੀ ਉਮਰ ਭੋਗ ਕਿ ਮਰ ਜਾਂਦਾ ਹੈ।

ਚੰਚਲ ਮੂਰਤੀ (1915)[ਸੋਧੋ]

ਚੰਚਲ ਮੂਰਤੀ ਦਾ ਲੇਖਕ ਚਰਨ ਸਿੰਘ ਸ਼ਹੀਦ, ਦਾ ਮੁਢ ਇੱਕ ਨਹੀਂ ਤਿੰਨ ਹਿੰਦੂ ਇਸਤਰੀਆਂ, ਜਸੌਧਾਂ, ਉਸ ਦੀ ਮਾਂ, ਵਿਸ਼ਨੋ ਤੇ ਭੂਆ ਕਰਮੋ ਦੇ ਚੁੱਕੇ ਜਾਣ ਨਾਲ ਹੁੰਦਾ ਹੈ। ਚੰਚਲ ਸਿੰਘ ਇਨ੍ਹਾਂ ਇਸਤਰੀਆਂ ਨੂੰ ਕਰਮਦੀਨ ਦੋ ਜ਼ੁਲਮਾਂ ਤੋਂ ਬਚਾਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਹੈ।

ਬਾਬਾ ਨੌਧ ਸਿੰਘ (1917)[ਸੋਧੋ]

ਬਾਬਾ ਨੌਧ ਸਿੰਘ ਦਾ ਲੇਖਕ ਭਾਈ ਵੀਰ ਸਿੰਘ ਹਨ, ਵਿੱਚ ਇੱਕ ਇਸਤਰੀ ਜਿਹੜੀ ਜਵਾਨ ਉਮਰ ਵਿੱਚ ਵਿਧਵਾ ਹੋ ਜਾਂਦੀ ਹੈ। ਜਿਸ ਨਾ ਨਾਮ ਜਮਨਾ ਹੈ। ਜਨਮ ਦੀ ਜੈਨ ਹਿੰਦੂ ਤੇ ਮੱਧ-ਸ਼ੇ੍ਰਣੀ ਦੀ ਧੀ ਹੈ। ਉਹ ਆਪਣੇ ਪਤੀ ਨੂੰ ਮਿਲਨਾ ਲੋਚਦੀ ਹੈ। ਪਰ ਉਸ ਪਾਸ ਸੁਵਿਧਾਵਾਂ ਨਹੀਂ ਇਸ ਲਈ ਉਹ ਅੋਕੜ ਵਿੱਚ ਫਸ ਜਾਂਦੀ ਹੈ। ਬਾਬਾ ਨੋਧ ਸਿੰਘ ਦਾ ਵਿਸ਼ਾ ਭਾਈ ਵੀਰ ਸਿੰਘ ਦੇ ਹੋਰ ਅਨੇਕਾਂ ਟ੍ਰੈਕਟਾਂ ਦੇ ਵਿਸ਼ੇ ਵਾਂਗ ਸਿੰਘ ਸਤਾਈ ਆਦਰਸ਼ਾ ਦੀ ਸਹਾਇਤਾ ਕਰਨਾ ਹੀ ਹੈ। ਉਹ ਇੱਕ ਕੇਂਦਰੀ ਪਾਤਰ ਨੂੰ ਕਠਪੁਤਲੀ ਬਣਾ ਕੇ ਉਸਨੂੰ ਹਰ ਭਾਂਤ ਦੀ ਸਥਿਤੀ ਤੇ ਘਟਨਾਵਾਂ ਵਿਚੋਂ ਵੀ ਲੰਘਾ ਕੇ ਮਰਜ਼ੀ ਦੇ ਸਿੱਟ ਕੱਢੇ ਹਨ। ਉਨ੍ਹਾਂ ਸਾਰੇ ਸੁਧਾਰ ਦਾ ਅਧਾਰ ਸਿੱਖ ਮਤ ਨੂੰ ਬਣਾ ਕੇ ਤੇ ਦੂਜੇ ਮਤਾਂ ਨੂੰ ਤੈੜੀ ਰੌਸ਼ਨੀ ਵਿੱਚ ਦੱਖਾ ਕੇ ਨਾਵਲਕਾਰ ਇਸ ਨੂੰ ਸਿੱਖ ਘੇਰੇ ਤਕ ਹੀ ਸੀਮਤ ਕਰ ਦੇਂਦਾ ਹੈ।

ਸੁਖਦੇਵ ਕੌਰ (1920)[ਸੋਧੋ]

ਮੋਹਨ ਸਿੰਘ ਵੈਦ ਜੀ ਦੇ ਕਥਨ ਅਨਸਾਰ ਸੁਖਦੇਵ ਕੌਰ ਨਵੀਂ ਰੌਸ਼ਨੀ ਨਾਲ ਚੁੰਧਿਆਇ ਦੁਰਗੁਣਾਂ ਨੂੰ ਗੁਣ ਸਮਝ ਕੇ ਆਪਣੇ ਆਮ ਦੇਸ਼ ਕੌਮ ਕੁਲ ਦੀ ਮਰਯਾਦਾ ਤੋਂ ਬੇਪਰਵਾਹ ਹੋ ਗਏ ਇੱਕ ਸਜਣ ਦੀ ਦਸ਼ਾ ਦਾ ਵਰਨਣ ਕਰਦੀ ਹੈ। ਇਸ ਵਿੱਚ ਇੱਕ ਵਿਗੜੇ ਹੋਏ ਨਾਸਤਕ ਅਮੋੜ ਪਤੀ ਦਾ ਸੁਧਾਰ ਕੇਵਲ ਉਸਦੀ ਸੁਯੋਗ ਸਤਵੰਤੀ ਇਸਤ੍ਰੀ ਦੇ ਉਦਮ ਤੇ ਸ਼ਹਿਨਸ਼ੀਲਤਾ ਰਾਹੀਂ ਹੁੰਦਾ ਦਰਸਾਇਆ ਗਿਆ ਹੈ।

ਚਿੱਟਾ ਲਹੂ (1932)[ਸੋਧੋ]

ਨਾਵਲ ਦਾ ਨਾਮ ਚਿੱਟਾ ਲਹੂ ਵਿਕਰਾਲ ਰੋਗ ਵੱਲ ਹੀ ਸੰਕੇਤ ਕਰਦਾ ਹੈ। ਇਸ ਨਾਵਲ ਦੇ ਹਵਾਲੇ ਨਾਲ ਨਾਨਕ ਸਿੰਘ ਦਸਣਾ ਚਾਹੁੰਦਾ ਹੈ ਕਿ ਇਸ ਸਮਾਜ ਦੇ ਲਹੂ ਵਿੱਚ ਸਿਹਤ ਦੀ ਲਾਲੀ ਨਹੀਂ। ਸਭ ਚਿੱਟੇ। ਹੋ ਗਏ ਹਨ। ਸ. ਨਾਨਕ ਸਿੰਘ ਲਿਖਦੇ ਹਨ ਕਿ ਚਿੱਟਾ ਲਹੂ ਦੀ ਕਹਾਣੀ ਮੇਰੀ ਜੀਵਨੀ ਵਿੱਚ ਆਈ ਹੈ।

ਫੌਲਾਦੀ ਫੁੱਲ (1934)[ਸੋਧੋ]

ਇਸ ਨਾਵਲ ਵਿੱਚ ਨਾਨਕ ਸਿੰਘ ਦੀ ਸਮਾਜਕ ਦਰਦ ਦੀ ਤੀਬਰਤਾ ਚੋਥੀ ਘੱਟ ਗਈ ਜਾਪਦੀ ਹੈ। ਜਿਵੇਂ ਚਿੱਟੇ ਲਹੂ ਦੇ ਨਿਪਟ ਦੁਖਾਂਤ ਤੋਂ ਪਿਛੋਂ ਉਸ ਦੀਆਂ ਭਾਵਨਾਵਾਂ ਕੁਝ ਵਿਸ਼ਰਾਮ ਕਰਨਾ ਲੋੜਦੀਆਂ ਹੋਣ। ਇਸ ਨਾਵਲ ਦਾ ਨਾਮ ਕੇਵਲ ਇਸ ਦੀ ਨਾਇਕਾ ਸਰਲਾ ਦੇ ਗੁਣ ਲਛਣਾਂ ਦਾ ਸੂਚਕ ਹੀ ਹੈ। ਉਹ ਆਪ ਦੁੱਸਦੇ ਹਨ ਕਿ “ਪੁਸਤਕ ਦਾ ਨਾਂਉਂ ਫੌਲਾਦੀ ਫੁੱਲ ਬੇਸ਼ਕ ਪਾਠਕਾਂ ਨੂੰ ਕੁਝ ਅਨੋਖਾ ਜਿਹਾ ਜਾਪੇਗਾ ਤੇ ਸਾਇਦ ਪਰਸਪਰ ਵਿਰੋਧੀ ਵੀ ਕਿਉਂਕਿ ਫੌਲਾਦੀ ਤੇ ਫੁੱਲ ਦੇ ਬਿਲਕੁਲ ਮਤਮਜ਼ਾਦ ਚੀਜ਼ਾਂ ਹੁੰਦੀਆਂ ਹਨ। ਪਰ ਆਪਣੇ ਨਾਵਲ ਦੀ ਨਾਇਕਾ ਸਰਲਾ ਨੂੰ ਮੈਂ ਇਨਾ ਦੋ ਪਰਸਪਰ ਵਿਰੋਧੀ ਗੁਣਾਂ ਦੀ ਪ੍ਰਤੀਕ ਦੇ ਤੌਰ ਤੇ ਪੇਸ਼ ਕੀਤਾ ਹੈ। ਇੱਕ ਅਜਿਹਾ ਵਿਅਕਤੀ ਹੈ ਜਿਸ ਦੇ ਸੁਭਾਊ ਵਿੱਚ ਫਲ ਦੀ ਕੋਮਲਤਾ ਤੇ ਫੋਲਾਦ ਦੀ ਕਰੜਾਈ ਦੋਵੇਂ ਗੁਣ ਨਾਲੋਂ ਨਾਲ ਚਲਦੇ ਹਨ। ਜਿੱਕੇ ਸੁਹਪਣ, ਸੁਹਿਦਰਤਾ ਤੇ ਕੌਮਲਤਾ ਦੇ ਉਦਗਾਰਾਂ ਨਾਲ ਸਰਲਾ ਦਾ ਹਿਰਦਾ ਲਬਰੇਜ਼ ਹੈ ਉਥ ਸ੍ਵੈ-ਸੰਗਮ, ਦਿੜ੍ਹਤਾ ਤੇ ਕਠੋਰਤਾ ਵਰਗੇ ਫੋਲਾਦੀ ਗੁਣ ਵੀ ਉਸ ਅੰਦਰ ਪਾਏ ਜਾਂਦੇ ਹਨ।

ਅਣ ਵਿਆਹੀ ਮਾਂ (1943)[ਸੋਧੋ]

ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਅਣਵਿਆਹੀ ਮਾਂ ਨਾਵਲ ਨੂੰ ਸਾਹਿਤਕ ਧਾਰਾ ਦਾ ਪ੍ਰਥਮ ਰੂਪ ਕਿਹਾ ਜਾ ਸਕਦਾ ਹੈ ਜੋ ਅਗਰਗਾਮੀ ਅਥਵਾ ਪ੍ਰਗਤਿਵਾਦੀ ਨਾਵਾਂ ਨਾਲ ਵਰਣਨ ਕੀਤੀ ਜਾਂਦੀ ਹੈ। ਪੱਛਮੀ ਸਭਿਅਤਾ ਦੇ ਪ੍ਰਭਾਵ ਅਧੀਨ ਜੋ ਨਾਨਕ ਸਿੰਘ ਉਤੇ ਵੀ ਗੂੜਾ ਹੈ। ਗੁਰਬਖਸ਼ ਸਿੰਘ ਇੱਕ ਅਤੀ ਕਠੋਰ ਸਥਿਤੀ ਨੂੰ ਲੈਂਦਾ ਹੈ। ਪਰ ਨਾਨਕ ਸਿੰਘ ਵਾਕਰ ਇਸ ਨੂੰ ਦੁਖਾਂਤਕ ਨਹੀਂ ਬਣਨ ਦੇਂਦਾ। ਗੁਰਬਖਸ਼ ਸਿੰਘ ਨੇ ਇੱਕ ਹੋਰ ਨਾਵਲ ਰੁੱਖਾਂ ਦੀ ਜੀਰਾਂਦ ਲਿਖਿਆ ਹੈ ਪਰ ਇਹ 1947 ਤੋਂ ਬਾਅਦ ਦਾ ਹੈ।

ਉਪਰੋਕਤ 1947 ਤੋਂ ਪਹਿਲਾਂ ਦੇ ਨਾਵਲਾਂ ਤੋਂ ਬਿਨ੍ਹਾਂ ਹੋਰ ਵੀ ਜ਼ਿਕਰਯੋਗ ਤੇ ਪ੍ਰਸਿੱਧ ਨਾਵਲ ਮਿਲਦੇ ਹਨ ਜਿਵੇਂ:

ਹਵਾਲੇ[ਸੋਧੋ]