ਸਮੱਗਰੀ 'ਤੇ ਜਾਓ

29 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2025

29 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 302ਵਾਂ (ਲੀਪ ਸਾਲ ਵਿੱਚ 303ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 63 ਦਿਨ ਬਾਕੀ ਹਨ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]
  • ਅੱਜ ਅੰਤਰਰਾਸ਼ਟਰੀ ਦਿਵਸ 'World Stroke Day' ਹੈ।

ਵਾਕਿਆ

[ਸੋਧੋ]
ਭਗਤ ਨਾਮਦੇਵ
ਨੋਰਾ ਰਿਚਰਡ
ਮਲਾ ਰਾਏ ਚੌਧੁਰੀ
ਵਜਿੰਦਰ ਸਿੰਘ
  • 539 ਈਸਾ ਪੁਰਵ 'ਮਹਾਨ ਸਾਈਰਸ' (ਪਰਸ਼ੀਅਨ ਸਾਮਰਾਜ ਦਾ ਨਿਰਮਾਤਾ) ਬੇਬੀਲੋਨੀਆ ਦੀ ਰਾਜਧਾਨੀ 'ਚ ਦਾਖ਼ਲ ਹੋਇਆ ਤੇ ਯਹੂਦੀਆਂ ਨੂੰ ਉਹਨਾਂ ਦੀ ਜ਼ਮੀਨ 'ਤੇ ਵਾਪਸ ਆਉਣ ਦੀ ਆਗਿਆ ਦਿੱਤੀ।
  • 969 ਈ. 'ਚ ਅੱਜ ਦੇ ਦਿਨ ਰੋਮਨ ਸਾਮਰਾਜ ਦੇ 'ਬਿਜ਼ੰਤੀਨੀ ਸੈਨਿਕ' ਗਰੀਕ ਸ਼ਹਿਰ ਅੰਤਾਕਿਯਾ, ਸੀਰੀਆ 'ਤੇ ਕਬਜ਼ਾ ਕਰਦੇ ਹਨ।
  • 1390 ਈ. 'ਚ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ ਪਹਿਲੀ ਵਾਰ ਜਾਦੂ(witchcraft) ਦੇ ਮੁਕ਼ੱਦਮੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋਈ।
  • 1591 ਈ. 'ਚ ਪੋਪ ਇਨੋਸੈਂਟ-9 ਚੁਣਿਆ ਗਿਆ।
  • 1665 ਈ. 'ਚ ਪੁਰਤਗਾਲੀ ਬਲਾਂ ਨੇ ਕੋਂਗੋ ਰਾਜ(ਦੇਸ਼) ਨੂੰ ਹਰਾਇਆ ਅਤੇ ਕੋਂਗੋ ਦੇ ਰਾਜਾ 'ਐਂਟੀਨਿਓ ਆਈ' ਦਾ ਸਿਰ ਕਲਮ ਕਰ ਦਿੱਤਾ, ਜਿਸ ਨੂੰ 'ਨਵਿਤਾ ਨਨਕਾਗਾ' ਵੀ ਕਿਹਾ ਜਾਂਦਾ ਹੈ।
  • 1675 ਈ. 'ਚ 'ਲੇਬਨਾਨੀਜ਼'(ਜਨਮ-1646) ਨੇ ਲੰਬੇ ਐੱਸ (∫) ਦੀ ਪਹਿਲੀ ਵਾਰ ਵਰਤੋਂ ਗਣਨਾ(ਕੈਲਕੁਲਸ) ਵਿੱਚ 'ਅਟੁੱਟ[ntegral] ਦੇ ਸੰਕੇਤ'(ਇਹ ਅਟੁੱਟ ਦਾ ਸੰਕੇਤ ਨੰਬਰਾਂ ਦੇ ਫੰਕਸ਼ਨ ਨੂੰ ਦਰਸਾਉਂਣ ਦਾ ਤਰੀਕਾ ਹੈ, ਜਿਸ 'ਚ ਮੌਜੂਦ ਬੇਅੰਤ ਡਾਟੇ ਰਾਹੀਂ ਖੇਤਰਫਲ, ਮਾਤਰਾ ਤੇ ਹੋਰ ਸੰਕਲਪਾਂ ਨੂੰ ਪ੍ਰਭਾਸ਼ਿਤ ਕਰ ਸਕਦੇ ਹਾਂ) ਦੇ ਤੌਰ 'ਤੇ ਕੀਤੀ।
  • 1787 ਈ. 'ਚ ਮੋਜ਼ੈਟ ਦੇ ਓਪੇਰਾ 'ਡੌਨ ਜਿਓਵਾਨੀ' ਨੂੰ 'ਪਰਾਗ' ਵਿੱਚ ਪਹਿਲਾ ਪ੍ਰਦਰਸ਼ਨ ਪ੍ਰਾਪਤ ਹੋਇਆ।
  • 1863ਰੈੱਡ ਕਰਾਸ ਕਾਇਮ ਕਰ ਕੇ ਇਸ ਦੀ ਕੌਮਾਂਤਰੀ ਕਮੇਟੀ ਕਾਇਮ ਕੀਤੀ ਗਈ।
  • 1914 'ਚ ਓਟੋਮਨ ਸਾਮਰਾਜ ਪਹਿਲੇ ਵਿਸ਼ਵ ਯੁੱਧ 'ਚ ਸ਼ਾਮਿਲ ਹੋਇਆ।
  • 1918 'ਚ 29 ਤੇ 30 ਦੀ ਰਾਤ ਨੂੰ ਜਦੋਂ ਸਮੁੰਦਰੀ ਫੌ਼ਜ ਨੇ ਬਗਾਵਤ ਕੀਤੀ ਤਾਂ ਜਰਮਨ ਹੋਈ ਸੀਸ ਫਲੀਟ ਅਸਮਰੱਥ ਸੀ ਤੇ ਜੋ ਇਹ ਇੱਕ ਕਾਰਵਾਈ ਵੀ ਸੀ, ਜਿਸ ਨਾਲ਼ ਲਗਦਾ ਸੀ ਕਿ ਇਹ ਜੋ 1918-19 ਦੇ ਜਰਮਨ ਕ੍ਰਾਂਤੀ ਦੀ ਸ਼ੁਰੂਆਤ ਕਰ ਦੇਵੇਗਾ।
  • 1923 – 'ਔਟੋਮਨ ਸਾਮਰਾਜ' ਦੇ ਖ਼ਾਤਮੇ ਮਗਰੋਂ ਟਰਕੀ ਇੱਕ ਦੇਸ਼ ਵਜੋਂ ਕਾਇਮ ਹੋਇਆ | ਮੁਸਤਫ਼ਾ ਕਮਾਲ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ।
  • 1929ਅਮਰੀਕਾ ਦੀ 'ਵਾਲ ਸਟਰੀਟ' ਦੀ ਸਟਾਕ ਮਾਰਕੀਟ ਡੁੱਬ ਜਾਣ ਕਾਰਨ ਦੇਸ਼ ਦਾ ਉਦੋਂ ਤਕ ਦਾ ਸਭ ਤੋਂ ਵੱਧ ਖ਼ਤਰਨਾਕ ਮਾਲੀ ਸੰਕਟ ਸ਼ੁਰੂ ਹੋਇਆ।
  • 1933 – 'ਪ੍ਰਤਾਪ ਸਿੰਘ ਸ਼ੰਕਰ', ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
  • 1942 'ਚ ਨਿਆਜੀਆਂ ਵਲੋਂ ਬੇਲਾਰੂਸ ਵਿੱਚ 16 ਹਜ਼ਾਰ ਯਹੂਦੀਆਂ ਦਾ ਕ਼ਤਲ ਹੋਇਆ।
  • 1944 ਈ. 'ਚ ਸੋਵੀਅਤ ਲਾਲ ਫੌ਼ਜ 'ਹੰਗਰੀ' ਵਿੱਚ ਦਾਖ਼ਲ ਹੋਈ।
  • 1945 – ਦੁਨੀਆ ਦਾ ਪਹਿਲਾ ਬਾਲ ਪੈੱਨ ਨਿਊਯਾਰਕ ਦੇ ਗਿਮਬੈੱਲ ਸਟੋਰ ਵਿੱਚ ਸਾਢੇ 12 ਡਾਲਰ ਵਿੱਚ ਵੇਚਿਆ ਗਿਆ।
  • 1953 ਈ. 'ਚ 'ਸਾਨ ਫ਼ਰਾਸਿਸਕੋ' ਦੀ ਨੇੜਲੀ ਜ਼ਮੀਨ 'ਤੇ 'ਬੀ.ਸੀ.ਪੀ.ਏ. ਫਲਾਇਟ-304 ਡੀ.ਸੀ.-6' ਕਰੈਸ ਹੋ ਗਿਆ।
  • 1961 'ਚ ਸੀਰੀਆ 'ਸੰਯੁਕਤ ਅਰਬ ਗਣਰਾਜ' ਤੋਂ ਬਾਹਰ ਨਿਕਲ ਗਿਆ।
  • 1964 'ਚ 'ਟੈਂਨਗਨੀਕਾ' ਅਤੇ 'ਜ਼ਾਂਜ਼ੀਬਾਰ' ਦੇ ਸੰਯੁਕਤ ਗਣਰਾਜ ਦਾ ਨਾਂ 'ਸੰਯੁਕਤ ਰਾਜ ਤਾਨਜਾਨੀਆ' ਰੱਖਿਆ ਗਿਆ।
  • 1967 'ਚ ਮੌਂਟ੍ਰੀਆਲ ਦਾ 'ਐਕਸਪੋ 67' ਵਿਸ਼ਵ ਮੇਲਾ 50 ਮਿਲੀਅਨ ਤੋਂ ਵੱਧ ਦਰਸ਼ਕਾਂ ਦੇ ਨਾਲ ਬੰਦ ਹੋਇਆ।
  • 1969 'ਚ ਪਹਿਲੀ ਵਾਰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਲਿੰਕ 'ARPANET' ਰਾਹੀਂ ਸਥਾਪਤ ਕੀਤਾ ਗਿਆ ਹੈ, ਜੋ ਬਾਅਦ 'ਚ 'ਇੰਟਰਨੈੱਟ' ਦੇ ਨਾਮ ਨਾਲ਼ ਹੁਣ ਤੱਕ ਜਾਣਿਆ ਜਾਂਦਾ ਹੈ।
  • 1972ਫ਼ਿਲਸਤੀਨੀ ਗੁਰੀਲਿਆਂ ਨੇ ਇੱਕ ਏਅਰਪੋਰਟ ਦੇ ਮੁਲਾਜ਼ਮ ਨੂੰ ਕਤਲ ਕਰ ਕੇ ਇੱਕ ਜਹਾਜ਼ ਅਗਵਾ ਕੀਤਾ ਤੇ ਕਿਊਬਾ ਲੈ ਗਏ।
  • 1982 'ਚ ਜਲੰਧਰ ਵਿੱਚ 'ਗੁਰੂ ਨਾਨਕ ਪੁਰਬ' ਦੇ ਜਲੂਸ ਉਤੇ ਬੰਬ ਸੁਟਿਆ ਗਿਆ।
  • 1994 'ਚ 'ਫ੍ਰਾਂਸਿਸਕੋ ਮਾਰਟਿਨ ਦੁਰਨ' ਨੇ ਵ੍ਹਾਈਟ ਹਾਊਸ ਵਿੱਚ ਦੋ ਦਰਜਨ ਗੋਲ਼ੀਆਂ ਦਾਗ਼ੀਆਂ ਤੇ ਬਾਅਦ ਵਿੱਚ ਉਹ ਅਮਰੀਕੀ ਰਾਸ਼ਟਰਪਤੀ 'ਬਿਲ ਕਲਿੰਟਨ' ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਸਾਬਿਤ ਹੋਇਆ।
  • 1998 'ਚ 77 ਸਾਲਾ 'ਜੌਨ ਗਲੇਨ' ਨਾਲ਼ 'ਸਪੇਸ ਸ਼ਟਲ ਡਿਸਕਵਰੀ' ਧਮਾਕੇ "ਐੱਸ ਟੀ ਐੱਸ 95" 'ਤੇ ਬੰਦ ਹੋਈ, ਉਹ ਸਭ ਤੋਂ ਵਡੇਰੀ ਉਪਰ ਦਾ ਸਪੇਸ ਵਿੱਚ ਜਾਣ ਵਾਲ਼ਾ ਵਿਅਕਤੀ ਬਣਿਆ।
  • 1998 'ਚ ਸਵੀਡਨ ਵਿੱਚ 'ਗੋਟੇਨ੍ਬ੍ਰਗ ਡਿਸੋਥਰੇਕ਼' 'ਚ ਲੱਗੀ ਅੱਗ ਨੇ 63 ਨੂੰ ਮਾਰ ਦਿੱਤਾ ਅਤੇ 200 ਜ਼ਖਮੀ ਹੋਏ।
  • 1999 'ਚ ਆਏ ਇੱਕ ਵੱਡੇ ਤੂਫ਼ਾਨ ਨੇ ਭਾਰਤੀ ਰਾਜ 'ਉੜੀਸਾ' ਨੂੰ ਕਾਫ਼ੀ ਤਬਾਹ ਕਰ ਦਿੱਤਾ।
  • 1982ਜਲੰਧਰ ਵਿੱਚ ਗੁਰੂ ਨਾਨਕ ਪੁਰਬ ਦੇ ਜਲੂਸ ਉਤੇ ਬੰਬ ਸੁਟਿਆ ਗਿਆ।
  • 2003 – ਵੀਡੀਓ ਗੇਮ ਕਾਲ ਆਫ਼ ਡਿਊਟੀ ਪਰਦਾਪੇਸ਼(ਰਿਲੀਜ਼) ਕੀਤੀ ਗਈ।
  • 2004 'ਚ ਅ਼ਰਬੀ ਭਾਸ਼ਾ ਦੇ ਨਿਊਜ਼ ਨੈਟਵਰਕ 'ਅ਼ਲ ਜਜ਼ੀਰਾ' ਨੇ 2004 ਦੇ ਓਸਾਮਾ ਬਿਨ ਲਾਦੇਨ ਦੀ ਵੀਡੀਓ ਵਿੱਚ ਇੱਕ ਸੰਖੇਪ ਦਾ ਪ੍ਰਸਾਰਣ ਕੀਤਾ, ਜਿਸ ਵਿੱਚ ਅੱਤਵਾਦੀ ਆਗੂ ਪਹਿਲੀ 11 ਸਤੰਬਰ, 2001 ਦੇ ਹਮਲਿਆਂ ਲਈ ਸਿੱਧੀ ਜ਼ਿੰਮੇਵਾਰੀ ਮੰਨਦਾ ਹੈ ਅਤੇ 2004 ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਦਾ ਹਵਾਲਾ ਦਿੰਦਾ ਹੈ।
  • 2005 'ਚ ਦਿੱਲੀ 'ਚ ਹੋਏ ਬੰਬ ਧਮਾਕਿਆਂ 'ਚ 60 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ।
  • 2012 'ਚ 'ਹੁਰੀਕੈਨ ਸੈਂਡੀ' ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਤਟ 'ਤੇ ਮਾਰਦਾ ਹੈ, ਜਿੱਥੇ ਮੁੱਖ ਬਿਜਲੀ ਦੇ ਕੱਟਣ ਕਾਰਨ 70 ਬਿਲੀਅਨ ਦੇ ਨੁਕਸਾਨ ਨੂੰ ਛੱਡ ਕੇ ਸਿੱਧੇ ਤੌਰ' ਤੇ 148 ਅਤੇ ਅਸਿੱਧੇ ਤੌਰ 'ਤੇ 138 ਦੀ ਮੌਤ ਹੋਈ।
  • 2015 'ਚ ਚੀਨ ਨੇ 35 ਸਾਲਾਂ ਬਾਅਦ ਇੱਕ ਬੱਚਾ ਰੱਖਣ ਦੀ ਪਾਲਿਸੀ ਨੂੰ ਤਿਆਗਿਆ।

ਜਨਮ

[ਸੋਧੋ]

ਦਿਹਾਂਤ

[ਸੋਧੋ]