ਇਬਨ ਖ਼ਲਦੂਨ
ਇਬਨ ਖ਼ਲਦੂਨ | |
---|---|
ਜਨਮ | 27 ਮਈ 1332 ਈਸਵੀ ਵਿੱਚ ਤੂਨਿਸ |
ਮੌਤ | 19 ਮਾਰਚ 1406 ਈਸਵੀ ਵਿੱਚ ਕਾਹਿਰਾ |
ਦੌਰ | ਮੱਧ ਕਾਲ |
ਖੇਤਰ | ਮਗ਼ਰਿਬ |
ਫਿਰਕਾ | ਸੁੰਨੀ ਇਸਲਾਮ[1] |
ਕਾਨੂੰਨ ਸ਼ਾਸਤਰ | ਮਾਲਿਕੀ |
ਦੀਨ | ਅਸ਼ਾਰਿਆ [2] |
ਮੁੱਖ ਰੁਚੀ(ਆਂ) | ਸਮਾਜ ਵਿਗਿਆਨ ਇਤਿਹਾਸਕਾਰੀ ਅਰਥਸ਼ਾਸਤਰ ਜਨ-ਅੰਕੜਾ ਵਿਗਿਆਨ ਰਾਜਨੀਤੀ ਵਿਗਿਆਨ ਮਨੋਗ੍ਰੰਥੀ ਵਿਗਿਆਨ |
ਮੁੱਖ ਵਿਚਾਰ | ਸਾਮਰਾਜਾਂ ਦਾ ਚਕਰੀ ਸਿਧਾਂਤ, ਅਸਾਬੀਆ, ਆਰਥਿਕ ਤਰੱਕੀ ਦਾ ਸਿਧਾਂਤ,[3] ਪੂਰਤੀ ਅਤੇ ਮੰਗ ਦਾ ਸਿਧਾਂਤ[4] |
Influenced by | |
Influenced |
ਇਬਨ ਖ਼ਲਦੂਨ (/ˌɪbənxælˈduːn/ ਪੂਰਾ ਨਾਂ, Arabic: أبو زيد عبد الرحمن بن محمد بن خلدون الحضرمي, ਅਬੂ ਜ਼ੈਦ ‘ਅਬਦੁਰ-ਰਹਿਮਾਨ ਬਿਨ ਮੁਹੰਮਦ ਬਿਨ ਖ਼ਲਦੂਨ ਅਲ-ਹਦਰਮੀ; 27 ਮਈ, 1332 ਈਸਵੀ– 19 ਮਾਰਚ, 1406 ਈਸਵੀ) ਬਰਬਰ ਮੁਸਲਮਾਨ ਇਤਿਹਾਸਕਾਰ ਅਤੇ ਇਤਿਹਾਸ ਵਿਗਿਆਨੀ ਸੀ। ਇਸਨੂੰ ਆਧੁਨਿਕ ਸਮਾਜ ਵਿਗਿਆਨ,[n 1] ਇਤਿਹਾਸਕਾਰੀ,ਜਨ-ਅੰਕੜਾ ਵਿਗਿਆਨ[n 1] ਅਤੇ ਅਰਥਸ਼ਾਸਤਰ[6][n 2] ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ।
ਇਹ ਆਪਣੀ ਲਿਖੀ ਕਿਤਾਬ ਮੁੱਕਦਮਾ (ਭੂਮਿਕਾ) ਤੋਂ ਵੀ ਜਾਣਿਆ ਜਾਂਦਾ ਹੈ। ਇਹ ਕਿਤਾਬ ਸਤਾਰਵੀਂ ਸਦੀ ਦੇ ਉਸਮਾਨੀਆ ਦੇ ਇਤਿਹਾਸਕਾਰਾਂ,ਹਾਜੀ ਖਲੀਫ਼ਾ ਅਤੇ ਮੁਸਤਫ਼ਾ ਨਾਈਮਾ ਪ੍ਰਭਾਵਿਤ ਸੀ ਜਿਹਨਾਂ ਨੇ ਸਿਧਾਂਤਾਂ ਦੀ ਵਰਤੋਂ ਕਰ ਕੇ ਸਲਤਨਤ ਉਸਮਾਨੀਆ ਦੇ ਫੈਲਾਅ ਅਤੇ ਪਤਨ ਦਾ ਵਿਸ਼ਲੇਸ਼ਣ ਕੀਤਾ। 19ਵੀਂ ਸਦੀ ਦੇ ਯੂਰਪੀ ਵਿਦਵਾਨਾਂ ਨੇ ਵੀ ਇਸ ਕਿਤਾਬ ਦੀ ਮਹੱਤਤਾ ਨੂੰ ਸਵੀਕ੍ਰਿਤ ਕੀਤਾ ਅਤੇ ਇਸ ਨਾਲ ਇਬਨ ਖਾਲਦੂਨ ਨੂੰ ਮਹਾਨ ਮੁਸਲਿਮ ਦਾਰਸ਼ਨਿਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।
ਜ਼ਿੰਦਗੀ
[ਸੋਧੋ]ਇਸ ਦਾ ਜਨਮ 1332 ਈ. ਨੂੰ ਤੂਨਿਸ ਵਿੱਚ ਅਰਬ ਪਿਛੋਕੜ ਵਾਲੇ ਆਂਦਾਲੂਸੀਆਈ ਘਰਾਨੇ ਵਿੱਚ ਹੋਇਆ। ਉਸ ਦਾ ਪਰਿਵਾਰ, ਜੋ ਵੱਡੇ ਅਹੁਦਿਆਂ ਤੇ ਸਨ, ਇਸ਼ਬੀਲੀਆ ਦੇ ਪਤਨ ਤੋਂ ਬਾਅਦ ਤੂਨਿਸ਼ਿਆ ਵਿੱਚ ਵੱਸ ਗਿਆ। ਤੂਨਿਸ਼ਿਆ ਦੇ ਹਫਸਿਦ ਰਾਜਵੰਸ਼ ਦੇ ਕੁੱਝ ਪਰਿਵਾਰ ਉੱਚੇ ਰਾਜਸੀ ਅਹੁਦਿਆਂ ਉੱਤੇ ਸਨ; ਇਬਨ ਖਾਲਦੂਨ ਦੇ ਪਿਤਾ ਅਤੇ ਦਾਦਾ ਨੇ ਰਾਜਨੀਤਿਕ ਜ਼ਿੰਦਗੀ ਨੂੰ ਤਿਆਗ ਕੇ ਇੱਕ ਰਹੱਸਵਾਦੀ ਕ੍ਰਮ ਵਿੱਚ ਸ਼ਾਮਿਲ ਹੋ ਗਏ। ਇਸ ਦਾ ਭਰਾ ਇਆਹਾ ਖਾਲਦੂਨ ਵੀ ਇੱਕ ਇਤਿਹਾਸਕਾਰ ਸੀ ਜਿਸਨੇ ਅਬਦਾਲਵਾਦਿਦ ਰਾਜਕੂਲ ਬਾਰੇ ਕਿਤਾਬ ਲਿੱਖੀ। ਉਸਨੂੰ ਕੋਰਟ ਵਲੋਂ ਸਰਕਾਰੀ ਇਤਿਹਾਸਕਾਰ ਬਣਨ ਕਾਰਨ ਉਸ ਦੇ ਵਿਰੋਧੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ।
ਸਿੱਖਿਆ
[ਸੋਧੋ]ਇਸ ਦੇ ਪਰਿਵਾਰ ਦਾ ਉੱਚਾ ਰੁਤਬਾ ਬਣਾਏ ਰੱਖਣ ਲਈ ਖਾਲਦੂਨ ਨੇ ਮਗ਼ਰਿਬ ਵਿੱਚ ਸਭ ਤੋਂ ਵਧੀਆ ਅਧਿਆਪਕ ਤੋਂ ਸਿੱਖਿਆ ਲਿੱਤੀ। ਇਸਨੇ ਇਸਲਾਮਕ ਮਦਰੱਸਾ ਤੋਂ ਵੀ ਕਲਾਸਕੀ ਸਿੱਖਿਆ ਪ੍ਰਾਪਤ ਕੀਤੀ। ਇਸਨੂੰ ਕੁਰਾਨ ਦਾ ਵੀ ਪੂਰਾ ਗਿਆਨ ਸੀ ਜਿਸ ਨੂੰ ਹਾਫ਼ਿਜ਼ਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਹ ਅਰਬੀ ਭਾਸ਼ਾ ਵਿੱਚ ਵੀ ਨਿਪੁੰਨ ਸੀ। ਖਾਲਦੂਨ ਨੇ ਕੁਰਾਨ ਦੇ ਮੂਲ ਸਿਧਾਂਤ ਹਦੀਸ,ਸ਼ਰੀਆ ਅਤੇ ਫ਼ਿਕਾ ਨੂੰ ਵੀ ਪੂਰਨ ਰੂਪ ਵਿੱਚ ਸਮਝਿਆ। ਇਸਨੂੰ ਇਹਨਾਂ ਸਾਰੇ ਵਿਸ਼ਿਆਂ ਵਿੱਚ ਪ੍ਰਮਾਣੀਕਰਨ (ਇਜਾਜ਼ਾਹ) ਮਿਲਿਆ।[7]
ਹਵਾਲੇ
[ਸੋਧੋ]- ↑ http://www.muslimphilosophy.com/ik/klf.htm#Intro
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMuqaddimah 2 1995 p 30
- ↑ Weiss 1995, p. 31 quotes Muqaddimah 2:276–78
- ↑ In al-Muqaddima Ibn Khaldun cites him as a pioneer in sociology
- ↑ • Joseph J. Spengler (1964). "Economic Thought of Islam: Ibn Khaldun", Comparative Studies in Society and History, 6(3), pp. 268-306.
• Jean David C. Boulakia (1971). "Ibn Khaldûn: A Fourteenth-Century Economist", Journal of Political Economy, 79(5), pp. 1105–1118. - ↑ Muhammad Hozien. "Ibn Khaldun: His Life and Work". Islamic Philosophy Online. Retrieved 2008-09-19.
<ref>
tag defined in <references>
has no name attribute.
ਹਵਾਲੇ ਵਿੱਚ ਗ਼ਲਤੀ:<ref>
tags exist for a group named "n", but no corresponding <references group="n"/>
tag was found