ਸਮੱਗਰੀ 'ਤੇ ਜਾਓ

ਇਮਰਾਨ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਮਰਾਨ ਖ਼ਾਨ
عمران خان
2019 ਵਿੱਚ ਖ਼ਾਨ
22ਵਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
18 ਅਗਸਤ 2018 – 10 ਅਪ੍ਰੈਲ 2022
ਰਾਸ਼ਟਰਪਤੀ
ਤੋਂ ਪਹਿਲਾਂਨਸੀਰੁਲ ਮੁਲਕ (ਕੇਅਰਟੇਕਰ)
ਤੋਂ ਬਾਅਦਸ਼ਹਿਬਾਜ਼ ਸ਼ਰੀਫ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਚੇਅਰਮੈਨ
ਦਫ਼ਤਰ ਸੰਭਾਲਿਆ
25 ਅਪ੍ਰੈਲ 1996
ਉਪਸ਼ਾਹ ਮਹਿਮੂਦ ਕੁਰੈਸ਼ੀ
ਤੋਂ ਪਹਿਲਾਂਅਹੁਦਾ ਸਥਾਪਿਤ ਹੋਇਆ
ਨੈਸ਼ਨਲ ਅਸੈਂਬਲੀ ਦਾ ਮੈਂਬਰ
ਦਫ਼ਤਰ ਵਿੱਚ
13 ਅਗਸਤ 2018 – 21 ਅਕਤੂਬਰ 2022
ਤੋਂ ਪਹਿਲਾਂਓਬੈਦੁੱਲਾ ਸ਼ਾਦੀਖੇਲ
ਹਲਕਾਐਨਏ-95 (ਮੀਆਂਵਾਲੀ-1)
ਬਹੁਮਤ113,523 (44.89%)
ਦਫ਼ਤਰ ਵਿੱਚ
19 ਜੂਨ 2013 – 31 ਮਈ2018
ਤੋਂ ਪਹਿਲਾਂਹਨੀਫ਼ ਅੱਬਾਸੀ
ਤੋਂ ਬਾਅਦਸ਼ੇਖ ਰਸ਼ੀਦ ਸ਼ਫੀਕ
ਹਲਕਾਐਨਏ-56 (ਰਾਵਲਪਿੰਡੀ-VII)
ਬਹੁਮਤ13,268 (8.28%)
ਦਫ਼ਤਰ ਵਿੱਚ
10 ਅਕਤੂਬਰ 2002 – 3 ਨਵੰਬਰ 2007
ਤੋਂ ਪਹਿਲਾਂਹਲਕਾ ਸਥਾਪਿਤ
ਤੋਂ ਬਾਅਦਨਵਾਬਜ਼ਾਦਾ ਮਲਿਕ ਅਮਦ ਖਾਨ
ਹਲਕਾਐਨਏ-71 (ਮੀਆਂਵਾਲੀ-1)
ਬਹੁਮਤ6,204 (4.49%)
ਬ੍ਰੈਡਫੋਰਡ ਯੂਨੀਵਰਸਿਟੀ ਦਾ ਚਾਂਸਲਰ
ਦਫ਼ਤਰ ਵਿੱਚ
7 ਦਸੰਬਰ 2005 – 7 ਦਸੰਬਰ 2014
ਤੋਂ ਪਹਿਲਾਂਬੈੱਟੀ ਲਾਕਵੁਡ
ਤੋਂ ਬਾਅਦਕੇਟ ਸਵਾਨ
ਨਿੱਜੀ ਜਾਣਕਾਰੀ
ਜਨਮ
ਇਮਰਾਨ ਅਹਿਮਦ ਖਾਨ ਨਿਆਜ਼ੀ

(1952-10-05) 5 ਅਕਤੂਬਰ 1952 (ਉਮਰ 72)
ਲਾਹੌਰ, ਪਾਕਿਸਤਾਨ
ਸਿਆਸੀ ਪਾਰਟੀਪਾਕਿਸਤਾਨ ਤਹਿਰੀਕ-ਏ-ਇਨਸਾਫ਼
(1996–ਵਰਤਮਾਨ)
ਜੀਵਨ ਸਾਥੀ
(ਵਿ. 1995; ਤ. 2004)
(ਵਿ. 2015; ਤ. 2015)
(ਵਿ. 2018)
ਬੱਚੇਸੁਲੇਮਾਨ ਈਸਾ ਖਾਨ
ਕਾਸਿਮ ਖਾਨ
ਮਾਪੇ
ਰਿਸ਼ਤੇਦਾਰਇਮਰਾਨ ਖ਼ਾਨ ਦਾ ਪਰਿਵਾਰ
ਰਿਹਾਇਸ਼ਬਨੀ ਗਾਲਾ, ਇਸਲਾਮਾਬਾਦ
ਜ਼ਮਾਨ ਪਾਰਕ, ਲਾਹੌਰ
ਸਿੱਖਿਆਕੇਬਲ ਕਾਲਜ, ਆਕਸਫੋਰਡ (ਬੀਏ)
ਦਸਤਖ਼ਤ
ਛੋਟਾ ਨਾਮਕਪਤਾਨ
ਨਿੱਜੀ ਜਾਣਕਾਰੀ
ਕੱਦ1.88[1] m (6 ft 2 in)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ
ਭੂਮਿਕਾਆਲ ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 88)3 ਜੂਨ 1971 ਬਨਾਮ ਇੰਗਲੈਂਡ
ਆਖ਼ਰੀ ਟੈਸਟ2 ਜਨਵਰੀ 1992 ਬਨਾਮ ਸ੍ਰੀਲੰਕਾ
ਪਹਿਲਾ ਓਡੀਆਈ ਮੈਚ (ਟੋਪੀ 175)31 ਅਗਸਤ 1974 ਬਨਾਮ ਇੰਗਲੈਂਡ
ਆਖ਼ਰੀ ਓਡੀਆਈ25 ਮਾਰਚ 1992 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 88 175 382 425
ਦੌੜਾਂ 3,807 3,709 17,771 10,100
ਬੱਲੇਬਾਜ਼ੀ ਔਸਤ 37.69 33.41 36.79 33.22
100/50 6/18 1/19 30/93 5/66
ਸ੍ਰੇਸ਼ਠ ਸਕੋਰ 136 102* 170 114*
ਗੇਂਦਾਂ ਪਾਈਆਂ 19,458 7,461 65,224 19,122
ਵਿਕਟਾਂ 362 182 1287 507
ਗੇਂਦਬਾਜ਼ੀ ਔਸਤ 22.81 26.61 22.32 22.31
ਇੱਕ ਪਾਰੀ ਵਿੱਚ 5 ਵਿਕਟਾਂ 23 1 70 6
ਇੱਕ ਮੈਚ ਵਿੱਚ 10 ਵਿਕਟਾਂ 6 0 13 0
ਸ੍ਰੇਸ਼ਠ ਗੇਂਦਬਾਜ਼ੀ 8/58 6/14 8/34 6/14
ਕੈਚਾਂ/ਸਟੰਪ 28/– 36/– 117/– 84/–
ਸਰੋਤ: ESPNcricinfo, 5 ਨਵੰਬਰ 2014

ਇਮਰਾਨ ਖਾਨ ਨਿਆਜ਼ੀ (ਉਰਦੂ: عِمران خان نِیازی,‎ ਜਨਮ 25 ਨਵੰਬਰ 1952[2][3]) ਇੱਕ ਪਾਕਿਸਤਾਨੀ ਸਿਆਸਤਦਾਨ, ਨਾਮਵਰ ਹਸਤੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ।ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ 18 ਅਗਸਤ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ।[4] ਉਹ 10 ਅਪ੍ਰੈਲ 2022 ਤਕ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ।[5][6]ਇਮਰਾਨ ਖ਼ਾਨ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੂੰ ਬੇਭਰੋਸਗੀ ਦੇ ਮਤੇ ਰਾਹੀਂ ਹਟਾਇਆ ਗਿਆ ਹੈ।

ਨਿੱਜੀ ਜ਼ਿੰਦਗੀ

[ਸੋਧੋ]

ਇਮਰਾਨ ਖਾਨ ਪਠਾਣ ਪਰਵਾਰ ਨਾਲ ਸੰਬੰਧ ਰੱਖਦਾ ਹੈ, ਉਹ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੈਦਾ ਹੋਇਆ ਤੇ ਏਥੇ ਪੜ੍ਹਨ ਪਿੱਛੋਂ ਇੰਗਲੈਂਡ ਤੋਂ ਡਿਗਰੀ ਲੈਣ ਹਾਸਿਲ ਕਰਨ ਕਰਕੇ ਉਸ ਤੋਂ ਵਲੈਤੀ ਪ੍ਰਭਾਵ ਸਾਫ ਨਜ਼ਰ ਆਉਂਦਾ ਹੈ। ਦੋ ਵਾਰੀ ਬ੍ਰਿਟੇਨ ਦੀਆਂ ਈਸਾਈ ਕੁੜੀਆਂ ਅਤੇ ਦੋ ਵਾਰੀ ਪਾਕਿਸਤਾਨ ਦੀਆਂ ਮੁਸਲਿਮ ਕੁੜੀਆਂ ਨਾਲ ਘਰ ਵਸਾ ਚੁੱਕਾ ਹੈ।[7] ਬ੍ਰਿਟੇਨ ਵਾਲੀ ਪਹਿਲੀ ਪਤਨੀ ਨੂੰ ਜਨਤਕ ਤੌਰ ਉੱਤੇ ਉਸ ਨੇ ਕਦੀ ਪਤਨੀ ਨਹੀਂ ਮੰਨਿਆ, ਪਰ ਉਸ ਦੀ ਧੀ ਨੂੰ ਬਾਅਦ ਵਿੱਚ ਆਪਣੀ ਧੀ ਮੰਨ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਉਹ ਪਿਛੋਕੜ ਵੱਲੋਂ ਕੋਈ ਕੱਟੜਪੰਥੀ ਨਹੀਂ ਜਾਪਦਾ।[8]

ਖੇਡ ਜੀਵਨ

[ਸੋਧੋ]

ਖ਼ਾਨ, 1971 ਤੋਂ 1992 ਤੱਕ ਪਾਕਿਸਤਾਨੀ ਕ੍ਰਿਕਟ ਟੀਮ ਲਈ ਖੇਡੇ ਅਤੇ 1982 ਤੋਂ 1992 ਦੇ ਵਿੱਚ, ਕਪਤਾਨ ਰਹੇ। 1987 ਦੇ ਵਿਸ਼ਵ ਕੱਪ ਦੇ ਅੰਤ ਵਿੱਚ, ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ, ਉਹਨਾਂ ਨੂੰ ਟੀਮ ਵਿੱਚ ਸ਼ਾਮਿਲ ਕਰਨ ਲਈ 1988 ਵਿੱਚ ਦੁਬਾਰਾ ਬੁਲਾਇਆ ਗਿਆ। 39 ਸਾਲ ਦੀ ਉਮਰ ਵਿੱਚ ਖ਼ਾਨ ਨੇ ਪਾਕਿਸਤਾਨ ਲਈ ਪਹਿਲਾ ਅਤੇ ਇੱਕਮਾਤਰ ਵਿਸ਼ਵ ਕੱਪ ਜਿੱਤਣ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ। ਉਹਨਾਂ ਨੇ ਟੈਸਟ ਕ੍ਰਿਕਟ ਵਿੱਚ 3,807 ਰਨ ਅਤੇ 362 ਵਿਕਟਾਂ ਦਾ ਰਿਕਾਰਡ ਬਣਾਇਆ ਹੈ, ਜੋ ਉਹਨਾਂ ਨੂੰ ਆਲ ਰਾਉਂਡਰਸ ਟਰਿਪਲ ਹਾਸਲ ਕਰਨ ਵਾਲੇ ਛੇ ਸੰਸਾਰ ਕ੍ਰਿਕਟਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਦਾ ਹੈ।[9] 14 ਜੁਲਾਈ 2010, ਖਾਨ ਨੂੰ ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ ਸ਼ਾਮਲ ਕੀਤਾ ਗਿਆ।[10]

ਸਿਆਸਤ

[ਸੋਧੋ]

ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਮੁੱਖ ਆਗੂ ਹੈ।[11][12] ਸਾਲ 2018 ਦੀਆਂ ਆਮ ਚੋਣਾਂ ਵਿੱਚ ਉਸ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ। ਜਿੱਤ ਤੋਂ ਬਾਅਦ ਉਸ ਨੇ ਜੋ ਤਕਰੀਰ ਕੀਤੀ ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬਣਾਉਣਾ ਚਾਹੁਣਗੇ।[13] ਪਰ ਜਿੱਤ ਤੋਂ ਪਹਿਲਾਂ ਵੀ ਇਮਰਾਨ ਖ਼ਾਨ ਉੱਤੇ ਪਾਕਿਸਤਾਨੀ ਫ਼ੌਜ ਦੇ ਦਾਬੇ ਦੀ ਕਿਆਸਅਰਾਈ ਕੀਤੀ ਜਾ ਰਹੀ ਸੀ।[14] ਉਹ ਪਾਕਿਸਤਾਨ ਦਾ ਇੱਕੋ ਰਾਜਸੀ ਆਗੂ ਹੈ, ਜਿਸ ਨੇ ਕਈ ਵਾਰੀ ਆਵਾਜ਼ ਉਠਾਈ ਹੋਈ ਹੈ ਕਿ ਬੰਗਲਾ ਦੇਸ਼ ਵਿੱਚ ਕੀਤੇ ਗਏ ਜ਼ੁਲਮਾਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜਦੋਂ ਬੰਗਲਾ ਦੇਸ਼ ਵਿੱਚ ਉਸ ਵੇਲੇ ਪਾਕਿਸਤਾਨੀ ਫੌਜ ਦੇ ਕਾਰਿੰਦੇ ਬਣ ਕੇ ਲੋਕਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਾਲਿਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਣ ਲੱਗਦੀ ਹੈ ਤਾਂ ਕਾਤਲਾਂ ਦੀ ਹਮਾਇਤ ਵੀ ਇਹੋ ਕਰਦਾ ਹੈ।[8]

ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ

[ਸੋਧੋ]

ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਹਨਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ।[15] ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।[8] ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।[16] ਪਾਕਿਸਤਾਨੀ ਫ਼ੌਜ ਕਦੇ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਭਾਰਤ ਨਾਲ ਅਜਿਹੀ ਨੇੜਤਾ ਕਾਇਮ ਹੋਵੇ ਕਿ ਜਿਸ ਨਾਲ ਉਸ ਦੀਆਂ ‘ਭਾਰਤ ਨੂੰ ਲਹੂ–ਲੁਹਾਨ ਕਰਨ’ ਦੀਆਂ ਸਾਜ਼ਿਸ਼ਾਂ ਨਾਕਾਮ ਹੋਣ।[17] ਜੇਕਰ ਜਨਰਲ ਬਾਜਵਾ ਦੀ ਅਗਵਾਈ ਹੇਠਲੀ ਫ਼ੌਜੀ ਲੀਡਰਸ਼ਿਪ, ਇਮਰਾਨ ਦਾ ਸਾਥ ਦਿੰਦੀ ਹੈ ਤਾਂ ਨਵਾਂ ਪ੍ਰਧਾਨ ਮੰਤਰੀ, ਭਾਰਤ ਨਾਲ ਸਬੰਧ ਸੁਧਾਰਨ ਲਈ ਸੰਜੀਦਾ ਹੰਭਲਾ ਮਾਰ ਸਕਦਾ ਹੈ। ਉਂਜ, ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰਾਂ ਇਸ ਦਿਸ਼ਾ ਵਿੱਚ ਸੰਜੀਦਾ ਕੋਸ਼ਿਸ਼ਾਂ ਪਹਿਲਾਂ ਵੀ ਕਰਦੀਆਂ ਆਈਆਂ ਸਨ, ਪਰ ਫ਼ੌਜ ਵੱਲੋਂ ਇਨ੍ਹਾਂ ਕੋਸ਼ਿਸ਼ਾਂ ਦੀ ਹਮਾਇਤ ਨਾ ਕੀਤਾ ਜਾਣਾ ਹਮੇਸ਼ਾ ਵੱਡਾ ਰੇੜਕਾ ਬਣਿਆ ਰਿਹਾ।[18] ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’[19]

ਹਵਾਲੇ

[ਸੋਧੋ]
  1. Tim McGirk (15 April 1995), "Imran's Dangerous New Game", The Independent. 27 August 2018.
  2. Thomas Fletcher (6 April 2012). "Imran Khan". In John Nauright, Charles Parrish (ed.). Sports Around the World: History, Culture, and Practice. ABC-CLIO. p. 231. ISBN 978-1598843002. Retrieved 30 August 2013.
  3. Kamila Hyat (2012). "Khan". In Ayesha Jalal (ed.). The Oxford Companion to Pakistani History (in Pakistani English). No. 38, Sector 15, Korangi Industrial Area, P.O.Box.:8214, Karachi-74900, Pakistan: Ameena Saiyid, Oxford University Press. p. 282. ISBN 9780195475784.{{cite book}}: CS1 maint: location (link) CS1 maint: unrecognized language (link)
  4. "ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼". ਪੰਜਾਬੀ ਟ੍ਰਿਬਿਊਨ. 2018-08-18. Retrieved 2018-08-24. {{cite news}}: Cite has empty unknown parameter: |dead-url= (help)[permanent dead link]
  5. Service, Tribune News. "ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ". Tribuneindia News Service. Retrieved 2022-04-24.
  6. Service, Tribune News. "ਪਾਕਿਸਤਾਨ ਕੌਮੀ ਅਸੈਂਬਲੀ ਦੇ ਨਵੇਂ ਆਗੂ ਦੀ ਚੋਣ ਅੱਜ". Tribuneindia News Service. Retrieved 2022-04-24.
  7. "ਇਮਰਾਨ ਦੀ ਪਤਨੀ ਦੇ ਸਾਬਕਾ ਪਤੀ ਨਾਲ 'ਪੰਗਾ' ਪਿਆ ਮਹਿੰਗਾ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-27. Retrieved 2018-08-28.[permanent dead link]
  8. 8.0 8.1 8.2 http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html[permanent dead link]
  9. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Overseas Pakistanis record
  10. "Pakistan legend Imran Khan inducted into ICC Cricket Hall of Fame". Thesportscampus.com. Archived from the original on 17 ਜੁਲਾਈ 2011. Retrieved 19 July 2010. {{cite web}}: Unknown parameter |dead-url= ignored (|url-status= suggested) (help)
  11. "ਪਾਕਿਸਤਾਨ ਦਾ ਨਵਾਂ ਕਪਤਾਨ". Tribune Punjabi. 2018-07-26. Retrieved 2018-07-27. {{cite news}}: Cite has empty unknown parameter: |dead-url= (help)[permanent dead link]
  12. "ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-06. Retrieved 2018-08-08.[permanent dead link]
  13. "ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?". Tribune Punjabi. 2018-08-03. Retrieved 2018-08-04. {{cite news}}: Cite has empty unknown parameter: |dead-url= (help)[permanent dead link]
  14. ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (2018-07-24). "ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ". ਪੰਜਾਬੀ ਟ੍ਰਿਬਿਊਨ (in ਅੰਗਰੇਜ਼ੀ (ਅਮਰੀਕੀ)). Retrieved 2018-08-07. {{cite news}}: Cite has empty unknown parameter: |dead-url= (help)[permanent dead link]
  15. ਕੇ.ਸੀ। ਸਿੰਘ (2018-08-08). "ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?". ਪੰਜਾਬੀ ਟ੍ਰਿਬਿਊਨ. Retrieved 2018-08-08. {{cite news}}: Cite has empty unknown parameter: |dead-url= (help)[permanent dead link]
  16. "ਮੱਤਭੇਦ ਮਿਟਾਉਣ ਲਈ ਗੱਲਬਾਤ ਹੀ ਸਹੀ ਰਾਹ: ਇਮਰਾਨ". ਪੰਜਾਬੀ ਟ੍ਰਿਬਿਊਨ. 2018-08-21. Retrieved 2018-08-22. {{cite news}}: Cite has empty unknown parameter: |dead-url= (help)[permanent dead link]
  17. ਜੀ. ਪਾਰਥਾਸਾਰਥੀ (2018-08-22). "ਇਮਰਾਨ ਤੇ ਅਮਨ : ਇੰਤਜ਼ਾਰ ਵਿੱਚ ਹੀ ਭਲਾ". ਪੰਜਾਬੀ ਟ੍ਰਿਬਿਊਨ. Retrieved 2018-08-24. {{cite news}}: Cite has empty unknown parameter: |dead-url= (help)[permanent dead link]
  18. ਮੁਸ਼ੱਰਫ਼ ਜ਼ੈਦੀ (2018-08-18). "ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ". ਪੰਜਾਬੀ ਟ੍ਰਿਬਿਊਨ. Retrieved 2018-08-24. {{cite news}}: Cite has empty unknown parameter: |dead-url= (help)[permanent dead link]
  19. "ਭਾਰਤ ਨਾਲ ਹਰ ਮੁੱਦੇ 'ਤੇ ਗੱਲਬਾਤ ਲਈ ਤਿਆਰ: ਇਮਰਾਨ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-29. Retrieved 2018-11-30.[permanent dead link]