ਮਾਰਕਸਵਾਦੀ ਸਾਹਿਤ ਆਲੋਚਨਾ
ਲੜੀ ਦਾ ਹਿੱਸਾ |
ਮਾਰਕਸਵਾਦ |
---|
ਮਾਰਕਸਵਾਦੀ ਸਾਹਿਤ ਆਲੋਚਨਾ ਸਮਾਜਵਾਦੀ ਅਤੇ ਦਵੰਦਵਾਦੀ ਸਿਧਾਂਤਾਂ ਅਨੁਸਾਰ ਕੀਤੀ ਸਾਹਿਤ ਆਲੋਚਨਾ ਨੂੰ ਕਿਹਾ ਜਾਂਦਾ ਹੈ। ਇਹ ਸਾਹਿਤ ਦਾ ਅਧਿਐਨ ਇਸ ਦੇ ਪੈਦਾ ਹੋਣ ਦੀਆਂ ਇਤਿਹਾਸਿਕ ਹਾਲਤਾਂ ਵਿਚੋਂ ਕਰਦਾ ਹੈ। ਮਾਰਕਸਵਾਦੀ ਦਰਸ਼ਨ 19ਵੀਸਦੀ ਵਿੱਚ ਕਾਰਲਮਾਰਕਸ
ਅੰਗਰੇਜ਼ੀ ਸਾਹਿਤ ਆਲੋਚਕ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ, ਇਸ ਤਰੀਕੇ ਨਾਲ ਮਾਰਕਸਵਾਦੀ ਆਲੋਚਨਾ ਨੂੰ ਪਰਿਭਾਸ਼ਿਤ ਕਰਦਾ ਹੈ:
- ਮਾਰਕਸਵਾਦੀ ਆਲੋਚਨਾ ਕੇਵਲ ਇਸ ਗੱਲ ਨਾਲ ਸੰਬੰਧਿਤ ਸਾਹਿਤ ਦਾ ਸਮਾਜ ਸ਼ਾਸਤਰ ਨਹੀਂ ਹੈ ਕਿ ਨਾਵਲ ਪ੍ਰਕਾਸ਼ਿਤ ਕਿਵੇਂ ਹੁੰਦੇ ਹਨ ਅਤੇ ਕਿ ਕੀ ਉਹਨਾਂ ਵਿੱਚ ਮਜਦੂਰ ਵਰਗ ਦਾ ਚਰਚਾ ਹੈ। ਇਸ ਦਾ ਉਦੇਸ਼ ਜਿਆਦਾ ਭਰਪੂਰ ਤਰ੍ਹਾਂ ਨਾਲ ਸਾਹਿਤਕ ਰਚਨਾ ਨੂੰ ਸਮਝਾਉਣ ਦਾ ਹੁੰਦਾ ਹੈ; ਅਤੇ ਇਸ ਦਾ ਭਾਵ ਹੈ ਇਹਦੇ ਰੂਪਾਂ, ਸ਼ੈਲੀਆਂ ਅਤੇ ਅਰਥਾਂ ਪ੍ਰਤੀ ਸੰਵੇਦਨਸ਼ੀਲ ਗੌਰ ਕਰਨਾ। ਪਰ ਇਸ ਦਾ ਭਾਵ ਇਹ ਵੀ ਹੈ ਇਨ੍ਹਾਂ ਰੂਪਾਂ, ਸ਼ੈਲੀਆਂ ਅਤੇ ਅਰਥਾਂ ਨੂੰ ਇੱਕ ਵਿਸ਼ੇਸ਼ ਇਤਹਾਸ ਦੇ ਉਤਪਾਦ ਦੇ ਰੂਪ ਵਿੱਚ ਸਮਝਣਾ।[1]
ਮਾਰਕਸਵਾਦੀ ਸਾਹਿਤਕ ਆਲੋਚਨਾ ਦੇ ਸਭ ਤੋਂ ਸਰਲ ਮੰਤਵਾਂ ਵਿੱਚ ਸਾਹਿਤਕ ਰਚਨਾ ਦੀ ਰਾਜਨੀਤਿਕ ਪ੍ਰਵਿਰਤੀ ਦਾ ਮੁਲਾਂਕਣ ਸ਼ਾਮਲ ਹੁੰਦਾ ਹੈ, ਇਹ ਨਿਰਧਾਰਤ ਕਰਨਾ ਕਿ ਉਸਦੀ ਸਮਾਜਿਕ ਸਮੱਗਰੀ ਜਾਂ ਇਸਦਾ ਸਾਹਿਤਕ ਰੂਪ "ਪ੍ਰਗਤੀਸ਼ੀਲ" ਹਨ; ਹਾਲਾਂਕਿ, ਇਹ ਕੇਵਲ ਇੱਕੋ ਇੱਕ ਟੀਚਾ ਨਹੀਂ ਹੈ। ਵਾਲਤਰ ਬੇਨਿਆਮਿਨ ਤੋਂ ਫ਼ਰੈਡਰਿਕ ਜੇਮਸਨ ਤੱਕ, ਮਾਰਕਸਵਾਦੀ ਆਲੋਚਕ ਸੁਹਜ ਸ਼ਾਸਤਰ ਦੇ ਖੇਤਰ ਤੋਂ ਤਕਰੀਰਾਂ, ਜੋ ਫ੍ਰੈਂਕਫਰਟ ਸਕੂਲ ਦੇ ਆਲੋਚਨਾਤਮਿਕ ਸਿਧਾਂਤ ਤੋਂ ਨਿਕਲੀਆਂ ਸਨ, ਨੂੰ ਰਾਜਨੀਤੀ ਤੇ ਲਾਗੂ ਕਰਨ ਵਿੱਚ ਵੀ ਰੁੱਝੇ ਹੋਏ ਸਨ। ਇਸ ਤੋਂ ਇਲਾਵਾ, ਮਾਰਕਸਵਾਦੀ ਸਾਹਿਤਕ ਆਲੋਚਨਾ ਨੂੰ "ਸਮਾਜਸ਼ਾਸਤਰੀ ਸਾਹਿਤਕ ਆਲੋਚਨਾ ਅਤੇ ਇਤਿਹਾਸਕ ਸਾਹਿਤਕ ਆਲੋਚਨਾ" ਦੇ ਸਹਿਸੰਬੰਧ ਵਜੋਂ ਵੀ ਸਮਝਿਆ ਜਾ ਸਕਦਾ ਹੈ। ਇਸ ਕਿਸਮ ਦੀ ਆਲੋਚਨਾ ਦੀਆਂ ਦੋ ਮੁੱਖ ਧਾਰਨਾਵਾਂ ਹਨ: ਯਥਾਰਥਵਾਦ, ਜੋ ਬੀਤੇ ਸਮਿਆਂ ਦੀ ਯਥਾਰਥਵਾਦੀ ਪੁਨਰ ਸਿਰਜਣਾ ਨੂੰ ਯਕੀਨੀ ਬਣਾਏ ਅਤੇ ਟਿਪੀਕਲ, ਅਰਥਾਤ, ਸਮਾਜ ਦੀ ਪੂਰੀ ਸਮੁੱਚਤਾ ਅਤੇ ਕੁਝ ਖਾਸ ਸਥਿਤੀਆਂ ਵਿੱਚ ਪਾਤਰਾਂ ਦਾ ਨੁਮਾਇੰਦਾ ਵਿਵਹਾਰ।
ਇਤਿਹਾਸ
[ਸੋਧੋ]ਕਾਰਲ ਮਾਰਕਸ ਨੇ ਕਦੇ ਸਾਹਿਤ ਦੀ ਥਿਊਰੀ ਨਹੀਂ ਵਿਕਸਤ ਕੀਤੀ, ਪਰ ਉਹ ਕਲਾ ਦੀ ਅਤੇ ਇਸ ਤਰ੍ਹਾਂ ਸਾਹਿਤ ਦੀ ਵੀ ਸੰਪੂਰਨ ਖੁਦਮੁਖਤਿਆਰੀ ਦਾ ਕਾਇਲ ਸੀ। ਉਸ ਪ੍ਰਾਚੀਨ ਯੂਨਾਨੀ ਕਲਾ ਉਸਦੀ ਖਾਸ ਪਸੰਦ ਸੀ, ਜਿਸਦਾ ਸੁਹਜ ਮੁੱਲ ਸਮੇਂ ਦਾ ਮੁਥਾਜ ਨਹੀਂ ਸੀ।
ਕਾਰਲ ਮਾਰਕਸ ਦੇ ਸਿਧਾਂਤ ਅਤੇ ਵਿਚਾਰਧਾਰਾ ਹੇਠਲੀਆਂ ਤਿੰਨ ਕਿਤਾਬਾਂ ਵਿੱਚ ਦੇਖੇ ਜਾਂ ਸਕਦੇ ਹਨ:
ਹਵਾਲੇ
[ਸੋਧੋ]- ↑ T Eagleton, Marxism and Literary Criticism, Berkeley, U of California P, 1976