ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 21

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

Punjabi WIkimedians User Group ਲਈ Contact Persons ਦੀ ਚੋਣ[ਸੋਧੋ]

ਸਤਿ ਸ੍ਰੀ ਅਕਾਲ ਜੀ,

Punjabi Wikimedians User Group ਲਈ Contact Persons ਦੀ ਚੋਣ ਕਰਨੀ ਹੈ। ਇਹਨਾਂ ਦੀ ਗਿਣਤੀ 4-5 ਹੋ ਸਕਦੀ ਹੈ। ਇਹ ਭਾਈਚਾਰੇ ਲਈ ਇੱਕ ਟੀਮ ਵਜੋਂ ਕੰਮ ਕਰਨਗੇ, ਅਤੇ Wikimedia Foundation & Punjabi Community ਵਿੱਚ ਇੱਕ ਕੜੀ ਦਾ ਕੰਮ ਕਰਨਗੇ। ਇਸਦੇ ਬਾਰੇ ਪਹਿਲਾਂ ਵੀ ਸੱਥ ਰਾਹੀਂ ਜਾਂ ਮੀਟਿੰਗਾਂ ਵਿੱਚ ਬੇਨਤੀ ਕੀਤੀ ਗਈ ਸੀ। ਪਰ ਹੁਣ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੀ ਸਮਝ ਮੁਤਾਬਿਕ ਘੱਟੋ-ਘੱਟ 4 ਮੈਂਬਰਾਂ ਦੇ ਨਾਮ ਜਰੂਰ ਹੇਠਾਂ ਲਿਖੋ, ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ Contact Person ਹੋ ਸਕਦੇ ਹਨ। ਕਿਰਪਾ ਕਰਕੇ ਤੁਸੀਂ ਆਪਣੇ ਅਨੁਸਾਰ ਨਾਮ ਲਿਖਣੇ ਹਨ, ਕਿਸੇ ਹੋਰ ਦੇ ਦਿੱਤੇ ਨਾਵਾਂ ਨੂੰ ਹੀ ਓਵੇਂ ਨਾ ਲਿਖਿਆ ਜਾਵੇ। ਭਾਈਚਾਰੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਦੋਸਤ ਇਸਦੇ ਵਿੱਚ ਜਰੂਰ ਹਿੱਸਾ ਲੈਣ ਜੀ। ਸੁਝਾਏ ਗਏ ਨਾਵਾਂ ਤੇ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਗੱਲਬਾਤ ਕੀਤੀ ਜਾਵੇਗੀ।


(ਨੋਟ: ਇਹ ਤਰੀਕੇ ਵਿੱਚ ਬਦਲਾਵ ਵੀ ਕੀਤਾ ਜਾ ਸਕਦਾ ਹੈ, ਤੁਸੀਂ ਟਿੱਪਣੀਆਂ ਵਿੱਚ ਲਿਖ ਸਕਦੇ ਹੋ ਕਿ ਇਹ ਤਰੀਕਾ ਸਹੀ ਹੈ ਆ ਨਹੀਂ। ਚੋਣ ਕਰਨ ਦੇ ਇਸ ਤਰੀਕੇ ਦਾ ਸੁਝਾਅ ਪੰਜਾਬੀ ਭਾਈਚਾਰੇ ਦੀ ਮਾਰਚ ਮਹੀਨੇ ਦੀ ਮਹੀਨਾਵਾਰ ਮੀਟਿੰਗ ਵਿੱਚ ਦਿੱਤਾ ਗਿਆ ਸੀ)


ਧੰਨਵਾਦ - Satpal (CIS-A2K) (ਗੱਲ-ਬਾਤ) 07:39, 5 ਅਪਰੈਲ 2019 (UTC)[ਜਵਾਬ]

ਤੁਹਾਡੇ ਦੁਆਰਾ ਸੁਝਾਏ ਗਏ ਨਾਮ[ਸੋਧੋ]

  1. Satpal Dandiwal
  2. Stalinjeet Brar
  3. Manavpreet Kaur
  4. Nitesh Gill
  5. Jagseer Sidhu

Nirmal Brar (ਗੱਲ-ਬਾਤ) 07:53, 5 ਅਪਰੈਲ 2019 (UTC)\\[ਜਵਾਬ]

  1. ਸਤਪਾਲ ਦੰਦੀਵਾਲ
  2. ਨਿਤੇਸ਼ ਗਿੱਲ
  3. ਗੁਰਲਾਲ ਮਾਨ
  4. ਨਿਰਮਲ ਬਰਾੜ

--Jagseer S Sidhu (ਗੱਲ-ਬਾਤ) 07:57, 5 ਅਪਰੈਲ 2019 (UTC)[ਜਵਾਬ]


  1. ਸਤਪਾਲ ਦੰਦੀਵਾਲ
  2. ਨਿਤੇਸ਼ ਗਿੱਲ
  3. ਗੁਰਲਾਲ ਮਾਨ
  4. Jagseer S Sidhu
  5. ਨਿਰਮਲ ਬਰਾੜ

Gaurav Jhammat (ਗੱਲ-ਬਾਤ) 13:13, 5 ਅਪਰੈਲ 2019 (UTC)[ਜਵਾਬ]

  1. ਮਾਨਵਪ੍ਰੀਤ ਕੌਰ
  2. ਸਤਪਾਲ ਦੰਦੀਵਾਲ
  3. ਗੁਰਲਾਲ ਮਾਨ
  4. ਨਿਤੇਸ਼ ਗਿੱਲ

Amanavsania (ਗੱਲ-ਬਾਤ)

ਟਿੱਪਣੀਆਂ[ਸੋਧੋ]

  • ਮੈਨੂੰ ਇਹ ਤਰੀਕਾ ਠੀਕ ਨਹੀਂ ਲੱਗ ਰਿਹਾ ਜੀ।

Mulkh Singh (ਗੱਲ-ਬਾਤ) 17:55, 5 ਅਪਰੈਲ 2019 (UTC)[ਜਵਾਬ]

  • ਆਪਾਂ ਇੱਕ ਵਾਰ ਸ਼ੁਰੂਆਤ ਕਰ ਦਿੱਤੀ ਹੈ, ਹੌਲੀ-ਹੌਲੀ ਕੋਈ ਹੱਲ ਲੱਭ ਜਾਵੇਗਾ। ਉਮੀਦ ਹੈ ਇਸ ਤਰੀਕੇ ਨਾਲ ਚੋਣ ਹੋ ਜਾਵੇਗੀ ਜੇਕਰ ਨਾਂਮ common ਹੋਏ ਤਾਂ। ਤੁਸੀਂ ਹੋਰ ਬਿਹਤਰ ਤਰੀਕਾ ਵੀ ਦੱਸ ਦਿਓ ਹੋ ਸਕਦਾ ਹੈ ਓਹ ਵਧੀਆ ਸਾਬਿਤ ਹੋਵੇ। ਬਾਕੀ ਆਪਾਂ ਮੀਟਿੰਗ ਵਿੱਚ ਵਿਚਾਰ ਕਰਦੇ ਹਾਂ। Satpal (CIS-A2K) (ਗੱਲ-ਬਾਤ) 07:11, 7 ਅਪਰੈਲ 2019 (UTC)[ਜਵਾਬ]
  • ਇਹ ਤਾਂ ਵੋਟਿੰਗ ਵਰਗੀ ਗੱਲ ਹੈ। ਵੋਟਿੰਗ ਅਜਿਹੀ ਚੀਜ਼ ਹੈ ਜਿਸ ਵਿਚ ਸਮਾਂ ਪਾ ਕੇ ਭ੍ਰਿਸ਼ਟ ਤਰੀਕੇ ਅਪਨਾਏ ਜਾਣ ਲਗਦੇ ਹਨ। ਇਹ ਮੇਰੀ ਰਾਏ ਹੈ। ਤੇ ਇਸ ਨੂੰ ਮੰਨਿਆ ਜਾਣਾ ਜ਼ਰੂਰੀ ਨਹੀਂ ਹੈ।

ਇਸ ਤੋਂ ਬਿਨਾਂ wiki ਤੇ Admins ਦਾ ਬਣਿਆ ਬਣਾਇਆ ਢਾਂਚਾ ਮੌਜੂਦ ਹੈ ਹੀ ਜਿਨ੍ਹਾਂ ਦੇ ਵੱਖੋ-ਵੱਖਰੇ ਅਧਿਕਾਰ ਹਨ। ਇਸ ਤਰਾਂ ਵੱਖਰੀ ਚੋਣ ਕਰਨਾ ਉਹਨਾਂ ਨੂੰ ਬਾਈਪਾਸ ਕਰਨਾ ਹੀ ਹੋਏਗਾ । Mulkh Singh (ਗੱਲ-ਬਾਤ) 08:17, 7 ਅਪਰੈਲ 2019 (UTC)[ਜਵਾਬ]

  • ਜਿੱਥੇ ਵੀ ਇੱਕ ਕੰਮ ਦੇ ਲਈ ਉਸ ਕੰਮ ਨੂੰ ਕਰਨ ਦੇ ਇੱਛੁਕ ਲੋਕਾਂ ਦੀ ਗਿਣਤੀ ਵੱਧ ਹੋਵੇਗੀ, ਉੱਥੇ ਇਹ ਸਮੱਸਿਆ ਜ਼ਰੂਰ ਆਵੇਗੀ। ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਸਾਨੂੰ ਜਲਦ ਹੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇੱਕ ਨਤੀਜੇ ਉੱਪਰ ਪਹੁੰਚਣਾ ਚਾਹੀਦਾ ਹੈ। ਬਾਕੀ ਮੇਰੇ ਖਿਆਲ ਨਾਲ ਇਹ ਕੋਈ ਵੋਟਿੰਗ ਸਿਸਟਮ ਨਹੀਂ ਹੈ, ਕਿਉਂਕਿ ਵੋਟਿੰਗ ਵਿੱਚ ਵੋਟਰ ਦੀ ਚੋਣ ਗੁਪਤ ਹੁੰਦੀ ਹੈ, ਹਾਂ ਮੈਂ ਮੁਲਖ ਸਿੰਘ ਜੀ ਦੀ ਇਸ ਗੱਲਬਾਤ ਨਾਲ ਸਹਿਮਤ ਹਾਂ ਕਿ ਇਹ ਭ੍ਰਿਸ਼ਟ ਹੋ ਸਕਦੀ ਹੈ, ਪਰ ਇਸਨੂੰ ਹਮੇਸ਼ਾ ਭ੍ਰਿਸ਼ਟ ਕਹਿਣਾ ਵੀ ਗਲਤ ਹੋਵੇਗਾ। ਬਾਕੀ ਜੇਕਰ ਅਸੀਂ ਇਸ ਤਰ੍ਹਾਂ ਦੀ ਵੋਟਿੰਗ ਦੇ ਹੱਕ ਵਿੱਚ ਨਹੀਂ ਹਾਂ ਤਾਂ ਸਾਨੂੰ ਮੈਂਬਰਾਂ ਦੇ ਆਨਲਾਈਨ ਅਤੇ ਆਫ਼ਲਾਈਨ ਯੋਗਦਾਨ ਅਨੁਸਾਰ ਤਰਜੀਹ ਦੇ ਦਿੱਤੀ ਜਾਣੀ ਚਾਹੀਦੀ ਹੈ। ਅਤੇ ਕਿਉਂਕਿ ਆਨਲਾਈਨ ਅਤੇ ਆਫ਼ਲਾਈਨ ਇਵੈਂਟਾਂ ਦੀ ਆਪਸ ਵਿੱਚ ਤੋਲਣਾ ਮੁਮਕਿਨ ਨਹੀਂ ਹੈ ਕਿਉਂਕਿ ਦੋਵੇਂ ਹੀ ਇੱਕ ਦੂਜੇ ਤੋਂ ਵੱਧ ਜ਼ਰੂਰੀ ਹਨ ਤਾਂ ਅਸੀਂ ਆਨਲਾਈਨ ਅਤੇ ਆਫ਼ਲਾਈਨ ਵਿੱਚੋਂ ਬਰਾਬਰ ਦੇ ਮੈਂਬਰ ਚੁਣ ਸਕਦੇ ਹਾਂ। ਇਹ ਮੇਰਾ ਸੁਝਾਅ ਹੈ। ਧੰਨਵਾਦ। Nirmal Brar (ਗੱਲ-ਬਾਤ) 04:29, 8 ਅਪਰੈਲ 2019 (UTC)[ਜਵਾਬ]
  • ਮੈਨੂੰ ਲਗਦਾ ਹੈ ਕਿ ਇਹ ਕੋਈ ਲਾਭ ਦਾ ਅਹੁਦਾ ਨਹੀਂ ਹੈ ਸਗੋਂ ਸਮਾਂ ਦੇਣ ਦੀ ਗੱਲ ਹੈ। ਇਸ ਲਈ ਜੋ ਲੋਕ ਇੱਛੁਕ ਹੋਣ, ਉਹਨਾਂ ਤੋਂ ਸਹਿਮਤੀ ਲੈ ਕੇ ਚੁਣਿਆ ਜਾ ਸਕਦਾ ਹੈ ਤੇ ਜੇ ਗਿਣਤੀ ਜਿਆਦਾ ਵੱਡੀ ਹੁੰਦੀ ਹੈ ਤਾਂ ਰੂਚੀ ਅਤੇ ਤਜ਼ਰਬੇ ਮੁਤਾਬਿਕ ਸਿਖਲਾਈ ਅਤੇ ਪ੍ਰਚਾਰ ਲਈ ਟੀਮਾਂ ਬਣਾਈਆਂ ਜਾ ਸਕਦੀਆਂ ਹਨ। ਵਿਕੀਪੀਡੀਆ ਦੇ ਕੰਮ ਲਈ ਜਿਆਦਾ ਸੰਖਿਆ ਵਿੱਚ ਤਿਆਰ ਵਲੰਟੀਅਰ ਬਹੁਤ ਖੁਸ਼ੀ ਦੀ ਗੱਲ ਹੈ। ਇਸ ਲਈ ਬਹੁਤਾ ਚੋਣ ਵਗੈਰਾ ਦੇ ਚੱਕਰ'ਚ ਪੈਣ ਨਾਲੋਂ ਕੰਮਾਂ ਦੀ ਲਿਸਟ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਹੀ ਲੋਕਾਂ ਨੂੰ ਅਜਿਹੇ ਮੌਕੇ ਮਿਲ ਸਕਣ।ਧੰਨਵਾਦ ਨਿਰਮਲ ਬਰਾੜ ਫਰੀਦਕੋਟ ਜੀ।

Mulkh Singh (ਗੱਲ-ਬਾਤ) 06:41, 8 ਅਪਰੈਲ 2019 (UTC)[ਜਵਾਬ]

  • ਮੈਂ ਵੀ ਸਹਿਮਤ ਹਾਂ ਕਿ ਇਸ ਤਰ੍ਹਾਂ ਵੋਟਾਂ ਰਾਹੀਂ ਕੀਤੀ ਚੋਣ ਇੱਕ ਸਹੀ ਤਰੀਕਾ ਨਹੀਂ ਹੈ. ਪਰ ਗੱਲ ਇਹ ਵੀ ਹੈ ਕਿ ਨੁਮਾਇੰਦਿਆਂ ਵਿੱਚ ਭਰੋਸਾ ਅਤੇ ਉਨ੍ਹਾਂ ਨਾਲ ਸਾਰੇ ਮੈਂਬਰਾਂ ਦਾ ਸਮਰਥਨ ਹੋਣਾ ਵੀ ਜ਼ਰੂਰੀ ਹੈ ਅਤੇ ਇਹ ਜਾਂਚਣ ਦਾ ਸਹੀ ਤਰੀਕਾ ਚੋਣ ਜਾਂ ਕੀ ਹੋ ਸਕਦਾ ਹੈ ਇਹ ਅਸੀਂ ਸੋਚਣਾ ਹੈ. ਨੁਮਾਇੰਦਿਆਂ ਨੇ ਮੈਂਬਰਾਂ ਦੀ ਗੱਲ ਅੱਗੇ ਰੱਖਣੀ ਹੀ ਅਤੇ ਬਾਹਰੀ ਜਾਣਕਾਰੀ ਨੂੰ ਸਭ ਤੱਕ ਸਭ ਦੀ ਤਰੱਕੀ ਲਈ ਪਹੁੰਚਾਉਣਾ ਹੈ ਅਤੇ ਜੇਕਰ ਮੈਂਬਰਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਤੇ ਭਰੋਸਾ ਹੀ ਨਹੀਂ ਤਾਂ ਨੁਮਾਇੰਦਗੀ ਦਾ ਕੋਈ ਮਤਲਬ ਨਹੀਂ ਬਣਦਾ. ਬਾਕੀ ਇੱਕ ਨਿਰਣੇ ਤੇ ਪਹੁੰਚਣ ਦੇ ਬਹੁਤ ਉਪਰਾਲੇ ਮੌਜੂਦ ਹਨ, ਕਿਸੇ ਨੂੰ ਜਿਹੜਾ ਵੀ ਤਰੀਕਾ ਠੀਕ ਲੱਗਦਾ ਹੈ ਉਹ ਦੱਸੋ, ਵਿਚਾਰ ਕਰਕੇ ਨਵੇਂ ਤਰੀਕੇ ਨਾਲ ਵੀ ਨੁਮਾਇੰਦੇ ਚੁਣੇ ਜਾ ਸਕਦੇ ਹਨ. ਧੰਨਵਾਦ-Manavpreet Kaur (ਗੱਲ-ਬਾਤ) 16:20, 8 ਅਪਰੈਲ 2019 (UTC)[ਜਵਾਬ]
  • ਟਿੱਪਣੀਆਂ ਲਈ ਸਾਰੇ ਦੋਸਤਾਂ ਦਾ ਧੰਨਵਾਦ, ਇਹ ਚੰਗੀ ਗੱਲ ਹੀ ਹੈ ਕਿ ਆਪਾਂ ਇਸ ਵਿਸ਼ੇ ਤੇ ਚਰਚਾ ਕਰ ਰਹੇ ਹਾਂ। Mulkh Singh, Manavpreet Kaur ਅਤੇ Nirmal Brar ਜੀ ਅਸਲ ਵਿੱਚ ਇਹ ਵੋਟਾਂ ਦਾ ਉਹ ਰੂਪ ਨਹੀਂ ਹੈ ਕਿ ਜਿਸਨੂੰ ਜ਼ਿਆਦਾ ਲੋਕਾਂ ਨੇ ਸਮਰਥਨ ਕੀਤਾ ਓਹੀ contact person ਬਣੇਗਾ। ਨਹੀਂ, ਸਗੋਂ ਆਪਣਾ ਮਕਸਦ ਹੈ ਕਿ ਇੱਛੁਕ ਮੈਂਬਰ ਜਾਂ ਤਾਂ ਖੁਦ ਅੱਗੇ ਆਉਣ ਜਾਂ ਬਾਕੀ ਦੋਸਤ ਢੁਕਵੇਂ ਮੈਂਬਰਾਂ ਦੇ ਨਾਮ ਇਥੇ ਲਿਖਣ। ਹਾਲੇ ਤੱਕ ਕਾਫੀ ਨਾਮ common ਨਿਕਲ ਕੇ ਸਾਹਮਣੇ ਆਏ ਹਨ। ਇੱਕ ਮੀਟਿੰਗ ਵਿੱਚ ਹੁਣ ਆਪਾਂ contact person ਚੁਣਾਂਗੇ। ਇਹ ਕੰਮ ਕਾਫੀ ਸਮੇਂ ਤੋਂ pending ਹੈ, ਸੋ ਹੁਣ ਇਹ ਜਰੂਰੀ ਹੋ ਗਿਆ ਹੈ ਕਿ ਆਪਾਂ ਇਹ ਚੋਣ ਜਲਦੀ ਕਰੀਏ। ਇਸਦੇ ਬਾਰੇ ਸੱਥ ਤੇ ਸਭ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਜਾਵੇਗੀ ਜੋ ਵੀ ਆਪਾਂ ਮੀਟਿੰਗ ਵਿੱਚ ਕਰਾਂਗੇ।

ਕਿਰਪਾ ਕਰਕੇ ਜੇਕਰ ਕੋਈ ਹੋਰ ਤਰੀਕਾ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹ ਵੀ ਇਥੇ ਹੀ ਸਾਂਝਾ ਕਰ ਦਿੱਤਾ ਜਾਵੇ। - ਧੰਨਵਾਦ - Satpal (CIS-A2K) (ਗੱਲ-ਬਾਤ) 11:34, 9 ਅਪਰੈਲ 2019 (UTC)[ਜਵਾਬ]

ਚੁਣੇ ਗਏ ਮੈਂਬਰਾਂ ਨੇ ਆਪਣੇ ਯੂਜ਼ਰ ਗਰੁੱਪ ਦੀ ਨੁਮਾਇੰਦਗੀ ਕਰਨੀ ਹੈ, ਲਾਜ਼ਮੀ ਹੈ ਕਿ ਅਸੀਂ ਹਰ ਪੱਖ ਤੋਂ ਬਿਹਤਰੀਨ ਮੈਂਬਰਾਂ ਦੀ ਚੋਣ ਕਰੀਏ. ਇੱਕ ਇੱਕ ਨੁਮਾਇੰਦੇ ਦਾ ਨਾਂ- Offline, online ਕੰਮ ਦੇ ਅਧਾਰ ਤੇ ਅਤੇ ਇੱਕ ਵਿਕੀ ਤੇ seniority ਦੇ ਲਿਹਾਜ਼ ਨਾਲ ਦਿੱਤਾ ਜਾਵੇ ਅਤੇ ਜਿਸ ਦੇ ਹੱਕ ਵਿੱਚ ਸਭ ਤੋਂ ਵਧ ਮੈਂਬਰ ਹੋਣ, ਉਸ ਨੂੰ ਚੁਣ ਲਿਆ ਜਾਵੇ. ਚੋਣ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਨੁਮਾਇੰਦੇ ਨਾਲ ਸਮਰਥਨ ਨਹੀਂ, ਮਤਲਬ ਉਸ ਤੇ ਕਿਸੇ ਵੀ ਕਾਰਣ ਭਰੋਸਾ ਨਹੀਂ. ਪਰ ਅਜਿਹਾ ਵੀ ਹੋ ਸਕਦਾ ਹੈ ਕਿ ਆਪਾਂ ਸਭ ਆਪਣੇ ਦੋਸਤਾਂ ਦਾ ਸਮਰਥਨ ਕਰੀਏ, ਇਸ ਲਈ ਨਾਮਾਂਕਣ ਵੇਲੇ ਕਾਰਣ ਵੀ ਦਿੱਤੇ ਜਾਣ. -Manavpreet Kaur (ਗੱਲ-ਬਾਤ) 18:24, 9 ਅਪਰੈਲ 2019 (UTC)[ਜਵਾਬ]
ਮੈਂ ਵੀ ਕਿਸੇ ਹੋਰ ਤਰੀਕੇ ਦੀ ਵਰਤੋਂ ਦਾ ਸੁਝਾਅ ਦੇਵਾਂਗਾ। ਪ੍ਰਕ੍ਰਿਆ ਉੱਤੇ ਹੋਰ ਗੱਲ ਬਾਤ ਹੋਣੀ ਚਾਹੀਦੀ ਹੈ। --Satdeep Gill (ਗੱਲ-ਬਾਤ) 10:07, 12 ਅਪਰੈਲ 2019 (UTC)[ਜਵਾਬ]
ਆਪਾਂ ਅਗਲੀ ਮੀਟਿੰਗ ਵਿੱਚ ਇਸਦੇ ਬਾਰੇ ਇੱਕ ਸਲਾਹ ਬਣਾਵਾਂਗੇ ਅਤੇ ਚਰਚਾ ਕਰਾਂਗੇ। ਕਿਰਪਾ ਕਰਕੇ ਜਿਹੜੇ ਵੀ ਦੋਸਤ ਭਾਗ ਲੈ ਸਕਣ ਅਤੇ ਇਸਦੇ ਬਾਰੇ ਗੱਲਬਾਤ ਕਰਨੀ ਚਾਉਂਦੇ ਹੋਣ, ਉਹ ਜਰੂਰ ਸ਼ਮੂਲੀਅਤ ਕਰਨ। - Satpal Dandiwal (talk) |Contribs) 06:20, 23 ਅਪਰੈਲ 2019 (UTC)[ਜਵਾਬ]

Read-only mode for up to 30 minutes on 11 April[ਸੋਧੋ]

10:56, 8 ਅਪਰੈਲ 2019 (UTC)

Wikimedia Foundation Medium-Term Plan feedback request[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

The Wikimedia Foundation has published a Medium-Term Plan proposal covering the next 3–5 years. We want your feedback! Please leave all comments and questions, in any language, on the talk page, by April 20. ਧੰਨਵਾਦ! Quiddity (WMF) (talk) 17:35, 12 ਅਪਰੈਲ 2019 (UTC)[ਜਵਾਬ]

Wikimedia Brand Project - Community review in India[ਸੋਧੋ]

Wikimedia Foundation Communications department has been exploring global perceptions of Wikimedia brands and how our Movement's brand system could be refined to serve the 2030 goals. The goal is to understand the wide system of Wikimedia project brands (names, logos, perceptions) in 2018, and examine what could be improved to support Wikimedia 2030. The outcomes of this research project are a "brand report" and a “brand strategy.” In 2019, the Foundation's Communications department is sharing the project's outcomes (research and strategy) for review with Wikimedia community members.

Communications team is working to collect feedback from more than 80% of affiliates and as many individual contributors as possible before developing next steps including any Wikimedia brand changes. Community Review will run from February to May 2019. In this context, WMF Community Brand and Marketing Coordinator Samir Elsharbaty is visiting India to collect feedback from affliates and communities in India. (Copied from Wikimedia Brand Project - Community review in India) - Satpal Dandiwal (talk) |Contribs) 09:29, 15 ਅਪਰੈਲ 2019 (UTC)[ਜਵਾਬ]

Schedule[ਸੋਧੋ]

  • 18 April 2019: Session with Punjabi Wikimedians User group in Patiala.
    • Time and Venue:11 AM and 2 PM.

Comments[ਸੋਧੋ]

ਫ਼ਰੀਦਕੋਟ ਵਿੱਚ ਮੀਟਿੰਗ[ਸੋਧੋ]

ਸਤਿ ਸ੍ਰੀ ਅਕਾਲ ਜੀ

ਦੋਸਤੋ ਆਪਾਂ 20 ਜਾਂ 21 ਅਪ੍ਰੈਲ 2019 ਨੂੰ ਫ਼ਰੀਦਕੋਟ ਵਿੱਚ ਇੱਕ ਮੀਟਿੰਗ ਕਰ ਰਹੇ ਹਾਂ, ਇਸਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਜਾਂ ਆਪਣੇ ਦੋਸਤਾਂ ਨੂੰ ਸੁਨੇਹਾ ਲਗਾ ਸਕਦੇ ਹੋ, ਜੋ ਕਿ ਫਰੀਦਕੋਟ ਵਿੱਚ ਜਾਂ ਇਸਦੇ ਨਜ਼ਦੀਕ ਰਹਿੰਦੇ ਹਨ। ਇਸ ਮੀਟਿੰਗ ਦਾ ਮਕਸਦ ਫ਼ਰੀਦਕੋਟ ਜ਼ਿਲ੍ਹੇ ਵਿੱਚ ਐਕਟੀਵਿਟੀਆਂ ਨੂੰ ਜਾਰੀ ਰੱਖਣਾ ਹੈ ਕਿ ਭਵਿੱਖ ਵਿੱਚ ਆਪਾਂ ਓਥੇ ਇੱਕ ਟੀਮ ਬਣਾ ਸਕੀਏ ਅਤੇ ਹੋਰ ਵਧੀਆ ਕੰਮ ਕਰ ਸਕੀਏ। ਮੀਟਿੰਗ ਦੌਰਾਨ ਆਪਾਂ ਵਿਕੀਸੋਰਸ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸੰਭਵ ਹੋ ਸਕਦੀਆਂ ਭਵਿੱਖ ਦੀਆਂ ਕੁਝ ਯੋਜਨਾਵਾਂ ਬਾਰੇ ਗੱਲਬਾਤ ਕਰਾਂਗੇ। ਸਮਾਂ ਅਤੇ ਸਥਾਨ ਤੁਹਾਨੂੰ ਦੱਸ ਦਿੱਤਾ ਜਾਵੇਗਾ। ਤੁਸੀਂ ਆਪਣੇ ਸੁਝਾਅ ਜਾਂ ਟਿੱਪਣੀਆਂ ਹੇਠਾਂ ਲਿਖ ਸਕਦੇ ਹੋ। - Satpal Dandiwal (talk) |Contribs) 09:46, 15 ਅਪਰੈਲ 2019 (UTC)[ਜਵਾਬ]

ਸੁਝਾਅ/ਟਿੱਪਣੀਆਂ[ਸੋਧੋ]

  • ਬਹੁਤੇ ਦੋਸਤਾਂ ਨੂੰ ਕੁਝ ਨਿੱਜੀ ਕਾਰਨਾਂ ਅਤੇ ਵਾਢੀਆਂ ਦੇ ਸੀਜ਼ਨ ਕਰਕੇ ਇਸ ਐਤਵਾਰ ਆਉਣ ਵਿੱਚ ਦਿੱਕਤ ਹੈ। ਇਸ ਕਰਕੇ ਇਹ ਮੀਟਿੰਗ ਅਸੀਂ ਆਉਣ ਵਾਲੀ 27 ਜਾਂ 28 ਤਰੀਕ ਨੂੰ ਫ਼ਰੀਦਕੋਟ ਕਰਾਂਗੇ। ਆਉਣ ਲਈ ਚਾਹਵਾਨ ਦੋਸਤ ਮੇਰੇ ਨਾਲ ਜਾਂ ਸਤਪਾਲ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹਨ। ਧੰਨਵਾਦ। Nirmal Brar (ਗੱਲ-ਬਾਤ) 05:23, 20 ਅਪਰੈਲ 2019 (UTC)[ਜਵਾਬ]
  • Update ਕਰਨ ਲਈ ਸ਼ੁਕਰੀਆ ਨਿਰਮਲ। ਦੋਸਤੋ! ਇਹ ਮੀਟਿੰਗ ਹੁਣ ਅਗਲੇ ਹਫਤੇ ਦੇ ਸ਼ਨੀਵਾਰ ਨੂੰ ਹੋਵੇਗੀ। - Satpal Dandiwal (talk) |Contribs) 09:40, 20 ਅਪਰੈਲ 2019 (UTC)[ਜਵਾਬ]

ਬ੍ਰੈੰਡਿੰਗ ਸੰਬੰਧੀ ਪਟਿਆਲਾ ਵਿਖੇ ਚਰਚਾ[ਸੋਧੋ]

18 ਅਪ੍ਰੈਲ, ਤਰੀਕ ਵੀਰਵਾਰ ਨੂੰ ਪਟਿਆਲਾ ਵਿਖੇ ਬਰੈਂਡ ਸੰਬੰਧੀ ਦੋ ਘੰਟੇ ਦੀ ਇੱਕ ਮੀਟਿੰਗ ਹੋ ਰਹੀ ਹੈ। ਸਮਾਂ ਅਤੇ ਸਥਾਨ ਹਾਲੇ ਤੈਅ ਨਹੀਂ ਹੋਇਆ ਹੈ। ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਇਹ ਦੇਖੋ:

https://meta.wikimedia.org/wiki/Communications/Wikimedia_brands/2030_research_and_planning

--Satdeep Gill (ਗੱਲ-ਬਾਤ) 16:10, 15 ਅਪਰੈਲ 2019 (UTC)[ਜਵਾਬ]

ਸਮਾਂ ਅਤੇ ਸਥਾਨ ਤੈਅ ਹੋ ਚੁੱਕਿਆ ਹੈ।

18 ਅਪ੍ਰੈਲ 2019 ਸਮਾਂ - 1 ਤੋਂ 3 ਵਜੇ
ਸਥਾਨ - ਨਿਸ਼ਚੇ ਐਜੂਕੇਸ਼ਨ ਸਰਵਿਸਿ,ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰੋ।
--Satdeep Gill (ਗੱਲ-ਬਾਤ) 05:19, 17 ਅਪਰੈਲ 2019 (UTC)[ਜਵਾਬ]

https://etherpad.wikimedia.org/p/Brandingstrategypatiala --Satdeep Gill (ਗੱਲ-ਬਾਤ) 11:58, 20 ਅਪਰੈਲ 2019 (UTC)[ਜਵਾਬ]

Jayantanath ਜੀ ਨਾਲ ਕਾਨਫਰੰਸ ਕਾਲ ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ ਜੀ,

User:Satpal (CIS-A2K) (ਕਮਿਊਨਿਟੀ ਐਡਵੋਕੇਟ) ਦੇ ਕੰਮ ਦੇ ਰੀਵਿਊ ਲਈ ਇੱਕ ਕਾਨਫਰੰਸ ਕਾਲ ਰੱਖਣੀ ਹੈ। ਇਸਦੇ ਵਿੱਚ User:Jayantanth ਜੋ ਕਿ ਵਿਕੀਸੋਰਸ ਸਲਾਹਕਾਰ ਹਨ, ਉਹ ਭਾਈਚਾਰੇ ਨਾਲ ਗੱਲਬਾਤ ਕਰਨਗੇ। ਜਿਹੜੇ ਵੀ ਦੋਸਤ ਇਸ ਕਾਲ ਵਿੱਚ ਭਾਗ ਲੈਣ ਦੇ ਇੱਛੁਕ ਹਨ ਉਹ ਆਪਣਾ ਨਾਮ ਅਤੇ ਆਪਣੇ ਮੁਤਾਬਿਕ ਢੁੱਕਵਾਂ ਸਮਾਂ ਹੇਠਾਂ ਲਿਖ ਦੇਣ। ਜੇਕਰ ਕੋਈ ਟਿੱਪਣੀ ਹੈ ਤਾਂ ਤੁਸੀਂ ਉਹ ਵੀ ਸਾਂਝੀ ਕਰ ਸਕਦੇ ਹੋ। ਧੰਨਵਾਦ - Satpal Dandiwal (talk) |Contribs) 06:17, 23 ਅਪਰੈਲ 2019 (UTC)[ਜਵਾਬ]

ਤੁਹਾਡਾ ਨਾਮ ਅਤੇ ਢੁੱਕਵਾਂ ਸਮਾਂ[ਸੋਧੋ]

  1. ਕਿਸੇ ਵੀ ਦਿਨ ਸ਼ਾਮ ਨੂੰ 7 ਵਜੇ ਤੋਂ ਬਾਅਦ ਰੱਖ ਸਕਦੇ ਹੋ ਸਤਪਾਲ ਜੀ Gurlal Maan (ਗੱਲ-ਬਾਤ) 10:04, 23 ਅਪਰੈਲ 2019 (UTC)[ਜਵਾਬ]
  2. ਮੇਰੇ ਅਨੁਸਾਰ ਇਸ ਵੀਕ ਐਂਡ (27/28 ਅਪ੍ਰੈਲ) ਸ਼ਾਮ 7 ਵਜੇ ਤੋਂ ਬਾਅਦ ਠੀਕ ਹੈ।Stalinjeet BrarTalk 03:17, 25 ਅਪਰੈਲ 2019 (UTC)[ਜਵਾਬ]
  3. ਇਹ ਕਾਲ 28 ਅਪ੍ਰੈਲ ਨੂੰ ਹੋਵੇਗੀ। ਸਮੇਂ ਬਾਰੇ ਇਥੇ ਦੱਸ ਦਿੱਤਾ ਜਾਵੇਗਾ। - Satpal (CIS-A2K) (ਗੱਲ-ਬਾਤ) 10:59, 27 ਅਪਰੈਲ 2019 (UTC)[ਜਵਾਬ]
  4. 28 ਤਰੀਕ ਨੂੰ ਫਰੀਦਕੋਟ ਮੀਟਿੰਗ ਕਰਕੇ ਇਹ ਕਾਲ ਨਹੀਂ ਹੋ ਸਕੀ। Jayantanth ਜੀ ਅਨੁਸਾਰ ਇਹ ਕਾਲ 8:30 ਵਜੇ ਕਿਸੇ ਵੀ ਦਿਨ (ਬਗੈਰ ਇਸ ਸ਼ਨੀਵਾਰ ਐਤਵਾਰ ਦੇ) ਰੱਖ ਸਕਦੇ ਹਾਂ। ਕਿਰਪਾ ਕਰਕੇ ਆਪਣੇ ਅਨੁਸਾਰ ਢੁੱਕਵੀਂ ਤਰੀਕ ਲਿਖੋ।- Satpal Dandiwal (talk) |Contribs) 15:23, 2 ਮਈ 2019 (UTC)[ਜਵਾਬ]

ਪੰਜਾਬ ਵਿੱਚ MiniTTT ਕਰਵਾਉਣ ਲਈ ਕਿਹੜਾ ਸਮਾਂ ਠੀਕ ਰਹੇਗਾ[ਸੋਧੋ]

ਸਤਿ ਸ੍ਰੀ ਆਕਾਲ

ਦੋਸਤੋ! CIS-A2K ਵੱਲੋਂ ਸਾਲ ਵਿੱਚ ਇੱਕ Trainer the trainer ਈਵੈਂਟ ਕਰਵਾਇਆ ਜਾਂਦਾ ਹੈ। ਇਸ ਵਾਂਗ ਹੀ ਇੱਕ Mini TTT ਈਵੈਂਟ ਹੈ, ਇਸਦੀ ਰੂਪਰੇਖਾ ਵੀ TTT ਵਾਂਗ ਹੀ ਹੁੰਦੀ ਹੈ। ਪੰਜਾਬੀ ਵਿਕੀਮੀਡੀਅਨਸ ਕੋਲ Mini TTT ਕਰਵਾਉਣ ਦਾ CIS-A2K ਵੱਲੋਂ ਸੱਦਾ ਆਇਆ ਹੈ। ਵੱਡਾ ਫਰਕ ਇਹ ਹੈ ਕਿ Mini TTT ਵਿੱਚ ਦੋ ਤੋਂ ਵਧੇਰੇ ਪੰਜਾਬੀ ਵਿਕੀਮੀਡੀਅਨ ਹਿੱਸਾ ਲੈ ਸਕਦੇ ਹਨ, ਜਦਕਿ TTT ਵਿੱਚ ਦੋ ਵਿਕੀਮੀਡੀਅਨ ਹੀ ਜਾਂਦੇ ਹੁੰਦੇ ਹਨ ਅਤੇ ਆਮ ਤੌਰ ਤੇ TTT ਵਿੱਚ ਜਾ ਚੁੱਕੇ ਲੋਕ ਆਪਣੀ ਸਿੱਖਿਆ ਦੂਜਿਆਂ ਨਾਲ ਸਾਂਝੀ ਨਹੀਂ ਕਰ ਪਾਉਂਦੇ, ਸੋ ਇਹ ਇੱਕ ਮੌਕਾ ਹੈ। ਸੋ ਖੇਤਰੀ ਈਵੈਂਟ ਵੀ CIS-A2K ਵੱਲੋਂ ਕਰਵਾਇਆ ਜਾਂਦਾ ਹੈ, ਇਹ ਈਵੈਂਟ ਦੋ ਦਿਨ ਦਾ ਹੋਵੇਗਾ। ਸੋ, ਇਸਦੇ ਮੁੱਦੇ ਕਮਿਊਨਟੀ ਦੀਆਂ ਲੋੜਾਂ ਮੁਤਾਬਿਕ ਰੱਖੇ ਜਾ ਸਕਦੇ ਹਨ। ਇਸ ਈਵੈਂਟ ਦਾ ਮਕਸਦ ਭਾਈਚਾਰੇ ਦਾ ਵਿਕਾਸ ਕਰਨਾ ਹੈ ਅਤੇ ਵਿਕੀਮੀਡੀਅਨਸ ਦੀਆਂ ਸਕਿਲਸ ਨੂੰ ਵਧਾਉਣਾ ਹੈ। ਕਿਰਪਾ ਕਰਕੇ ਸਾਰੇ ਦੋਸਤ ਇਹ ਸੁਝਾਅ ਦਿਓ ਕਿ ਇਸ ਇਵੇਂਟ ਲਈ ਕਿਹੜਾ ਮਹੀਨਾ ਠੀਕ ਰਹੇਗਾ, ਭਾਵ ਕਿ ਤੁਹਾਡੇ ਮੁਤਾਬਿਕ ਆਪਾਂ ਇਹ ਕਦੋਂ ਕਰਵਾ ਸਕਦੇ ਹਾਂ। (ਤੁਸੀਂ ਤਰੀਕ ਵੀ ਦੱਸ ਸਕਦੇ ਹੋ, ਇਹ ਵਧੇਰੇ ਮਦਦਗਾਰ ਰਹੇਗੀ) ਕਿਰਪਾ ਕਰਕੇ ਕੋਈ ਟਿੱਪਣੀ ਹੈ ਤਾਂ ਜ਼ਰੂਰ ਸਾਂਝੀ ਕਰੋ। ਇਹ ਸਾਡੇ ਲਈ ਵਧੀਆ ਮੌਕਾ ਹੈ। Participants ਦੀ ਚੋਣ ਦੇ ਆਧਾਰ ਬਾਰੇ ਬਾਅਦ ਵਿੱਚ ਦੱਸ ਦਿੱਤਾ ਜਾਵੇਗਾ।

ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ। - ਧੰਨਵਾਦ - Satpal (CIS-A2K) (ਗੱਲ-ਬਾਤ) 11:38, 24 ਅਪਰੈਲ 2019 (UTC)[ਜਵਾਬ]

ਸੁਝਾਅ[ਸੋਧੋ]

  1. ਮੇਰੇ ਮੁਤਾਬਿਕ ਜੂਨ ਮਹੀਨੇ ਦੇ ਅੱਧ ਵਿੱਚ (ਉਦਾਹਰਣ ਵਜੋਂ 8-9 ਜੂਨ) ਠੀਕ ਰਹੇਗਾ। - Satpal (CIS-A2K) (ਗੱਲ-ਬਾਤ) 11:38, 24 ਅਪਰੈਲ 2019 (UTC)[ਜਵਾਬ]
  2. ਜੂਨ ਤੇ ਜੁਲਾਈ ਅੱਤ ਦੀ ਗਰਮੀ ਅਤੇ ਮੀਂਹ ਦੇ ਦਿਨ ਨੇ। ਜੇਕਰ ਕੋਈ ਜਿਆਦਾ ਕਾਹਲ ਨਾ ਹੋਵੇ ਤਾਂ ਮੈਂ ਅੱਧ ਜੁਲਾਈ ਤੋਂ ਬਾਅਦ ਦਾ ਸਮਾਂ ਸਿਫਾਰਿਸ਼ ਕਰਨਾ ਚਾਹਾਂਗਾ। ਮਈ ਜਾਂ ਅੱਧ ਜੁਲਾਈ ਤੋਂ ਬਾਅਦ ਦਾ ਸਮਾਂ। Gaurav Jhammat (ਗੱਲ-ਬਾਤ) 11:53, 24 ਅਪਰੈਲ 2019 (UTC)[ਜਵਾਬ]
  3. ਮੇਰੇ ਮੁਤਾਬਿਕ ਜੂਨ ਮਹੀਨੇ ਦੇ ਅੱਧ ਵਿੱਚ (ਉਦਾਹਰਣ ਵਜੋਂ 8-9 ਜੂਨ) ਠੀਕ ਰਹੇਗਾ। ਕਿਉਂਕਿ ਛੁੱਟੀਆਂ ਦਾ ਮਹੀਨਾ ਹੈ।Mulkh Singh (ਗੱਲ-ਬਾਤ) 00:37, 25 ਅਪਰੈਲ 2019 (UTC)[ਜਵਾਬ]
  4. ਜੂਨ ਮਹੀਨੇ ਵਿਚ ਛੁੱਟੀਆਂ ਹੋਣ ਕਰਕੇ, ਮੈਨੂੰ ਵੀ ਜੂਨ ਮਹੀਨਾ ਹੀ ਠੀਕ ਲਗਦਾ ਹੈ। Stalinjeet BrarTalk 03:19, 25 ਅਪਰੈਲ 2019 (UTC)[ਜਵਾਬ]
  5. ਜਨ ਮਹੀਨੇ ਵਿੱਚ ਰੱਖ ਲਵੋ।--Jagseer S Sidhu (ਗੱਲ-ਬਾਤ) 05:08, 25 ਅਪਰੈਲ 2019 (UTC)[ਜਵਾਬ]
  6. 07 ਜੂਨ ਤੋਂ 19 ਜੂਨ ਦੇ ਵਿਚਕਾਰ ਕਿਸੇ ਵੀ ਮਿਤੀ ਨੂੰ ਰੱਖ ਲਵੋਂ ਕਿਉਕੀਂ 04-05 ਜੂਨ ਤੱਕ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ ਅਤੇ 20 ਜੂਨ ਤੋਂ 28 ਜੂਨ ਤੱਕ ਯੂਜੀਸੀ ਦੀ ਨੈੱਟ ਦੀ ਪ੍ਰੀਖਿਆ ਹੋਵੇਗੀ ਕਿਰਪਾ ਕਰਕੇ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਧੰਨਵਾਦ LovePreet Sidhu (talk) 11:15, 28 ਅਪਰੈਲ 2019 (UTC)[ਜਵਾਬ]
  7. ਮੇਰੇ ਅਨੁਸਾਰ 8-9 ਜੂਨ ਦਾ ਸਮਾਂ ਹੀ ਠੀਕ ਰਹੇਗਾ ਕਿਉਂਕਿ ਜੂਨ ਮਹੀਨੇ ਵਿੱਚ ਛੁੱਟੀਆਂ ਹਨ। Nirmal Brar (ਗੱਲ-ਬਾਤ) 13:09, 28 ਅਪਰੈਲ 2019 (UTC)[ਜਵਾਬ]

Train-the-Trainer 2019 Application open[ਸੋਧੋ]

Apologies for writing in English, please consider translating
Hello,
It gives us great pleasure to inform that the Train-the-Trainer (TTT) 2019 programme organised by CIS-A2K is going to be held from 31 May, 1 & 2 June 2019.

What is TTT?
Train the Trainer or TTT is a residential training program. The program attempts to groom leadership skills among the Indian Wikimedia community members. Earlier TTT has been conducted in 2013, 2015, 2016, 2017 and 2018.

Who should apply?

  • Any active Wikimedian contributing to any Indic language Wikimedia project (including English) is eligible to apply.
  • An editor must have 600+ edits on Zero-namespace till 31 March 2019.
  • Anyone who has the interest to conduct offline/real-life Wiki events.
  • Note: anyone who has already participated in an earlier iteration of TTT, cannot apply.

Please learn more about this program and apply to participate or encourage the deserving candidates from your community to do so. Regards. -- Tito (CIS-A2K), sent using MediaWiki message delivery (ਗੱਲ-ਬਾਤ) 05:07, 26 ਅਪਰੈਲ 2019 (UTC)[ਜਵਾਬ]

ਪੰਜਾਬੀ ਵਿਕੀਪੀਡੀਆ ਤੇ ਖ਼ਬਰਾਂ ਦੀ ਅਪਡੋੇਸ਼ਨ ਸਬੰਧੀ ਨੀਤੀ ਬਾਰੇ[ਸੋਧੋ]

ਜਿਸ ਤਰਾਂ ਵਿਕੀਪੀਡੀਆ ਤੇ ਰੋਜ਼ਮਰਾ ਦੀਆਂ ਇਤਿਹਾਸਕ ਘਟਨਾਵਾਂ ਬਾਰੇ ਅਪਡੇਸ਼ਨ ਹੁੰਦੀ ਰਹਿੰਦੀ ਹੈ ਉਸ ਤਰਾਂ ਮੈਨੂੰ ਲਗਦਾ ਹੈ ਕਿ ਰੋਜ਼ਮਰਾ ਦੀਆਂ ਖ਼ਬਰਾਂ ਦੀ ਵੀ ਵਿਕੀਪੀਡੀਆ ਤੇ ਅਪਡੇਸ਼ਨ ਹੁੰਦੀ ਰਹਿਣੀ ਚਾਹੀਦੀ ਹੈ ਕਿਉਕੀਂਂ ਕਾਫ਼ੀ ਲੰਬੇ ਸਮੇਂ ਤੋਂ ਪੁਰਾਣੀਆ ਖਬਰਾਂ ਹੀ ਵਿਕੀਪੀਡੀਆ ਤੇ ਪਾਈਆ ਹੋਈਆ ਹਨ। ਤੁਸੀ ਇਸ ਬਾਰੇ ਆਪਣੇ ਸੁਝਾਅ ਦੇ ਸਕਦੇ ਹੋ ਧੰਨਵਾਦ LovePreet Sidhu (talk) 19:39, 27 ਅਪਰੈਲ 2019 (UTC)[ਜਵਾਬ]

ਸੁਝਾਅ[ਸੋਧੋ]

  1. ਅਪਡੋੇਸ਼ਨ ਲਈ ਪੰਜਾਬੀ ਵਿੱਚ ਢੁੱਕਵਾਂ ਸ਼ਬਦ ਕੀ ਹੋਵੇ,ਇਸ ਬਾਰੇ ਚਰਚਾ ਦੀ ਲੋੜ ਹੈ ।

ਖਬਰਾਂ ਪਾਉਣ ਬਾਰੇ ਇੱਕ ਸਿਖਲਾਈ ਕਾਰਜ ਸੂਚੀ ਤਿਆਰ ਕਰਨ ਦੀ ਵੀ ਲੋੜ ਹੈ । Mulkh Singh (ਗੱਲ-ਬਾਤ) 02:13, 28 ਅਪਰੈਲ 2019 (UTC)[ਜਵਾਬ]

  1. ਮੈਂ ਵੀ ਇਸ ਤੇ ਕੰਮ ਕਰਨ ਦਾ ਇੱਛੁਕ ਹਾਂ । ਕੀ ਇਸ ਲਈ ਖਾਸ ਸਿਖਲਾਈ ਦੀ ਲੋੜ ਹੋਵੇਗੀ?

Mulkh Singh (ਗੱਲ-ਬਾਤ) 06:40, 29 ਅਪਰੈਲ 2019 (UTC)[ਜਵਾਬ]

  • ਖਬਰਾਂ ਬਦਲਣ ਅਤੇ ਨਵਿਆਉਣ ਦਾ ਕੋਈ ਤਰੀਕਾ ਨਹੀਂ ਮਿਲ ਰਿਹਾ ਹੈ ਜੀ। ਜੋ ਸਾਥੀ ਇਸ ਬਾਰੇ ਜਾਣਕਾਰੀ ਰਖਦੇ ਹਨ, ਉਹਨਾਂ ਦੀ ਮਦਦ ਚਾਹੀਦੀ ਹੈ ।Mulkh Singh (ਗੱਲ-ਬਾਤ) 06:09, 11 ਮਈ 2019 (UTC)[ਜਵਾਬ]

ਕਮਿਊਨਿਟੀ ਐਡਵੋਕੇਟ ਵਜੋਂ ਇੱਕ ਮਹੀਨੇ ਦੀ ਬ੍ਰੇਕ ਬਾਰੇ[ਸੋਧੋ]

ਸਤਿ ਸ੍ਰੀ ਅਕਾਲ ਜੀ,

ਕਮਿਊਨਿਟੀ ਐਡਵੋਕੇਟ ਵਜੋਂ ਮੈਂ ਮੇਰੇ ਪੇਪਰ ਆਉਣ ਕਰਕੇ ਇੱਕ ਮਹੀਨੇ ਦੀ ਭਾਵ ਕਿ 1 ਮਈ ਤੋਂ 15 ਮਈ 2019 ਤੱਕ ਬ੍ਰੇਕ ਲੈਣੀ ਚਾਹੁੰਦਾ ਹਾਂ। ਮੇਰਾ ਸੱਥ ਤੇ ਦੱਸਣ ਦਾ ਮਕਸਦ ਆਪ ਸਭ ਨੂੰ ਨੋਟੀਫਾਈ ਕਰਨਾ ਹੈ। ਬਹੁਤ ਧੰਨਵਾਦ। - Satpal (CIS-A2K) (ਗੱਲ-ਬਾਤ) 08:20, 29 ਅਪਰੈਲ 2019 (UTC)[ਜਵਾਬ]

Train the trainer 2019 ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਸੰਬੰਧੀ - Jagseer S Sidhu[ਸੋਧੋ]

ਸਤਿ ਸ਼੍ਰੀ ਅਕਾਲ।

ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਂ ਵਿਕੀਪੀਡੀਆ ਨਾਲ ਪ੍ਰੋਜੈਕਟ ਟਾਈਗਰ 2018 ਰਾਹੀਂ ਜੁੜਿਆ ਹਾਂ। ਮੌਜੂਦਾ ਸਮੇਂ ਵਿੱਚ ਮੈਂ ਸੀਬਾ ਸਕੂਲ ਲਹਿਰਾਗਾਗਾ ਵਿਖੇ ਪੱਕੇ ਤੌਰ ‘ਤੇ ਰਹਿ ਕੇ ਵਿਕੀਪੀਡੀਆ ਬਾਰੇ ਸਿਖਾ ਰਿਹਾ ਹਾਂ। ਇੱਥੇ ਮੈਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਵਿਕੀਮੀਡੀਆ ਪ੍ਰੋਜੈਕਟਾਂ ਦੀ ਸਮਝ ਵਿਕਸਤ ਕਰਨ ਅਤੇ ਵੱਖ ਵੱਖ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਵਿੱਚ ਉਹਨਾਂ ਦੀ ਮਦਦ ਕਰ ਰਿਹਾ ਹਾਂ।

ਮੈਨੂੰ ਟੀਟੀਟੀ -2019 ਵਿੱਚ ਹਿੱਸਾ ਲੈਣ ‘ਚ ਦਿਲਚਸਪੀ ਹੈ ਅਤੇ ਮੈਂ ਇਸ ਲਈ ਅਰਜ਼ੀ ਦਿੱਤੀ ਹੈ। ਹੁਣ ਤੱਕ ਮੈਂ ਵਿਕੀਪੀਡੀਆ ਅਤੇ ਵਿਕੀਸਰੋਤ 'ਤੇ ਕੰਮ ਕਰ ਰਿਹਾ ਹਾਂ। ਮੈਂ ਟੀਟੀਟੀ -2019 ਵਿੱਚ ਹੇਠ ਲਿਖੀਆਂ ਗੱਲਾਂ ਸਿੱਖਣਾ ਚਾਹੁੰਦਾ ਹਾਂ:-

  1. ਸਕੂਲ ਵਿੱਚ ਸਿੱਖਿਆ ਪ੍ਰੋਗਰਾਮ ਕਿਵੇਂ ਚਲਾਉਣਾ ਹੈ?
  2. ਵੱਖ-ਵੱਖ ਵਿਕੀ ਪ੍ਰੋਜੈਕਟਾਂ ਵਿਚ ਯੋਗਦਾਨ ਪਾਉਣ ਲਈ ਅਧਿਆਪਕਾਂ / ਵਿਦਿਆਰਥੀਆਂ ਦੀ ਮਦਦ ਕਿਵੇਂ ਕਰਨੀ ਹੈ?
  3. ਕਿਸੇ ਇਵੈਂਟ ਦਾ ਪ੍ਰਬੰਧਨ, ਅਤੇ ਮੁਲਾਂਕਣ ਕਿਵੇਂ ਕਰੀਏ?
  4. ਲੀਡਰਸ਼ਿਪ ਗੁਣਵੱਤਾ ਕਿਵੇਂ ਵਿਕਸਿਤ ਕਰਨੀ ਹੈ?

--Jagseer S Sidhu (ਗੱਲ-ਬਾਤ) 01:17, 3 ਮਈ 2019 (UTC)[ਜਵਾਬ]

ਸਮਰਥਨ[ਸੋਧੋ]

  1. LovePreet Sidhu (talk) 02:18, 3 ਮਈ 2019 (UTC)[ਜਵਾਬ]
  2. Nitesh Gill (ਗੱਲ-ਬਾਤ) 03:31, 3 ਮਈ 2019 (UTC)[ਜਵਾਬ]
  3. Satpal Dandiwal (talk) |Contribs) 05:37, 3 ਮਈ 2019 (UTC)[ਜਵਾਬ]
  4. Nirmal Brar (ਗੱਲ-ਬਾਤ) 07:35, 3 ਮਈ 2019 (UTC)[ਜਵਾਬ]
  5. --Dugal harpreet (ਗੱਲ-ਬਾਤ) 07:53, 3 ਮਈ 2019 (UTC)[ਜਵਾਬ]
  6. Mulkh Singh (ਗੱਲ-ਬਾਤ) 10:02, 3 ਮਈ 2019 (UTC)[ਜਵਾਬ]
  7. Stalinjeet BrarTalk 16:27, 3 ਮਈ 2019 (UTC)[ਜਵਾਬ]
  8. Satdeep Gill (ਗੱਲ-ਬਾਤ) 01:00, 4 ਮਈ 2019 (UTC)[ਜਵਾਬ]
  9. Satnam S Virdi (ਗੱਲ-ਬਾਤ) 03:21, 4 ਮਈ 2019 (UTC)[ਜਵਾਬ]
  10. Jagjeet Asir (ਗੱਲ-ਬਾਤ) 05:41, 4 ਮਈ 2019 (UTC)[ਜਵਾਬ]
  11. Wikilover90 (ਗੱਲ-ਬਾਤ) 07:04, 4 ਮਈ 2019 (UTC)[ਜਵਾਬ]
  12. --*•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•*𝕋𝕒𝕝𝕜 10:45, 6 ਮਈ 2019 (UTC)[ਜਵਾਬ]
  13. Manavpreet Kaur (ਗੱਲ-ਬਾਤ) 16:06, 8 ਮਈ 2019 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਟੀਟੀਟੀ 2019 ਵਿੱਚ ਸ਼ਮੂਲੀਅਤ ਕਰਨ ਸੰਬੰਧੀ - Dugal harpreet[ਸੋਧੋ]

ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੈਂ ਪੰਜਾਬੀ ਵਿਕੀਸੋਰਤ 'ਤੇ ਪਿਛਲੇ 1.5 ਸਾਲ ਤੋਂ ਕੰਮ ਕਰ ਰਹੀ ਹਾਂ ਅਤੇ ਇਸ ਵੇਲੇ ਵਿਕੀਸਰੋਤ ਉੱਤੇ ਮੇਰੇ 1182 ਐਡਿਟ ਹਨ। ਇਹ ਸਾਰਾ ਕੰਮ ਮੈਂ ਆਪਣੇ ਮੋਬਾਈਲ ਫੋਨ ਤੋਂ ਕੀਤਾ ਹੈ।

ਮੈਂ ਟੀਟੀਟੀ 2019 ਵਿੱਚ ਜਾਣ ਦੀ ਇਛੁੱਕ ਹਾਂ ਤਾਂ ਜੋ ਮੈਂ ਸਿੱਖ ਸਕਾਂ ਕਿ:

  1. ਹੋਰ ਲੋਕਾਂ ਨੂੰ ਇਸ ਲਹਿਰ ਨਾਲ ਕਿਵੇਂ ਜੋੜਿਆ ਜਾਵੇ?
  2. ਆਨਲਾਈਨ ਅਤੇ ਆਫਲਾਈਨ ਇਵੈਂਟ ਕਿਵੇਂ ਕੀਤੇ ਜਾਣ?
  3. ਇਸ ਕੰਮ ਵਿੱਚ ਸੀ ਆਈ ਐੱਸ ਵੱਲੋਂ ਸਹਾਇਤਾ ਕਿਵੇਂ ਲਈ ਜਾਵੇ?

ਜੇ ਮੈਨੂੰ ਇਹ ਮੌਕਾ ਮਿਲਦਾ ਹੈ ਤਾਂ ਮੈਂ ਇਹ ਸਭ ਸਿੱਖਣ ਤੋਂ ਬਾਅਦ ਅਗਲੇ ਤਿੰਨ ਮਹੀਨਿਆਂ ਵਿੱਚ ਘੱਟੋ-ਘੱਟ 3 ਵਿਕੀਸਰੋਤ ਸੰਬੰਧੀ ਪਰੂਫ਼ਰੀਡਿੰਗ ਇਵੈਂਟ ਕਰਵਾਵਾਂ। --Dugal harpreet (ਗੱਲ-ਬਾਤ) 07:52, 3 ਮਈ 2019 (UTC)[ਜਵਾਬ]

ਸਮਰਥਨ[ਸੋਧੋ]

  1. Jagseer S Sidhu (ਗੱਲ-ਬਾਤ) 11:25, 3 ਮਈ 2019 (UTC)[ਜਵਾਬ]
  2. LovePreet Sidhu (talk) 13:27, 3 ਮਈ 2019 (UTC)[ਜਵਾਬ]
  3. Nirmal Brar (ਗੱਲ-ਬਾਤ) 13:53, 3 ਮਈ 2019 (UTC)[ਜਵਾਬ]
  4. Satdeep Gill (ਗੱਲ-ਬਾਤ) 01:00, 4 ਮਈ 2019 (UTC)[ਜਵਾਬ]
  5. Satnam S Virdi (ਗੱਲ-ਬਾਤ) 03:22, 4 ਮਈ 2019 (UTC)[ਜਵਾਬ]
  6. Nitesh Gill (ਗੱਲ-ਬਾਤ) 06:29, 4 ਮਈ 2019 (UTC)[ਜਵਾਬ]
  7. Wikilover90 (ਗੱਲ-ਬਾਤ) 07:03, 4 ਮਈ 2019 (UTC)[ਜਵਾਬ]
  8. Mulkh Singh (ਗੱਲ-ਬਾਤ) 11:31, 4 ਮਈ 2019 (UTC)[ਜਵਾਬ]
  9. --Rorki amandeep sandhu (ਗੱਲ-ਬਾਤ) 09:36, 5 ਮਈ 2019 (UTC)[ਜਵਾਬ]
  10. *•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•*𝕋𝕒𝕝𝕜 10:45, 6 ਮਈ 2019 (UTC)[ਜਵਾਬ]
  11. --Charan Gill (ਗੱਲ-ਬਾਤ) 04:54, 10 ਮਈ 2019 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

Train the trainer 2019 ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਸੰਬੰਧੀ - Mulkh Singh[ਸੋਧੋ]

ਮੇਰਾ ਨਾਮ ਮੁਲਖ ਸਿੰਘ ਹੈ ਅਤੇ ਮੈਂ ਵਿਕੀਪੀਡੀਆ ਨਾਲ ਮਾਰਚ 2015 ਵਿੱਚ ਜੁੜਿਆ ਸਾਂ। ਉਸ ਤੋਂ ਬਾਅਦ ਮੈਂ ਲਗਾਤਾਰ ਵਿਕੀਪੀਡੀਆ ਨਾਲ ਜੁੜਿਆ ਹੋਇਆ ਹਾਂ । ਮੈਂ ਆਪਣਾ ਸਮਾਂ ਵਿਕੀਪੀਡੀਆ ਦੀਆਂ ਔਨਲਾਈਨ ਅਤੇ ਔਫਲਾਈਨ ਗਤੀਵਿਧੀਆਂ ਵਿੱਚ ਲਾਉਂਦਾ ਹਾਂ । ਮੈਂ ਖਾਸਕਰ ਸਿੱਖਿਆ ਅਤੇ ਸਮਾਜ ਬਾਰੇ ਗੁਣਵੱਤਾਪੂਰਨ ਲੇਖ ਬਣਾਉਣ ਵਿੱਚ ਲੱਗਿਆ ਰਿਹਾ ਹਾਂ। ਭਵਿੱਖ ਵਿੱਚ ਇਸੇ ਨੂੰ ਅੱਗੇ ਵਧਾਉਣ ਅਤੇ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਦਾ ਇੱਛੁਕ ਹਾਂ ।

ਮੈਂ TTT -2019 ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ ਅਤੇ ਮੈਂ ਇਸ ਲਈ ਅਰਜ਼ੀ ਦਿੱਤੀ ਹੈ। ਮੈਂ ਇਸ ਟ੍ਰੇਨਿੰਗ ਵਿੱਚ ਹੇਠ ਲਿਖੀਆਂ ਗੱਲਾਂ ਸਿੱਖਣਾ ਚਾਹੁੰਦਾ ਹਾਂ:-

  1. ਸਿੱਖਿਆ ਵਿੱਚ ਵਿਕੀਪੀਡੀਆ ਦਾ ਇਸਤੇਮਾਲ ਕਿਵੇਂ ਵੱਧ ਹੋਵੇ ।
  2. ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਵਿਕੀਪੀਡੀਆ ਤੇ ਯੋਗਦਾਨ ਕਿਵੇਂ ਹਾਸਿਲ ਕੀਤਾ ਜਾਵੇ ।
  3. ਇਵੇਂਟ ਮੈਨੇਜਮੈਂਟ ਵਧੀਆ ਢੰਗ ਨਾਲ ਕਿਵੇਂ ਕੀਤੀ ਜਾਵੇ ।
  4. ਮੁਫਤ ਅਤੇ ਕਾਪੀਰਾਈਟ ਮੁਕਤ ਭਰੋਸੇਯੋਗ ਗਿਆਨ ਨੂੰ ਕਿਵੇਂ ਇੰਟਰਨੈੱਟ ਤੇ ਵਧਾਇਆ ਜਾਵੇ ।
  5. ਪ੍ਰੈਸ ਅਤੇ ਬਿਜਲਈ ਮੀਡੀਆ ਰਾਹੀਂ ਵਿਕੀਪੀਡੀਆ ਜਾਗਰੂਕਤਾ ਮੁਹਿੰਮ ਨੂੰ ਕਿਵੇਂ ਚਲਾਇਆ ਜਾਵੇ ।
  6. ਅਨੁਵਾਦ ਨੂੰ ਵਧੇਰੇ ਵਧੀਆ ਅਤੇ ਸੌਖਾ ਕਿਵੇਂ ਬਣਾਇਆ ਜਾਵੇ।

Mulkh Singh (ਗੱਲ-ਬਾਤ) 10:53, 3 ਮਈ 2019 (UTC)[ਜਵਾਬ]

ਸਮਰਥਨ[ਸੋਧੋ]

  1. Jagseer S Sidhu (ਗੱਲ-ਬਾਤ) 11:26, 3 ਮਈ 2019 (UTC)[ਜਵਾਬ]
  2. Nirmal Brar (ਗੱਲ-ਬਾਤ) 13:52, 3 ਮਈ 2019 (UTC)[ਜਵਾਬ]
  3. Satdeep Gill (ਗੱਲ-ਬਾਤ) 01:00, 4 ਮਈ 2019 (UTC)[ਜਵਾਬ]
  4. Satnam S Virdi (ਗੱਲ-ਬਾਤ) 03:22, 4 ਮਈ 2019 (UTC)[ਜਵਾਬ]
  5. Jagjeet Asir (ਗੱਲ-ਬਾਤ) 05:42, 4 ਮਈ 2019 (UTC)[ਜਵਾਬ]
  6. Wikilover90 (ਗੱਲ-ਬਾਤ) 07:05, 4 ਮਈ 2019 (UTC)[ਜਵਾਬ]
  7. Dugal harpreet (ਗੱਲ-ਬਾਤ) 07:10, 4 ਮਈ 2019 (UTC)[ਜਵਾਬ]
  8. LovePreet Sidhu (talk) 07:11, 5 ਮਈ 2019 (UTC)[ਜਵਾਬ]
  9. *•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•*𝕋𝕒𝕝𝕜 10:45, 6 ਮਈ 2019 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀ[ਸੋਧੋ]

Train the trainer 2019 ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਸੰਬੰਧੀ - Benipal hardarshan[ਸੋਧੋ]

ਮੇਰਾ ਨਾਮ ਹਰਦਰਸ਼ਨ ਸਿੰਘ ਹੈ ਅਤੇ ਮੈਂ ਵਿਕੀਸਰੋਤ ਨਾਲ 16 ਜੂਨ 2017 ਵਿੱਚ ਜੁੜਿਆ ਸਾਂ। ਉਸ ਤੋਂ ਬਾਅਦ ਮੈਂ ਲਗਾਤਾਰ ਵਿਕੀਸਰੋਤ ਨਾਲ ਜੁੜਿਆ ਹੋਇਆ ਹਾਂ। ਮੈਂ ਆਪਣਾ ਸਮਾਂ ਵਿਕੀਸਰੋਤ ਦੀਆਂ ਔਨਲਾਈਨ ਅਤੇ ਔਫਲਾਈਨ ਗਤੀਵਿਧੀਆਂ ਵਿੱਚ ਲਾਉਂਦਾ ਹਾਂ। ਭਵਿੱਖ ਵਿੱਚ ਇਸੇ ਨੂੰ ਅੱਗੇ ਵਧਾਉਣ ਅਤੇ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਦਾ ਇੱਛੁਕ ਹਾਂ। ਮੇਰੇ 1177 ਐਡਿਟ ਵਿਕੀਸਰੋਤ ਉਪਰ ਹਨ ਅਤੇ ਗਲੋਬਲ ਵਿੱਚ ਮੇਰੇ 3,667 ਐਡਿਟ ਹਨ। ਮੈਂ ਵਿਕੀਸਰੋਤ ਉੱਤੇ ਨਵੇਂ ਵਰਤੋਂਕਾਰ ਜੋੜਨ ਦਾ ਕੰਮ ਕਰ ਰਿਹਾ ਹਾਂ ਅਤੇ ਇਸਦੇ ਨਾਲ ਹੀ ਖੰਨੇ ਵਿੱਚ ਭਾਈਚਾਰਾ ਬਿਲਡ ਕਰ ਰਿਹਾਂ। ਮੈਂ ਖੰਨੇ ਵਿੱਚ ਹੁਣ ਤੱਕ ਤਿੰਨ ਵਰਕਸ਼ਾਪ ਕਰਵਾ ਚੁੱਕਿਆ ਹਾਂ।

ਮੈਂ TTT 2019 ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ ਅਤੇ ਮੈਂ ਇਸ ਲਈ ਅਰਜ਼ੀ ਦਿੱਤੀ ਹੈ। ਮੈਂ ਇਸ ਟ੍ਰੇਨਿੰਗ ਵਿੱਚ ਹੇਠ ਲਿਖੀਆਂ ਗੱਲਾਂ ਸਿੱਖਣਾ ਚਾਹੁੰਦਾ ਹਾਂ:-

  1. ਇਵੇਂਟ ਮੈਨੇਜਮੈਂਟ ਵਧੀਆ ਢੰਗ ਨਾਲ ਕਿਵੇਂ ਕੀਤੀ ਜਾਵੇ?
  2. ਵਿਕੀਡਾਟਾ ਅਤੇ ਵਿਕੀਸਰੋਤ ਨੂੰ ਜੋੜਨ ਬਾਰੇ
  3. ਵਿਕੀਸਰੋਤ ਉੱਪਰ ਕਿਵੇ ਵਧੀਆ ਤੋਂ ਵਧੀਆ ਤਰੀਕੇ ਨਾਲ ਕੰਮ ਕਰਿਆ ਜਾਵੇ
  4. ਨਵੇਂ ਵਰਤੋਂਕਾਰਾਂ ਨੂੰ ਵਿਕੀਸਰੋਤ ਨਾਲ ਕਿਵੇਂ ਜੋੜਿਆ ਜਾਵੇ

--*•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•*𝕋𝕒𝕝𝕜 15:00, 7 ਮਈ 2019 (UTC)[ਜਵਾਬ]

ਸਮਰਥਨ[ਸੋਧੋ]

  1. Jagseer S Sidhu (ਗੱਲ-ਬਾਤ) 10:44, 6 ਮਈ 2019 (UTC)[ਜਵਾਬ]
  2. Wikilover90 (ਗੱਲ-ਬਾਤ) 11:10, 6 ਮਈ 2019 (UTC)[ਜਵਾਬ]
  3. Dugal harpreet (ਗੱਲ-ਬਾਤ) 11:42, 6 ਮਈ 2019 (UTC)[ਜਵਾਬ]
  4. Nirmal Brar (ਗੱਲ-ਬਾਤ) 13:46, 6 ਮਈ 2019 (UTC)[ਜਵਾਬ]
  5. Mulkh Singh (ਗੱਲ-ਬਾਤ) 14:10, 6 ਮਈ 2019 (UTC)[ਜਵਾਬ]
  6. LovePreet Sidhu (talk) 18:31, 7 ਮਈ 2019 (UTC)[ਜਵਾਬ]
  7. Manavpreet Kaur (ਗੱਲ-ਬਾਤ) 16:07, 8 ਮਈ 2019 (UTC)[ਜਵਾਬ]
  8. Charan Gill (ਗੱਲ-ਬਾਤ) 04:51, 10 ਮਈ 2019 (UTC)[ਜਵਾਬ]
  9. Harkawal BenipalTalk 05:22, 10 ਮਈ 2019 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਵਿੱਚ ਸ਼ਾਮਲ ਹੋਣ ਲਈ ਇੱਕ ਟੀਮ ਦਾ ਗਠਨ ਕਰਨ ਸੰਬੰਧੀ[ਸੋਧੋ]

ਸਤਿ ਸ਼੍ਰੀ ਅਕਾਲ,

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮੈਂ ਸੀਬਾ ਸਕੂਲ, ਲਹਿਰਾਗਾਗਾ ਵਿਖੇ ਵਿਕੀ ਐਜੂਕੇਸ਼ਨ ਪ੍ਰੋਗਰਾਮ ਚਲਾ ਰਿਹਾ ਹਾਂ ਅਤੇ ਇਥੇ ਮੈਂ ਵਿਦਿਆਰਥੀਆਂ ਨੂੰ ਵੱਖ ਵੱਖ ਵਿਕੀ ਪਰਿਯੋਜਨਾਵਾਂ ਬਾਰੇ ਸਿਖਾ ਅਤੇ ਸ਼ਾਮਲ ਕਰ ਰਿਹਾ ਹਾਂ। ਬੀਤੇ ਦਿਨੀਂ ਮੈਨੂੰ ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਪ੍ਰਾਜੈਕਟ ਬਾਰੇ ਪਤਾ ਲੱਗਾ। ਇਹ ਪ੍ਰੋਗਰਾਮ ਸਿੱਖਿਆ ਖੇਤਰ ਵਿੱਚ ਵਿਕੀਮੀਡੀਆ ਪਰਿਯੋਜਨਾਵਾਂ ਨੂੰ ਸ਼ਾਮਲ ਕਰਨ ਵਾਲੇ ਨਵੇਂ ਅਤੇ ਰਚਨਾਤਮਕ ਵਿਚਾਰਾਂ ਦੀ ਤਲਾਸ਼ ਵਿੱਚ ਹੈ। ਇਹ ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਦਾ ਪਹਿਲਾ ਐਡੀਸ਼ਨ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਪੰਜਾਬੀ ਵਿਕੀ ਕਮਿਊਨਿਟੀ ਇਸਦਾ ਵੱਧ ਤੋਂ ਵੱਧ ਲਾਭ ਉਠਾਵੇ।

ਜਿਵੇਂ ਕਿ ਆਪਣੇ ਸਭ ਕੋਲ ਵਿਕੀ ਪਰਿਯੋਜਨਾਵਾਂ ਨੂੰ ਅੱਗੇ ਲਿਜਾਣ ਅਤੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਦੇ ਨਵੇਂ ਨਵੇਂ ਵਿਚਾਰ ਹੁੰਦੇ ਹਨ ਪਰ ਕਈ ਵਾਰ ਕਿਸੇ ਪਲੇਟਫਾਰਮ ਦੇ ਨਾ ਹੋਣ ਕਰਕੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਤੋਂ ਰਹਿ ਜਾਂਦੇ ਹਾਂ ਤਾਂ ਦੋਸਤੋ ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਆਪਣੇ ਵਿਚਾਰਾਂ ਅਤੇ ਯੋਜਨਾਵਾਂ ਨੂੰ ਅੱਗੇ ਲਿਜਾਣ ਦਾ ਇੱਕ ਸ਼ਾਨਦਾਰ ਪਲੇਟਫਾਰਮ ਹੈ। ਮੈਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਰਜ਼ੀ ਦੇਣ ਲੱਗਾ ਹਾਂ ਅਤੇ ਚਾਹੁੰਦਾ ਹਾਂ ਕਿ ਮੇਰੇ ਨਾਲ ਪੰਜਾਬੀ ਵਿਕੀ ਕਮਿਊਨਿਟੀ ਦੇ ਹੋਰ ਵੀ ਇੱਛੁਕ ਸਾਥੀ ਨਾਲ ਜੁੜਨ ਅਤੇ ਆਪਾਂ ਇੱਕ ਟੀਮ ਵਜੋਂ ਇਸਦਾ ਹਿੱਸਾ ਬਣੀਏ। ਟੀਮ ਵਜੋਂ ਸਾਈਨ ਅਪ ਕਰਨ ਦਾ ਮਤਲਬ ਹੋਵੇਗਾ, ਲਹਿਰਾਗਾਗਾ ਵਿਖੇ ਨਿਰੰਤਰ ਇਸ ਪ੍ਰੋਜੈਕਟ ਨੂੰ ਚਲਾਉਣਾ। ਟੀਮ ਮੈਂਬਰਾਂ ਨੂੰ ਮਿੱਥੇ ਸਮੇਂ ਮੁਤਾਬਕ ਸਕੂਲ ਆਉਣਾ ਲਾਜ਼ਮੀ ਹੋਵੇਗਾ। ਫਾਰਮ ਭਰਨ ਦੀ ਆਖਰੀ ਤਰੀਕ 12 ਮਈ ਹੈ। --Jagseer S Sidhu (ਗੱਲ-ਬਾਤ) 08:09, 10 ਮਈ 2019 (UTC)[ਜਵਾਬ]

ਆਫਲਾਈਨ ਭਾਗ ਲੈਣ ਵਾਲੇ[ਸੋਧੋ]

ਉਹ ਸਾਥੀ ਜੋ ਜ਼ਮੀਨੀ ਪੱਧਰ 'ਤੇ ਇਸ ਸਿੱਖਿਆ ਪਰਿਯੋਜਨਾ ਵਿੱਚ ਯੋਗਦਾਨ ਦੇਣਗੇ। ਇਸ ਵਿੱਚ ਆਨਲਾਈਨ ਅਤੇ ਆਫਲਾਈਨ ਦੋਨੋਂ ਕੰਮ ਸ਼ਾਮਿਲ ਹਨ।

  1. Jagseer S Sidhu (ਗੱਲ-ਬਾਤ) 12:52, 15 ਮਈ 2019 (UTC)[ਜਵਾਬ]
  2. Manavpreet Kaur (ਗੱਲ-ਬਾਤ) 05:11, 10 ਮਈ 2019 (UTC)[ਜਵਾਬ]
  3. Satpal Dandiwal (talk) |Contribs) 05:32, 10 ਮਈ 2019 (UTC)[ਜਵਾਬ]
  4. Stalinjeet BrarTalk 05:49, 10 ਮਈ 2019 (UTC)[ਜਵਾਬ]
  5. Nirmal Brar (ਗੱਲ-ਬਾਤ) 05:51, 17 ਮਈ 2019 (UTC)[ਜਵਾਬ]
  6. FromPunjab (ਗੱਲ-ਬਾਤ) 06:12, 19 ਮਈ 2019 (UTC)[ਜਵਾਬ]
  7. ਕੁਲਜੀਤ ਕੌਰ (ਗੱਲ-ਬਾਤ) 09:14, 19 ਮਈ 2019 (UTC)[ਜਵਾਬ]

ਆਨਲਾਈਨ ਭਾਗ ਲੈਣ ਵਾਲੇ[ਸੋਧੋ]

ਉਪਰੋਕਤ ਪ੍ਰਾਜੈਕਟ ਵਿੱਚ ਤੁਸੀਂ ਆਨਲਾਈਨ ਤਰੀਕੇ ਨਾਲ ਵੀ ਭਾਗ ਲੈ ਸਕਦੇ ਹੋ। ਜੋ ਸਾਥੀ ਆਫਲਾਈਨ ਹਿੱਸਾ ਨਹੀਂ ਲੈ ਸਕਦੇ ਉਹ ਆਨਲਾਈਨ ਤਰੀਕੇ ਨਾਲ ਇਸ ਪ੍ਰਾਜੈਕਟ ਦਾ ਹਿੱਸਾ ਜ਼ਰੂਰ ਬਣਨ। ਤੁਸੀਂ ਨਿਮਲਿਖਿਤ ਤਰੀਕਿਆਂ ਨਾਲ ਆਨਲਾਈਨ ਯੋਗਦਾਨ ਦੇ ਸਕਦੇ ਹੋ।

ਆਨਲਾਈਨ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ[ਸੋਧੋ]

ਇਸ ਵਿੱਚ ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਦੀ ਆਨਲਾਈਨ ਟ੍ਰੇਨਿੰਗ ਵਿੱਚ ਸ਼ਮੂਲੀਅਤ ਕਰਨਾ ਸ਼ਾਮਿਲ ਹੈ। ਇਸ ਆਨਲਾਈਨ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ, ਪ੍ਰਾਜੈਕਟ ਨੂੰ ਕਿਸ ਤਰ੍ਹਾਂ ਸਫਲ ਬਣਾਇਆ ਜਾਵੇ, ਸੰਬੰਧੀ ਆਪਣੇ ਵਿਚਾਰ ਪੇਸ਼ ਕਰਨਗੇ।

  1. Mulkh Singh (ਗੱਲ-ਬਾਤ)•
  2. Stalinjeet BrarTalk 17:04, 16 ਮਈ 2019 (UTC)[ਜਵਾਬ]
  3. Nirmal Brar (ਗੱਲ-ਬਾਤ) 05:52, 17 ਮਈ 2019 (UTC)[ਜਵਾਬ]
  4. Satpal Dandiwal (talk) |Contribs) 13:41, 17 ਮਈ 2019 (UTC)[ਜਵਾਬ]
  5. FromPunjab (ਗੱਲ-ਬਾਤ) 06:13, 19 ਮਈ 2019 (UTC)[ਜਵਾਬ]

ਹੋਰ ਆਨਲਾਈਨ ਕੰਮ ਕਰਨ ਸੰਬੰਧੀ[ਸੋਧੋ]

ਇਸ ਵਿੱਚ ਐਜੂਕੇਸ਼ਨ ਗ੍ਰੀਨਹਾਊਸ ਦੇ ਕਿਸੇ ਵਿਸ਼ੇ ਤੇ ਟਿੱਪਣੀ/ਸੁਝਾਅ ਦੇਣਾ, ਸਮੀਖਿਆ ਕਰਨਾ, ਸਿੱਖਿਆ ਪਰਿਯੋਜਨਾ ਨੂੰ ਅੱਗੇ ਕਿਵੇਂ ਲਿਜਾਣਾ ਹੈ ਇਸ ਸੰਬੰਧੀ ਵਿਚਾਰ ਦੇਣੇ ਅਤੇ ਵਿਉਂਤ ਬਣਾਉਣੀ ਅਤੇ ਹੋਰ ਵੀ ਆਨਲਾਈਨ ਕੰਮ ਕੀਤੇ ਜਾ ਸਕਦੇ ਹਨ।

  1. Mulkh Singh (ਗੱਲ-ਬਾਤ) 13:24, 15 ਮਈ 2019 (UTC)[ਜਵਾਬ]

ਟਿੱਪਣੀਆਂ[ਸੋਧੋ]

ਪੰਜਾਬੀ ਵਿਕੀਮੀਡੀਆ ਟੀਮ ਵਲੋਂ ਦਿੱਤੀ ਗਈ ਵਿਕੀਮੀਡੀਆ ਐਜੂਕੇਸ਼ਨ ਗ੍ਰੀਨਹਾਊਸ ਦੀ ਅਰਜ਼ੀ ਤੁਸੀਂ ਇਸ ਲਿੰਕ ਤੋਂ ਪੜ੍ਹ ਸਕਦੇ ਹੋ।

  • ...

Wikimedia Education SAARC conference application is now open[ਸੋਧੋ]

Apologies for writing in English, please consider translating

Greetings from CIS-A2K,

The Wikimedia Education SAARC conference will take place on 20-22 June 2019. Wikimedians from Indian, Sri Lanka, Bhutan, Nepal, Bangladesh and Afghanistan can apply for the scholarship. This event will take place at Christ University, Bangalore.

Who should apply?

  • Any active contributor to a Wikimedia project, or Wikimedia volunteer in any other capacity, from the South Asian subcontinent is eligible to apply
  • An editor must have 1000+ edits before 1 May 2019.
  • Anyone who has the interest to conduct offline/real-life Wikimedia Education events.
  • Activity within the Wikimedia movement will be the main criteria for evaluation. Participation in non-Wikimedia free knowledge, free software, collaborative or educational initiatives, working with institutions is a plus.

Please know more about this program and apply to participate or encourage the deserving candidates from your community to do so. Regards.Ananth (CIS-A2K) using MediaWiki message delivery (ਗੱਲ-ਬਾਤ) 13:54, 11 ਮਈ 2019 (UTC)[ਜਵਾਬ]

ਮਈ ਮਹੀਨੇ ਦੀ ਮੀਟਿੰਗ ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ,

ਪੰਜਾਬੀ ਭਾਈਚਾਰੇ ਦੀ ਕੋਈ ਨਾ ਕੋਈ ਮੀਟਿੰਗ ਹਰ ਮਹੀਨੇ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦੀ ਰਹੀ ਹੈ। ਇਸ ਮਹੀਨੇ ਦੀ ਮੀਟਿੰਗ ਚੋਣਾਂ ਕਰਕੇ ਨਹੀਂ ਹੋ ਪਾਈ। ਚੋਣਾਂ ਤੋਂ ਪਹਿਲਾਂ ਮੈਂ ਮੇਰੇ ਇਮਤਿਹਾਨ ਹੋਣ ਕਾਰਨ 15 ਦਿਨ ਦੀ ਬ੍ਰੇਕ ਲੈਣ ਕਰਕੇ ਮੀਟਿੰਗ ਨਹੀਂ ਕਰਵਾ ਸਕਿਆ। ਸੋ, ਇਸ ਕਰਕੇ ਇਸ ਮਹੀਨੇ ਦੀ ਗੱਲਬਾਤ ਲਈ ਮੇਰਾ ਸੁਝਾਅ ਹੈ ਕਿ ਆਪਾਂ ਆਨਲਾਈਨ ਇਹ ਮੀਟਿੰਗ ਕਰੀਏ। ਤੁਸੀਂ 25 ਤੋਂ 30 ਮਈ ਵਿੱਚੋਂ ਆਪਣੇ ਅਨੁਸਾਰ ਹੇਠਾਂ ਦਿਨ ਲਿਖ ਸਕਦੇ ਹੋ। ਸਮਾਂ ਸ਼ਾਮ ਦੇ ਅੱਠ ਵਜੇ ਦਾ ਰੱਖ ਲਿਆ ਜਾਵੇਗਾ। ਮੀਟਿੰਗ ਦਾ ਏਜੇਂਡਾ ਵੀ ਇਸ ਵਾਰ ਤੁਹਾਡੇ ਮੁਤਾਬਿਕ ਹੀ ਰੱਖਿਆ ਜਾਵੇਗਾ। ਕਿਰਪਾ ਕਰਕੇ ਆਪਣੇ ਸੁਝਾਅ ਜਰੂਰ ਦਿੱਤੇ ਜਾਣ। ਜੇਕਰ ਕੋਈ ਮੈਂਬਰ ਨਹੀਂ ਸ਼ਾਮਿਲ ਹੋ ਪਾਏਗਾ, ਉਹ ਵੀ ਹੇਠਾਂ ਲਿਖ ਕੇ ਦੱਸ ਸਕਦਾ ਹੈ ਅਤੇ ਆਪਣਾ ਸੁਝਾਅ ਇਥੇ ਸਾਂਝਾ ਕਰ ਸਕਦਾ ਹੈ। ਜੇਕਰ ਕਿਸੇ ਨੂੰ ਲਗਦਾ ਹੈ ਕਿ ਮੀਟਿੰਗ ਇਸ ਮਹੀਨੇ ਆਫਲਾਈਨ ਹੀ ਹੋ ਸਕਦੀ ਹੈ, ਭਾਵੇਂ ਕਿ ਪਟਿਆਲਾ ਵਿੱਚ ਹੀ ਹੋ ਸਕੇ ਤਾਂ ਉਸਦੇ ਬਾਰੇ ਵੀ ਆਪਣੇ ਵਿੱਚਾਰ ਜਰੂਰ ਸਾਂਝੇ ਕਰੋ ਜੀ।

ਬਹੁਤ ਧੰਨਵਾਦ - Satpal Dandiwal (talk) |Contribs) 10:59, 22 ਮਈ 2019 (UTC)[ਜਵਾਬ]

ਚੋਣਾਂ ਸੰਬੰਧੀ[ਸੋਧੋ]

ਵਿਕੀਮੀਡੀਆ ਫਾਊਂਡੇਸ਼ਨ ਦੀਆਂ ਲੋਕਤੰਤਰਿਕ ਨੀਤੀਆਂ ਦੇ ਚੱਲਦੇ ਐਫ ਕੌਮ ਸੰਬੰਧੀ ਇੱਕ ਚੋਣ ਪ੍ਰਕਿਰਿਆ ਹੋ ਰਹੀ ਹੈ ਜਿਸ ਵਿਚ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਭ ਕੱਲ ਸ਼ਾਮ 6 ਵਜੇ ਤੋਂ ਪਹਿਲਾਂ ਵੋਟ ਕਰ ਦਿਉ। ਵੋਟਿੰਗ ਦਾ ਲਿੰਕ https://docs.google.com/spreadsheets/d/11QPegHgTpTAF0k-MJQhpFvbAGv3UbDSUj91IT-OtXX4/edit?usp=sharing_eil&ts=5ce62464 Gaurav Jhammat (ਗੱਲ-ਬਾਤ) 04:22, 23 ਮਈ 2019 (UTC)[ਜਵਾਬ]