ਸ਼ਾਦੀ ਅਮੀਨ
ਸ਼ਾਦੀ ਅਮੀਨ (Persian: شادی امین ; ਜਨਮ 1964) ਇੱਕ ਇਰਾਨੀ ਲੇਖਕ ਅਤੇ ਕਾਰਕੁੰਨ ਹੈ। 1980 ਵੇ ਦਹਾਕੇ ਦੇ ਸ਼ੁਰੂ ਵਿੱਚ ਉਸਨੂੰ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਈਰਾਨ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਅਮੀਨ ਇਸ ਸਮੇਂ ਜਰਮਨੀ ਵਿੱਚ ਜਲਾਵਤਨੀ ਵਿੱਚ ਰਹਿ ਰਹੀ ਹੈ।[1]
ਜੀਵਨੀ
[ਸੋਧੋ]ਈਰਾਨ ਛੱਡਣ ਤੋਂ ਪਹਿਲਾਂ ਅਮੀਨ ਨੂੰ ਆਪਣੀ ਲਿੰਗਕਤਾ ਨੂੰ ਜਨਤਕ ਰੂਪ ਵਿੱਚ ਛੁਪਾਉਣਾ ਪਿਆ, ਹਾਲਾਂਕਿ ਉਸਨੂੰ ਆਪਣੇ ਪਰਿਵਾਰ ਵਿੱਚ ਆਪਣੀ ਪਹਿਚਾਣ ਨਾਲ ਖੁੱਲ੍ਹ ਕੇ ਵਿਚਰਨ ਦੀ ਆਜ਼ਾਦੀ ਸੀ।[2][3] ਅਮੀਨ 1979 ਤੋਂ ਰਾਜਨੀਤਕ ਤੌਰ 'ਤੇ ਸਰਗਰਮ ਸੀ, ਜਦੋਂ ਉਹ ਸਿਰਫ਼ 14 ਸਾਲ ਦੀ ਸੀ: ਉਹ ਖ਼ੁਮੈਨੀ ਦੇ ਸ਼ਾਸਨ ਦੇ ਵਿਰੁੱਧ ਸੀ। ਆਖ਼ਰਕਾਰ ਉਸਨੂੰ 1983 ਵਿੱਚ ਫ਼ਰਾਂਕਫ਼ੁਰਟ ਵਿੱਚ ਸੈਟਲ ਹੋਣ ਲਈ ਇਸਤਾਂਬੁਲ ਅਤੇ ਬਰਲਿਨ ਰਾਹੀਂ ਪਾਕਿਸਤਾਨ ਦੀ ਯਾਤਰਾ ਕਰਦਿਆਂ ਭੱਜਣਾ ਪਿਆ।[4]
ਉਸਨੇ ਲਿੰਗ ਭੇਦਭਾਵ, ਔਰਤਾਂ ਦੇ ਵਿਰੁੱਧ ਯੋਜਨਾਬੱਧ ਢੰਗ ਅਤੇ ਇਸਲਾਮਿਕ ਰੀਪਬਲਿਕ ਆਫ ਈਰਾਨ ਵਿੱਚ ਔਰਤਾਂ ਦੇ ਸਮਲਿੰਗੀ ਅਤੇ ਟਰਾਂਸਜੈਂਡਰ ਲੋਕਾਂ ਦੀ ਸਥਿਤੀ ਬਾਰੇ ਖੋਜ ਕੀਤੀ ਹੈ ਅਤੇ ਇਸਦੇ ਨਤੀਜੇ ਨਾਲ ਲਿੰਗ ਐਕਸ ਨਾਮਕ ਇੱਕ ਕਿਤਾਬ ਪ੍ਰਕਾਸ਼ਤ ਕੀਤੀ ਹੈ।[5] ਰਾਹਾ ਬਹਰੇਨੀ ਦੁਆਰਾ ਉਸਦੇ ਖੋਜਾਂ ਦਾ ਇੱਕ ਅੰਗਰੇਜ਼ੀ ਸੰਸਲੇਸ਼ਣ ਵੀ ਪ੍ਰਕਾਸ਼ਤ ਕੀਤਾ ਗਿਆ ਹੈ, ਜਿਸਦਾ ਸਿਰਲੇਖ 'ਡਾਇਗਨੋਜਿੰਗ ਆਈਡੈਂਟੀਜ਼, ਵਾਉਡਿੰਗ ਬੋਡੀਜ਼' ਹੈ।[6][7] ਅਮੀਨ ਨੇ ਤੁਰਕੀ ਵਿੱਚ ਐਲ.ਜੀ.ਬੀ.ਟੀ. ਲੋਕਾਂ ਦਾ ਅਧਿਐਨ ਕੀਤਾ ਹੈ ਅਤੇ ਤੁਰਕੀ ਨੂੰ ਇੱਕ ਅਜਿਹੀ ਜਗ੍ਹਾ ਦੱਸਿਆ ਹੈ, ਜਿੱਥੇ ਈਰਾਨ ਦੇ ਲੋਕ ਆਸਾਨੀ ਨਾਲ ਰਾਜਨੀਤਿਕ ਸ਼ਰਣ ਮੰਗ ਸਕਦੇ ਹਨ।[8]
ਉਹ ਈਰਾਨੀ ਮਹਿਲਾ ਨੈਟਵਰਕ ਐਸੋਸੀਏਸ਼ਨ (ਸ਼ਬਾਕੇਹ)[9] ਦੀ ਇੱਕ ਸੰਸਥਾਪਕ ਮੈਂਬਰ ਹੈ ਅਤੇ ਇਸ ਸਮੇਂ ਈਰਾਨੀ ਲੈਸਬੀਅਨ ਨੈਟਵਰਕ (6 ਰੰਗ) ਦੇ ਕੋਆਰਡੀਨੇਟਰਾਂ ਵਿੱਚੋਂ ਇੱਕ ਹੈ।[10] 6 ਰੰਗ ਲਈ ਕੋਆਰਡੀਨੇਟਰ ਵਜੋਂ, ਉਹ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੀਆਂ ਸਿਫਾਰਸ਼ਾਂ 'ਤੇ ਟਿੱਪਣੀ ਕਰਦੀ ਹੈ।[11][12] ਉਹ ਜਸਟਿਸ ਫਾਰ ਈਰਾਨ ਸੰਸਥਾ ਦੀ ਸਹਿ-ਸੰਸਥਾਪਕ ਵੀ ਹੈ।
ਸਰਗਰਮਤਾ ਅਤੇ ਪ੍ਰਕਾਸ਼ਨ
[ਸੋਧੋ]ਅਮੀਨ ਨੇ 2000 ਵਿੱਚ ਬਰਲਿਨ ਵਿਖੇ ਹੋਈ ਇੱਕ ਕਾਨਫਰੰਸ ਵਿੱਚ ਇਰਾਨ ਦੀ ਇਸਲਾਮਿਕ ਸਟੇਟ ਵਿੱਚ ਵਾਪਰ ਰਹੇ ਰੂੜੀਵਾਦੀ ਪਿਛੋਕੜ ਖਿਲਾਫ਼ ਇੱਕ ਵਿਰੋਧ ਦਾ ਆਯੋਜਨ ਕੀਤਾ ਸੀ। ਈਰਾਨ ਦੀਆਂ ਬਰਲਿਨ ਐਕਸਾਈਜ਼ਡ ਵੂਮਨਜ ਅਗੇਂਸਟ ਫੰਡਮੈਂਟਲਿਜ਼ਮ (ਬੀ.ਈ.ਡਬਲਿਊ.ਆਈ.ਏ.ਐਫ.) ਦੀ ਮੈਂਬਰ ਵਜੋਂ, ਉਸਨੇ ਇਸਲਾਮਿਕ ਰੀਪਬਲਿਕ ਦੇ ਪੀੜਤਾਂ ਨੂੰ ਇੱਕ ਪਲ ਦੀ ਚੁੱਪ ਨਾਲ ਕਾਨਫਰੰਸ ਖੋਲ੍ਹਣ ਦਾ ਸੱਦਾ ਦਿੱਤਾ, ਜਦੋਂ ਕਿ ਦੂਜੇ ਬੀ.ਈ.ਡਬਲਿਊ.ਆਈ.ਏ.ਐਫ. ਮੈਂਬਰਾਂ ਨੇ ਪਹਿਨੀਆਂ ਹੋਈਆਂ ਕਾਲੀਆਂ ਚਾਦਰਾਂ ਖੋਲ੍ਹੀਆਂ, ਜੋ ਇਸਲਾਮਿਕ ਗਣਰਾਜ ਵਿਰੁੱਧ ਨਾਅਰਾ ਸੀ।" ਇਸ ਕਾਰਨ ਦਰਸ਼ਕਾਂ ਦੇ ਕਈ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਬੁਲਾਇਆ ਗਿਆ।[13]
ਅਮੀਨ ਨੇ ਗੋਲਰੋਖ ਜਹਾਂਗੀਰੀ ਨਾਲ ਮਿਲ ਕੇ 2009 ਦਾ ਹੈਮਦ ਸ਼ਾਹਿਦੀਅਨ ਕ੍ਰਿਟੀਕਲ ਫੈਮਿਨਿਸਟ ਪੇਪਰ ਅਵਾਰਡ ਜਿੱਤਿਆ।[14] ਇਹ ਪੁਰਸਕਾਰ ਈਰਾਨੀ ਨਾਰੀਵਾਦੀ ਵਿਦਵਾਨ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਮਦ ਸ਼ਾਹਿਦਿਅਨ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਮੱਧ ਪੂਰਬੀ ਔਰਤਾਂ ਦੇ ਅਧਿਐਨ ਵਿੱਚ ਆਲੋਚਨਾਤਮਕ ਪ੍ਰੀਖਿਆਵਾਂ ਲਈ ਫੰਡ ਦੇਣ ਲਈ ਵਰਤਿਆ ਜਾਂਦਾ ਹੈ।[15] ਅਮੀਨ ਨੇ ਆਪਣੇ ਪੁਰਸਕਾਰ ਦੀ ਵਰਤੋਂ 1980 ਵੇਂ ਦਹਾਕੇ ਵਿੱਚ ਈਰਾਨ ਵਿੱਚ ਰਾਜਨੀਤਿਕ ਕੈਦੀਆਂ ਦੀ ਖੋਜ ਕਰਨ ਅਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਅਧਿਐਨ ਕਰਨ ਲਈ ਕੀਤੀ ਸੀ, ਜੋ ਉਸਨੇ 2011 ਵਿੱਚ ਟੋਰਾਂਟੋ ਵਿੱਚ ਆਯੋਜਿਤ ਦ ਪੋਲੀਟੀਕਲ ਪ੍ਰਿਜ਼ਨਰਜ਼, ਬਿਓਂਡ ਦ ਵਾਲ, ਦਿਵਰਡ ਵਿਚ ਪੇਸ਼ ਕੀਤਾ ਸੀ।[16] 2012 ਵਿੱਚ ਅਮੀਨ ਐਮਨੈਸਟੀ ਇੰਟਰਨੈਸ਼ਨਲ ਦੇ ਇੱਕ ਪੈਨਲ ਦਾ ਹਿੱਸਾ ਸੀ, ਜਿਥੇ ਉਸਨੇ ਅੰਤਰਰਾਸ਼ਟਰੀ ਦਿਵਸ ਅਗੇਂਸਟ ਹੋਮੋਫੋਬੀਆ, ਬਿਫੋਬੀਆ ਅਤੇ ਟ੍ਰਾਂਸਫੋਬੀਆ (ਆਈ.ਡੀ.ਏ.ਐਚ.ਓ.) ਤੋਂ ਪਹਿਲਾਂ ਬੋਲਿਆ ਸੀ।[17] 2013 ਵਿੱਚ ਉਸਨੇ ਤੁਰਕੀ ਦੇ ਗੇ ਪ੍ਰਾਈਡ ਵਿੱਚ ਹਿੱਸਾ ਲਿਆ ਕਿਉਂਕਿ ਇਹ ਈਰਾਨ ਦਾ ਸਭ ਤੋਂ ਨੇੜਲਾ ਸਥਾਨ ਸੀ, ਜਿੱਥੇ ਪ੍ਰਾਈਡ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ ਸੀ।[18]
ਅਮੀਨ ਨੇ ਇਸਤਾਂਬੁਲ ਪ੍ਰਾਈਡ 2014 ਵਿੱਚ 6 ਰੰਗ ਨਾਲ ਇੱਕ ਪੈਨਲ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਅਤੇ ਹੋਰਾਂ ਨੇ ਈਰਾਨ ਵਿੱਚ ਹੋਏ ਜ਼ਬਰਦਸਤੀ ਲਿੰਗ ਪਰਿਵਰਤਨਾਂ ਬਾਰੇ ਚਰਚਾ ਕੀਤੀ।[19] ਉਸਨੇ ਅਤੇ ਰਾਹਾ ਬਹਰੇਨੀ ਨੇ 2014 ਵਿੱਚ ਸਵੀਡਨ ਦੇ ਸਟਾਕਹੋਮ ਪ੍ਰਾਈਡ ਵਿਖੇ ਈਰਾਨ ਵਿੱਚ ਐਲ.ਜੀ.ਬੀ.ਟੀ. ਲੋਕਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਗੱਲ ਕੀਤੀ ਸੀ।[20] ਦ ਗਾਰਡੀਅਨ ਨੇ ਉਸ ਦੇ ਹਵਾਲੇ ਨਾਲ ਕਿਹਾ, "ਇੱਕ ਲੋਕਤੰਤਰੀ ਸਮਾਜ ਵਿੱਚ, ਲਿੰਗ-ਪਰਿਵਰਤਨ ਸੰਚਾਲਨ ਟ੍ਰਾਂਸੈਕਸੁਅਲ ਲੋਕਾਂ ਲਈ ਇੱਕ ਵਿਕਲਪ ਹੁੰਦਾ ਹੈ, ਪਰ ਈਰਾਨ ਵਿੱਚ ਇਹ ਉਨ੍ਹਾਂ ਦੇ ਬਚਾਅ ਲਈ ਇੱਕ ਜ਼ਿੰਮੇਵਾਰੀ ਹੈ।"[21]
ਪੁਰਸਕਾਰ
[ਸੋਧੋ]- 2009, ਹੈਮਦ ਸ਼ਾਹਿਦੀਅਨ ਕ੍ਰਿਟੀਕਲ ਫੈਮੀਨਿਸਟ ਪੇਪਰ ਅਵਾਰਡ[22]
ਹਵਾਲੇ
[ਸੋਧੋ]- ↑ De Bellaigue, Christopher (2007). The Struggle for Iran. New York: The New York Review of Books. pp. 74. ISBN 9781590172384.
- ↑ "Shadi Amin: Şeriatın gölgesindeki kadınlar toplumsal yaşama eşit katılamıyor". Alternatif Siyaset (in ਤੁਰਕੀ). 5 June 2013. Archived from the original on 23 ਸਤੰਬਰ 2015. Retrieved 22 September 2015.
{{cite news}}
: Unknown parameter|dead-url=
ignored (|url-status=
suggested) (help) - ↑ Terman, Rochelle (Spring 2014). "Trans[ition] in Iran". World Policy Journal. 31 (1). New York, New York: SAGE Publications: 28–38. doi:10.1177/0740277514529714. Retrieved 24 September 2015.[permanent dead link]
- ↑ Jaeger, Milan (22 November 2013). "Die Hoffnung ist geblieben". Frankfurter Allgemeine Rhein-Main (in ਜਰਮਨ). Retrieved 22 September 2015.
- ↑ Evans, Trausti (19 September 2015). "Jag vill användamig av humorn" (in ਸਵੀਡਿਸ਼). Stockholm, Sweden: Stockholms Fria. Retrieved 26 September 2015.
- ↑ Stewart, Colin (31 July 2014). "Iran Campaign Seeks End to Coerced LGBT Sex Changes". Erasing 76 Crimes. Retrieved 22 September 2015.
- ↑ Farahani, Mansoureh (18 August 2015). "Forced Sex Changes Must Stop Now". London, England: IranWire. Archived from the original on 28 ਸਤੰਬਰ 2015. Retrieved 26 September 2015.
{{cite news}}
: Unknown parameter|dead-url=
ignored (|url-status=
suggested) (help) - ↑ Mirac, Zeynep (11 August 2014). "İranlı eşcinsellerin bekleme salonu Türkiye". Hurriyet Kelebek (in ਤੁਰਕੀ). Retrieved 22 September 2015.
- ↑ "6Rang Talks About Iranian LGBTQ Realities". Sogi News. 22 August 2014. Archived from the original on 8 ਅਕਤੂਬਰ 2015. Retrieved 23 September 2015.
{{cite web}}
: Unknown parameter|dead-url=
ignored (|url-status=
suggested) (help) - ↑ Terman, Rochelle (Spring 2014). "Trans[ition] in Iran". World Policy Journal. 31 (1). New York, New York: SAGE Publications: 28–38. doi:10.1177/0740277514529714. Retrieved 24 September 2015.[permanent dead link]Terman, Rochelle (Spring 2014). "Trans[ition] in Iran"[permanent dead link]. World Policy Journal. New York, New York: SAGE Publications. 31 (1): 28–38. doi:10.1177/0740277514529714. Retrieved 24 September 2015.
- ↑ Stewart, Colin (5 November 2014). "11 Nations Blast Iran's Record on LGBTI Rights". Erasing 76 Crimes. Retrieved 22 September 2015.
- ↑ "Justice For Iran Delivers UPR-Pre Session Statement". Sogi News. 11 October 2014. Archived from the original on 28 ਸਤੰਬਰ 2015. Retrieved 26 September 2015.
{{cite news}}
: Unknown parameter|dead-url=
ignored (|url-status=
suggested) (help) - ↑ Eshkevari, Hasan Yousefi; Mir-Hosseini, Ziba; Tapper, Richard (2006). Islam and Democracy in Iran: Eshkevari and the Quest for Reform. London and New York: I.B.Tauris. pp. 147–148. ISBN 978-1-84511-133-5.
- ↑ "IWSF 2012 Awards". Iwsf.org. 2012-04-23. Archived from the original on 2014-01-24. Retrieved 2014-02-09.
{{cite web}}
: Unknown parameter|dead-url=
ignored (|url-status=
suggested) (help) - ↑ "Hammed Shahidian Legacy Initiative". Toronto, Canada: University of Toronto. Retrieved 27 September 2015.
- ↑ "The Political Prisoners, Beyond the Wall, the Word" (PDF). Matters. 9 (1). University of Toronto, Toronto, Canada: Women & Gender Studies Institute: 3. March 2012. Retrieved 27 September 2015.
- ↑ Li, See (16 May 2012). "LGBT Iranians Speak Out at IDAHO Event". Demotix. Archived from the original on 23 ਸਤੰਬਰ 2015. Retrieved 23 September 2015.
{{cite web}}
: Unknown parameter|dead-url=
ignored (|url-status=
suggested) (help) - ↑ Bouchoucha, Lea (7 July 2014). "Iranians Move to Turkey to Press LGBT Liberation". Women's eNews. Archived from the original on 23 ਸਤੰਬਰ 2015. Retrieved 22 September 2015.
- ↑ "Iranian LGBTs hold panel in Istanbul as a part of pride week". Istanbul, Turkey: Hurriyet Daily News. Doğan News Agency. 27 June 2014. Retrieved 26 September 2015.
- ↑ "6Rang Talks About Iranian LGBTQ Realities". Sogi News. 22 August 2014. Archived from the original on 8 ਅਕਤੂਬਰ 2015. Retrieved 23 September 2015.
{{cite web}}
: Unknown parameter|dead-url=
ignored (|url-status=
suggested) (help)"6Rang Talks About Iranian LGBTQ Realities" Archived 2016-03-04 at the Wayback Machine.. Sogi News. 22 August 2014. Retrieved 23 September 2015. - ↑ Deghan, Saeed Kamali (2 November 2012). "Iranian Film Shines Spotlight on Taboo Subject of Transsexuals". The Guardian. Retrieved 24 September 2015.
- ↑ "IWSF 2012 Awards". Iwsf.org. 2012-04-23. Archived from the original on 2014-01-24. Retrieved 2014-02-09.
{{cite web}}
: Unknown parameter|dead-url=
ignored (|url-status=
suggested) (help)"IWSF 2012 Awards" Archived 2016-03-05 at the Wayback Machine.. Iwsf.org. 2012-04-23. Retrieved 2014-02-09.