5 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
5 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 186ਵਾਂ (ਲੀਪ ਸਾਲ ਵਿੱਚ 187ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 179 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1687 – ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
- 1799 – ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਫ਼ੌਜ਼ਾ ਲੈ ਕੇ ਲਾਹੌਰ ਨੇੜੇ ਪੁੱਜੇ।
- 1806 – ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਇਸ ਅਰਜਨਟੀਨਾ ਦਾ ਸ਼ਹਿਰ ਬੁਏਨਜ਼ ਏਅਰਜ਼ ਇੰਗਲੈਂਡ ਦੇ ਹੱਥ ਜਾਣੋਂ ਬਣਾ ਲਿਆ।
- 1946 – ਪੈਰਿਸ ਵਿੱਚ ਲੁਈਸ ਰੀਡ ਨੇ ਬਿਕਨੀ ਸੂਟ ਦੀ ਨੁਮਾਇਸ ਕੀਤੀ। ਇਸ ਨੂੰ ਪਹਿਲੀ ਵਾਰ ਮਾਇਕੇਲਿਨ ਬਰਨਾਰਡਿਨੀ ਨੇ ਪਾ ਕਿ ਦਿਖਾਇਆ।
- 1948 – ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਐਕਟ ਬਣਿਆ ਅਤੇ ਸਭ ਵਾਸਤੇ ਸਰਕਾਰੀ ਖਰਚੇ 'ਤੇ ਮੁਫਤ ਮੈਡੀਕਲ ਮਦਦ ਸ਼ੁਰੂ ਕੀਤੀ ਗਈ।
- 1954 – ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
- 1954 – ਆਧਰਾ ਪ੍ਰਦੇਸ਼ ਹਾਈ ਕੋਰਟ ਸਥਾਪਿਤ ਕੀਤੀ।
- 1955 – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
- 1975 – ਆਰਥਰ ਏਸ਼ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
- 1996 – ਪਹਿਲੀ ਥਣਧਾਰੀ ਡੌਲੀ (ਭੇਡ) ਦਾ ਜਨਮ ਕਲੋਨ ਵਿਧੀ ਰਾਹੀ ਹੋਇਆ।
ਜਨਮ
[ਸੋਧੋ]- 1857 – ਔਰਤਾਂ ਦੇ ਹੱਕਾਂ ਲਈ ਲੜਣ ਵਾਲੀ ਜਰਮਨ ਸਿਧਾਂਤਕਾਰ ਕਲਾਰਾ ਜ਼ੈਟਕਿਨ ਦਾ ਜਨਮ।
- 1938 – ਪੰਜਾਬ, ਭਾਰਤ ਦਾ ਬੁੱਤਤਰਾਸ਼ ਕਲਾਕਾਰ ਸ਼ਿਵ ਸਿੰਘ ਦਾ ਜਨਮ।
- 1946 – ਦਲਿਤ ਰਾਜਨੀਤੀ ਦੇ ਪ੍ਰਮੁੱਖ ਨੇਤਾ ਰਾਮਵਿਲਾਸ ਪਾਸਵਾਨ ਦਾ ਜਨਮ।
- 1946 – ਹਿੰਦੀ ਦੇ ਪ੍ਰੋਫੈਸਰ ਅਤੇ ਰਚਨਾਕਾਰ ਅਸਗਰ ਵਜਾਹਤ ਦਾ ਜਨਮ।
- 1947 – ਕਾਂਗੋ ਦਾ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ ਅਤੇ ਕਵੀ ਸੋਨੀ ਲਵਾਉ ਤਾਂਸੀ ਦਾ ਜਨਮ।
- 1948 – ਪਾਕਿਸਤਾਨ ਦਾ ਲੇਖਕ, ਵਿਦਵਾਨ, ਭਾਸ਼ਾਵਿਦ ਅਤੇ ਬੁਧੀਜੀਵੀ ਫਹਮੀਦਾ ਹੁਸੈਨ ਦਾ ਜਨਮ।
- 1949 – ਹਿੰਦੀ ਸਾਹਿਤ ਦਾ ਸੰਸਾਰ-ਪ੍ਰਸਿੱਧ ਨਾਵਲਕਾਰ ਅਬਦੁਲ ਬਿਸਮਿੱਲਾ ਦਾ ਜਨਮ।
- 1956 – ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ ਵੀਰ ਸੰਘਵੀ ਦਾ ਜਨਮ।
- 1980 – ਭਾਰਤੀ ਡਿਸਕਸ ਥਰੋਅ ਅਤੇ ਸ਼ੋਟ ਪੁਟ ਖਿਲਾੜੀ ਹਰਵੰਤ ਕੌਰ ਦਾ ਜਨਮ।
- 1983 – ਭਾਰਤੀ ਡਿਸਕਸ ਥਰੋਅਰ ਅਤੇ ਸ਼ਾਟ ਪੁਟ ਏਥਲੀਟ ਵਿਕਾਸ ਗੋਵੜਾ ਦਾ ਜਨਮ।
- 1995 – ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦਾ ਜਨਮ।
ਦਿਹਾਂਤ
[ਸੋਧੋ]- 1856 – ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲਹਿਰ ਦੇ ਮੋਹਰੀ ਭਾਈ ਮਹਾਰਾਜ ਸਿੰਘ ਦਾ ਦਿਹਾਤ।
- 1994 – ਮਲਿਆਲਮ ਗਲਪ ਲੇਖਕ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ ਵੈਕਮ ਮੁਹੰਮਦ ਬਸ਼ੀਰ ਦਾ ਦਿਹਾਂਤ।
- 2011 – ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਇਤਹਾਸ ਦੇ ਪ੍ਰੋਫੈਸਰ ਥੀਓਡਰ ਰੋਜੈਕ ਦਾ ਦਿਹਾਂਤ।
- 2011 – ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ ਮੋਹਨ ਸਿੰਘ ਪ੍ਰੇਮ ਦਾ ਦਿਹਾਂਤ।