ਸਮੱਗਰੀ 'ਤੇ ਜਾਓ

ਪੀ. ਵੀ. ਸਿੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀ. ਵੀ ਸਿੰਧੂ
2016 ਓਲੰਪਿਕ ਖੇਡਾਂ ਸਮੇਂ ਸਿੰਧੂ
Personal information
Birth nameਪੀ. ਵੀ ਸਿੰਧੂ
Country ਭਾਰਤ
Born (1995-07-05) 5 ਜੁਲਾਈ 1995 (ਉਮਰ 29)
ਹੈਦਰਾਬਾਦ, ਤੇਲੰਗਾਨਾ, ਭਾਰਤ
Residenceਹੈਦਰਾਬਾਦ
Height5 ft 10 in (1.78 m)
Handednessਸੱਜਾ
Coachਪੀ. ਗੋਪੀਚੰਦ
ਸਿੰਗਲ ਔਰਤਾਂ
Highest ranking9 (13 ਮਾਰਚ 2014[1])
Current ranking12 (24 ਜਨਵਰੀ 2016[2])
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਬੈਡਮਿੰਟਨ ਔਰਤਾਂ
ਉਲੰਪਿਕ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2016 ਓਲੰਪਿਕ ਖੇਡਾਂ ਬੈਡਮਿੰਟਨ
ਬੈਡਮਿੰਟਨ ਵਿਸ਼ਵ ਚੈਪੀਅਨਸਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2013 ਬੈਡਮਿੰਟਨ ਵਿਸ਼ਵ ਚੈਪੀਅਨਸਿਪ ਬੈਡਮਿੰਟਨ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2014 ਬੈਡਮਿੰਟਨ ਵਿਸ਼ਵ ਚੈਪੀਅਨਸਿਪ ਬੈਡਮਿੰਟਨ
ਉਬਰ ਕੱਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2014 ਥੋਮਸ ਅਤੇ ਉਬਰ ਕੱਪ ਬੈਡਮਿੰਟਨ
ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਬੈਡਮਿੰਟਨ
ਰਾਸ਼ਟਰਮੰਡਲ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2014 ਰਾਸ਼ਟਰਮੰਡਲ ਖੇਡਾਂ ਬੈਡਮਿੰਟਨ
ਬੈਡਮਿੰਟਨ ਏਸ਼ੀਆ ਚੈਪੀਅਨਸਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2014 ਬੈਡਮਿੰਟਨ ਏਸ਼ੀਆ ਚੈਪੀਅਨਸਿਪ ਬੈਡਮਿੰਟਨ
ਦੱਖਣ ਏਸ਼ਿਆਈ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2016 ਦੱਖਣੀ ਏਸ਼ਿਆਈ ਖੇਡਾਂ ਬੈਡਮਿੰਟਨ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਦੱਖਣ ਏਸ਼ਿਆਈ ਖੇਡਾਂ ਬੈਡਮਿੰਟਨ
ਏਸ਼ੀਆ ਜੂਨੀਅਰ ਬੈਡਮਿੰਟਨ ਚੈਪੀਅਨਸਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2011 ਏਸ਼ੀਆ ਜੂਨੀਅਰ ਬੈਡਮਿੰਟਨ ਚੈਪੀਨਸਿਪ ਬੈਡਮਿੰਟਨ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2011 ਏਸ਼ੀਆ ਜੂਨੀਅਰ ਬੈਡਮਿੰਟਨ ਚੈਪੀਅਨਸਿਪ ਬੈਡਮਿੰਟਨ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2012 ਏਸ਼ੀਆ ਜੂਨੀਅਰ ਬੈਡਮਿੰਟਨ ਚੈਪੀਅਨਸਿਪ ਬੈਡਮਿੰਟਨ
ਰਾਸ਼ਟਰਮੰਡਲ ਯੂਥ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2011 ਰਾਸ਼ਟਰਮੰਡਲ ਯੂਥ ਖੇਡਾਂ ਬੈਡਮਿੰਟਨ
BWF profile

ਪੁਸਾਰਲਾ ਵੈਂਕਟ ਸਿੰਧੂ (ਜਨਮ 5 ਜੁਲਾਈ 1995)[3] ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ। ਭਾਰਤ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਸਿੰਧੂ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਸਮੇਤ ਓਲੰਪਿਕ ਅਤੇ BWF ਸਰਕਟ ਵਰਗੇ ਵੱਖ-ਵੱਖ ਟੂਰਨਾਮੈਂਟਾਂ ਵਿੱਚ ਤਗਮੇ ਜਿੱਤੇ ਹਨ। ਉਹ ਬੈਡਮਿੰਟਨ ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਅਤੇ ਇਕਲੌਤੀ ਭਾਰਤੀ ਹੈ ਅਤੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਸਿਰਫ਼ ਦੂਜੀ ਵਿਅਕਤੀਗਤ ਐਥਲੀਟ ਹੈ[4] ਉਹ ਕਰੀਅਰ ਦੀ ਉੱਚ ਵਿਸ਼ਵ ਰੈਂਕਿੰਗ 'ਤੇ ਪਹੁੰਚ ਗਈ। 2 ਅਪ੍ਰੈਲ 2017 ਵਿੱਚ[5]

ਸਿੰਧੂ ਨੇ 17 ਸਾਲ ਦੀ ਉਮਰ ਵਿੱਚ ਸਤੰਬਰ 2012 ਵਿੱਚ BWF ਵਿਸ਼ਵ ਰੈਂਕਿੰਗ ਦੇ ਸਿਖਰਲੇ 20 ਵਿੱਚ ਥਾਂ ਬਣਾਈ।[6] ਉਸਨੇ BWF ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ ਪੰਜ ਤਗਮੇ ਜਿੱਤੇ ਹਨ ਅਤੇ ਮੁਕਾਬਲੇ ਵਿੱਚ ਪੰਜ ਜਾਂ ਵੱਧ ਸਿੰਗਲ ਮੈਡਲ ਜਿੱਤਣ ਵਾਲੀ ਚੀਨ ਦੀ ਝਾਂਗ ਨਿੰਗ ਤੋਂ ਬਾਅਦ ਸਿਰਫ਼ ਦੂਜੀ ਮਹਿਲਾ ਹੈ। ਉਸਨੇ 2016 ਸਮਰ ਓਲੰਪਿਕ (ਰੀਓ) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿੱਥੇ ਉਹ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਬਣੀ। ਉਸਨੇ ਸਪੇਨ ਦੀ ਕੈਰੋਲੀਨਾ ਮਾਰਿਨ ਤੋਂ ਹਾਰ ਕੇ ਚਾਂਦੀ ਦਾ ਤਗਮਾ ਜਿੱਤਿਆ।[7] ਉਸਨੇ 2020 ਸਮਰ ਓਲੰਪਿਕ (ਟੋਕੀਓ) ਵਿੱਚ ਆਪਣੀ ਲਗਾਤਾਰ ਦੂਜੀ ਓਲੰਪਿਕ ਪੇਸ਼ਕਾਰੀ ਕੀਤੀ ਅਤੇ ਕਾਂਸੀ ਦਾ ਤਗਮਾ ਜਿੱਤਿਆ, ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।[8][9]

ਸ਼ੁਰੂਆਤੀ ਜੀਵਨ

[ਸੋਧੋ]

ਸਿੰਧੂ ਦਾ ਪੂਰਾ ਨਾਮ ਪੁਸਰਲਾ ਵੇਂਕਟ ਸਿੰਧੂ ਹੈ। ਉਸਦਾ ਜਨਮ 5 ਜਲਾਈ 1995 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਪੀ.ਵੀ. ਰਮਨ ਅਤੇ ਮਾਤਾ ਦਾ ਨਾਮ ਪੀ. ਵਿਜਯਾ ਹੈ। ਉਸਦੇ ਮਾਤਾ-ਪਿਤਾ ਦੋਵੇਂ ਵਾਲੀਬਾਲ ਦੇ ਖਿਡਾਰੀ ਸਨ। ਉਸਦੇ ਪਿਤਾ 2000 ਵਿੱਚ ਭਾਰਤ ਸਰਕਾਰ ਵੱਲੋਂ ਅਰਜੁਨ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਸਿੰਧੂ ਨੇ 2001 ਦੇ ਆਲ ਇੰਗਲੈਂਡ ਚੈਂਪੀਅਨ ਬਣੇ ਪੁਲੇਲਾ ਗੋਪੀਚੰਦ ਤੋਂ ਪ੍ਰਭਾਵਿਤ ਹੋ ਕੇ ਅੱਠ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਿੰਧੂ ਨੇ ਸਭ ਤੋਂ ਪਹਿਲਾਂ ਸਿਕੰਦਰਾਬਾਦ ਵਿੱਚ ਭਾਰਤੀ ਰੇਲਵੇ ਸਿਗਨਲ ਇੰਜੀਨੀਅਰਿੰਗ ਅਤੇ ਦੂਰ ਸੰਚਾਰ ਦੇ ਬੈਡਮਿੰਟਨ ਕੋਰਟ ਵਿੱਚ ਮਹਿਬੂਬ ਅਲੀ ਤੋਂ ਮੁੱਢਲੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਪੁਲੇਲਾ ਗੋਪੀਚੰਦ ਦੀ ਗੋਪੀਚੰਦ ਅਕੈਡਮੀ ਵਿੱਚ ਸ਼ਾਮਿਲ ਹੋ ਗਈ।[10]

ਖੇਡ ਜੀਵਨ

[ਸੋਧੋ]

ਅੰਤਰ-ਰਾਸ਼ਟਰੀ ਸਰਕਟ ਵਿੱਚ ਸਿੰਧੂ ਨੇ 2009 ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕੋਲੰਬੋ ਵਿਖੇ ਕਾਂਸੀ ਦਾ ਤਮਗਾ ਜਿੱਤਿਆ ਸੀ।[11] ਇਸ ਤੋਂ ਬਾਅਦ ਉਸ ਨੇ 2010 ਵਿੱਚ ਇਰਾਨ ਫਜ਼ਰ ਅੰਤਰ-ਰਾਸ਼ਟਰੀ ਬੈਡਮਿੰਟਨ ਚੈਲੰਜ਼ ਦੇ ਸਿੰਗਲਸ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[12] ਇਸੇ ਸਾਲ ਉਹ ਮੈਕਸਿਕੋ ਵਿੱਚ ਹੋਈ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕੁਆਟਰਫਾਈਨਲ ਤੱਕ ਵੀ ਪਹੁੰਚੀ ਸੀ।[13] 2010 ਦੇ ਥਾਮਸ ਅਤੇ ਉਬੇਰ ਕੱਪ ਦੌਰਾਨ ਉਹ ਭਾਰਤੀ ਰਾਸ਼ਟਰੀ ਟੀਮ ਦਾ ਹਿੱਸਾ ਸੀ। 14 ਜੂਨ 2012 ਨੂੰ ਸਿੰਧੂ ਇੰਡੋਨੇਸ਼ੀਆ ਓਪਨ ਵਿੱਚ ਜਰਮਨੀ ਦੀ ਜੁਲਿਅਨ ਸ਼ੇਂਕ ਤੋਂ 21-14, 21-14 ਨਾਲ ਹਾਰ ਗਈ ਸੀ।[14] 7 ਜੁਲਾਈ 2012 ਨੂੰ ਉਸ ਨੇ ਏਸ਼ੀਆ ਯੂਥ ਅੰਡਰ-19 ਦੇ ਫ਼ਾਈਨਲ ਮੁਕਾਬਲੇ ਵਿੱਚ ਜਾਪਾਨੀ ਖਿਡਾਰੀ ਨੋਜ਼ੋਮੀ ਓਕੁਹਰਾ ਨੂੰ 18-21, 21-17, 22-20 ਨਾਲ ਹਰਾਇਆ।[15] ਉਸਨੇ 2013 ਵਿੱਚ ਚੀਨ ਓਪਨ ਵਿੱਚ 2012 ਓਲੰਪਿਕ ਦੀ ਵਿਜੇਤਾ ਨੂੰ 9-21, 21-16 ਨਾਲ ਹਰਾ ਕੇ ਸੈਮੀ-ਫ਼ਾਈਨਲ ਵਿੱਚ ਜਗ੍ਹਾ ਬਣਾਈ ਸੀ। 2013 ਵਿੱਚ ਚੀਨ ਵਿੱਚ ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।[16] ਇਸ ਤੋਂ ਇਲਾਵਾ ਸਿੰਧੂ ਨੇ 1 ਦਸੰਬਰ 2013 ਨੂੰ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾ ਕੇ ਮਕਾਊ ਓਪਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਸੀ। ਇਹ ਮੁਕਾਬਲਾ ਸਿਰਫ਼ 37 ਮਿੰਟ ਚੱਲਿਆ ਸੀ ਅਤੇ ਸਿੰਧੂ ਨੇ 21-15, 21-15 ਨਾਲ ਇਹ ਆਪਣੇ ਨਾਮ ਕੀਤਾ ਸੀ।[17] ਪੀ. ਵੀ. ਸਿੰਧੂ ਨੇ ਦਸੰਬਰ 2013 ਵਿੱਚ ਭਾਰਤ ਦਾ 78ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲ ਖਿਤਾਬ ਵੀ ਜਿੱਤਿਆ ਸੀ।[18]

ਮੁਕਾਬਲਿਆਂ ਸੰਬੰਧੀ ਅੰਕੜੇ

[ਸੋਧੋ]
ਪ੍ਰਸੰਗ 2010 2011 2012 2013
ਦੱਖਣੀ ਕੋਰੀਆ ਕੋਰੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੌਰ 2
BWF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੌਰ 3
ਚੀਨ ਚੀਨ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਯੋਗਤਾ ਸੈਮੀਫ਼ਾਈਨਲ
ਇੰਡੋਨੇਸ਼ੀਆ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੌਰ 2
ਭਾਰਤ ਭਾਰਤੀ ਓਪਨ ਸੁਪਰ ਸੀਰੀਜ਼[19] ਸੈਮੀਫ਼ਾਈਨਲ ਦੌਰ 1 ਕੁਆਟਰਫਾਈਨਲ ਸੈਮੀਫ਼ਾਈਨਲ
ਜਪਾਨ ਜਪਾਨ ਓਪਨ ਸੁਪਰ ਸੀਰੀਜ਼ ਦੌਰ 2
ਨੀਦਰਲੈਂਡ ਡੱਚ ਓਪਨ ਚਾਂਦੀ ਦਾ ਤਮਗਾ
ਭਾਰਤ ਭਾਰਤੀ ਓਪਨ ਗ੍ਰਾ ਪੀ ਗੋਲਡ ਦੌਰ 2 ਦੌਰ 2 ਚਾਂਦੀ ਦਾ ਤਮਗਾ
ਮਲੇਸ਼ੀਆ ਮਲੇਸ਼ੀਆ ਓਪਨ ਗ੍ਰਾ ਪੀ ਗੋਲਡ ਸੋਨੇ ਦਾ ਤਮਗਾ
BWF ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਮਗਾ
ਮਕਾਊ ਓਪਨ ਸੋਨੇ ਦਾ ਤਮਗਾ
ਭਾਰਤ ਭਾਰਤੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਜੇਤੂ

ਰਿਓ ਓਲੰਪਿਕ

[ਸੋਧੋ]

ਰਿਓ ਓਲੰਪਿਕ ਵਿੱਚ ਰਿਓ ਡੀ ਜਨੇਰੋ ਵਿਖੇ 19 ਅਗਸਤ ਨੂੰ ਮਹਿਲਾ ਸਿੰਗਲਜ਼ ਬੈਡਮਿੰਟਨ ਦੇ ਫ਼ਾਈਨਲ ਵਿੱਚ ਪੀ. ਵੀ. ਸਿੰਧੂ ਨੂੰ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਪੇਨ ਦੀ ਕਾਰੋਲੀਨਾ ਮਾਰੀਨ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੇ ਭਾਰਤ ਲਈ ਚਾਂਦੀ ਦਾ ਤਮਗ਼ਾ ਜਿੱਤਿਆ।

ਖੇਡ ਜੀਵਨ ਦੀਆ ਪ੍ਰਾਪਤੀਆਂ

[ਸੋਧੋ]
  1. 6 ਕੌਮਾਂਤਰੀ ਖਿਤਾਬ ਸਿੰਧੂ ਨੇ ਹੁਣ ਤੱਕ ਜਿੱਤੇ ਹਨ- ਤਿੰਨ ਵਾਰ ਮਕਾਊ ਓਪਨ, ਦੋ ਵਾਰ ਮਲੇਸ਼ੀਆ ਮਾਸਟਰਸ ਅਤੇ ਇੱਕ ਵਾਰ ਇੰਡੋਨੇਸ਼ੀਆ ਓਪਨ ਖਿਤਾਬ।
  2. 2 ਵਾਰ ਵਿਸ਼ਵ ਚੈਂਪੀਅਨਸ਼ਿਪ (2012,2014) ਵਿੱਚ ਕਾਂਸੀ ਦਾ ਤਮਗਾ।
  3. 2 ਵਾਰ ਉਬੇਰ ਕੱਪ (2014,2016) ਵਿੱਚ ਟੀਮ ਮਕਾਬਲੇ ਵਿੱਚ ਕਾਂਸੀ ਦਾ ਤਮਗਾ।
  4. 1 ਕਾਂਸੀ ਦਾ ਤਮਗਾ ਇਚੀਓਨ ਏਸ਼ੀਆਈ ਖੇਡਾਂ (2014) ਦੇ ਟੀਮ ਮੁਕਾਬਲੇ ਵਿੱਚ ਜਿੱਤਿਆ।
  5. 1 ਕਾਂਸੀ ਦਾ ਤਮਗਾ ਗਲਾਸਗੋ ਕਾਮਨਵੈਲਥ ਖੇਡਾਂ (2014) ਵਿੱਚ ਸਿੰਗਲਸ ਵਿੱਚ ਜਿੱਤਿਆ।
  6. 1 ਕਾਂਸੀ ਦਾ ਤਮਗਾ ਏਸ਼ੀਆਈ ਚੈਂਪੀਅਨਸ਼ਿਪ ਦੇ ਸਿੰਗਲ ਮੁਕਾਬਲੇ ਵਿੱਚ ਜਿੱਤਿਆ।
  7. 2016 ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਇਹ ਵੀ ਜਿੱਤੇ: ਦੱਖਣੀ ਏਸ਼ੀਆ ਖੇਡ (ਟੀਮ ਵਰਗ 2016), ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ (ਸਿੰਗਲਸ, 2012) ਅਤੇ ਰਾਸ਼ਟਰਮੰਡਲ ਯੂਥ ਖੇਡ (ਸਿੰਗਲਸ, 2011) ਵਿੱਚ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ।

ਸਨਮਾਨ

[ਸੋਧੋ]

ਰਾਸ਼ਟਰੀ

[ਸੋਧੋ]

ਹੋਰ

[ਸੋਧੋ]
  • ਐਫ਼ਆਈਸੀਸੀਆਈ 2014 ਦੀ ਮਹੱਤਵਪੂਰਨ ਖਿਡਾਰੀ।[22]
  • 'ਐਨਡੀਟੀਵੀ ਇੰਡੀਅਨ ਆਫ਼ ਦ ਈਅਰ' 2014[23]
  • 10 lakh (US$13,000) ਭਾਰਤੀ ਬੈਡਮਿੰਟਨ ਸਮਿਤੀ ਵੱਲੋਂ 2015 ਵਿੱਚ ਮਕਾਊ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ 'ਤੇ।[24]
  • 5 lakh (US$6,300) 2016 ਮਲੇਸ਼ੀਆ ਮਾਸਟਰਜ਼ ਜਿੱਤਣ 'ਤੇ ਭਾਰਤੀ ਬੈਡਮਿੰਟਨ ਸਮਿਤੀ ਵੱਲੋਂ[25]
2016 ਰਿਓ ਓਲੰਪਿਕ ਖੇਡਾਂ ਲਈ

ਕੁਝ ਵੱਖਰੇ ਤੱਥ

[ਸੋਧੋ]
  • ਸਿਖਲਾਈ ਲਈ 56 ਕਿ.ਮੀ. ਦਾ ਸਫ਼ਰ ਤੈਅ ਕਰਦੀ ਸੀ ਸਿੰਧੂ।
  • ਗੋਪੀ ਵੱਲੋਂ ਆਲ ਇੰਡੀਅਨ ਓਪਨ ਬੈਡਮਿੰਟਨ ਖਿਤਾਬ ਜਿੱਤਣ ਤੋਂ ਬਾਅਦ ਸਿੰਧੂ ਦਾ ਮਨ ਇਸ ਖੇਡ ਵੱਲ ਗਿਆ।
  • ਸ਼ੁਰੂਆਤ ਵਿੱਚ ਮਹਿਬੂਬ ਅਲੀ ਤੋਂ ਲਈ ਸਿਖਲਾਈ।
  • ਸਿੰਧੂ ਨੂੰ 18 ਸਾਲ ਦੀ ਉਮਰ ਵਿੱਚ ਅਰਜੁਨ ਪੁਰਸਕਾਰ ਲਈ ਕੀਤਾ ਗਿਆ ਸਨਮਾਨਿਤ।
  • ਪਦਮ ਸ਼੍ਰੀ ਨਾਲ ਨਿਵਾਜੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਸ਼ਖ਼ਸੀਅਤ।
  • ਸਿੰਧੂ ਸਵੇਰੇ ਚਾਰ ਵਜੇ ਉੱਠ ਕੇ ਸ਼ੁਰੂ ਕਰ ਦਿੰਦੀ ਸੀ ਸਿਖਲਾਈ।
  • ਕੋਚ ਗੋਪੀਚੰਦ ਨੇ ਚਾਕਲੇਟ, ਬਿਰਿਆਨੀ ਅਤੇ ਪ੍ਰਸ਼ਾਦ 'ਤੇ ਲਾ ਦਿੱਤੀ ਸੀ ਰੋਕ।

ਹਵਾਲੇ

[ਸੋਧੋ]
  1. "BWF World Rankings - BWF世界排名榜". Badminton World Federation. Retrieved 3 November 2015.
  2. "BWF World Rankings - BWF世界排名榜". Badminton World Federation. Retrieved 24 Jan 2016.
  3. "Pusarla V. Sindhu | Profile". bwfbadminton.com. Badminton World Federation. Retrieved 16 January 2022.
  4. "PV Sindhu joins select group of repeat medalists with Tokyo 2020 bronze". Olympics.com. 1 August 2021. Retrieved 1 August 2021.
  5. "Who Is PV Sindhu". Business Standard India. Retrieved 3 August 2020.
  6. "Sindhu breaks into world top 20 ranking". The Hindu. Chennai, India. 21 September 2012. Retrieved 21 September 2012.
  7. "PV Sindhu Scripts History, Becomes First Indian Woman To Win Olympic Silver Medal". indiatimes.com. Retrieved 20 August 2016.
  8. "PV Sindhu joins select group of repeat medalists with Tokyo 2020 bronze". Olympic Games. 1 August 2021. Retrieved 1 August 2021.
  9. "PV Sindhu wins bronze medal to create history for India at Tokyo Olympics". Hindustan Times (in ਅੰਗਰੇਜ਼ੀ). 1 August 2021. Retrieved 1 August 2021.
  10. V. V., Subrahmanyam (10 अप्रैल 2008). "Aiming for the stars". द हिन्दू. Archived from the original on 2012-11-08. Retrieved 2 दिसम्बर 2013. {{cite news}}: Check date values in: |accessdate= and |date= (help); Unknown parameter |dead-url= ignored (|url-status= suggested) (help)
  11. N, Jagannath Das (3 सितंबर 2009). "Sindhu, a smash hit at 14". The New Indian Express. Retrieved 2 दिसम्बर 2013. {{cite news}}: Check date values in: |accessdate= and |date= (help)[permanent dead link]
  12. "SAI badminton coach returns with glory". The Tribune. 13 फ़रवरी 2010. Retrieved 2 दिसम्बर 2013. {{cite news}}: Check date values in: |accessdate= and |date= (help)
  13. "India won two bronze in Junior World Badminton c'ships". Zee News. 29 अप्रैल 2010. Retrieved 2 दिसम्बर 2013. {{cite news}}: Check date values in: |accessdate= and |date= (help)
  14. "PV Sindhu". Archived from the original on 2013-12-03. Retrieved 2 दिसम्बर 2013. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  15. "Result".
  16. सिंधू, पी॰वी॰ (10 अगस्त 2013). "यह मेरे लिए बड़ी जीत है: सिंधू". नव भारत टाइम्स. Archived from the original on 2013-12-03. Retrieved 2 दिसम्बर 2013. {{cite news}}: Check date values in: |accessdate= and |date= (help); Unknown parameter |dead-url= ignored (|url-status= suggested) (help)
  17. सिंधू, पी॰वी॰ (1 दिसम्बर 2013). "सिंधु ने मकाउ ओपन ग्रां प्री गोल्ड खिताब जीता". नव भारत टाइम्स. Archived from the original on 2013-12-03. Retrieved 2 दिसम्बर 2013. {{cite news}}: Check date values in: |accessdate= and |date= (help); Unknown parameter |dead-url= ignored (|url-status= suggested) (help)
  18. "श्रीकांत और सिंधु बने सीनियर नैशनल बैडमिंटन चैम्पियन". नवभारत टाईम्स. 23 दिसम्बर 2013. Archived from the original on 2013-12-26. Retrieved 24 दिसम्बर 2013. {{cite web}}: Check date values in: |accessdate= and |date= (help); Unknown parameter |dead-url= ignored (|url-status= suggested) (help)
  19. "Tournaments of P.V.Sindhu". tournamentsoftware.com.
  20. "Padma Awards 2015". Press Information Bureau. Archived from the original on 26 ਜਨਵਰੀ 2015. Retrieved 25 January 2015. {{cite web}}: Unknown parameter |dead-url= ignored (|url-status= suggested) (help)
  21. "Arjuna Award for Virat Kohli, PV Sindhu; Ronjan Sodhi gets Khel Ratna". NDTV Sports. 13 August 2013. Archived from the original on 18 ਮਈ 2015. Retrieved 18 August 2016. {{cite news}}: Unknown parameter |dead-url= ignored (|url-status= suggested) (help)
  22. "FICCI announces the Winners of India Sports Awards for 2014". IANS. news.biharprabha.com. Retrieved 14 February 2014.
  23. "Amjad Ali Khan, Satish Gujral honored with NDTV Indian of the Year Award". IANS. news.biharprabha.com. Retrieved 29 April 2014.
  24. "BAI announces cash award of Rs. 10 lakh for Sindhu". The Hindu. 30 November 2015. Retrieved 18 August 2016.
  25. "Badminton Association of India Awards PV Sindhu Rs 5 lakh for winning Malaysia Masters". NDTV Sports. 24 January 2016. Archived from the original on 27 ਜਨਵਰੀ 2016. Retrieved 18 August 2016. {{cite news}}: Unknown parameter |dead-url= ignored (|url-status= suggested) (help)
  26. "Rio Olympics 2016: Salman Khan to present Rs 1 lakh cheque to each Indian athelete". The Indian Express. 17 August 2016. Retrieved 18 August 2016.