1 ਜੁਲਾਈ
Jump to navigation
Jump to search
<< | ਜੁਲਾਈ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2022 |
ਗ੍ਰੈਗਰੀ ਕਲੰਡਰ ਦੇ ਮੁਤਾਬਕ 1 ਜੁਲਾਈ ਸਾਲ ਦਾ 182ਵਾਂ (ਲੀਪ ਸਾਲ ਵਿੱਚ 183ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 183 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ[ਸੋਧੋ]
- 1543– ਇੰਗਲੈਂਡ ਅਤੇ ਸਕਾਟਲੈਂਡ ਵਿੱਚਕਾਰ ਲੰਡਨ ਦੀ ਗਰੀਨਵਿੱਚ ਜਗ੍ਹਾ ‘ਤੇ ਅਮਨ ਦੇ ਸਮਝੌਤੇ ‘ਤੇ ਦਸਤਖ਼ਤ ਹੋਏ।
- 1635– (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਅਤੇ ਰੋਪੜ ਦੀਆਂ ਫ਼ੌਜਾਂ ਦੇ ਵਿੱਚਕਾਰ ਨੰਗਲ ਸਰਸਾ ਵਿਖੇ ਲੜਾਈ ਹੋ।
- 1798– ਨੈਪੋਲੀਅਨ ਬੋਨਾਪਾਰਟ ਨੇ ਮਿਸਰ ਦੇ ਸ਼ਹਿਰ ਅਲੈਗਜ਼ੈਂਡਰੀਆ ‘ਤੇ ਕਬਜ਼ਾ ਕਰ ਲਿਆ।
- 1838– ਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਆਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ। ਬਾਈਬਲ ਦੀਆਂ ਗੱਲਾਂ ਦੇ ਉਲਟ ਹੋਣ ਕਾਰਨ ਬਹੁਤ ਰੌਲਾ ਪਿਆ।
- 1844– ਮੁਲਤਾਨ ਦੀ ਲੜਾਈ: ਸਤੰਬਰ, 1844 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉੱਤੇ ਕਬਜ਼ੇ ਮਗਰੋਂ, ਮਿਸਰ ਲਾਲ ਸਿੰਘ ਜੋ ਪ੍ਰਧਾਨ ਮੰਤਰੀ ਸਨ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ ਜਾਂ ਕਰ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ।
- 1867– ਕੈਨੇਡਾ ਇੱਕ ਆਜ਼ਾਦ ਹੋਇਆ।
- 1909– ਮਦਨ ਲਾਲ ਢੀਂਗਰਾ ਨੇ ਲੰਡਨ ਵਿੱਚ ਸਰ ਵਿਲੀਅਮ ਕਰਜ਼ਨ ਨੂੰ ਮਾਰਿਆ, ਗਣੇਸ਼ ਦਾਮੋਦਰ ਸਾਵਰਕਰ ਨੇ ਲੰਡਨ ਵਿੱਚ ਮਦਨ ਲਾਲ ਢੀਂਗਰਾ ਨੂੰ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ। ਢੀਂਗਰਾ ਨੇ ਇੰਡੀਆ ਆਫ਼ਿਸ ਦੇ ਸੀਨੀਅਰ ਅਫ਼ਸਰ ਸਰ ਵਿਲੀਅਮ ਕਰਜ਼ਨ ਵਾਹਿਲੀ ਨੂੰ ਪਹਿਲੀ ਜੁਲਾਈ, 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿਤਾ। ਇਸ ਐਕਸ਼ਨ ਦੀ ਨਿੰਦਾ ਕਰਨ ਵਾਲਿਆਂ ਵਿੱਚ ਸਰ ਆਗ਼ਾ ਖ਼ਾਨ, ਬਿਪਨ ਚੰਦਰ ਪਾਲ, ਗੋਪਾਲ ਕ੍ਰਿਸ਼ਨ ਗੋਖਲੇ, ਸਰਿੰਦਰਨਾਥ ਬੈਨਰਜੀ, ਐਨ. ਸੀ। ਕੇਲਕਰ ਵੀ ਸਨ।
- 1950– ਉੱਤਰੀ ਕੋਰੀਆ ਦੀਆਂ ਫ਼ੌਜਾਂ ਨੂੰ ਦੱਖਣੀ ਕੋਰੀਆ ਵਲ ਵਧਣ ਤੋਂ ਰੋਕਣ ਵਾਸਤੇ ਅਮਰੀਕਾ ਦੀਆਂ ਫ਼ੌਜਾਂ ਦੱਖਣੀ ਕੋਰੀਆ ਪੁਜੀਆਂ।
- 1961– ਇਰਾਕ ਵਲੋਂ ਕਬਜ਼ਾ ਕਰਨ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਬਰਤਾਨੀਆ ਨੇ ਆਪਣੀਆਂ ਫ਼ੌਜਾਂ ਕੁਵੈਤ ਵਿੱਚ ਭੇਜ ਦਿਤੀਆਂ।
- 1963– ਅਮਰੀਕਾ ਵਿੱਚ ਡਾਕ ਮਹਿਕਮੇ ਨੇ ‘ਪਿੰਨ ਕੋਡ ਸਿਸਟਮ’ ਸ਼ੁਰੂ ਕੀਤਾ।
- 1979– ਸੋਨੀ ਕੰਪਨੀ ਨੇ ਪਹਿਲਾ ‘ਵਾਕਮੈਨ’ ਮਾਰਕੀਟ ਵਿੱਚ ਲਿਆਂਦਾ।
- 1997 – ਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
ਜਨਮ[ਸੋਧੋ]
- 1938 – ਭਾਰਤੀ ਬੰਸਰੀ ਵਾਦਕ ਹਰੀ ਪ੍ਰਸਾਦ ਚੌਰਸੀਆ ਦਾ ਜਨਮ ਹੋਇਆ।
ਮੌਤ[ਸੋਧੋ]
- 1745– ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਨਾਲ 25 ਜੂਨ, 1745 ਦੇ ਦਿਨ ਲਾਹੀ ਗਈ ਸੀ ਤੇ ਉਹ ਪਹਿਲੀ ਜੁਲਾਈ ਦੇ ਦਿਨ ਸ਼ਹੀਦ ਹੋਇਆ ਸੀ।
- 1745– (ਮੱਸਾ ਰੰਘੜ ਨੂੰ ਸਜ਼ਾ ਦੇਣ ਵਾਲੇ) ਭਾਈ ਮਹਿਤਾਬ ਸਿੰਘ ਮੀਰਾਂਕੋਟ, ਜਿਸ ਨੂੰ ਜੂਨ 1745 ਦੇ ਆਖ਼ਰੀ ਦਿਨਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਵੀ ਸ਼ਹੀਦ ਕੀਤਾ ਗਿਆ ਸੀ।