ਸਮੱਗਰੀ 'ਤੇ ਜਾਓ

ਫ਼ਰਗਨਾ ਖੇਤਰ

ਗੁਣਕ: 40°26′N 71°21′E / 40.433°N 71.350°E / 40.433; 71.350
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰਗਨਾ ਖੇਤਰ
ਫ਼ਰਗਨਾ ਵਿਲੋਇਤੀ
ਖੇਤਰ
ਉਜ਼ਬੇਕਿਸਤਾਨ ਵਿੱਚ ਸਥਿਤੀ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 40°26′N 71°21′E / 40.433°N 71.350°E / 40.433; 71.350
ਦੇਸ਼ਉਜ਼ਬੇਕਿਸਤਾਨ
ਰਾਜਧਾਨੀਫ਼ਰਗਨਾ
ਸਰਕਾਰ
 • ਹੋਕਿਮਗਾਨੀਯੇਵ ਸ਼ੁਹਰਤ ਮਦਾਮੀਨੋਵਿਚ
ਖੇਤਰ
 • ਕੁੱਲ6,800 km2 (2,600 sq mi)
ਆਬਾਦੀ
 (2016-1-12)
 • ਕੁੱਲ35,16,700
 • ਘਣਤਾ520/km2 (1,300/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
 • ਗਰਮੀਆਂ (ਡੀਐਸਟੀ)ਯੂਟੀਸੀ+5 (ਮਾਪਿਆ ਨਹੀਂ ਗਿਆ)
ISO 3166 ਕੋਡUZ-FA
ਜ਼ਿਲ੍ਹੇ15
ਸ਼ਹਿਰ9
ਕਸਬੇ10
ਪਿੰਡ164

ਫ਼ਰਗਨਾ ਖੇਤਰ (ਉਜ਼ਬੇਕ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਦੱਖਣੀ ਹਿੱਸੇ ਵਿੱਚ ਅਤੇ ਦੇਸ਼ ਦੇ ਦੂਰ ਪੂਰਬੀ ਖੇਤਰ ਵਿੱਚ ਪੈਂਦਾ ਹੈ। ਇਸਦੀ ਹੱਦ ਨਮਾਗਾਨ ਅਤੇ ਅੰਦੀਜਾਨ ਖੇਤਰ ਦੇ ਨਾਲ-ਨਾਲ ਕਿਰਗਿਜ਼ਸਤਾਨ ਅਤੇ ਤਾਜਿਕਸਤਾਨ ਨਾਲ ਵੀ ਲੱਗਦੀ ਹੈ। ਇਸ ਖੇਤਰ ਦੀ ਰਾਜਧਾਨੀ ਫ਼ਰਗਨਾ ਸ਼ਹਿਰ ਹੈ ਅਤੇ ਇਸ ਤੋਂ ਇਲਾਵਾ ਇਸ ਖੇਤਰ ਵਿੱਚ ਇਤਿਹਾਸਕ ਕੋਕੰਦ ਸ਼ਹਿਰ ਵੀ ਸਥਿਤ ਹੈ। ਇਸਦਾ ਖੇਤਰਫਲ 6800 ਵਰਗ ਕਿ.ਮੀ. ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 2,597,000 ਹੈ ਜਿਸਦਾ 71% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ।[1]

ਜ਼ਿਲ੍ਹੇ

[ਸੋਧੋ]

ਫ਼ਰਗਨਾ ਖੇਤਰ 15 ਪ੍ਰਸ਼ਾਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਫ਼ਰਗਨਾ ਸ਼ਹਿਰ ਹੈ।

ਫ਼ਰਗਨਾ ਖੇਤਰ ਦੇ ਜ਼ਿਲ੍ਹੇ
ਜ਼ਿਲ੍ਹੇ ਦਾ ਨਾਮ ਰਾਜਧਾਨੀ
1 ਅਲਿਆਤਾਰਿਕ ਜ਼ਿਲ੍ਹਾ ਅਲਿਆਤਾਰਿਕ
2 ਬਗ਼ਦਾਦ ਜ਼ਿਲ੍ਹਾ ਬਗ਼ਦਾਦ
3 ਬੇਸ਼ਰੀਕ ਜ਼ਿਲ੍ਹਾ ਬੇਸ਼ਰੀਕ
4 ਬੁਵੈਦਾ ਜ਼ਿਲ੍ਹਾ ਇਬਰਤ
5 ਦੰਗਾਰਾ ਜ਼ਿਲ੍ਹਾ ਦੰਗਾਰਾ
6 ਫ਼ਰਗਨਾ ਜ਼ਿਲ੍ਹਾ ਵਾਦਿਲ
7 ਫ਼ੁਰਕਤ ਜ਼ਿਲ੍ਹਾ ਨਵਬਖੋਰ
8 ਕੋਸ਼ਤੇਪਾ ਜ਼ਿਲ੍ਹਾ ਲੰਗਰ
9 ਕੁਵਾ ਜ਼ਿਲ੍ਹਾ ਕੁਵਾ
10 ਰਿਸ਼ਤੋਨ ਜ਼ਿਲ੍ਹਾ ਰਿਸ਼ਤੋਨ
11 ਸੋਖ਼ ਜ਼ਿਲ੍ਹਾ ਰਵਨ
12 ਤਸ਼ਲਾਕ ਜ਼ਿਲ੍ਹਾ ਤਸ਼ਲਾਕ
13 ਉਚਕੂਪਰਿਕ ਜ਼ਿਲ੍ਹਾ ਉਚਕੂਪਰਿਕ
14 ਉਜ਼ਬੇਕਿਸਤਾਨ ਜ਼ਿਲ੍ਹਾ ਯੇਪਨ
15 ਯੋਜ਼ਯੋਵੋਨ ਜ਼ਿਲ੍ਹਾ ਯੋਜ਼ਯੋਵੋਨ

ਮੌਸਮ ਅਤੇ ਅਰਥਚਾਰਾ

[ਸੋਧੋ]

ਫ਼ਰਗਨਾ ਖੇਤਰ ਦਾ ਮੌਸਮ ਮਹਾਂਦੀਪੀ ਜਲਵਾਯੂ ਦੇ ਅਨੁਸਾਰ ਹੈ ਜਿਸ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਫ਼ਰਕ ਹੁੰਦਾ ਹੈ।

ਫ਼ਰਗਨਾ ਖੇਤਰ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀਬਾੜੀ ਉੱਤੇ ਟਿਕੀ ਹੋਈ ਹੈ, ਜਿਸ ਵਿੱਚ ਕਪਾਹ, ਰੇਸ਼ਮਕੀੜਾ ਪਾਲਣ, ਬਾਗਬਾਨੀ ਅਤੇ ਵਾਇਨ ਬਣਾਉਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਗੋਸ਼ਤ ਅਤੇ ਦੁੱਧ ਦੇ ਉਤਪਾਦਨ ਲਈ ਪਸ਼ੂਆਂ ਨੂੰ ਵੀ ਪਾਲਿਆ ਜਾਂਦਾ ਹੈ।

ਕੁਦਰਤੀ ਸਰੋਤਾਂ ਵਿੱਚ ਪੈਟਰੋਲੀਅਮ, ਚੀਕਣੀ ਮਿੱਟੀ ਅਤੇ ਨਿਰਮਾਣ ਕਰਨ ਵਾਲੀਆਂ ਵਸਤਾਂ ਸ਼ਾਮਿਲ ਹਨ।

ਉਦਯੋਗ ਮੁੱਖ ਤੌਰ 'ਤੇ ਤੇਲ ਰਿਫ਼ਾਇਨਰੀ, ਖਾਦ ਅਤੇ ਰਸਾਇਣ, ਕੱਪੜੇ ਅਤੇ ਰੇਸ਼ਮ ਦੀ ਬੁਣਾਈ, ਲਘੂ ਉਦਯੋਗ ਅਤੇ ਪੌਟਰੀ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਇਹ ਖੇਤਰ ਉਜ਼ਬੇਕ ਦਸਤਕਾਰੀ ਦਾ ਕੇਂਦਰ ਹੈ।

ਦੋਸਤ ਸ਼ਹਿਰ

[ਸੋਧੋ]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. The Republic of Uzbekistan: encyclopedic reference, Нурислам Тухлиев, Алла Кременцова, Ozbekiston milliy ensiklopediasi, 2007