ਸਮੱਗਰੀ 'ਤੇ ਜਾਓ

ਅਜਿੱਤ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਜਿੱਤ ਗਿੱਲ
Ajit Gill
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਬਲਾਕਕੋਟਕਪੂਰਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜੈਤੋ, ਕੋਟਕਪੂਰਾ

ਅਜਿੱਤ ਗਿੱਲ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1] ਇਸ ਦਾ ਰਕਬਾ 1000 ਹੈਕਟੇਅਰ ਦੇ ਕਰੀਬ ਹੈ।ਇਸ ਪਿੰਡ ਦੀ ਜਨ ਸੰਖਿਆ 2500 ਹੈ ।ਪਿੰਨ ਕੋਡ 151204 ਹੈ। ਇਹ ਕੋਟਕਪੂਰਾ-ਜੈਤੋ-ਬਰਨਾਲਾ-ਬਠਿੰਡਾ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਜੈਤੋ-ਮੁਕਤਸਰ ਰੋਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਹ ਪਿੰਡ ਜੈਤੋ ਹਲਕੇ ਅਧੀਨ ਹੈ।[2]

ਇਤਹਾਸ

[ਸੋਧੋ]

ਪਿੰਡ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਸਥਾਨ ਤੇ ਇਕ ਡਾਕੂ ਅਜੀਤ ਗਿੱਲ ਦਾ ਕਬਜਾ ਸੀ। ਡਾਕੂ ਉਸ ਸਮੇਂ ਇਸ ਸਥਾਨ ਤੇ ਇਕੱਲਾ ਰਹਿੰਦਾ ਸੀ ਅਤੇ ਉਹ ਇਸ ਸਥਾਨ ਤੇ ਕਿਸੇ ਨੂੰ ਆਉਣ ਅਤੇ ਰਹਿਣ ਨਹੀਂ ਦੇ ਰਿਹਾ ਸੀ।ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਯਾਤਰਾ ਸਮੇਂ ਇਸ ਸਥਾਨ ਤੇ ਪਹੁੰਚੇ ਤਾਂ ੳਸ ਸਮੇਂ ਡਾਕੂ ਨੇ ਉਨ੍ਹਾਂ ਦੀ ਸੇਵਾ ਕੀਤੀ ਸੀ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕਿਹਾ ਸੀ ਕਿ ਤੇਰਾ ਵੰਸ਼ ਨਹੀਂ ਹੈ। ਪਰ ਤੇਰਾ ਨਾਮ ਰਹਿ ਸਕਦਾ ਹੈ।ਜਿਸ ਤੋਂ ਬਾਅਦ ਸਭ ਤੋਂ ਪਹਿਲਾ ਵਿਅਕਤੀ ਸਿੱਧੂ ਬਰਾੜ ਗੋਤਰੀ ਧਿਆਨ ਸਿੰਘ ਆਇਆ ਸੀ ।ਜਿਸ ਨੇ ਪਿੰਡ ਦਾ ਮੁੱਢ ਬੰਨ੍ਹਿਆ ਸੀ

ਧਾਰਮਿਕ ਸਥਾਨ

[ਸੋਧੋ]

ਪਿੰਡ ਵਿੱਚ ਗੁਰੂਦਵਾਰਾ ਦਸਤਾਰ ਸਾਹਿਬ ਸਥਿਤ ਹੈ।ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ ਅਤੇ ਉਨ੍ਹਾਂਨੇ ਆਪਣੀ ਦਸਤਾਰ ਸਜਾਈ ਸੀ। ਏਥੇ ਇਕ ਮੰਜੀ ਸਾਹਿਬ ਮੌਜੂਦ ਹੈ। ਗੁਰੂਦੁਆਰੇ ਦੀ ਪਹਿਲੀ ਇਮਾਰਤ ਫਰੀਦਕੋਟ ਦੇ ਰਾਜੇ ਦੁਆਰਾ ਤਿਆਰ ਕਰਵਾਈ ਗਈ ਸੀ ਅਤੇ ਹੁਣ ਇਸ ਦੀ ਇਮਾਰਤ ਨੂੰ ਕਾਰ ਸੇਵਾ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਹਿੰਦੂ ਮੰਦਰਾਂ ਦੀਆਂ ਬਹੁਤ ਇਮਾਰਤਾਂ ਮੌਜੂਦ ਹਨ ਅਤੇ ਇਕ ਮਸਜਿਦ ਵੀ ਸਥਿਤ ਹੈ।

ਹਵਾਲੇ

[ਸੋਧੋ]
  1. http://pbplanning.gov.in/districts/Kot%20Kapura.pdf
  2. "ਅਜੀਤ ਗਿੱਲ · ਪੰਜਾਬ, ਭਾਰਤ". ਅਜੀਤ ਗਿੱਲ · ਪੰਜਾਬ, ਭਾਰਤ. Retrieved 2021-09-03.