ਬਰਗਾੜੀ
ਬਰਗਾੜੀ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਫ਼ਰੀਦਕੋਟ |
| ਬਲਾਕ | ਕੋਟਕਪੂਰਾ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਫ਼ਰੀਦਕੋਟ |
| ਜਿਲ੍ਹਾ | ਡਾਕਖਾਨਾ | ਆਬਾਦੀ | ਖੇਤਰ | ਨਜਦੀਕ | ਥਾਣਾ |
|---|---|---|---|---|---|
| ਫਰੀਦਕੋਟ | ਬਰਗਾੜੀ | 7,500 | 4500ਏਕੜ | ਬਠਿੰਡਾ ਕੋਟਕਪੂਰਾ ਰੋਡ | ਥਾਣਾ ਸਦਰ, ਬਠਿੰਡਾ ਰੋਡ, ਬਾਜਾਖਾਨਾ (8 ਕਿਲੋਮੀਟਰ) |
ਬਰਗਾੜੀ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤਹਿਸੀਲ ਜੈਤੋ ਦਾ ਇੱਕ ਪ੍ਸਿੱਧ ਪਿੰਡ ਹੈ।[1] ਇਹ ਬਠਿੰਡਾ-ਬਾਜਾਖਾਨਾ-ਫ਼ਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 14 ਕਿਲੋਮੀਟਰ ਦੂਰੀ ¹ਤੇ ਸਥਿਤ ਹੈ।ਬਰਗਾੜੀ ਦੇ ਨਾਲ ਮੋਗਾ ਜਿਲੵੇ ਦੀ ਹੱਦ ਲਗਦੀ ਹੈ। ਬਰਗਾੜੀ ਦੇ ਨਾਲ ਬਹਿਬਲ ਕਲਾਂ, ਬਹਿਬਲ ਖੁਰਦ, ਰਣ ਸਿੰਘ ਵਾਲਾ, ਝੱਖੜਵਾਲਾ, ਗੋਂਦਾਰਾ, ਬੁਰਜ ਜਵਾਹਰ ਸਿੰਘ ਵਾਲਾ,ਸਾਹੋਕੇ, ਬੁਰਜ ਹਰੀਕੇ ਦੀ ਹੱਦ ਲਗਦੀ ਹੈ। ਪਿੰਡ ਦੀ ਅਬਾਦੀ ਲਗਪਗ 10000 ਦੇ ਕਰੀਬ ਹੈ ਤੇ ਵਾਹੀਯੋਗ ਰਕਬਾ 4500 ਏਕੜ ਹੈ। ਇਸ ਪਿੰਡ ਦੀ ਵੋਟ ਤਕਰੀਬਨ 7500 ਹੈ। ਪਿੰਡ ਵਿੱਚ ਸਹਿ-ਸਿੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਸਰਕਾਰੀ ਪ੍ਰਾਇਮਰੀ ਸਕੂਲ ਹਨ। [2]

ਵਿਸ਼ੇਸ਼ ਵਿਅਕਤੀ
[ਸੋਧੋ]- ਕ੍ਰਿਸ਼ਨ ਬਰਗਾੜੀ ਤਰਕਸ਼ੀਲ ਲਹਿਰ ਦੇ ਮੌਢੀ ਤੇ ਪਹਿਲੇ ਸਰੀਰ ਦਾਨੀ।
- ਖੁਸ਼ਵੰਤ ਬਰਗਾੜੀ ਲੇਖਕ ਪੀਪਲ ਫੋਰਮ ਲਿਟਰੇਰੀ ਦਾ ਮੌਢੀ।
- ਪੀ.ਪੀ.ਐੱਸ.ਸੀ ਦੇ ਸਾਬਕਾ ਚੇਅਰਮੈਨ ਸ. ਜਤਿੰਦਰ ਸਿੰਘ ਔਲਖ (ਡੀ.ਆਈ.ਜੀ) ਉਹਨਾਂ ਨੇ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਕਾਰਜਕਾਲ ਦੌਰਾਨ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਵੱਡੇ ਸੁਧਾਰ ਕੀਤੇ ਹਨ।
- ਵਿਜੈ ਕੁਮਾਰ ਪ੍ਰਿਸੀਪਲ
ਇਤਿਹਾਸਕ ਵੇਰਵਾ
[ਸੋਧੋ]ਪਿੰਡ ਦੇ ਨਾਮ ਦਾ ਪਿਛੋਕੜ ਮੰਨਿਆ ਜਾਂਦਾ ਹੈ ਕਿ ਬਰਗਾੜੀ ਦਾ ਨਾਮ ਪਹਿਲਾਂ 'ਵਣਗਾੜੀ' ਜਾਂ 'ਬਾਰਾਂਗਾੜੀ' ਹੁੰਦਾ ਸੀ, ਜੋ ਸਮੇਂ ਦੇ ਨਾਲ ਬਦਲ ਕੇ ਬਰਗਾੜੀ ਬਣ ਗਿਆ। ਹੋਂਦ ਵਿੱਚ ਆਉਣਾ ਬਰਗਾੜੀ ਇੱਕ ਬਹੁਤ ਹੀ ਪੁਰਾਣਾ ਪਿੰਡ ਹੈ, ਪਰ ਇਸਦੇ ਨਿਸ਼ਚਿਤ ਸਥਾਪਨਾ ਸਾਲ ਦਾ ਕੋਈ ਰਿਕਾਰਡ ਨਹੀਂ ਹੈ। ਇਤਿਹਾਸਕ ਮਹੱਤਵ ਇਹ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵਾ ਦੌਰੇ ਨਾਲ ਸਬੰਧਤ ਹੈ। ਗੁਰਦੁਆਰਾ ਸਾਹਿਬ ਇੱਥੋਂ ਦੇ ਗੁਰਦੁਆਰਾ ਸਾਹਿਬ (ਭੌਰ ਸਾਹਿਬ) ਵਿੱਚ ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਇੱਕ ਇਤਿਹਾਸਕ ਸਰੋਵਰ ਹੈ। 1996 ਵਿੱਚ ਇੱਥੇ ਨਵੀਂ ਇਮਾਰਤ ਬਣਾਈ ਗਈ।
ਹਵਾਲੇ
[ਸੋਧੋ]- ↑ http://pbplanning.gov.in/districts/Kot%20Kapura.pdf
- ↑ "PPSC ਚੇਅਰਮੈਨ ਜਤਿੰਦਰ ਸਿੰਘ ਔਲਖ ਹੋਏ ਸੇਵਾਮੁਕਤ, ਕਾਰਜਕਾਲ ਦੌਰਾਨ ਕੀਤੇ ਵੱਡੇ ਸੁਧਾਰ - PPSC Chairman Jatinder Singh Aulakh retires major reforms made during tenure". Punjabi Jagran. 2025-01-04. Retrieved 2026-04-20.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |