ਡੋਡ
ਡੋਡ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਕੋਟਕਪੂਰਾ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਫ਼ਰੀਦਕੋਟ |
ਪਿੰਡ ਡੋਡ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ। ਇਹ ਪਿੰਡ ਬਾਜਾਖਾਨਾ ਤੋਂ ਬਰਨਾਲਾ ਰੋਡ ਤੇ ਬਾਜਾਖਾਨਾ ਤੋਂ ਚਾਰ ਕੁ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ।[1] ਪਿੰਡ ਦੇ ਦੱਖਣ ਵਾਲੇ ਪਾਸੇ ਜ਼ਿਲ੍ਹਾ ਮੋਗਾ ਦਾ ਪਿੰਡ ਵਾਂਦਰ ਹੈ। ਇਸ ਲਈ ਇਸ ਨੂੰ ਵਾਂਦਰ ਡੋਡ ਕਹਿ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਹ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਡਾਕਖਾਨਾ ਡੋਡ ਦਾ ਹੀ ਲਗਦਾ ਹੈ। ਇਸ ਦੀ ਆਬਾਦੀ ਤਕਰੀਬਨ ਪੰਜ ਹਜ਼ਾਰ ਹੈ। ਡੋਡ ਪਿੰਡ ਬਾਜਾਖਾਨਾ ਤੋਂ ਬਰਨਾਲਾ ਰੋਡ ਤੇ ਹੈ। ਪਿੰਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋੜਾ ਸਾਹਿਬ ਵੀ ਸ਼ਰਧਾਲੂ ਦੇ ਘਰ ਹਨ.[2] ਹੁਣ ਅਧਿਕਾਰਤ ਪੰਚ ਕੁਲਵੀਰ ਕੌਰ ਪਤਨੀ ਕੁਲਦੀਪ ਸਿੰਘ ਗਿੱਲ ਹਨ।
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|---|
ਫਰੀਦਕੋਟ | ਡੋਡ | 151205 | 5,500 | 985 ਹੈਕਟੇਅਰ | ਬਾਜਾਖਾਨਾ ਬਰਨਾਲਾ ਰੋਡ | ਥਾਣਾ ਸਦਰ, ਬਠਿੰਡਾ ਰੋਡ, ਬਾਜਾਖਾਨਾ (4 ਕਿਲੋਮੀਟਰ) |


Neeru bajwa actress belonged dod village.
ਪਿੰਡ ਵਿੱਚ[ਸੋਧੋ]
- ਸਰਕਾਰੀ ਪ੍ਰਾਇਮਰੀ ਸਕੂਲ (ਮੇਨ)
- ਸਰਕਾਰੀ ਪ੍ਰਾਇਮਰੀ ਸਕੂਲ (ਬੁਧੀਗਰ ਬਸਤੀ)
- ਸਰਕਾਰੀ ਹਾਈ ਸਕੂਲ (ਰਮਸਾ)
- ਸਹਿਕਾਰੀ ਸੋਸਾਇਟੀ
- ਪੰਜਾਬ ਐਂਡ ਸਿੰਧ ਬੈਂਕ ਸਮੇਤ ਏ. ਟੀ. ਐਮ.
ਧਾਰਮਿਕ ਸਥਾਨ[ਸੋਧੋ]
ਗੁਰੂਦੁਆਰਾ ਹਰਸਰ ਸਾਹਿਬ[ਸੋਧੋ]
ਗੁਰੂਦੁਆਰਾ ਹਰਸਰ ਸਾਹਿਬ ਪਿੰਡ ਦੇ ਵਿਚਕਾਰ ਸਥਿਤ ਹੈ।
ਗੁਰੂਦੁਆਰਾ ਧੌਲਸਰ ਸਾਹਿਬ[ਸੋਧੋ]
ਗੁਰੂਦੁਆਰਾ ਧੌਲਸਰ ਸਾਹਿਬ ਬਾਜਾਖਾਨਾ - ਬਰਨਾਲਾ ਰੋਡ ਉਤੇ ਸਥਿਤ ਹੈ।
ਡੇਰਾ ਬਾਬਾ ਲਾਹੀਆ ਜੀ[ਸੋਧੋ]
ਡੇਰਾ ਬਾਬਾ ਲਾਹੀਆ ਜੀ ਪਿੰਡ ਦੇ ਇੱਕ ਪਾਸੇ ਮਲੂਕਾ ਰੋਡ ਉਤੇ ਸਥਿਤ ਹੈ। ਸਾਰਾ ਪਿੰਡ ਇਸ ਡੇਰੇ ਵਿੱਚ ਬਹੁਤ ਸ਼ਰਧਾ ਨਾਲ ਆਉਂਦਾ ਹੈ। ਇਸ ਡੇਰੇ ਵਿੱਚ ਹੀ ਵਿਸਾਖੀ,ਲੋਹੜੀ ਮਾਘੀ ਆਦਿ ਤਿਉਹਾਰ ਪਿੰਡ ਵਲੋਂ ਸਾਂਝੇ ਤੌਰ ਤੇ ਮਨਾਏ ਜਾਂਦੇ ਹਨ।
ਕਲੱਬ[ਸੋਧੋ]
ਡੋਡ ਪਿੰਡ ਦੇ ਨੌਜਵਾਨਾਂ ਨੇ ਮਿਲ ਕਿ ਫੁੱਟਬਾਲ ਕਲੱਬ ਡੋਡ FC DODਬਣਾਇਆ ਹੋਇਆ ਹੈ।[3] ਇਸ ਕਲੱਬ ਦੇ ਬੈਨਰ ਹੇਠ ਪਿੰਡ ਦੇ ਫੁੱਟਬਾਲ ਖਿਡਾਰੀ ਵੱਖਰੇ-ਵੱਖਰੇ ਟੂਰਨਾਮੈਂਟ ਖੇਡਦੇ ਹਨ। ਇਹਨਾਂ ਉਦਮੀਂ ਨੌਜਵਾਨਾਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਫੁੱਟਬਾਲ ਦਾ ਸ਼ਾਨਦਾਰ ਗਰਾਉਂਡ ਤਿਆਰ ਕੀਤਾ ਹੋਇਆ ਹੈ, ਜਿਸ ਦੀ ਦੇਖ-ਰੇਖ ਫੁੱਟਬਾਲ ਕਲੱਬ ਡੋਡ ਦੇ ਸਮੂਹ ਮੈਂਬਰ ਕਰਦੇ ਹਨ।
ਫੁੱਟਬਾਲ ਕਲੱਬ ਡੋਡ (FC DOD) ਦੀ ਫੋਟੋ ਗੈਲਰੀ[ਸੋਧੋ]
-
ਫੁੱਟਬਾਲ ਕਲੱਬ ਡੋਡ ਦੇ ਕੁਝ ਖਿਡਾਰੀ
-
ਫੁੱਟਬਾਲ ਟੂਰਨਾਮੈਂਟ ਵਿਚ ਖੇਡਦੇ ਖਿਡਾਰੀ
-
ਫੁੱਟਬਾਲ ਕਲੱਬ ਡੋਡ ਦਾ ਖਿਡਾਰੀ ਪ੍ਰਿੰਸ ਬਰਾੜ
-
ਫੁੱਟਬਾਲ ਟੂਰਨਾਮੈਂਟ ਦਾ ਬੈਨਰ
-
ਫੁੱਟਬਾਲ ਕਲੱਬ ਡੋਡ ਦੇ ਕੁਝ ਖਿਡਾਰੀ
-
ਫੁੱਟਬਾਲ ਕਲੱਬ ਡੋਡ ਦਾ ਲੋਗੋ
-
ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਤਸਵੀਰ
ਇਸ ਕਲੱਬ ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।
ਯੂਥ ਕਲੱਬ ਡੋਡ[ਸੋਧੋ]
ਯੂਥ ਕਲੱਬ ਡੋਡ ਦੀ ਅਗਵਾਈ ਹੇਠ ਪਿੰਡ ਵਿਚ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ।ਯੂਥ ਕਲੱਬ ਸਮਾਜ ਸੇਵਾ ਦੇ ਕੰਮਾ ਵਿਚ ਵਧ-ਚੜ ਕਿ ਹਿੱਸਾ ਲੈਂਦਾ ਹੈ।
ਸੁਖਮਨੀ ਨੇਤਰਦਾਨ ਕਲੱਬ ਡੋਡ[ਸੋਧੋ]
ਸਕੂਲ ਭਲਾਈ ਟਰੱਸਟ[ਸੋਧੋ]
ਪਹੁੰਚ[ਸੋਧੋ]
ਸੜਕੀ ਮਾਰਗ ਰਾਹੀਂ[ਸੋਧੋ]
ਪਿੰਡ ਡੋਡ ਬਾਜਾਖਾਨਾ ਬੱਸ ਸਟੈਂਡ ਤੋਂ 4 ਕਿਲੋਮੀਟਰ ਅਤੇ ਭਗਤਾ ਭਾਈਕਾ ਤੋਂ 8 ਕਿਲੋਮੀਟਰ ਦੂਰੀ 'ਤੇ ਹੈ। ਡੋਡ ਪਹੁੰਚਣ ਲਈ ਬਾਜਾਖਾਨਾ ਤੋਂ ਅਖੀਰਲੀ ਬੱਸ ਸ਼ਾਮ 7 ਵਜੇ ਅਤੇ ਭਗਤਾ ਭਾਈਕਾ ਤੋਂ ਅਖੀਰਲੀ ਬੱਸ ਰਾਤ 9 ਵਜੇ ਚਲਦੀ ਹੈ। ਡੋਡ ਤੋਂ ਬਠਿੰਡਾ ਦੀ ਦੂਰੀ 36.6 ਕਿਲੋਮੀਟਰ ਹੈ[4] ਅਤੇ ਡੋਡ ਤੋਂ ਫਰੀਦਕੋਟ ਦੀ ਦੂਰੀ 38.9 ਕਿਲੋਮੀਟਰ ਹੈ।[5]
ਹਵਾਲੇ[ਸੋਧੋ]
- ↑ http://pbplanning.gov.in/districts/Kot%20Kapura.pdf
- ↑ ਸਮਾਜ ਸੇਵੀਆਂ ਦਾ ਪਿੰਡ ਹੈ ਡੋਡ, ਪੰਜਾਬੀ ਟ੍ਰਿਬਿਊਨ
- ↑ "ਫੁੱਟਬਾਲ ਕਲੱਬ ਡੋਡ ਦੀ ਫੇਸਬੁੱਕ ਆਈ.ਡੀ". Facebook. 24 December 2017.
- ↑ ਗੂਗਲ (28 December 2017). "ਡੋਡ" (Map). Google Maps. ਗੂਗਲ.
{{cite map}}
:|access-date=
requires|url=
(help); Unknown parameter|mapurl=
ignored (help) - ↑ "ਡੋਡ ਤੋਂ ਫਰੀਦਕੋਟ". Retrieved 28 December 2017.