ਸਮੱਗਰੀ 'ਤੇ ਜਾਓ

ਅੰਗਰੇਨ, ਉਜ਼ਬੇਕਿਸਤਾਨ

ਗੁਣਕ: 41°1′0″N 70°8′37″E / 41.01667°N 70.14361°E / 41.01667; 70.14361
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅੰਗਰਨ, ਉਜ਼ਬੇਕਿਸਤਾਨ ਤੋਂ ਮੋੜਿਆ ਗਿਆ)
ਅੰਗਰੇਨ
Angren/Ангрен
ਸ਼ਹਿਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਉਜ਼ਬੇਕਿਸਤਾਨ" does not exist.
ਗੁਣਕ: 41°1′0″N 70°8′37″E / 41.01667°N 70.14361°E / 41.01667; 70.14361
ਦੇਸ਼ ਉਜ਼ਬੇਕਿਸਤਾਨ
ਖੇਤਰਤਾਸ਼ਕੰਤ ਖੇਤਰ
ਸਥਾਪਨਾ1941
ਸ਼ਹਿਰ ਦਾ ਦਰਜਾ1946
ਉੱਚਾਈ
961 m (3,153 ft)
ਆਬਾਦੀ
 (2005)
 • ਕੁੱਲ1,26,962
ਸਮਾਂ ਖੇਤਰਯੂਟੀਸੀ+5 (UZT)
 • ਗਰਮੀਆਂ (ਡੀਐਸਟੀ)ਯੂਟੀਸੀ+5 (ਮਾਪਿਆ ਨਹੀਂ ਗਿਆ)
ਡਾਕ ਕੋਡ
110200[1]
ਏਰੀਆ ਕੋਡ+998 7066[1]

ਅੰਗਰੇਨ (ਉਜ਼ਬੇਕ: Angren/Ангрен; ਰੂਸੀ: Ангрен; ਤਾਜਿਕ: [Ангрен] Error: {{Lang}}: text has italic markup (help)) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਹ ਸ਼ਹਿਰ ਅੰਗਰੇਨ ਨਦੀ ਦੇ ਕੰਢੇ ਤਾਸ਼ਕੰਤ ਤੋਂ 70 ਕਿ.ਮੀ. ਦੂਰੀ ਤੇ ਸਥਿਤ ਹੈ। ਅੰਗਰੇਨ ਸ਼ਹਿਰ 1946 ਵਿੱਚ ਜਿਗਾਰੀਸਤਾਨ, ਜਰਤੇਪਾ, ਤੇਸ਼ਿਕਤੋਸ਼ ਅਤੇ ਕੋਏਜ਼ੋਨਾ ਪਿੰਡਾਂ ਦੇ ਵਾਸੀਆਂ ਦੁਆਰਾ ਬਣਾਇਆ ਗਿਆ ਸੀ, ਜਿਹੜੇ ਕਿ ਦੂਜੀ ਸੰਸਾਰ ਜੰਗ ਦੇ ਸਮੇਂ ਅੰਗਰੇਨ ਕੋਲ ਭੰਡਾਰ ਦੇ ਕਾਰਨ ਉੱਭਰੇ ਸਨ।

ਸੋਵੀਅਤ ਸਮਿਆਂ ਵਿੱਚ ਅੰਗਰੇਨ ਵਿੱਚ ਬਹੁਤ ਵੱਡੀਆਂ ਕੋਲੇ ਦੇ ਖਦਾਨਾਂ ਅਤੇ ਫ਼ੈਕਟਰੀਆਂ ਸਨ। ਸੋਵੀਅਤ ਯੂਨੀਅਨ ਦੇ ਅੰਤ ਪਿੱਛੋਂ, ਇਹਨਾਂ ਵਿੱਚੋ ਬਹੁਤੀਆਂ ਫ਼ੈਕਟਰੀਆਂ ਨੂੰ ਛੱਡ ਦਿੱਤਾ ਗਿਆ। ਪੇਸ਼ੇਵਰਾਂ ਅਤੇ ਮਸ਼ੀਨਾਂ ਦੀ ਕਮੀ, ਮਾੜਾ ਪ੍ਰਬੰਧਨ ਅਤੇ ਆਰਥਿਕਤਾ ਨੂੰ ਢਾਹ ਲੱਗਣ ਦੇ ਕਾਰਨ ਇਹ ਸਭ ਹੋਇਆ। ਅੰਗਰੇਨ ਉਸ ਸਮੇਂ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਸੀ, ਪਰ ਹੁਣ ਇਸਦੀ ਦਿੱਖ ਤੋਂ ਇਹ ਇੱਕ ਛੱਡਿਆ ਹੋਇਆ ਸ਼ਹਿਰ ਲੱਗਦਾ ਹੈ ਅਤੇ ਇਸਨੂੰ ਇੱਕ ਭੂਤੀਆ ਸ਼ਹਿਰ ਵੀ ਕਿਹਾ ਜਾਂਦਾ ਹੈ।

ਅਜੇ ਤੱਕ ਵੀ ਅੰਗਰੇਨ ਦੀ ਕੁਝ ਉਦਯੋਗਿਕ ਮਹੱਤਤਾ ਬਚੀ ਹੋਈ ਹੈ। ਇਸ ਸ਼ਹਿਰ ਵਿੱਚ ਅਜੇ ਵੀ ਕੋਲੇ ਦੀ ਖਾਣਕਾਰੀ ਹੁੰਦੀ ਹੈ। ਇਸ ਸ਼ਹਿਰ ਵਿੱਚ ਇੱਕ ਉਸਾਰੀ ਸਮੱਗਰੀ ਦਾ ਉਦਯੋਗ, ਇੱਕ ਰਬੜ ਪ੍ਰੋਸੈਸਿੰਗ ਪਲਾਂਟ ਅਤੇ ਇੱਕ ਪਾਵਰ ਸਟੇਸ਼ਨ ਵੀ ਹੈ।

ਇਤਿਹਾਸ

[ਸੋਧੋ]

ਇਸ ਸ਼ਹਿਰ ਦਾ ਆਧੁਨਿਕ ਨਾਂ ਫ਼ਾਰਸੀ ਦੇ ਸ਼ਬਦ ਓਹਨਗਰੋਂ ਜਿਸਦਾ ਮਤਲਬ ਲੁਹਾਰ ਹੈ, ਦਾ ਰੂਸੀਕਰਨ ਹੈ।[2] 1936 ਵਿੱਚ, ਅੰਗਰੇਨ ਵਾਦੀ ਵਿੱਚ ਪਹਿਲੇ ਭੂ-ਵਿਗਿਆਨਕ ਵਿਸ਼ਲੇਸ਼ਣ ਕੀਤੇ ਗਏ। 1940 ਵਿੱਚ, ਇਸ ਖੇਤਰ ਵਿੱਚ ਪਹਿਲੀ ਕੋਲੇ ਦੀ ਖਾਣ ਬਣਾਈ ਗਈ ਅਤੇ 1942 ਵਿੱਚ ਇਹ ਕੰਮ ਕਰਨ ਲੱਗੀ। 1941 ਵਿੱਚ, ਅੰਗਰੇਨ ਅਤੇ ਤਾਸ਼ਕੰਤ ਨੂੰ ਇੱਕ ਰੇਲਵੇ ਲਾਇਨ ਨਾਲ ਜੋੜਿਆ ਗਿਆ ਸੀ।

ਦੂਜੀ ਸੰਸਾਰ ਜੰਗ ਦੇ ਸਮੇਂ, ਕਈ ਪਿੰਡਾਂ ਦੇ ਲੋਕਾਂ ਨੇ ਇੱਕ ਸ਼ਹਿਰ ਬਣਾਉਣ ਦੀ ਮੰਗ ਕੀਤੀ। 13 ਜੂਨ, 1946 ਨੂੰ ਸੋਵੀਅਤ ਉਜ਼ਬੇਕ ਸਰਕਾਰ ਇਹਨਾਂ ਪਿੰਡਾਂ ਤੋਂ ਇੱਕ ਸ਼ਹਿਰ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ।[3] ਬਾਅਦ ਵਿੱਚ ਪਤਾ ਲੱਗਾ ਕਿ ਸ਼ਹਿਰ ਦਾ ਕਾਫ਼ੀ ਹਿੱਸਾ ਕੋਲੇ ਦੇ ਭੰਡਾਰਾਂ ਉੱਪਰ ਬਣ ਗਿਆ ਹੈ।[2] ਜਿਸ ਕਰਕੇ 1956 ਵਿੱਚ ਅੰਗਰੇਨ ਨੂੰ ਮੂਲ ਜਗ੍ਹਾ ਤੋਂ 7-8 ਕਿ.ਮੀ. ਦੂਰ ਦੱਖਣ-ਪੱਛਮ ਵੱਲ ਬਣਾਉਣਾ ਸ਼ੁਰੂ ਕੀਤਾ ਗਿਆ।

ਭੂਗੋਲ

[ਸੋਧੋ]

ਅੰਗਰੇਨ ਸ਼ਹਿਰ ਅੰਗਰੇਨ ਨਦੀ ਦੇ ਕੰਢੇ ਸਥਿਤ ਹੈ ਅਤੇ ਇਹ ਤਾਸ਼ਕੰਤ ਤੋਂ 70 ਕਿ. ਮੀ. ਪੂਰਬ ਵਿੱਚ ਹੈ। ਅੰਗਰੇਨ ਦੇ ਉੱਤਰ-ਪੱਛਮ ਵਿੱਚ ਚਤਕਲ ਲੜੀ ਹੈ। ਸ਼ਹਿਰ ਦੇ ਦੱਖਣ ਅਤੇ ਦੱਖਣ-ਪੱਛਮ ਵਿੱਚ ਕੁਰਮਾ ਲੜੀ ਹੈ। ਅੰਗਰੇਨ ਨੂੰ ਘੇਰਣ ਵਾਲੇ ਪਰਬਤਾਂ ਦੀ ਉਚਾਈ ਸਮੁੰਦਰ ਤਲ ਤੋਂ 2500 ਤੋਂ 3500 ਮੀਟਰ ਹੈ।[4]

ਮੌਸਮ

[ਸੋਧੋ]

ਅੰਗਰੇਨ ਵਿੱਚ ਮਹਾਂਦੀਪੀ ਜਲਵਾਯੂ ਹੈ ਜਿਸ ਵਿੱਚ ਸਰਦੀਆਂ ਬਹੁਤ ਠੰਡੀਆਂ ਅਤੇ ਗਰਮੀਆਂ ਬਹੁਤ ਗਰਮ ਹੁੰਦੀਆਂ ਹਨ।[4] ਜੁਲਾਈ ਦਾ ਔਸਤਨ ਤਾਪਮਾਨ 27 °C (81 °F) ਅਤੇ ਜਨਵਰੀ ਦਾ ਔਸਤਨ ਤਾਪਮਾਨ −2 °C (28 °F) ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C 2 4 9 16 21 27 30 30 25 18 11 4 16.4
ਔਸਤਨ ਹੇਠਲਾ ਤਾਪਮਾਨ °C −7 −6 −1 5 8 12 14 14 9 4 0 −4 4
ਬਰਸਾਤ mm 53.5 68.1 57 61.5 50.9 25.8 21.8 7.3 9.3 36.8 60.4 72 524.4
ਔਸਤਨ ਉੱਚ ਤਾਪਮਾਨ °F 36 39 48 61 70 81 86 86 77 64 52 39 61.6
ਔਸਤਨ ਹੇਠਲਾ ਤਾਪਮਾਨ °F 19 21 30 41 46 54 57 57 48 39 32 25 39.1
ਵਾਸ਼ਪ-ਕਣ ਇੰਚ 2.106 2.681 2.24 2.421 2.004 1.016 0.858 0.287 0.366 1.449 2.378 2.83 20.636
Source: [5]

ਜਨਸੰਖਿਆ

[ਸੋਧੋ]

ਸੋਵੀਅਤ ਯੂਨੀਅਨ ਦੇ ਪਤਨ ਤੋਂ ਪਹਿਲਾਂ, ਅੰਗਰੇਨ ਵਿੱਚ ਕਾਫ਼ੀ ਰੂਸੀ ਅਬਾਦੀ ਸੀ। ਇਸ ਸ਼ਹਿਰ ਦੀ ਅਬਾਦੀ 1990 ਵਿੱਚ ਘਟਣੀ ਸ਼ੁਰੂ ਹੋ ਗਈ, ਜਿਸਦਾ ਕਾਰਨ ਗਰੀਬੀ, ਬੇਰੁਜ਼ਗ਼ਾਰੀ ਅਤੇ ਪਰਵਾਸ ਸੀ। 2005 ਵਿੱਚ ਅੰਗਰੇਨ ਦੀ ਅਬਾਦੀ 130,000 ਸੀ।[6] ਉਜ਼ਬੇਕ, ਤਾਜਿਕ ਅਤੇ ਰੂਸੀ ਇਸ ਸ਼ਹਿਰ ਵਿੱਚ ਸਭ ਤੋਂ ਵੱਡੇ ਨਸਲੀ ਸਮੂਹ ਹਨ।

ਸਿੱਖਿਆ

[ਸੋਧੋ]

ਅੰਗਰੇਨ ਦਾ ਪੈਡਾਗੌਗੀਕਲ ਇੰਸਟੀਟਿਊਟ ਸਭ ਤੋਂ ਵੱਡਾ ਸਿੱਖਿਅਕ ਅਦਾਰਾ ਹੈ। ਇਸ ਸ਼ਹਿਰ ਵਿੱਚ ਤਕਨੀਕੀ ਅਤੇ ਮੈਡੀਕਲ ਯੂਨੀਵਰਸਿਟੀਆਂ ਵੀ ਹਨ। ਇਸ ਤੋਂ ਇਲਾਵਾ ਕੁਝ ਅਕਾਦਮਿਕ ਸੰਸਥਾਵਾਂ, ਤਿੰਨ ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਹੈ।[2]

ਹਵਾਲੇ

[ਸੋਧੋ]
  1. 1.0 1.1 "Angren". SPR (in Russian). Archived from the original on 12 ਅਪ੍ਰੈਲ 2014. Retrieved 7 May 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help)CS1 maint: unrecognized language (link)
  2. 2.0 2.1 2.2 "Angren" (in Uzbek). Oʻzbekiston milliy ensiklopediyasi. Toshkent: Oʻzbekiston milliy ensiklopediyasi. 2000–2005. 
  3. "Angren". Encyclopædia Britannica. Retrieved 7 May 2014.
  4. 4.0 4.1 Moʻminov, Ibrohim, ed. (1971). "Angren" (in Uzbek). Oʻzbek sovet ensiklopediyasi. 1. Toshkent. pp. 355–356. 
  5. "Average high/low temperature for Angren, Uzbekistan". World Weather Online. Retrieved 22 January 2015.
  6. "Angren City" (in Russian). Goroda.uz. Archived from the original on 20 ਜਨਵਰੀ 2015. Retrieved 20 January 2015. {{cite web}}: Unknown parameter |dead-url= ignored (|url-status= suggested) (help)CS1 maint: unrecognized language (link)