ਸਮੱਗਰੀ 'ਤੇ ਜਾਓ

ਸ਼ਾਹਰੀਸਬਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਹਰੀਸਬਜ਼
UNESCO World Heritage Site
ਕੋਕ ਗੁੰਬਜ਼ ਮਸਜਿਦ
Criteriaਸੱਭਿਆਚਾਰਕ: ii, iv
Reference885
Inscription1999 (24ਵਾਂ Session)
Extensions2000
ਸ਼ਾਖ਼ਰੀਸਿਆਬਜ਼ ਸੁਜ਼ਾਨੀ, 19ਵੀਂ ਦੇ ਪਹਿਲੇ ਅੱਧ ਵਿੱਚ। ਸੁਜ਼ਾਨੀ ਨੇ ਉਜ਼ਬੇਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਸੁਜ਼ਾਨੀ ਕੱਪੜਾ ਜਿਸ ਵਿੱਚ ਆਪਣੀ ਖ਼ਾਸ ਤਰ੍ਹਾਂ ਦੀ ਖਿੱਚ ਹੈ ਅਤੇ ਹਲਕੇ ਅਤੇ ਚਮਕੀਲੇ ਦੋਵਾਂ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸਨੂੰ 2015 ਵਿੱਚ 39000 ਯੂਰੋ ਵਿੱਚ ਵੇਚਿਆ ਗਿਆ ਸੀ।

ਸ਼ਾਖ਼ਰੀਸਬਜ਼ (ਉਜ਼ਬੇਕ: Шаҳрисабз [Shahrisabz] Error: {{Lang}}: text has italic markup (help); ਤਾਜਿਕ: [Шаҳрисабз] Error: {{Lang}}: text has italic markup (help); Persian: شهر سبز shahr-e sabz (city of green / verdant city); ਰੂਸੀ: Шахрисабз) ਦੱਖਣੀ ਉਜ਼ਬੇਕਿਸਤਾਨ ਦੇ ਕਸ਼ਕਾਦਾਰਿਓ ਖੇਤਰ ਦਾ ਇੱਕ ਸ਼ਹਿਰ ਹੈ। ਇਹ ਸਮਰਕੰਦ ਤੋਂ ਲਗਭਗ 80 ਕਿ.ਮੀ. ਦੱਖਣ ਵਿੱਚ ਹੈ ਅਤੇ ਇਸਦੀ ਅਬਾਦੀ 2014 ਵਿੱਚ 100,300 ਸੀ।[1] ਇਸ ਸ਼ਹਿਰ ਦੀ ਸਮੁੰਦਰ ਤਲ ਤੋਂ ਉਚਾਈ 622 ਮੀਟਰ ਅਤੇ ਕਿਸੇ ਵੇਲੇ ਇਹ ਮੱਧ ਏਸ਼ੀਆ ਦਾ ਇੱਕ ਮਹੱਤਵਪੂਰਨ ਸ਼ਹਿਰ ਸੀ। ਇਹ ਸ਼ਹਿਰ ਮੁੱਖ ਤੌਰ ਤੇ ਮੰਗੋਲ ਸ਼ਾਸਕ ਤੈਮੂਰ ਦੇ ਜਨਮ-ਸਥਾਨ ਕਰਕੇ ਮਸ਼ਹੂਰ ਹੈ।

ਇਤਿਹਾਸ

[ਸੋਧੋ]

ਪਹਿਲਾਂ ਇਸ ਸ਼ਹਿਰ ਨੂੰ ਕੇਸ਼ ਜਾਂ ਕਿਸ਼ ਕਿਹਾ ਜਾਂਦਾ ਸੀ, ਜਿਸਦਾ ਮਤਲਬ ਦਿਲ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਸ਼ਾਹਰੀਸਬਜ਼ ਮੱਧ ਏਸ਼ੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸਨੂੰ 2700 ਸਾਲ ਤੋਂ ਵੀ ਪਹਿਲਾਂ ਲੱਭਿਆ ਗਿਆ ਸੀ। ਸਰਕਾਰੀ ਤੌਰ ਤੇ ਹੁਣ ਇਸਦਾ ਨਾਂ ਸ਼ਾਹਰੀਸਬਜ਼ ਰੱਖ ਦਿੱਤਾ ਗਿਆ ਹੈ।

6ਵੀਂ ਸਦੀ ਈ.ਪੂ. ਤੋਂ 4ਵੀਂ ਸਦੀ ਈ.ਪੂ. ਤੱਕ ਇਹ ਹਖ਼ਾਮਨੀ ਸਾਮਰਾਜ ਦਾ ਹਿੱਸਾ ਸੀ।

ਸਿਕੰਦਰ ਮਹਾਨ ਦੇ ਸੈਨਾਪਤੀ ਟੋਲੇਮੀ ਨੇ ਬਾਖ਼ਤਰ ਦੇ ਸਾਤਰਾਪ ਉੱਪਰ ਕਬਜ਼ਾ ਕਰ ਲਿਆ ਸੀ ਜਿਹੜਾ ਕਿ ਫ਼ਾਰਸ ਸਾਮਰਾਜ ਦਾ ਮੁੱਖ ਦਾਅਵੇਦਾਰ ਸੀ, ਜਿਸ ਨਾਲ ਹਖ਼ਾਮਨੀ ਸਾਮਰਾਜ ਖ਼ਤਮ ਹੋ ਗਿਆ। ਸਿਕੰਦਰ ਮਹਾਨ ਨੇ ਉਸ ਪਿੱਛੋਂ ਇਸੇ ਰਹਿਣ ਦਾ ਫ਼ੈਸਲਾ ਕੀਤਾ ਅਤੇ ਇੱਥੇ ਹੀ ਉਸਨੂੰ ਆਪਣੀ ਪਤਨੀ ਰੁਖ਼ਸਾਨਾ 328-327 ਈ.ਪੂ. ਦੇ ਦੌਰਾਨ ਮਿਲੀ ਸੀ।

ਚੌਥੀ ਤੋਂ ਅੱਠਵੀਂ ਸ਼ਤਾਬਦੀ ਤੱਕ ਕੇਸ਼ ਸੌਗ਼ਦਾ ਦਾ ਕੇਂਦਰੀ ਸ਼ਹਿਰ ਸੀ। 567 ਤੋਂ 658 ਤੱਕ ਕੇਸ਼ ਦੇ ਸ਼ਾਸਕਾਂ ਨੇ ਤੁਰਕੀ ਦੇ ਖ਼ਗਾਨਾਂ ਨੂੰ ਕਰ ਅਦਾ ਕੀਤਾ। ਪਿੱਛੋਂ 710 ਵਿੱਚ ਸ਼ਹਿਰ ਉੱਪਰ ਅਰਬਾਂ ਨੇ ਕਬਜ਼ਾ ਕਰ ਲਿਆ।

ਸ਼ਾਹਰੀਸਬਜ਼ ਵਿੱਚ 9 ਅਪਰੈਲ, 1336 ਨੂੰ ਤੈਮੂਰ ਦਾ ਜਨਮ ਇੱਕ ਛੋਟੇ ਮੁਖੀ ਦੇ ਘਰ ਹੋਇਆ ਸੀ, ਤੈਮੂਰ ਵੰਸ਼ ਦੇ ਮੁੱਢਲੇ ਸਾਲਾਂ ਦੌਰਾਨ, ਉਸਨੇ ਉਹਨਾਂ ਦੀ ਸਰਪ੍ਰਸਤੀ ਵੀ ਕੀਤੀ। ਤੈਮੂਰ ਸ਼ਾਹਰੀਸਬਜ਼ ਨੂੰ ਆਪਣਾ ਘਰ ਕਹਿੰਦਾ ਸੀ ਅਤੇ ਉਸਨੇ ਆਪਣੇ ਮਕਬਰੇ ਦਾ ਥਾਂ ਵੀ ਇੱਥੇ ਚੁਣਿਆ ਸੀ। ਹਾਲਾਂਕਿ ਉਸਦੀ ਹਕੂਮਤ ਦੇ ਸਮੇਂ ਉਸਦੇ ਕੰਮ ਦਾ ਕੇਂਦਰ ਸਮਰਕੰਦ ਬਣ ਗਿਆ ਸੀ।

ਲੋਕ ਕਥਾਵਾਂ ਦੇ ਅਨੁਸਾਰ, ਬੁਖਾਰੇ ਦੇ ਖ਼ਾਨ, ਅਬਦੁੱਲਾ ਖ਼ਾਨ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਕਿਉਂਕਿ ਸ਼ਹਿਰ ਨੂੰ ਚੜ੍ਹਾਈ ਚੜ੍ਹਦੇ ਵੇਲੇ ਉਸਦੇ ਘੋੜੇ ਦੀ ਥਕਾਵਟ ਨਾਲ ਮੌਤ ਹੋ ਗਈ ਸੀ ਪਰ ਮਗਰੋਂ ਉਸਨੂੰ ਇਸ ਗੱਲ ਦਾ ਪਛਤਾਵਾ ਹੋਇਆ ਸੀ।

ਬੁਖਾਰੇ ਦੇ ਰਾਜ ਵੇਲੇ ਸ਼ਹਿਰ ਨੇ ਅਜ਼ਾਦੀ ਲਈ ਜੱਦੋ-ਜਹਿਦ ਕੀਤੀ। ਰੂਸੀਆਂ ਨੇ 1870 ਵਿੱਚ ਸ਼ਹਿਰ ਨੂੰ ਜਿੱਤਣ ਵਿੱਚ ਬੁਖਾਰੇ ਦੇ ਅਮੀਰ ਦੀ ਮਦਦ ਕੀਤੀ।

ਇਤਿਹਾਸਿਕ ਥਾਵਾਂ

[ਸੋਧੋ]
ਅਕਸਰਾਏ ਹਵੇਲੀ ਦਾ ਖੰਡਰ

ਤੈਮੂਰ ਵੰਸ਼ ਦੇ ਸਮੇਂ ਦੀਆਂ ਕੁਝ ਪ੍ਰਭਾਵਸ਼ਾਲੀ ਇਮਾਰਤਾਂ ਜਿਹੜੀਆਂ ਕਿ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਹਨ, ਨੂੰ ਯੁਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

  • ਅਕ-ਸਰਾਏ ਹਵੇਲੀ

ਤੈਮੂਰ ਦੇ ਗਰਮੀਆਂ ਵਿੱਚ ਰਹਿਣ ਵਾਲੀ ਹਵੇਲੀ, ਤੈਮੂਰ ਦੇ ਨਿਰਮਾਣ ਕੰਮਾਂ ਵਿੱਚੋਂ ਸਭ ਤੋਂ ਸ਼ਾਨਦਾਰ ਕੰਮ ਸੀ। ਇਸਨੂੰ ਤੈਮੂਰ ਨੇ ਉਦੋਂ ਜਿੱਤੇ ਖ਼ਵਾਰਜ਼ਮ ਦੇ ਸ਼ਿਲਪਕਾਰਾਂ ਤੋਂ ਬਣਵਾਈ ਤੋਂ 1380 ਵਿੱਚ ਬਣਵਾਈ ਸੀ। ਬਦਕਿਸਮਤੀ ਨਾਲ ਇਸਦੇ 65 ਮੀ. ਦਿਓਕੱਦ ਬੂਹਾ ਦੇ ਟਾਵਰ ਹੀ ਹੁਣ ਤੱਕ ਬਚੇ ਹਨ ਜਿਹਨਾਂ ਉੱਪਰ ਨੀਲੀ, ਚਿੱਟੀ ਅਤੇ ਸੁਨਹਿਰੀ ਪੱਚੀਕਾਰੀ ਕੀਤੀ ਹੋਈ ਹੈ। ਅਕ-ਸਰਾਏ ਦੀ ਹਵੇਲੀ ਦੇ ਦਰਵਾਜ਼ੇ ਤੇ ਬਹੁਤ ਵੱਡੇ ਅੱਖਰਾਂ ਨਾਲ ਲਿਖਿਆ ਹੋਇਆ ਹੈ: ਜੇ ਤੁਸੀਂ ਸਾਡੀ ਤਾਕਤ ਅਜ਼ਮਾਉਣਾ ਚਾਹੁੰਦੇ ਹੋ - ਸਾਡੀਆਂ ਇਮਾਰਤਾਂ ਵੱਲ ਵੇਖੋ!

* ਕੋਕ-ਗੁੰਬਜ਼ ਮਸਜਿਦ 

ਇਸ ਜਾਮਾ ਮਸਜਿਦ ਨੂੰ ਉਲੂਗ ਬੇਗ ਨੇ 1437 ਵਿੱਚ ਆਪਣੇ ਪਿਤਾ ਸ਼ਾਹਰੁਖ਼ ਮਿਰਜ਼ਾ ਦੇ ਸਨਮਾਨ ਵਿੱਚ ਬਣਵਾਇਆ ਸੀ। ਇਸਦੇ ਨਾਮ ਦਾ ਮਤਲਬ ਨੀਲਾ ਗੁੰਬਦ ਹੈ। ਉਲੂਗ ਬੇਗ ਨੇ 1438 ਵਿੱਚ ਇੱਕ ਕਬਰਗਾਹ ਵੀ ਬਣਵਾਈ ਸੀ ਪਰ ਇਸਦਾ ਇਸਤੇਮਾਲ ਕਦੀ ਵੀ ਨਹੀਂ ਕੀਤਾ ਗਿਆ।

  • ਹਜ਼ਰਤ-ਏ-ਇਮਾਮ ਭਵਨ ਸਮੂਹ

ਕੋਕ ਗੁੰਬਜ਼ ਦੇ ਪੂਰਬ ਵਿੱਚ ਇੱਕ ਹੋਰ ਮਕਬਰਾ ਹੈ ਜਿਸਨੂੰ ਦੋਰਸ-ਸਾਓਦਤ (ਤਾਕਤ ਅਤੇ ਜ਼ੋਰ ਦੀ ਜਗ੍ਹਾ) ਭਵਨ ਸਮੂਹ ਹੈ, ਜਿਸ ਵਿੱਚ ਜਹਾਂਗੀਰ ਦਾ ਮਕਬਰਾ ਹੈ, ਜਿਹੜਾ ਕਿ ਤੈਮੂਰ ਦਾ ਸਭ ਤੋਂ ਛੋਟਾ ਅਤੇ ਪਸੰਦੀਦਾ ਪੁੱਤਰ ਸੀ। ਨਾਲ ਲੱਗਦੇ ਮਕਬਰੇ ਨੂੰ 8ਵੀਂ ਸ਼ਤਾਬਦੀ ਦੇ ਇਮਾਮ ਅਮੀਰ ਕੁਲਾਲ ਦਾ ਮੰਨਿਆ ਗਿਆ ਹੈ।

  • ਤੈਮੂਰ ਦਾ ਮਕਬਰਾ

ਹਜ਼ਰਤ ਇਮਾਮ ਦੇ ਮਕਬਰੇ ਦੇ ਪਿੱਛੇ ਇੱਕ ਬੰਕਰ ਹੈ ਜਿਸਦੀ ਕਿ ਇੱਕ ਖਿੜਕੀ ਹੈ ਜਿਹੜੀ ਕਿ ਜ਼ਮੀਨ ਦੇ ਹੇਠਾਂ ਕਮਰੇ ਵਿੱਚ ਲੈ ਕੇ ਜਾਂਦੀ ਹੈ, ਜਿਸਨੂੰ ਪੁਰਾਤੱਤ ਵਿਗਿਆਨੀਆਂ ਨੇ 1943 ਵਿੱਚ ਲੱਭਿਆ ਸੀ। ਇਸ ਕਮਰੇ ਨੂੰ ਇੱਕ ਤਕਰੀਬਨ ਇੱਕ ਮੋਤੀ ਵਾਲੇ ਗਹਿਣਿਆਂ ਨਾਲ ਸਾਰਾ ਭਰਿਆ ਗਿਆ ਸੀ, ਜਿਸ ਉੱਪਰ ਸ਼ਿਲਾਲੇਖ ਦੀ ਹਿਸਾਬ ਨਾਲ ਇਸਨੂੰ ਤੈਮੂਰ ਦੀ ਕਬਰ ਮੰਨਿਆ ਗਿਆ ਹੈ। ਹਾਲਾਂਕਿ ਉਸਨੂੰ ਸਮਰਕੰਦ ਵਿੱਚ ਦੱਬਿਆ ਗਿਆ ਸੀ ਨਾ ਕਿ ਸ਼ਾਹਰੀਸਬਜ਼ ਵਿੱਚ, ਜਿਸ ਕਰਕੇ ਇਤਿਹਾਸਕਾਰਾਂ ਵਿੱਚ ਇਹ ਅਜੇ ਵੀ ਚਰਚਾ ਦਾ ਵਿਸ਼ਾ ਹੈ।

ਇਸ ਤੋਂ ਮੱਧਕਾਲ ਦੇ ਨਹਾਉਣ ਵਾਲੇ ਕੁੰਡ ਵੀ ਵੇਖੇ ਜਾ ਸਕਦੇ ਹਨ।

ਅੱਜਕੱਲ੍ਹ ਦੇ ਵਿੱਚ

[ਸੋਧੋ]

1980 ਵਿੱਚ ਉਜ਼ਬੇਕ ਸੋਵੀਅਤ ਬੈਂਡ ਯੱਲਾ ਨੇ ਸ਼ਾਹਰੀਸਬਜ਼ ਬਾਰੇ ਇੱਕ ਗੀਤ ਵੀ ਲਿਖਿਆ ਸੀ।

ਇਹ ਵੀ ਵੇਖੋ

[ਸੋਧੋ]

ਬਾਹਰਲੇ ਲਿੰਕ

[ਸੋਧੋ]


ਹਵਾਲੇ

[ਸੋਧੋ]