ਕਾਂਗੋ ਦਰਿਆ
ਕਾਂਗੋ ਦਰਿਆ (River Zaire) | |
ਦਰਿਆ | |
ਮੋਸਾਕਾ ਨੇੜੇ ਕਾਂਗੋ ਦਰਿਆ
| |
ਦੇਸ਼ | ਅੰਗੋਲਾ, ਬੁਰੂੰਡੀ, ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ, ਗੈਬਾਨ, ਕਾਂਗੋ ਗਣਰਾਜ, ਰਵਾਂਡਾ, ਤਨਜ਼ਾਨੀਆ, ਜ਼ਾਂਬੀਆ |
---|---|
ਦਹਾਨਾ | ਅੰਧ ਮਹਾਂਸਾਗਰ |
ਲੰਬਾਈ | 4,700 ਕਿਮੀ (2,920 ਮੀਲ) [1] |
ਬੇਟ | 40,14,500 ਕਿਮੀ੨ (15,50,007 ਵਰਗ ਮੀਲ) [1] |
ਡਿਗਾਊ ਜਲ-ਮਾਤਰਾ | |
- ਔਸਤ | 41,000 ਮੀਟਰ੩/ਸ (14,47,901 ਘਣ ਫੁੱਟ/ਸ) [1] |
- ਵੱਧ ਤੋਂ ਵੱਧ | 75,000 ਮੀਟਰ੩/ਸ (26,48,600 ਘਣ ਫੁੱਟ/ਸ) [1] |
- ਘੱਟੋ-ਘੱਟ | 23,000 ਮੀਟਰ੩/ਸ (8,12,237 ਘਣ ਫੁੱਟ/ਸ) [1] |
ਕਾਂਗੋ ਦਰਿਆ (ਪਹਿਲਾਂ ਨਾਂ ਜ਼ਾਇਰੇ ਦਰਿਆ ਵੀ ਸੀ) ਅਫ਼ਰੀਕਾ ਦਾ ਇੱਕ ਦਰਿਆ ਹੈ ਅਤੇ ਦੁਨੀਆ ਦਾ ਸਭ ਤੋਂ ਡੂੰਘਾ ਦਰਿਆ ਹੈ ਜਿਸਦੀਆਂ ਡੂੰਘਾਈ ਕਈ ਵਾਰ 220 ਮੀਟਰ (720 ਫੁੱਟ) ਤੋਂ ਵੀ ਜ਼ਿਆਦਾ ਹਨ।[2] ਸਮੁੰਦਰ ਵਿੱਚ ਪਾਣੀ ਡੇਗਣ ਦੀ ਮਾਤਰਾ ਵਜੋਂ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ ਅਤੇ ਇਸ ਦੀ 4,700 ਕਿਲੋਮੀਟਰ ਦੀ ਲੰਬਾਈ ਇਸਨੂੰ ਦੁਨੀਆ ਦਾ ਨੌਵਾਂ ਸਭ ਤੋਂ ਲੰਮਾ ਦਰਿਆ ਬਣਾਉਂਦੀ ਹੈ। ਜੰਬੇਜੀ ਦਰਿਆ ਨੂੰ ਇਸਦਾ ਸ੍ਰੋਤ ਮੰਨਿਆਂ ਜਾਂਦਾ ਹੈ ਹਾਲਾਂਕਿ ਇਸ ਵਿੱਚ ਤਨਜਾਨੀਕਾ ਝੀਲ, ਪੂਰਬੀ ਅਫਰੀਕਾ ਰਿਫਟ ਅਤੇ ਮਵੇਰੂ ਝੀਲ ਦਾ ਵੀ ਯੋਗਦਾਨ ਹੈ। ਆਪਣੇ ਸ੍ਰੋਤ ਤੋਂ ਸ਼ੁਰੂ ਹੋ ਕੇ 4700 ਕਿਲੋਮੀਟਰ ਲੰਮੀ ਇਹ ਨਦੀ ਕਾਂਗੋ ਲੋਕਤੰਤਰੀ ਗਣਰਾਜ, ਕੈਮਰੂਨ, ਬੁਰੂੰਡੀ, ਤਨਜਾਨੀਆ, ਜ਼ਾਂਬੀਆ ਅਤੇ ਅੰਗੋਲਾ ਵਰਗੇ ਨੌਂ ਮੁਲਖਾਂ ਵਿੱਚਦੀ ਲੰਘਦੀ ਹੋਈ ਅੰਧ ਮਹਾਂਸਾਗਰ ਵਿੱਚ ਜਾ ਡਿੱਗਦੀ ਹੈ।
ਵੱਡੇ ਸ਼ਹਿਰ
[ਸੋਧੋ]ਦੁਨੀਆਂ ਦੇ ਵੱਡੇ-ਵੱਡੇ ਸ਼ਹਿਰ ਨਦੀਆਂ ਕਿਨਾਰੇ ਵੱਸਦੇ ਹਨ ਓਵੇਂ ਹੀ ਕਿੰਸ਼ਾਸਾ, ਬਰਾਜ਼ਾਵਿਲਾ, ਕਿਸਾਨਗੰਜ, ਮਤਾਡੀ, ਬੋਮਾ, ਮਬੰਦਕਾ, ਮੌਅੰਦਾ ਵਰਗੇ ਅਫ਼ਰੀਕੀ ਸ਼ਹਿਰ ਇਸਦੇ ਕੰਢਿਆਂ ਤੇ ਘੁੱਗ ਵੱਸਦੇ ਹਨ। ਇਸ ਨਦੀ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਭੂ ਮੱਧ ਰੇਖਾ ਨੂੰ ਦੋ ਵਾਰੀਂ ਕਰੌਸ ਕਰਦੀ ਹੈ।
ਹਵਾਲੇ
[ਸੋਧੋ]- ↑ 1.0 1.1 1.2 1.3 1.4 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Oberg, Kevin (2008-07). "Discharge and Other Hydraulic Measurements for Characterizing the Hydraulics of Lower Congo River, July 2008" (PDF). U.S. Geological Survey.
{{cite web}}
: Check date values in:|date=
(help)