ਕੁਆਂਟਮ ਟੈਲੀਪੋਰਟੇਸ਼ਨ
ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (June 2012) |
ਕੁਆਂਟਮ ਟੈਲੀਪੋਰਟੇਸ਼ਨ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਕੁਆਂਟਮ ਸੂਚਨਾ (ਉਦਾਹਰਨ ਦੇ ਤੌਰ ਤੇ, ਕਿਸੇ ਐਟਮ ਜਾਂ ਫੋਟੌਨ ਦੀ ਸਹੀ ਸਹੀ ਅਵਸਥਾ) ਨੂੰ, ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਸਥਾਨ ਦਰਮਿਆਨ ਕਲਾਸੀਕਲ ਦੂਰ-ਸੰਚਾਰ ਅਤੇ ਪੂਰਵ-ਸਾਂਝੀ ਕੁਆਂਟਮ ਇੰਟੈਂਗਲਮੈਂਟ ਦੀ ਮਦਦ ਨਾਲ, ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੱਕ (ਮੁੱਖ ਤੌਰ ਤੇ, ਸਹੀ ਸਹੀ) ਸੰਚਾਰਿਤ (ਟ੍ਰਾਂਸਮਿਟ) ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਕਲਾਸੀਕਲ ਦੂਰਸੰਚਾਰ ਉੱਤੇ ਨਿਰਭਰ ਕਰਦੀ ਹੈ, ਜੋ ਪ੍ਰਕਾਸ਼ ਦੀ ਸਪੀਡ ਤੋਂ ਤੇਜ਼ ਪ੍ਰੋਸੈੱਸ ਨਹੀਂ ਕੀਤਾ ਜਾ ਸਕਦਾ, ਇਸਲਈ ਇਸਦੀ ਵਰਤੋਂ ਵਰਤਮਾਨ ਤੌਰ ਤੇ ਕਲਾਸੀਕਲ ਬਿੱਟਾਂ ਦੇ ਪ੍ਰਕਾਸ਼ ਤੋਂ ਤੇਜ਼ ਸੰਚਾਰ ਜਾਂ ਦੂਰ-ਸੰਚਾਰ ਲਈ ਨਹੀਂ ਕੀਤੀ ਜਾ ਸਕਦੀ। ਜਦੋਂਕਿ ਦੋ (ਇੰਟੈਗਲਡ) ਐਟਮਾਂ ਦਰਮਿਆਨ ਸੂਚਨਾ ਦੇ ਇੱਕ ਜਾਂ ਇੱਕ ਤੋਂ ਜਿਆਦਾ ਕਿਉਬਿਟਾਂ ਨੂੰ ਸੰਚਾਰਿਤ ਕਰਨਾ ਸੰਭਵ ਸਾਬਤ ਕੀਤਾ ਜਾ ਚੁੱਕਾ ਹੈ,[1][2][3] ਫੇਰ ਵੀ ਅਜੇ ਤੱਕ ਇਹ ਮੌਲੀਕਿਊਲਾਂ ਜਾਂ ਕਿਸੇ ਵੱਡੀ ਚੀਜ਼ ਦਰਮਿਆਨ ਪ੍ਰਾਪਤ ਨਹੀਂ ਕੀਤਾ ਗਿਆ ਹੈ।
ਭਾਵੇਂ ਇਹ ਨਾਮ ਫਿਕਸ਼ਨ ਵਿੱਚ ਸਾਂਝੇ ਤੌਰ ਤੇ ਵਰਤੇ ਜਾਂਦੇ ਟੈਲੀਪੋਰਟੇਸ਼ਨ ਸ਼ਬਦ ਤੋਂ ਪ੍ਰੇਰਿਤ ਹੋਇਆ ਹੈ, ਫੇਰ ਵੀ ਨਾਮ ਤੋਂ ਇਲਾਵਾ ਇਸਦਾ ਹੋਰ ਕੋਈ ਸਬੰਧ ਨਹੀਂ ਹੈ, ਕਿਉਂਕਿ ਕੁਆਂਟਮ ਟੈਲੀਪੋਰਟੇਸ਼ਨ ਦਾ ਵਾਸਤਾ ਸਿਰਫ ਸੂਚਨਾ ਦੇ ਸੰਚਾਰ ਨਾਲ ਹੀ ਪੈਂਦਾ ਹੈ। ਕੁਆਂਟਮ ਟੈਲੀਪੋਰਟੇਸ਼ਨ ਕਿਸੇ ਕਿਸਮ ਦਾ ਸੰਚਾਰ ਨਹੀਂ ਹੈ, ਸਗੋਂ ਦੂਰਸੰਚਾਰ ਦੀ ਇੱਕ ਕਿਸਮ ਹੈ; ਇਹ ਕਿਸੇ ਭੌਤਿਕੀ ਕਣ ਨੂੰ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੱਕ ਗਤੀ ਕਰਵਾਏ ਬਗੈਰ ਹੀ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਕਿਸੇ ਕਿਉਬਿਟ ਨੂੰ ਸੰਚਾਰਿਤ ਕਰਨ ਦਾ ਇੱਕ ਰਸਤਾ ਮੁਹੱਈਆ ਕਰਵਾਉਂਦਾ ਹੈ।
ਸੈਮੀਨਾਰ ਪੇਪਰ[4] ਜਿਸਨੇ ਪਹਿਲੀ ਵਾਰ ਕੁਆਂਟਮ ਟੈਲੀਪੋਰਟੇਸ਼ਨ ਦੇ ਵਿਚਾਰ ਦੀ ਵਿਆਖਿਆ ਕੀਤੀ ਸੀ, ਸੀ. ਐੱਚ. ਬੇਨੇੱਟ, ਜੀ. ਬ੍ਰਾਸਰਡ, ਸੀ. ਕ੍ਰੇਪਿਆਓ, ਆਰ. ਜੋਜ਼ਸਾ, ਏ. ਪੇਰੇਸ ਅਤੇ ਡਬਲਿਊ. ਕੇ. ਵੂਟਰਜ਼ ਰਾਹੀਂ 1993 ਵਿੱਚ ਛਾਪਿਆ ਗਿਆ ਸੀ।[5] ਉਸ ਵਕਤ ਤੋਂ ਬਾਦ, ਕੁਆਂਟਮ ਟੈਲੀਪੋਰਟੇਸ਼ਨ ਪਹਿਲੀ ਵਾਰ ਸਿੰਗਲ ਫੋਟੌਨਾਂ ਨਾਲ ਅਨੁਭਵ ਕੀਤਾ ਗਿਆ[6] ਅਤੇ ਬਾਦ ਵਿੱਚ ਐਟਮਾਂ, ਆਇਨ੍ਹਾਂ, ਇਲੈਕਟ੍ਰੌਨਾਂ ਅਤੇ ਸੁਪਰਕੰਡਕਟਿੰਗ ਸਰਕਟਾਂ ਵਰਗੇ ਵਿਭਿੰਨ ਪਦਾਰਥਕ ਸਿਸਟਮਾਂ ਨਾਲ ਸਾਬਤ ਕੀਤਾ ਗਿਆ। ਕੁਆਂਟਮ ਟੈਲੀਪੋਰਟੇਸ਼ਨ ਲਈ ਰਿਕਾਰਡ ਕੀਤੀ ਗਈ ਦੂਰੀ ਦੀ ਦਿੱਤੀ ਗਈ ਰਿਪੋਰਟ 1,400 km (870 mi) ਹੈ।[7][8][9]
ਅਕਤੂਬਰ 2015 ਵਿੱਚ, ਡੈਲਫਟ ਯੂਨੀਵਰਸਟੀ ਔਫ ਟੈਕਨੌਲੌਜੀ ਦੇ ਕਾਵਲੀ ਇੰਸਟੀਟਿਊਟ ਔਫ ਨੈਨੋਸਾਇੰਸ ਤੋਂ ਵਿਗਿਆਨੀਆਂ ਨੇ ਰਿਪੋਰਟ ਦਿੱਤੀ ਕਿ ਕੁਆਂਟਮ ਗੇਰ-ਸਥਾਨਿਕਤਾ ਵਰਤਾਰੇ ਨੇ ਕਿਸੇ "ਲੂਪਹੋਲ-ਸੁਤੰਤਰ ਬੇੱਲ ਪਰਖ" ਅਧਿਐਨ ਉੱਤੇ ਅਧਾਰਿਤ 96% ਯਕੀਨ ਲੈਵਲ ਉੱਤੇ ਸਮਰਥਨ ਪ੍ਰਾਪਤ ਕੀਤਾ ਹੈ।[10][11] ਇਹ ਨਤੀਜੇ 5 ਮਿਆਰੀ ਉਤ੍ਰਾਓ-ਚੜਾਵਾਂ ਉੱਪਰ ਆਂਕੜਾਤਮਿਕ ਮਹੱਤਤਾ ਸਮੇਤ ਦੋ ਅਧਿਐਨਾਂ ਰਾਹੀੰ ਸਾਬਤ ਕੀਤੇ ਗਏ ਸਨ, ਜੋ ਦਸੰਬਰ 2015 ਵਿੱਚ ਪ੍ਰਕਾਸ਼ਿਤ ਹੋਏ ਸਨ।[12][13]
ਗੈਰ-ਤਕਨੀਕੀ ਸਾਰਾਂਸ਼
[ਸੋਧੋ]ਕੁਆਂਟਮ ਜਾਂ ਕਲਾਸੀਕਲ ਇਨਫਰਮੇਸ਼ਨ ਥਿਊਰੀ ਨਾਲ ਸਬੰਧ ਰੱਖਣ ਵਾਲ਼ੇ ਮਸਲਿਆਂ ਵਿੱਚ, ਜਾਣਕਾਰੀ ਦੀ ਸਰਲਤਮ ਸੰਭਵ ਯੂਨਿਟ ਨਾਲ ਕੰਮ ਕਰਨਾ ਸੁਵਿਧਾਜਨਕ ਰਹਿੰਦਾ ਹੈ, ਜੋ ਦੋ-ਅਵਸਥਾ ਸਿਸਟਮ ਹੁੰਦੀ ਹੈ। ਕਲਾਸੀਕਲ ਜਾਣਕਾਰੀ ਅੰਦਰ, ਇਹ ਇੱਕ ਬਿੱਟ ਹੁੰਦਾ ਹੈ, ਜੋ ਸਾਂਝੇ ਤੌਰ ਤੇ ਇੱਕ ਜਾਂ ਜ਼ੀਰੋ (ਜਾਂ, ਸੱਚ ਜਾਂ ਝੂਠ) ਵਰਤਦੇ ਹੋਏ ਪ੍ਰਸਤੁਤ ਕੀਤੇ ਜਾਂਦੇ ਹਨ। ਕਿਸੇ ਬਿੱਟ ਦਾ ਕੁਆਂਟਮ ਤੁੱਲ ਇੱਕ ਕੁਆਂਟਮ ਬਿੱਟ, ਜਾਂ ਕਿਉਬਿੱਟ ਹੁੰਦਾ ਹੈ। ਕਿਉਬਿੱਟ ਕਿਸੇ ਕਿਸਮ ਦੀ ਜਾਣਕਾਰੀ ਨੂੰ ਐੱਨਕੋਡ (ਸਕੇਂਤਬੱਧ) ਕਰਦੇ ਹਨ, ਜਿਸ ਨੂੰ ਕੁਆਂਟਮ ਇਨਫਰਮੇਸ਼ਨ ਕਿਹਾ ਜਾਂਦਾ ਹੈ, ਜੋ ਕਲਾਸੀਕਲ ਇਨਫਰਮੇਸ਼ਨ ਤੋਂ ਤਿੱਖੇ ਤੌਰ ਤੇ ਫਰਕ ਰੱਖਦੀ ਹੈ। ਉਦਾਹਰਨ ਦੇ ਤੌਰ ਤੇ, ਕੁਆਂਟਮ ਇਨਫਰਮੇਸ਼ਨ ਨੂੰ ਨਾਂ ਹੀ ਕੌਪੀ ਕੀਤਾ ਜਾ ਸਕਦਾ ਹੈ (ਨੋ-ਕਲੋਨਿੰਗ ਥਿਊਰਮ) ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ (ਨੋ-ਡਿਲੀਟਿੰਗ ਥਿਊਰਮ)।
ਕੁਆਂਟਮ ਟੈਲੀਪੋਰਟੇਸ਼ਨ, ਕਿਸੇ ਕਿਉਬਿੱਟ ਨੂੰ ਇੱਕ ਲੋਕੇਸ਼ਨ ਤੋਂ ਕਿਸੇ ਹੋਰ ਦੂਜੀ ਲੋਕੇਸ਼ਨ ਤੱਕ ਦੀ ਗਤੀ ਦੇ ਕਿਸੇ ਮਕੈਨਿਜ਼ਮ ਨੂੰ, ਕਿਸੇ ਕਿਉਬਿੱਟ ਨਾਲ ਜੁੜੇ ਛੁਪੇ ਕਣ ਨੂੰ ਭੌਤਿਕੀ ਤੌਰ ਤੇ ਸੰਚਾਰਿਤ ਕੀਤੇ ਬਿਨਾਂ ਹੀ, ਮੁਹੱਈਆ ਕਰਵਾਉਂਦੀ ਹੈ। ਤਕਰੀਬਨ ਜਿਵੇਂ ਟੈਲੀਗ੍ਰਾਫ ਦੀ ਕਾਢ ਨੇ ਕਲਾਸੀਕਲ ਬਿੱਟਾਂ ਨੂੰ ਮਹਾਂਦੀਪਾਂ ਦੇ ਆਰਪਾਰ ਉੱਚ-ਸਪੀਡ ਉੱਤੇ ਸੰਚਾਰਿਤ ਹੋਣਾ ਸੰਭਵ ਕੀਤਾ ਸੀ, ਉਵੇਂ ਹੀ ਕੁਆਂਟਮ ਟੈਲੀਪੋਰਟੇਸ਼ਨ ਕਿਸੇ ਦਿਨ, ਕਿਉਬਿੱਟਾਂ ਨੂੰ ਉਸੇਤਰਾਂ ਗਤੀਸ਼ੀਲ ਕਰਨ ਦਾ ਵਾਅਦਾ ਰੱਖਦੀ ਹੈ। ਫੇਰ ਵੀ, 2013 ਤੱਕ [update], ਸਿਰਫ ਫੋਟੌਨ ਅਤੇ ਸਿੰਗਲ ਐਟਮ ਹੀ ਇਨਫਰਮੇਸ਼ਨ ਵਾਹਕ ਦੇ ਤੌਰ ਤੇ ਨਿਯੁਕਤ ਕੀਤੇ ਗਏ ਹਨ।
ਕਿਉਬਿਟਾਂ ਦੀ ਹਿਲਜੁਲ "ਵਸਤੂਆਂ" ਦੀ ਹਿਲਜੁਲ ਮੰਗਦੀ ਹੈ; ਖਾਸ ਤੌਰ ਤੇ, ਵਾਸਤਵਿਕ ਟੈਲੀਪੋਰਟੇਸ਼ਨ ਪ੍ਰੋਟੋਕੌਲ ਮੰਗਦਾ ਹੈ ਕਿ ਇੱਕ ਇੰਟੈਗਲਡ ਕੁਆਂਟਮ ਅਵਸਥਾ ਜਾਂ ਬੈੱਲ ਅਵਸਥਾ ਰਚੀ ਜਾਵੇ, ਅਤੇ ਇਸਦੇ ਦੋਵੇਂ ਹਿੱਸੇ ਦੋ ਲੋਕੇਸ਼ਨਾਂ (ਸੋਮਾ ਅਤੇ ਮੰਜਿਲ, ਜਾਂ ਐਲਿਸ ਅਤੇ ਬੌਬ) ਦਰਮਿਆਨ ਸਾਂਕੀ ਰੱਖੀ ਜਾਵੇ। ਲਾਜ਼ਮੀ ਤੌਰ ਤੇ, ਕਿਸੇ ਕਿਸਮ ਦਾ ਇੱਕ ਕੁਆਂਟਮ ਚੈਨਲ ਦੋਵੇਂ ਸਥਾਨਾਂ ਦਰਮਿਆਨ, ਕਿਸੇ ਕਿਉਬਿਟ ਦੇ ਗਤੀ ਕਰ ਸਕਣ ਤੋਂ ਪਹਿਲਾਂ ਸਥਾਪਿਤ ਕਰਨਾ ਲਾਜ਼ਮੀ ਹੈ। ਟੈਲੀਪੋਰਟੇਸ਼ਨ ਕਿਸੇ ਕਲਾਸੀਕਲ ਜਾਣਕਾਰੀ ਸੰਪਰਕ ਦੇ ਸਥਾਪਿਤ ਕੀਤੇ ਜਾਣ ਦੀ ਵੀ ਮੰਗ ਕਰਦੀ ਹੈ, ਕਿਉਂਕਿ ਦੋਵੇਂ ਕਲਾਸੀਕਲ ਬਿੱਟ ਜਰੂਰ ਹੀ ਹਰੇਕ ਕਿਉਬਿਟ ਦਾ ਸਾਥ ਦੇਣ ਲਈ ਸੰਚਾਰਿਤ ਹੋਣੇ ਚਾਹੀਦੇ ਹਨ। ਇਸਦੇ ਪਿੱਛੇ ਦਾ ਕਾਰਣ ਇਹ ਹੈ ਕਿ ਨਾਪਾਂ ਦੇ ਨਤੀਜੇ ਜਰੂਰ ਹੀ ਇੱਕ ਦੂਜੇ ਪ੍ਰਤਿ ਗੱਲਬਾਤ ਅਧੀਨ ਹੋਣੇ ਚਾਹੀਦੇ ਹਨ, ਜੋ ਤਾਰਾਂ, ਰੇਡੀਓਆਂ ਜਾਂ ਲੇਜ਼ਰਾਂ ਦੀ ਮੰਗ ਕਰਦਾ ਹੈ। ਹੋਰ ਅੱਗੇ ਜੋ ਹੈ, ਬੈੱਲ ਅਵਸਥਾਵਾਂ ਲੇਜ਼ਰਾਂ ਤੋਂ ਫੋਟੌਨ ਵਰਤਦੇ ਹੋਏ ਸਭ ਤੋਂ ਜਿਆਦਾ ਅਸਾਨੀ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਹਨ, ਅਤੇ ਇਸ ਲਈ ਟੈਲੀਪੋਰਟੇਸ਼ਨ ਮੁੱਖ ਤੌਰ ਤੇ, ਖੁੱਲੀ ਸਪੇਸ ਰਾਹੀਂ, ਕੀਤੀ ਜਾ ਸਕਦੀ ਹੈ।
ਸਿੰਗਲ ਐਟਮਾਂ ਦੀਆਂ ਕੁਆਂਟਮ ਅਵਸਥਾਵਾਂ ਟੈਲੀਪੋਰਟ ਕੀਤੀਆਂ ਗਈਆਂ ਹਨ।[1][2][3] ਇੱਕ ਐਟਮ ਕਈ ਹਿੱਸਿਆਂ ਨਾਲ ਰਚਿਆ ਜਾਂਦਾ ਹੈ:
- ਐਟੌਮਿਕ ਨਿਊਕਲੀਅਸ ਦੁਆਲੇ ਇਲੈਕਟ੍ਰੌਨਿਕ ਅਵਸਥਾ ਜਾਂ ਇਲੈਕਟ੍ਰੌਨ ਸ਼ੈੱਲਾਂ ਅੰਦਰਲੇ ਕਿਉਬਿੱਟ,
- ਖੁਦ ਨਿਊਕਲੀਅਸ ਅੰਦਰਲੇ ਕਿਉਬਿਟ, ਅਤੇ ਅੰਤ ਨੂੰ
- ਐਟਮ ਰਚਣ ਵਾਲੇ ਇਲੈਕਟ੍ਰੌਨ, ਪ੍ਰੋਟੌਨ ਅਤੇ ਨਿਊਟ੍ਰਾਨ।
ਭੌਤਿਕ ਵਿਗਿਆਨੀਆਂ ਨੇ ਐਟਮਾਂ ਦੀ ਇਲੈਕਟ੍ਰੌਨਿਕ ਅਵਸਥਾ ਵਿੱਚ ਸਕੇਂਤਬੱਧ ਕੀਤੇ ਕਿਉਬਿਟ ਟੈਲੀਪੋਰਟ ਕੀਤੇ ਹਨ; ਉਹਨਾਂ ਨੇ ਨਿਊਕਲੀਅਰ ਅਵਸਥਾ, ਟੈਲੀਪੋਰਟ ਨਹੀਂ ਕੀਤੀ, ਨਾਂ ਹੀ ਖੁਦ ਨਿਊਕਲੀਅਸ ਹੀ ਟੈਲੀਪੋਰਟ ਕੀਤਾ ਹੈ। ਇਸਲਈ ਇਹ ਕਹਿਣਾ ਝੂਠ ਰਹੇਗਾ ਕਿ ਕੋਈ ਐਟਮ ਟੈਲੀਪੋਰਟ ਕੀਤਾ ਗਿਆ ਹੈ। ਅਜਿਹਾ ਨਹੀਂ ਕੀਤਾ ਗਿਆ ਹੈ। ਕਿਸੇ ਐਟਮ ਦੀ ਕੁਆਂਟਮ ਅਵਸਥਾ ਹੀ ਟੈਲੀਪੋਰਟ ਕੀਤੀ ਗਈ ਹੈ। ਇਸ ਤਰ੍ਹਾਂ, ਇਸ ਕਿਸਮ ਦੀ ਟੈਲੀਪੋਰਟੇਸ਼ਨ ਰਿਸੀਵ ਕਰਨ ਵਾਲੇ ਸਥਾਨ ਉੱਤੇ ਐਟਮਾਂ ਦਾ ਇੱਕ ਸਟੌਕ ਮੰਗਦੀ ਹੈ, ਜੋ ਉਹਨਾਂ ਉੱਤੇ ਕਿਉਬਿੱਟ ਛਾਪਣ ਲਈ ਉਪਲਬਧ ਰਹਿਣ। ਨਿਊਕਲੀਅਰ ਅਵਸਥਾ ਦੀ ਟੈਲੀਪੋਰਟੇਸ਼ਨ ਦੀ ਮਹੱਤਤਾ ਅਸਪਸ਼ਟ ਹੈ: ਨਿਊਕਲੀਅਰ ਅਵਸਥਾ ਐਟਮ ਤੇ ਅਸਰ ਨਹੀਂ ਪਾਉਂਦੀ, ਉਦਾਹਰਨ ਦੇ ਤੌਰ ਤੇ, ਜਿਵੇਂ ਹਾਈਪ੍ਰਫਾਈਨ ਸਪਲਿਟਿੰਗ ਵਿੱਚ, ਪਰ ਅਜਿਹੀ ਅਵਸਥਾ ਕਿਸੇ ਭਵਿੱਖਾਤਮਿਕ ਵਿਵਹਾਰਿਕ ਉਪਯੋਗ ਵਿੱਚ ਟੈਲੀਪੋਰਟ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਬਹਿਸ-ਯੋਗ ਮੁੱਦਾ ਹੈ।
ਕੁਆਂਟਮ ਇਨਫਰਮੇਸ਼ਨ ਥਿਊਰੀ ਦਾ ਇੱਕ ਮਹੱਤਵਪੂਰਨ ਪਹਿਲੂ ਇੰਟੈਂਗਲਮੈਂਟ ਹੈ, ਜੋ ਹੋਰਤਰਾਂ ਦੇ ਵੱਖਰੇ ਭੌਤਿਕੀ ਸਿਸਟਮਾਂ ਦਰਮਿਆਨ ਆਂਕੜਾ-ਵਿਗਿਆਨਿਕ (ਸਟੈਟਿਸਟੀਕਲ) ਸਹਿ-ਸਬੰਧ ਥੋਪਦਾ ਹੈ। ਇਹ ਸਹਿ-ਸਬੰਧ ਓਦੋਂ ਵੀ ਲਾਗੂ ਰਹਿੰਦੇ ਹਨ ਜਦੋਂ ਨਾਪਾਂ ਨੂੰ ਸੁਤੰਤਰ ਤੌਰ ਤੇ, ਇੱਕ ਦੂਜੇ ਤੋਂ ਕਾਰਣਾਤਮਿਕ ਸੰਪਰਕ ਵਿੱਚੋਂ ਚੁਣ ਕੇ ਲਿਆ ਜਾਂਦਾ ਹੈ, ਜਿਵੇਂ ਬੈੱਲ ਪਰਖ ਪ੍ਰਯੋਗਾਂ ਵਿੱਚ ਸਾਬਿਤ ਕੀਤਾ ਗਿਆ ਹੈ। ਇਸ ਤਰ੍ਹਾਂ, ਸਪੇਸਟਾਈਮ ਵਿੱਚ ਕਿਸੇ ਬਿੰਦੂ ਉੱਤੇ ਚੁਣੇ ਗਏ ਕਿਸੇ ਨਾਪ ਤੋਂ ਨਤੀਜਨ ਕੋਈ ਨਿਰੀਖਣ ਤੁਰੰਤ ਹੀ ਕਿਸੇ ਹੋਰ ਖੇਤਰ ਅੰਦਰਲੇ ਨਿਕਲਣ ਵਾਲੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ, ਭਾਵੇਂ ਪ੍ਰਕਾਸ਼ ਕੋਲ ਅਜੇ ਇੰਨੀ ਦੂਰੀ ਤੱਕ ਯਾਤਰਾ ਕਰਨ ਦਾ ਵਕਤ ਵੀ ਨਹੀਂ ਹੁੰਦਾ; ਇਹ ਅਜਿਹਾ ਨਤੀਜਾ ਹੈ ਜੋ ਸਪੈਸ਼ਲ ਰਿਲੇਟੀਵਿਟੀ ਨਾਲ ਮੇਲ ਖਾਂਦਾ ਨਹੀਂ ਦਿਸਦਾ (EPR ਪੈਰਾਡੌਕਸ)। ਫੇਰ ਵੀ, ਅਜਿਹੇ ਸਹਿ-ਸਬੰਧਾਂ ਦੀ ਵਰਤੋਂ, ਕਦੇ ਵੀ, ਪ੍ਰਕਾਸ਼ ਦੀ ਸਪੀਡ ਤੋਂ ਤੇਜ਼ ਕਿਸੇ ਸੂਚਨਾ ਦੇ ਪ੍ਰਸਾਰਿਤ ਕਰਨ ਲਈ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ, ਟੈਲੀਪੋਰਟੇਸ਼ਨ, ਪੂਰੇ ਤੌਰ ਤੇ, ਕਦੇ ਵੀ ਸੁਪਰਲਿਊਮੀਨਲ ਨਹੀਂ ਹੋ ਸਕਦੀ, ਕਿਉਂਕਿ ਕੋਈ ਕਿਊਬਿਟ ਉਦੋਂ ਤੱਕ ਪੁਨਰ-ਰਚਿਆ ਨਹੀਂ ਜਾ ਸਕਦਾ ਜਦੋਂ ਤੱਕ ਸਹਿਯੋਗਿਕ ਕਲਾਸੀਕਲ ਜਾਣਕਾਰੀ ਨਹੀਂ ਪਹੁੰਚ ਜਾਂਦੀ।
ਕੁਆਂਟਮ ਟੈਲੀਪੋਰਟੇਸ਼ਨ ਨੂੰ ਸਮਝਣ ਲਈ ਸੀਮਤ-ਅਯਾਮੀ ਹਿਲਬ੍ਰਟ ਅਲਜਬਰੇ, ਹਿਲਬ੍ਰਟ ਸਪੇਸਾਂ, ਅਤੇ ਪ੍ਰੋਜੈਕਸ਼ਨ ਮੈਟ੍ਰਿਕ]]ਾਂ ਵਿੱਚ ਇੱਕ ਚੰਗੇ ਬੈਕਗਰਾਊਂਡ ਦੀ ਲੋੜ ਪੈਂਦੀ ਹੈ। ਇੱਕ ਕਿਊਬਿਟ ਕਿਸੇ ਦੋ-ਅਯਾਮੀ ਕੰਪਲੈਕਸ ਨੰਬਰ-ਮੁੱਲ ਵਾਲੀ ਵੈਕਟਰ ਸਪੇਸ (ਹਿਲਬ੍ਰਟ ਸਪੇਸ) ਵਰਤ ਕੇ ਦਰਸਾਏ ਜਾਂਦੇ ਹਨ, ਜੋ ਹੇਠਾਂ ਦਿੱਰੀਆਂ ਰਸਮੀ ਦਖਲ਼-ਅੰਦਾਜੀਆਂ ਲਈ ਮੁਢਲੇ ਅਧਾਰ ਹਨ। ਕੁਆਂਟਮ ਮਕੈਨਿਕਸ ਦੀ ਕੰਮ ਕਰਨ ਵਾਲੀ ਜਾਣਕਾਰੀ ਕੁਆਂਟਮ ਟੈਲੀਪੋਰਟੇਸ਼ਨ ਦੇ ਗਣਿਤ ਨੂੰ ਸਮਝਣ ਲਈ ਬਿਲਕੁਲ ਵੀ ਨਹੀਂ ਚਾਹੀਦੀ ਹੁੰਦੀ, ਭਾਵੇਂ ਅਜਿਹੀ ਜਾਣ-ਪਛਾਣ ਬਗੈਰ, ਇਕੁਏਸ਼ਨਾਂ ਦਾ ਗਹਿਰਾ ਅਰਥ ਬਹੁਤ ਰਹੱਸਮਈ ਰਹਿ ਸਕਦਾ ਹੈ।
ਪ੍ਰੋਟੋਕੌਲ
[ਸੋਧੋ]ਕੁਆਂਟਮ ਟੈਲੀਪੋਰਟੇਸ਼ਨ ਲਈ ਪੂਰਵ-ਜਰੂਰਤਾਂ ਇੱਕ ਕਿਉਬਿਟ ਹੁੰਦਾ ਹੈ ਜਿਸ ਨੂੰ ਟੈਲੀਪੋਰਟ ਕਰਨਾ ਹੁੰਦਾ ਹੈ, ਦੋ ਕਲਾਸੀਕਲ ਬਿੱਟਾਂ (ਯਾਨਿ ਕਿ, ਚਾਰ ਅਵਸਥਾਵਾਂ ਦਾ ਇੱਕ) ਨੂੰ ਸੰਚਾਰਿਤ ਕਰਨਯੋਗ ਇੱਕ ਪ੍ਰੰਪਰਿਕ ਦੂਰ-ਸੰਚਾਰ ਚੈਨਲ, ਅਤੇ ਕਿਉਬਿਟਾਂ ਦੇ ਇੱਕ ਇੰਟੈਗਲਡ EPR ਜੋੜੇ ਨੂੰ ਦੋ ਵੱਖਰੀਆਂ ਲੋਕੇਸ਼ਨਾਂ A ਅਤੇ B ਤੱਕ ਇਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਸੰਚਾਰਿਤ ਕਰਨਾ, EPR ਪੇਅਰ ਕਿਉਬਿਟਾਂ ਵਿੱਚੋਂ ਕਿਸੇ ਇੱਕ ਉੱਤੇ ਇੱਕ ਬੈੱਲ ਨਾਪ ਲੈਣਾ, ਅਤੇ ਜੋੜੇ ਦੇ ਬਾਕੀ ਬਚੇ ਕਿਉਬਿਟਾਂ ਦੀ ਕੁਆਂਟਮ ਅਵਸਥਾ ਵਿੱਚ ਦਖਲ-ਅੰਦਾਜੀ ਕਰਨਾ, ਹੈ। ਪ੍ਰੋਟੋਕੌਲ ਫੇਰ ਇਸ ਤਰ੍ਹਾਂ ਦਾ ਹੁੰਦਾ ਹੈ:
- ਇੱਕ EPR ਜੋੜਾ ਪੈਦਾ ਕੀਤਾ ਜਾਂਦਾ ਹੈ, ਇੱਕ ਕਿਉਬਿਟ ਲੋਕੇਸ਼ਨ A ਵੱਲ ਭੇਜਿਆ ਜਾਂਦਾ ਹੈ, ਦੂਜਾ B ਵੱਲ ਭੇਜਿਆ ਜਾਂਦਾ ਹੈ।
- ਲੋਕੇਸ਼ਨ A ਉੱਤੇ, EPR ਪੇਅਰ ਕਿਉਬਿਟ ਅਤੇ ਟੈਲੀਪੋਰਟ ਕੀਤੇ ਜਾਣ ਵਾਲ਼ੇ ਕਿਉਬਿਟ (ਕੁਆਂਟਮ ਅਵਸਥਾ ) ਦਾ ਇੱਕ ਬੈੱਲ ਨਾਪ ਲਿਆ ਜਾਂਦਾ ਹੈ, ਜੋ ਚਾਰ ਨਾਪ ਨਤੀਜਿਆਂ ਵਿੱਚੋਂ ਇੱਕ ਨਤੀਜਾ ਦਿੰਦਾ ਹੈ, ਜਿਸਨੂੰ ਜਾਣਕਾਰੀ ਦੇ ਦੋ ਕਲਾਸੀਕਲ ਬਿੱਟਾਂ ਵਿੱਚ ਐੱਨਕੋਡ ਕੀਤਾ ਜਾ ਸਕਦਾ ਹੈ। ਲੋਕੇਸ਼ਨ A ਉੱਤੇ ਵਾਲੇ ਦੋਵੇਂ ਕਿਉਬਿਟ ਫੇਰ ਨਸ਼ਟ ਹੋ ਜਾਂਦੇ ਹਨ।
- ਕਲਾਸੀਕਲ ਚੈਨਲ ਵਰਤਦੇ ਹੋਏ, ਦੋ ਬਿੱਟਾਂ ਨੂੰ A ਤੋਂ B ਤੱਕ ਭੇਜਿਆ ਜਾਂਦਾ ਹੈ। (ਇਹ ਸਟੈੱਪ 1 ਤੋਂ ਬਾਦ, ਪ੍ਰਕਾਸ਼ ਦੀ ਸਪੀਡ ਪ੍ਰਤਿ ਵਿਚਾਰਾਂ ਕਾਰਨ, ਸਿਰਫ ਇੱਕੋ ਇੱਕ ਸੰਭਵ ਤੌਰ ਤੇ ਵਕਤ ਖਰਚ ਕਰਨ ਵਾਲ਼ਾ ਸਟੈੱਪ ਹੁੰਦਾ ਹੈ।)
- ਲੋਕੇਸ਼ਨ A ਉੱਤੇ ਲਏ ਗਏ ਨਾਪ ਦੇ ਇੱਕ ਨਤੀਜੇ ਵਜੋਂ, ਲੋਕੇਸ਼ਨ B ਉੱਤੇ EPR ਪੇਅਰ ਕਿਉਬਿਟ ਚਾਰ ਸੰਭਵ ਅਵਸਥਾਵਾਂ ਵਿੱਚੋਂ ਇੱਕ ਹੁੰਦਾ ਹੈ। ਇਹਨਾਂ ਚਾਰ ਸੰਭਵ ਅਵਸਥਾਵਾਂ ਵਿੱਚੋਂ, ਇੱਕ ਅਵਸਥਾ ਮੂਲ ਕੁਆਂਟਮ ਅਵਸਥਾ ਪ੍ਰਤਿ ਮਿਲਦੀ-ਜੁਲਦੀ ਹੁੰਦੀ ਹੈ, ਅਤੇ ਹੋਰ ਤਿੰਨ ਅਵਸਥਾਵਾਂ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀਆਂ ਹਨ। ਇਹਨਾਂ ਚਾਰ ਸੰਭਾਵਨਾਵਾਂ ਵਿੱਚੋਂ ਕਿਹੜੀ ਸੰਭਾਵਨਾ ਵਾਸਤਵਿਕ ਤੌਰ ਤੇ ਪ੍ਰਾਪਤ ਹੁੰਦੀ ਹੈ, ਇਹ ਦੋਵੇਂ ਕਲਾਸੀਕਲ ਬਿੱਟਾਂ ਵਿੱਚ ਸਕੇਂਤਬੰਦ ਹੋ ਜਾਂਦਾ ਹੈ। ਇਸ ਨੂੰ ਜਾਣ ਕੇ, ਲੋਕੇਸ਼ਨ B ਉੱਤੇ ਵਾਲਾ ਕਿਉਬਿਟ ਤਿੰਨ ਤਰੀਕਿਆਂ ਵਿੱਚੋਂ ਕਿਸੇ ਇੱਕ ਤਰੀਕੇ ਵਿੱਚ ਸੋਧ ਲਿਆ ਜਾਂਦਾ ਹੈ, ਜਾਂ ਫੇਰ ਬਿਲਕੁਲ ਅਜਿਹਾ ਨਹੀਂ ਹੁੰਦਾ, ਤਾਂ ਜੋ ਪ੍ਰਤਿ ਮਿਲਦਾ ਜੁਲਦਾ ਇੱਕ ਕਿਉਬਿਟ ਨਤੀਜੇ ਵਿੱਚ ਮਿਲ ਸਕੇ, ਜੋ ਉਹ ਕਿਉਬਿਟ ਹੁੰਦਾ ਹੈ ਜੋ ਟੈਲੀਪੋਰਟੇਸ਼ਨ ਲਈ ਚੁਣਿਆ ਗਿਆ ਸੀ।
ਪ੍ਰਯੋਗਿਕ ਨਤੀਜੇ ਅਤੇ ਰਿਕਾਰਡ
[ਸੋਧੋ]1998 ਵਿੱਚ ਕੰਮ ਨੇ ਆਰੰਭਿਕ ਅਨੁਮਾਨਾਂ ਨੂੰ ਸਾਬਤ ਕੀਤਾ ਸੀ,[14] ਅਤੇ ਟੈਲੀਪੋਰਟੇਸ਼ਨ ਦਾ ਡਿਸਟੈਂਸ ਅਗਸਤ 2004 ਵਿੱਚ 600 ਮੀਟਰਾਂ ਤਤੱਕ ਔਪਟਿਕ ਫਾਈਬਰ ਵਰਤ ਕੇ ਵਧਾ ਦਿੱਤਾ ਗਿਆ ਸੀ।[15] ਇਸਦੇ ਨਤੀਜੇ ਵਜੋਂ, ਕੁਆਂਟਮ ਟੈਲੀਪੋਰਟੇਸ਼ਨ ਲਈ ਰਿਕਾਰਡ ਦੂਰੀ ਦਰਜਾਵਾਰ ਤਰੀਕੇ ਨਾਲ 16 km ਤੱਕ ਵਧਾਈ ਜਾ ਚੁੱਕੀ ਹੈ,[16] ਫੇਰ 97 km ਤੱਕ,[17] ਅਤੇ ਹੁਣ 143 km (89 mi) ਤੱਕ, ਜੋ ਕੈਨੇਰੀ ਆਈਸਲੈਂਡਾਂ ਦੇ ਦੋ ਆਈਸਲੈਂਡਾਂ ਦਰਮਿਆਨ ਕੀਤੇ ਖੁੱਲੀ ਹਵਾ ਵਿੱਚ ਪ੍ਰਯੋਗਾੰ ਵਿੱਚ ਸੈੱਟ ਸੈੱਟ ਕੀਤੀ ਗਈ ਸੀ।[18] ਸੁਪਰਕੰਡਕਟਿੰਗ ਨੈਨੋਵਾਇਰ ਡਿਟੈਕਟਰ ਵਰਤਦੇ ਹੋਏ (ਸਤੰਬਰ 2015 ਤੱਕ) ਇੱਕ ਤਾਜ਼ਾ ਰਿਕਾਰਡ ਸੈੱਟ ਰਿਹਾ ਹੈ, ਜੋ ਔਪਟੀਕਲ ਫਾਈਬਰ ਉੱਪਰ 102 km (63 mi) ਦੀ ਦੂਰੀ ਤੱਕ ਪਹੁੰਚ ਗਿਆ ਸੀ।[19] ਪਦਾਰਥਕ ਸਿਸਟਮਾਂ ਲਈ, ਰਿਕਾਰਡ ਦੂਰੀ 21 m ਰਹੀ ਹੈ।[20]
ਓਪਨ-ਡੈਸਟੀਨੇਸ਼ਨ ਟੈਲੀਪੋਰਟੇਸ਼ਨ ਨਾਮਕ ਟੈਲੀਪੋਰਟੇਸ਼ਨ ਦਾ ਇੱਕ ਵੇਰੀਅੰਟ, ਜੋ ਕਈ ਲੋਕੇਸ਼ਨਾਂ ਉੱਤੇ ਰੱਖੇ ਰਿਸੀਵਰਾਂ ਸਮੇਤ ਹੁੰਦਾ ਹੈ, ਪੰਜ-ਫੋਟੌਨ ਇੰਟੈਂਗਲਮੈਂਟ ਵਰਤਦੇ ਹੋਏ 2004 ਵਿੱਚ ਸਾਬਤ ਕੀਤਾ ਗਿਆ ਸੀ।[21] ਦੋ ਸਿੰਗਲ ਫੋਟੌਨਾਂ ਦੀ ਕਿਸੇ ਸੰਯੁਕਤ ਅਵਸਥਾ ਦੀ ਟੈਲੀਪੋਰਟੇਸ਼ਨ ਵੀ ਅਨੁਭਵ ਕੀਤੀ ਜਾ ਚੁੱਕੀ ਹੈ।[22] ਅਪ੍ਰੈਲ 2011 ਵਿੱਚ, ਪ੍ਰਯੋਗਕਾਰੀਆਂ ਨੇ ਰਿਪੋਰਟ ਦਿੱਤੀ ਕਿ ਉਹਨਾਂ ਨੇ ਤਾਕਤਵਰ ਤੌਰ ਤੇ ਗੈਰ-ਕਲਾਸੀਕਲ ਸੁਪਰਪੁਜੀਸ਼ਨ ਅਵਸਥਾਵਾਂ ਨੂੰ ਸੁਰੱਖਿਅਤ ਕਰਦੇ ਹੋਏ 10 MHz ਦੀ ਇੱਕ ਬੈਂਡਵਿਡਥ ਤੱਕ ਦੇ ਪ੍ਰਕਾਸ਼ ਦੇ ਵੇਵ-ਪੈਕਟਾਂ ਦੀ ਟੈਲੀਪੋਰਟੇਸ਼ਨ ਸਾਬਤ ਕੀਤੀ ਹੈ।[23][24] ਅਗਸਤ 2013 ਵਿੱਚ, ਇੱਕ ਹਾਈਬ੍ਰਿਡ ਤਕਨੀਕ ਵਰਤਦੇ ਹੋਏ, ਪੂਰੀ ਤਰਾਂ ਨਿਰਧਾਰਤਮਿਕ ਕੁਆਂਟਮ ਟੈਲੀਪੋਰਟੇਸ਼ਨ ਦੀ ਪ੍ਰਾਪਤੀ ਰਿਪੋਰਟ ਕੀਤੀ ਗਈ ਸੀ।[25] 29 ਮਈ 2014 ਨੂੰ, ਵਿਗਿਆਨਿਕਾਂ ਨੇ ਕੁਆਂਟਮ ਟੈਲੀਪੋਰਟੇਸ਼ਨ ਰਾਹੀਂ ਡੈਟੇ ਦੇ ਸੰਚਾਰ ਦਾ ਇੱਕ ਭਰੋਸੇਮੰਦ ਤਰੀਕਾ ਘੋਸ਼ਿਤ ਕੀਤਾ। ਡੈਟੇ ਦੀ ਕੁਆਂਟਮ ਟੈਲੀਪੋਰਟੇਸ਼ਨ ਪਹਿਲਾਂ ਵੀ ਕੀਤੀ ਗਈ ਸੀ, ਪਰ ਉੱਚ ਤੌਰ ਤੇ ਗੈਰ-ਭਰੋਸੇਮੰਦ ਤਰੀਕਿਆਂ ਨਾਲ ਕੀਤੀ ਗਈ ਸੀ।[26][27] 26 ਫਰਵਰੀ 2015 ਨੂੰ, ਵਿਗਿਆਨੀਆਂ ਨੇ ਹੇਫ਼ੇਈ ਵਿੱਚ ਚੀਨ ਦੇ ਵਿਗਿਆਨ ਅਤੇ ਟੈਕਨੌਲੌਜੀ ਦੇ ਵਿਸ਼ਵ-ਵਿਦਿਆਲੇ ਵਿਖੇ, ਚਾਓ-ਯਾਂਗ ਲੁ ਅਤੇ ਜੀਆਨ-ਵੇਈ ਪਾਨ ਦੀ ਅਗਵਾਈ ਅਧੀਨ, ਕਿਸੇ ਕੁਆਂਟਮ ਕਣ ਦੀ ਅਜ਼ਾਦੀ ਦੀਆਂ ਬਹੁ-ਡਿਗਰੀਆਂ ਨੂੰ ਟੈਲੀਪੋਰਟ ਕਰਨ ਵਾਲਾ ਪਹਿਲਾ ਪ੍ਰਯੋਗ ਕੀਤਾ ਸੀ। ਉਹਨਾਂ ਨੇ ਇੰਟੈਗਲਡ ਫੋਟੌਨ ਵਰਤਦੇ ਹੋਏ 150 ਮੀਟਰਾਂ ਦੀ ਇੱਕ ਦੂਰੀ ਉੱਪਰ ਰਬਿਡੀਅਮ ਐਟਮਾਂ ਦੇ ਕਿਸੇ ਐਨਸੈਂਬਲ ਤੋਂ ਇੱਕ ਹੋਰ ਰੁਬਿਡੀਆ ਐਟਮਾਂ ਦੇ ਐਨਸੈਂਬਲ ਤੱਕ ਕੁਆਂਟਮ ਇਨਫਰਮੇਸ਼ਨ ਟੈਲੀਪੋਰਟ ਕਰਨ ਦਾ ਪ੍ਰਬੰਧ ਕੀਤਾ ਸੀ।[28][29]
ਖੋਜੀਆਂ ਨੇ ਗੈਸ ਐਟਮਾਂ ਦੇ ਬੱਦਲਾਂ ਦਰਮਿਆਨ ਇਨਫਰਮੇਸ਼ਨ ਸੰਚਾਰਿਤ ਕਰਨ ਲਈ ਕੁਆਂਟਮ ਟੈਲੀਪੋਰਟੇਸ਼ਨ ਦੀ ਸਫਲਤਾਪੂਰਵਕ ਵਰਤੋਂ ਵੀ ਕੀਤੀ ਹੇ, ਜੋ ਮਹੱਤਵਪੂਰਨ ਹੈ ਕਿਉਂਕਿ ਗੈਸਾਂ ਦੇ ਬੱਦਲ ਮੈਕ੍ਰੋਸਕੋਪਿਕ ਐਟੌਮਿਕ ਐਨਸੈਂਬਲ ਹੁੰਦੇ ਹਨ।[30][31]
ਰਸਮੀ ਪ੍ਰਸਤੁਤੀ
[ਸੋਧੋ]ਬਹੁਤ ਸਾਰੇ ਤਰੀਕਿਆਂ ਦੀ ਵੈਰਾਇਟੀ ਮੌਜੂਦ ਹੈ ਜਿਹਨਾਂ ਵਿੱਚ ਟੈਲੀਪੋਰਟੇਸ਼ਨ ਪ੍ਰੋਟੋਕੌਲ ਨੂੰ ਗਣਿਤਿਕ ਤੌਰ ਤੇ ਲਿਖਿਆ ਜਾ ਸਕਦਾ ਹੈ। ਕੁੱਝ ਬਹੁਤ ਸੰਖੇਪ ਤਰੀਕੇ ਹਨ, ਪਰ ਅਮੂਰਤ ਹਨ, ਅਤੇ ਕੁੱਝ ਜਰੂਰਤ ਤੋਂ ਵੱਧ ਸ਼ਬਦਾਂ ਵਾਲ਼ੇ ਹਨ ਪਰ ਸਿੱਧੇ ਅਤੇ ਠੋਸ ਹਨ। ਥੱਲੇ ਦਿੱਤੀ ਪ੍ਰਸਤੁਤੀ ਬਾਦ ਵਾਲੀ ਕਿਸਮ:ਬਹੁਤੇ ਸ਼ਬਦਾਂ ਵਾਲੀ ਕਿਸਮ ਦੀ ਹੈ, ਪਰ ਹਰੇਕ ਕੁਆਂਟਮ ਅਵਸਥਾ ਨੂੰ ਸਰਲ ਤੌਰ ਤੇ ਅਤੇ ਸਿੱਧੇ ਤੌਰ ਤੇ ਦਿਖਾਉਣ ਦੀ ਸੁਵਿਧਾ ਵਾਲੀ ਹੈ। ਬਾਦ ਵਾਲੇ ਹਿੱਸੇ ਹੋਰ ਜਿਆਦਾ ਸੰਖੇਪ ਧਾਰਨਾਵਾਂ ਦੀ ਸਮੀਖਿਆ ਕਰਦੇ ਹਨ।
ਟੈਲੀਪੋਰਟੇਸ਼ਨ ਪ੍ਰੋਟੋਕੌਲ, ਏਲੀਸ ਦੀ ਪੁਜ਼ੇਸ਼ਨ ਅੰਦਰ, ਕਿਸੇ ਕੁਆਂਟਮ ਅਵਸਥਾ ਜਾਂ ਕਿਉਬਿਟ ਨਾਲ ਸ਼ੁਰੂ ਹੁੰਦਾ ਹੈ, ਕਿ ਉਹ ਬੌਬ ਨੂੰ ਕੁੱਝ ਕਹਿਣਾ ਚਾਹੁੰਦੀ ਹੈ। ਇਹ ਕਿਉਬਿਟ ਆਮਤੌਰ ਤੇ ਬ੍ਰਾ-ਕੈੱਟ ਨੋਟੇਸ਼ਨ ਅੰਦਰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
ਓਪਰੋਕਤ ਇਕੁਏਸ਼ਨ ਵਿੱਚ ਸਬਸਕ੍ਰਿਪਟ C ਸਿਰਫ ਇਸ ਅਵਸਥਾ ਨੂੰ A ਅਤੇ B ਤੋਂ ਵੱਖਰਾ ਕਰਨ ਲਈ ਥੱਲੇ ਵਰਤੀ ਗਈ ਹੈ।
ਇਸ ਤੋਂ ਬਾਦ, ਪ੍ਰੋਟੋਕੌਲ ਮੰਗ ਕਰਦਾ ਹੈ ਕਿ, ਏਲੀਸ ਅਤੇ ਬੌਬ ਇੱਕ ਵੱਧ ਤੋਂ ਵੱਧ ਤੌਰ ਤੇ ਇੰਟੈਗਲਡ ਅਵਸਥਾ ਸਾਂਝੀ ਰੱਖਣ। ਇਹ ਅਵਸਥਾ ਨੂੰ ਪਹਿਲਾਂ ਤੋਂ ਹੀ, ਏਲੀਸ ਅਤੇ ਬੌਬ ਦਰਮਿਆਨ ਪਰਸਪਰ ਸਹਿਮਤੀ ਨਾਲ ਫਿਕਸ ਕਰ ਲਿਆ ਜਾਂਦਾ ਹੈ, ਅਤੇ ਇਹ ਦਿਖਾਈਆਂ ਗਈਆਂ ਚਾਰ ਬੈੱਲ ਅਵਸਥਾਵਾਂ ਵਿੱਚੋਂ ਕੋਈ ਵੀ ਅਵਸਥਾ ਹੋ ਸਕਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਵਸਥਾ ਕਿਹੜੀ ਹੋਵੇ।
- ,
- ,
- ,
- .
ਅੱਗੇ ਲਿਖੇ ਵਿੱਚ, ਮੰਨ ਲਓ ਕਿ ਏਲੀਸ ਅਤੇ ਬੌਬ ਅਵਸਥਾ ਸਾਂਝੀ ਰੱਖਦੇ ਹੋਣ।
ਏਲੀਸ ਕਣਾਂ ਵਿੱਚੋਂ ਇੱਕ ਕਣ ਨੂੰ ਜੋੜੇ ਵਿੱਚ ਪ੍ਰਾਪਤ ਕਰਦੀ ਹੈ, ਜਿਸ ਵਿੱਚ ਦੂਜਾ ਕਣ ਬੌਬ ਵੱਲ ਜਾ ਰਿਹਾ ਹੁੰਦਾ ਹੈ। (ਇਸਨੂੰ, ਕਣਾਂ ਨੂੰ ਇਕੱਠਾ ਤਿਆਰ ਕਰਕੇ ਅਤੇ ਫੇਰ ਏਲੀਸ ਅਤੇ ਬੌਬ ਵੱਲ ਕਿਸੇ ਸਾਂਝੇ ਸੋਮੇ ਤੋਂ ਸ਼ੂਟ ਕਰਕੇ ਲਾਗੂ ਕੀਤਾ ਜਾਂਦਾ ਹੈ।) ਇੰਟੈਗਲਡ ਅਵਸਥਾ ਅੰਦਰ ਸਬਸਕ੍ਰਿਪਟਾਂ A ਅਤੇ B ਏਲੀਸ ਅਤੇ ਬੌਬ ਦੇ ਕਣ ਵੱਲ ਇਸ਼ਾਰਾ ਕਰਦੀਆਂ ਹਨ।
ਇਸ ਬਿੰਦੂ ਉੱਤੇ, ਏਲੀਸ ਕੋਲ ਦੋ ਕਣ ਹੁੰਦੇ ਹਨ (C, ਜੋ ਉਹ ਟੈਲੀਪੋਰਟ ਕਰਨਾ ਚਾਹੁੰਦੀ ਹੈ, ਅਤੇ A, ਜੋ ਇੰਟੈਗਲਡ ਜੋੜੇ ਵਿੱਚੋਂ ਇੱਕ ਹੁੰਦਾ ਹੈ), ਅਤੇ ਬੌਬ ਕੋਲ ਇੱਕੋ ਕਣ, B ਹੁੰਦਾ ਹੈ। ਕੁੱਲ ਸਿਸਟਮ ਵਿੱਚੋਂ, ਇਹਨਾਂ ਤਿੰਨੇ ਕਣਾਂ ਦੀ ਅਵਸਥਾ ਇਸ ਤਰ੍ਹਾਂ ਦਿੱਤੀ ਜਾਂਦੀ ਹੈ,
ਫੇਰ, ਏਲੀਸ ਆਪਣੀ ਪੁਜੈਸ਼ਨ ਅੰਦਰਲੇ ਦੋਵੇਂ ਕਣਾਂ ਉੱਤੇ ਬੈੱਲ ਬੇਸਿਸ (ਯਾਨਿ ਕਿ, ਚਾਰ ਬੈੱਲ ਅਵਸਥਾਵਾਂ) ਵਿੱਚ ਇੱਕ ਲੋਕਲ ਨਾਪ ਫੁਰਮਾਏਗੀ। ਆਪਣੇ ਨਾਪ ਦੇ ਨਤੀਜੇ ਨੂੰ ਸਪਸ਼ਟ ਬਣਾਉਣ ਲਈ, ਏਲੀਸ ਦੇ ਦੋਵੇਂ ਕਿਉਬਿਟਾਂ ਦੀ ਅਵਸਥਾ ਨੂੰ ਬੈੱਲ ਬੇਸਿਸ ਦੀਆਂ ਸੁਪਰਪੁਜੀਸ਼ਨਾਂ ਦੇ ਤੌਰ ਤੇ ਲਿਖਣਾ ਸਭ ਤੋਂ ਚੰਗਾ ਰਹਿੰਦਾ ਹੈ। ਅਜਿਹਾ, ਹੇਠਾਂ ਲਿਖੀਆਂ ਸਰਵ ਸਧਾਰਨ ਪਹਿਚਾਣਾਂ ਵਰਤਦੇ ਹੋਏ ਕੀਤਾ ਜਾਂਦਾ ਹੈ, ਜੋ ਅਸਾਨੀ ਨਾਲ ਸਾਬਤ ਹੋ ਜਾਂਦੀਆਂ ਹਨ:
ਅਤੇ
ਇਹਨਾਂ ਪਛਾਣਾਂ ਨੂੰ A ਅਤੇ C ਸਬਸਕ੍ਰਿਪਟਾੰ ਨਾਲ ਲਾਗੂ ਕੀਤਾ ਜਾਂਦਾ ਹੈ। A, B ਅਤੇ C ਦੀ ਕੁੱਲ ਤਿੰਨ ਕਣ ਅਵਸਥਾ, ਇਸ ਤਰ੍ਹਾਂ ਹੇਠਾਂ ਦਰਸਾਈ ਚਾਰ-ਰਕਮਾਂ ਵਾਲੀ ਸੁਪਰਪੁਜੀਸ਼ਨ ਬਣ ਜਾਂਦੀ ਹੈ:
ਓਪਰੋਕਤ ਦਰਸਾਓ ਸਿਰਫ ਸਿਸਟਮ ਦੇ ਏਲੀਸ ਵਾਲੇ ਹਿੱਸੇ ਉੱਤੇ ਅਧਾਰ ਦੀ ਇੱਕ ਤਬਦੀਲੀ ਹੀ ਹੈ। ਅਜੇ ਕੋਈ ਵੀ ਓਪਰੇਸ਼ਨ ਨਹੀਂ ਕੀਤਾ ਗਿਆ ਹੁੰਦਾ ਅਤੇ ਤਿੰਨੇ ਕਣ ਅਜੇ ਵੀ ਓਸੇ ਕੁੱਲ ਅਵਸਥਾ ਵਿੱਚ ਹੁੰਦੇ ਹਨ। ਵਾਸਤਵਿਕ ਟੈਲੀਪੋਰਟੇਸ਼ਨ ਓਦੋਂ ਵਾਪਰਦੀ ਹੈ ਜਦੋਂ ਏਲੀਸ ਆਪਣੇ ਦੋਵੇਂ ਕਿਉਬਿਟਾਂ A,C, ਨੂੰ ਬੈੱਲ ਅਧਾਰ ਵਿੱਚ ਨਾਪਦੀ ਹੈ।
ਪ੍ਰਯੋਗਿਕ ਤੌਰ ਤੇ, ਇਹ ਨਾਪ ਦੋਵੇਂ ਕਣਾਂ ਉੱਤੇ ਤਾਣੀਆਂ (ਵੱਲ ਸਿੱਧੀਆਂ ਕੀਤੀਆਂ) ਲੇਜ਼ਰ ਤਰੰਗਾਂ ਦੀ ਇੱਕ ਲੜੀ ਰਾਹੀਂ ਪ੍ਰਾਪਤ ਕੀਤੇ ਜਾਂਦੇ ਹਨ। ਓਪਰੋਕਤ ਸਮੀਕਰਨ ਦੇ ਦਿੱਤੇ ਹੋਣ ਤੇ, ਸਪਸ਼ਟ ਰੂਪ ਵਿੱਚ ਏਲੀਸ ਦੇ (ਲੋਕਲ) ਨਾਪ ਦਾ ਨਤੀਜਾ ਇਹ ਰਹਿੰਦਾ ਹੈ ਕਿ ਤਿੰਨ-ਕਣ ਅਵਸਥਾ ਅੱਗੇ ਲਿਖੀਆਂ ਚਾਰ ਅਵਸਥਾਵਾਂ ਵਿੱਚੋਂ (ਹਰੇਕ ਨੂੰ ਪ੍ਰਾਪਤ ਕਰਨ ਦੀ ਬਰਾਬਰ ਪ੍ਰੋਬੇਬਿਲਿਟੀ ਨਾਲ) ਇੱਕ ਅਵਸਥਾ ਵਿੱਚ ਟੁੱਟਣੀ ਚਾਹੀਦੀ ਹੈ:
ਏਲੀਸ ਦੇ ਦੋ ਕਣ ਹੁਣ ਇੱਕ ਦੂਜੇ ਨਾਲ, ਚਾਰ ਬੈੱਲ ਅਵਸਥਾਵਾਂ ਵਿੱਚੋਂ ਕਿਸੇ ਇੱਕ ਅਵਸਥਾ ਵਿੱਚ ਇੰਟੈਗਲਡ ਹੁੰਦੇ ਹਨ, ਅਤੇ ਏਲੀਸ ਅਤੇ ਬੌਬ ਦੇ ਕਣਾਂ ਦਰਮਿਆਨ ਮੂਲ ਤੌਰ ਤੇ ਸਾਂਝੀ ਕੀਤੀ ਇੰਟੈਂਗਲਮੈਂਟ ਹੁਣ ਟੁੱਟ ਜਾਂਦੀ ਹੈ। ਬੌਬ ਦਾ ਕਣ ਓਪਰੋਕਤ ਦਿਖਾਈਆਂ ਚਾਰ ਸੁਪਰਪੁਜੀਸ਼ਨ ਅਵਸਥਾਵਾਂ ਵਿੱਚੋਂ ਕਿਸੇ ਇੱਕ ਅਵਸਥਾ ਤੇ ਕਬਜ਼ਾ ਕਰ ਲੈਂਦਾ ਹੈ। ਨੋਟ ਕਰੋ ਕਿ ਕਿਵੇਂ ਬੌਬ ਦਾ ਕਿਉਬਿਟ ਹੁਣ ਇੱਕ ਅਜਿਹੀ ਅਵਸਥਾ ਵਿੱਚ ਹੁੰਦਾ ਹੈ ਜੋ ਟੈਲੀਪੋਰਟ ਕੀਤੀ ਜਾਣ ਵਾਲੀ ਅਵਸਥਾ ਨਾਲ ਮਿਲਦੀ ਜੁਲਦੀ ਹੁੰਦੀ ਹੈ। ਬੌਬ ਦੇ ਕਿਉਬਿਟ ਦੀਆਂ ਚਾਰ ਸੰਭਵ ਅਵਸਥਾਵਾਂ ਟੈਲੀਪੋਰਟ ਕੀਤੀ ਜਾਣ ਵਾਲੀ ਅਵਸਥਾ ਦੀਆਂ ਯੂਨਾਇਟ੍ਰੀ ਤਸਵੀਰਾਂ ਹੁੰਦੀਆਂ ਹਨ।
ਏਲੀਸ ਦੇ ਬੈੱਲ ਨਾਪ ਦਾ ਨਤੀਜਾ ਉਸਨੂੰ ਦੱਸਦਾ ਹੈ ਕਿ ਸਿਸਟਮ ਓਪਰੋਕਤ ਚਾਰ ਅਵਸਥਾਵਾਂ ਵਿੱਚੋਂ ਕਿਹੜੀ ਇੱਕ ਅਵਸਥਾ ਵਿੱਚ ਹੁੰਦਾ ਹੈ। ਉਹ ਹੁਣ ਅਪਣਾ ਨਤੀਜਾ ਬੌਬ ਵੱਲ ਕਿਸੇ ਕਲਾਸੀਕਲ ਚੈਨਲ ਰਾਹੀਂ ਭੇਜ ਸਕਦੀ ਹੈ। ਦੋਵੇਂ ਕਲਾਸੀਕਲ ਬਿੱਟ ਆਪਸ ਵਿੱਚ ਗੱਲਬਾਤ ਕਰ ਸਕਦੇ ਹਨ ਕਿ ਏਲੀਸ ਚਾਰ ਨਤੀਜਿਆਂ ਵਿੱਚੋਂ ਕਿਹੜਾ ਨਤੀਜਾ ਪ੍ਰਾਪਤ ਕਰੇਗੀ।
ਏਲੀਸ ਕੋਲੋਂ ਬੌਬ ਦੁਆਰਾ ਸੰਦੇਸ਼ ਪ੍ਰਾਪਤ ਕਰ ਲੈਣ ਤੋਂ ਬਾਦ, ਉਹ ਜਾਣ ਜਾਂਦਾ ਹੈ ਕਿ ਉਸਦਾ ਕਣ ਚਾਰ ਅਵਸਥਾਵਾਂ ਵਿੱਚੋਂ ਕਿਹੜੀ ਅਵਸਥਾ ਵਿੱਚ ਹੁੰਦਾ ਹੈ। ਇਸ ਜਾਣਕਾਰੀ ਦੀ ਵਰਤੋਂ ਕਰਦਾ ਹੋਇਆ, ਉਹ ਆਪਣੇ ਕਣ ਨੂੰ ਇੱਛਿਤ ਅਵਸਥਾ ਤੱਕ ਸੰਚਾਰਿਤ ਕਰਨ ਲਈ, ਇਸ ਉੱਤੇ ਇੱਕ ਯੂਨਾਇਟ੍ਰੀ ਓਪਰੇਸ਼ਨ ਕਰਦਾ ਹੈ:
- ਜੇਕਰ ਏਲੀਸ ਇਸ਼ਾਰਾ ਕਰਦੀ ਹੈ ਕਿ ਉਸਦਾ ਨਤੀਜਾ ਹੈ, ਤਾਂ ਬੌਬ ਜਾਣ ਜਾਂਦਾ ਹੈ ਕਿ ਉਸਦਾ ਕਿਉਬਿਟ ਪਹਿਲਾਂ ਤੋਂ ਹੀ ਇੱਛਿਤ ਅਵਸਥਾ ਵਿੱਚ ਹੈ ਅਤੇ ਉਹ ਕੁੱਝ ਨਹੀਂ ਕਰਦਾ। ਇਦਾ ਕਾਰਣ ਸੂਖਮ ਯੂਨਾਇਟ੍ਰੀ ਓਪਰੇਸ਼ਨ ਕਰਨ ਵਾਲਾ ਆਇਡੈਂਟਿਟੀ ਓਪਰੇਟਰ ਹੁੰਦਾ ਹੈ।
- ਜੇਕਰ ਸੰਦੇਸ਼ ਵੱਲ ਇਸ਼ਾਰਾ ਕਰਦਾ ਹੈ, ਤਾਂ ਬੌਬ, ਅਵਸਥਾ ਨੂੰ ਰਿਕਵਰ ਕਰਨ ਲਈ, ਪੌਲੀ ਮੈਟ੍ਰਿਕਸ ਰਾਹੀਂ ਦਿੱਤਾ ਜਾਣ ਵਾਲੇ ਯੂਨਾਇਟ੍ਰੀ ਕੁਆਂਟਮ ਗੇਟ ਸਦਕਾ ਅਪਣਾ ਕਿਉਬਿਟ ਭੇਜੇਗਾ।
- ਜੇਕਰ ਏਲੀਸ ਦਾ ਸੰਦੇਸ਼ ਨਾਲ ਸਬੰਧ ਰੱਖਦਾ ਹੋਵੇ, ਤਾਂ ਬੌਬ, ਆਪਣੇ ਕਿਉਬਿਟ ਉੱਤੇ ਇਹ ਗੇਟ ਲਾਗੂ ਕਰਦਾ ਹੈ;
- ਅੰਤ ਵਿੱਚ, ਬਚੇ ਹੋਏ ਮਾਮਲੇ ਲਈ, ਢੁਕਵਾਂ ਗੇਟ ਇੰਝ ਹੁੰਦਾ ਹੈ;
ਇਸ ਤਰ੍ਹਾਂ ਟੈਲੀਪੋਰਟੇਸ਼ਨ ਪ੍ਰਾਪਤ ਕਰ ਲਈ ਜਾਂਦੀ ਹੈ। ਓਪਰੋਕਤ ਹਵਾਲਾ ਦਿੱਤੇ ਗਏ ਤਿੰਨੇ ਗੇਟ, ਢੁਕਵੇਂ ਧੁਰਿਆਂ (X, Y ਅਤੇ Z) ਦੁਆਲ਼ੇ π ਰੇਡੀਅਨਾਂ (180°) ਦੀਆਂ ਰੋਟੇਸ਼ਨਾਂ ਨਾਲ ਸਬੰਧਤ ਹੁੰਦੇ ਹਨ।[ਸਪਸ਼ਟੀਕਰਨ ਲੋੜੀਂਦਾ]
ਕੁੱਝ ਟਿੱਪਣੀਆਂ
[ਸੋਧੋ]- ਇਸ ਓਪਰੇਸ਼ਨ ਤੋਂ ਬਾਦ, ਬੌਬ ਦਾ ਕਿਉਬਿਟ ਅਵਸਥਾ ਉੱਤੇ ਕਬਜ਼ਾ ਕਰ ਲੇਂਦਾ ਹੈ, ਅਤੇ ਏਲੀਸ ਦਾ ਕਿਉਬਿਟ ਕਿਸੇ ਇੰਟੈਗਲਡ ਅਵਸਥਾ ਦਾ ਇੱਕ (ਅਨਿਸ਼ਚਿਤ) ਹਿੱਸਾ ਬਣ ਜਾਂਦਾ ਹੈ। ਟੈਲੀਪੋਰਟੇਸ਼ਨ ਕਿਉਬਿਟਾਂ ਦੀ ਨਕਲ ਕਰਨ ਵਾਲੇ ਨਤੀਜੇ ਨਹੀਂ ਦਿੰਦੀ, ਅਤੇ ਇਸ ਕਰਕੇ ਨੋ ਕਲੋਨਿੰਗ ਥਿਊਰਮ ਦੇ ਅਨੁਕੂਲ ਰਹਿੰਦੀ ਹੈ।
- ਸ਼ਾਮਲ ਹੁੰਦੇ ਪਦਾਰਥ ਜਾਂ ਊਰਜਾ ਦਾ ਕੋਈ ਸੰਚਾਰ ਨਹੀਂ ਹੁੰਦਾ। ਏਲੀਸ ਦਾ ਕਣ ਬੌਬ ਵੱਲ ਭੌਤਿਕੀ ਤੌਰ ਤੇ ਗਤੀ ਨਹੀਂ ਕਰ ਰਿਹਾ ਸੀ; ਸਿਰਫ ਇਸਦੀ ਅਵਸਥਾ ਹੀ ਪ੍ਰਸਾਰਿਤ ਹੋਈ ਸੀ। ਸ਼ਬਦ "ਟੈਲੀਪੋਰਟੇਸ਼ਨ", ਜੋ ਬੈਨੇਟ, ਬ੍ਰਾਸਰਡ, ਕ੍ਰੇਪੀਉ, ਜੋਜ਼ਸਾ, ਪੇਰੇਸ ਅਤੇ ਵੂਟਰਜ਼ ਦੁਆਰਾ ਘੜਿਆ ਗਿਆ ਸੀ, ਕੁਆਂਟਮ ਮਕੈਨੀਕਲ ਕਣਾਂ ਦੀ ਗੈਰ-ਨਿਖੇੜਨਯੋਗਤਾ ਦੱਸਦਾ ਹੈ।
- ਟੈਲੀਪੋਰਟ ਕੀਤੇ ਗਏ ਹਰੇਕ ਕਿਉਬਿਟ ਲਈ, ਏਲੀਸ ਨੂੰ ਜਾਣਕਾਰੀ ਦੇ ਦੋ ਕਲਾਸੀਕਲ ਬਿੱਟ ਭੇਜਣ ਦੀ ਲੋੜ ਪੈਂਦੀ ਹੈ। ਇਹ ਦੋ ਕਲਾਸੀਕਲ ਬਿੱਟ ਟੈਲੀਪੋਰਟ ਕੀਤੇ ਜਾ ਰਹੇ ਕਿਉਬਿਟ ਬਾਬਤ ਸੰਪੂਰਣ ਜਾਣਕਾਰੀ ਚੁੱਕ ਕੇ ਨਹੀਂ ਰੱਖਦੇ। ਜੇਕਰ ਕੋਈ ਛਿਪ ਕੇ ਗੱਲਾਂ ਸੁਣਨ ਵਾਲਾ ਦੋਵੇਂ ਬਿੱਟਾਂ ਨੂੰ ਰਸਤੇ ਵਿੱਚ ਰੋਕ ਲੈਂਦਾ ਹੈ, ਤਾਂ ਉਹ ਇੰਨਬਿੰਨ ਜਾਣ ਸਕਦੀ ਹੈ ਕਿ ਬੌਬ ਨੂੰ ਕੀ ਕਰਨਾ ਚਾਹੀਦਾ ਹੈ ਕਿ ਇੱਛਿਤ ਅਵਸਥਾ ਰਿਕਵਰ ਹੋ ਸਕੇ। ਫੇਰ ਵੀ, ਇਹ ਜਾਣਕਾਰੀ ਲਾਭਹੀਣ ਰਹਿੰਦੀ ਹੈ ਜੇਕਰ ਉਹ ਬੌਬ ਦੀ ਪੁਜੈਸ਼ਨ ਵਾਲੇ ਇੰਟੈਗਲਡ ਕਣ ਨਾਲ ਪਰਸਪਰ ਗੱਲਬਾਤ ਨਾ ਕਰ ਸਕਦੀ ਹੁੰਦੀ।
ਬਦਲਵੇਂ ਚਿੰਨ੍ਹ
[ਸੋਧੋ]ਬਹੁਤ ਸਾਰੀ ਕਿਸਮ ਦੀਆਂ ਵੱਖਰੀਆਂ ਚਿੰਨ-ਧਾਰਨਾਵਾਂ ਵਰਤੋਂ ਵਿੱਚ ਮੌਜੂਦ ਹਨ ਜੋ ਟੈਲੀਪੋਰਟੇਸ਼ਨ ਪ੍ਰੋਟੋਕੌਲ ਨੂੰ ਦਰਸਾਉਂਦੀਆਂ ਹਨ। ਇੱਕ ਸਾਂਝੀ ਚਿੰਨ-ਧਾਰਨਾ ਕੁਆਂਟਮ ਗੇਟਾਂ ਦੀ ਨੋਟੇਸ਼ਨ ਵਰਤਣਾ ਹੈ। ਉਪਰੋਕਤ ਵਿਓਂਤਬੰਦੀ ਵਿੱਚ, ਯੂਨਾਇਟ੍ਰੀ ਰੂਪਾਂਤ੍ਰਨ ਜੋ ਅਧਾਰ ਦੀ (ਮਿਆਰੀ ਗੁਣਨਫਲ ਅਧਾਰ ਤੋਂ ਬੈੱਲ ਅਧਾਰ ਤੱਕ ਦੀ) ਤਬਦੀਲੀ ਹੁੰਦਾ ਹੈ, ਕੁਆਂਟਮ ਗੇਟਾਂ ਦੀ ਵਰਤੋਂ ਨਾਲ ਲਿਖਿਆ ਜਾ ਸਕਦਾ ਹੈ। ਸਿੱਧੀ ਕੈਲਕੁਲੇਸ਼ਨ ਸਾਬਤ ਕਰਦੀ ਹੈ ਕਿ ਇਹ ਗੇਟ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ;
ਜਿੱਥੇ H, ਇੱਕ ਕਿਉਬਿਟ ਵਾਲਸ਼-ਹਦਾਮਰਦ ਗੇਟ ਹੁੰਦਾ ਹੈ ਅਤੇ , ]]ਨਿਯੰਤ੍ਰਿਤ NOT ਗੇਟ]] ਹੁੰਦਾ ਹੈ।
ਇੰਟੈਂਗਲਮੈਂਟ ਸਵੈਪਿੰਗ
[ਸੋਧੋ]ਟੈਲੀਪੋਰਟੇਸ਼ਨ ਨਾ ਕੇਵਲ ਸਿਰਫ ਸ਼ੁੱਧ ਅਵਸਥਾਵਾਂ ਤੇ ਹੀ ਲਾਗੂ ਕੀਤੀ ਜਾ ਸਕਦੀ ਹੈ, ਸਗੋਂ ਮਿਸ਼ਰਿਤ ਅਵਸਥਾਵਾਂ ਤੇ ਵੀ ਲਾਗੂ ਕੀਤੀ ਜਾ ਸਕਦੀ ਹੈ, ਜਿਹਨਾਂ ਨੂੰ ਕਿਸੇ ਇੰਟੈਗਲਡ ਜੋੜੇ (ਪੇਅਰ) ਦੇ ਕਿਸੇ ਸਿੰਗਲ ਸਬ-ਸਿਸਟਮ ਦੀ ਅਵਸਥਾ ਦੇ ਤੌਰ ਤੇ ਇਸ਼ਾਰਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਇੰਟੈਂਗਲਮੈਂਟ ਸਵੈਪਿੰਗ ਸਰਲ ਅਤੇ ਸਮਝਾਉਣ ਵਾਲੀ ਉਦਾਹਰਨ ਹੈ।
ਜੇਕਰ ਏਲੀਸ ਅਜਿਹਾ ਕਣ ਰੱਖਦੀ ਹੈ ਜੋ ਬੌਬ ਵਾਲੇ ਕਣ ਨਾਲ ਇੰਟੈਗਲਡ ਹੋਵੇ, ਅਤੇ ਬੌਬ ਇਸ ਕਣ ਨੂੰ ਕੈਰਲ ਵੱਲ ਟੈਲੀਪੋਰਟ ਕਰਦਾ ਹੋਵੇ, ਤਾਂ ਬਾਦ ਵਿੱਚ, ਏਲੀਸ ਦਾ ਕਣ ਕੈਰਲ ਨਾਲ ਇੰਟੈਗਲਡ ਹੁੰਦਾ ਜਾਂਦਾ ਹੈ। ਪ੍ਰਸਥਿਤੀ ਨੂੰ ਦਰਸਾਉਣ ਦਾ ਇੱਕ ਹੋਰ ਵਿਅਵਸਿਥ ਤਰੀਕਾ ਅੱਗੇ ਲਿਖਿਆ ਗਿਆ ਹੈ:
ਏਲੀਸ ਕੋਲ ਇੱਕ ਕਣ ਹੁੰਦਾ ਹੈ, ਬੌਬ ਕੋਲ ਦੋ, ਅਤੇ ਕੈਰਲ ਕੋਲ ਇੱਕ ਕਣ ਹੁੰਦਾ ਹੈ। ਏਲੀਸ ਦਾ ਕਣ ਅਤੇ ਬੌਬ ਦਾ ਪਹਿਲਾ ਕਣ ਇੰਟੈਗਲਡ ਹੋ ਜਾਂਦੇ ਹਨ, ਅਤੇ ਇਸ ਲਈ ਬੌਬ ਦਾ ਦੂਜਾ ਕਣ ਅਤੇ ਕੈਰਲ ਦਾ ਕਣ ਵੀ ਇੰਟੈਗਲਡ ਹੋ ਜਾਂਦੇ ਹਨ:
___ / \ ਏਲੀਸ-:-:-:-:-:-ਬੌਬ 1 -:- ਬੌਬ 2-:-:-:-:-:-ਕੈਰਲ \___/
ਹੁਣ, ਜੇਕਰ ਬੌਬ, ਬੈਲ ਅਵਸਥਾ ਅਧਾਰ ਵਿੱਚ ਆਪਣੇ ਦੋਵੇਂ ਕਣਾਂ ਉੱਤੇ ਇੱਕ ਪ੍ਰੋਜੈਕਟਿਵ ਨਾਪ ਲੈਂਦਾ ਹੈ ਅਤੇ ਆਪਣੇ ਨਤੀਜੇ ਨੂੰ ਕੈਰਲ ਵੱਲ, ਓਪਰੋਕਤ ਦਰਸਾਈ ਟੈਲੀਪੋਰਟੇਸ਼ਨ ਯੋਜਨਾ ਮੁਤਾਬਿਕ ਪ੍ਰਸਾਰਿਤ ਕਰਦਾ ਹੈ, ਤਾਂ ਬੌਬ ਦੇ ਪਹਿਲੇ ਕਣ ਦੀ ਅਵਸਥਾ ਨੂੰ ਕੈਰਲ ਦੀ ਅਵਸਥਾ ਵੱਲ ਟੈਲੀਪੋਰਟ ਕੀਤਾ ਜਾ ਸਕਦਾ ਹੈ। ਭਾਵੇਂ, ਏਲੀਸ ਅਤੇ ਕੈਰਲ ਕਦੇ ਕਦੇ ਇੱਕ ਦੂਜੇ ਨਾਲ ਪਰਸਪਰ ਗੱਲਬਾਤ ਨਹੀਂ ਕਰਦੇ, ਫੇਰ ਵੀ ਉਹਨਾਂ ਦੇ ਕਣ ਹੁਣ ਇੰਟੈਗਲਡ ਹੋ ਜਾਂਦੇ ਹਨ।
ਇੰਟੈਂਗਲਮੈਂਟ ਸਵੈਪਿੰਗ ਦੀ ਵੇਰਵੇ ਸਹਿਤ ਚਿਤ੍ਰਾਤਮਿਕ ਵਿਓਂਤਬੰਦੀ ਬੌਬ ਕੋਇੱਕੇ,[34] ਵੱਲੋਂ ਦਿੱਤੀ ਗਈ ਹੈ, ਜੋ ਕੈਟੇਗੋਰਿਕ ਕੁਆਂਟਮ ਮਕੈਨਿਕਸ ਦੀ ਭਾਸ਼ਾ ਵਿੱਚ ਪੇਸ਼ ਕੀਤੀ ਗਈ ਹੈ।
N-ਅਵਸਥਾ ਕਣ
[ਸੋਧੋ]ਕਲਪਨਾ ਕੀਤੀ ਜਾ ਸਕਦੀ ਹੈ ਕਿ ਉੱਪਰ ਦਰਸਾਈ ਗਈ ਟੈਲੀਪੋਰਟੇਸ਼ਨ ਯੋਜਨਾ N-ਅਵਸਥਾ ਕਣਾਂ ਤੱਕ ਕਿਵੇਂ ਵਧਾਈ ਜਾ ਸਕਦੀ ਹੈ, ਯਾਨਿ ਕਿ, ਅਜਿਹੇ ਕਣਾਂ ਤੱਕ ਜਿਹਨਾਂ ਦੀਆਂ ਅਵਸਥਾਵਾਂ N ਅਯਾਮੀ ਹਿਲਬ੍ਰਟ ਸਪੇਸ ਵਿੱਚ ਰਹਿੰਦੀਆਂ ਹਨ। ਤਿੰਨ ਕਣਾਂ ਦਾ ਸੰਯੁਕਤ ਸਿਸਟਮ ਹੁਣ ਇੱਕ ਅਯਾਮੀ ਅਵਸਥਾ ਸਪੇਸ ਰੱਖਦਾ ਹੈ। ਟੈਲੀਪੋਰਟ ਕਰਨ ਲਈ, ਏਲੀਸ, ਅਯਾਮੀ ਸਬ-ਸਿਸਟਮ ਉੱਤੇ ਕਿਸੇ ਇੰਟੈਗਲਡ ਅਧਾਰ (ਬੇਸਿਸ) ਵਿੱਚ ਆਪਣੇ ਕੋਲ ਵਾਲੇ ਦੋਵੇਂ ਕਣਾਂ ਉੱਤੇ ਇੱਕ ਅੰਸ਼ਿਕ ਨਾਪ ਲੈਂਦੀ ਹੈ। ਇਸ ਨਾਪ ਦੇ ਗਿਣਤੀ ਦੇ ਬਰਾਬਰ ਤੌਰ ਤੇ ਸੰਭਵ ਨਤੀਜੇ ਨਿਕਲਦੇ ਹਨ, ਜੋ ਫੇਰ ਕਲਾਸੀਕਲ ਤੌਰ ਤੇ ਬੌਬ ਵੱਲ ਪ੍ਰਸਾਰਿਤ ਕੀਤੇ ਜਾਂਦੇ ਹਨ। ਬੌਬ ਕਿਸੇ ਢੁਕਵੇਂ ਯੂਨਾਇਟ੍ਰੀ ਗੇਟ ਰਾਹੀਂ ਆਪਣੇ ਕਣ ਨੂੰ ਭੇਜ ਕੇ ਇੱਛਿਤ ਅਵਸਥਾ ਨੂੰ ਪੁਨਰ-ਪ੍ਰਾਪਤ ਕਰਦਾ ਹੈ।
ਲੌਜਿਕ ਗੇਟ ਟੈਲੀਪੋਰਟੇਸ਼ਨ
[ਸੋਧੋ]ਆਮਤੌਰ ਤੇ, ਮਿਸ਼ਰਤ ਅਵਸਥਾਵਾਂ ρ ਟ੍ਰਾਂਸਪੋਰਟ ਹੋ ਸਕਦੀਆਂ ਹਨ, ਅਤੇ ਟੈਲੀਪੋਰਟੇਸ਼ਨ ਦੌਰਾਨ ਇੱਕ ਰੇਖਿਕ ਰੂਪਾਂਤ੍ਰਨ ω ਲਾਗੂ ਕੀਤਾ ਜਾਂਦਾ ਹੈ ਜੋ ਕੁਆਂਟਮ ਸੂਚਨਾ ਦੇ ਆਂਕੜੇ ਪ੍ਰੋਸੈੱਸ ਕਰਨ ਦੀ ਆਗਿਆ ਦਿੰਦਾ ਹੈ। ਇਹ ਕੁਆਂਟਮ ਸੂਚਨਾ ਪ੍ਰੋਸੈੱਸਿੰਸ ਦੇ ਬੁਨਿਆਦਾਤਮਿਕ ਬਣਤਰ ਮੁੱਢਾਂ ਵਿੱਚੋਂ ਇੱਕ ਹੈ। ਇਸ ਨੂੰ ਥੱਲੇ ਦਿਖਾਇਆ ਗਿਆ ਹੈ।
ਸਰਵ ਸਧਾਰਨ ਵਿਵਰਣ
[ਸੋਧੋ]ਇੱਕ ਸਰਵ ਸਧਾਰਨ ਟੈਲੀਪੋਰਟੇਸ਼ਨ ਯੋਜਨਾ (ਸਕੀਮ) ਇਸ ਪ੍ਰਕਾਰ ਦਰਸਾਈ ਜਾ ਸਕਦੀ ਹੈ। ਤਿੰਨ ਕੁਆਂਟਮ ਸਿਸਟਮ ਸ਼ਾਮਿਲ ਹੁੰਦੇ ਹਨ। ਸਿਸਟਮ 1 ਏਲੀਸ ਰਾਹੀਂ ਟੈਲੀਪੋਰਟ ਕੀਤੇ ਜਾਣ ਵਾਲੀ (ਅਗਿਆਤ) ਅਵਸਥਾ ρ ਹੁੰਦਾ ਹੈ। ਸਿਸਟਮ 2 ਅਤੇ 3 ਇੱਕ ਉੱਚਤਮ ਤੌਰ ਤੇ ਇੰਟੈਗਲਡ ਅਵਸਥਾ ω ਵਿੱਚ ਹੁੰਦੇ ਹਨ ਜੋ ਕ੍ਰਮਵਾਰ ਏਲੀਸ ਅਤੇ ਬੌਬ ਨੂੰ ਵੰਡੇ ਗਏ ਹੁੰਦੇ ਹਨ। ਕੁੱਲ ਸਿਸਟਮ ਫੇਰ ਇਸ ਅਵਸਥਾ ਵਿੱਚ ਹੁੰਦਾ ਹੈ;
ਇੱਕ ਸਫਲ ਟੈਲੀਪੋਰਟੇਸ਼ਨ ਵਿਧੀ ਇੱਕ LOCC ਕੁਆਂਟਮ ਚੈਨਲ Φ ਹੁੰਦੀ ਹੈ ਜੋ ਇਸ ਸਮੀਕਰਨ ਨੂੰ ਸੰਤੁਸ਼ਟ ਕਰਦੀ ਹੈ;
ਜਿੱਥੇ;
- Tr12, ਸਬੰਧਤ ਸਿਸਟਮ 1 ਅਤੇ 2 ਵਾਲਾ ਅੰਸ਼ਿਕ ਟ੍ਰੇਸ ਓਪਰੇਸ਼ਨ ਹੈ, ਅਤੇ
- , ਨਕਸ਼ਿਆਂ ਦੀ ਬਣਤਰ ਦਰਸਾਉਂਦਾ ਹੈ। ਇਹ ਸ਼੍ਰੋਡਿੰਜਰ ਤਸਵੀਰ ਵਿੱਚ ਚੈਨਲ ਨੂੰ ਦਰਸਾਉਂਦਾ ਹੈ।
ਹੇਜ਼ਨਬਰਗ ਤਸਵੀਰ ਵਿਚਲੇ ਅਡਜੋਆਇੰਟ ਨਕਸ਼ਿਆਂ ਨੂੰ ਲੈਂਦੇ ਹੋਏ, ਬੌਬ ਦੇ ਸਿਸਟਮ ਉੱਤੇ ਸਾਰੇ ਔਬਜ਼ਰਵੇਬਲਾਂ O ਵਾਸਤੇ ਸਫਲਤਾ ਲਈ ਸ਼ਰਤ ਇਹ ਬਣ ਜਾਂਦੀ ਹੈ;
ਵਿੱਚ ਟੈਂਸਰ ਹਿੱਸਾ (ਫੈਕਟਰ) ਹੁੰਦਾ ਹੈ ਜਦੋਂਕਿ ਵਿਚਲਾ ਟੈਂਸਰ ਹਿੱਸਾ ਹੁੰਦਾ ਹੈ।
ਹੋਰ ਵੇਰਵੇ
[ਸੋਧੋ]ਪ੍ਰਸਤਾਵਿਤ ਚੈਨਲ Φ ਨੂੰ ਹੋਰ ਸਪਸ਼ਟਤਾ ਨਾਲ ਦਰਸਾਇਆ ਜਾ ਸਕਦਾ ਹੈ। ਟੈਲੀਪੋਰਟੇਸ਼ਨ ਸ਼ੁਰੂ ਕਰਨ ਲਈ, ਏਲੀਸ ਆਪਣੇ ਕਬਜ਼ੇ ਵਾਲੇ ਦੋਵੇਂ ਸਬ-ਸਿਸਟਮਾਂ (1 ਅਤੇ 2) ਉੱਤੇ ਇੱਕ ਲੋਕਲ (ਸਥਾਨਿਕ) ਨਾਪ ਲੈਂਦੀ ਹੈ। ਮੰਨ ਲਓ ਲੋਕਲ ਨਾਪ ਇਹ ਪ੍ਰਭਾਵ ਰੱਖਦਾ ਹੋਵੇ;
ਜੇਕਰ ਨਾਪ i-ਵਾਂ ਨਤੀਜਾ ਦਰਜ ਕਰਦਾ ਹੈ, ਤਾਂ ਸਾਰੀ ਦੀ ਸਾਰੀ ਅਵਸਥਾ ਇਸ ਵਿੱਚ ਟੁੱਟ (ਕੌਲੈਪਸ ਹੋ) ਜਾਂਦੀ ਹੈ;
ਅੰਦਰਲਾ ਟੈਂਸਰ ਹਿੱਸਾ ਹੁੰਦਾ ਹੈ ਜਦੋਂ ਕਿ ਵਾਲਾ ਹੁੰਦਾ ਹੈ। ਬੌਬ ਫੇਰ ਸਿਸਟਮ 3 ਉੱਤੇ ਇੱਕ ਸਬੰਧਤ ਲੋਕਲ ਓਪਰੇਸ਼ਨ Ψi ਲਾਗੂ ਕਰਦਾ ਹੈ। ਮੇਲੇ ਹੋਏ ਸਿਸਟਮ ਉੱਤੇ, ਇਸ ਨੂੰ ਇਸ ਪ੍ਰਕਾਰ ਦਰਸਾਇਆ ਜਾਂਦਾ ਹੈ;
ਜਿੱਥੇ Id, ਸੰਯੁਕਤ ਸਿਸਟਮ ਉੱਤੇ ਪਛਾਣ ਨਕਸ਼ਾ ਹੁੰਦਾ ਹੈ। ਇਸਲਈ, ਚੈਨਲ Φ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ;
ਨੋਟ ਕਰੋ ਕਿ Φ, LOCC ਦੀ ਪਰਿਭਾਸ਼ਾ ਤੇ ਖਰਾ ਉਤਰਦਾ ਹੈ। ਜਿਵੇਂ ਉੱਪਰ ਬਿਆਨ ਕੀਤਾ ਗਿਆ ਹੈ, ਟੈਲੀਪੋਰਟੇਸ਼ਨ ਨੂੰ ਸਫਲ ਕਿਹਾ ਜਾਂਦਾ ਹੈ ਜੇਕਰ, ਬੌਬ ਦੇ ਸਿਸਟਮ ਉੱਪਰ ਸਾਰੇ ਔਬਜ਼ਰਵੇਬਲਾਂ O ਲਈ, ਹੇਠਾਂ ਲਿਖੀ ਸਮਾਨਤਾ ਲਾਗੂ ਰਹਿੰਦੀ ਹੈ;
ਇਕੁਏਸ਼ਨ ਦਾ ਖੱਬਾ ਪਾਸਾ ਇਹ ਹੈ:
ਜਿੱਥੇ Ψi* ਹੇਜ਼ਨਬਰਗ ਤਸਵੀਰ ਅੰਦਰ Ψi ਦਾ ਅਡਜੋਆਇੰਟ ਹੁੰਦਾ ਹੈ। ਸਾਰੀਆਂ ਚੀਜ਼ਾਂ ਨੂੰ ਸੀਮਤ ਅਯਾਮੀ ਮੰਨਦੇ ਹੋਏ, ਇਹ ਇੰਝ ਬਣ ਜਾਂਦਾ ਹੈ;
ਟੈਲੀਪੋਰਟੇਸ਼ਨ ਲਈ ਸਫਲਤਾ ਕੁੰਜੀ ਇਹ ਸਮੀਕਰਨ ਰੱਖਦੀ ਹੈ;
ਵਰਤਾਰੇ ਦੀ ਸਥਾਨਿਕ ਵਿਆਖਿਆ
[ਸੋਧੋ]ਕੁਆਂਟਮ ਟੈਲੀਪੋਰਟੇਸ਼ਨ ਦੀ ਇੱਕ ਲੋਕਲ ਵਿਆਖਿਆ ਡੇਵਿਡ ਡਿਊਟਸਚ ਅਤੇ ਪੈਟ੍ਰਿਕ ਹੇਡਨ ਦੁਆਰਾ ਦੱਸੀ ਗਈ ਹੈ, ਜੋ ਕੁਆਂਟਮ ਮਕੈਨਿਕਸ ਦੀ ਕਈ-ਸੰਸਾਰ ਵਿਆਖਿਆ ਮੁਤਾਬਿਕ ਹੈ। ਇਹਨਾਂ ਦੇ ਪੇਪਰ ਮੰਨਦੇ ਹਨ ਕਿ ਏਲੀਸ ਜੋ ਦੋ ਬਿੱਟਾਂ ਬੌਬ ਵੱਲ ਭੇਜਦੀ ਹੈ, ਉਹ ਕੁਆਂਟਮ ਅਵਸਥਾ ਦੀ ਟੈਲੀਪੋਰਟੇਸ਼ਨ ਵਿੱਚ ਨਤੀਜਾ ਦਿੰਦੀਆਂ ਹੋਈਆਂ ਸਥਾਨਿਕ ਤੌਰ ਤੇ ਗੈਰ-ਕ੍ਰਿਆਸ਼ੀਲਾਤਮਿਕ ਸੂਚਨਾ ਰੱਖਦੀਆਂ ਹਨ। ਕੁਆਂਟਮ ਸੂਚਨਾ ਦੀ ਕਿਸੇ ਕਲਾਸੀਕਲ ਚੈਨਲ ਰਾਹੀਂ ਪ੍ਰਵਾਹਿਤ ਹੋ ਸਕਣ ਦੀ ਯੋਗਤਾ ..., ਡੀਕੋਹਰੰਸ ਨੂੰ ਸੁਰੱਖਿਅਤਾ ਦਿੰਦੀ ਹੋਈ, ... ਕੁਆਂਟਮ ਟੈਲੀਪੋਰਟੇਸ਼ਨ ਦਾ ਅਧਾਰ ਹੈ।"[35]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]ਖਾਸ
[ਸੋਧੋ]- ↑ 1.0 1.1 New York Times, Scientists Teleport Not Kirk, but an Atom (2004)
- ↑ 2.0 2.1 Barrett, M. D.; Chiaverini, J.; Schaetz, T.; Britton, J.; Itano, W. M.; Jost, J. D.; Knill, E.; Langer, C.; Leibfried, D.; Ozeri, R.; Wineland, D. J. (2004). "Deterministic quantum teleportation of atomic qubits". Nature. 429 (6993): 737–739. Bibcode:2004Natur.429..737B. doi:10.1038/nature02608.
- ↑ 3.0 3.1 Riebe, M.; Häffner, H.; Roos, C. F.; Hänsel, W.; Benhelm, J.; Lancaster, G. P. T.; Körber, T. W.; Becher, C.; Schmidt-Kaler, F.; James, D. F. V.; Blatt, R. (2004). "Deterministic quantum teleportation with atoms". Nature. 429 (6993): 734–737. Bibcode:2004Natur.429..734R. doi:10.1038/nature02570.
- ↑ C. H. Bennett, G. Brassard, C. Crépeau, R. Jozsa, A. Peres, W. K. Wootters, Teleporting an Unknown Quantum State via Dual Classical and Einstein–Podolsky–Rosen Channels, Phys. Rev. Lett. 70, 1895–1899 (1993) (online).
- ↑ A. Zeilinger, Dance of the Photons, Farrar, Straus and Giroux, New York, 2010, p. 46. ("The quantum mechanical solution [to teleportation] was proposed in 1993 by an international collaboration of six theoretical physicists: Charles Bennett of IBM; Gilles Brassard, Claude Crépeau, and Richard Jozsa of the University of Montreal; Asher Peres of the Technion (the Israel Institute of Technology in Haifa); and William K. Wooters of Williams College... The Bennett-Brassard-Crépeau-Jozsa-Peres-Wooters paper has the title 'Teleporting an Unknown Quantum State via Dual Classical and Einstein-Podolsky-Rosen channels.' To have the word 'teleporting' in the title of a physics paper was quite unusual at the time, since teleportation was considered to be part of science fiction and a somewhat shaky topic. But apparently, there was no better name for the interesting theoretical discovery these people made, and it was a very fitting name indeed.")
- ↑ Bouwmeester, D.; et al. (1997). "Experimental quantum teleportation". Nature. 390 (6660): 575–579. Bibcode:1997Natur.390..575B. doi:10.1038/37539.
{{cite journal}}
: Explicit use of et al. in:|last2=
(help) - ↑ Ren, Ji-Gang; Xu, Ping; Yong, Hai-Lin; Zhang, Liang; Liao, Sheng-Kai; Yin, Juan; Liu, Wei-Yue; Cai, Wen-Qi; Yang, Meng (2017-07-04). "Ground-to-satellite quantum teleportation". arXiv:1707.00934 [quant-ph].
- ↑ Kluger, Jeffrey. "A 'Teleportation' to Outer Space". Time. Retrieved 2017-07-16.
- ↑ "Scientists Teleport A Photon From Earth To Orbit For The First Time". Huffington Post (in Australian English). 2017-07-12. Retrieved 2017-07-16.
- ↑ Hensen, B.; et al. (21 October 2015). "Loophole-free Bell inequality violation using electron spins separated by 1.3 kilometres". Nature. 526 (7575): 682–686. Bibcode:2015Natur.526..682H. doi:10.1038/nature15759. PMID 26503041. Retrieved 21 October 2015.
- ↑ Markoff, Jack (21 October 2015). "Sorry, Einstein. Quantum Study Suggests 'Spooky Action' Is Real". New York Times. Retrieved 21 October 2015.
- ↑ Giustina, M.; et al. (16 December 2015). "Significant-Loophole-Free Test of Bell's Theorem with Entangled Photons". Physical Review Letters. 115 (25): 250401. arXiv:1511.03190. Bibcode:2015PhRvL.115y0401G. doi:10.1103/PhysRevLett.115.250401. PMID 26722905.
- ↑ Shalm, L. K.; et al. (16 December 2015). "Strong Loophole-Free Test of Local Realism". Physical Review Letters. 115 (25): 250402. arXiv:1511.03189. Bibcode:2015PhRvL.115y0402S. doi:10.1103/PhysRevLett.115.250402. PMID 26722906.
- ↑ D. Boschi; S. Branca; F. De Martini; L. Hardy; S. Popescu (1998). "Experimental Realization of Teleporting an Unknown Pure Quantum State via Dual Classical and Einstein-Podolsky-Rosen Channels". Physical Review Letters. 80 (6): 1121–1125. arXiv:quant-ph/9710013. Bibcode:1998PhRvL..80.1121B. doi:10.1103/PhysRevLett.80.1121.
- ↑ Rupert Ursin (August 2004). "Quantum teleportation across the Danube". Nature. 430. Retrieved 2010-05-22.
- ↑ http://www.nature.com/nphoton/journal/v4/n6/full/nphoton.2010.87.html
- ↑ http://www.nature.com/nature/journal/v489/n7415/full/nature11472.html
- ↑ Ma, X. S.; Herbst, T.; Scheidl, T.; Wang, D.; Kropatschek, S.; Naylor, W.; Wittmann, B.; Mech, A.; Kofler, J. (2012). "Quantum teleportation over 143 kilometres using active feed-forward". Nature. 489 (7415): 269–273. Bibcode:2012Natur.489..269M. doi:10.1038/nature11472. PMID 22951967.
{{cite journal}}
: Unknown parameter|displayauthors=
ignored (|display-authors=
suggested) (help) - ↑ Takesue, Hiroki; et al. (2015-10-20). "Quantum teleportation over 100 km of fiber using highly efficient superconducting nanowire single-photon detectors". Optica. 2 (10): 832–835. doi:10.1364/OPTICA.2.000832. Retrieved 2016-07-26.
{{cite journal}}
: Explicit use of et al. in:|last2=
(help) - ↑ Nölleke, Christian; Neuzner, Andreas; Reiserer, Andreas; Hahn, Carolin; Rempe, Gerhard; Ritter, Stephan (2012). "Efficient Teleportation between Remote Single-Atom Quantum Memories". Physical Review Letters. 110 (14): 140403. arXiv:1212.3127. Bibcode:2013PhRvL.110n0403N. doi:10.1103/PhysRevLett.110.140403. PMID 25166964.
- ↑ Nature 430, 54-58 (1 July 2004) http://www.nature.com/nature/journal/v430/n6995/full/nature02643.html
- ↑ Experimental quantum teleportation of a two-qubit composite system Qiang Zhang, Alexander Goebel, Claudia Wagenknecht, Yu-Ao Chen, Bo Zhao, Tao Yang, Alois Mair, Jörg Schmiedmayer & Jian-Wei Pan Nature Physics 2, 678–682
- ↑ Lee, Noriyuki; Hugo Benichi; Yuishi Takeno; Shuntaro Takeda; James Webb; Elanor Huntington; Akira Furusawa (April 2011). "Teleportation of Nonclassical Wave Packets of Light". Science. 332 (6027): 330–333. arXiv:1205.6253. Bibcode:2011Sci...332..330L. doi:10.1126/science.1201034. PMID 21493853. Retrieved 2011-04-26.
- ↑ Trute, Peter. "Quantum teleporter breakthrough". The University Of New South Wales. Archived from the original on 18 ਅਪ੍ਰੈਲ 2011. Retrieved 17 April 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Takeda et al., "Deterministic quantum teleportation of photonic quantum bits by a hybrid technique", Nature, August 2013.
- ↑ Markoff, John (29 May 2014). "Scientists Report Finding Reliable Way to Teleport Data". New York Times. Retrieved 29 May 2014.
- ↑ Pfaff, W.; et al. (29 May 2014). "Unconditional quantum teleportation between distant solid-state quantum bits". Science. 345 (6196): 532–535. arXiv:1404.4369. Bibcode:2014Sci...345..532P. doi:10.1126/science.1253512. PMID 25082696. Retrieved 29 May 2014.
- ↑ "Two quantum properties teleported together for first time". PhysicsWorld.com. 27 February 2015.
- ↑ Wang, Xi-Lin; Xin-Dong Cai; Zu-En Su; Ming-Cheng Chen; Dian Wu; Li Li; Nai-Le Liu; Chao-Yang Lu; Jian-Wei Pan (26 February 2015). "Quantum teleportation of multiple degrees of freedom of a single photon". Nature. 518 (7540): 516–519. Bibcode:2015Natur.518..516W. doi:10.1038/nature14246.
- ↑ "Quantum teleportation between atomic systems over long distances". Phys.Org.
- ↑ http://www.nature.com/nphys/journal/vaop/ncurrent/full/nphys2631.html#auth-1
- ↑ Coecke, Bob (2009). "Quantum Picturalism". Contemporary Physics. 51 (2010): 59–83. arXiv:0908.1787. Bibcode:2010ConPh..51...59C. doi:10.1080/00107510903257624.
- ↑ R. Penrose, Applications of negative dimensional tensors, In: Combinatorial Mathematics and its Applications, D.~Welsh (Ed), pages 221–244. Academic Press (1971).
- ↑ Bob Coecke, "The logic of entanglement". Research Report PRG-RR-03-12, 2003. arXiv:quant-ph/0402014 (8 page shortversion) (full 160 page version)
- ↑ Deutsch, David; Hayden, Patrick (1999). "Information Flow in Entangled Quantum Systems". Proceedings of the Royal Society A: Mathematical, Physical and Engineering Sciences. 456 (1999): 1759–1774. arXiv:quant-ph/9906007. Bibcode:2000RSPSA.456.1759H. doi:10.1098/rspa.2000.0585.
ਸਰਵ ਸਧਾਰਨ
[ਸੋਧੋ]- ਥਿਊਰੀ ਅਤੇ ਪ੍ਰਯੋਗਾੰ ਉੱਤੇ ਸਮੀਖਿਆ:
- Pirandola, S.; Eisert, J.; Weedbrook, C.; Furusawa, A.; Braunstein, S. L. (2015). "Advances in Quantum Teleportation". Nature Photonics. 9 (10): 641–652. arXiv:1505.07831. Bibcode:2015NaPho...9..641P. doi:10.1038/nphoton.2015.154.
- ਸਿਧਾਂਤਿਕ ਪ੍ਰਸਤਾਵ:
- C. H. Bennett, G. Brassard, C. Crépeau, R. Jozsa, A. Peres, W. K. Wootters, Teleporting an Unknown Quantum State via Dual Classical and Einstein–Podolsky–Rosen Channels, Phys. Rev. Lett. 70, 1895–1899 (1993) (pdf). This is the seminal paper that laid out the entanglement protocol.
- Vaidman, L. (February 1994). "Teleportation of Quantum States". Phys. Rev. A. 49 (2): 1473–1476. arXiv:hep-th/9305062. Bibcode:1994PhRvA..49.1473V. doi:10.1103/physreva.49.1473.
- Shahriar, M.S.; et al. (2006). "Wavelength locking via teleportation using distant quantum entanglement and Bloch–Siegert oscillation". Optics communications. 266 (1): 349–353. Bibcode:2006OptCo.266..349S. doi:10.1016/j.optcom.2006.04.072.
{{cite journal}}
: Explicit use of et al. in:|first1=
(help) ([1] Archived 2019-02-19 at the Wayback Machine.) - Brassard, G; Braunstein, S; Cleve, R (1998). "Teleportation as a Quantum Computation". Physica D. 120 (1–2): 43–47. arXiv:quant-ph/9605035. Bibcode:1998PhyD..120...43B. doi:10.1016/s0167-2789(98)00043-8.
- A. Peres, "What is actually teleported?", IBM Journal of Research and Development Vol. 48, Issue 1, (2004)(this document online)
- G. Rigolin, Quantum Teleportation of an Arbitrary Two Qubit State and its Relation to Multipartite Entanglement, Phys. Rev. A 71 2005; 032303 (this document online)
- Shi-Biao Zheng (2004) "Scheme for approximate conditional teleportation of an unknown atomic state without the Bell-state measurement", Phys. Rev. A 69, 064302
- W. B. Cardoso, A. T. Avelar, B. Baseia, and N. G. de Almeida, "Teleportation of entangled states without Bell-state measurement", Phys. Rev. A 72, 045802 (2005).
- Michael N. Leuenberger, Michael E. Flatte, David D. Awschalom, "Teleportation of Electronic Many-Qubit States Encoded in the Electron Spin of Quantum Dots via Single Photons", Phys. Rev. Lett. 94, 107401 (2005).
- A. N. Pyrkov, Tim Byrnes, "Quantum teleportation of spin coherent states: beyond continuous variables teleportation", New J. Phys. 16, 073038 (2014) (this document online)
- Yuchuan Wei, How to teleport a particle rather than a state, Phys Rev E93 (2016)066103.
- ਫੋਟੌਨਾਂ ਨਾਲ ਪਹਿਲੇ ਪ੍ਰਯੋਗ:
- D. Bouwmeester, J.-W. Pan, K. Mattle, M. Eibl, H. Weinfurter, A. Zeilinger, Experimental Quantum Teleportation, Nature 390, 6660, 575-579 (1997).
- D. Boschi, S. Branca, F. De Martini, L. Hardy, & S. Popescu, Experimental Realization of Teleporting an Unknown Pure Quantum State via Dual classical and Einstein–Podolsky–Rosen channels, Phys. Rev. Lett. 80, 6, 1121–1125 (1998)
- Kim, Y.-H.; Kulik, S.P.; Shih, Y. (2001). "Quantum teleportation of a polarization state with a complete bell state measurement". Phys. Rev. Lett. 86 (7): 1370–1373. arXiv:quant-ph/0010046. Bibcode:2001PhRvL..86.1370K. doi:10.1103/PhysRevLett.86.1370.
- Marcikic, I.; Tittel, W.; Zbinden, H.; Gisin, N. (2003). "Long-Distance Teleportation of Qubits at Telecommunication Wavelengths". Nature. 421 (6922): 509–513. arXiv:quant-ph/0301178. Bibcode:2003Natur.421..509M. doi:10.1038/nature01376.
- Ursin, R.; et al. (August 2004). "Communications: Quantum Teleportation Link across the Danube". Nature. 430 (7002): 849. Bibcode:2004Natur.430..849U. doi:10.1038/430849a.
- ਐਟਮਾਂ ਨਾਲ ਪਹਿਲੇ ਪ੍ਰਯੋਗ:
- Riebe, M.; Häffner, H.; Roos, C. F.; Hänsel, W.; Ruth, M.; Benhelm, J.; Lancaster, G. P. T.; Körber, T. W.; Becher, C.; Schmidt-Kaler, F.; James, D. F. V.; Blatt, R. (2004). "Deterministic Quantum Teleportation with Atoms". Nature. 429 (6993): 734–737. Bibcode:2004Natur.429..734R. doi:10.1038/nature02570.
- Barrett, M. D.; Chiaverini, J.; Schaetz, T.; Britton, J.; Itano, W. M.; Jost, J. D.; Knill, E.; Langer, C.; Leibfried, D.; Ozeri, R.; Wineland, D. J. (2004). "Deterministic Quantum Teleportation of Atomic Qubits". Nature. 429 (6993): 737–739. Bibcode:2004Natur.429..737B. doi:10.1038/nature02608.
- Olmschenk, S.; Matsukevich, D. N.; Maunz, P.; Hayes, D.; Duan, L.-M.; Monroe, C. (2009). "Quantum Teleportation between Distant Matter Qubits". Science. 323 (5913): 486–489. arXiv:0907.5240. Bibcode:2009Sci...323..486O. doi:10.1126/science.1167209.
ਬਾਹਰੀ ਲਿੰਕ
[ਸੋਧੋ]- Loophole-free Bell test Archived 2018-07-04 at the Wayback Machine. - Kavli Institute of Nanoscience
- "Spooky action and beyond" - Interview with Prof. Dr. Anton Zeilinger about quantum teleportation. Date: 2006-02-16
- Quantum Teleportation at IBM Archived 2011-01-07 at the Wayback Machine.
- Physicists Succeed In Transferring Information Between Matter And Light
- Quantum telecloning: Captain Kirk's clone and the eavesdropper
- Teleportation-based approaches to universal quantum computation
- Teleportation as a quantum computation Archived 2009-01-29 at the Wayback Machine.
- Quantum teleportation with atoms: quantum process tomography[permanent dead link]
- Entangled State Teleportation
- Fidelity of quantum teleportation through noisy channels by
- TelePOVM— A generalized quantum teleportation scheme Archived 2020-11-27 at the Wayback Machine.
- Entanglement Teleportation via Werner States
- Quantum Teleportation of a Polarization State
- The Time Travel Handbook: A Manual of Practical Teleportation & Time Travel
- letters to nature: Deterministic quantum teleportation with atoms
- Quantum teleportation with a complete Bell state measurement Archived 2013-06-06 at the Wayback Machine.
- Welcome to the quantum Internet. Archived 2012-11-30 at the Wayback Machine. Science News, Aug. 16 2008.
- Quantum experiments - interactive.
- A (mostly serious) introduction to quantum teleportation for non-physicists
- CS1 errors: explicit use of et al.
- CS1 Australian English-language sources (en-au)
- CS1 errors: unsupported parameter
- CS1 errors: dates
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- Articles lacking in-text citations from June 2012
- Articles with invalid date parameter in template
- All articles lacking in-text citations
- Articles containing potentially dated statements from 2013
- ਸਪਸ਼ਟੀਕਰਨ ਭਾਲਦੇ ਵਿਕੀਪੀਡੀਆ ਦੇ ਲੇਖ from May 2015
- Articles with dead external links from ਅਕਤੂਬਰ 2021
- Articles with FAST identifiers
- Pages with authority control identifiers needing attention
- Articles with BNF identifiers
- Articles with BNFdata identifiers
- Articles with GND identifiers
- Articles with J9U identifiers
- Articles with SUDOC identifiers
- ਕੁਆਂਟਮ ਸੂਚਨਾ ਵਿਗਿਆਨ
- ਕੁਆਂਟਮ ਕੰਪਿਊਟਿੰਗ
- ਪੈਦਾ ਹੋ ਰਹੀਆਂ ਟੈਕਨੌਲੌਜੀਆਂ
- ਟੈਲੀਪੋਰਟੇਸ਼ਨ