ਕੈਨੇਡਾ ਦੇ ਸੂਬੇ ਅਤੇ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਨੇਡਾ ਦੇ ਸ਼ਾਹੀ ਮਿਲਟਰੀ ਕਾਲਜ ਦੇ ਯਿਓ ਹਾਲ ਵਿਖੇ 'ਓ ਕੈਨੇਡਾ ਵੀ ਸਟੈਂਡ ਗਾਰਡ ਫ਼ਾਰ ਦੀ' ਨਾਮਕ ਰੰਗਿਆ ਹੋਇਆ ਸ਼ੀਸ਼ਾ (੧੯੬੫) ਕੈਨੇਡਾ ਦੇ ਸੂਬਿਆਂ ਦੇ ਕੁਲ-ਚਿੰਨ੍ਹਾਂ ਨੂੰ ਦਰਸਾਉਂਦਾ ਹੈ

ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਰਲ਼ਕੇ ਦੁਨੀਆਂ ਦਾ ਖੇਤਰਫਲ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ। ਸੂਬਿਆਂ ਅਤੇ ਰਾਜਖੇਤਰਾਂ ਵਿੱਚ ਪ੍ਰਮੁੱਖ ਫ਼ਰਕ ਇਹ ਹੈ ਕਿ ਸੂਬੇ ਉਹ ਅਧਿਕਾਰ-ਖੇਤਰ ਹਨ ਜਿਨ੍ਹਾਂ ਦੀਆਂ ਤਾਕਤਾਂ ਅਤੇ ਪ੍ਰਭੁਤਾ ਸਿੱਧੇ ਤੌਰ 'ਤੇ ਸੰਵਿਧਾਨ ਅਧੀਨਿਯਮ, ੧੮੬੭ ਤੋਂ ਆਉਂਦੀਆਂ ਹਨ ਜਦਕਿ ਰਾਜਖੇਤਰ ਆਪਣੇ ਫ਼ਰਮਾਨ ਅਤੇ ਤਾਕਤਾਂ ਸੰਘੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਆਧੁਨਿਕ ਕੈਨੇਡੀਆਈ ਸੰਵਿਧਾਨਕ ਸਿਧਾਂਤ ਮੁਤਾਬਕ ਸੂਬਿਆਂ ਨੂੰ ਸਹਿ-ਖ਼ੁਦਮੁਖ਼ਤਿਆਰ ਵਿਭਾਗ ਮੰਨਿਆ ਜਾਂਦਾ ਹੈ ਅਤੇ ਹਰੇਕ ਸੂਬੇ ਦਾ ਲੈਫਟੀਨੈਂਟ-ਗਵਰਨਰ ਦੇ ਰੂਪ ਵਿੱਚ ਆਪਣਾ "ਮੁਕਟ" ਹੁੰਦਾ ਹੈ ਜਦਕਿ ਰਾਜਖੇਤਰ ਖ਼ੁਦਮੁਖ਼ਤਿਆਰ ਨਹੀਂ ਹਨ ਸਗੋਂ ਸੰਘੀ ਖੇਤਰ ਦੇ ਹਿੱਸੇ ਹਨ ਅਤੇ ਹਰੇਕ ਦਾ ਇੱਕ ਕਮਿਸ਼ਨਰ ਹੁੰਦਾ ਹੈ।

ਦਸ ਸੂਬੇ ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮਾਨੀਟੋਬਾ, ਨਿਊ ਬ੍ਰੰਜ਼ਵਿਕ, ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ, ਨੋਵਾ ਸਕੋਸ਼ਾ, ਓਂਟਾਰੀਓ, ਪ੍ਰਿੰਸ ਐਡਵਰਡ ਟਾਪੂ, ਕੇਬੈਕ ਅਤੇ ਸਸਕਾਚਵਾਨ ਹਨ। ਤਿੰਨ ਰਾਜਖੇਤਰ ਉੱਤਰ-ਪੱਛਮੀ ਰਾਜਖੇਤਰ, ਨੂਨਾਵੁਤ ਅਤੇ ਯੂਕੋਨ ਹਨ।

ਸੂਬਿਆਂ ਅਤੇ ਰਾਜਖੇਤਰਾਂ ਦੀ ਸਥਿਤੀ[ਸੋਧੋ]

ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਵਿਕਟੋਰੀਆ ਵਾਈਟਹਾਰਸ ਐਡਮੈਂਟਨ ਯੈਲੋਨਾਈਫ਼ ਰੇਜੀਨਾ ਵਿਨੀਪੈੱਗ ਇਕਾਲੀਤ ਟੋਰਾਂਟੋ ਓਟਾਵਾ ਕੇਬੈਕ ਫ਼ਰੈਡਰਿਕਟਨ ਸ਼ਾਰਲਟਟਨ ਹੈਲੀਫ਼ੈਕਸ ਸੇਂਟ ਜਾਨ ਉੱਤਰ-ਪੱਛਮੀ ਰਾਜਖੇਤਰ ਸਸਕਾਚਵਾਨ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਨਿਊ ਬਰੰਸਵਿਕ ਵਿਕਟੋਰੀਆ ਯੂਕੋਨ ਬ੍ਰਿਟਿਸ਼ ਕੋਲੰਬੀਆ ਵਾਈਟਹਾਰਸ ਐਲਬਰਟਾ ਐਡਮੈਂਟਨ ਰੇਜੀਨਾ ਯੈਲੋਨਾਈਫ਼ ਨੂਨਾਵੁਤ ਵਿਨੀਪੈੱਗ ਮੈਨੀਟੋਬਾ ਓਂਟਾਰੀਓ ਇਕਾਲੀਤ ਓਟਾਵਾ ਕੇਬੈਕ ਟੋਰਾਂਟੋ ਕੇਬੈਕ ਸਿਟੀ ਫ਼ਰੈਡਰਿਕਟਨ ਸ਼ਾਰਲਟਟਾਊਨ ਨੋਵਾ ਸਕੋਸ਼ਾ ਹੈਲੀਫ਼ੈਕਸ ਪ੍ਰਿੰਸ ਐਡਵਰਡ ਟਾਪੂ ਸੇਂਟ ਜਾਨਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
About this image


ਸੂਬੇ[ਸੋਧੋ]

ਕੈਨੇਡਾ ਦੇ ਸੂਬੇ
ਝੰਡਾ ਕੁਲ-ਚਿੰਨ੍ਹ ਸੂਬਾ ਡਾਕ-ਸਬੰਧੀ ਛੋਟਾ ਰੂਪ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ
(ਅਬਾਦੀ ਪੱਖੋਂ)
ਮਹਾਂਸੰਘ ਵਿੱਚ ਦਾਖ਼ਲਾ ਅਬਾਦੀ
(ਮਈ ੨੦੧੧)[੧]
ਖੇਤਰਫਲ: ਥਲ (ਕਿ.ਮੀ.) ਖੇਤਰਫਲ: ਜਲ (ਕਿ.ਮੀ.) ਖੇਤਰਫਲ: ਕੁੱਲ (ਕਿ.ਮੀ.) ਅਧਿਕਾਰਕ ਭਾਸ਼ਾ(ਵਾਂ) ਸੰਘੀ ਸੰਸਦ:ਕਾਮਨਜ਼ ਵਿੱਚ ਸੀਟਾਂ ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ
Flag of Ontario.svg Arms of Ontario.svg ਓਂਟਾਰੀਓ ON ਟੋਰਾਂਟੋ ਟੋਰਾਂਟੋ ੧ ਜੁਲਾਈ, ੧੮੬੭ ੧੨,੮੫੧,੮੨੧ ੯੧੭,੭੪੧ ੧੫੮,੬੫੪ ੧,੦੭੬,੩੯੫ ਅੰਗਰੇਜ਼ੀ ੧੦੬ ੨੪
Flag of Quebec.svg Coat of arms of Québec.svg ਕੇਬੈਕ QC ਕੇਬੈਕ ਸ਼ਹਿਰ ਮਾਂਟਰੀਆਲ ੧ ਜੁਲਾਈ, ੧੮੬੭ ੭,੯੦੩,੦੦੧ ੧,੩੫੬,੧੨੮ ੧੮੫,੯੨੮ ੧,੫੪੨,੦੫੬ ਫ਼ਰਾਂਸੀਸੀ ੭੫ ੨੪
Flag of Nova Scotia.svg Arms of Nova Scotia.svg ਨੋਵਾ ਸਕੋਸ਼ਾ NS ਹੈਲੀਫ਼ੈਕਸ ਹੈਲੀਫ਼ੈਕਸ ੧ ਜੁਲਾਈ ੧੮੬੭ ੯੨੧,੭੨੭ ੫੩,੩੩੮ ੧,੯੪੬ ੫੫,੨੮੪ ਅੰਗਰੇਜ਼ੀ ੧੧ ੧੦
Flag of New Brunswick.svg Arms of New Brunswick.svg ਨਿਊ ਬ੍ਰੰਜ਼ਵਿਕ NB ਫ਼ਰੈਡਰਿਕਟਨ ਸੇਂਟ ਜਾਨ ੧ ਜੁਲਾਈ ੧੮੬੭ ੭੫੧,੧੭੧ ੭੧,੪੫੦ ੧,੪੫੮ ੭੨,੯੦੮ ਅੰਗਰੇਜ਼ੀ
ਫ਼ਰਾਂਸੀਸੀ
੧੦ ੧੦
Flag of Manitoba.svg Arms of Manitoba.svg ਮਾਨੀਟੋਬਾ MB ਵਿਨੀਪੈਗ ਵਿਨੀਪੈਗ ੧੫ ਜੁਲਾਈ ੧੮੭੦ ੧,੨੦੮,੨੬੮ ੫੫੩,੫੫੬ ੯੪,੨੪੧ ੬੪੭,੭੯੭ ਅੰਗਰੇਜ਼ੀ, ੧੪
Flag of British Columbia.svg Arms of British Columbia.svg ਬ੍ਰਿਟਿਸ਼ ਕੋਲੰਬੀਆ BC ਵਿਕਟੋਰੀਆ ਵੈਨਕੂਵਰ ੨੦ ਜੁਲਾਈ ੧੮੭੧ ੪,੪੦੦,੦੫੭ ੯੨੫,੧੮੬ ੧੯,੫੪੯ ੯੪੪,੭੩੫ ਅੰਗਰੇਜ਼ੀ ੩੬
Flag of Prince Edward Island.svg Arms of Prince Edward Island.svg ਪ੍ਰਿੰਸ ਐਡਵਰਡ ਟਾਪੂ PE ਸ਼ਾਰਲਟਟਾਊਨ ਸ਼ਾਰਲਟਟਾਊਨ ਇ ਜੁਲਾਈ ੧੮੭੩ ੧੪੦,੨੦੪ 5,੬੬੦ ੫,੬੬੦ ਅੰਗਰੇਜ਼ੀ
Flag of Saskatchewan.svg Arms of Saskatchewan.svg ਸਸਕਾਚਵਾਨ SK ਰੇਜੀਨਾ ਸਸਕਾਟੂਨ ੧ ਸਤੰਬਰ ੧੯੦੫ ੧,੦੩੩,੩੮੧ ੫੯੧,੬੭੦ ੫੯,੩੬੬ ੬੫੧,੦੩੬ ਅੰਗਰੇਜ਼ੀ ੧੪
Flag of Alberta.svg Shield of Alberta.svg ਐਲਬਰਟਾ AB ਐਂਡਮੰਟਨ ਕੈਲਗਰੀ ੧ ਸਤੰਬਰ ੧੯੦੫ ੩,੬੪੫,੨੫੭ ੬੪੨,੩੧੭ ੧੯,੫੩੧ ੬੬੧,੮੪੮ ਅੰਗਰੇਜ਼ੀ ੨੮
Flag of Newfoundland and Labrador.svg Arms of Newfoundland and Labrador.svg ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ NL ਸੇਂਟ ਜਾਨਜ਼ ਸੇਂਟ ਜਾਨਜ਼ ੩੧ ਮਾਰਚ, ੧੯੪੯ ੫੧੪,੫੩੬ ੩੭੩,੮੭੨ ੩੧,੩੪੦ ੪੦੫,੨੧੨ ਅੰਗਰੇਜ਼ੀ

ਟਿੱਪਣੀਆਂ:

ਕ.^  ਯਥਾਰਥ; ਫ਼ਰਾਂਸੀਸੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਖ.^  ਫ਼ਰਾਂਸੀਸੀ ਭਾਸਾ ਦੀ ਸਨਦ; ਅੰਗਰੇਜ਼ੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਗ.^  ਖੇਤਰੀ ਨਗਰਪਾਲਿਕਾਵਾਂ ਦੇ ਪੱਖ ਵਿੱਚ ਨੋਵਾ ਸਕੋਸ਼ਾ ਨੇ ੧੯੯੬ ਵਿੱਚ ਸ਼ਹਿਰ ਖ਼ਤਮ ਕਰ ਦਿੱਤੇ
ਘ.^  ਨੋਵਾ ਸਕੋਸ਼ਾ ਵਿੱਚ ਬਹੁਤ ਥੋੜ੍ਹੇ ਦੁਭਾਸ਼ੀ ਵਿਧਾਨ ਹਨ (ਅੰਗਰੇਜ਼ੀ ਅਤੇ ਫ਼ਰਾਂਸੀਸੀ ਵਿੱਚ ਤਿੰਨ; ਅੰਗਰੇਜ਼ੀ ਅਤੇ ਪੋਲੈਂਡੀ ਵਿੱਚ ਇੱਕ); ਕੁਝ ਸਰਕਾਰੀ ਸੰਸਥਾਵਾਂ ਦੇ ਵਿਧਾਨਕ ਨਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਦੋਹਾਂ ਵਿੱਚ ਹਨ
ਙ.^  ਅਧਿਕਾਰਾਂ ਅਤੇ ਅਜ਼ਾਦੀ ਦੀ ਕੈਨੇਡੀਆਈ ਸਨਦ ਦਾ ਸੋਲ੍ਹਵਾਂ ਭਾਗ
ਚ.^  ਮਾਨੀਟੋਬਾ ਅਧੀਨਿਯਮ
  • ਮਹਾਂਸੰਘ ਬਣਨ ਤੋਂ ਪਹਿਲਾਂ ਓਂਟਾਰੀਓ ਅਤੇ ਕੇਬੈਕ ਕੈਨੇਡਾ ਦਾ ਸੂਬਾ ਬਣਾਉਂਦੇ ਸਨ।
  • ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ਾ ਅਤੇ ਪ੍ਰਿੰਸ ਐਡਵਰਡ ਟਾਪੂ ਵੱਖੋ-ਵੱਖ ਬਸਤੀਆਂ ਸਨ।
  • ਮਾਨੀਟੋਬਾ ਨੂੰ ਉੱਤਰ-ਪੱਛਮੀ ਰਾਜਖੇਤਰਾਂ ਦੇ ਸਮੇਤ ਹੀ ਬਣਾਇਆ ਗਿਆ ਸੀ।
  • ਸਸਕਾਚਵਾਨ ਅਤੇ ਐਲਬਰਟਾ, ਉੱਤਰ-ਪੱਛਮੀ ਰਾਜਖੇਤਰ ਦੀ ਧਰਤੀ ਤੋਂ ਬਣਾਏ ਗਏ ਸਨ।
  • ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਨਿਊਫ਼ਾਊਂਡਲੈਂਡ ਬਰਤਾਨਵੀ ਰਾਸ਼ਟਰਮੰਡਲ ਦੀ ਅਜ਼ਾਦ ਮਲਕੀਅਤ ਸੀ। ੧੮੦੯ ਵਿੱਚ ਬਰਤਾਨਵੀ ਵਿਧਾਨ ਨੇ ਲਾਬਰਾਡੋਰ ਦਾ ਤਬਾਦਲਾ ਹੇਠਲੇ ਕੈਨੇਡਾ ਤੋਂ ਨਿਊਫ਼ਾਊਂਡਲੈਂਡ ਕਰ ਦਿੱਤਾ ਪਰ ਲਾਬਰਾਡੋਰ ਦੀਆਂ ਸਰਹੱਦਾਂ ਦੀ ਸਥਿਤੀ ੧੯੨੭ ਤੱਕ ਤਕਰਾਰੀ ਰਹੀ। ਇਸ ਸੂਬੇ ਦਾ ਅਧਿਕਾਰਕ ਨਾਂ ੬ ਦਸੰਬਰ, ੨੦੦੧ ਨੂੰ ਸੰਵਿਧਾਨਕ ਸੋਧ ਤਹਿਤ ਨਿਊਫ਼ਾਊਂਡਲੈਂਡ ਤੋਂ ਬਦਲ ਕੇ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਹੋ ਗਿਆ।
  • ਫ਼ਰੈਡਰਿਕਟਨ ਅਤੇ ਵਿਕਟੋਰੀਆ ਨੂੰ ਛੱਡਕੇ ਸਾਰੀਆਂ ਸੂਬਾਈ ਰਾਜਧਾਨੀਆਂ ਜਾਂ ਆਪੋ-ਆਪਣੇ ਸੂਬਿਆਂ ਦੇ ਸਭ ਤੋਂ ਵੱਡੇ ਜਂ ਦੂਜੇ ਸਭ ਤੋਂ ਵੱਡੇ ਸ਼ਹਿਰ ਹਨ। ਫ਼ਰੈਡਰਿਕਟਨ ਨਿਊ ਬ੍ਰੰਜ਼ਵਿਕ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਦਕਿ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਵਿਚਲਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਸੂਬਾਈ ਰਾਜਧਾਨੀਆਂ[ਸੋਧੋ]

ਰਾਜਖੇਤਰ[ਸੋਧੋ]

ਕੈਨੇਡਾ ਵਿੱਚ ਤਿੰਨ ਰਾਜਖੇਤਰ ਹਨ। ਸੂਬਿਆਂ ਦੇ ਵਾਂਗ ਇਹਨਾਂ ਦੀ ਕੋਈ ਆਪਣੀ ਪ੍ਰਭੁਤਾ ਨਹੀਂ ਹੈ ਅਤੇ ਸਿਰਫ਼ ਸੰਘੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਹੀ ਹਨ।[੨][੩][੪] ਇਹਨਾਂ ਵਿੱਚ ਕੈਨੇਡਾ ਦਾ ੬੦° ਉੱਤਰ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ ਹਡਸਨ ਖਾੜੀ ਦੇ ਪੱਛਮ ਵੱਲ ਦਾ ਖੇਤਰ ਅਤੇ ਕੈਨੇਡੀਆਈ ਮੁੱਖਦੀਪ ਦੇ ਉੱਤਰ ਵੱਲ ਪੈਂਦੇ ਸਾਰੇ ਟਾਪੂ (ਜੇਮਜ਼ ਖਾੜੀ ਵਿਚਲੇ ਟਾਪੂਆਂ ਤੋਂ ਲੈ ਕੇ ਕੈਨੈਡੀਆਈ ਆਰਕਟਿਕ ਟਾਪੂਆਂ ਤੱਕ) ਸ਼ਾਮਲ ਹਨ। ਹੇਠ ਦਿੱਤੀ ਸਾਰਨੀ ਵਿੱਚ ਪਹਿਲ ਦੇ ਹਿਸਾਬ ਨਾਲ਼ ਰਾਜਖੇਤਰ (ਹਰੇਕ ਸੂਬੇ ਦੀ ਸਾਰੇ ਰਾਜਖੇਤਰਾਂ ਉੱਤੇ ਪਹਿਲਾ ਹੈ, ਕਿਸੇ ਰਾਜਖੇਤਰ ਦੇ ਬਣਨ ਦੀ ਮਿਤੀ ਚਾਹੇ ਕੋਈ ਵੀ ਹੋਵੇ) ਕ੍ਰਮਬੱਧ ਕੀਤੇ ਗਏ ਹਨ।

ਕੈਨੇਡਾ ਦੇ ਰਾਜਖੇਤਰ
ਝੰਡਾ ਕੁਲ-ਚਿੰਨ੍ਹ ਰਾਜਖੇਤਰ ਡਾਕ-ਸਬੰਧੀ ਛੋਟਾ ਰੂਪ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਹਾਂਸੰਘ ਵਿੱਚ ਦਾਖ਼ਲਾ ਅਬਾਦੀ
(ਮਈ ੨੦੧੧)
ਖੇਤਰਫਲ: ਥਲ (ਕਿ.ਮੀ.) ਖੇਤਰਫਲ: ਜਲ (ਕਿ.ਮੀ.) ਖੇਤਰਫਲ: ਕੁੱਲ (ਕਿ.ਮੀ.) ਅਧਿਕਾਰਕ ਭਾਸ਼ਾ(ਵਾਂ) ਸੰਘੀ ਸੰਸਦ: ਕਾਮਨਜ਼ ਵਿੱਚ ਸੀਟਾਂ ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ
Flag of the Northwest Territories.svg Coat of arms of Northwest Territories.svg ਉੱਤਰ-ਪੱਛਮੀ ਰਾਜਖੇਤਰ NT ਯੈਲੋਨਾਈਫ਼ ੧੫ ਜੁਲਾਈ ੧੮੭੦ ੪੧,੪੬੨ ੧,੧੮੩,੦੮੫ ੧੬੩,੦੨੧ ੧,੩੪੬,੧੦੬ Chipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłįchǫ[੫]
Flag of Yukon.svg Coat of arms of Yukon.svg ਯੂਕੋਨ YT ਵਾਈਟਹਾਰਸ ੧੩ ਜੂਨ ੧੮੯੮ ੩੩,੮੯੭ ੪੭੪,੩੯੧ ੮,੦੫੨ ੪੮੨,੪੪੩ ਅੰਗਰੇਜ਼ੀ
ਫ਼ਰਾਂਸੀਸੀ
Flag of Nunavut.svg 30px ਨੁਨਾਵੁਤ NU ਇਕਾਲੀਤ ੧ ਅਪ੍ਰੈਲ ੧੯੯੯ ੩੧,੯੦੬ ੧,੯੩੬,੧੧੩ ੧੫੭,੦੭੭ ੨,੦੯੩,੧੯੦ ਇਨੂਈਨਾਕਤੁਨ, ਇਨੁਕਤੀਤੂਤ,
ਅੰਗਰੇਜ਼ੀ, ਫ਼ਰਾਂਸੀਸੀ

ਟਿੱਪਣੀ: ਨੁਨਾਵੁਤ ਅਤੇ ਯੂਕੋਨ ਦੋਹੇਂ ਹੀ ਉੱਤਰ-ਪੱਛਮੀ ਰਾਜਖੇਤਰਾਂ ਦੀ ਧਰਤੀ ਤੋਂ ਬਣਾਏ ਗਏ ਸਨ।

ਰਾਜਖੇਤਰੀ ਰਾਜਧਾਨੀਆਂ[ਸੋਧੋ]

ਹਵਾਲੇ[ਸੋਧੋ]