ਗਠੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਠੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
Arthrite rhumatoide.jpg
Hands affected by rheumatoid arthritis, an autoimmune form of arthritis
ਆਈ.ਸੀ.ਡੀ. (ICD)-10 M00-M25
ਆਈ.ਸੀ.ਡੀ. (ICD)-9 710 -719
ਰੋਗ ਡੇਟਾਬੇਸ (DiseasesDB) 15237
ਮੈੱਡਲਾਈਨ ਪਲੱਸ (MedlinePlus) 001243
ਈ-ਮੈਡੀਸਨ (eMedicine) topic list
MeSH D001168

ਗਠੀਆ (ਅੰਗਰੇਜ਼ੀ: Arthritis (ਆਰਥਰਾਈਟਸ) ਯੂਨਾਨੀ ਤੋਂ arthro-, ਜੋੜ + -itis, ਜਲਣ) ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕਿ ਖਾਸ ਤੌਰ ਤੇ ਇੱਕ ਜਾਂ ਇੱਕ ਤੋਂ ਵਧ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ।[1] [2] ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸ ਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ। ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ, ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।

ਲੱਛਣ[ਸੋਧੋ]

ਹੱਡੀਆਂ ਦੇ ਗਠੀਏ ਦੇ ਮੁੱਖ ਲੱਛਣ ਹਨ ਸਖਤ-ਪਣ, ਦਰਦ ਅਤੇ ਪ੍ਰਭਾਵਿਤ ਜੋੜ ਨੂੰ ਹਲਾਉਣ ਵੱਚ ਮੁਸ਼ਿਕਲ। ਪਰ ਕਈ ਕੇਸਾਂ ਵਿੱਚ ਇਹ ਵੀ, ਹੋ ਸਕਦਾ ਹੈ ਕੋਈ ਵੀ ਲੱਛਣ ਨਾ ਹੋਵੇ।

ਇਲਾਜ[ਸੋਧੋ]

ਇਹ ਬਿਮਾਰੀ ਲਾ ਇਲਾਜ ਨਹੀਂ ਹੈ। ਇਸ ਦਾ ਇਲਾਜ ਮੋਜੂਦ ਹੈ। ਪਰ ਇਸ ਦਾ ਇਲਾਜ ਕੇਵਲ ਦਿਵਾਈਆ ਨਾਲ ਨਹੀਂ ਹੋ ਸਕਦਾ। ਮਰੀਜ ਨੂੰ ਸਵੈ-ਮਦਦ ਕਰਨੀ ਪੈਂਦੀ ਆਪਣੇ ਖਾਣ ਪੀਣ ਦਾ ਖਾਸ ਖਿਆਲ ਤੇ ਕਸਰਤ ਆਦਿ ਰਾਹੀ ਲਛਣਾ ਤੋਂ ਰਾਹਤ ਪਾ ਸਕਦਾ ਹੈ। ਯੂਰਿਕ ਐਸਿਡ ਨੂੰ ਹੀ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਗਠੀਆ ਕਿਹਾ ਜਾਂਦਾ ਹੈ।ਇਸ ਨੂੰ ਆਯੂਰਵੈਦਿਕ ਵਿੱਚ ਵਾਤ ਰਕਤ ਕਿਹਾ ਜਾਂਦਾ ਹੈ ਕਿਉਕਿ ਆਯੂਰਵੈਦ ਸ਼ਾਸਤਰੀ ਗਰੰਥਾ ਮੁਤਾਬਿਕ ਜਦੋਂ ਮਨੁੱਖ ਦੇ ਸ਼ਰੀਰ ਵਿੱਚ ਵਾਯੂ ਅਤੇ ਰਕਤ ਇੱਕ ਸਮੇਂ ਵਿਗੜ ਜਾਣ ਤਾਂ ਇਹ ਵਾਤਰਕਤ ਗਠੀਆ ਰੋਗ ਪੈਦਾ ਹੁੰਦਾ ਹੈ। ਅੱਜ ਕਿਹੜਾ ਆਦਮੀ ਹੈ ਜਿਹੜਾ ਯੂਰਿਕ ਐਸਿਡ ਵਰਗੇ ਮਹਾਂਮਾਰੀ ਤਰਾਂ ਫੈਲ ਰਹੇ ਰੋਗ ਨੂੰ ਜਾਣਦਾ ਹੋਵੇ| ਕਾਰਨ:-ਸਧਾਰਨ ਹਾਲਤ ਵਿੱਚ ਯੂਰਿਕ ਐਸਿਡ ਖੁਨ ਵਿੱਚ ਨਾ ਜਾ ਕੇ ਪਿਸ਼ਾਬ ਦੇ ਰਾਂਹੀ ਨਿਕਲਦਾ ਰਹਿਣਦਾ ਹੈ ਲੇਕਿਨ ਜਦੋਂ ਇਸ(ਵਾਤ+ਰਕਤ) ਵਿੱਚ ਵਿਗਾੜ ਆ ਜਾਂਦਾ ਹੈ ਤਾਂ ਇਹ ਸੋਡੀਅਮ ਯੂਰੇਟਸ ਦਾ ਰੂਪ ਧਾਰਨ ਕਰ ਕੇ ਖੂੰਨ ਦੇ ਰਾਂਹੀ ਛੋਟੀਆਂ ਸੰਧੀਆਂ ਤੇ ਜੋੜਾਂ ਵਿੱਚ ਜਮਾ ਜੋਣ ਲਗ ਪੈਂਦਾ ਹੈ ਜਿਸ ਕਾਰਨ ਪੈਦਾ ਹੋ ਜਾਂਦਾ ਹੈ। ਲਛਣ:- ਸ਼ੁਰੂ ਸ਼ੁਰੂ ਵਿੱਚ ਰੋਗੀ ਨੂੰ ਹਲਕਾ ਹਲਕਾ ਬੁਖਾਰ ਹੋ ਜਾਂਦਾ ਹੈ।ਇਹ ਛੋਟੇ ਜੋੜਾਂ ਖਾਸ ਤੌਰ ਤੇ ਉਂਗਲੀਆਂ ਦੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਹਲਕੀ ਹਲਕੀ ਸੋਜ ਆਉਣ ਲੱਗ ਜਾਂਦੀ ਹੈ।ਸਵੇਰ ਵੇਲੇ ਹਥਾਂ ਦੀਆਂ ਉਂਗਲਾਂ ਆਕੜ ਜਾਂਦੀਆਂ ਹਨ।ਜਦੋਂ ਹੱਥ (ਮੁੱਠੀ) ਬੰਦ ਕਰਦੇ ਹਾਂ ਤਾਂ ਰੋਗੀ ਨੂੰ ਬਹੁਤ ਤਕਲੀਫ ਹੁੰਦੀ ਹੈ।ਇਸ ਤੋਂ ਇਲਾਵਾ ਸਿਰ ਦਰਦ ਕਬਜ ਪਿਆਸ ਸ਼ਰੀਰ ਵਿੱਚੋਂ ਆਉਣ ਲੱਗ ਜਾਂਦੀ ਹੈ। ਯੁਰਿਕ ਐਸਿਡ ਦਾ ਇਲਾਜ:- ਸਹੀ ਇਲਾਜ ਨਾ ਹੋਣ ਕਰ ਕੇ ਬਹੁ ਗਿਣਤੀ ਲੋਕ ਇਸਨੂੰ ਲਾ ਇਲਾਜ ਸਮਝਣ ਲਗ ਪਏ ਹਨ। ਐਲੋਪੈਥੀ ਵਿੱਚ ਇਸ ਦਾ ਕੋਈ ਠੋਸ ਇਲਾਜ ਨਹੀਂ ਪਰ ਮਰੀਜ ਦਰਦ ਅਤੇ ਸੋਜ ਨੂੰ ਘਟਾਉਣ ਲਈ ਕਈ ਕਿਸਮਾਂ ਦੀਆਂ ਦਰਦ ਨਿਵਾਰਕ ਗੋਲੀਆਂ ਖਾਂਦੇ ਰਹਿੰਦੇ ਹਨ। ਇਸ ਦਰਦ ਨਿਵਾਰਕ ਗੋਲੀਆਂ ਦਾ ਦੁਸ਼ ਪ੍ਰਭਾਵ(ਸਾਈਡ ਅਫੈਕਟ) ਸ਼ਰੀਰ ਤੇ ਬਹੁਤ ਪੈਂਦਾ ਹੈ।ਪੇਟ ਵਿੱਚ ਗੈਸ ਤੇਜਾਬ,ਚੱਕਰ ਆਉਣਾ,ਖੂੰਨ ਦੀ ਕਮੀ ਇਹ ਅਲਮਾਤਾਂ ਸ਼ਰੀਰ ਨੂੰ ਚਿੰਬੜ ਜਾਂਦੀਆਂ ਹਨ।ਅੰਗਰੇਜੀ ਡਾਕਟਰਾ ਦੇ ਮੁਤਾਬਿਕ ਸਰੀਰ ਵਿੱਚ ਯੂਰਿਕ ਐਸਿਡ ਦੀ ਸਧਾਰਨ ਮਾਤਰਾ 2 ਤੋਂ 7 ਪੁਆਇੰਟ ਹੁੰਦੀ ਹੈ ਪਰ ਮੇਰੇ ਨਿੱਜੀ ਅਨੁਭਵ ਜਦੋ ਯੂਰਿਕ ਐਸੀਡ ਦੀ ਮਾਤਰਾ 5 ਤੱਕ ਹੋ ਜਾਦੀ ਹੈ ਤਾਂ ਸਰੀਰ ਵਿੱਚ ਤਕਲੀਫ ਦਰਦ ਸੋਜ ਹੋਣ ਲਗ ਜਾਂਦੀ ਹੈ।ਇਸ ਦੇ ਇਲਾਜ ਲਈ ਹੇਠਾਂ ਲਿਖਿਆ ਯੋਗ ਜੋ ਮੈਂ ਸਮੂਹ ਪਾਠਕਾਂ ਦੀ ਸੇਵਾ ਵਿੱਚ ਰੱਖ ਰਿਹਾ ਹਾਂ| ਇਸਨੂੰ ਪ੍ਰਸਿੱਧ ਆਯੂਰਵੈਦਿਕ (ਹਿੰਦੀ) ਗਰੰਥਾ ਰਸਤੰਤਰ ਸਾਰ, ਰਸਰਾਜ ਸੁੰਦਰ,ਭੈਸ਼ਜਤਨਾਵਲੀ ਅਤੇ ਮੇਘ ਵਿਨੋਦ ਵਰਗੇ ਪੰਜਾਬੀ ਦੇ ਪ੍ਰਸਿੱਧ ਗਰੰਥ ਸਾਰਿਆ ਵਿੱਚੋਂ ਗਠੀਏ ਦੇ ਕਰੀਬ 20 ਨੁਸਖੇ ਅਲਗ ਕਾਗਜ ਉੱਤੇ ਉਤਾਰ ਲਏ ਫੇਰ ਮੇਰੇ ਪਰਮ ਮਿੱਤਰ ਦਾ ਨਰੇਸ਼ ਚੰਦਰ ਜੋ ਆਯੂਰਵੈਦ ਅਚਾਰੀਆ ਪਾਸ ਹਨ ਨ|ਾਲ ਇਹਨਾਂ 20 ਨੁਸਖਿਆ ਉੱਤੇ ਵਿਚਾਰ ਕਰ ਕੇ ਕਿਸੇ ਨੁਕਸੇ ਚੋਂ ਕੋਈ ਚੀਜ ਜੜੀ ਬੂਟੀ ਲਈ, ਕਿਸੇ ਚੋਂ ਕੋਈ ਚੀਜ ਲਈ ਅਤੇ ਕਈ ਚੀਜਾਂ ਦੀ ਮਾਤਰਾਂ ਵੱਧ ਘਟ ਕੀਤੀ ਕਈ ਨਵੀਆਂ ਚੀਜਾਂ ਪਾਈਆਂ ਤਾਂ ਇਹ ਨੁਸਖਾ ਤਿਆਰ ਕੀਤਾ ਜਿਸ ਨੂੰ 'ਯੂਰੋਕਿਉਰ ਬਟੀ' ਦਾ ਨਾਮ ਦਿੱਤਾ| ਯੂਰੋ ਕਿਉਰ ਬਟੀ ਦਾ ਨੁਸਖਾ:- ਪੁੰਨਰਨਵਾ ਦੀ ਜੜ, ਅਰਿੰਡ ਦੀ ਜੜ, ਅੰਮ੍ਰਿਤਾ ਦੀਆਂ ਮੋਟੀਆਂ-2 ਟਹਿਣੀਆਂ (ਤਿੰਨੋ ਹਰੀਆਂ ਤਾਜੀਆਂ ਲੈਣੀਆਂ ਹਨ)2-2ਕਿਲੋ,ਸੁੰਢ 320 ਗ੍ਰਾਮ ਚਾਰੇ ਚੀਜਾਂ ਨੂੰ ਕੁਟ ਕਰ ਕੇ 18 ਕਿਲੋ ਪਾਣੀ ਵਿੱਚ ਕਾੜਾ ਕਰ ਕੇ ਘਨਸਤ ਬਣਾ T, ਜਦੋਂ ਚਾਰ ਕਿਲੋ ਬਾਕੀ ਰਹਿ ਜਾਏ ਤਾਂ ਅਲੱਗ ਭਾਂਡੇ ਕੜਾਹੀ ਵਿੱਚ ਪਾ ਲਵੋ| ਇਸ ਤਰਾਂ 3ਵਾਰੀ ਕਾੜ੍ਹਾ ਕਰੋ ਤੇ ਹੁਣ ਕੜਾਹੀ 12 ਕਿਲੋ ਪਾਣੀ ਇਕੱਠਾ ਹੋ ਗਿਆ|ਹੁਣ ਇਸ ਪਾਣੀ ਨੂੰ ਹਲਕੀ-ਹਲਕੀ ਅੱਗ ਤੇ ਗਾੜਾ ਕਰ ਲਵੋ ਨਾਲ ਹੀ ਇਸ ਵਿੱਚ ਪਹਿਲਾਂ ਤੋਂ ਹੀ ਪਾਣੀ ਵਿੱਚ ਘੋਲ ਕੇ ਰਖਿੱਆ 500 ਗ੍ਰਾਮ ਏਲੂਆ ਅਤੇ ਗਊ ਮੂਤਰ ਵਿੱਚ ਘੋਲਕੇ ਰੱਖੀ 500 ਗ੍ਰਾਮ ਗੁਗਲ ਕੱਪੜੇ ਨਾਲ ਛਾਣਕੇ ਕੜਾਹੀ ਵਿੱਚ ਪਾ ਦੇਵੋ| ਕਾੜ੍ਹਾ ਜਦੋਂ ਗਾੜਾ ਹੋ ਜਾਵੇ ਤਾਂ ਇਸ ਵਿੱਚ ਹੇਠ ਲਿਖੀਆਂ ਚੀਜਾਂ ਦਾ ਕਪੜਛਾਨ ਕੀਤਾ ਚੂਰਨ ਪਾਕੇ ਖੁਰਚਨੇ ਨਾਲ ਇੱਕ ਜਾਣ ਕਰ ਲਵੋਂ ਜਦੋਂ ਗੋਲੀਆਂ ਬਣਨ ਦੇ ਲਾਇਕ ਹੋ ਜਾਵੇ ਤਾਂ 500-500 ਮਿਲੀਗ੍ਰਾਮ ਦੀਆਂ ਗੋਲੀਆਂ ਬਣਾ ਲਵੋ| ਬਸ ਯੂਰੋ ਕਿਉਰ ਬੱਟੀ ਤਿਆਰ ਹੈ। ਚੀਜਾਂ:- ਸਵਰਨਮਾਕਸ਼ਿਕ ਭਸਮ, ਸੇਧਾਂ ਨਮਕ, ਪੀਪਲ, ਚਿਤਰਕ ਛਾਲ, ਕਾਲੀ ਮਿਰਚ, ਸ਼ੁਧ ਭਿਲਾਵਾ, ਬਾਇਬਡਿੰਗ, ਗਿਲੋਅ ਸਤ 40 ਗ੍ਰਾਮ, ਦੰਤੀ ਮੂਲ ਪੂਨਰਵਾ ਮੂਲ,(ਚੂਰਣ) ਸਭ 80-80 ਗ੍ਰਾਮ ਤ੍ਰਿਫਲਾ ਚੂਰਣ 120 ਗ੍ਰਾਮ ਦਾਲ ਚੀਨੀ 160 ਗ੍ਰਾਮ ਸ਼ੁਧ ਗੰਧਕ ਸ਼ੁਧ ਕੁਚਲਾ 200-200 ਗ੍ਰਾਮ, 200-200 ਗ੍ਰਾਮ ਨਿਸ਼ੋਥ 400 ਗ੍ਰਾਮ ਮਾਤਰਾ:- 2-2 ਗੋਲੀਆਂ ਪਾਣੀ ਨਾਲ ਚੱਬ ਕੇ ਦਿਨ ਵਿੱਚ ਦੋ ਵਾਰ ਲਵੋ ਅਤੇ ਰੋਟੀ ਮਗਰੋ ਮਹਾਂਰਾਸਨਾਦਿ ਕਵਾਥ ਦੇ 6-6 ਚਮਚ ਬਰਾਬਰ ਜਲ ਮਿਲਾਕਰ ਦਿਨ ਵਿੱਚ ਦੋ ਵਾਰ ਪੀਵੋ| ਗੁਣ:- ਵਾਤਰਕਤ (ਘੋਟ) ਇਹ ਯੂਰੋਕਿਊਰ ਬਟੀ 102 ਪ੍ਰਤੀਸ਼ਤ ਸਫਲ ਹੈ।ਯੂਰਿਕ ਐਸਿਡ ਕਿਤਨਾ ਵੀ ਹੋਏ ਲਗਾਤਰ ਤਿੰਨ ਮਹੀਨੇ ਵਿੱਚ ਪੱਕੇ ਤੌਰ ਤੇ ਖਤਮ ਕਰ ਦਿੰਦੀ ਹੈ।ਇਸ ਤੋਂ ਇਲਾਵਾ ਰੀਂਗਨ,ਆਮਬਾਤ ਹਰ ਪ੍ਰਕਾਰ ਦੇ ਜੋੜ ਦਰਦ,ਕਮਰ ਦਰਦ,ਸਰਵਾਇਕਲ ਆਦਿ ਤੇ ਬਹੁਤ ਵਧੀਆ ਲਾਭ ਕਰਦੀ ਹੈ। ਨੋਟ:- ਯੂਰਿਕ ਐਸਿਡ ਦੇ ਰੋਗੀਆਂ ਨੂੰ ਹੇਠ ਲਿਖੀ ਭੋਜਨ ਸਾਰਨੀ ਦੇ ਮੁਤਾਬਿਕ ਖਾਣਾ ਲੈਣਾ ਚਾਹੀਦਾ ਹੈ।ਇਲਾਜ ਤੋਂ ਪਹਿਲਾਂ ਪ੍ਰਹੇਜ ਬਹੁਤ ਜਰੂਰੀ ਹੈ।ਰੋਗ ਭਾਵਂੇ ਕੋਈ ਹੋਵੇ ਪ੍ਰਹੇਜ ਰੱਖਣ ਨਾਲ ਹੀ ਦਵਾਈ ਕੰਮ ਕਰਦੀ ਹੈ। ਪੱਥ (ਖਾਣ ਵਾਲੇ ਪਦਾਰਥ):- ਘੀਆ, ਕੱਦੂ, ਕਰੇਲਾ, ਕਵਾਂਰ ਦੀ ਸਬਜੀ, ਸ਼ਲਗਮ, ਸੋਇਆਬੀਨ ਦੀਆਂ ਵੜੀਆਂ ਮੂਲੀ, ਅਰਬੀ, ਲੋਬੀਆ, ਕਵਾਂਰ ਦਾ ਅਚਾਰ,ਇੰਦਰਾਇਣ ਦਾ ਅਚਾਰ, ਸਹਿਜੰਨੇ ਦਾ ਅਚਾਰ ਤੇ ਸਬਜੀ ਅਤੇ ਬਿਨਾ ਛਿਲਕੇ ਵਾਲੀਆਂ ਦਾਲਾਂ ਆਦਿ| ਅਪੱਥ(ਨਾ ਖਾਣ ਵਾਲੇ ਪਦਾਰਥ):- ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜਾਂ ਦਹੀਂ, ਲੱਸੀ,ਖੋਆ, ਆਈਸ ਕਰੀਮ, ਪਨੀਰ, ਮਖੱਣ,ਨਿਊਡਲ,ਬਰਗਰ,ਪੀਜਾ,ਕੋਲ ਡੰਰੀਕਸ,ਹਰ ਪ੍ਰਕਾਰ ਦਾ ਫਾਸਟ-ਫੂਡ ਅਤੇ ਦਾਲਾਂ,ਹਰੇ ਮਟਰ ਪਾਲਕ ਆਲੂ,ਚਾਵਲ,ਅਚਾਰ, ਖਟਾਈ,ਤੇਲ-ਤਲੀਆਂ ਚੀਜਾਂ,ਹਰ ਪ੍ਰਕਾਰ ਦੇ ਸੁਕੇ ਮੇਵੇ(ਧਰੇ ਢਰੁਟਿ) ਅਤੇ ਹੋਰ ਪ੍ਰੋਟੀਨ ਵਾਲੀਆਂ ਸਾਰੀਆਂ ਚੀਜਾਂ ਆਦਿ| ਨੋਟ:- ਬੇਸ਼ਕ ਪ੍ਰਹੇਜ ਤਾਂ ਹਰ ਬਿਮਾਰੀ ਵਿੱਚ ਜਰੂਰੀ ਹੈ ਪਰ ਯੁਰਿਕ ਐਸਿਡ, ਗਠੀਆ, ਆਦਿ ਰੋਗਾਂ ਵਿੱਚ ਪੂਰੀ ਤਰਾਂ ਪ੍ਰਹੇਜ ਰੱਖਣਾ ਬਹੁਤ ਜਰੂਰੀ ਹੈ।ਸਿੱਧੀ ਠੇਠ ਪੰਜਾਬੀ ਚ' ਗਲ ਇਹ ਹੈ ਕਿ ਜੀਭ ਦਾ ਸਵਾਦ ਛਡਣ ਨਾਲ ਹੀ ਇਹ ਯੂਰਿਕ ਐਸਿਡ,ਗਠੀਆ ਠੀਕ ਹੋਣਗੇ| ਸਾਰੇ ਵੈਦ ਭਰਾਂਵਾ ਦੇ ਚਰਨਾ ਵਿੱਚ ਬੇਨਤੀ ਹੈ ਕਿ ਯੂਰੋ ਕਿਊਰ ਬਣਾ ਕੇ ਦੀਨ-ਦੁਨੀ ਦੀ ਸੇਵਾ ਕਰ ਕੇ ਰੋਗੀਆਂ ਦਾ ਯਸ਼ ਲਵੋ|

ਕਰੇਲੇ ਦਾ ਜੂਸ ਪੀਣ ਨਾਲ ਸ਼ੁਗਰ ਦੀ ਬਿਮਾਰੀ ਤੋਂ ਰਾਹਿਤ ਮਿਲ ਸਕਦੀ ਹੈ।ਕਰੇਲੇ ਦੀ ਤੁਸੀਂ ਸਬਜੀ ਬਣਾ ਕੇ ਵੀ ਖਾ ਸਕਦੇ ਹੋ|ਕਰੇਲੇ ਦਾ ਆਚਾਰ ਵੀ ਬਣਾ ਸਕਦੇ ਹੋ|ਕਰੇਲੇ ਸੁਕਾ ਕੇ ਇਸ ਦਾ ਪਾਓਡਰ ਬਣਾ ਕੇ ਵੀ ਲਿਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. thefreedictionary.com > arthritis in turn citing:
    • The American Heritage Dictionary of the English Language, Fourth Edition copyright 2000
    • The American Heritage Science Dictionary Copyright 2005
  2. arthritis. CollinsDictionary.com. Collins English Dictionary – Complete & Unabridged 11th Edition.