ਮੁਟਾਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਟਾਪਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੋਟਾਪਾ
ਵਰਗੀਕਰਨ ਅਤੇ ਬਾਹਰਲੇ ਸਰੋਤ
Three silhouettes depicting the outlines of a normal sized (left), overweight (middle), and obese person (right).
ਸਧਾਰਨ, ਵੱਧ ਭਾਰ ਅਤੇ ਮੋਟਾਪਾ ਨੂੰ ਛਾਇਆ ਚਿੱਤਰ ਅਤੇ ਚੱਕਰ ਦਰਸਾਉਂਦਾ ਹੈ।
ਆਈ.ਸੀ.ਡੀ. (ICD)-10 E66
ਆਈ.ਸੀ.ਡੀ. (ICD)-9 278
ਓ.ਐਮ.ਆਈ. ਐਮ. (OMIM) 601665
ਰੋਗ ਡੇਟਾਬੇਸ (DiseasesDB) 9099
ਮੈੱਡਲਾਈਨ ਪਲੱਸ (MedlinePlus) 007297
ਈ-ਮੈਡੀਸਨ (eMedicine) med/1653

ਮੋਟਾਪਾ ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਅਤੇ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਖਾਧੇ ਹੋਏ ਅਣਵਰਤੇ ਭੋਜਨ ਨਾਲ ਸਰੀਰ ਦੀ ਚਰਬੀ ਵਿੱਚ ਵਾਧਾ ਹੋ ਜਾਂਦਾ ਹੈ। ਇਹ ਇਕੱਠੀ ਹੋਈ ਵਾਧੂ ਚਰਬੀ ਸਾਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਸਾਡੇ ਰਸਮਾਂ-ਰਿਵਾਜਾਂ ਵਿੱਚ ਆਮ ਤੌਰ ’ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਸੀਂ ਸਵਾਦ-ਸਵਾਦ ਵਿੱਚ ਬਿਨਾਂ ਲੋੜ ਤੋਂ ਆਪਣੇ ਅੰਦਰ ਸੁੱਟ ਲੈਂਦੇ ਹਾਂ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ। [1][2]

ਨੁਕਸਾਨ[ਸੋਧੋ]

ਮੋਟੇ ਬੰਦੇ ਨੂੰ ਭੱਜਣਾ ਤਾਂ ਇੱਕ ਪਾਸੇ ਰਿਹਾ, ਤੁਰਨਾ ਵੀ ਔਖਾ ਹੋ ਜਾਂਦਾ ਹੈ। ਪੌੜੀਆਂ ਚੜ੍ਹਨ ਨਾਲ ਸਾਹ ਚੜ੍ਹ ਜਾਂਦਾ ਹੈ ਅਤੇ ਉਹ ਹੌਲੀ-ਹੌਲੀ ਦਿਲ ਦਾ ਰੋਗੀ ਬਣ ਜਾਂਦਾ ਹੈ। ਖਾਣ-ਪੀਣ ਤੋਂ ਅਸੀਂ ਸੰਕੋਚ ਨਹੀਂ ਕਰਦੇ। ਇਸ ਨਾਲ ਸਾਡੇ ਸਰੀਰ ਵਿੱਚ ਵਾਧੂ ਚਰਬੀ ਕਾਰਨ ਇਨਸੂਲੀਨ ਦੀ ਥੁੜ੍ਹ ਹੋ ਜਾਂਦੀ ਹੈ। ਜ਼ਿਆਦਾ ਥਿੰਦੇ ਵਾਲੇ ਭੋਜਨ ਨਾਲ ਸਾਡੀਆਂ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਲਹੂ ਨੂੰ ਦੌਰਾ ਕਰਨ ਵਿੱਚ ਮੁਸ਼ਕਲ ਅਉਂਦੀ ਹੈ। ਇਸ ਨਾਲ ਵੱਖ-ਵੱਖ ਅੰਗਾਂ ਨੂੰ ਖ਼ੁਰਾਕ ਅਤੇ ਆਕਸੀਜਨ ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਮੱਠਾ ਕਰ ਦਿੰਦੇ ਹਨ। ਇਸ ਨਾਲ ਅੱਖਾਂ ਅਤੇ ਕੰਨਾਂ ’ਤੇ ਵੀ ਅਸਰ ਪੈਂਦਾ ਹੈ ਅਤੇ ਗੁਰਦੇ ਵੀ ਕੰਮ ਤੋਂ ਹੌਲੀ-ਹੌਲੀ ਜੁਆਬ ਦੇ ਦਿੰਦੇ ਹਨ। ਮੋਟੀ ਅਤੇ ਫੁੱਲੀ ਹੋਈ ਦੇਹ ਨੂੰ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ।

ਰੋਜ਼ਾਨਾ ਭੋਜਨ[ਸੋਧੋ]

ਇੱਕ ਸਧਾਰਨ ਪੁਰਸ਼ ਨੂੰ ਰੋਜ਼ਾਨਾ 2000-2200 ਕੈਲਰੀਆਂ ਦੀ ਲੋੜ ਹੁੰਦੀ ਹੈ ਅਤੇ
ਔਰਤਾਂ ਲਈ 1600-1800 ਕੈਲਰੀਆਂ ਕਾਫ਼ੀ ਹੁੰਦੀਆਂ ਹਨ।
ਇਨ੍ਹਾਂ ਕੈਲਰੀਆਂ ਨੂੰ ਖ਼ਰਚ ਕਰਨ ਲਈ ਇੱਕ ਮੋਟਾ ਹਿਸਾਬ ਇਹ ਹੈ ਕਿ ਸੌਣ ਸਮੇਂ ਅਸੀਂ ਇੱਕ ਕੈਲਰੀ ਪ੍ਰਤੀ ਮਿੰਟ ਖ਼ਰਚਦੇ ਹਾਂ, ਬੈਠਣ ਸਮੇਂ ਦੋ ਕੈਲਰੀਆਂ, ਤੁਰਨ ਵੇਲੇ 4 ਕੈਲਰੀਆਂ, ਪੌੜੀਆਂ ਚੜ੍ਹਦਿਆਂ 6 ਕੈਲਰੀਆਂ, ਫੁਟਬਾਲ ਅਤੇ ਹਾਕੀ ਖੇਡਦਿਆਂ 8 ਕੈਲਰੀਆਂ ਪ੍ਰਤੀ ਮਿੰਟ ਖ਼ਰਚ ਹੁੰਦੀਆਂ ਹਨ।

ਭੋਜਨ ਅਤੇ ਕੈਲਰੀਆਂ[ਸੋਧੋ]

ਖਾਣ ਵਾਲੇ ਪਦਾਰਥਾਂ ਵਿੱਚੋਂ ਸਾਨੂੰ ਕੈਲਰੀਆਂ ਇਸ ਪ੍ਰਕਾਰ ਮਿਲਦੀਆਂ ਹਨ:

  • ਇੱਕ ਗ੍ਰਾਮ ਘਿਓ ਦੀ ਬਣੀ ਚੀਜ਼ ਵਿੱਚੋਂ 9 ਕੈਲਰੀਆਂ
  • ਇੱਕ ਗ੍ਰਾਮ ਸ਼ੱਕਰ ਜਾਂ ਮੈਦੇ ਵਿੱਚੋਂ 4 ਕੈਲਰੀਆਂ
  • ਇੱਕ ਉਬਲੇ ਅੰਡੇ ਜਾਂ ਸੇਬ ਵਿੱਚੋਂ 70 ਕੈਲਰੀਆਂ
  • ਇੱਕ ਕੇਲੇ ਵਿੱਚੋਂ 80 ਕੈਲਰੀਆਂ
  • ਕਿਸੇ ਗਿਣਤੀ ਵਿੱਚ ਨਾ ਆਉਣ ਵਾਲੇ ਬਿਸਕੁਟ ’ਚੋਂ 30 ਕੈਲਰੀਆਂ
  • ਇੱਕ 15 ਗ੍ਰਾਮ ਆਟੇ ਦੇ ਫੁਲਕੇ ਵਿੱਚੋਂ 40 ਕੈਲਰੀਆਂ
  • 200 ਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਕੈਲਰੀਆਂ

ਕੈਲਰੀ ਅਤੇ ਕੰਮ[ਸੋਧੋ]

ਭੋਜਨ ਤੋਂ ਪ੍ਰਾਪਤ ਹੁੰਦੀਆਂ 500 ਕੈਲਰੀਆਂ ਊਰਜਾ ਦੇ ਨਿਪਟਾਰੇ ਲਈ ਸਾਨੂੰ

ਇੱਕ ਘੰਟਾ ਤੇਜ਼ ਦੌੜ ਲਗਾਉਣੀ ਜਾਂ ਡੇਢ ਘੰਟਾ ਸਾਈਕਲ ਚਲਾਉਣਾ ਜਾਂ
2 ਘੰਟੇ ਹੌਲੀ-ਹੌਲੀ ਤੁਰਨ ਦੀ ਲੋੜ ਪੈਂਦੀ ਹੈ।
ਇਹ ਊਰਜਾ ਅਸੀਂ 5 ਘੰਟੇ ਬੈਠ ਕੇ ਜਾਂ 8 ਘੰਟੇ ਸੌਂ ਕੇ ਵੀ ਖ਼ਰਚ ਸਕਦੇ ਹਾਂ ਪਰ ਇੰਨੀਆਂ ਕੈਲਰੀਆਂ ਤਾਂ ਇੱਕ ਬਰਗਰ, ਪਨੀਰ ਵਾਲੇ ਚਾਰ ਸੈਂਡਵਿੱਚਾਂ, ਪੰਜ ਕੋਕ ਦੀਆਂ ਬੋਤਲਾਂ, ਮੱਕੀ ਦੀਆਂ ਖਿੱਲਾਂ ਦੇ ਦੋ ਪੈਕਟਾਂ, 250 ਗ੍ਰਾਮ ਲੱਡੂ-ਜਲੇਬੀਆਂ ਜਾਂ 20 ਗ੍ਰਾਮ ਦੀ ਇੱਕ ਚਾਕਲੇਟ ਵਿੱਚੋਂ ਸਵਾਦ-ਸਵਾਦ ਵਿੱਚ ਹੀ ਸਾਡੇ ਅੰਦਰ ਚਲੀਆਂ ਜਾਂਦੀਆਂ ਹਨ ਜੋ ਅਸੀਂ ਬਿਨਾਂ ਲੋੜ ਤੋਂ ਖਾ ਜਾਂਦੇ ਹਾਂ।
ਇੱਕ ਜੂਸ ਜਾਂ ਸ਼ਿਕੰਜਵੀ ਦੇ ਗਿਲਾਸ ਵਿੱਚੋਂ 100 ਕੈਲਰੀਆਂ ਪ੍ਰਾਪਤ ਹੁੰਦੀਆਂ ਹਨ। ਇੰਨੀ ਊਰਜਾ ਨੂੰ ਖਪਤ ਕਰਨ ਲਈ ਸਾਨੂੰ 25 ਮਿੰਟ ਤੁਰਨ ਜਾਂ 10 ਮਿੰਟ ਤੇਜ਼ ਦੌੜਨ ਦੀ ਲੋੜ ਪਵੇਗੀ। ਜੇਕਰ ਇਹ ਕੈਲਰੀਆਂ ਅਣਵਰਤੀਆਂ ਰਹਿ ਜਾਣ ਤਾਂ ਇੱਕ ਸਾਲ ਵਿੱਚ ਸਾਡਾ ਵਜ਼ਨ 5 ਕਿਲੋ ਵਧ ਜਾਵੇਗਾ।
ਜੇਕਰ 100 ਰੋਜ਼ਾਨਾ ਫਾਲਤੂ ਕੈਲਰੀਆਂ ਸਾਲ ਵਿੱਚ ਇਕੱਠੀਆਂ ਹੋ ਜਾਣ ਤਾਂ 36,500 ਕੈਲਰੀਆਂ ਹੋ ਜਾਣਗੀਆਂ। ਇੱਕ ਕਿਲੋ ਚਰਬੀ ਲਈ 7000 ਕੈਲਰੀਆਂ ਦੀ ਲੋੜ ਹੁੰਦੀ ਹੈ। ਅਸੀਂ ਬਿਨਾਂ ਸੋਚੇ-ਸਮਝੇ ਅਣਗਿਣਤ ਕੈਲਰੀਆਂ ਆਪਣੇ ਅੰਦਰ ਇਕੱਠੀਆਂ ਕਰ ਰਹੇ ਹਾਂ।

ਕਸਰਤ[ਸੋਧੋ]

ਇਸ ਲਈ ਖਾਣ-ਪੀਣ ਨੂੰ ਨਿਯਮਬੱਧ ਕਰਨਾ ਜ਼ਰੂਰੀ ਹੈ।ਰੋਜ਼ਾਨਾ ਘੱਟ ਤੋਂ ਘੱਟ 60 ਮਿੰਟ ਦੀ ਕਸਰਤ ਕਰੋ।

BMI[ਸੋਧੋ]

ਸਰੀਰਕ ਪੁੰਜ ਇੰਡੈਕਸ(BMI) ਦਾ ਫਾਰਮੁਲਾ ਹੇਠ ਲਿਖੇ ਅਨੁਸਾਰ ਹੈ। ਜਿਸ ਨਾਲ ਅਸੀਂ ਇਹ ਅਨੁਮਾਲ ਲਗਾ ਸਕਦੇ ਹਾਂ ਕਿ ਸਾਡਾ ਭਾਰ ਕਿਨਾ ਹੈ ਕੀ ਵੱਧ ਹੈ ਜਾਂ ਘੱਟ। ਉਦਾਹਰਨ ਲਈ ਮੰਨ ਲਓ ਕਿਸੇ ਮਨੁੱਖ ਦਾ ਪੁੰਜ 80 ਕਿਲੋਗਰਾਮ ਅਤੇ ਕੱਦ 1.70 m ਹੋਵੇ ਤਾਂ ਉਸ ਦਾ ਹੋਵੇਗਾ 27.68, ਮਤਲਵ ਜ਼ਿਆਦਾ ਭਾਰ ਹੈ।

BMI ਵਰਗੀਕਰਨ
< 18.5 ਘੱਟ ਭਾਰ
18.5–24.9 ਸਧਾਰਨ ਭਾਰ
25.0–29.9 ਜ਼ਿਆਦਾ ਭਾਰ
30.0–34.9 ਪਹਿਲੇ ਦਰਜੇ ਦਾ ਮੋਟਾਪਾ
35.0–39.9 ਦੁਜੇ ਦਰਜੇ ਦਾ ਮੋਟਾਪਾ
≥ 40.0   ਤੀਸਰੇ ਦਰਜੇ ਦਾ ਮੋਟਾਪਾ  
 

ਹਵਾਲੇ[ਸੋਧੋ]

  1. WHO 2000 p.6
  2. WHO 2000 p.9