ਥਾਇਰਾਇਡ ਰੋਗ
ਥਾਇਰਾਇਡ ਰੋਗ ਗਲੇ ਦਾ ਰੋਗ ਹੈ। ਥਾਇਰਾਇਡ ਇੱਕ ਗ੍ਰੰਥੀ ਦਾ ਨਾਂਅ ਹੈ ਜੋ ਸਾਡੇ ਗਲੇ ਵਿੱਚ ਹੁੰਦੀ ਹੈ। ਇਸ ਵਿਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਹਨ ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕ੍ਰਿਆਵਾਂ ਵਿੱਚ ਸਹਾਈ ਹੁੰਦੇ ਹਨ। ਜਦੋਂ ਇਹ ਹਾਰਮੋਨ ਅਸੰਤੁਲਿਤ ਰੂਪ ਵਿੱਚ ਪੈਦਾ ਹੁੰਦੇ ਹਨ ਤਾਂ ਉਦੋਂ ਥਾਇਰਾਇਡ ਰੋਗ ਜਨਮ ਲੈਂਦਾ ਹੈ।[1]
ਕਾਰਨ
[ਸੋਧੋ]ਥਾਇਰਾਇਡ ਚਿੰਤਾ ਨਾਲ ਹੁੰਦਾ ਹੈ, ਜਦੋਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੁੰਦੀ ਤਾਂ ਸੱਚਮੁੱਚ ਉਸ ਦਾ ਖੂਨ ਮੱਚਦਾ ਹੈ ਜਾਂ ਜਦੋਂ ਕੋਈ ਦੂਸਰਾ ਉਸ ਦਾ ਖੂਨ ਪੀਂਦਾ ਹੈ ਤਾਂ ਅਨੀਮੀਆ ਹੋਣਾ ਸੁਭਾਵਿਕ ਹੈ। ਜ਼ਿਆਦਾ ਹਾਰਮੋਨ ਦਾ ਸੇਵਨ, ਸਿਰ ਵਿੱਚ ਸੱਟ ਲੱਗਣ ਕਾਰਨ ਜਾਂ ਪਿਚੂਟਰੀ ਗ੍ਰੰਥੀ ਦੇ ਵਿੱਚ ਰਸੌਲੀ ਕਾਰਨ ਵੀ ਇਹ ਰੋਗ ਹੋ ਸਕਦਾ ਹੈ।
ਕਿਸ ਨੂੰ?
[ਸੋਧੋ]ਇਹ ਬਿਮਾਰੀ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦੀ ਹੈ। ਮਰਦਾਂ ਵਿੱਚ ਇਸ ਬਿਮਾਰੀ ਦੇ ਕੇਸ ਬਹੁਤ ਘੱਟ ਪਾਏ ਜਾਂਦੇ ਹਨ। ਕੁਆਰੀਆਂ ਕੁੜੀਆਂ ਜਾਂ ਬੱਚਿਆਂ ਵਿੱਚ ਤਾਂ ਥਾਇਰਾਇਡ ਦੇ ਉਹੀ ਕੇਸ ਮਿਲਦੇ ਹਨ ਜਿਥੇ ਇਹ ਰੋਗ ਜੱਦੀ ਪੁਸ਼ਤੀ ਹੁੰਦਾ ਹੈ।
ਔਰਤ ਕਿਉਂ?
[ਸੋਧੋ]ਇਹ ਰੋਗ ਵਧੇਰੇ ਕਰ ਕੇ ਔਰਤਾਂ ਵਿੱਚ ਹੀ ਹੁੰਦਾ ਹੈ ਕਿਉਂਕਿ ਔਰਤਾਂ ਵਿੱਚ ਈਰਖਾ, ਚਿੰਤਾ ਅਤੇ ਗੁੱਸਾ ਪੀਣ ਦੀ ਸਮਰੱਥਾ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਵਿੱਚ ਚਿੰਤਾਗ੍ਰਸਤ ਰਹਿੰਦੀਆਂ ਹਨ, ਨੂੰ ਇਹ ਸਮੱਸਿਆ ਹੋ ਸਕਦੀ ਹੈ। ਪਰ ਵਿਆਹ ਤੋਂ ਬਾਅਦ ਵਾਲਾ ਜੀਵਨ ਆਮ ਤੌਰ ‘ਤੇ ਜ਼ਿਆਦਾ ਤਣਾਅਗ੍ਰਸਤ ਹੋਣ ਕਰ ਕੇ ਇਹ ਰੋਗ ਸਹਿਜੇ ਹੀ ਉਤਪੰਨ ਹੋ ਸਕਦਾ ਹੈ। ਨੂੰਹ-ਸੱਸ ਦੀ ਇੱਕ ਦੂਸਰੇ ਪ੍ਰਤੀ ਨੋਕ-ਝੋਕ, ਪਤੀ-ਪਤਨੀ ਦਾ ਆਪਸੀ ਤਕਰਾਰ ਜਾਂ ਹੋਰ ਕਈ ਤਰ੍ਹਾਂ ਦੀਆਂ ਘਰੇਲੂ ਸਮੱਸਿਆਵਾਂ ਇਸ ਰੋਗ ਦਾ ਪ੍ਰਮੁੱਖ ਕਾਰਨ ਹਨ। ਜਿਹੜੀਆਂ ਔਰਤਾਂ ਆਪਣੇ ਗੁੱਸੇ ਨੂੰ ਜ਼ਾਹਿਰ ਕਰ ਦਿੰਦੀਆਂ ਹਨ ਉਹ ਇਸ ਰੋਗ ਤੋਂ ਬਚ ਜਾਂਦੀਆਂ ਹਨ ਪਰ ਜਿਹੜੀਆਂ ਔਰਤਾਂ ਗੁੱਸੇ ਨੂੰ ਵਿਚੇ ਵਿੱਚ ਜਜ਼ਬ ਕਰ ਲੈਂਦੀਆਂ ਹਨ ਜਾਂ ਗੁੱਸਾ ਦਬਾ ਲੈਂਦੀਆਂ ਹਨ ਉਹ ਥਾਇਰਾਇਡ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਕਿਸਮਾਂ
[ਸੋਧੋ]ਇਹ ਦੋ ਪ੍ਰਕਾਰ ਦਾ ਹੁੰਦਾ ਹੈ।
- ਹਾਇਪਰਥਾਇਰਾਇਡ (Hyperthyroid) ਅਤੇ ਹਾਇਪੋਥਾਇਰਾਇਡ (Hypothyroid)।
ਹਾਇਪਰਥਾਇਰਾਇਡ
[ਸੋਧੋ]T.S.H. ਹਾਰਮੋਨ ਘੱਟ ਪੈਦਾ ਹੋਣ ਕਰ ਕੇ T3 ਅਤੇ T4 ਜ਼ਿਆਦਾ ਰੂਪ ਵਿੱਚ ਪੈਦਾ ਹੁੰਦਾ ਹੈ।
ਲੱਛਣ
[ਸੋਧੋ]- ਸਰੀਰ ਪਤਲਾ ਹੋਣ ਲੱਗ ਜਾਂਦਾ ਹੈ।
- ਭੁੱਖ ਜ਼ਿਆਦਾ ਲੱਗਣ ਦੇ ਬਾਵਜੂਦ ਵੀ ਸਰੀਰ ਘਟਦਾ ਹੀ ਘਟਦਾ ਜਾਂਦਾ ਹੈ।
- ਪਿਆਸ ਜ਼ਿਆਦਾ ਲੱਗਦੀ ਹੈ।
- ਸਰੀਰ ਹਰ ਵੇਲੇ ਪਸੀਨੇ ਨਾਲ ਭਿੱਜਿਆ ਰਹਿੰਦਾ ਹੈ।
- ਵਾਲ ਝੜਨ ਲੱਗ ਜਾਂਦੇ ਹਨ।
- ਸਰੀਰ ‘ਤੇ ਸੁੱਕੀ ਖੁਰਕ ਵੀ ਹੋਣ ਲੱਗ ਜਾਂਦੀ ਹੈ।
- ਗੱਲਬਾਤ ਕਰਨ ਲੱਗਿਆਂ ਰੋਗੀ ਦੀ ਜ਼ੁਬਾਨ ਥਥਲਾਉਣ ਜਾਂ ਕੰਬਣ ਲੱਗ ਜਾਂਦੀ ਹੈ। ਕਈ ਹਾਲਤਾਂ ਵਿੱਚ ਪੂਰਾ ਸਰੀਰ ਹੀ ਕੰਬਣ ਲੱਗ ਜਾਂਦਾ ਹੈ।
- ਸਰੀਰ ਹਰ ਵੇਲੇ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ। ਘਬਰਾਹਟ ਨਾਲ ਧੜਕਣ ਵਧਣ ਲੱਗ ਜਾਂਦੀ ਹੈ।
ਨੁਕਸਾਨ
[ਸੋਧੋ]- ਇਹ ਰੋਗ ਔਰਤਾਂ ਵਿੱਚ ਵਾਰ-ਵਾਰ ਗਰਭਪਾਤ ਅਤੇ ਬਾਂਝਪਣ ਦਾ ਪ੍ਰਮੁੱਖ ਕਾਰਨ ਹੈ।
- ਮਰਦਾਂ ਵਿੱਚ ਨਾਮਰਦੀ ਅਤੇ ਸੈਕਸ ਦੀ ਇੱਛਾ ਖਤਮ ਹੋਣ ਤੱਕ ਦੀ ਨੌਬਤ ਆ ਸਕਦੀ ਹੈ।
- ਰੋਗ ਦਾ ਸਮੇਂ ਸਿਰ ਇਲਾਜ ਨਾਲ ਕੀਤਾ ਜਾਵੇ ਤਾਂ ਹੱਡੀਆਂ ਭੁਰਣ ਲੱਗ ਜਾਂਦੀਆਂ ਹਨ।
- ਕਈ ਹਾਲਤਾਂ ਵਿੱਚ ਗਲਾ ਸੁੱਜ ਜਾਂਦਾ ਹੈ ਜਾਂ ਕਿਸੇ ਰਸੌਲੀ ਵਰਗੀ ਗੰਢ ਗਲੇ ਵਿੱਚ ਬਣ ਜਾਂਦੀ ਹੈ ਜਿਸ ਨੂੰ ”ਗਿੱਲੜ” ਰੋਗ ਕਿਹਾ ਜਾਂਦਾ ਹੈ ਜਿਸ ਵਿੱਚ ਉੱਪਰੋਕਤ ਲੱਛਣਾਂ ਤੋਂ ਇਲਾਵਾ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਹਨ।
ਘਾਟ ਦਾ ਕਾਰਨ
[ਸੋਧੋ]ਇਹ ਰੋਗ ਜ਼ਿਆਦਾਤਰ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ।
ਹਾਇਪੋਥਾਇਰਾਇਡ
[ਸੋਧੋ]ਇਸ ਰੂਪ ਵਿੱਚ ਹਾਇਪਰ ਤੋਂ ਉਲਟ T.S.H. ਹਾਰਮੋਨ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣ ਕਰ ਕੇ T3 ਦੀ T4 ਦੀ ਮਾਤਰਾ ਘੱਟ ਜਾਂਦੀ ਹੈ
ਲੱਛਣ
[ਸੋਧੋ]- ਜਿਸ ਕਾਰਨ ਸਰੀਰ ਫੁੱਲਣ ਲੱਗ ਜਾਂਦਾ ਹੈ। ਖਾਸ ਕਰ ਕੇ ਹੱਥਾਂ, ਪੈਰਾਂ ਅਤੇ ਅੱਖਾਂ ਦੇ ਦੁਆਲੇ ਜ਼ਿਆਦਾ ਸੋਜ਼ਿਸ਼ ਆ ਜਾਂਦੀ ਹੈ।
- ਰੋਗੀ ਦੇ ਚਿਹਰੇ ‘ਤੇ ਪੀਲਾਪਣ ਝਲਕਣ ਲੱਗ ਪੈਂਦਾ ਹੈ ਅਤੇ ਆਮ ਭਾਸ਼ਾ ਵਿੱਚ ਰੋਗੀ ”ਥੁਲਥਲਾ” ਜਿਹਾ ਹੋ ਜਾਂਦਾ ਹੈ।
- ਸਰੀਰ ਥੱਕਿਆ ਥੱਕਿਆ ਮਹਿਸੂਸ ਹੁੰਦਾ ਹੈ।
- ਰੋਗੀ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ।
- ਥਾਇਰਾਇਡ ਨਾਲ ਖੂਨ ਦੀ ਕਮੀ ਜਾਂ ਅਨੀਮੀਆ ਹੋਣਾ ਆਮ ਗੱਲ ਹੈ।
ਇਲਾਜ
[ਸੋਧੋ]ਥਾਇਰਾਇਡ ਲਾ-ਇਲਾਜ ਨਹੀਂ ਹੈ। ਸਾਰੀ ਉਮਰ ਐਲਟਰੌਕਸਿਨ ਜਾਂ ਥਾਇਰਾਕਸਿਨ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਂਦੀਆਂ ਹਨ। ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਲੱਛਣ ਦੇਖ ਕੇ ਦਿੱਤੀਆਂ ਜਾਂਦੀਆਂ ਹਨ ਅਤੇ ਰੋਗੀ ਠੀਕ ਹੋ ਜਾਂਦਾ ਹੈ।
ਹਵਾਲੇ
[ਸੋਧੋ]- ↑ Surks MI, Hollowell JG (December 2007). "Age-specific distribution of serum thyrotropin and antithyroid antibodies in the US population: implications for the prevalence of subclinical hypothyroidism". J. Clin. Endocrinol. Metab. 92 (12): 4575–82. doi:10.1210/jc.2007-1499. PMID 17911171.