ਰੀਹ ਦਾ ਦਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੀਹ ਦਾ ਦਰਦ ਸਰੀਰ ਦੇ ਸਭ ਤੋਂ ਵੱਡੇ ਦੋਵੇਂ ਨਾੜ ਤੰਤੂਆਂ ਵਿੱਚ ਹੋਣ ਵਾਲੇ ਦਰਦ ਨੂੰ ‘ਰੀਹ ਦਾ ਦਰਦ’ ਕਿਹਾ ਜਾਂਦਾ ਹੈ। ਇਹ ਦਰਦ ਸੱਜੀ ਜਾਂ ਖੱਬੀ ਲੱਤ ਵਿੱਚ ਉੱਪਰ ਤੋਂ ਹੇਠਾਂ ਤਕ ਹੁੰਦਾ ਹੈ। ਇਹ ਰੋਗ ਠੰਢ ਦੇ ਕਾਰਨ, ਥਕਾਵਟ ਹੋਣ ਕਾਰ, ਜਾਂ ਜਿਹੜੇ ਰੋਗੀਆਂ ਨੂੰ ਸ਼ੱਕਰ ਰੋਗ, ਜ਼ੋਰ ਲੱਗਣ, ਖ਼ੂਨ ਵਿੱਚ ਜ਼ਹਿਰੀਲਾ ਮਾਦਾ ਹੋਣ, ਗਠੀਏ ਅਤੇ ਬੈਅ ਹੁੰਦੀ ਹੈ ਉਹਨਾਂ ਨੂੰ ਇਹ ਦਰਦ ਹੋ ਸਕਦਾ ਹੈ।[1]

ਲੱਛਣ[ਸੋਧੋ]

ਇਹ ਤੇਜ਼ ਦਰਦ ਇੱਕਦਮ ਸ਼ੁਰੂ ਹੁੰਦਾ ਹੈ। ਹੋ ਜਾਵੇ ਤੇ ਚਲਾ ਜਾਵੇ। ਇਸ ਦਰਦ ਸਮੇਂ ਅਸੀਂ ਲੱਤ ਨੂੰ ਸਿੱਧਾ ਨਹੀਂਂ ਕਰ ਸਕਦੇ। ਚਲਦੇ ਸਮੇਂ ਵੀ ਦਰਦ ਹੁੰਦਾ ਹੈ। ਲੱਤਾਂ ਨੂੰ ਸਿੱਧਾ ਕਰਨ ਸਮੇਂ, ਚੱਲਣ ਸਮੇਂ ਜਾਂ ਹੱਥ ਲਗਾਉਣ ਸਮੇਂ ਦਰਦ ਹੁੰਦਾ ਹੈ। ਅੰਗਾਂ 'ਚ ਸੁੰਨਪਣ ਹੁੰਦਾ ਹੈ ਅਤੇ ਦਰਦ ਵਧਦਾ ਹੈ।

ਪਰਹੇਜ਼[ਸੋਧੋ]

ਰੋਗੀ ਨੂੰ ਖਾਣ-ਪੀਣ 'ਚ ਚਾਵਲ, ਮਾਂਹ ਦੀ ਦਾਲ, ਕੜੀ, ਸਾਗ ਅਤੇ ਬੈਅ-ਵਾਦੀ ਵਾਲੇ ਖਾਣਾ ਨਹੀਂ ਖਾਣਾ ਚਾਹੀਦਾ। ਰੋਗੀ ਨੂੰ ਸਖ਼ਤ ਬਿਸਤਰੇ ’ਤੇ ਪੈਣਾ ਚਾਹੀਦਾ ਹੈ।

ਇਲਾਜ[ਸੋਧੋ]

ਇਲਾਜ਼ ਲਈ ਡਾਕਟਰ ਦੀ ਸਲਾਹ ਲਉ।

ਹਵਾਲੇ[ਸੋਧੋ]

  1. Institute for Quality and Efficiency in Health Care (October 9, 2014). "Slipped disk: Overview". Retrieved 2 July 2015.