ਮਹੁਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਹੁਕੇ ਸਖਤ ਮੋਟੀ ਚਮੜੀ ਦਾ ਉੱਭਰਿਆ ਹੋਇਆ ਮਾਸ ਹੁੰਦਾ ਹੈ। ਇਹ ਚਮੜੀ ਤੋਂ ਅਲੱਗ ਹੀ ਲਟਕਦਾ ਦਿਖਾਈ ਦਿੰਦਾ ਹੈ। ਇਹ ਇੱਕ ਵਾਈਰਲ ਬਿਮਾਰੀ ਹੈ। ਇਹ ਪੈਪੀਲੋਸਾ ਨਾਂ ਦੇ ਜੀਵਾਣੂ ਕਰ ਕੇ ਹੁੰਦੀ ਹੈ। ਸ਼ੁਰੂ-ਸ਼ੁਰੂ ਵਿੱਚ ਇਹ ਛੋਟੇ ਹੁੰਦੇ ਹਨ ਪਰ ਜਿਵੇਂ-ਜਿਵੇਂ ਇਹ ਵਧਦੇ ਹਨ ਇਨ੍ਹਾਂ ਦਾ ਆਕਾਰ ਬਦਲਦਾ ਹੈ ਤੇ ਇਹ ਮੋਟੇ ਤੇ ਵੱਡੇ ਹੋ ਜਾਂਦੇ ਹਨ।[1]

ਬਿਮਾਰੀ ਦਾ ਸਥਾਨ[ਸੋਧੋ]

ਇਹ ਪੈਰ, ਬਾਹਾਂ, ਹੱਥ, ਕੰਨ ਦੇ ਪਿੱਛੇ, ਅੱਖਾਂ ਦੀਆਂ ਪਲਕਾਂ ਦੇ ਉੱਪਰ ਹੁੰਦੇ ਹਨ। ਆਮ ਤੌਰ ‘ਤੇ ਇਹ ਦਰਦ ਨਹੀਂ ਕਰਦੇ। ਪਰ ਪੈਰਾਂ ਵਾਲੇ ਮਹੁਕੇ ਦਰਦ ਪੈਦਾ ਕਰਦੇ ਹਨ। ਜੇ ਹੋ ਜਾਣ ਤਾਂ ਕਈਂ ਲੋਕਾਂ ਵਿੱਚ ਇਹ ਸਾਰੀ ਉਮਰ ਰਹਿੰਦੇ ਹਨ। ਜੇ ਮੂੰਹ ਦੇ ਮਹੁਕੇ ਹੋ ਜਾਣ ਤਾਂ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ।

ਕਾਰਨ[ਸੋਧੋ]

ਇਹ ਮਹੁਕੇ ਵਾਲੀ ਚਮੜੀ ਦੇ ਜੀਵਾਣੂ ਦਾ ਸਿੱਧੇ ਬਿਨਾਂ ਬਿਮਾਰੀ ਵਾਲੇ ਵਿਆਕਤੀ ਦੇ ਸੰਪਰਕ ਵਿੱਚ ਆਉਣ ‘ਤੇ ਫੈਲਦੇ ਹਨ ਜਾਂ ਨਮੀ ਨਾਲ ਫੈਲਦੇ ਹਨ, ਜਿਵੇਂ ਤਲਾਅ। ਇਸ ਲਈ ਕਿਸੇ ਮਾਹਰ ਡਾਕਟਰ ਦਾ ਮਸ਼ਵਰਾ ਲੈਣਾ ਚਾਹੀਦਾ ਹੈ।

ਹਵਾਲੇ[ਸੋਧੋ]

  1. Odom, Richard B.; Davidsohn, Israel; James, William D.; Henry, John Bernard; Berger, Timothy G.; Clinical diagnosis by laboratory methods; Dirk M. Elston (2006). Andrews' diseases of the skin: clinical dermatology. Saunders Elsevier. ISBN 0-7216-2921-0.