ਜਖੇਪਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਖੇਪਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੁਨਾਮ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸੁਨਾਮ

ਜਖੇਪਲ ਜ਼ਿਲ੍ਹਾ ਸੰਗਰੂਰ ਦਾ ਸਭ ਤੋਂ ਵੱਡਾ[1] ਪਿੰਡ ਹੈ। ਇੱਥੇ ਚਾਰ ਪੰਚਾਇਤਾਂ ਹਨ। ਇਹ ਪਿੰਡ ਸੁਨਾਮ-ਬੁਢਲਾਡਾ ਮੁੱਖ ਸੜਕ ’ਤੇ ਸੁਨਾਮ ਤੋਂ 10 ਕਿਲੋਮੀਟਰ ਦੀ ਵਿੱਥ ’ਤੇ ਵਸਿਆ ਹੋਇਆ ਹੈ। ਪਿੰਡ ਦੀ ਅਬਾਦੀ 18,000 ਦੇ ਲਗਪਗ ਹੈ। ਇਸ ਦਾ ਕੁੱਲ ਰਕਬਾ 3698 ਹੈਕਟੇਅਰ ਹੈ। ਸਮੁੱਚੀ ਜ਼ਮੀਨ ਵਾਹੀਯੋਗ ਹੈ। ਰਾਜਨੀਤਕ ਪੱਖ ਤੋਂ ਇਸ ਪਿੰਡ ਨੂੰ ਦੋ ਵਿਧਾਨ ਸਭਾ ਹਲਕੇ ਸੁਨਾਮ ਤੇ ਦਿੜ੍ਹਬਾ ਅਤੇ ਦੋ ਥਾਣੇ ਚੀਮਾ ਤੇ ਧਰਮਗੜ੍ਹ ਲਗਦੇ ਹਨ। ਚਾਉਵਾਸ ਹਲਕਾ ਸੁਨਾਮ ਤੇ ਚੀਮਾ ਥਾਣੇ ਅਧੀਨ ਆਉਂਦਾ ਹੈ। ਬਾਕੀ ਤਿੰਨੇ ਵਾਸ ਦਿੜ੍ਹਬਾ ਤੇ ਧਰਮਗੜ੍ਹ ਥਾਣੇ ਵਿੱਚ ਪੈਂਦੇ ਹਨ। ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਬੈਂਕ ਤੇ ਸੁਸਾਇਟੀ, ਡਾਕਘਰ, ਅਨਾਜ ਮੰਡੀ, ਪੈਟਰੋਲ ਪੰਪ, ਬਿਜਲੀ ਗਰਿੱਡ, ਟੈਲੀਫੋਨ ਐਕਸਚੇਂਜ, ਪਟਿਆਲਾ ਬੈਂਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ। ਪਿੰਡ ਚਾਰ ਵਾਸਾ ਚਾਉਵਾਸ-ਪੱਤੀਆਂ ਕਰਮਾ, ਧਰਮਾ, ਦਤਾਰੀਆਂ, ਹੰਬਲਵਾਸ-ਹੰਬਲਪੱਤੀ, ਬਰਸਾਲ ਪੱਤੀ, ਧਾਲੀਵਾਲ ਵਾਸ-ਮਿਲਖੀ ਪੱਤੀ, ਧਰਮੂ ਪੱਤੀ, ਜਖੇਪਲਵਾਸ-ਚਾਂਦ ਪੱਤੀ, ਭਾਨੂੰ ਪੱਤੀ, ਮੋਟਾ ਪੱਤੀ, ਆਸਾ ਪੱਤੀ ਵਿੱਚ ਵੰਡਿਆ ਹੋਇਆ ਹੈ। ਪਿੰਡ ਵਿੱਚ ਧਾਰਮਿਕ ਸਥਾਨ 'ਚ ਗੁਰਦੁਆਰੇ, ਤਿੰਨ ਮੰਦਰ, ਇੱਕ ਮਸਜਿਦ ਤੇ ਸੱਤ ਡੇਰੇ ਹਨ। ਸਿੱਖਿਆ ਸੰਸਥਾਵਾਂ ਸੀਨੀਅਰ ਸੈਕੰਡਰੀ ਸਕੂਲ, ਚਾਰ ਸਰਕਾਰੀ ਪ੍ਰਾਇਮਰੀ ਸਕੂਲ, ਬਾਬਾ ਪਰਮਾਨੰਦ ਕਾਲਜ, ਚਾਰ ਪਬਲਿਕ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੀਆਂ ਹਨ।

ਪਿੰਡ ਦਾ ਮਾਨ[ਸੋਧੋ]

  • ਦੇਸ਼ ਦੀ ਆਜ਼ਾਦੀ ਵਿੱਚ ਪਿੰਡ ਦਾ ਅਹਿਮ ਯੋਗਦਾਨ ਹੈ। ਗਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਇੱਥੇ ਹੰਬਲਵਾਸ ਦੇ ਮਾਨ ਸਿੰਘ ਨਾਲ ਵਿਆਹੀ ਹੋਈ ਸੀ।
  • 1935 ਨੂੰ ਜਰਮਨ ਦੇ ਪ੍ਰਸਿੱਧ ਪਹਿਲਵਾਨ ਕਰੈਮਰ ਨੂੰ ਪਲਾਂ ਵਿੱਚ ਚਿੱਤ ਕਰਨ ਵਾਲਾ ਰੁਸਤਮੇ-ਹਿੰਦ ਪਹਿਲਵਾਨ ਪੂਰਨ ਸਿੰਘ ਇੱਥੋਂ ਦਾ ਸੀ। ਕੌਮੀ ਪੱਧਰ ਦਾ ਖਿਡਾਰੀ ਜੰਟੇ ਤੇ ਬੰਤੇ ਦੀ ਜੋੜੀ ਮਸ਼ਹੂਰ ਸੀ।
  • ਸਭ ਤੋਂ ਪਹਿਲਾ ਰੇਡੀਓ ’ਤੇ ਗਾਉਣ ਵਾਲਾ ਬਜ਼ੁਰਗ ਲੇਖਕ ਟੀਲੂ ਖ਼ਾਨ ਭਾਰਤੀ, ਜੋ ਜ਼ਿੰਦਗੀ ਦੇ ਅੰਤਲੇ ਪਲਾਂ ’ਤੇ ਹੈ, ਇੱਥੋਂ ਦਾ ਰਹਿਣ ਵਾਲਾ ਹੈ।
  • ਲੋਕ ਗਾਇਕ ਪਰਮਜੀਤ ਸਿੰਘ ਸਿੱਧੂ ਪੰਮੀ ਬਾਈ, ਹਾਲੇ ਵੀ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ।
  • ਸਵ. ਚਿੱਤਰਕਾਰ ਹਰਪਾਲ ਸਿੰਘ ਜਖੇਪਲ ਨੇ ਵੀ ਆਪਣੀਆ ਕਲਾਕ੍ਰਿਤਾਂ ਨਾਲ ਪੰਜਾਬ, ਹਰਿਆਣਾ ਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਧੁੰਮਾਂ ਪਾਈਆਂ।
  • ਸਾਬਕਾ ਏਡੀਸੀ ਭਗਵਾਨ ਸਿੰਘ ਸਿੱਧੂ ਪੰਜ ਕਿਤਾਬਾਂ ਪੰਜਾਬੀ ਸਾਹਿਤਕ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਦਾ ਵੱਡਾ ਬੇਟਾ ਡਾ. ਬਲਜੀਤ ਸਿੰਘ ਸਿੱਧੂ ਵੀ ਲੇਖਕ ਹੈ। ਪਿੰਡ ਵਿੱਚ ਪਾਠਕ ਤੇ ਲੇਖਕ ਸਾਹਿਤ ਸਭਾ ਵੀ ਨੌਜਵਾਨਾਂ ਨੂੰ ਸਾਹਿਤ ਨਾਲ ਜੋੜ ਰਹੀ ਹੈ। ਮੇਜਰ ਸਿੰਘ ਜਖੇਪਲ ਪਿਛਲੇ 25 ਸਾਲਾਂ ਤੋਂ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਖੇਡਾਂ, ਸੱਭਿਆਚਾਰ ਤੇ ਫਿਲਮਾਂ ਬਾਰੇ ਨਿਰੰਤਰ ਲਿਖ ਰਿਹਾ ਹੈ। ਬੰਤਾ ਸਿੰਘ ਤੇ ਗਿਆਨ ਸਿੰਘ ਕਵੀਸ਼ਰ ਵੀ ਹਨ।
  • ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਰਘਵੀਰ ਸਿੰਘ ਜਖੇਪਲ, ਕੁਲਵੰਤ ਸਿੰਘ ਜੇਲ੍ਹ ਸੁਪਰਡੈਂਟ, ਸੂਬੇਦਾਰ ਭਗਵਾਨ ਸਿੰਘ, ਡਾ. ਗੁਰਮੇਲ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਛਿੰਦਾ ਨਾਇਬ ਤਹਿਸੀਲਦਾਰ, ਦਰਸ਼ਨ ਸਿੰਘ ਅਕਾਸ਼ਬਾਣੀ ਰੇਡੀਓ, ਰਾਜੀਵ ਵਿੱਕੀ ਆਸਟਰੇਲੀਆ (ਰੰਗਮੰਚ ਕਲਾਕਾਰ), ਸਵਿੰਦਰ ਸਿੰਘ ਡੀਡੀਪੀਓ, ਪ੍ਰੋ. ਗੁਰਜੰਟ ਸਿੰਘ ਘੁਮਾਣ, ਪ੍ਰੋ. ਅਜੈਬ ਸਿੰਘ ਕੈਨੇਡਾ, ਕਰਨੈਲ ਸਿੰਘ ਜਖੇਪਲ (ਆਈਡੀਪੀ ਆਗੂ) ਕਮਲ ਕੌਰ (ਕੌਮੀ ਪੱਧਰ ਦੀ ਅਥਲੀਟ), ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.