ਜਵਾਨ ਮਾਰਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਝ ਸਿਧਾਂਤਕਾਰ ਕਾਰਲ ਮਾਰਕਸ ਦੇ ਚਿੰਤਨ ਨੂੰ "ਜਵਾਨ" ਅਤੇ "ਪ੍ਰੋਢ" ਦੋ ਪੜਾਵਾਂ ਵਿੱਚ ਵੰਡਿਆ ਸਮਝਦੇ ਹਨ। ਇਸ ਗੱਲ ਬਾਰੇ ਅਸਹਿਮਤੀ ਹੈ ਕਿ ਮਾਰਕਸ ਦੀ ਸੋਚ ਕਦੋਂ ਪ੍ਰੋਢ ਦੌਰ ਵਿੱਚ ਦਾਖਲ ਹੋਣ ਲੱਗੀ, ਅਤੇ "ਜਵਾਨ ਮਾਰਕਸ" ਦੀ ਧਾਰਨਾ ਦਾ ਸੰਬੰਧ ਮਾਰਕਸ ਦੇ ਵਿਚਾਰਧਾਰਾਈ ਵਿਕਾਸ ਅਤੇ ਇਸ ਦੀ ਸੰਭਾਵੀ ਇੱਕਤਾ ਦੀ ਸਮੱਸਿਆ ਦਾ ਜਾਇਜ਼ਾ ਲੈਣ ਨਾਲ ਹੈ। ਸਮੱਸਿਆ ਇਸ ਪ੍ਰਕਾਰ, ਫਿਲਾਸਫੀ ਤੋਂ ਅਰਥਸ਼ਾਸਤਰ ਤੱਕ ਮਾਰਕਸ ਦੀ ਤਬਦੀਲੀ ਤੇ ਫ਼ੋਕਸ ਹੁੰਦੀ ਹੈ, ਜਿਸ ਨੂੰ ਆਰਥੋਡਕਸ ਮਾਰਕਸਵਾਦ ਵਿਗਿਆਨਕ ਸਮਾਜਵਾਦ ਵੱਲ ਪ੍ਰਗਤੀਸ਼ੀਲ ਤਬਦੀਲੀ ਦੇ ਤੌਰ 'ਤੇ ਲੈਂਦਾ ਹੈ। ਮਾਰਕਸਵਾਦੀ ਸਿਧਾਂਤਕਾਰਾਂ ਦੀ ਇਸ ਪੜ੍ਹਤ ਨੂੰ ਕੁਝ ਨਵ ਖੱਬੇ ਮੈਂਬਰਾਂ ਅਤੇ ਹੋਰ ਮਨੁੱਖਤਾਵਾਦੀਆਨ ਨੇ ਚੁਣੌਤੀ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਮਾਰਕਸ ਦੀਆਂ ਲਿਖਤਾਂ ਵਿੱਚ ਮਨੁੱਖਤਾਵਾਦੀ ਪਾਸਾ ਮੁਢ ਤੋਂ ਮੌਜੂਦ ਹੈ, ਕਿ ਕਿਵੇਂ ਮਾਰਕਸ ਦੀਆਂ ਮੁਢਲੀਆਂ ਲਿਖਤਾਂ ਵਿੱਚ ਬੇਗਾਨਗੀ ਤੋਂ ਆਜ਼ਾਦੀ ਅਤੇ ਉਜ਼ਰਤੀ-ਗੁਲਾਮੀ ਤੋਂ ਮੁਕਤੀ ਤੇ ਧਿਆਨ ਕੇਂਦਰਿਤ ਹੈ। ਉਹਨਾਂ ਦਾ ਦਾਹਵਾ ਸੀ ਕਿ ਜਵਾਨ ਮਾਰਕਸ ਦੇ ਇਸ ਪੱਖ ਨੂੰ ਅਣਗੌਲੇ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਬਾਅਦ ਦੇ ਕੰਮ ਨੂੰ ਸਮਝਣ ਲਈ ਇਨ੍ਹਾਂ ਪੱਖਾਂ ਦਾ ਕੇਂਦਰੀ ਮਹੱਤਵ ਸੀ। ਇਸ ਤਥ ਨੂੰ ਉਹਨਾਂ ਨੇ ਅਸਲੀ ਮਾਰਕਸ ਨੂੰ ਸਮਝਣ ਲਈ ਇਲਹਾਮ ਵਾਂਗ ਪੇਸ਼ ਕੀਤਾ ਗਿਆ।[1]

ਜਵਾਨ ਮਾਰਕਸ ਦੀ ਤੁਲਨਾ ਵਿੱਚ ਪ੍ਰੋਢ ਮਾਰਕਸ ਵਿੱਚ ਖਸ਼ਕਰ ਬੇਗ਼ਾਨਗੀ ਦੀ ਧਾਰਨਾ ਦਾ ਇਸਤੇਮਾਲ ਬਹੁਤ ਘੱਟ ਮਿਲਦਾ ਹੈ, ਹਾਲਾਂਕਿ ਇਹ 1857 ਦੀ ਗਰੁੰਡਰਿਸ਼ੇ ਅਤੇ ਸਰਮਾਇਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਜਰਮਨ ਵਿਚਾਰਵਾਦ ਤੋਂ ਕਿਨਾਰਕਸ਼ੀ[ਸੋਧੋ]

ਨੌਜਵਾਨ ਮਾਰਕਸ ਆਮ ਤੌਰ 'ਤੇ ਅਜੇ ਵੀ ਮਾਰਕਸ ਨੂੰ ਮਨੁੱਖਤਾਵਾਦੀ 'ਬੁਰਜ਼ਵਾ' ਦਰਸ਼ਨ ਦਾ ਹਿੱਸਾ ਮੰਨਿਆ ਜਾਂਦਾ ਹੈ। ਬਾਅਦ ਨੂੰ ਮਾਰਕਸ ਨੇ ਜਰਮਨ ਵਿਚਾਰਵਾਦ ਦੇ ਨਾਲ-ਨਾਲ ਆਪਣੀਆਂ ਰਚਨਾਵਾਂ ਦੇ ਇਸ ਪੱਖ ਨੂੰ ਵੀ ਆਪਣੀ ਆਲੋਚਨਾ ਦਾ ਵਿਸ਼ਾ ਬਣਾਇਆ। ਮਾਰਕਸਵਾਦੀ ਮਨੁੱਖਤਾਵਾਦੀ 1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜਿਆਂ ਤੇ ਧਿਆਨ ਦੇ ਕੇ ਮਾਰਕਸ ਦੀ ਸੋਚ ਦੇ ਮਨੁੱਖੀ ਦਾਰਸ਼ਨਿਕ ਬੁਨਿਆਦ ਤੇ ਜ਼ੋਰ ਦਿੰਦੇ ਹਨ।

ਅਨੇਕ ਕਿਨਾਰਕਸ਼ੀਆਂ[ਸੋਧੋ]

ਲੈਨਿਨ ਨੇ ਆਪਣੀ ਰਚਨਾ ਰਾਜ ਅਤੇ ਇਨਕਲਾਬ (1917) ਵਿੱਚ ਫਲਸਫੇ ਦੀ ਕੰਗਾਲੀ (1847) ਨੂੰ ਮਾਰਕਸ ਦੀ ਪਹਿਲੀ ਪਰਪੱਕ ਰਚਨਾ ਹੋਣ ਦਾ ਦਾਅਵਾ ਕੀਤਾ ਹੈ। ਮਾਰਕਸਵਾਦੀ ਮਨੁੱਖਤਾਵਾਦੀਆਂ (ਪ੍ਰਾਕਸਿਸ ਸਕੂਲ, ਜੌਨ ਲੇਵਿਸ, ਆਦਿ) ਅਤੇ ਅਸਤਿਤਵਵਾਦੀl ਮਾਰਕਸਵਾਦ ਦੀ ਆਲੋਚਨਾ ਵਿੱਚ ਇਸ ਨੌਜਵਾਨ ਸਿਆਣੇ 'ਆਪਾ ਵਿਰੋਧ ਦਾ ਇੱਕ ਜੇਤੂ ਸੀ, ਜੋ ਮਾਰਕਸਵਾਦੀ ਫ਼ਿਲਾਸਫ਼ਰ ਲੂਈਸ ਅਲਥੂਜ਼ਰ ਨੇ 1960 ਵਿੱਚ ਦਾਅਵਾ ਕੀਤਾ ਕਿ ਜਰਮਨ ਵਿਚਾਰਧਾਰਾ (1845), ਜਿਸ ਵਿੱਚ ਮਾਰਕਸ ਨੇ ਬਰੂਨੋ ਬਾਈਰ, ਮੈਕਸ ਸਟਰਨਰ ਅਤੇ ਹੋਰ ਨੌਜਵਾਨ ਹੀਗਲਵਾਦੀਆਂ ਦੀ ਆਲੋਚਨਾ ਕੀਤੀ, ਨੌਜਵਾਨ ਮਾਰਕਸ ਤੋਂ ਪ੍ਰੋਢ ਮਾਰਕਸ ਦੇ ਅਲੱਗ ਹੋਣ ਦੀ ਲਖਾਇਕ ਹੈ।

ਹਵਾਲੇ[ਸੋਧੋ]