ਸਮੱਗਰੀ 'ਤੇ ਜਾਓ

ਜੀਨ ਹੈਨਰੀ ਡੁਨਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਨ ਹੈਨਰੀ ਡੁਨਾਂਟ
ਜੀਨ ਹੈਨਰੀ ਡੁਨਾਂਟ
ਜਨਮ
ਜੀਨ ਹੈਨਰੀ ਡੁਨਾਂਟ

(1828-05-08)8 ਮਈ 1828
ਮੌਤ30 ਅਕਤੂਬਰ 1910(1910-10-30) (ਉਮਰ 82)
ਹੈਡਨ, ਸਵਿਟਜਰਲੈਂਡ
ਮੌਤ ਦਾ ਕਾਰਨOld age
ਲਾਸ਼ ਮਿਲੀਸਵਿਟਜਰਲੈਂਡ
ਕਬਰਸਵਿਟਜਰਲੈਂਡ
ਰਾਸ਼ਟਰੀਅਤਾਸਵਿਸ ੳਤੇ ਫਰੈਂਚ[1]
ਨਾਗਰਿਕਤਾਸਵਿਸ
ਪੇਸ਼ਾਸਮਾਜ ਸੇਵੀ ਉਦਯੋਗਪਤੀ, ਲੇਖਕ
ਲਈ ਪ੍ਰਸਿੱਧਰੈਡ ਕਰਾਸ ਦਾ ਮੌਢੀ
ਬੱਚੇਬੇਟੀ
ਮਾਤਾ-ਪਿਤਾਜੀਨ ਜੈਕ ਡਿਊਨਾ
ਐਨ ਐਨਟੋਇਨੀ
ਪੁਰਸਕਾਰਸ਼ਾਂਤੀ ਨੋਬਲ ਇਨਾਮ (1901)

ਜੀਨ ਹੈਨਰੀ ਡੁਨਾਂਟ,[2] (ਅੰਗਰੇਜ਼ੀ: Jean Henry Dunant) ਇੱਕ ਸੋਇਸ ਬਿਪਾਰੀ ਤੇ ਸਮਾਜੀ ਕਾਰਕੁਨ ਸੀ। ਇਸ ਦੀ ਸੋਚ ਤੇ ਲੜਾਈਆਂ ਚ ਬਚਾ ਕਰਨ ਵਾਲਾ ਅਦਾ ਵੋਹ ਰਤਾ ਕਰਾਸ ਬਣਾਇਆ ਗਿਆ। 1901 ਚ ਓਨੂੰ ਅਮਨ ਦਾ ਪਹਿਲਾ ਨੋਬਲ ਇਨਾਮ ਫ਼ਰੈਡਰਿਕ ਪਾਸੇ ਦੇ ਨਾਲ ਦਿੱਤਾ ਗਿਆ।

ਰੈਡ ਕਰਾਸ ਸੰਸਥਾ ਦਾ ਬਾਨੀ

[ਸੋਧੋ]

ਰੈਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇੱਕ ਸਮਾਜ ਸੇਵੀ ਪਰਿਵਾਰ ਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ ਇਟਲੀ ਦੇ ਉਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿੱਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਹਨਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।

ਹੋਰ ਦੇਖੋ

[ਸੋਧੋ]

ਰੈਡ ਕਰਾਸ

ਹਵਾਲੇ

[ਸੋਧੋ]
  1. http://www.culoz.fr/culture_tourisme/personnages.htm
  2. Dunant blev døbt "Jean-Henri", som er det franske navn. Senere har han selv i sine skrifter flere gange anvendt andre navneformer, herunder "Jean Henry", "Henri" og – som hans foretrukne – "Henry". Egennavnes stavemåde blev dengang behandlet mere fleksibelt end nu, og navnet "Henry" findes nu overalt i stedet for hans døbenavn og anvendes også af af "Société Henry Dunant" og Henry Dunant-museet. (ਡੈਨਿਸ਼)

{{{1}}}