ਜੇਨ ਐਡਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੇਨ ਐਡਮਜ਼

ਜੇਨ ਐਡਮਜ਼ (੬ਸਤੰਬਰ ੧੮੬੦ – ੨੧ਮਈ ੧੯੩੫ ) ਇੱਕ ਆਗੂ ਬੰਦੋਬਸਤ ਵਰਕਰ , ਸ਼ਿਕਾਗੋ ਵਿੱਚ ਹੱਲ ਹਾਉਸ ਦੀ ਸੰਸਥਾਪਕ , ਸਰਵਜਨਿਕ ਦਾਰਸ਼ਨਕ , ਸਮਾਜਸ਼ਾਸਤਰੀ , ਲੇਖਕ , ਅਤੇ ਔਰਤਾਂ ਲਈ ਵੋਟ ਦੇ ਹੱਕ ਲਈ ਸੰਘਰਸ਼ ਅਤੇ ਸੰਸਾਰ ਅਮਨ ਲਹਿਰ ਦੀ ਆਗੂ ਸੀ। ਥਿਉਡੋਰ ਰੂਜਵੇਲਟ ਅਤੇ ਵੁਡਰੋ ਵਿਲਸਨ ਵਰਗੇ ਅਮਰੀਕੀ ਰਾਸ਼ਟਰਪਤੀਆਂ ਦੇ ਸਹਿਤ ਉਹ ਪ੍ਰਗਤੀਸ਼ੀਲ ਯੁੱਗ ਦੀ ਸਭ ਤੋਂ ਸਿਰਕੱਢ [੧] ਸੁਧਾਰਕ ਸੀ ਅਤੇ ਬੱਚਿਆਂ ਦੀਆਂ ਜਰੂਰਤਾਂ , ਜਨਤਕ ਸਿਹਤ , ਅਤੇ ਸੰਸਾਰ ਸ਼ਾਂਤੀ ਵਰਗੇ ਮਾਤਾਵਾਂ ਲਈ ਚਿੰਤਾ ਦਾ ਵਿਸ਼ਾ ਬਣੇ ਮੁੱਦਿਆਂ ਲਈ ਰਾਸ਼ਟਰ ਦਾ ਧਿਆਨ ਖਿੱਚਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਔਰਤਾਂ ਆਪਣੇ ਸਮੁਦਾਇਆਂ ਦੀ ਸਫਾਈ ਅਤੇ ਉਨ੍ਹਾਂ ਨੂੰ ਰਹਿਣਯੋਗ ਬਿਹਤਰ ਸਥਾਨ ਬਣਾਉਣ ਲਈ ਜ਼ਿੰਮੇਦਾਰ ਸਨ ਤਾਂ ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਪਰਭਾਵੀ ਬਣਾਉਣ ਲਈ ਉਨ੍ਹਾਂ ਨੂੰ ਵੋਟ ਦਾ ਹੱਕ ਦੇਣ ਦੀ ਜ਼ਰੂਰਤ ਹੈ। ਆਪਣੇ ਸਮੁਦਾਇਆਂ ਦੀ ਉੱਨਤੀ ਲਈ ਸਵੈਇੱਛਕ ਤੌਰ ਤੇ ਸਰਗਰਮੀ ਲਈ ਨਿਤਰੀਆਂ ਮੱਧ ਵਰਗ ਦੀਆਂ ਔਰਤਾਂ ਲਈ ਐਡਮਜ਼ ਇੱਕ ਰੋਲ ਮਾਡਲ ਬਣ ਗਈ । ਦਰਸ਼ਨ ਦੇ ਅਮਰੀਕੀ ਪਰੈਗਮੈਟਿਸਟ ਸਕੂਲ ਦੇ ਇੱਕ ਮੈਂਬਰ ਵਜੋਂ ਉਹਦੀ ਮਾਨਤਾ ਵਧ ਰਹੀ ਹੈ। ੧੯੩੧ਵਿੱਚ ਉਹ ਪਹਿਲੀ ਅਮਰੀਕੀ ਔਰਤ ਬਣ ਗਈ ਜਿਸਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. http://books.google.co.in/books?id=BzN41pFD-RIC&printsec=frontcover#v=onepage&q&f=false (2008) p. 538; Eyal J. Naveh, Crown of Thorns (1992) p 122

ਬਾਹਰਲੇ ਲਿੰਕ[ਸੋਧੋ]

{{{1}}}