ਕੈਲਾਸ਼ ਸਤਿਆਰਥੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਲਾਸ਼ ਸਤਿਆਰਥੀ
Kailash Satyarthi.jpg
ਕੈਲਾਸ਼ ਸਤਿਆਰਥੀ 2012 ਵਿੱਚ
ਜਨਮ (1954-01-11) 11 ਜਨਵਰੀ 1954 (ਉਮਰ 64)
ਵਿਦੀਸ਼ਾ, ਮਧ ਪ੍ਰਦੇਸ਼, ਭਾਰਤ
ਰਿਹਾਇਸ਼ ਨਵੀਂ ਦਿੱਲੀ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨ
ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦੇ ਪ੍ਰਧਾਨ
ਪੁਰਸਕਾਰ (2014) ਲਈ ਨੋਬਲ ਅਮਨ ਪੁਰਸਕਾਰ

ਕੈਲਾਸ਼ ਸਤਿਆਰਥੀ (ਜਨਮ: 11 ਜਨਵਰੀ 1954) ਭਾਰਤ ਦੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਇੱਕ ਕਾਰਕੁੰਨ ਹੈ, ਜਿਸ ਨੂੰ (2014) ਲਈ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[1] ਉਸਨੇ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਇਹ ਨੋਬਲ ਇਨਾਮ ਸਾਂਝਾ ਕੀਤਾ ਹੈ। ਇਲੈਕਟਰਾਨਿਕ ਇੰਜੀਨੀਅਰ ਕੈਲਾਸ਼ ਸਤਿਆਰਥੀ 26 ਸਾਲ ਦੀ ਉਮਰ ਵਿੱਚ ਹੀ ਕੈਰੀਅਰ ਛੱਡਕੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲੱਗ ਪਿਆ ਸੀ। ਇਸ ਸਮੇਂ ਉਹ ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦਾ ਪ੍ਰਧਾਨ ਵੀ ਹੈ।

ਨੋਬਲ ਤੋਂ ਪਹਿਲਾਂ ਉਸ ਨੂੰ 1994 ਵਿੱਚ ਜਰਮਨੀ ਦਾ ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ, 1995 ਵਿੱਚ ਅਮਰੀਕਾ ਦਾ ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ, 2007 ਵਿੱਚ ਗੋਲਡ ਮੈਡਲ ਆਫ ਇਟੈਲੀਅਨ ਸੈਨੇਟ ਅਤੇ 2009 ਵਿੱਚ ਅਮਰੀਕਾ ਦੇ ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ ਸਹਿਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਹਨ।[2]

ਅਰੰਭਕ ਜੀਵਨ[ਸੋਧੋ]

ਕੈਲਾਸ਼ ਸਤਿਆਰਥੀ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ 11 ਜਨਵਰੀ ਨੂੰ 1954 ਨੂੰ ਪੈਦਾ ਹੋਇਆ ਸੀ। ਉਸ ਨੇ ਵਿਦਿਸ਼ਾ ਦੀ ਸਮਰਾਟ ਅਸ਼ੋਕ ਟਕਨਾਲੋਜੀ ਇੰਸਟੀਚਿਊਟ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ[3] ਅਤੇ ਫਿਰ ਹਾਈ-ਵੋਲਟੇਜ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਉਸ ਨੇ ਕੁਝ ਸਾਲ ਲਈ ਭੋਪਾਲ ਦੇ ਇੱਕ ਕਾਲਜ ਲੈਕਚਰਾਰ ਵਜੋਂ ਕੰਮ ਕੀਤਾ।[4]

ਇਨਾਮ ਅਤੇ ਸਨਮਾਨ[ਸੋਧੋ]

ਸਤਿਆਰਥੀ ਅਨੇਕ ਦਸਤਾਵੇਜ਼ੀ ਫ਼ਿਲਮਾਂ, ਟੈਲੀਵੀਜ਼ਨ ਸੀਰੀਅਲਾਂ, ਭਾਸ਼ਣ ਸ਼ੋਅ, ਐਡਵੋਕੇਸੀ ਅਤੇ ਜਾਗਰੂਕਤਾ ਫ਼ਿਲਮਾਂ ਦਾ ਵਿਸ਼ਾ ਬਣਾਇਆ ਗਿਆ ਹੈ।[5] ਸਤਿਆਰਥੀ ਨੂੰ ਹੇਠ ਲਿਖੇ ਪੁਰਸਕਾਰਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ:

ਹਵਾਲੇ[ਸੋਧੋ]

  1. http://timesofindia.indiatimes.com/india/Indian-Kailash-Satyarthi-and-Paks-Malala-Yousafzay-win-Nobel-peace-prize-2014/articleshow/44771380.cms
  2. कौन हैं नोबेल विजेता कैलाश सत्यार्थी? - ਬੀਬੀਸੀ ਹਿੰਦੀ
  3. "Kailash Satyarthi: A profile". Business Standard. Retrieved 10 October 2014. 
  4. Chonghaile, Clar (10 October 2014). "Kailash Satyarthi: student engineer who saved 80,000 children from slavery". The Guardian. Retrieved 10 October 2014. 
  5. "Bachpan Bachao Andolan produced film nominated for New York Film Festival". globalmarch.org. 
  6. "Social Activist Kailash Satyarthi to get 2009 Defender of Democracy Award in U.S". 20 October 2009. Retrieved 10 October 2014. 
  7. "Kailash Satyarthi". globalmarch.org. Retrieved 10 October 2014. 
  8. "Kailash Satyarthi". Robert F. Kennedy Center for Justice & Human Rights. 
  9. "Heroes Acting To End Modern-Day Slavery". U.S. Department of State. 
  10. "Kailash Satyarthi - Architect of Peace". Architects of Peace. 
  11. "Medal Recipients - Wallenberg Legacy, University of Michigan". University of Michigan. 
  12. "Human Rights Award of the Friedrich-Ebert-Stiftung". fes.de. 
  13. "Our Board". 
  14. "Robert F Kennedy Center Laureates". 
  15. Ben Klein. "Trumpeter Awards winners". National Consumers League. 
  16. "Nobel Peace Prize 2014: Pakistani Malala Yousafzay, Indian Kailash Satyarthi Honored For Fighting For Access To Education". Omaha Sun Times. 
  17. "Aachener Friedenspreis 1994: Kailash Satyarthi (Indien), SACCS (Südasien) und Emmaus-Gemeinschaft (Köln)". Aachener Friedenspreis. 
  18. "Ashoka".