ਡੀ. ਐਨ. ਝਾ
ਦਵਿਜੇਂਦਰ ਨਾਰਾਇਣ ਝਾ | |
---|---|
ਜਨਮ | 1940[1] |
ਮੌਤ | ਦਿੱਲੀ, ਭਾਰਤ | 4 ਫਰਵਰੀ 2021 ਲਗਪਗ 81 ਸਾਲ
ਅਲਮਾ ਮਾਤਰ | ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ, ਪਟਨਾ ਯੂਨੀਵਰਸਿਟੀ |
ਪੇਸ਼ਾ | ਇਤਿਹਾਸਕਾਰ |
ਜ਼ਿਕਰਯੋਗ ਕੰਮ | The Myth of the Holy Cow (2001) |
ਦਵਿਜੇਂਦਰ ਨਾਰਾਇਣ ਝਾ (1940 – 4 ਫਰਵਰੀ 2021) ਇੱਕ ਭਾਰਤੀ ਇਤਿਹਾਸਕਾਰ ਸੀ ਜਿਸਨੇ ਮਾਰਕਸਵਾਦੀ ਇਤਿਹਾਸਕਾਰੀ ਦੀ ਵਿਧੀ ਆਪਣਾ ਪ੍ਰਾਚੀਨ ਅਤੇ ਮੱਧਯੁਗ ਭਾਰਤ [2] ਉੱਤੇ ਅਧਿਐਨ ਕੀਤਾ ਅਤੇ ਲਿਖਿਆ। ਉਹ ਦਿੱਲੀ ਯੂਨੀਵਰਸਿਟੀ ਵਿਚ ਇਤਿਹਾਸ ਦਾ ਪ੍ਰੋਫੈਸਰ ਅਤੇ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਦਾ ਮੈਂਬਰ ਸੀ। ਉਸ ਦੀਆਂ ਕੁਝ ਕਿਤਾਬਾਂ ਵਿੱਚ ਏਂਸੀਐਂਟ ਇੰਡੀਆ: ਇਨ ਹਿਸਟੋਰੀਕਲ ਆਊਟਲਾਈਨ (1997), ਦਿ ਮਿਥ ਆਫ਼ ਹੋਲੀ ਕਾਓ (2001) ਅਤੇ ਅਰਲੀ ਇੰਡੀਆ: ਏ ਕਨਸਾਈਜ਼ ਹਿਸਟਰੀ (2004) ਸ਼ਾਮਲ ਹਨ। ਆਪਣੀਆਂ ਰਚਨਾਵਾਂ ਰਾਹੀਂ ਉਸਨੇ ਇਤਿਹਾਸ ਦੀਆਂ ਫਿਰਕੂ ਵਿਗਾੜਾਂ ਦੇ ਵਿਰੁੱਧ ਬਹਿਸ ਕੀਤੀ ਜਿਸ ਵਿੱਚ ਗਊ ਦੀ ਪਵਿੱਤਰਤਾ ਅਤੇ ਭਾਰਤੀ ਬੀਫ਼ ਖਾਣ ਦੀ ਪਰੰਪਰਾ ਬਾਰੇ ਲੋਕਪ੍ਰਿਯ ਵਿਸ਼ਵਾਸਾਂ ਨੂੰ ਚੁਣੌਤੀ ਦਿੱਤੀ ਗਈ ਸੀ।
ਸਿੱਖਿਆ
[ਸੋਧੋ]ਝਾ ਨੇ ਕਲਕੱਤਾ ਯੂਨੀਵਰਸਿਟੀ ਦੇ ਪ੍ਰੈਜੀਡੈਂਸੀ ਕਾਲਜ ਤੋਂ ਇਤਿਹਾਸ ਵਿੱਚ ਆਪਣੀ ਬੈਚਲਰ ਆਫ਼ ਆਰਟਸ (ਆਨਰਜ਼) ਪੂਰੀ ਕੀਤੀ ਅਤੇ ਫਿਰ ਪਟਨਾ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਐਮ.ਏ. ਕੀਤੀ ਜਿੱਥੇ ਉਹ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੁਆਰਾ ਇਤਿਹਾਸ ਦਾ ਅਧਿਐਨ ਕਰਨ ਵਾਲੇ ਆਧੁਨਿਕ ਭਾਰਤੀ ਇਤਿਹਾਸਕਾਰਾਂ ਵਿਚੋਂ ਇਕ ਪ੍ਰੋਫੈਸਰ ਆਰ ਐਸ ਸ਼ਰਮਾ ਦਾ ਵਿਦਿਆਰਥੀ ਰਿਹਾ।[3] [4]
ਕੈਰੀਅਰ
[ਸੋਧੋ]ਝਾਅ ਪ੍ਰਾਚੀਨ ਅਤੇ ਮੱਧਕਾਲੀ ਇਤਿਹਾਸ ਵਿੱਚ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪ੍ਰੋਫੈਸਰ ਸੀ। [3] ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਕੈਰੀਅਰ ਦੌਰਾਨ ਉਸਨੇ ਇਤਿਹਾਸ ਦੇ ਫਿਰਕੂ ਵਿਗਾੜਾਂ ਦੇ ਵਿਰੁੱਧ ਗੱਲ ਕੀਤੀ। ਆਪਣੀਆਂ ਰਚਨਾਵਾਂ ਦੁਆਰਾ, ਉਸਨੇ ਸ਼ੁਰੂਆਤੀ ਭਾਰਤ ਦੀਆਂ ਸਮਾਜਿਕ-ਆਰਥਿਕ ਬਣਤਰਾਂ ਦਾ ਅਧਿਐਨ ਕੀਤਾ ਅਤੇ ਸਭਿਆਚਾਰ ਅਤੇ ਤਕਨਾਲੋਜੀ ਦੇ ਵਿਚਕਾਰ ਸੰਬੰਧ ਅਤੇ ਨਤੀਜੇ ਵਜੋਂ ਸਮਾਜਿਕ ਅਤੇ ਰਾਜ ਪ੍ਰਬੰਧ ਦਰਸਾਉਣ ਲਈ ਭਾਰਤ ਦੀਆਂ ਪ੍ਰਾਚੀਨ ਪੁਸਤਕਾਂ ਵਿੱਚੋਂ ਹਵਾਲਿਆਂ ਦੀ ਵਰਤੋਂ ਕੀਤੀ।[4] ਆਪਣੇ ਕੁਝ ਮੁਢਲੇ ਕੰਮਾਂ ਵਿੱਚ ਉਸਨੇ ਪ੍ਰਾਚੀਨ ਭਾਰਤ ਵਿੱਚ ਮਾਲੀਆ ਪ੍ਰਣਾਲੀਆਂ ਅਤੇ ਆਰਥਿਕਤਾ ਅਤੇ ਸਮਾਜ ਵਿੱਚ ਸਬੰਧਾਂ ਦਾ ਅਧਿਐਨ ਕੀਤਾ। [2] ਸਾਮਰਾਜਵਾਦੀ ਇਤਿਹਾਸਕਾਰ ਭਾਰਤ ਦਾ ਅਧਿਐਨ ਇੱਕ ਬਸਤੀਵਾਦੀ ਲੈਂਜ਼ ਰਾਹੀਂ ਕਰਦੇ ਸਨ ਅਤੇ ਰਾਸ਼ਟਰਵਾਦੀ ਇਤਿਹਾਸਕਾਰਾਂ ਲੋਕਧਾਰਾ, ਯੁੱਧਾਂ ਅਤੇ ਸ਼ਾਹੀ ਖਾਨਦਾਨਾਂ ਰਾਹੀਂ, ਪਰ ਝਾ ਨੇ ਦੋਨੋਂ ਤੋਂ ਹੱਟ ਕੇ ਭਾਰਤ ਦੇ ਇਤਿਹਾਸ ਦਾ ਅਧਿਐਨ ਕੀਤਾ। [4] ਅਜਿਹਾ ਕਰਦਿਆਂ, ਉਹ ਇਤਿਹਾਸਕਾਰਾਂ ਦਾ ਸਮੂਹ ਸੀ ਜੋ ਮੰਨਦੇ ਸਨ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਸ਼ਟਰ ਨਿਰਮਾਣ ਦੇ ਯਤਨ ਇਤਿਹਾਸ ਲਿਖਣ ਦੀ ਪੇਸ਼ੇਵਰ ਕੋਸ਼ਿਸ਼ 'ਤੇ ਨਿਰਭਰ ਹੈ। [4] ਝਾਅ ਨੇ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਵਿਰੁੱਧ ਵਾਰ ਵਾਰ ਲਿਖਿਆ ਅਤੇ ਉਸ ਦੇ ਵਿਰੁੱਧ ਬਹਿਸ ਕਰਦਿਆਂ ਕਿਹਾ ਕਿ ਇਹ ਫਿਰਕਾਪ੍ਰਸਤੀ ਅਤੇ ਭਗਵਾਂਕਰਨ ਹੈ। [5] ਉਹ ਇਸ ਵਿਚਾਰ ਦੀ ਅਲੋਚਨਾ ਕਰਦਾ ਸੀ ਕਿ "ਸਹਿਣਸ਼ੀਲਤਾ 'ਹਿੰਦੂ ਧਰਮ ਦੇ ਹਿੰਦੂਵਾਦ' ਦਾ ਨਿਚੋੜ ਹੈ " ਅਤੇ ਉਸਨੇ ਸ਼ੁਰੂਆਤੀ ਭਾਰਤ ਤੋਂ ਹੀ ਬ੍ਰਾਹਮਣਵਾਦੀ ਅਸਹਿਣਸ਼ੀਲਤਾ ਚਲੇ ਆਉਣ ਦਾ ਦਾਅਵਾ ਕੀਤਾ ਸੀ। [6] [7] ਉਸਨੂੰ ਭਾਰਤੀ ਇਤਿਹਾਸ ਵਿੱਚ ਅਸੰਗਤਤਾਵਾਂ ਨੂੰ ਸਾਹਮਣੇ ਲਿਆਉਣ ਅਤੇ ਪੁਰਾਣੇ ਇਤਿਹਾਸ ਵਿੱਚ ਸਮਕਾਲੀ ਪ੍ਰਸੰਗਿਕਤਾ ਲਭਣ ਦੀਆਂ ਕੋਸ਼ਿਸ਼ਾਂ ਦਾ ਸਿਹਰਾ ਦਿੱਤਾ ਗਿਆ ਸੀ। [3]
ਉਹ ਭਾਰਤ ਦੀ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਜਿਸ ਨੇ ਭਾਰਤ ਦੇ ਸਕੂਲਾਂ ਲਈ ਪਾਠ ਪੁਸਤਕਾਂ ਅਤੇ ਕੋਰਸ ਪਾਠਕ੍ਰਮ ਤਿਆਰ ਕੀਤੇ ਸਨ, ਲਈ ਬਹੁਤ ਸਾਰੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਦਾ ਲੇਖਕ ਸੀ। [8] ਉਸਨੇ ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਦੇ ਮੈਂਬਰ ਵਜੋਂ ਵੀ ਕੰਮ ਕੀਤਾ [3] [9] ਉਹ ਟੋਕਿਓ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਆਫ਼ਓਰੀਐਂਟਲ ਕਲਚਰ ਵਿੱਚ ਵਿਜ਼ਿਟਿੰਗ ਫੈਕਲਟੀ ਦਾ ਮੈਂਬਰ ਸੀ। [10]
1991 ਵਿਚ, ਉਸਨੇ ਦੂਜੇ ਇਤਿਹਾਸਕਾਰਾਂ ਆਰ ਐਸ ਸ਼ਰਮਾ, ਸੂਰਜ ਭਾਨ ਅਤੇ ਅਥਾਰ ਅਲੀ ਦੇ ਨਾਲ ਮਿਲ਼ ਕੇ ਇਕ ਲੇਖ ਲਿਖਿਆ, ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਅਯੁੱਧਿਆ ਦੀ ਬਾਬਰੀ ਮਸਜਿਦ ਉਸੇ ਜਗ੍ਹਾ 'ਤੇ ਇਕ ਮੰਦਰ ਢਾਹ ਕੇ ਉਸ ਜਗ੍ਹਾ ਦੇ ਉੱਪਰ ਬਣਾਈ ਗਈ ਸੀ।[11] ਉਨ੍ਹਾਂ ਦੀ ਖੋਜ Ramjanmabhoomi-Baburi Masjid: A Historians’ Report to the Nation (1991) ਵਿੱਚ ਮਿਲਦੀ ਹੈ। [11] [12] ਮਸਜਿਦ ਨੂੰ ਇਕ ਸਾਲ ਬਾਅਦ ਸੱਜੇ-ਪੱਖੀ ਕਾਰਕੁਨਾਂ ਨੇ ਢਾਹ ਦਿੱਤਾ ਸੀ।[4] ਇਹ ਪੇਪਰ ਭਾਰਤ ਦੇ ਪੁਰਾਤੱਤਵ ਸਰਵੇਖਣ ਵਾਲ਼ੀਆਂ ਨਾਲ਼ੋਂ ਭਿੰਨ ਲਭਤਾਂ ਸਾਹਮਣੇ ਲਿਆਂਦੀਆਂ ਸਨ ਅਤੇ ਬਾਅਦ ਵਿਚ ਇਸ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਸਾਲ 2019 ਵਿੱਚ ਮਾਤਰ ਇੱਕ ਰਾਇ ਵਜੋਂ ਖਾਰਜ ਕਰ ਦਿੱਤਾ ਸੀ। [5]
ਆਪਣੀ 2001 ਦੀ ਕਿਤਾਬ, ਦ ਮਿਥ ਆਫ਼ ਹੋਲੀ ਕਾਓ ਵਿੱਚ, ਉਸਨੇ ਇੱਕ ਕੇਸ ਬਣਾਇਆ ਕਿ ਬੀਫ ਪੁਰਾਣੇ ਸਮੇਂ ਵਿੱਚ ਭਾਰਤੀ ਭੋਜਨ ਦਾ ਹਿੱਸਾ ਸੀ ਅਤੇ ਚਿਕਿਤਸਕ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਸੀ।[13] ਉਸਨੇ ਪੁਰਾਣੇ ਸਮੇਂ ਦੇ ਧਾਰਮਿਕ ਅਤੇ ਗੈਰ-ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਇਸ ਪ੍ਰਚਲਤ ਵਿਸ਼ਵਾਸ ਨੂੰ ਦੂਰ ਕੀਤਾ ਕਿ ਗਊ ਪਵਿੱਤਰ ਸੀ ਅਤੇ ਇਸ ਦਾ ਮਾਸ ਇਤਿਹਾਸਕ ਭਾਰਤੀ ਖਪਤ ਦਾ ਹਿੱਸਾ ਨਹੀਂ ਸੀ। [3] ਕਿਤਾਬ ਨੇ ਚਰਕਾ ਸੰਹਿਤਾ ਦੇ ਹਵਾਲੇ ਨਾਲ ਕਿਹਾ ਹੈ ਕਿ ਰੁਕ-ਰੁਕ ਕੇ ਹੋਣ ਵਾਲ਼ੇ ਬੁਖ਼ਾਰਾਂ, ਅਤਿ-ਦੁਰਬਲਤਾ ਅਤੇ ਟੀਬੀ ਦੇ ਇਲਾਜ ਲਈ ਤਰਕਾਰੀਆਂ ਵਿੱਚ ਬੀਫ਼ ਵਰਤਿਆ ਜਾਂਦਾ ਸੀ, ਜਦ ਕਿ ਚਰਬੀ ਗਠੀਆ ਦੇ ਇਲਾਜ ਵਿਚ ਵਰਤੀ ਜਾਂਦੀ ਸੀ।[13] ਉਸਨੇ ਵੇਦਾਂ ਅਤੇ ਉਪਨਿਸ਼ਦਾਂ ਦੇ ਹਵਾਲਿਆਂ ਦੀ ਵਰਤੋਂ ਕਰਕੇ ਇਹ ਦਲੀਲ ਦਿੱਤੀ ਕਿ ਪਸ਼ੂ ਬਾਕਾਇਦਾ ਤੌਰ 'ਤੇ ਕਈ ਪ੍ਰਾਚੀਨ ਦੇਵੀ-ਦੇਵਤਿਆਂ ਨੂੰ ਚੜ੍ਹਾਏ ਜਾਂਦੇ ਸਨ। [14] ਉਸਨੇ ਇਹ ਦਲੀਲ ਦਿੱਤੀ ਕਿ ਗਊਆਂ ਨੂੰ ਦਿੱਤਾ ਗਿਆ ਪਵਿੱਤਰ ਰੁਤਬਾ ਕਿਤੇ ਵੱਧ ਨਵੀਂ ਰਵਾਇਤ ਸੀ। [3]
ਉਸਨੇ ਇਸ ਧਾਰਨਾ ਨੂੰ ਵੀ ਚੁਣੌਤੀ ਦਿੱਤੀ ਕਿ ਗੁਪਤਾ ਸਾਮਰਾਜ (320 ਈਸਵੀ ਤੋਂ 550 ਈਸਵੀ) ਦਾ ਜ਼ਮਾਨਾ ਭਾਰਤੀ ਇਤਿਹਾਸ ਦਾ "ਸੁਨਹਿਰੀ ਯੁੱਗ" ਸੀ। [3] [15] ਉਸਨੇ ਦਲੀਲ ਦਿੱਤੀ ਕਿ ਮੁਗਲ ਸਾਮਰਾਜ ਤੋਂ ਪਹਿਲਾਂ ਇਕ ਸੁਨਹਿਰੇ ਯੁੱਗ ਦੀ ਧਾਰਨਾ ਹਿੰਦੁਸਤਾਨੀ ਸੁਤੰਤਰਤਾ ਅੰਦੋਲਨ ਦੌਰਾਨ ਇਤਿਹਾਸਕਾਰਾਂ ਦੀ ਘੜਤ ਸੀ ਅਤੇ ਇਸ ਅੰਦੋਲਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਇਕ ਵਿਚਾਰਧਾਰਕ ਸਹਾਇਤਾ ਪ੍ਰਦਾਨ ਕਰਦੀ ਸੀ, ਪਰੰਤੂ, ਬਾਅਦ ਵਿੱਚ ਇਸ ਦਾ ਕੋਈ ਫਾਇਦਾ ਨਹੀਂ ਹੋਇਆ। [9]
ਉਸ ਦੀ ਆਖਰੀ ਪ੍ਰਕਾਸ਼ਤ ਕਿਤਾਬ, ਡ੍ਰਿੰਕ ਆਫ਼ ਇਮਮੋਰਟਲਿਟੀ (2020) ਨੇ ਪ੍ਰਾਚੀਨ ਭਾਰਤ ਵਿੱਚ ਸ਼ਰਾਬ ਕਢਣ ਅਤੇ ਪੀਣ ਦਾ ਅਧਿਐਨ ਕੀਤਾ ਸੀ। [16] [1] ਉਸਨੇ ਦਲੀਲ ਦਿੱਤੀ ਕਿ ਇੱਥੇ 50 ਤੋਂ ਵਧੇਰੇ ਕਿਸਮ ਦੀਆਂ ਸ਼ਰਾਬ ਸਨ ਜੋ ਪੁਰਾਣੇ ਭਾਰਤ ਦੇ ਮਰਦ ਅਤੇ ਔਰਤਾਂ ਪੀਂਦੀਆਂ ਸਨ।ਉਸਨੇ ਅੱਗੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਰਮਾਇਣ ਅਤੇ ਮਹਾਭਾਰਤ ਦੇ ਮਹਾਂਕਾਵਿ ਦੇ ਨਾਲ ਨਾਲ ਵੇਦਾਂ ਵਿੱਚ ਵੀ ਸ਼ਰਾਬ ਦੇ ਸੇਵਨ ਦਾ ਜ਼ਿਕਰ ਹੈ। [17]
ਵਾਦ-ਵਿਵਾਦ
[ਸੋਧੋ]ਪਵਿੱਤਰ ਗਊ ਦੀ ਮਿਥ
[ਸੋਧੋ]ਝਾ ਨੂੰ ਆਪਣੀ ਕਿਤਾਬ ਦ ਮਿਥ ਆਫ਼ ਦ ਹੋਲੀ ਕਾਓ ਕਾਰਨ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਵਿੱਚ ਉਸਨੇ ਵੈਦਿਕ ਅਤੇ ਪੋਸਟ-ਵੈਦਿਕ ਪਾਠਾਂ ਵਿੱਚੋਂ ਪ੍ਰਾਚੀਨ ਭਾਰਤ ਵਿੱਚ ਬੀਫ ਖਾਣ ਦੀ ਪ੍ਰਥਾ ਦੀ ਰੂਪ ਰੇਖਾ ਦਿੱਤੀ ਸੀ। ਕਿਉਂਕਿ ਹਿੰਦੂ ਰਵਾਇਤੀ ਤੌਰ 'ਤੇ ਗਾਂ ਨੂੰ ਪਵਿੱਤਰ ਮੰਨਦੇ ਹਨ ਅਤੇ ਵੈਦਿਕ ਕਾਲ ਦੇ ਦੌਰਾਨ ਗਾਂ ਦਾ ਮਾਸ ਖਾਣ ਦੇ ਦਾਅਵਿਆਂ ਨੂੰ ਨਕਾਰਦੇ ਹਨ, ਇਸ ਲਈ ਉਸਦੀ ਕਿਤਾਬ ਬਹੁਤ ਵਿਵਾਦ ਦਾ ਕਾਰਨ ਬਣੀ। [18] [19] [20]
ਅਰੁਣ ਸ਼ੌਰੀ ਦੁਆਰਾ ਅਲੋਚਨਾ
[ਸੋਧੋ]ਅਰੁਣ ਸ਼ੌਰੀ ਨੇ 12 ਵੀਂ ਸਦੀ ਈਸਵੀ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਵਿਨਾਸ਼ ਦੇ ਇਤਿਹਾਸ ਨੂੰ ਜਾਣਬੁੱਝ ਕੇ ਵਿਗਾੜਣ ਦਾ ਦੋਸ਼ ਲਾਇਆ ਸੀ। ਸ਼ੌਰੀ ਨੇ ਝਾ 'ਤੇ ਸਰੋਤਾਂ ਦੀ ਚੋਣ ਕਰਨ, ਗੁੰਝਲਦਾਰ ਹੋਣ ਅਤੇ ਬੌਧਿਕ ਸਮਝੌਤਾ ਕਰਨ ਦਾ ਦੋਸ਼ ਲਾਇਆ। [21] ਇੰਡੀਅਨ ਐਕਸਪ੍ਰੈੱਸ ਦੇ ਇੱਕ ਲੇਖ ਵਿੱਚ, ਝਾ ਨੇ ਜਵਾਬ ਦਿੱਤਾ ਕਿ ਸ਼ੌਰੀ ਉਸਦੀ ਕਹਿਣੀ ਨੂੰ ਤੋੜ-ਮਰੋੜ ਕਰ ਰਹੀ ਹੈ ਅਤੇ ਸ਼ੋਰੀ ਦੇ ਚੋਰੀ ਦੇ ਦੋਸ਼ ਬੇਬੁਨਿਆਦ ਹਨ। ਝਾ ਨੇ ਸ਼ੌਰੀ ਦੀ ਕਿਤਾਬ ਉੱਘੇ ਇਤਿਹਾਸਕਾਰਾਂ ਦੀ ਵੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਵਿੱਚ “ਨਿੰਦਿਆ” ਹੈ ਅਤੇ “ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।” [22] [23]
ਮੌਤ
[ਸੋਧੋ]ਝਾ ਦੀ ਮੌਤ 4 ਫਰਵਰੀ 2021 ਨੂੰ, 81 ਸਾਲ ਦੀ ਉਮਰ ਵਿੱਚ, ਦਿੱਲੀ [8] ਵਿੱਚ ਹੋ ਗਈ। ਉਸ ਨੂੰ ਕੁਝ ਸਾਲ ਪਹਿਲਾਂ ਅਧਰੰਗ ਦਾ ਦੌਰਾ ਪਿਆ ਸੀ ਅਤੇ ਉਹ ਆਪਣੀ ਬਹੁਤ ਜ਼ਿਆਦਾ ਸੁਣਨ ਸ਼ਕਤੀ ਗੁਆ ਬੈਠਾ ਸੀ। [4]
ਪ੍ਰਕਾਸ਼ਨ
[ਸੋਧੋ]ਲੇਖਕ ਦੇ ਤੌਰ ਤੇ:
- 1980, Studies in early Indian economic history, Anupama Publications, ASIN: B0006E16DA.
- 1993, Economy and Society in Early India: Issues and Paradigms, .
- 1997, Society and Ideology in India, .
- 1997, Ancient India: In Historical Outline, .
- 2002, Holy Cow: Beef in Indian Dietary Traditions; paperback (2004)
- 2004, Early India: A Concise History,
- 2009, Myth of the Holy Cow,
- 2009, Rethinking Hindu Identity, Routledge,
- 2020, Drink of Immortality: Essays on Distillation and Alcohol Use in Ancient India,
ਸੰਪਾਦਕ ਦੇ ਤੌਰ ਤੇ:
- 1988, Feudal Social Formation in Early India,
- 1996, Society and Ideology in India: Essays in Honour of Professor R.S. Sharma (Munshiram Manoharlal, Delhi, 1996).
- 2000, The Feudal Order: State, Society, and Ideology in Early Medieval India, ; a collection of critical essays by 20 specialists on medieval Indian society, politics, ideology and religion.
ਹਵਾਲੇ
[ਸੋਧੋ]- ↑ 1.0 1.1 "D N Jha was fearless in his evocation of pluralism, dissent and rationality". The Indian Express (in ਅੰਗਰੇਜ਼ੀ). 6 February 2021. Retrieved 6 February 2021.
- ↑ 2.0 2.1 Roychowdhury, Adrija. "Why the cow is worshipped in Hindutva politics". The Indian Express. Retrieved 6 February 2021. ਹਵਾਲੇ ਵਿੱਚ ਗ਼ਲਤੀ:Invalid
<ref>
tag; name ":6" defined multiple times with different content - ↑ 3.0 3.1 3.2 3.3 3.4 3.5 3.6 "Prof D N Jha: Iconoclast scholar who made ancient history contemporary". The Indian Express (in ਅੰਗਰੇਜ਼ੀ). 5 February 2021. Retrieved 6 February 2021. ਹਵਾਲੇ ਵਿੱਚ ਗ਼ਲਤੀ:Invalid
<ref>
tag; name ":0" defined multiple times with different content - ↑ 4.0 4.1 4.2 4.3 4.4 4.5 "D.N. Jha, a Doyen Among Indian Historians, Passes Away at 81". The Wire. Retrieved 6 February 2021. ਹਵਾਲੇ ਵਿੱਚ ਗ਼ਲਤੀ:Invalid
<ref>
tag; name ":4" defined multiple times with different content - ↑ 5.0 5.1 Jha, D. N. (September 1998). "Against Communalising History". Social Scientist. 26 (9/10): 52–62. doi:10.2307/3517941. JSTOR 3517941. ਹਵਾਲੇ ਵਿੱਚ ਗ਼ਲਤੀ:Invalid
<ref>
tag; name "ach" defined multiple times with different content - ↑ Jha, D.N. (2016). "Brahmanical Intolerance in Early India". Social Scientist. 44 (5/6): 3–10. ISSN 0970-0293. JSTOR 24890281.
- ↑ Reddy, Sheela (17 September 2001). "A Brahmin's Cow Tales". Outlook. Archived from the original on 25 ਅਪ੍ਰੈਲ 2019. Retrieved 6 February 2021.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ 8.0 8.1 Mahaprashta, Ajoy Ashirwad (4 February 2021). "Eminent Historian D.N. Jha passes away at 81". The Wire. Retrieved 4 February 2021. ਹਵਾਲੇ ਵਿੱਚ ਗ਼ਲਤੀ:Invalid
<ref>
tag; name ":1" defined multiple times with different content - ↑ 9.0 9.1 Salam, Ziya Us. "Prof D.N. Jha (1940-2021), a rare historian who wore his knowledge with ease". Frontline (in ਅੰਗਰੇਜ਼ੀ). Retrieved 6 February 2021. ਹਵਾਲੇ ਵਿੱਚ ਗ਼ਲਤੀ:Invalid
<ref>
tag; name ":5" defined multiple times with different content - ↑ Jha, Dwijendra Narayan (2004). The Myth of the Holy Cow (in ਅੰਗਰੇਜ਼ੀ). Verso. pp. preface:xi. ISBN 978-1-85984-424-3.
- ↑ 11.0 11.1 Scroll Staff. "Eminent ancient history scholar DN Jha dies at 81". Scroll.in (in ਅੰਗਰੇਜ਼ੀ (ਅਮਰੀਕੀ)). Retrieved 6 February 2021.
- ↑ Sharma, Ram Sharan (1991). Ramjanmabhumi-Baburi Masjid: A Historians' Report to the Nation (in ਅੰਗਰੇਜ਼ੀ). People's Publishing House. ISBN 978-81-7007-138-9.
- ↑ 13.0 13.1 "Cow Vigilantism: Politics of the Sacred and the Profane". Open The Magazine (in ਅੰਗਰੇਜ਼ੀ (ਬਰਤਾਨਵੀ)). 13 April 2017. Retrieved 6 February 2021.
- ↑ MAHAPRASHASTA, AJOY ASHIRWAD. "'The cow was neither unslayable nor sacred in the Vedic period'". Frontline (in ਅੰਗਰੇਜ਼ੀ). Retrieved 6 February 2021.
- ↑ SALAM, ZIYA US. "'India never had a golden age'". Frontline (in ਅੰਗਰੇਜ਼ੀ). Retrieved 6 February 2021.
- ↑ edited by D.N. Jha (2020). Drink of immortality : essays on distillation and alcohol use in ancient India. New Delhi. ISBN 978-93-90035-21-2. OCLC 1224158962.
{{cite book}}
:|last=
has generic name (help)CS1 maint: location missing publisher (link) - ↑ "What the gods drank". The Indian Express (in ਅੰਗਰੇਜ਼ੀ). 29 July 2017. Retrieved 6 February 2021.
- ↑ Reddy, Sheela (17 September 2001). "A Brahmin's Cow Tales". Outlook. Retrieved 18 October 2014.
- ↑ The Guardian (13 July 2002)
- ↑ The Hindu (15 August 2003)
- ↑ "How history was made up at Nalanda". The Indian Express. 28 June 2014.
- ↑ "Grist to the reactionary mill". Indian Express. 9 July 2014. Retrieved 9 July 2015.
- ↑ "Votes do not guide intellectuals: D N Jha". Business Standard. 9 November 2014. Retrieved 9 July 2015.