ਸਮੱਗਰੀ 'ਤੇ ਜਾਓ

ਦਿੱਲੀ ਦਾ ਇਤਿਹਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦਿੱਲੀ ਦਾ ਸੂਬਾ ਤੋਂ ਮੋੜਿਆ ਗਿਆ)
ਉਤਰੀ ਭਾਰਤ ਦਾ ਇਤਿਹਾਸਕ ਖੇਤਰ

ਦਿੱਲੀ

A view of the Old City
  ਥਾਂ  ਦਿੱਲੀ
ਰਾਜ ਦੀ ਸਥਾਪਤੀ: 736ਈ.ਪੂ.
ਭਾਸ਼ਾ ਖੜੀਬੋਲੀ, ਹਿੰਦੀਉਰਦੂਪੰਜਾਬੀ,ਅੰਗਰੇਜ਼ੀ 
ਰਾਜਵੰਸ਼ ਤੋਮਰਸ-ਚੌਹਾਨ(736-1192)

ਮਮਲੁਕ(1206–1289)
ਖ਼ਿਲਜੀ ਖ਼ਾਨਦਾਨ(1290–1320)
ਤੁਗ਼ਲਕ ਵੰਸ਼ (1320–1413)
 ਸਈਅਦ(1414–51)
ਲੋਧੀ ਖ਼ਾਨਦਾਨ (1451–1526)
ਮੁਗਲ ਸਲਤਨਤ (1526–1540)
ਸੂਰੀ ਸਾਮਰਾਜ(1540-1553)
ਹਿੰਦੂ-ਹੇਮੂ(1553–56)
ਮੁਗਲ ਸਲਤਨਤ(1556-1857)
ਬਰਤਾਨਵੀ ਸਾਮਰਾਜ (1857–1947)
ਆਜ਼ਾਦੀ (1947–Present)

ਭਾਰਤ ਦੀ ਰਾਜਧਾਨੀ ਦਿੱਲੀ ਦਾ ਇਤਿਹਾਸ ਬਹੁਤ ਲੰਬਾ ਅਤੇ ਪੁਰਾਣਾ ਹੈ। ਦਿੱਲੀ ਰਾਜਨੀਤਿਕ  ਸਲਤਨਤ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਬਹੁਤ ਸਾਰੇ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ। ਦਿੱਲੀ ਦੁਨੀਆ ਭਰ ਦੇ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ ਜੋ ਸ਼ਕਤੀਸ਼ਾਲੀ ਰਾਜਸ਼ਕਤੀਆਂ ਦਾ ਕੇਂਦਰ ਰਿਹਾ ਹੈ।[1][2] ਇੱਕ ਕਰੋੜ 73 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ। ਦਿੱਲੀ ਕਿੰਨੇ ਵਾਰ ਬਣੀ ਕਿੰਨੇ ਵਾਰ ਢਹੀ ਇਸ ਦਾ ਕੋਈ ਹਿਸਾਬ ਨਹੀਂ। ਵੱਖ ਵੱਖ ਸਮੇਂ 'ਤੇ ਆਏ ਬਾਹਰੀ ਹਮਲਾਵਰਾਂ ਨੇ ਦਿੱਲੀ ਨੂੰ ਆਪਣੇ ਹਿਸਾਬ ਨਾਲ ਕਿਤੋਂ ਬਣਵਾਇਆ ਕਿਤੋਂ ਉਜਾੜਿਆ। ਪਰ ਹਮਲਾਵਰਾਂ ਦਾ ਕੇਂਦਰ ਦਿੱਲੀ ਹੀ ਰਹੀ। ਦਿੱਲੀ ਦੀ ਵਿਰਾਸਤ ਵਿੱਚ ਹਿੰਦੂਆਂ, ਮੁਸਲਿਮਾਂ ਅਤੇ ਬਰਤਾਨਵੀ ਰਾਜ ਵਿਰਾਸਤਾਂ ਦੀ ਇੱਕ ਸਾਂਝੀ ਤਸਵੀਰ ਹੈ।[3]

ਦਿੱਲੀ ਨੂੰ ਭਾਰਤੀ ਮਹਾਕਾਵਿ ਮਹਾਂਭਾਰਤ ਵਿਚ ਇੰਦਰਪ੍ਰਸਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਪਾਂਡਵ ਰਾਜ ਦੀ ਰਾਜਧਾਨੀ ਸੀ। ਦਿੱਲੀ ਵਿੱਚ ਸਥਿਤ ਪੁਰਾਣੇ ਕਿਲੇ ਬਾਰੇ  ਹਿੰਦੂ ਸਾਹਿਤ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਇਹ ਕਿਲਾ ਇੰਦਰਪ੍ਰਸਥ ਦੇ ਸਥਾਨ ਉੱਤੇ ਹੈ ਜੋ ਪਾਂਡਵਾਂ ਦੀ ਵਿਸ਼ਾਲ ਰਾਜਧਾਨੀ ਹੁੰਦੀ ਸੀ।ਹਾਲ ਹੀ ਵਿੱਚ ਭਾਰਤੀ ਪੁਰਾਤਤਵ ਸੁਰੱਖਿਆ ਵਿਭਾਗ ਦੀ ਦੇਖ-ਰੇਖ  ਵਿਚ ਕਰਵਾਈ ਗਈ ਖੁਦਾਈ ਦੌਰਾਨ ਕੁਝ ਦੀਵਾਰ ਚਿੱਤਰ ਮਿਲੇ ਹਨ ਜਿਨ੍ਹਾਂ ਦੀ ਉਮਰ 1000 ਈ.ਪੂ. ਦੱਸੀ ਗਈ ਹੈ ਜੋ ਇਸਦੀ ਪ੍ਰਾਚੀਨਤਾ ਨੂੰ ਬਿਆਨ ਕਰਦੀ ਹੈ। 

ਦਿੱਲੀ ਦੇ ਸ਼ਹਿਰ

[ਸੋਧੋ]
ਸ਼ਾਹਜਹਾਨਾਬਾਦ (ਵਰਤਮਾਨ:ਪੁਰਾਣੀ ਦਿੱਲੀ) ਦਾ ਇਤਿਹਾਸਕ ਨਕਸ਼ਾ

ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਅੱਜ ਦੀ ਆਧੁਨਿਕ ਦਿੱਲੀ ਬਣਨ ਤੋਂ ਪਹਿਲਾਂ ਦਿੱਲੀ ਸੱਤ ਵਾਰੀ ਉਜੜੀ ਅਤੇ ਵਸੀ ਹੈ ਜਿਸ ਦੇ ਕੁਝ ਅਵਸ਼ੇਸ਼ ਅੱਜ ਵੀ ਦੇਖੇ ਜਾ ਸਕਦੇ ਹਨ। ਲਾਲਕੋਟ, ਸੀਰੀ ਦਾ ਕਿਲਾ ਅਤੇ ਕਿਲਾ ਰਾਇ ਪਿਥੌਰਾ: ਤੋਮਰ ਵੰਸ਼ ਦੇ ਸਭ ਤੋਂ ਪੁਰਾਣੇ ਕਿਲੇ ਲਾਲ ਕੋਟ ਦੇ ਨੇੜੇ ਕੁਤੁਬਦੀਨ ਐਬਕ ਦੁਆਰਾ ਬਣਾਇਆ ਗਿਆ ਸਿਰੀ ਦਾ ਕਿਲਾ, 1303 ਵਿੱਚ ਅਲਾਉਦੀਨ ਖਿਲਜੀ ਦੁਆਰਾ ਨਿਰਮਿਤ ਤੁਗਲਕਾਬਾਦ, ਗਿਆਸੁਦੀਨ ਤੁਗਲਕ(1321-1325) ਦੁਆਰਾ ਨਿਰਮਿਤ ਜਹਾਂਪਨਾਹ ਕਿਲਾ, ਮੁਹੰਮਦ ਬਿਨ ਤੁਗਲਕ(1325-1351) ਦੁਆਰਾ ਬਣਾਇਆ ਕੋਟਲਾ ਫਿਰੋਜਸ਼ਾਹ, ਫਿਰੋਜਸ਼ਾਹ ਤੁਗਲਕ (1351-1388) ਦੁਆਰਾ ਬਣਾਇਆ ਪੁਰਾਣਾ ਕਿਲਾ (ਸ਼ੇਰਸ਼ਾਹ ਸੂਰੀ) ਅਤੇ ਦੀਨਪਨਾਹ (ਹੁਮਾਯੂ ;ਦੋਨੇ ਉਸੇ ਥਾਂ ਤੇ ਹਨ ਜਿੱਥੇ ਪੌਰਾਣਿਕ ਇੰਦਰਪ੍ਰਸਥ ਹੋਣ ਦੀ ਗੱਲ ਕੀਤੀ ਜਾਂਦੀ ਹੈ (1538-1545) ਸ਼ਾਹਜਹਾਨਾਬਾਦ, ਸ਼ਾਹਜਹਾਂ (1628-1649) ਦੁਆਰਾ ਬਣਾਇਆ; ਇਸ ਵਿੱਚ ਲਾਲ ਕਿਲਾ ਤੇ ਚਾਂਦਨੀ ਚੌਂਕ ਵੀ ਸ਼ਾਮਿਲ ਹਨ। ਸਤਾਰਵੀਂ ਸਦੀ ਦੇ ਮੱਧ ਵਿੱਚ ਮੁਗਲ ਸਮ੍ਰਾਟ ਸ਼ਾਹਜਹਾਂ (1628-1658) ਨੇ ਸੱਤਵੀਂ ਵਾਰ ਦਿੱਲੀ ਵਸਾਈ ਜਿਸ ਨੂੰ ਸ਼ਾਹਜਹਾਨਾਬਾਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅ`ਜ ਕੱਲ ਇਸ ਦੇ ਕੁਝ ਭਾਗ ਪੁਰਾਨੀ ਦਿੱਲੀ ਦੇ ਰੂਪ ਵਿੱਚ ਵੀ ਸੁਰਖਿੱਤ ਹਨ। ਇਸ ਨਗਰ ਵਿੱਚ ਇਤਿਹਾਸ ਦੀਆਂ ਧਰੋਹਰਾਂ ਅੱਜ ਵੀ ਸੁਰਖਿੱਤ ਬਚਿੱਆਂ ਹੋਇਆਂ ਹਨ ਜਿਸ ਵਿੱਚ ਲਾਲ ਕਿਲਾ ਸਭ ਤੋਂ ਪ੍ਰਸਿੱਧ ਹੈ।ਜਦ ਤੱਕ ਸ਼ਾਹਜਹਾਨ ਨੇ ਆਪਣੀ ਰਾਜਧਾਨੀ ਬਦਲ ਕੇ ਆਗਰਾ ਨਹੀਂ ਕੀਤੀ, ਦਿੱਲੀ ਹੀ ਮੁਗ਼ਲਾਂ ਦੀ ਰਾਜਧਾਨੀ ਰਹੀ।1638 ਈ.ਤੋਂ ਬਾਅਦ ਮੁਗ਼ਲਾਂ ਦੀ ਰਾਜਧਾਨੀ ਪੁਰਾਣੀ ਰਹੀ।ਔਰੰਗਜ਼ੇਬ (1658-1707)ਨੇ ਸ਼ਾਹਜਹਾਨ ਨੂੰ ਗੱਦੀ ਤੋਂ ਉਤਾਰ ਕੇ ਖੁੱਦ ਨੂੰ ਸ਼ਾਲੀਮਾਰ ਬਾਗ਼ ਵਿੱਚ ਸਮਰਾਟ ਘੋਸ਼ਿਤ ਕਰ ਦਿੱਤਾ। 1857 ਦੇ ਅੰਦੋਲਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਬਾਅਦ ਅੰਗਰੇਜਾਂ ਨੇ ਬਹਾਦੁਰਸ਼ਾਹ ਜ਼ਫ਼ਰ ਨੂੰ ਰਗੂੰਨ ਘੇਜ ਦਿੱਤਾ ਅਤੇ ਭਾਰਤ ਅੰਗਰੇਜਾਂ ਦੇ ਅਧੀਨ ਹੋ ਗਿਆ। ਸ਼ੁਰੂ ਵਿੱਚ ਇਨ੍ਹਾਂ ਨੇ ਕਲਕੱਤਾ ਤੋਂ ਸ਼ਾਸਨ ਸੰਭਾਲਿਆ ਪਰ ਬਵਦ ਵਿੱਚ ਦਿੱਲੀ ਨੂੰ ਉਦਯੋਗਿਕ ਰਾਜਧਾਨੀ ਬਣਾ ਲਿਆ। ਇਨ੍ਹਾਂ ਨੇ ਵੱਡੇ ਪੈਮਾਨੇ ਵਿੱਚ ਦਿੱਲੀ ਦੇ ਮਹਾਨਗਰਾਂ ਦਾ ਪੂਨਰਨਿਰਮਾਣ ਕਰਵਾਇਆ ਅਤੇ ਕੁਝ ਨੂੰ ਢਹਾ ਦਿਤਾ।

   ਦਿੱਲੀ ਦੇ ਸਥਾਪਿਤ ਕੀਤੇ ਰਾਜ ਨਾਂ ਅਤੇ ਇਨ੍ਹਾਂ ਦੇ ਸੰਸਥਾਪਕ

  1. ਇੰਦਰਪ੍ਰਸਤ, (1400 ਈ.ਪੂ.)ਜੋ ਕਿ ਪਾਂਡਵਾਂ ਦੁਆਰਾ ਸਥਾਪਿਤ ਕੀਤਾ ਗਿਆ।
  2. ਸੂਰਜਕੂੰਡ (ਅਨੰਗਪੁਰ) 
  3. ਲਾਲਕੋਟ, 1052 ਈ. ਵਿੱਚ ਤੋਮਰ ਰਾਜ ਦੇ ਅਨੰਨਪਾਲ ਦਿਆਰਾ ਸਥਾਪਿਤ ਕੀਤਾ ਗਿਆ। ਇਸ ਦੇ ਅੰਸ਼ ਕਿਲਾ ਰਾਏ ਪੀਥੋਰਾ  ਵਿਚ ਮਿਲਦੇ ਹਨ ਅਤੇ ਇਸ ਨੂੰ ਅੱਜ ਕੱਲ  ਮਹਿਰੌਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 
  4. ਸੀਰੀ, ਇਸ ਨੂੰ ਅਲਾਉੱਦੀਨ ਖ਼ਿਲਜੀ ਨੇ 1303 ਨੂੰ ਬਣਵਾਇਆ।
  5. ਤੁਗਲਕਾਬਾਦ, ਇਸਨੂੰ ਗ਼ਿਆਸੂਦੀਨ ਤੁਗਲਕ ਨੇ 1320 ਈ. ਵਿੱਚ ਸਥਾਪਿਤ ਕਰਵਾਇਆ ਅਤੇ ਕਿਲਾ ਅਦੀਲਾਬਾਦ ਦਾ ਨਿਰਮਾਣ ਇਸ ਦੇ ਪੁੱਤ ਮੁਹੰਮਦ ਬਿਨ ਤੁਗ਼ਲਕ ਨੇ 1325 ਈ. ਵਿੱਚ ਕਰਵਾਇਆ।
  6. ਜਹਾਨਪਨਾਹ, ਇਸ ਨੂੰ ਸੀਰੀ ਅਤੇ ਕਿਲਾ ਰਾਏ ਪਿਥੋਰਾ ਦੇ ਵਿਚਕਾਰ 1325 ਈ. ਵਿਚ ਮੁਹੰਮਦ ਬਿਨ ਤੁਗ਼ਲਕ ਨੇ ਤਿਆਰ ਕਰਵਾਇਆ।
  7. ਫ਼ਿਰੋਜਾਬਾਦ, ਇਸ ਨੂੰ ਫ਼ਿਰੋਜ ਸ਼ਾਹ ਤੁਗਲਕ 1354 ਨੂੰ ਬਣਵਾਇਆ। ਇਸ ਨੂੰ ਫ਼ਿਰੋਜ ਸ਼ਾਹ ਕੋਟਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 
  8. ਦੀਨਪਨਾਹ, ਇਸ ਨੂੰ ਹੁਮਾਯੂੰ  ਨੇ ਬਣਵਾਇਆ ਅਤੇ ਸ਼ੇਰਗੜ੍ਹ ਨੂੰ ਸ਼ੇਰਸ਼ਾਹ ਸੂਰੀ ਨੇ ਬਸਵਾਇਆ।  ਇਹ ਦੋਵੇਂ ਇੰਦਰਪ੍ਰਸਥ (1538-1545) ਦੇ ਨੇੜੇ ਹਨ।
  9. ਸ਼ਾਹਜਹਾਨਬਾਦ, ਸ਼ਾਹ ਜਹਾਨ ਦੁਆਰਾ 1638-1649 ਦੇ ਦੌਰਾਨ ਬਣਵਾਇਆ ਗਿਆ। 
  10. ਲੁਟੀਅਨਜ਼ ਦਿੱਲੀ ਜਾਂ ਨਵੀਂ ਦਿਲੀ, ਇਸ ਦੀ ਸਥਾਪਨਾ ਬ੍ਰਿਟਿਸ਼ ਰਾਜ ਦੁਆਰਾ 12 ਦਸੰਬਰ,1911 ਵਿੱਚ ਕੀਤੀ।2011 ਵਿੱਚ ਦਿੱਲੀ ਨੇ ਆਪਣਾ 100ਵਾਂ ਸਥਾਪਤੀ ਸਾਲ ਮਨਾਇਆ।  

ਇਤਿਹਾਸ

[ਸੋਧੋ]

8ਵੀਂ ਸਦੀ ਤੋਂ 16ਵੀਂ ਸਦੀ ਤੱਕ

[ਸੋਧੋ]

16ਵੀਂ ਸਦੀ ਤੋਂ 19ਵੀਂ ਸਦੀ 

[ਸੋਧੋ]

ਹਵਾਲੇ

[ਸੋਧੋ]
  1. [1]
  2. List of cities by time of continuous habitation#Central and South Asia
  3. "ਪੁਰਾਲੇਖ ਕੀਤੀ ਕਾਪੀ". Archived from the original on 2015-04-02. Retrieved 2016-08-30. {{cite web}}: Unknown parameter |dead-url= ignored (|url-status= suggested) (help)