ਪੱਛਮੀ ਵਿਆਹ ਦੀਆਂ ਰਸਮਾਂ ਦੇ ਭਾਗੀਦਾਰ
ਵਿਆਹ ਦੀ ਰਸਮ ਵਿਚ ਹਿੱਸਾ ਲੈਣ ਵਾਲੇ, ਜਿਸ ਨੂੰ ਵਿਆਹ ਦੀ ਪਾਰਟੀ ਵੀ ਕਿਹਾ ਜਾਂਦਾ ਹੈ, ਇਹ ਉਹ ਲੋਕ ਹਨ ਜੋ ਖ਼ੁਦ ਵਿਆਹ ਦੇ ਸਮਾਰੋਹ ਵਿਚ ਭਾਗ ਲੈ ਰਹੇ ਹੁੰਦੇ ਹਨ।
ਲੋਕੇਸ਼ਨ, ਧਰਮ ਅਤੇ ਵਿਆਹ ਦੀ ਸ਼ੈਲੀ ਦੇ ਆਧਾਰ 'ਤੇ ਇਸ ਗਰੁੱਪ ਵਿਚ ਸਿਰਫ਼ ਵਿਆਹ ਕਰਨ ਵਾਲੇ ਵਿਅਕਤੀ ਵੀ ਸ਼ਾਮਿਲ ਹੋ ਸਕਦੇ ਹਨ, ਜਾਂ ਇਸ ਵਿਚ ਇਕ ਜਾਂ ਇਕ ਤੋਂ ਅਧਿਕ ਲਾੜੀਆਂ, ਲਾੜੇ, ਮੇਡਜ ਆਫ਼ ਆਨਰ, ਆਦਿ ਸ਼ਾਮਿਲ ਹੋ ਸਕਦੇ ਹਨ।
ਲਾੜੀ ਵਾਲੇ ਪਾਸੇ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੁੰਦਾ ਹੈ ਜੋ ਦੁਲਹਨ ਦੀ ਤਰਫ਼ੋਂ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੁੰਦੇ ਹਨ। ਜਿਹੜੇ ਲੋਕ ਲਾੜੇ ਦੀ ਤਰਫ਼ ਤੋਂ ਹੁੰਦੇ ਹਨ ਉਹ ਲਾੜੇ ਦੇ ਪਾਸੇ ਵਾਲੇ ਕਹਾਉਂਦੇ ਹਨ।
ਲਾੜੀ
[ਸੋਧੋ]ਲਾੜੀ ਸ਼ਬਦ ਉਸ ਮੁਟਿਆਰ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਸਦਾ ਵਿਆਹ ਹੋਣ ਵਾਲਾ ਹੈ ਜਾਂ ਜੋ ਨਵੀਂ ਵਿਆਹੁਤਾ ਹੈ।
ਇਸ ਸ਼ਬਦ ਦੀ ਉਤਪਤੀ ਭੋਜਨ ਪਕਾਉਣ ਲਈ ਵਰਤੇ ਜਾਣ ਵਾਲੇ ਟਯੂਟਾਨਿਕ (ਜਰਮਨ) ਸ਼ਬਦ ਤੋ ਹੋਈ ਹੈ।[1] ਪੱਛਮੀ ਸਭਿਅਤਾ ਵਿਚ ਇਕ ਲਾੜੀ ਦੇ ਨਾਲ ਇਕ ਜਾਂ ਇਕ ਤੋਂ ਵੱਧ ਬਰਾਈਡਸ ਮੇਡਸ ਜਾਂ ਮੇਡ ਆਫ਼ ਆਨਰ ਹੋ ਸਕਦੀਆਂ ਹਨ।
ਉਸਦਾ ਸਾਥੀ, ਜੋ ਵਿਆਹ ਤੋਂ ਬਾਅਦ ਉਸਦਾ ਪਤੀ ਬਣ ਜਾਵੇਗਾ, ਜੇ ਉਹ ਮਰਦ ਹੈ, ਤਾਂ ਉਸਨੂੰ ਲਾੜਾ (ਜਾਂ ਵਰ) ਕਿਹਾ ਜਾਂਦਾ ਹੈ.
ਪਹਿਰਾਵਾ
[ਸੋਧੋ]ਯੂਰਪ ਅਤੇ ਉੱਤਰੀ ਅਮਰੀਕਾ ਵਿਚ ਇਕ ਦੁਲਹਨ ਲਈ ਆਦਰਸ਼ ਪਹਿਰਾਵਾ, ਇਕ ਰਸਮੀ ਪੁਸ਼ਾਕ ਅਤੇ ਇਕ ਪਰਦਾ ਹੁੰਦਾ ਹੈ। ਆਮ ਤੌਰ 'ਤੇ, "ਚਿੱਟੇ ਵਿਆਹ" ਦੇ ਸਟਾਈਲ ਵਿਚ, ਦੁਲਹਨ ਦਾ ਪਹਿਰਾਵਾ ਵਿਆਹ ਲਈ ਵਿਸ਼ੇਸ਼ ਤੌਰ' ਤੇ ਅਜਿਹਾ ਖਰੀਦਿਆ ਜਾਂਦਾ ਹੈ ਜੋ ਬਾਅਦ ਵਿਚ ਕਿਸੇ ਹੋਰ ਮੌਕੇ 'ਤੇ ਨਾ ਪਹਿਨਿਆ ਜਾ ਸਕਦਾ ਹੋਵੇ। ਪੂਰਬ ਵਿਚ, ਘੱਟੋ ਘੱਟ 19 ਵੀਂ ਸਦੀ ਦੇ ਅੱਧ ਤਕ, ਲਾੜੀ ਵਿਆਹ ਦੇ ਮੌਕੇ 'ਤੇ ਉਸ ਦਾ ਸਭ ਤੋਂ ਵਧੀਆ ਪੁਸ਼ਾਕ ਪਹਿਨਦੀ ਸੀ, ਚਾਹੇ ਉਹ ਕਿਸੇ ਵੀ ਰੰਗ ਦੀ ਹੋਵੇ ਅਤੇ ਜੇ ਲਾੜੀ ਅਮੀਰ ਘਰ ਦੀ ਹੋਵੇ, ਤਾਂ ਉਹ ਆਪਣੇ ਪਸੰਦੀਦਾ ਰੰਗ ਵਿਚ ਇਕ ਨਵੀਂ ਪੁਸ਼ਾਕ ਬਣਾਉਂਦੀ ਸੀ ਅਤੇ ਉਮੀਦ ਕਰਦੀ ਸੀ ਕਿ ਉਹ ਇਸ ਨੂੰ ਅੱਗੇ ਵੀ ਪਹਿਨ ਲਵੇਗੀ।
ਪੱਛਮੀ ਦੇਸ਼ਾਂ ਵਿੱਚ, ਚਿੱਟੇ ਵਿਆਹ ਦੇ ਪਹਿਰਾਵੇ ਆਮ ਤੌਰ ਤੇ ਪਹਿਲੇ ਵਿਆਹ ਲਈ ਪਹਿਨੇ ਜਾਂਦੇ ਸਨ, ਇਹ ਰਵਾਇਤ ਰਾਣੀ ਵਿਕਟੋਰੀਆ ਦੇ ਵਿਆਹ ਨਾਲ ਸ਼ੁਰੂ ਹੋਈ। ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ, ਪੱਛਮੀਂ ਸਭਿਅਤਾ ਦੇ ਨਿਯਮਾਂ ਅਨੁਸਾਰ ਇਹ ਮੰਨਿਆ ਜਾਂਦਾ ਸੀ ਕਿ ਚਿੱਟੇ ਪਹਿਰਾਵੇ ਨੂੰ ਪਹਿਲੇ ਵਿਆਹ ਤੋਂ ਬਾਅਦ ਨਹੀਂ ਪਹਿਨਣਾ ਚਾਹੀਦਾ ਹੈ, ਹਾਲਾਂਕਿ ਵਿਆਹ ਦੀ ਰਸਮ ਵਿਚ ਲਾੜੀ ਦੁਆਰਾ ਚਿੱਟਾ ਪਹਿਰਾਵਾ ਪਹਿਨਣਾ ਇਕ ਨਵੀਂ ਪ੍ਰਵਿਰਤੀ ਸੀ, ਪਰ ਇਸ ਤੱਥ ਦੇ ਬਾਵਜੂਦ ਵੀ ਕਈਆਂ ਨੇ ਗਲਤੀ ਨਾਲ ਚਿੱਟੇ ਪਹਿਰਾਵੇ ਨੂੰ ਪਹਿਨਣਾ ਕੁਆਰੇਪਨ ਦੀ ਪੁਰਾਣੀ ਨਿਸ਼ਾਨੀ ਮੰਨਿਆ।[2][3] ਅੱਜ, ਪੱਛਮੀ ਦੁਲਹਨ ਅਕਸਰ ਕਿਸੇ ਵਿਆਹ ਤੋਂ ਪਹਿਲਾਂ ਜਾਂ ਵਿਆਹ ਲਈ ਚਿੱਟੇ, ਕਰੀਮ ਜਾਂ ਹਾਥੀ ਦੇ ਰੰਗ ਦੇ ਕੱਪੜੇ ਦੀ ਪੁਸ਼ਾਕ ਪਹਿਨਦਆਂ ਹਨ; ਪਹਿਰਾਵੇ ਦੇ ਰੰਗ ਦੇ ਅਧਾਰ 'ਤੇ ਦੁਲਹਨ ਦੀ ਸੈਕਸ ਲਾਈਫ਼ ਦੇ ਇਤਿਹਾਸ ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਚਿੱਟੇ ਵਿਆਹ ਵਾਲੇ ਪਹਿਰਾਵੇ ਦਾ ਰਿਵਾਜ਼ ਚੀਨੀ, ਹਿੰਦੂ, ਵੀਅਤਨਾਮੀ, ਕੋਰੀਆ ਅਤੇ ਜਾਪਾਨੀ ਪਰੰਪਰਾਵਾਂ ਵਿਚ ਨਹੀਂ ਕੀਤਾ ਜਾਂਦਾ, ਕਿਉਂਕਿ ਚਿੱਟਾ ਇਨ੍ਹਾਂ ਸਭਿਆਚਾਰਾਂ ਵਿਚ ਸੋਗ ਅਤੇ ਮੌਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਬਹੁਤ ਸਾਰੀਆਂ ਏਸ਼ੀਅਨ ਸਭਿਅਤਾਵਾਂ ਵਿਚ, ਦੁਲਹਨ ਆਮ ਤੌਰ 'ਤੇ ਲਾਲ ਰੰਗ ਦੀ ਪੁਸ਼ਾਕ ਪਾਉਂਦੀ ਹੈ, ਕਿਉਂਕਿ ਇਹ ਰੰਗ ਜੀਵਣ ਅਤੇ ਚੰਗੀ ਸਿਹਤ ਦਾ ਸੂਚਕ ਹੈ, ਅਤੇ ਕਈ ਸਾਲਾਂ ਤੋਂ ਇਸ ਨੂੰ ਦੁਲਹਨ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਹਾਲਾਂਕਿ ਆਧੁਨਿਕ ਯੁੱਗ ਵਿਚ ਹੋਰ ਰੰਗ ਵੀ ਪਹਿਨੇ ਜਾ ਸਕਦੇ ਹਨ, ਜਾਂ ਪੱਛਮੀ ਸ਼ੈਲੀ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਬਹੁਤੇ ਏਸ਼ੀਅਨ ਸਭਿਆਚਾਰਾਂ ਵਿੱਚ ਰੰਗ ਦੀ ਪਰਵਾਹ ਨਾ ਕਰਕੇ ਦੁਲਹਣਾਂ ਲਈ ਬਣੇ ਕੱਪੜੇ ਬਹੁਤ ਸਜਾਵਟੀ ਹੁੰਦੇ ਹਨ, ਅਕਸਰ ਕਢਾਈ, ਉੱਭਰੇ ਹੋਏ ਕਿਨਾਰਿਆਂ ਅਤੇ ਸੋਨੇ ਦੇ ਸ਼ਿੰਗਾਰ ਨਾਲ ਭਰੇ ਹੁੰਦੇ ਹਨ। ਕੁਝ ਪਰੰਪਰਾਵਾਂ ਦੇ ਅਨੁਸਾਰ, ਦੁਲਹਨ ਇੱਕ ਤੋਂ ਵੱਧ ਪਹਿਰਾਵੇ ਪਾ ਸਕਦੀ ਹੈ, ਇਹ ਉਦਾਹਰਣ ਜਾਪਾਨ, ਭਾਰਤ ਦੇ ਕੁਝ ਹਿੱਸੇ ਅਤੇ ਪੁਰਾਤਨ ਜਾਣਕਾਰੀ ਅਨੁਸਾਰ ਅਰਬ ਦੇਸ਼ਾਂ ਦੇ ਕੁਝ ਹਿੱਸਿਆਂ ਵਿੱਚ ਲਈ ਠੀਕ ਹੈ।
ਗਹਿਣਿਆਂ ਦੀਆਂ ਕੁਝ ਵਿਸ਼ੇਸ਼ ਸ਼ੈਲੀਆਂ ਅਕਸਰ ਲਾੜੀ ਦੇ ਪਹਿਰਾਵੇ ਨਾਲ ਜੁੜੀਆਂ ਹੁੰਦੀਆਂ ਹਨ, ਉਦਾਹਰਣ ਵਜੋਂ, ਬਹੁਤੀਆਂ ਪੱਛਮੀ ਸਭਿਅਤਾਵਾਂ ਵਿਚ ਵਿਆਹ ਦੀਆਂ ਮੁੰਦਰੀਆਂ, ਜਾਂ ਪੰਜਾਬੀ ਸਿੱਖ ਸਭਿਆਚਾਰ ਵਿਚ ਚੂੜਾ (ਲਾਲ, ਚਿੱਟੇ ਰੰਗ ਦੀਆਂ ਚੂੜੀਆਂ) ਰਵਾਇਤੀ ਤੌਰ ਤੇ, ਵਿਆਹ ਦੇ ਗਹਿਣਿਆਂ ਦੀ ਵਰਤੋਂ ਦੁਲਹਨ ਦੇ ਦਾਜ ਦੀ ਕੀਮਤ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਸੀ।
ਗਾਉਨ ਤੋਂ ਇਲਾਵਾ, ਦੁਲਹਨ ਅਕਸਰ ਪਰਦਾ ਪਾਉਂਦੀ ਹੈ ਅਤੇ ਫੁੱਲਾਂ ਦਾ ਗੁਲਦਸਤਾ, ਇਕ ਛੋਟੀ ਜਿਹੀ ਵਿਰਾਸਤ ਵਾਲੀ ਨਿਸ਼ਾਨੀ[permanent dead link] ਜਿਵੇਂ ਕਿ ਇਕ ਕਰਮਾਂ ਵਾਲਾ ਸਿੱਕਾ, ਇਕ ਪ੍ਰਾਰਥਨਾ ਕਿਤਾਬ ਜਾਂ ਕੁਝ ਹੋਰ ਛੋਟੇ ਪ੍ਰਤੀਕ ਆਪਣੇ ਨਾਲ ਰੱਖਦੀ ਹੈ। ਪੱਛਮੀ ਦੇਸ਼ਾਂ ਵਿਚ, ਦੁਲਹਨ ਕੁਝ ਵੀ "ਪੁਰਾਣੀ, ਨਵੀਂ, ਕਿਸੇ ਦੁਆਰਾ ਮੰਗੀ ਜਾਂ ਨੀਲੀ ਰੰਗ ਦਾ ਪਹਿਰਾਵਾ" ਪਾ ਸਕਦੀ ਹੈ; ਦੁਲਹਨ ਦੁਆਰਾ ਲਿਆ ਗਿਆ ਬਟੂਆ (ਪੈਸੇ ਰੱਖਣ ਦਾ ਬੈਗ) ਵੀ ਪ੍ਰਚੱਲਿਤ ਹੈ। [4]
ਇਤਿਹਾਸ
[ਸੋਧੋ]ਲਾੜੀ ਸ਼ਬਦ ਬਹੁਤ ਸਾਰੇ ਸ਼ਬਦਾਂ ਦੇ ਸੰਯੋਗ ਵਿੱਚ ਪਾਇਆ ਜਾਂਦਾ ਹੈ, ਉਨ੍ਹਾਂ ਵਿੱਚੋਂ ਬਹੁਤੇ ਹੁਣ ਨਹੀਂ ਵਰਤੇ ਜਾਂਦੇ। ਇਸ ਲਈ, "ਲਾੜਾ" ਨਵੇਂ ਵਿਆਹੇ ਆਦਮੀ ਨੂੰ ਦਰਸਾਉਂਦਾ ਹੈ, ਅਤੇ "ਲਾੜੀ-ਘੰਟੀ," "ਲਾੜੀ-ਦਾਅਵਤ" ਪੁਰਾਣੇ ਸ਼ਬਦ ਹਨ ਜੋ ਪਹਿਲਾਂ ਵਿਆਹ ਦੀਆਂ ਘੰਟੀਆਂ ਅਤੇ ਵਿਆਹ ਦੇ ਨਾਸ਼ਤੇ ਲਈ ਵਰਤੇ ਜਾਂਦੇ ਸਨ। "ਬਰਾਈਡਲ" (ਜੋ ਬ੍ਰਾਈਡ-ਅਲ ਤੋਂ ਲਿਆ ਗਿਆ ਹੈ) ਜਿਸ ਦਾ ਅਰਥ ਹੈ ਵਿਆਹ ਦੀ ਦਾਅਵਤ ਹੈ। ਹੁਣ ਇੱਕ ਆਮ ਸਾਧਾਰਨ ਵਿਸ਼ੇਸ਼ਣ, ਦ ਬ੍ਰਾਈਡਲ ਸੇਰੇਮਨੀ (ਵਿਆਹ ਸਮਾਰੋਹ) ਦੇ ਤੌਰ ਤੇ ਵਰਤਿਆ ਜਾਣ ਲੱਗਾ ਹੈ। ਬ੍ਰਾਈਡ-ਕੇਕ ਦੀ ਉਤਪਤੀ ਰੋਮਨ ਸ਼ਬਦ ਕੌਨਫੇਰੇਟੀਓ (confarreatio) ਤੋਂ ਹੋਈ ਹੈ, ਜੋ ਕਿ ਵਿਆਹ ਦੀ ਇਕ ਸ਼ੈਲੀ ਹੈ, ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਨਵੇਂ ਵਿਆਹੇ ਜੋੜੇ ਨੂੰ ਲੂਣ, ਪਾਣੀ ਅਤੇ ਕਣਕ ਦੇ ਆਟੇ ਦੀ ਇਕ ਵਿਸ਼ੇਸ਼ ਕਿਸਮ ਨਾਲ ਬਣਿਆ ਕੇਕ ਖਾਣਾ ਹੁੰਦਾ ਸੀ ਅਤੇ ਦੁਲਹਨ ਨੂੰ ਕਣਕ ਦੀਆਂ ਤਿੰਨ ਬੱਲੀਆਂ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਰੱਖਣੀਆਂ ਪੈਂਦੀਆਂ ਸਨ। ਕੇਕ ਖਾਣ ਦਾ ਰਿਵਾਜ਼ ਹੁਣ ਸਮਾਪਤ ਹੋ ਗਿਆ ਹੈ, ਹਾਲਾਂਕਿ ਕਣਕ ਦੀਆਂ ਬੱਲੀਆਂ ਫੜ੍ਹਨ ਦੀ ਪ੍ਰਥਾ ਅਜੇ ਜੀਵਿਤ ਹੈ। ਮੱਧ ਯੁੱਗ ਵਿਚ ਕਣਕ ਦੀਆਂ ਬੱਲੀਆਂ ਜਾਂ ਤਾਂ ਲਾੜੀ ਪਹਿਨ ਲੈਂਦੀ ਸੀ ਜਾਂ ਹੱਥ ਵਿਚ ਫੜੀ ਰੱਖਦੀ ਸੀ। ਚਰਚ ਦੇ ਬਾਹਰ ਇਕੱਠੇ ਹੋ ਕੇ ਦੁਲਹਨ ਦੇ ਉੱਤੋਂ ਕਣਕ ਦੇ ਦਾਣੇ ਕੁੜੀਆਂ ਦੁਆਰਾ ਸੁੱਟੇ ਜਾਣ ਦਾ ਰਿਵਾਜ਼ ਹੀ ਪੈ ਗਿਆ ਸੀ। ਬਾਅਦ ਵਿਚ ਦਾਣਿਆਂ ਨੂੰ ਸੁੱਟਣ ਵਾਸਤੇ ਆਪਣੇ ਕੋਲ ਰੱਖਣ ਲਈ ਸੰਘਰਸ਼ ਹੀ ਹੋਣ ਲੱਗਾ। ਫਿਰ ਬਾਅਦ ਵਿਚ ਇਸ ਦੀ ਥਾਂ ਇਕ ਵੱਡਾ ਕੇਕ ਬਣਾਇਆ ਜਾਣ ਲੱਗਾ ਜੋ ਕਿ ਸਜਾਵਟੀ ਸਮਾਨ ਅਤੇ ਬਦਾਮਾਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਜਾਂਦਾ। ਹੁਣ ਵੀ ਕੁਝ ਪੇਂਡੂ ਖੇਤਰਾਂ ਵਿਚ ਦੁਲਹਨ ਦੇ ਉੱਤੋਂ ਕਣਕ ਦੇ ਦਾਣੇ ਸੁੱਟਣ ਦੀ ਪ੍ਰਥਾ ਹੈ ਅਤੇ ਇਹ ਕਿਹਾ ਜਾਂਦਾ ਹੈ : ਬ੍ਰੈਡ ਫਾਰ ਲਾਈਫ਼ ਐਂਡ ਪੁਡਿੰਗ ਫਾਰ ਐਵਰ। ਇਹ ਵਾਕ ਟੋਟਾ ਇਸ ਭਾਵ ਨੂੰ ਦਰਸਾਉਂਦਾ ਹੈ ਕਿ ਨਵ-ਵਿਆਹਿਆ ਜੋੜਾ ਸਦਾ ਸੁਖੀ ਰਹੇ। ਇਕ ਪ੍ਰਾਚੀਨ ਕਥਾ ਦੇ ਅਨੁਸਾਰ ਦੁਲਹਨ ਦੇ ਉੱਤੋਂ ਚੌਲਾਂ ਦੇ ਦਾਣੇ ਸੁੱਟੇ ਜਾਂਦੇ ਸਨ, ਜੋ ਇਸ ਇੱਛਾ ਦੇ ਪ੍ਰਤੀਕ ਸਨ ਕਿ ਦੁਲਹਨ ਭਾਗਾਂਵਾਲੀ ਹੋਵੇ, ਪਰ ਇਹ ਪ੍ਰਥਾ ਕਣਕ ਸੁੱਟੇ ਜਾਣ ਤੋਂ ਪੁਰਾਤਨ ਨਹੀਂ ਹੈ।[5][6]
ਬ੍ਰਾਈਡ-ਕੱਪ ਇਕ ਪ੍ਰਾਚੀਨ ਕਟੋਰਾ ਜਾਂ ਲਵਿੰਗ-ਕੱਪ ਸੀ, ਜਿਸ ਵਿਚ ਲਾੜਾ, ਲਾੜੀ ਵਾਸਤੇ ਅਤੇ ਲਾੜੀ, ਲਾੜੇ ਵਾਸਤੇ ਵਿਆਹ ਦੀਆਂ ਸੁੱਖਣਾ ਸਜਾਉਂਦੀ ਹੈ। ਵਿਆਹੁਤਾ ਜੋੜੇ ਦੁਆਰਾ ਇਸ ਵਾਈਨ ਦੇ ਕੱਪ ਵਿਚ ਰੱਖੀ ਗਈ ਸ਼ਰਾਬ ਨੂੰ ਪੀਣ ਤੋਂ ਬਾਅਦ ਤੋੜਨ ਦੀ ਪ੍ਰਥਾ ਯਹੂਦੀ ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਵਿਚ ਪ੍ਰਚਲਿਤ ਹੈ। ਇਹ ਪੈਰਾਂ ਹੇਠਾਂ ਕੁਚਲਿਆ ਜਾਂਦਾ ਹੈ। "ਬ੍ਰਾਈਡ-ਕੱਪ" ਸ਼ਬਦ ਨੂੰ ਕਈ ਵਾਰ ਮਸਾਲੇ ਦੁਆਰਾ ਬਣਾਏ ਗਏ ਵਾਈਨ ਦੇ ਕਟੋਰੇ ਲਈ ਵੀ ਵਰਤਿਆ ਜਾਂਦਾ ਸੀ ਜੋ ਰਾਤ ਨੂੰ ਇੱਕ ਨਵੇਂ ਵਿਆਹੇ ਜੋੜੇ ਲਈ ਬਣਾਇਆ ਜਾਂਦਾ ਸੀ। ਲਾੜੀ-ਪੱਖੀ, ਜਿਸ ਨੂੰ ਪਹਿਲਾਂ ਲਾੜੀ-ਲੇਸ ਕਿਹਾ ਜਾਂਦਾ ਸੀ, ਸ਼ੁਰੂ ਵਿਚ ਸੋਨੇ, ਰੇਸ਼ਮ ਜਾਂ ਕੁਝ ਹੋਰ ਲੇਸ ਦੇ ਟੁਕੜੇ ਹੁੰਦੇ ਸਨ ਜੋ ਵਿਆਹ ਦੇ ਸਮੇਂ ਪਹਿਨੇ ਜਾਣ ਵਾਲੇ ਰੋਜਮੇਰੀ ਦੇ ਫੁੱਲਾਂ ਦੇ ਗੁੱਛਿਆਂ ਨੂੰ ਬੰਨ੍ਹਣ ਲਈ ਕਰਦੇ ਸਨ। ਬਾਅਦ ਵਿਚ ਉਨ੍ਹਾਂ ਨੇ ਰਿਬਨ ਦਾ ਰੂਪ ਲੈ ਲਿਆ, ਜੋ ਅੰਤ ਵਿਚ ਰਿਬਨ ਦੇ ਬਣੇ ਫੁੱਲਾਂ ਵਿਚ ਬਦਲ ਗਿਆ।
ਬ੍ਰਾਈਡ-ਵੈਨ, ਉਹ ਸਵਾਰੀ ਜਿਸ ਵਿਚ ਦੁਲਹਨ ਆਪਣੇ ਨਵੇਂ ਘਰ ਜਾਂਦੀ ਹੈ, ਦਾ ਨਾਮ ਕੁਝ ਗਰੀਬ, ਲਾਇਕ ਜੋੜਿਆਂ ਦੇ ਵਿਆਹਾਂ ਤੋਂ ਬਾਅਦ ਰੱਖਿਆ ਗਿਆ ਜੋ "ਵੈਨ" ਦੁਆਰਾ ਪਿੰਡ ਦੇ ਦੁਆਲੇ ਘੁੰਮਦੇ ਹਨ ਅਤੇ ਆਪਣੇ ਪਰਿਵਾਰ ਲਈ ਕੁਝ ਪੈਸੇ ਪ੍ਰਾਪਤ ਕਰਦੇ ਹਨ ਜਾਂ ਹੋਰ ਮਹੱਤਵਪੂਰਣ ਚੀਜ਼ਾਂ ਨੂੰ ਇੱਕਠਾ ਕਰਦੇ ਹਨ। ਇਨ੍ਹਾਂ ਵਿਆਹਾਂ ਨੂੰ ਬਿਡਿੰਗ-ਵੈਡਿੰਗ ਜਾਂ ਬਿਡ-ਏਲਸ, ਕਹਿੰਦੇ ਹਨ ਜੋ "ਪਰਉਪਕਾਰ" ਦਾਅਵਤ ਦੇ ਰੂਪ ਵਿਚ ਹੁੰਦੀ ਸੀ।
ਬ੍ਰਾਈਡਸ-ਰੀਥ ਸਾਰੀਆਂ ਯਹੂਦੀ ਦੁਲਹਨਾਂ ਵੱਲੋਂ ਪਹਿਨੇ ਜਾਣ ਵਾਲਾ ਇਕ ਛੋਟਾ ਜਿਹਾ ਸੋਨੇ ਦਾ ਤਾਜ ਹੈ। ਅਜੇ ਵੀ ਰੂਸ, ਹਾਲੈਂਡ ਅਤੇ ਸਵਿਟਜ਼ਰਲੈਂਡ ਦੇ ਕੈਲਵਿਨੋਸਟੋ ਦੁਆਰਾ ਲਾੜੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਸੰਤਰੀ ਫੁੱਲਾਂ ਦੀ ਪਹਿਨਣ ਦੀ ਰਸਮ ਸਰਸੇਂਸ ਦੇ ਸਮੇਂ ਤੋਂ ਸ਼ੁਰੂ ਹੋਈ ਸੀ, ਜੋ ਉਨ੍ਹਾਂ ਨੂੰ ਉੱਚ ਉਪਜਾਇਕਤਾ ਸ਼ਕਤੀ ਦਾ ਪ੍ਰਤੀਕ ਮੰਨਦਾ ਸੀ। ਇਸ ਦੀ ਸ਼ੁਰੂਆਤ ਯੂਰਪ ਵਿਚ ਕਰੂਸੇਡਰਾਂ ਦੁਆਰਾ ਕੀਤੀ ਗਈ।ਬ੍ਰਾਈਡਜ਼ ਵੈਲ ਫਲੈੱਨਮ ਜਾਂ ਵੱਡੇ ਪੀਲੇ ਪਰਦੇ ਦਾ ਇੱਕ ਆਧੁਨਿਕ ਰੂਪ ਹੈ ਜੋ ਕਿ ਵਿਆਹ ਦੀ ਰਸਮ ਦੌਰਾਨ ਯੂਨਾਨ ਅਤੇ ਰੋਮ ਦੁਲਹਨ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ। ਇਸ ਕਿਸਮ ਦਾ ਪਰਦਾ (ਘੁੰਡ) ਅਜੇ ਵੀ ਯਹੂਦੀਆਂ ਅਤੇ ਜ਼ੋਰਾਸਟ੍ਰੀਅਨਾਂ ਵਿਚ ਵਰਤਿਆ ਜਾਂਦਾ ਹੈ। [7] [8]
ਲਾੜਾ
[ਸੋਧੋ]ਇਕ ਬ੍ਰਾਈਡਗਰੂਮ (ਲਾੜਾ), ਉਹ ਵਿਅਕਤੀ ਹੈ ਜਿਸਦਾ ਵਿਆਹ ਹੋਣ ਵਾਲਾ ਹੈ ਜਾਂ ਜਿਸ ਦਾ ਵਿਆਹ ਹੁਣੇ ਹੀ ਹੋਇਆ ਹੈ।
ਮੰਨਿਆ ਜਾਂਦਾ ਹੈ ਕਿ ਬ੍ਰਾਈਡਗਰੂਮ ਸ਼ਬਦ 1604 ਤੋਂ ਵਰਤਿਆ ਜਾਂਦਾ ਹੈ, ਜੋ ਕਿ ਬ੍ਰਾਈਡ ਅਤੇ ਪ੍ਰਾਚੀਨ ਸ਼ਬਦ ਗੂਮ ਤੋਂ ਲਿਆ ਗਿਆ ਹੈ, ਗੂਮ ਸ਼ਬਦ ਪ੍ਰਾਚੀਨ ਅੰਗਰੇਜ਼ੀ ਸ਼ਬਦ ਗੁਮਾ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ "ਲੜਕਾ"। [9]
ਲਾੜੇ ਦਾ ਪਹਿਰਾਵਾ ਸ਼ੈਲੀ ਦਿਨ ਦੀ ਰੋਸ਼ਨੀ, ਸਮਾਰੋਹ ਦੇ ਸਥਾਨ, ਪ੍ਰੋਗਰਾਮ ਦੀ ਸ਼ੈਲੀ ਅਤੇ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਹਥਿਆਰਬੰਦ ਸੈਨਾਵਾਂ ਦਾ ਮੈਂਬਰ ਹੈ ਜਾਂ ਨਹੀਂ। ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ, ਫੌਜ ਦੇ ਸਰਗਰਮ ਤਾਇਨਾਤ ਮੈਂਬਰ ਅਤੇ ਕੁਝ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਿਵਲੀਅਨ ਕੱਪੜਿਆਂ ਦੀ ਬਜਾਏ ਆਪਣੀ ਫੌਜੀ ਵਰਦੀ ਪਹਿਨਦੀਆਂ ਹਨ।
ਪੱਛਮੀ ਸਭਿਅਤਾ ਵਿਚ, ਲਾੜਾ ਅਕਸਰ ਪ੍ਰੋਗਰਾਮ ਦੀ ਰਸਮੀਤਾ ਦੇ ਪੱਧਰ ਦੇ ਅਨੁਸਾਰ ਅਤੇ ਦਿਨ ਦੇ ਪ੍ਰਕਾਸ਼ ਅਨੁਸਾਰ ਸੂਟ ਪਾਉਂਦਾ ਹੈ। ਅਮਰੀਕਾ ਵਿਚ, ਲਾੜਾ ਅਕਸਰ ਵਿਆਹ ਦੇ ਸਮਾਰੋਹ ਦੌਰਾਨ ਗੂੜ੍ਹੇ ਰੰਗ ਦਾ ਸੂਟ (ਦਿਨ ਦੇ ਸਮੇਂ) ਜਾਂ ਟਕਸੈਡੋ ਸੂਟ (ਸ਼ਾਮ ਨੂੰ) ਪਾਉਂਦਾ ਹੈ। ਬ੍ਰਿਟਿਸ਼ ਪਰੰਪਰਾ ਦੇ ਅਨੁਸਾਰ, ਲਾੜਾ, ਨਰ ਪ੍ਰਵੇਸ਼ ਕਰਨ ਵਾਲੇ ਅਤੇ ਲਾੜੇ ਦੇ ਪਰਿਵਾਰ ਦੇ ਨਜ਼ਦੀਕੀ ਆਦਮੀਆਂ ਨੂੰ ਸਵੇਰ ਦਾ ਸੂਟ ਪਹਿਨਣ ਦੀ ਲੋੜ ਹੁੰਦੀ ਹੈ। [10] ਸਕਾਟਲੈਂਡ ਵਿੱਚ, ਸ਼ਾਮ ਦੀ ਰਸਮ ਲਈ ਸ਼ਾਮ ਦਾ ਸੂਟ ਪਹਿਨਣਾ ਜ਼ਰੂਰੀ ਹੁੰਦਾ ਹੈ, ਜਿਸ ਵਿੱਚ ਅਕਸਰ ਇੱਕ ਕਿਲਤ (ਸਕਾਟਲੈਂਡ ਵਿੱਚ ਪਹਿਨਿਆ ਜਾਂਦਾ ਸਕਰਟ) ਸ਼ਾਮਲ ਹੁੰਦਾ ਹੈ।
ਲਾੜਾ ਆਮ ਤੌਰ 'ਤੇ ਗਰਦਨ 'ਚ ਪਾਉਣ ਵਾਲਾ ਉਹ ਗਹਿਣਾ ਜੋ ਉਸ ਦੇ ਪਹਿਰਾਵੇ ਵਿੱਚ ਫਿਟ ਬੈਠਦਾ ਹੈ, ਪਹਿਨਦਾ ਹੈ। ਜ਼ਿਆਦਾਤਰ ਲਾੜੇ ਆਪਣੇ ਸੂਟ ਨਾਲ ਮੇਲ ਖਾਂਦੀ ਬੋ-ਟਾਈ ਲਾਉਂਦੇ ਹਨ ਕਿਉਂਕਿ ਇੱਥੇ ਸਭ ਤੋਂ ਵੱਧ ਮਹੱਤਤਾ ਗਲੇ ਵਿਚ ਪਾਏ ਜਾਣ ਵਾਲੇ ਨੈੱਕਵੀਅਰ ਦੀ ਮੰਨੀ ਜਾਂਦੀ ਹੈ।[11] ਗੁਲਾਬੈਂਡ ਆਮ ਤੌਰ 'ਤੇ ਘੱਟ ਰਸਮੀ ਅਤੇ ਵਧੇਰੇ ਕਰਕੇ ਭੜਕੀਲਾ ਮੰਨਿਆ ਜਾਂਦਾ ਹੈ ਅਤੇ ਸਵੇਰ ਦੇ ਸੂਟ ਨਾਲ ਪਹਿਨਿਆ ਜਾਂਦਾ ਹੈ। ਅਸਾਨ ਉਪਲਬਧਤਾ ਅਤੇ ਕਿਸਮ ਦੇ ਕਾਰਨ ਫੋਰ ਇਨ ਹੈਂਡ ਟਾਈ ਵੀ ਬਹੁਤ ਪ੍ਰਚਲਿਤ ਹੋ ਰਹੀ ਹੈ।
ਲਾੜੇ
[ਸੋਧੋ]ਇੱਕ ਵਿਆਹ ਵਿੱਚ, bridesmaids ਲਾੜੀ ਦੇ ਪਾਸੇ ਵੱਲੋਂ ਵਿਆਹ ਦੀ ਪਾਰਟੀ ਦਾ ਅੰਗ ਹਨ। ਇਕ ਬ੍ਰਾਈਡਮੇਡ ਆਮ ਤੌਰ 'ਤੇ ਇਕ ਜਵਾਨ ਔਰਤ ਹੁੰਦੀ ਹੈ ਅਤੇ ਅਕਸਰ ਨਜ਼ਦੀਕੀ ਦੋਸਤ ਜਾਂ ਭੈਣ ਹੁੰਦੀ ਹੈ। ਉਹ ਵਿਆਹ ਦਿਨ ਅਤੇ ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਨਾਲ ਰਹਿੰਦੀ ਹੈ। ਰਵਾਇਤੀ ਤੌਰ 'ਤੇ, ਵਿਆਹ ਦੀ ਉਮਰ ਦੀਆਂ ਅਣਵਿਆਹੀਆਂ ਔਰਤਾਂ ਵਿੱਚੋਂ ਬ੍ਰਾਈਡਮੇਡ ਦੀ ਚੋਣ ਕੀਤੀ ਜਾਂਦੀ ਹੈ.
ਮੁੱਖ ਬ੍ਰਾਈਡਮੇਡ, ਜੇ ਕਿਸੇ ਨੂੰ ਇਹ ਉਪਾਧੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਅਣਵਿਆਹੀ ਹੋਣ ਦੀ ਸਥਿਤੀ ਵਿਚਚੀਫ ਬ੍ਰਾਈਡਮੇਡ ਜਾਂ ਮੇਡ ਆਫ਼ ਆੱਨਰ ਕਿਹਾ ਜਾਂਦਾ ਹੈ ਅਤੇ ਉਸਦੇ ਵਿਆਹੇ ਹੋਣ ਦੀ ਸੂਰਤ ਵਿਚ ਮੈਟਰਨ ਆਫ਼ ਆੱਨਰ ਕਿਹਾ ਜਾਂਦਾ ਹੈ। ਜੂਨੀਅਰ ਬ੍ਰਾਈਡਮੇਡ ਇੱਕ ਜਵਾਨ ਲੜਕੀ ਹੈ ਜੋ ਸਪੱਸ਼ਟ ਤੌਰ 'ਤੇ ਵਿਆਹ ਯੋਗ ਉਮਰ ਨਾਲੋਂ ਬਹੁਤ ਛੋਟੀ ਹੁੰਦੀ ਹੈ, ਪਰ ਜਿਸਨੂੰ ਬ੍ਰਾਈਡਮੇਡ ਦੇ ਤੌਰ' ਤੇ ਸ਼ਾਮਲ ਕਰ ਲਿਆ ਜਾਂਦਾ ਹੈ।
ਅਕਸਰ ਇਕ ਤੋਂ ਵੱਧ ਬ੍ਰਾਈਡਮੇਡਸ ਹੁੰਦੀਆਂ ਹਨ। ਅਜੋਕੇ ਸਮੇਂ ਵਿਚ ਲਾੜੀ ਫੈਸਲਾ ਕਰਦੀ ਹੈ ਕਿ ਕਿੰਨੀਆਂ ਬ੍ਰਾਈਡਮੇਡਸ ਹੋਣੀਆਂ ਚਾਹੀਦੀਆਂ ਹਨ। ਇਤਿਹਾਸ ਦੇ ਅਨੁਸਾਰ, ਕਿਸੇ ਵੀ ਸਤਿਕਾਰ ਯੋਗ ਵਿਅਕਤੀ ਨੇ ਬਿਨ੍ਹਾਂ ਬ੍ਰਾਈਡਸਮੇਡਸ ਵਿਆਹ ਨਹੀਂ ਕੀਤਾ ਅਤੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਬਹੁਤ ਧਿਆਨ ਨਾਲ ਐਨੀ ਕੁ ਰੱਖੀ ਜਾਂਦੀ ਸੀ ਕਿ ਪਰਿਵਾਰ ਦੇ ਸਮਾਜਕ ਰੁਤਬੇ ਦੇ ਅਨੁਕੂਲ ਹੋਵੇ। ਫਿਰ, ਜਿਵੇਂ ਕਿ ਹੁਣ ਵਾਪਰਦਾ ਹੈ, ਬ੍ਰਾਈਡਮੇਡਸ ਦਾ ਇਕ ਵੱਡਾ ਸਮੂਹ ਪਰਿਵਾਰਕ ਦਾ ਵੱਕਾਰ ਅਤੇ ਦੌਲਤ ਨੂੰ ਪ੍ਰਦਰਸ਼ਿਤ ਕਰਨ ਦੇ ਮੌਕੇ ਵਜੋਂ ਦੇਖਿਆ ਜਾਣ ਲੱਗਾ ਹੈ।
ਬ੍ਰਾਈਡਸਮੇਡਸ ਦੇ ਕੰਮ ਬਹੁਤ ਸੀਮਤ ਹਨ। [12] ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਿਆਹ ਦੇ ਸਮਾਰੋਹ ਵਿਚ ਮੌਜੂਦ ਰਹਿਣ ਅਤੇ ਵਿਆਹ ਵਾਲੇ ਦਿਨ ਦੁਲਹਨ ਦੇ ਨਾਲ ਹੋਣ। ਯੂਰਪ ਅਤੇ ਨੌਰਥ ਅਮੈਰਿਕਾ ਵਿਚ ਬ੍ਰਾਈਡਸਮੇਡਸ ਨੂੰ ਅਕਸਰ ਵਿਆਹ ਅਤੇ ਵਿਆਹ ਦੇ ਰਿਸੈਪਸ਼ਨ ਦੀ ਯੋਜਨਾ ਬਣਾਉਣ ਵਿਚ ਲਾੜੀ ਦੀ ਸਹਾਇਤਾ ਕਰਨ ਲਈ ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿੱਚ, ਜੇ ਕੋਈ ਅਜਿਹਾ ਪ੍ਰੋਗਰਾਮ ਹੋਣਾ ਹੋਵੇ, ਜਿਸ ਵਿਚ ਇੱਕ ਵਿਆਹੀ ਹੋਈ ਕੁੜੀ ਨੂੰ ਆਦਰਸ਼ਕ ਤੌਰ ਤੇ ਵਿਆਹ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਹੈ, ਜਿਵੇਂ ਕਿ ਦੁਲਹਨ ਦੀ ਨਾਈ-ਧੋਈ ਜਾਂ ਬੈਚਲੋਰੈਟ ਪਾਰਟੀ। ਪਰ ਇਹ ਸਾਰੇ ਆਪਸ਼ਨਲ ਪ੍ਰੋਗਰਾਮ ਹਨ। ਸਿੱਖਿਅਕ ਮਾਹਰ ਜੂਡਿਥ ਮਾਰਟਿਨ ਦੇ ਅਨੁਸਾਰ, "ਲੋਕਾਈਵਾਦ ਦੇ ਉਲਟ, ਬ੍ਰਾਈਡਮੇਡਸ, ਦੁਲਹਨ ਦੇ ਸਨਮਾਨ ਵਿੱਚ ਉਸਦੇ ਨਾਲ ਰਹਿਣ ਲਈ ਮਜਬੂਰ ਨਹੀਂ ਹਨ, ਅਤੇ ਨਾ ਹੀ ਉਹ ਅਜਿਹੀ ਪੁਸ਼ਾਕ ਪਹਿਨਣ ਲਈ ਮਜਬੂਰ ਹਨ ਜੋ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ।" [13] ਜੇ ਦੁਲਹਨ ਦੇ ਘਰ ਦੇ ਅਨੁਸਾਰ ਬ੍ਰਾਈਡਮੇਡਸ ਦੇ ਦੁਪਹਿਰ ਦਾ ਖਾਣਾ ਖਵਾਉਣਾ ਜ਼ਰੂਰੀ ਮੰਨਿਆ ਗਿਆ ਹੈ, ਤਾਂ ਉਸ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਲਈ ਇਸ ਦੇ ਪ੍ਰਬੰਧ ਅਤੇ ਖਰਚੇ ਦੀ ਜ਼ਿੰਮੇਵਾਰੀ ਲਾੜੀ ਦੁਆਰਾ ਲਈ ਜਾਂਦੀ ਹੈ। [14] ਇਕ ਜੂਨੀਅਰ ਬ੍ਰਾਈਡਮੇਡ ਉਪਰ ਵਿਆਹ ਵਿਚ ਹਾਜ਼ਰ ਰਹਿਣ ਤੋਂ ਇਲਾਵਾ ਹੋਰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ.
ਪੁਰਾਣੀਆਂ ਬ੍ਰਾਈਡਮੇਡਜ਼ ਦੀ ਤਰ੍ਹਾਂ ਆਧੁਨਿਕ ਬ੍ਰਾਈਡਮੇਡਜ਼ ਇਸ ਗੱਲ 'ਤੇ ਹੀ ਕੇਂਦਰਿਤ ਨਹੀਂ ਰਹਿੰਦੀਆਂ ਕਿ ਉਨ੍ਹਾਂ ਦੇ ਕੱਪੜਿਆਂ, ਸਫ਼ਰ ਅਤੇ ਕਈ ਵਾਰ ਉਨ੍ਹਾਂ ਸਮਾਰੋਹਾਂ ਦਾ ਅੰਦਾਜ਼ਨ ਖ਼ਰਚਾ ਲਾੜੀ ਦਾ ਪਰਿਵਾਰ ਉਠਾਵੇ। ਇਸ ਲਈ ਹੁਣ ਲਾੜੀ ਦੇ ਲਈ ਇਹ ਰਿਵਾਜ਼ ਹੀ ਹੋ ਗਿਆ ਕਿ ਉਹ ਬ੍ਰਾਈਡਮੇਡਜ਼ ਨੂੰ ਉਨ੍ਹਾਂ ਦੇ ਦਿੱਤੇ ਸਹਿਯੋਗ ਅਤੇ ਵਿੱਤੀ ਵਚਨਬੱਧਤਾ ਲਈ ਕੁਝ ਤੋਹਫ਼ੇ ਸ਼ੁਕਰਾਨੇ ਦੇ ਰੂਪ ਵਿਚ ਦੇਵੇ। ਇਹ ਉਹਨਾਂ ਜਾਗਰੁਕ ਇਸਤਰੀਆਂ ਲਈ ਵੀ ਨਿਯਤ ਹੁੰਦਾ ਹੈ, ਜਿਨ੍ਹਾਂ ਨੂੰ ਬ੍ਰਾਈਡਮੇਡਜ਼ ਬਣਨ ਲਈ ਸੱਦਾ ਦਿੱਤਾ ਗਿਆ ਹੋਵੇ। ਇਹ ਜ਼ਰੂਰੀ ਹੈ ਕਿ ਇਸ ਸੱਦੇ ਨੂੰ ਸਵੀਕਾਰਨ ਤੋਂ ਪਹਿਲਾਂ ਉਹ ਇਹ ਜ਼ਰੂਰ ਜਾਣ ਲੈਣ ਕਿ ਦੁਲਹਨ ਉਨ੍ਹਾਂ ਤੋਂ ਕਿੰਨਾ ਸਮਾਂ, ਸਾਥ ਅਤੇ ਪੈਸੇ ਦੀ ਉਮੀਦ ਕਰਦੀ ਹੈ।
ਮੇਡ ਆਫ਼ ਆਨਰ
[ਸੋਧੋ]ਯੂਨਾਈਟਿਡ ਕਿੰਗਡਮ, ਵਿਚ ਸ਼ਬਦ "ਮੇਡ ਆਫ ਆਨਰ" ਅਸਲ ਵਿਚ ਰਾਣੀ ਦੀਆਂ ਔਰਤ ਦਾਸੀਆਂ ਨੂੰ ਦਰਸਾਉਂਦਾ ਹੈ। ਯੂਕੇ ਵਿੱਚ ਬਰਡਸਮੇਡ ਸ਼ਬਦ ਆਮ ਤੌਰ ਤੇਲਾੜੀ ਦੀਆਂ ਸਾਰੀਆਂ ਸਹੇਲੀਆਂ ਲਈ ਵਰਤਿਆ ਜਾਂਦਾ ਹੈ। ਹਾਲਾਂਕਿ, ਜੇ ਕੋਈ ਸ਼ਾਦੀਸ਼ੁਦਾ ਜਾਂ ਪ੍ਰੋੜ ਔਰਤ ਹੋਵੇ ਤਾਂ ਮੈਟਰਨ ਆਫ ਆਨਰ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕੀ ਅੰਗਰੇਜ਼ੀ ਦੇ ਪ੍ਰਭਾਵ ਕਾਰਨ ਚੀਫ ਬਰਾਈਮੇਸਮੇਡ ਨੂੰ ਕਈ ਵਾਰ ਮੇਡ ਆਫ ਆਨਰ ਕਿਹਾ ਜਾਂਦਾ ਹੈ।
ਉੱਤਰੀ ਅਮਰੀਕਾ ਵਿੱਚ, ਇਕ ਵਿਆਹ ਦੇ ਸਮਾਰੋਹ ਵਿੱਚ ਕਈ ਬ੍ਰਾਈਡਮੇਡ ਹੋ ਸਕਦੀਆਂ ਹਨ, ਪਰ ਮੈਡ ਆਫ਼ ਆਨਰ ਉਹ ਖਿਤਾਬ ਹੈ ਜੋ ਸਿਰਫ਼ ਦੁਲਹਨ ਦੀ ਪ੍ਰਮੁੱਖ ਸਹੇਲੀ ਜੋ ਕਿ ਆਮ ਤੌਰ 'ਤੇ ਲਾੜੀ ਦੀ ਸਭ ਤੋਂ ਨਜ਼ਦੀਕੀ ਦੋਸਤ ਜਾਂ ਭੈਣ ਹੀ ਹੁੰਦੀ ਹੈ, ਨੂੰ ਦਿੱਤਾ ਜਾਵੇਗਾ। ਆਧੁਨਿਕ ਵਿਆਹਾਂ ਵਿਚ, ਕੁਝ ਦੁਲਹਨਾਂ ਆਪਣੇ ਪੁਰਾਣੇ ਮਰਦ ਦੋਸਤ ਜਾਂ ਭਰਾ ਨੂੰ ਆਪਣਾ ਮੁੱਖ ਸਾਥੀ ਚੁਣਦੀਆਂ ਹਨ, ਜਿਸ ਦੇ ਲਈ ਬੈਸਟ ਮੈਨ ਜਾਂ ਮੈਨ ਆਫ਼ ਆਨਰ ਦੀ ਉਪਾਧੀ ਵਰਤੀ ਜਾਂਦੀ ਹੈ।
ਪ੍ਰਮੁਖ ਬ੍ਰਾਈਡਸਮੇਡ ਦੀ ਜ਼ਿੰਮੇਵਾਰੀਆਂ ਦੀ ਗਿਣਤੀ ਇਸ ਗੱਲ 'ਤੇ ਨਿਰਭਰ ਹੁੰਦੀ ਹੈ ਕਿ ਉਹ ਦੁਲਹਨ ਨੂੰ ਆਪਣੇ ਖ਼ੁਦ 'ਤੇ ਕਿੰਨ੍ਹੀਆਂ ਜ਼ਿੰਮੇਵਾਰੀਆਂ ਲੈਣ ਦੀ ਆਗਿਆ ਦਿੰਦੀਆਂ ਹਨ। ਉਹਨਾਂ ਦਾ ਸਿਰਫ਼ ਇਕ ਮਾਤਰ ਕੰਮ ਵਿਆਹ ਦੇ ਪ੍ਰੋਗਰਾਮ ਵਿਚ ਹਿੱਸਾ ਲੈਣਾ ਹੀ ਹੁੰਦਾ ਹੈ।
ਰਵਾਇਤੀ ਤੌਰ ਤੇ, ਲਾੜੀ ਦੀ ਮਾਂ ਲਾੜੀ ਦੇ ਇਸ਼ਨਾਨ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਇਹ ਨਹਾਉਣ ਦਾ ਪ੍ਰੋਗਰਾਮ ਆਮ ਤੌਰ 'ਤੇ ਵਿਆਹ ਤੋਂ 4 ਤੋਂ 6 ਹਫ਼ਤੇ ਪਹਿਲਾਂ ਰੱਖਿਆ ਜਾਂਦਾ ਹੈ। [15]
ਬੈਸਟ ਮੈਨ ਦੀਆਂ ਜ਼ਰੂਰੀ ਜ਼ਿੰਮੇਵਾਰੀਆਂ ਵਿੱਚ ਦੋਸਤਾਨਾ ਜ਼ਿੰਮੇਵਾਰੀਆਂ ਸ਼ਾਮਲ ਹੁੰਦੀਆਂ ਹਨ, ਪੱਛਮੀ ਖਿੱਤੇ ਵਿੱਚ ਵਿਆਹ ਦੇ ਸੰਦਰਭ ਵਿਚ ਬੈਸਟ ਮੈਨ ਹੁੰਦਾ ਹੈ :
ਉਤਪਤੀ ਅਤੇ ਇਤਿਹਾਸ
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਪੱਛਮੀ ਬ੍ਰਾਈਡਸਮੇਡ ਦੀ ਪਰੰਪਰਾ ਰੋਮਨ ਦੇ ਕਾਨੂੰਨ ਤੋਂ ਸ਼ੁਰੂ ਹੋਈ ਹੈ, ਜਿਸ ਦੇ ਵਿਆਹ ਵਿੱਚ 10 ਗਵਾਹਾਂ ਦੀ ਲੋੜ ਹੁੰਦੀ ਸੀ। ਜਿਸ ਨਾਲ ਲਾੜੇ ਅਤੇ ਲਾੜੀਆਂ ਪਹਿਰਾਵਾ ਪਹਿਨਣ ਤੋਂ ਬਾਅਦ ਦੁਸ਼ਟ ਆਤਮਾਵਾਂ ਨੂੰ ਹਾਰ ਦੇ ਸਕਣ (ਇਹ ਮੰਨਿਆ ਜਾਂਦਾ ਹੈ ਕਿ ਇਹ ਇੱਕ ਵਿਆਹ ਸ਼ਾਦੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੁੰਦੀਆਂ ਹਨ।) ਅਤੇ ਦੁਸ਼ਟ ਆਤਮਾਵਾਂ ਇਹ ਨਾ ਜਾਣ ਸਕਣ ਕਿ ਅਸਲ ਵਿਚ ਵਿਆਹ ਕਿਸ ਦਾ ਹੋਣ ਜਾ ਰਿਹਾ ਹੈ। ਬਹੁਤ ਬਾਅਦ ਤੱਕ, ਇੱਥੋਂ ਤੱਕ ਕਿ ਇੰਗਲੈਂਡ ਵਿਚ 19 ਵੀਂ ਸਦੀ ਦੌਰਾਨ ਵੀ, ਇਕ ਵਿਸ਼ਵਾਸ ਸੀ ਕਿ ਬੁਰਾ ਸੋਚਣ ਵਾਲੇ ਬਦਸਲੂਕੀ ਅਤੇ ਬਦਦੁਆਵਾਂ ਨਾਲ ਵਿਆਹ ਖ਼ਰਾਬ ਕਰ ਸਕਦੇ ਹਨ। ਉਦਾਹਰਣ ਵਜੋਂ, ਵਿਕਟੋਰੀਅਨ ਪੀਰੀਅਡ ਦੀਆਂ ਵਿਆਹ ਦੀਆਂ ਫ਼ੋਟੋਆਂ ਵਿਚ, ਲਾੜੀ ਅਤੇ ਲਾੜੇ ਨੇ ਪੁਸ਼ਾਕਾਂ ਅਕਸਰ ਵਿਆਹ ਦੇ ਸਮਾਰੋਹ ਦੇ ਦੂਜੇ ਮੈਂਬਰਾਂ ਵਰਗੀਆਂ ਪਹਿਨੀਆਂ ਹੁੰਦੀਆਂ ਸਨ।
ਗਰੂਸਮੈਨ
[ਸੋਧੋ]ਇਕ ਗਰੂਸਮੈਨ ਵਿਆਹ ਸਮਾਰਹਿ ਵਿਚ ਲਾੜੇ ਦੇ ਪੁਰਸ਼ ਦੋਸਤਾਂ ਵਿਚੋਂ ਇਕ ਹੁੰਦਾ ਹੈ। ਆਮ ਤੌਰ 'ਤੇ ਲਾੜਾ ਇਸ ਪਦਵੀ ਲਈ ਆਪਣੇ ਨਜ਼ਦੀਕੀ ਦੋਸਤਾਂ ਜਾਂ ਰਿਸ਼ਤੇਦਾਰਾਂ ਵਿਚੋਂ ਚੋਣ ਕਰਦਾ ਹੈ। ਇਸ ਦਾ ਚੁਣਿਆ ਜਾਣਾ ਇਕ ਸਨਮਾਨ ਦੀ ਗੱਲ ਹੈ। ਆਪਣੇ ਦੁਆਰਾ ਚੁਣੇ ਗਏ ਗਰੂਸਮੈਨ ਵਿਚੋਂ ਇਕ ਦੀ ਚੋਣ ਲਾੜਾ ਬੈਸਟ ਮੈਨ ਦੇ ਰੂਪ ਵਿਚ ਕਰ ਲੈਂਦਾ ਹੈ। ਗਰੂਸਮੈਨ ਦਾ ਕਰਤੱਵ ਸਮਾਰੋਹ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਆਪਣੇ ਥਾਂ 'ਤੇ ਬੈਠਣ ਵਿਚ ਸਹਾਇਤਾ ਕਰਨਾ ਅਤੇ ਵਿਆਹ ਦੀ ਰਸਮਾਂ ਵਿਚ ਭਾਗ ਲੈਣਾ ਹੁੰਦਾ ਹੈ।
ਇਸ ਤੋਂ ਇਲਾਵਾ, ਲਾੜਾ ਉਨ੍ਹਾਂ ਨੂੰ ਹੋਰ ਕਿਸਮਾਂ ਦੀ ਸਹਾਇਤਾ ਲਈ ਬੇਨਤੀ ਵੀ ਕਰ ਸਕਦਾ ਹੈ, ਜਿਵੇਂ ਕਿ ਤਿਉਹਾਰਾਂ ਦੇ ਸਮਾਗਮਾਂ ਦਾ ਆਯੋਜਨ ਕਰਨਾ, ਬੈਚਲਰ ਪਾਰਟੀ, ਜਿਸ ਨੂੰ ਸਟੈਗ ਨਾਈਟ ਜਾਂ ਬਾਕਸ ਨਾਈਟ ਵੀ ਕਿਹਾ ਜਾਂਦਾ ਹੈ; ਅਤੇ ਉਹ ਇਕੱਲਾ ਬੈਠੇ ਲੋਕਾਂ ਨਾਲ ਗੱਲਬਾਤ ਕਰਕੇ, ਮਹਿਮਾਨਾਂ ਜਾਂ ਇਕੱਲੇ ਨੱਚਣ ਵਾਲੇ ਮਿੱਤਰਾਂ ਨਾਲ ਗੱਲਬਾਤ ਕਰਕੇ, ਵਿਆਹ ਨੂੰ ਅਨੰਦ ਭਰਪੂਰ ਬਣਾ ਸਕਦਾ ਹੈ, ਜੇ ਵਿਆਹ ਦੇ ਰਿਸੈਪਸ਼ਨ ਵਿੱਚ ਇੱਕ ਡਾਂਸ ਪ੍ਰੋਗਰਾਮ ਰੱਖਿਆ ਹੁੰਦਾ ਹੈ; ਤਾਂ ਵਿਹਾਰਕ ਸਹਾਇਤਾ ਵੀ ਦੇ ਸਕਦੇ ਹਨ। ਗਰੂਸਮੈਨ ਸਥਾਨਕ ਜਾਂ ਖੇਤਰੀ ਪਰੰਪਰਾਵਾਂ ਵਿਚ ਵੀ ਹਿੱਸਾ ਲੈ ਸਕਦੇ ਹਨ, ਜਿਵੇਂ ਕਿ ਨਵੇਂ ਵਿਆਹੇ ਜੋੜੇ ਦੀ ਕਾਰ ਸਜਾਉਣਾ।
ਬੈਸਟ ਮੈਨ
[ਸੋਧੋ]ਬੈਸਟ ਮੈਨ ਵਿਆਹ ਵਿਚ ਲਾੜੇ ਦਾ ਮੁੱਖ ਮਰਦ ਸਾਥੀ ਹੁੰਦਾ ਹੈ। ਉੱਤਰੀ ਅਮਰੀਕਾ ਅਤੇ ਯੂਰਪ ਵਿਚ ਲਾੜਾ ਇਹ ਸਨਮਾਨ ਉਸ ਦੇ ਨਜ਼ਦੀਕੀ ਕਿਸੇ ਨੂੰ, ਜੋ ਕਿ ਆਮ ਤੌਰ ਤੇ ਉਸ ਦਾ ਸਭ ਤੋਂ ਨਜ਼ਦੀਕੀ ਮਿੱਤਰ, ਜਾਂ ਉਸ ਦਾ ਭਰਾ ਹੀ ਹੁੰਦਾ ਹੈ, ਨੂੰ ਦਿੰਦਾ ਹੈ। ਜਦੋਂ ਲਾੜਾ ਕਿਸੇ ਔਰਤ ਨੂੰ ਇਹ ਸਨਮਾਨ ਦੇਣਾ ਚਾਹੁੰਦਾ ਹੋਵੇ, ਤਾਂ ਉਸ ਔਰਤ ਨੂੰ ਸਰਬੋਤਮ ਵੂਮੈਨ ਜਾਂ ਸਰਬੋਤਮ ਵਿਅਕਤੀ ਕਿਹਾ ਜਾ ਸਕਦਾ ਹੈ, ਜਾਂ ਉਸ ਨੂੰ 'ਬੈਸਟ ਮੈਨ' ਵੀ ਕਿਹਾ ਜਾ ਸਕਦਾ ਹੈ।
ਜਿੱਥੇ ਬੈਸਟ ਮੈਨ ਦੀਆਂ ਜ਼ਰੂਰੀ ਜ਼ਿੰਮੇਵਾਰੀਆਂ ਵਿੱਚ ਦੋਸਤਾਨਾ ਜ਼ਿੰਮੇਵਾਰੀਆਂ ਸ਼ਾਮਲ ਹੁੰਦੀਆਂ ਹਨ, ਉਥੇ ਪੱਛਮ ਵਿਚ ਚਿੱਟੇ ਵਿਆਹ ਦੇ ਪ੍ਰਸੰਗ ਵਿੱਚ, ਬੈਸਟ ਮੈਨ ਉਹ ਹੁੰਦਾ ਹੈ ਜੋ :
- ਵਿਆਹ ਵਾਲੇ ਦਿਨ ਲਾੜੇ ਦੇ ਨਾਲ ਹੋਣਾ ਚਾਹੀਦਾ ਹੈ,
- ਸਮਾਰੋਹ ਦੇ ਦੌਰਾਨ, ਵਿਆਹ ਦੀ ਰਿੰਗ ਉਦੋਂ ਤੱਕ ਸੰਭਾਲ ਕੇ ਰੱਖਦਾ ਹੈ ਜਦੋਂ ਤੱਕ ਲੋੜ ਨਾ ਪਵੇ,
- ਵਿਆਹ ਦੇ ਕਾਨੂੰਨੀ ਗਵਾਹ ਵਜੋਂ ਕੰਮ ਕਰਦਾ ਹੈ,
- ਰਿਸੈਪਸ਼ਨ ਵਿਚ ਲਾੜਾ ਅਤੇ ਲਾੜੀ ਦੇ ਸਵਾਗਤ ਕਰਨ ਲਈ, ਪੀਣ ਦੀ ਪੇਸ਼ਕਸ਼ ਕਰਦਾ ਹੈ। (ਬੈਸਟ ਮੈਨ ਨੇ ਉਨ੍ਹਾਂ ਲੋਕਾਂ ਦੁਆਰਾ ਭੇਜੇ ਗਏ ਟੈਲੀਗ੍ਰਾਮ ਵੀ ਪੜ੍ਹਨੇ ਹੁੰਦੇ ਹਨ ਜੋ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ) ਇਸਨੂੰ ਬੈਸਟ ਮੈਨ ਦੀ ਸਪੀਚ ਜਾਂ ਡ੍ਰਿੰਕਿੰਗ ਪ੍ਰੋਪੋਜ਼ਨ (ਟੋਸਟ) ਵੀ ਕਿਹਾ ਜਾਂਦਾ ਹੈ।
ਪੂਰਬੀ ਦੇਸ਼ਾਂ ਵਿੱਚ, ਬੈਚਲਰ ਪਾਰਟੀ ਆਮ ਤੌਰ ਤੇ ਵਿਆਹ ਤੋਂ ਇੱਕ ਹਫਤੇ ਪਹਿਲਾਂ ਇੱਕ ਸੁਵਿਧਾਜਨਕ ਸ਼ਾਮ ਨੂੰ ਹੁੰਦੀ ਸੀ। ਇਹ ਇਕ ਕਿਸਮ ਦਾ ਵਿਦਾਈ ਭੋਜ ਹੁੰਦਾ ਸੀ, ਇਹ ਹਮੇਸ਼ਾ ਲਾੜੇ ਦੁਆਰਾ ਆਯੋਜਿਤ, ਕੀਤੀ ਜਾਂਦੀ ਸੀ। [14] ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਇਸਦੇ ਲਈ ਵਰਤੇ ਗਏ ਵਿਸ਼ੇਸ਼ ਸ਼ਬਦਬੈਚਲਰ ਪਾਰਟੀ, ਸਟੈਗ ਡੂ ਜਾਂ ਬਾਕਸ ਨਾਈਟ ਹਨ। ਬਹੁਤ ਸਾਰੇ ਖੇਤਰਾਂ ਵਿੱਚ, ਦਾਅਵਤ ਆਮ ਤੌਰ ਤੇ ਬੈਸਟ ਮੈਨ ਦੁਆਰਾ ਆਯੋਜਤ ਕੀਤੀ ਜਾਂਦੀ ਹੈ ਅਤੇ ਇਸਦਾ ਖਰਚ ਸਾਰੇ ਭਾਗੀਦਾਰਾਂ ਦੁਆਰਾ ਸਾਂਝੇ ਰੂਪ ਵਿਚ ਵੰਡ ਲਿਆ ਜਾਂਦਾ ਹੈ।[16]
ਆਮ ਤੌਰ ਤੇ, ਬੈਸਟ ਮੈਨ, ਜਾਂ ਆਨਰ ਅਟੈਂਡੈਂਟਸ, ਸਰਵ ਵਿਆਪੀ ਨਹੀਂ ਹੁੰਦਾ।[17] ਇਥੋਂ ਤਕ ਕਿ ਉਨ੍ਹਾਂ ਥਾਵਾਂ 'ਤੇ ਜਿੱਥੇ ਬੈਸਟ ਮੈਨ ਦਾ ਹੋਣਾ ਜ਼ਰੂਰੀ ਹੈ, ਉਸਦੀ ਭੂਮਿਕਾ ਹੋਰ ਥਾਵਾਂ ਅਤੇ ਸਮੇਂ ਦੇ ਮੁਕਾਬਲੇ ਕਾਫ਼ੀ ਵੱਖਰੀ ਹੋ ਸਕਦੀ ਹੈ।
ਜ਼ਿਆਦਾਤਰ ਆਧੁਨਿਕ, ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ, ਬੈਸਟ ਮੈਨ ਅਕਸਰ ਲਾੜੇ ਦਾ ਸਭ ਤੋਂ ਨਜ਼ਦੀਕੀ ਮਰਦ ਦੋਸਤ ਹੁੰਦਾ ਹੈ। ਕੁਝ ਲੇਖਕਾਂ ਦਾ ਮੰਨਣਾ ਹੈ ਕਿ ਬੈਸਟ ਮੈਨ ਵਿਆਹ ਦੀ ਪੁਰਾਤਨ ਰਵਾਇਤ ਤੋਂ ਪੈਦਾ ਹੋਇਆ ਸੀ ਜਾਂ ਲਾੜੀ ਨੂੰ ਅਗਵਾ ਕਰਕੇ ਲੈ ਜਾ ਰਹੇ ਅਗਵਾਕਾਰਾਂ ਤੋਂ ਬਚਾ ਕੇ ਰੱਖਣ ਲਈ ਹੋਈ ਸੀ।[18] [19]
ਗ੍ਰੀਸ ਦੇ ਪੂਰਬੀ ਆਰਥੋਡਾਕਸ ਵਿਆਹਾਂ ਵਿਚ, ਬੈਸਟ ਮੈਨ ਅਕਸਰ ਇਕ ਕੋਮਬਰੋਸ ਜਾਂ ਧਾਰਮਿਕ ਪ੍ਰਾਯੋਜਕ ਹੁੰਦਾ ਹੈ ਅਤੇ ਰਵਾਇਤੀ ਤੌਰ ਤੇ ਲਾੜੇ ਦਾ ਧਰਮ ਅਧਿਆਪਕ ਹੁੰਦਾ ਹੈ।[17] ਕੌਂਬਰੋਸ (ਜਾਂ ਕੌਮਬਾਰਾ, ਜੇ ਇਕ ਔਰਤ ਹੋਵੇ) ਇਕ ਸਤਿਕਾਰਯੋਗ ਭਾਗੀਦਾਰ ਹੈ ਜੋ ਜੋੜੀ ਨੂੰ ਤਾਜ ਪਹਿਨਾਉਂਦਾ ਹੈ ਅਤੇ ਵੇਦੀ ਦੇ ਤਿੰਨ ਗੋਲ ਚੱਕਰ ਲਗਾਉਣ ਵਿਚ ਹਿੱਸਾ ਲੈਂਦਾ ਹੈ। ਕੁਝ ਖੇਤਰਾਂ ਵਿੱਚ, ਇਹ ਵਿਅਕਤੀ ਵਿਆਹ ਦੇ ਸਾਰੇ ਖਰਚੇ ਵੀ ਚੁੱਕਦਾ ਹੈ।
ਯੂਗਾਂਡਾ ਵਿਚ ਬੈਸਟ ਮੈਨ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਨਵੇਂ ਵਿਆਹੇ ਜੋੜੇ ਨੂੰ ਵਿਆਹੁਤਾ ਜੀਵਨ ਵੱਲ ਸੇਧਿਤ ਕਰੇਗਾ। ਇਸਦਾ ਅਰਥ ਇਹ ਹੈ ਕਿ ਆਦਰਸ਼ਕ ਤੌਰ 'ਤੇ ਬੈਸਟ ਮੈਨ ਦਾ ਵਿਆਹਿਆ ਹੋਣਾ ਜ਼ਰੂਰੀ ਹੈ, ਸਿਰਫ਼ ਇੱਕ ਹੀ ਪਤਨੀ ਰੱਖਣ ਵਾਲਾ ਬੈਸਟ ਮੈਨ ਬਿਹਤਰ ਹੋਵੇਗਾ ਅਤੇ ਉਹ ਅਜਿਹੀ ਸਥਿਤੀ ਵਿੱਚ ਹੋਵੇ ਕਿ ਉਹ ਗੰਭੀਰ, ਭਰੋਸੇਮੰਦ ਅਤੇ ਜਾਂਚ ਕਰਕੇ ਸਲਾਹ ਦੇ ਸਕੇ। ਇਕ ਬੈਸਟ ਮੈਨ ਜ਼ਰੂਰੀ ਤੌਰ 'ਤੇ ਇਕ ਭਰੋਸੇਯੋਗ ਵਿਅਕਤੀ ਹੋਣਾ ਚਾਹੀਦਾ ਹੈ।
ਭੂਟਾਨ ਦਾ ਬੈਸਟ ਮੈਨ ਆਪਣੇ ਆਪ ਨੂੰ ਵਿਆਹ ਦੇ ਮੌਕੇ ਤੇ ਲਾੜੇ ਅਤੇ ਲਾੜੀ ਦੋਵਾਂ ਦੇ ਰਸਮੀ ਸਰਪ੍ਰਸਤ ਵਜੋਂ ਪੇਸ਼ ਕਰਦਾ ਹੈ। ਫਿਰ ਉਹ ਕਦੇ-ਕਦੇ ਕਈਂ ਘੰਟਿਆਂ ਤੱਕ ਮਹਿਮਾਨਾਂ ਦਾ ਮਨੋਰੰਜਨ ਕਰਦਾ ਹੈ।
ਫਲਾਵਰ ਗਰਲਜ਼
[ਸੋਧੋ]ਇਕ ਫਲਾਵਰ ਗਰਲ ਵਿਆਹ ਦੀ ਪਾਰਟੀ ਵਿਚ ਹਿੱਸਾ ਲੈਣ ਵਾਲੀ ਮੈਂਬਰ ਹੁੰਦੀ ਹੈ। ਰਿੰਗ ਬੀਅਰਰ ਅਤੇ ਪੇਜ ਬੁਆਏਜ਼ ਦੀ ਤਰ੍ਹਾਂ, ਫਲਾਵਰ ਗਰਲ ਵੀ ਲਾੜੀ ਜਾਂ ਲਾੜੇ ਦੇ ਵਧੇ ਹੋਏ ਪਰਿਵਾਰ ਦੀ ਮੈਂਬਰ ਹੁੰਦੀ ਹੈ, ਪਰ ਇਹ ਇਕ ਦੋਸਤ ਵੀ ਹੋ ਸਕਦੀ ਹੈ।[20]
ਆਮ ਤੌਰ 'ਤੇ, ਫਲਾਵਰ ਗਰਲ ਪ੍ਰਵੇਸ਼ ਕਰਨ ਵੇਲੇ ਸਬੰਧਿਤ ਧਾਰਮਿਕ ਗੀਤ ਦੌਰਾਨ ਲਾੜੀ ਦੇ ਸਾਮ੍ਹਣੇ ਚਲਦੀ ਹੈ। ਉਹ ਦੁਲਹਨ ਦੇ ਰਸਤੇ 'ਤੇ ਫ਼ੁੱਲਾਂ ਦੀਆਂ ਪੰਖੜੀਆਂ ਵਿਛਾ ਸਕਦੀ ਹੈ ਜਾਂ ਕੰਡਿਆਂ ਤੋਂ ਬਿਨ੍ਹਾਂ ਗ਼ੁਲਾਬ ਦੇ ਫ਼ੁੱਲ ਜਾਂ ਹੋਰ ਫ਼ੁੱਲਾਂ ਦਾ ਗੁਲਦਸਤਾ ਲੈ ਕੇ ਤੁਰ ਸਕਦੀ ਹੈ। ਧਾਰਮਿਕ ਗਾਣਾ ਖਤਮ ਹੋਣ ਤੋਂ ਬਾਅਦ, ਜਵਾਨ ਫਲਾਵਰ ਗਰਲ ਆਪਣੇ ਮਾਪਿਆਂ ਨਾਲ ਬੈਠ ਜਾਂਦੀ ਹੈ, ਜੇ ਰਸਮ ਜ਼ਿਆਦਾ ਲੰਮੀ ਨਾ ਹੋਵੇ, ਵੱਡੀ ਉਮਰ ਦੀ ਲੜਕੀ ਦੂਸਰੇ ਸਤਿਕਾਰਯੋਗ ਲੋਕਾਂ ਦੇ ਨਾਲ ਉਥੇ ਸ਼ਾਂਤੀ ਨਾਲ ਖੜ੍ਹਨ ਨੂੰ ਤਰਜੀਹ ਦਿੰਦੀ ਹੈ।
ਕਿਉਂਕਿ ਬਹੁਤ ਛੋਟੇ ਬੱਚੇ ਜ਼ਿੰਮੇਵਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਨ ਅਤੇ ਵੱਡੀ ਉਮਰ ਦੀਆਂ ਕੁੜੀਆਂ ਬੱਚਿਆਂ ਵਰਗੇ ਕੰਮ ਦੀ ਜ਼ਿੰਮੇਵਾਰੀ ਕਾਰਨ ਆਪਣੇ ਆਪ ਨੂੰ ਅਪਮਾਨਿਤ ਹੋਇਆ ਮਹਿਸੂਸ ਕਰ ਸਕਦੀਆਂ ਹਨ, ਇਸ ਲਈ ਇਸ ਕੰਮ ਲਈ 4 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਨੂੰ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।[21]
ਇਕ ਤੋਂ ਵੱਧ ਫਲਾਵਰ ਲੜਕੀਆਂ ਵੀ ਹੋ ਸਕਦੀਆਂ ਹਨ, ਖ਼ਾਸਕਰ ਜੇ ਦੁਲਹਨ ਦੇ ਸਨਮਾਨ ਕਰਨ ਲਈ ਬਹੁਤ ਸਾਰੇ ਜਵਾਨ ਰਿਸ਼ਤੇਦਾਰ ਹੋਣ। ਇਹ ਪ੍ਰਥਾ ਬ੍ਰਿਟਿਸ਼ ਸ਼ਾਹੀ ਵਿਆਹਾਂ, ਸ਼ਾਹੀ ਵਿਆਹਾਂ ਦੇ ਸਮਾਨ ਵਿਸਤ੍ਰਿਤ ਵਿਆਹਾਂ ਜਾਂ ਵਿਕਟੋਰੀਅਨ ਸ਼ੈਲੀ ਦੇ ਵਿਆਹਾਂ ਵਿਚ ਬਹੁਤ ਪ੍ਰਚਲਿਤ ਹੈ।
ਉਸਦਾ ਮਰਦ ਹਮਰੁਤਬਾ ਰਿੰਗ ਬੈਅਰਰ ਜਾਂ ਪੇਜ ਬੁਆਏ ਹੁੰਦਾ ਹੈ। ਅਕਸਰ ਰਿੰਗ ਬੈਅਰਰ ਅਤੇ ਫਲਾਵਰ ਗਰਲਜ਼ ਨੂੰ ਇਕ ਜੋੜੇ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਕੱਪੜੇ ਵੀ ਲਾੜੇ ਅਤੇ ਲਾੜੀ ਦੇ ਕੱਪੜਿਆਂ ਵਰਗੇ ਹੀ ਹੁੰਦੇ ਹਨ।
ਪੇਜ ਬੁਆਏਜ਼, ਕਾਯਨ ਬੀਅਰਸ ਅਤੇ ਰਿੰਗ ਬੀਅਰਜ਼
[ਸੋਧੋ]ਇੱਕ ਪੇਜ ਬੁਆਏ ਵਿਆਹ ਦੇ ਇੱਕ ਸਮਾਰੋਹ ਵਿੱਚ ਕੋਟਿਲਿਅਨ (ਲੜਕੀਆਂ ਨੂੰ ਮੁੰਡਿਆਂ ਨੂੰ ਪੇਸ਼ ਕਰਨ ਦਾ ਇੱਕ ਰਸਮ) ਲਈ ਇੱਕ ਜਵਾਨ ਮਰਦ ਸੇਵਾਦਾਰ ਹੁੰਦਾ ਹੈ। ਇਸ ਕਿਸਮ ਦੇ ਵਿਆਹ ਦੇ ਸੇਵਾਦਾਰ ਦਾ ਕੰਮ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋਇਆ ਹੈ, ਪਰ ਇਹ ਅਜੇ ਵੀ ਨੌਜਵਾਨ ਰਿਸ਼ਤੇਦਾਰਾਂ ਜਾਂ ਰਿਸ਼ਤੇਦਾਰਾਂ ਦੇ ਬੱਚਿਆਂ ਅਤੇ ਦੋਸਤਾਂ ਨੂੰ ਵਿਆਹ ਵਿੱਚ ਸ਼ਾਮਲ ਕਰਨ ਦਾ ਇੱਕ ਸਾਧਨ ਹੈ। ਪੇਜ ਬੁਆਏਜ਼ ਅਕਸਰ ਬ੍ਰਿਟਿਸ਼ ਸ਼ਾਹੀ ਵਿਆਹ ਵਿੱਚ ਵੇਖੇ ਜਾਂਦੇ ਹਨ। ਕੋਟਿਲਿਅਨ (ਲੜਕੀਆਂ ਨੂੰ ਲੜਕਿਆਂ ਨੂੰ ਪੇਸ਼ ਕਰਨ ਦੀ ਰਸਮ) ਮਨਾਉਣ ਲਈ ਕਈ ਪੇਜ ਬੁਆਏ ਮੌਜੂਦ ਹੁੰਦੇ ਹਨ।
ਰਵਾਇਤੀ ਤੌਰ 'ਤੇ, ਪੇਜ ਬੁਆਏ ਦੁਲਹਨ ਦੀ ਪੁਸ਼ਾਕ ਦੇ ਪਿਛਲੇ ਘੇਰੇ ਨੂੰ ਸੰਭਾਲਦਾ ਹੈ, ਖਾਸ ਤੌਰ 'ਤੇ, ਜੇ ਦੁਲਹਨ ਦੁਆਰਾ ਪਹਿਨੀ ਗਈ ਪੁਸ਼ਾਕ ਦਾ ਘੇਰਾ ਬਹੁਤ ਜ਼ਿਆਦਾ ਹੋਵੇ। ਘੇਰ ਨੂੰ ਸੰਭਾਲਣ ਵਿਚ ਮੁਸ਼ਕਲ ਹੋਣ ਕਰਕੇ, ਪੇਜ ਬੁਆਏ ਦੀ ਉਮਰ ਸੱਤ ਸਾਲ ਤੋਂ ਘੱਟ ਨਹੀਂ ਹੁੰਦੀ।[22]
ਵਿਆਹ ਵਿਚ, ਰਿੰਗ ਬਿਅਰਰ ਇਕ ਵਿਸ਼ੇਸ਼ ਪੇਜ ਬੁਆਏ ਹੁੰਦਾ ਹੈ ਜੋ ਦੁਲਹਨ ਦੇ ਪਾਸੇ ਲਈ ਵਿਆਹ ਦੀ ਮੁੰਦਰੀ ਲਿਆਉਂਦਾ ਹੈ। ਇਹ ਲਗਭਗ ਹਮੇਸ਼ਾਂ ਪ੍ਰਤੀਕਾਤਮਕ ਹੁੰਦਾ ਹੈ, ਰਿੰਗ ਬਿਅਰਰ ਇੱਕ ਵਿਸ਼ਾਲ ਚਿੱਟੇ ਸਾਟਿਨ ਕੱਪੜੇ ਦਾ ਸਿਰਹਾਣਾ ਲੈ ਕੇ ਆਉਂਦਾ ਹੈ, ਜਿਸ 'ਤੇ ਨਕਲੀ ਰਿੰਗਾਂ ਜੜੀਆਂ ਹੁੰਦੀਆਂ ਹਨ, ਜਦੋਂ ਕਿ ਵਿਆਹ ਦੀਆਂ ਅਸਲ ਰਿੰਗ ਬੈਸਟ ਮੈਨ ਦੀ ਸੁਰੱਖਿਆ ਵਿੱਚ ਰੱਖੀਆਂ ਜਾਂਦੀਆਂ ਹਨ।
ਰਿੰਗ ਬੀਅਰਰ ਦੀ ਇਕ ਵੱਖਰੀ ਭੂਮਿਕਾ ਤੁਲਨਾਤਮਕ ਤੌਰ ਤੇ ਆਧੁਨਿਕ ਰੀਤ ਹੈ। ਅੱਜ ਦੇ ਆਮ ਵਿਆਹ ਦੇ ਸਮਾਗਮਾਂ ਵਿੱਚ, ਬੈਸਟ ਮੈਨ ਹੀ ਰਿੰਗਾਂ ਨੂੰ ਲੈ ਕੇ ਜਾਂਦਾ ਹੈ।
ਰਿੰਗ ਬਿਅਰਰ ਆਮ ਤੌਰ 'ਤੇ ਛੋਟੇ ਭਾਈ ਜਾਂ ਭਤੀਜੇ ਹੁੰਦੇ ਹਨ (ਹਾਲਾਂਕਿ ਇੱਥੇ ਛੋਟੀਆਂ ਭੈਣਾਂ ਜਾਂ ਭਤੀਜੀਆਂ ਵੀ ਹੋ ਸਕਦੀਆਂ ਹਨ) ਅਤੇ ਉਨ੍ਹਾਂ ਦੀ ਉਮਰ ਦੀ ਮਿਆਦ ਵੀ ਫਲਾਵਰ ਗਰਲਜ਼ ਜਿੰਨੀ ਹੀ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੀ ਉਮਰ 5 ਸਾਲਾਂ ਤੋਂ ਘੱਟ ਅਤੇ 10 ਸਾਲਾਂ ਤੋਂ ਵੱਧ ਨਾ ਹੋਵੇ।[22] ਜੇ ਵਿਆਹੇ ਜੋੜੇ ਦੇ ਪ੍ਰੀ-ਵਿਆਹੁਤਾ ਬੱਚੇ ਹਨ, ਤਾਂ ਉਨ੍ਹਾਂ ਦਾ ਆਪਣਾ ਬੱਚਾ ਰਿੰਗ ਬਿਅਰਰ ਬਣ ਸਕਦਾ ਹੈ।
ਕਾਯਨ ਬਿਅਰਰ ਵੀ ਰਿੰਗ ਬਿਅਰਰ ਦੇ ਸਮਾਨ ਹੀ ਹੁੰਦਾ ਹੈ। ਕਾਯਨ ਬਿਅਰਰ ਇਕ ਜਵਾਨ ਲੜਕਾ ਹੁੰਦਾ ਹੈ ਜੋ ਵਿਆਹ ਦੇ ਸਿੱਕੇ ਲਿਆਉਣ ਲਈ ਵਿਆਹ ਦੇ ਰਾਹ 'ਤੇ ਤੁਰਦਾ ਹੈ। ਸਿੱਕੇ ਜਾਂ ਕਾਯਨ ਆਮ ਤੌਰ 'ਤੇ ਵੇਡਿੰਗ ਇਰੇ ਦੇ ਨਾਂ ਨਾਲ ਜਾਣੇ ਜਾਂਦੇ ਹਨ।[23] ਸਿੱਕਿਆਂ ਵਿਚ ਆਮ ਤੌਰ ਤੇ 13 ਸੋਨੇ ਅਤੇ ਚਾਂਦੀ ਦੇ ਸਿੱਕੇ ਹੁੰਦੇ ਹਨ, ਜੋ ਯਿਸੂ ਮਸੀਹ ਅਤੇ ਉਸ ਦੇ ਧਰਮ ਦੂਤਾਂ ਦਾ ਪ੍ਰਤੀਕ ਹੁੰਦੇ ਹਨ। ਇਤਿਹਾਸ ਦੇ ਅਨੁਸਾਰ, ਸਪੇਨ ਦੇ ਬਸਤੀਵਾਦੀ ਸ਼ਾਸਕਾਂ ਨੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ।
ਰੀਤੀ-ਰਿਵਾਜ ਕਰਨ ਵਾਲੇ ਵਿਅਕਤੀ
[ਸੋਧੋ]ਸੰਯੁਕਤ ਰਾਜ, ਕੈਨੇਡਾ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ, ਇੱਕ ਰੀਤੀ-ਰਿਵਾਜ ਕਰਨ ਵਾਲਾ ਵਿਅਕਤੀ ਉਹ ਵਿਅਕਤੀ ਹੁੰਦਾ ਹੈ ਜੋ ਵਿਆਹ, ਸੰਸਕਾਰ, ਨਾਮਕਰਨ, ਜਵਾਨੀ ਅਤੇ ਹੋਰ ਰੀਤੀ ਰਿਵਾਜਾਂ ਦੀਆਂ ਧਾਰਮਿਕ ਜਾਂ ਧਰਮ-ਨਿਰਪੱਖ ਰਸਮਾਂ ਨਿਭਾਉਂਦਾ ਹੈ।
ਜ਼ਿਆਦਾਤਰ ਰੀਤੀ ਰਿਵਾਜ ਕਰਨ ਲਈ ਪਾਦਰੀਆਂ ਨੂੰ ਨਿਯਮਿਤ ਤੌਰ ਤੇ ਨਿਰਧਾਰਤ ਕੀਤਾ ਜਾਂਦਾ ਹੈ, ਜਦੋਂ ਕਿ ਕੁਝ ਹੋਰ ਕਾਨੂੰਨੀ ਅਧਿਕਾਰੀ (ਆਮ ਤੌਰ ਤੇ ਜੱਜ) ਹੁੰਦੇ ਹਨ ਅਤੇ ਹੋਰ ਸੰਸਕਾਰਵਾਦੀ ਵਿਸ਼ਵ ਦੇ ਮਾਨਵਵਾਦੀ ਸੰਸਥਾਵਾਂ ਦੁਆਰਾ ਅਧਿਕਾਰਤ ਹੁੰਦੇ ਹਨ.
ਸੰਸਕਾਰਵਾਦੀ ਸਥਾਨਾਂ ਅਤੇ ਸਮਿਆਂ ਤੇ ਵਿਕਲਪਿਕ ਅਤੇ ਗੈਰ-ਰਵਾਇਤੀ ਰਸਮਾਂ ਨਿਭਾ ਸਕਦੇ ਹਨ ਜੋ ਮੁੱਖਧਾਰਾ ਦੇ ਪਾਦਰੀ ਨਹੀਂ ਕਰ ਸਕਦੇ। ਕੁਝ ਰੀਤੀ-ਰਿਵਾਜ ਕਰਨ ਵਾਲੇ ਸਮਲਿੰਗੀ ਵਿਆਹ ਅਤੇ ਪ੍ਰਤੀਬੱਧਤਾ ਦੀਆਂ ਰਸਮਾਂ ਵੀ ਕਰਦੇ ਹਨ। ਉਹਨਾਂ ਨੂੰ ਸੈਲੀਬ੍ਰੇਟਰ ਵੀ ਕਿਹਾ ਜਾਂਦਾ ਹੈ, ਅਕਸਰ ਬਗੀਚਿਆਂ, ਸਮੁੰਦਰੀ ਕੰਢੇ, ਪਹਾੜਾਂ, ਕਿਸ਼ਤੀਆਂ, ਲੰਮੀ ਪੈਦਲ ਯਾਤਰਾ, ਹੋਟਲਾਂ, ਤਿਉਹਾਰਾਂ ਵਾਲੇ ਘਰਾਂ, ਨਿਜੀ ਇਮਾਰਤਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਸ਼ਨਾਂ ਦਾ ਆਯੋਜਨ ਕਰਦੇ ਹਨ।
ਸੰਯੁਕਤ ਰਾਜ ਦੇ ਹਰ ਰਾਜ ਵਿਚ ਵਿਆਹ ਦੇ ਸਮਾਰੋਹ ਨੂੰ ਕਰਨ ਦੇ ਵੱਖਰੇ ਕਾਨੂੰਨ ਹਨ ਪਰ ਰੀਤੀ ਰਿਵਾਜ ਕਰਨ ਵਾਲੇ ਜਾਂ ਮਨਾਉਣ ਵਾਲੇ ਅਕਸਰ ਪਾਦਰੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤੇ ਜਾਂਦੇ ਹਨ ਅਤੇ ਇਕ ਉਚਿਤ ਪਾਦਰੀ ਵਾਂਗ ਉਨੇ ਹੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ। ਅਮਰੀਕਾ, ਕਨੇਡਾ, ਮੈਸੇਚਿਉਸੇਟਸ, ਕਨੈਟੀਕਟ, ਕੋਲੰਬੀਆ, ਹੈਂਪਸ਼ਾਇਰ, ਅਤੇ ਵਰਮਾਂਟ, ਉੱਤਰੀ ਅਮਰੀਕਾ ਕੁਝ ਅਜਿਹੀਆਂ ਥਾਵਾਂ ਹਨ ਜਿਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਬਹੁਤ ਸਾਰੇ ਰੀਤਾਂ-ਰਸਮਾਂ ਕਰਵਾਉਣ ਵਾਲੇ ਐਲ.ਜੀ.ਬੀ.ਟੀ ਵਿਆਹ ਕਰਾਉਂਦੇ ਹਨ। 2010 ਤੱਕ, ਸਮਲਿੰਗੀ ਵਿਆਹ ਕਾਨੂੰਨੀ ਤੌਰ ਤੇ ਯੂਰਪ ਦੇ ਸੱਤ ਦੇਸ਼ਾਂ, ਬੈਲਜੀਅਮ, ਆਈਸਲੈਂਡ, ਨੀਦਰਲੈਂਡਜ਼, ਨਾਰਵੇ, ਪੁਰਤਗਾਲ, ਸਪੇਨ, ਸਵੀਡਨ, ਦੱਖਣੀ ਅਮਰੀਕਾ ਦਾ ਇਕ ਦੇਸ਼, ਅਰਜਨਟੀਨਾ ਅਤੇ ਅਫਰੀਕਾ ਦਾ ਇਕ ਦੇਸ਼, ਦੱਖਣੀ ਅਫਰੀਕਾ ਆਦਿ ਸ਼ਾਮਿਲ ਹਨ, ਵਿੱਚ ਕਾਨੂੰਨੀ ਤੌਰ ਤੇ ਸਹੀ ਹੈ।
ਰੀਤੀ ਰਿਵਾਜ ਵਾਦੀ ਪਾਦਰੀਆਂ ਤੋਂ ਇਸ ਪ੍ਰਕਾਰ ਨਾਲ ਵੱਖਰੇ ਹੁੰਦੇ ਹਨ ਕਿ ਉਹ ਵੱਡੇ ਪੱਧਰ 'ਤੇ ਲੋਕਾਂ ਦੀ ਸੇਵਾ ਕਰਦੇ ਹਨ, ਜਦੋਂ ਕਿ ਪਾਦਰੀ ਆਮ ਤੌਰ 'ਤੇ ਇੱਕ ਸੰਸਥਾ ਜਿਵੇਂ ਕਿ ਇੱਕ ਹਸਪਤਾਲ ਜਾਂ ਹੋਰ ਸਿਹਤ ਸੁਰੱਖਿਆ ਕੇਂਦਰ, ਮਿਲਟਰੀ ਆਦਿ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ।
ਆਸਟਰੇਲੀਆ ਵਿਚ, ਰੀਤੀ ਰਿਵਾਜ ਕਰਨ ਵਾਲਿਆਂ ਦੀ ਭੂਮਿਕਾ ਥੋੜੀ ਵੱਖਰੀ ਹੁੰਦੀ ਹੈ, ਸਥਾਨਕ ਅਤੇ ਰਾਸ਼ਟਰੀ ਕਾਨੂੰਨ ਦੁਆਰਾ ਨਿਯਮਿਤ ਹੁੰਦੀ ਹੈ। ਵਧੇਰੇ ਜਾਣਕਾਰੀ ਲਈ, ਰੀਤਵਾਦੀ (ਆਸਟਰੇਲੀਆ) ਦੇਖ।
ਤਸਵੀਰ ਗੈਲਰੀ
[ਸੋਧੋ]ਆਧੁਨਿਕ ਸਮੇਂ ਦੇ ਵਿਆਹ
[ਸੋਧੋ]-
ਸ਼ਿੰਟੋ ਵਿਆਹ ਵਿੱਚ ਇੱਕ ਲਾੜੀ
-
ਭਾਰਤੀ ਮੁਸਲਮਾਨ ਲਾੜੀ
-
ਦੋ ਲਾੜੇ ਅਤੇ ਵਿਆਹ ਦੀ ਪਾਰਟੀ 'ਤੇ ਕੁਝ ਲੋਕ
-
ਗਾਊਨ ਪੁਸ਼ਾਕ ਵਿਚ ਲਾੜੀ
-
ਲਾੜੇ-ਲਾੜੀ ਦਾ ਚੁੰਮਨ
ਇਤਿਹਾਸਕ ਵਿਆਹ
[ਸੋਧੋ]-
19 ਵੀਂ ਸਦੀ ਵਿਚ ਇਕ ਦੁਲਹਨ
-
ਜਰਮਨ ਵਿਚ ਮੱਧਕਾਲੀ ਵਿਆਹ ਦੀ ਇਕ ਰਸਮ
-
ਸਕੈਨਡੇਨੇਵੀਆ ਦਾ ਲਾੜਾ ਅਤੇ ਨੌਕਰਾਣੀ (ਬਿਲਕੁਲ ਸੱਜੇ)
-
ਫ੍ਰੈਂਚ ਰਾਇਲਟੀ
ਇਹ ਵੀ ਵੇਖੋ
[ਸੋਧੋ]- Aufruf, ਲਾੜੇ ਲਈ ਇੱਕ ਯਹੂਦੀ ਰਸਮ
- ਵਿਆਹ ਸ਼ਾਦੀ ਦੇ ਹੋਰ ਸ਼ਬਦਾਂ ਦੀ ਪਰਿਭਾਸ਼ਾ ਲਈ ਸ਼ਬਦਕੋਸ਼
ਹਵਾਲੇ
[ਸੋਧੋ]This article incorporates text from a publication now in the public domain: Chisholm, Hugh, ed. (1911) Encyclopædia Britannica (11th ed.) Cambridge University Press
- ↑ "bride | Search Online Etymology Dictionary". www.etymonline.com. Retrieved 2020-05-10.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
- ↑ शादी के बटुआ का संक्षिप्त इतिहास Archived 2010-09-27 at the Wayback Machine., दुल्हन का गांव, 28 मार्च 2010 को पुनःप्राप्त
- ↑ (Monger & 2004 p49-52)
- ↑ (Monger 2004, p. 232)
- ↑ ब्रांड, ऐन्टिक्वटीज़ ऑफ़ ग्रेट ब्रिटेन (हैज़लिट एड., 1905)
- ↑ रेव जे एडवर्ड वौक्स, चर्च फोकलोर (1894)
- ↑ क्लीन, अर्नेस्ट, डॉ॰, अंग्रेजी भाषा का एक व्यापक व्युत्पत्ति विज्ञान शब्दकोश जो शब्दों के मूल और उसके इन्द्रिय विकास के साथ सम्पर्क रखता है और सभ्यता और संस्कृति के इतिहास का सचित्र व्याख्या करता है, एल्सिवियर (विज्ञान बी.वी.), ऑक्सफोर्ड, 1971, पृष्ठ 324
- ↑ "GroomPower.com". Archived from the original on 2010-01-25. Retrieved 2020-05-17.
{{cite web}}
: Unknown parameter|dead-url=
ignored (|url-status=
suggested) (help) - ↑ "शादी के लिए नेकवेयर". Archived from the original on 2010-11-04. Retrieved 2020-05-17.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000030-QINU`"'</ref>" does not exist.
- ↑ 14.0 14.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000031-QINU`"'</ref>" does not exist.
- ↑ ओट्नेस, सेले सी.; प्लेक, एलिज़ाबेथ एच.. "द इंगेजमेंट कॉम्प्लेक्स". सिंड्रेला ड्रीम्ज़: द एल्युर ऑफ़ द लेविश वेडिंग. कैलिफोर्निया विश्वविद्यालय प्रेस. ISBN 0-520-24008-1.पृष्ठ 74
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000032-QINU`"'</ref>" does not exist.
- ↑ 17.0 17.1 "International Wedding Customs". Archived from the original on 2008-05-03. Retrieved 20 जून 2008.
{{cite web}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000034-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000035-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000036-QINU`"'</ref>" does not exist.
- ↑ "aweddingministers.com". Archived from the original on 2007-09-30. Retrieved 2020-05-17.
{{cite web}}
: Unknown parameter|dead-url=
ignored (|url-status=
suggested) (help) - ↑ 22.0 22.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000038-QINU`"'</ref>" does not exist.
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-13. Retrieved 2020-05-17.
<ref>
tag defined in <references>
has no name attribute.- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 errors: unsupported parameter
- CS1 errors: dates
- ISBN ਜਾਦੂਈ ਲਿੰਕ ਵਰਤਦੇ ਸਫ਼ੇ
- Articles with dead external links from ਅਕਤੂਬਰ 2021
- Articles with hatnote templates targeting a nonexistent page
- Wikipedia articles incorporating a citation from the 1911 Encyclopaedia Britannica with no article parameter
- Wikipedia articles incorporating text from the 1911 Encyclopædia Britannica
- ਵਿਆਹ