ਬੇਰੂਨੀ
ਬੇਰੂਨੀ
Beruniy/Беруний | |
---|---|
ਸ਼ਹਿਰ | |
ਗੁਣਕ: 41°41′N 60°45′E / 41.683°N 60.750°E | |
ਦੇਸ਼ | ਉਜ਼ਬੇਕਿਸਤਾਨ |
ਸੁਤੰਤਰ ਗਣਰਾਜ | ਕਰਾਕਲਪਕਸਤਾਨ |
ਜ਼ਿਲ੍ਹਾ | ਬੇਰੂਨੀ ਜ਼ਿਲ੍ਹਾ |
ਸ਼ਹਿਰ ਦਾ ਦਰਜਾ | 1962 |
ਆਬਾਦੀ (2004) | |
• ਕੁੱਲ | 50,700 |
ਸਮਾਂ ਖੇਤਰ | ਯੂਟੀਸੀ+5 (UZT) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ਡਾਕ ਕੋਡ | 230200[1] |
ਏਰੀਆ ਕੋਡ | +998 6157[1] |
ਬੇਰੂਨੀ (ਉਜ਼ਬੇਕ: Beruniy/Беруний; ਕਰਾਕਲਪਾਕ: Biruniy/Бируний; ਰੂਸੀ: Беруни) ਕਰਾਕਲਪਕਸਤਾਨ, ਉਜ਼ਬੇਕਿਸਤਾਨ ਵਿੱਚ ਇੱਕ ਛੋਟਾ ਸ਼ਹਿਰ ਹੈ। ਇਹ ਅਮੂ ਦਰਿਆ ਦੇ ਉੱਤਰੀ ਕੰਢੇ ਉੱਪਰ ਸਥਿਤ ਹੈ ਜਿੱਥੋਂ ਕਿ ਉਜ਼ਬੇਕਿਸਤਾਨ ਦੀ ਤੁਰਕਮੇਨੀਸਤਾਨ ਨਾਲ ਸਰਹੱਦ ਬਹੁਤ ਨੇੜੇ ਹੈ। ਇਹ ਸ਼ਹਿਰ ਬੇਰੂਨੀ ਜ਼ਿਲ੍ਹੇ ਦੀ ਪ੍ਰਸ਼ਾਸਨਿਕ ਸੀਟ ਹੈ। ਇਤਿਹਾਸਕ ਤੌਰ 'ਤੇ ਬੇਰੂਨੀ ਨੂੰ ਕਾਠ (ਅਰਬੀ/Persian: کاث; ਆਧੁਨਿਕਉਜ਼ਬੇਕ: Kos) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਅਫ਼ਰੀਗਿਦਾਂ ਦੇ ਸਮੇਂ ਇਹ ਖ਼ਵਾਰਜ਼ਮ ਦੀ ਰਾਜਧਾਨੀ ਸੀ। 1957 ਵਿੱਚ, ਇਸਦਾ ਨਾਂ ਬਦਲ ਕੇ ਮੱਧਕਾਲ ਦੇ ਵਿਦਵਾਨ ਅਤੇ ਬਹੁਤ ਸਾਰੇ ਵਿਸ਼ਿਆ ਵਿੱਚ ਜਾਣਕਾਰੀ ਰੱਖਣ ਵਾਲੇ ਅਲ-ਬਰੂਨੀ ਦੇ ਸਨਮਾਨ ਵਿੱਚ ਬੇਰੂਨੀ ਰੱਖ ਦਿੱਤਾ ਗਿਆ। ਅਲ-ਬਰੂਨੀ ਦਾ ਜਨਮ ਇੱਥੇ ਹੀ ਹੋਇਆ ਸੀ। ਬੇਰੂਨੀ ਨੂੰ ਸ਼ਹਿਰ ਦਾ ਦਰਜਾ 1962 ਵਿੱਚ ਦਿੱਤਾ ਗਿਆ।
ਇਤਿਹਾਸ
[ਸੋਧੋ]ਇਤਿਹਾਸਕ ਤੌਰ 'ਤੇ ਬੇਰੂਨੀ ਖ਼ਵਾਰਜ਼ਮ ਦੀ ਰਾਜਧਾਨੀ ਸੀ।[2][3] ਇਸ ਸ਼ਹਿਰ ਦੇ ਬਹੁਤ ਨਾਮ ਰੱਖੇ ਗਏ, ਜਿਹਨਾਂ ਵਿੱਚ ਫ਼ਿਲ ਅਤੇ ਸ਼ੋਬੋਜ਼ ਵੀ ਸ਼ਾਮਿਲ ਹਨ। 1957 ਵਿੱਚ ਇਸਦਾ ਨਾਂ ਅਲਬਰੂਨੀ ਦੇ ਨਾਂ ਉੱਪਰ ਬੇਰੂਨੀ ਰੱਖਿਆ ਗਿਆ, ਜਿਹੜਾ ਕਿ ਇਸੇ ਸ਼ਹਿਰ ਵਿੱਚ ਪੈਦਾ ਹੋਇਆ ਸੀ।[2][3]
ਬੇਰੂਨੀ ਨੂੰ ਸ਼ਹਿਰ ਦਾ ਦਰਜਾ 1962 ਵਿੱਚ ਮਿਲਿਆ।[2][4] 1969 ਵਿੱਚ ਅਮੂ ਦਰਿਆ ਵਿੱਚ ਹੜ੍ਹ ਆ ਗਿਆ ਅਤੇ ਇਸਦਾ ਪਾਣੀ ਸ਼ਹਿਰ ਵਿੱਚ ਆ ਗਿਆ।[5][6] ਇਸ ਹੜ੍ਹ ਦੇ ਕਾਰਨ ਬੇਰੂਨੀ ਦੀਆਂ ਬਹੁਤ ਸਾਰੀਆਂ ਇਮਾਰਤਾਂ ਤਹਿਸ-ਨਹਿਸ ਹੋ ਗਈਆਂ ਪਰ ਇਹਨਾਂ ਨੂੰ ਛੇਤੀ ਹੀ ਠੀਕ ਕਰ ਲਿਆ ਗਿਆ।
ਭੂਗੋਲ
[ਸੋਧੋ]ਬੇਰੂਨੀ ਅਮੂ ਦਰਿਆ ਦੇ ਉੱਤਰੀ ਕੰਢੇ ਉੱਤੇ ਸਥਿਤ ਹੈ ਅਤੇ ਇਹ ਉਜ਼ਬੇਕਿਸਤਾਨ ਦੇ ਤੁਰਕਮੇਨਿਸਤਾਨ ਦੀ ਸਰਹੱਦ ਦੇ ਨੇੜੇ ਹੈ। ਸੜਕ ਤੋਂ ਇਹ ਤਾਸ਼ਕੰਤ ਤੋਂ 936 ਕਿ.ਮੀ. ਪੱਛਮ ਵਿੱਚ ਹੈ ਅਤੇ ਖ਼ੀਵਾ ਤੋਂ 55 ਕਿ.ਮੀ. ਉੱਤਰ-ਪੂਰਬ ਵਿੱਚ ਹੈ।.[7]
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C | 2 | 6 | 13 | 22 | 29 | 35 | 36 | 35 | 28 | 21 | 11 | 4 | 20.2 |
ਔਸਤਨ ਹੇਠਲਾ ਤਾਪਮਾਨ °C | −7 | −4 | 1 | 9 | 15 | 20 | 22 | 19 | 13 | 6 | 0 | −5 | 7.4 |
ਬਰਸਾਤ mm | 8.3 | 7.8 | 15.2 | 15.1 | 10.1 | 3.1 | 0.9 | 1.8 | 1.9 | 12.9 | 13 | 19.6 | 109.7 |
ਔਸਤਨ ਉੱਚ ਤਾਪਮਾਨ °F | 36 | 43 | 55 | 72 | 84 | 95 | 97 | 95 | 82 | 70 | 52 | 39 | 68.3 |
ਔਸਤਨ ਹੇਠਲਾ ਤਾਪਮਾਨ °F | 19 | 25 | 34 | 48 | 59 | 68 | 72 | 66 | 55 | 43 | 32 | 23 | 45.3 |
ਵਾਸ਼ਪ-ਕਣ ਇੰਚ | 0.327 | 0.307 | 0.598 | 0.594 | 0.398 | 0.122 | 0.035 | 0.071 | 0.075 | 0.508 | 0.51 | 0.772 | 4.317 |
Source: [8] |
ਜਨਸੰਖਿਆ
[ਸੋਧੋ]2004 ਵਿੱਚ ਬੇਰੂਨੀ ਦੀ ਜਨਸੰਖਿਆ 50700 ਸੀ।[9] ਇਸ ਸ਼ਹਿਰ ਵਿੱਚ ਬਹੁਤ ਸਾਰੇ ਨਸਲੀ ਸਮੂਹਾਂ ਦੇ ਲੋਕ ਵੇਖੇ ਜਾ ਸਕਦੇ ਹਨ।
ਆਰਥਿਕਤਾ
[ਸੋਧੋ]ਬੇਰੂਨੀ ਕਰਾਕਲਪਕਸਤਾਨ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ। ਇੱਥੇ ਇੱਕ ਸੜਕ ਬਣਾਉਣ ਵਾਲਾ ਪਲਾਂਟ, ਇੱਕ ਇੱਟਾਂ ਦੀ ਫ਼ੈਕਟਰੀ, ਇੱਕ ਕਪਾਹ ਦਾ ਪਲਾਂਟ ਅਤੇ ਇੱਕ ਜੁੱਤਾ ਫ਼ੈਕਟਰੀ ਹੈ। ਇਸ ਤੋਂ ਇਲਾਵਾ ਇੱਥੇ ਬਹੁਤ ਸਾਰੀਆਂ ਕੱਪੜਾ ਫ਼ੈਕਟਰੀਆਂ ਵੀ ਹਨ।
ਸਿੱਖਿਆ
[ਸੋਧੋ]ਬੇਰੂਨੀ ਵਿੱਚ 14 ਸੈਕੰਡਰੀ ਸਕੂਲ ਹਨ।[3] ਇਸ ਤੋਂ ਇਲਾਵਾ ਇੱਥੇ ਇੱਕ ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਹੈ।
ਹਵਾਲੇ
[ਸੋਧੋ]- ↑ 1.0 1.1 "Beruni". SPR (in Russian). Archived from the original on 4 ਸਤੰਬਰ 2017. Retrieved 23 January 2015.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 2.2 Moʻminov, Ibrohim, ed. (1972). "Beruniy" (in Uzbek). Oʻzbek sovet ensiklopediyasi. 2. Toshkent. pp. 188.
- ↑ 3.0 3.1 3.2 "Beruniy" (in Uzbek). Oʻzbekiston milliy ensiklopediyasi. Toshkent: Oʻzbekiston milliy ensiklopediyasi. 2000–2005.
- ↑ "Beruniy" (in Uzbek). Ensiklopedik lugʻat. 1. Toshkent: Oʻzbek sovet ensiklopediyasi. 1988. pp. 96. 5-89890-002-0.
- ↑ Moʻminov, Ibrohim, ed. (1971). "Amudaryo" (in Uzbek). Oʻzbek sovet ensiklopediyasi. 1. Toshkent. pp. 328.
- ↑ Iskandar, Abdulla (9 February 2008). "Fears over Amu Darya's rage" (in Uzbek). RFE/RL's Uzbek Service. Retrieved 24 January 2015.
{{cite web}}
: CS1 maint: unrecognized language (link) - ↑ "Beruni". Google Maps. Retrieved 24 January 2015.
- ↑ "Average high/low temperature for Beruni, Uzbekistan". World Weather Online. Retrieved 22 January 2015.
- ↑ "Beruniy City" (in Russian). Goroda.uz. Archived from the original on 20 ਜਨਵਰੀ 2015. Retrieved 24 January 2015.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link)
- CS1 errors: unsupported parameter
- Pages using infobox settlement with bad settlement type
- Articles containing Uzbek-language text
- Articles containing Karakalpak-language text
- Articles containing ਰੂਸੀ-language text
- Articles containing Persian-language text
- Flagicons with missing country data templates
- ਉਜ਼ਬੇਕਿਸਤਾਨ
- ਉਜ਼ਬੇਕਿਸਤਾਨ ਦੇ ਸ਼ਹਿਰ
- ਮੱਧ ਏਸ਼ੀਆ ਦੇ ਸ਼ਹਿਰ