ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੰਗਲਾਦੇਸ ਦੀ ਅਜ਼ਾਦੀ ਦੀ ਲੜਾਈ 1971 ਵਿੱਚ ਹੋਈ ਸੀ, ਇਸਨੂੰ ਮੁਕਤੀ ਲੜਾਈ (ਅਜ਼ਾਦੀ ਲੜਾਈ) ਵੀ ਕਹਿੰਦੇ ਹਨ। ਇਹ ਲੜਾਈ 1971 ਵਿੱਚ 25 ਮਾਰਚ ਤੋਂ 16 ਦਸੰਬਰ ਤੱਕ ਚੱਲੀ ਸੀ। ਇਸ ਖੂਨੀ ਲੜਾਈ ਦੇ ਮਾਧਿਅਮ ਰਾਹੀਂ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਅਜ਼ਾਦੀ ਪ੍ਰਾਪਤ ਕੀਤੀ। 16 ਦਸੰਬਰ ਸੰਨ 1971 ਨੂੰ ਬੰਗਲਾਦੇਸ਼ ਬਣਿਆ ਸੀ। ਭਾਰਤ ਦੀ ਪਾਕਿਸਤਾਨ ਉੱਤੇ ਇਸ ਇਤਿਹਾਸਿਕ ਜਿੱਤ ਨੂੰ ਫਤਹਿ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਾਕਿਸਤਾਨ ਉੱਤੇ ਇਹ ਜਿੱਤ ਕਈ ਮਾਅਨਿਆਂ ਵਿੱਚ ਇਤਿਹਾਸਿਕ ਸੀ। ਭਾਰਤ ਨੇ 93 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਗੋਡੇ ਟੇਕਣ ਉੱਤੇ ਮਜਬੂਰ ਕਰ ਦਿੱਤਾ ਸੀ।

1971 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਦਾ ਇੱਕ ਪ੍ਰਾਂਤ ਸੀ ਜਿਸਦਾ ਨਾਮ ਪੂਰਬੀ ਪਾਕਿਸਤਾਨ ਸੀ ਜਦੋਂ ਕਿ ਵਰਤਮਾਨ ਪਾਕਿਸਤਾਨ ਨੂੰ ਪੱਛਮੀ ਪਾਕਿਸਤਾਨ ਕਹਿੰਦੇ ਸਨ। ਕਈ ਸਾਲਾਂ ਦੇ ਸੰਘਰਸ਼ ਅਤੇ ਪਾਕਿਸਤਾਨ ਦੀ ਫੌਜ ਦੇ ਜ਼ੁਲਮ ਅਤੇ ਬੰਗਲਾਭਾਸ਼ੀਆਂ ਦੇ ਦਮਨ ਦੇ ਵਿਰੋਧ ਵਿੱਚ ਪੂਰਬੀ ਪਾਕਿਸਤਾਨ ਦੇ ਲੋਕ ਸੜਕਾਂ ‘ਤੇ ਉੱਤਰ ਆਏ ਸਨ। 1971 ਵਿੱਚ ਆਜ਼ਾਦੀ ਦੇ ਅੰਦੋਲਨ ਨੂੰ ਕੁਚਲਨ ਲਈ ਪਾਕਿਸਤਾਨੀ ਫੌਜ ਨੇ ਪੂਰਬੀ ਪਾਕਿਸਤਾਨ ਦੇ ਬਗ਼ਾਵਤ ਉੱਤੇ ਆਮਾਦਾ ਲੋਕਾਂ ਉੱਤੇ ਜੰਮ ਕੇ ਜ਼ੁਲਮ ਕੀਤੇ। ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਅਣਗਿਣਤ ਔਰਤਾਂ ਦੀਆਂ ਇੱਜਤਾਂ ਨੂੰ ਲੁੱਟਿਆ ਗਿਆ।

ਭਾਰਤ ਨੇ ਗੁਆਂਢੀ ਹੋਣ ਦੇ ਨਾਤੇ ਇਸ ਜੁਲਮ ਦਾ ਵਿਰੋਧ ਕੀਤਾ ਅਤੇ ਕ੍ਰਾਂਤੀਕਾਰੀਆਂ ਦੀ ਮਦਦ ਕੀਤੀ। ਇਸਦਾ ਨਤੀਜਾ ਇਹ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸਿੱਧੀ ਜੰਗ ਹੋਈ। ਇਸ ਲੜਾਈ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਗੋਡੇ-ਟੇਕਣ ਲਈ ਮਜਬੂਰ ਕਰ ਦਿੱਤਾ। ਇਸਦੇ ਨਾਲ ਹੀ ਦੱਖਣ ਏਸ਼ੀਆ ਵਿੱਚ ਇੱਕ ਨਵੇਂ ਦੇਸ਼ ਦਾ ਉਦੈ ਹੋਇਆ।

ਪਿਛੋਕੜ[ਸੋਧੋ]

14 ਅਗਸਤ 1947 ਨੂੰ ਧਰਮ ਉੱਤੇ ਆਧਾਰਿਤ ਅਜ਼ਾਦ ਪਾਕਿਸਤਾਨ ਦੇਸ਼ ਦਾ ਗਠਨ ਹੋਇਆ, ਤਤਕਾਲੀਨ ਪਾਕਿਸਤਾਨ ਦੇ ਦੋ ਭਾਗ ਸਨ- ਪੂਰਬੀ ਅਤੇ ਪੱਛਮੀ ਪਾਕਿਸਤਾਨ ਅਤੇ ਦੋਨਾਂ ਹੀ ਭਾਗਾਂ ਵਿੱਚ ਸਾਮਾਜਿਕ, ਆਰਥਿਕ ਅਤੇ ਸ਼ੈਕਸ਼ਣਿਕ ਅਸਮਾਨਤਾਵਾਂ ਨਹੀਂ ਸਨ। ਸਰੋਤਾਂ ਦੇ ਅਨੁਸਾਰ ਪੂਰਬੀ ਪਾਕਿਸਤਾਨ ਜ਼ਿਆਦਾ ਬਖ਼ਤਾਵਰ ਸੀ ਪਰ ਰਾਜਨੀਤਕ ਰੂਪ ਤੋਂ ਪੱਛਮੀ ਪਾਕਿਸਤਾਨ ਜ਼ਿਆਦਾ ਤੇਜ਼ ਅਤੇ ਹਾਵੀ ਸੀ। ਇਸ ਪ੍ਰਕਾਰ ਇੱਕ ਹੀ ਦੇਸ਼ ਦੇ ਦੋ ਹਿੱਸਿਆਂ ਵਿੱਚ ਪਾਈ ਜਾਣ ਵਾਲੀ ਸਾਮਾਜਿਕ ਅਤੇ ਆਰਥਿਕ ਵਖਰੇਵਿਆਂ ਅਤੇ ਬੰਗਾਲੀ ਲੋਕਾਂ ਦੇ ਦੁਆਰਾ ਸੱਤਾ ਦੇ ਉੱਤੇ ਕਾਬੂ ਕਰਨ ਦੇ ਵਿਰੋਧ ਵਿੱਚ ਦੇਸ਼ ਵਿਆਪੀ ਅਸੰਤੋਸ਼ ਪੈਦਾ ਹੋਇਆ ਅਤੇ ਅੰਤ ਵਿੱਚ ਇਹ 1971 ਵਿੱਚ ਬੰਗਲਾਦੇਸ਼ ਦੇ ਗਠਨ ਦਾ ਕਾਰਨ ਬਣਿਆ।

ਹਵਾਲੇ[ਸੋਧੋ]