ਸਮੱਗਰੀ 'ਤੇ ਜਾਓ

ਮਿਸ ਮੇਜਰ ਗ੍ਰੀਫਨ ਗ੍ਰੇਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਸ ਮੇਜਰ ਗ੍ਰੀਫਨ ਗ੍ਰੇਸੀ
photograph
ਮਿਸ ਮੇਜਰ ਸਾਂਨ ਫ੍ਰਾਸਿਸਕੋ 2014 'ਚ ਇੱਕ ਪਰੇਡ ਦੌਰਾਨ।
ਜਨਮ (1940-10-25) ਅਕਤੂਬਰ 25, 1940 (ਉਮਰ 84)
ਪੇਸ਼ਾਪ੍ਰਬੰਧਕ ਨਿਰਦੇਸ਼ਕ
ਸੰਗਠਨਟਰਾਂਸਜੈਂਡਰ ਜੈਂਡਰ ਵੇਰੀਐਂਟ ਇਨਟਰੈਕਸ ਜਸਟਿਸ ਪ੍ਰੋਜੈਕਟ
ਲਈ ਪ੍ਰਸਿੱਧਟਰਾਂਸਜੈਂਡਰ ਕਾਰਕੁਨ
ਪੁਰਸਕਾਰ

ਮਿਸ ਮੇਜਰ ਗ੍ਰੀਫਨ ਗ੍ਰੇਸੀ (ਜਨਮ 25 ਅਕਤੂਬਰ, 1940), ਜਿਸਨੂੰ ਅਕਸਰ ਮਿਸ ਮੇਜਰ ਕਿਹਾ ਜਾਂਦਾ ਹੈ, ਟਰਾਂਸਜੈਂਡਰ ਅਧਿਕਾਰਾਂ ਲਈ ਇੱਕ ਟਰਾਂਸ ਮਹਿਲਾ ਕਾਰਕੁਨ ਅਤੇ ਕਮਿਊਨਿਟੀ ਲੀਡਰ ਹੈ, ਜਿਸ ਵਿੱਚ ਰੰਗ ਦੀਆਂ ਔਰਤਾਂ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਉਹ ਟਰਾਂਸਜੈਂਡਰ ਜੈਂਡਰ ਵੇਰੀਐਂਟ ਇਨਟਰੈਕਸ ਜਸਟਿਸ ਪ੍ਰੋਜੈਕਟ ਲਈ ਪ੍ਰਬੰਧਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਦੀ ਹੈ, ਜਿਸਦਾ ਮਕਸਦ ਜੇਲ੍ਹ-ਉਦਯੋਗਿਕ ਕੰਪਲੈਕਸ ਵਿੱਚ ਅਨਿਸ਼ਚਿਤ ਤੌਰ 'ਤੇ ਕੈਦ ਹੋਣ ਵਾਲੇ ਟਰਾਂਸਜੈਂਡਰ ਲੋਕਾਂ ਦੀ ਸਹਾਇਤਾ ਕਰਨਾ ਹੈ।[3][4] ਗ੍ਰੀਫਨ ਗ੍ਰੇਸੀ ਨੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਸਰਗਰਮੀਆਂ ਵਿੱਚ ਹਿੱਸਾ ਲਿਆ ਹੈ, ਜਿਸ ਵਿੱਚ ਨਿਊਯਾਰਕ ਸਿਟੀ ਦਾ 1969 'ਚ ਹੋਏ ਸਟੋਨਵਾਲ ਦੰਗੇ ਵੀ ਸ਼ਾਮਲ ਹਨ।

ਮੁੱਢਲਾ ਜੀਵਨ

[ਸੋਧੋ]

ਗ੍ਰੀਫਨ ਗ੍ਰੇਸੀ ਦਾ ਜਨਮ 25 ਅਕਤੂਬਰ 1940 ਨੂੰ ਸ਼ਿਕਾਗੋ ਦੇ ਦੱਖਣੀ ਦਿਸ਼ਾ ਵੱਲ ਹੋਇਆ ਸੀ[5] ਅਤੇ ਜਨਮ ਸਮੇਂ ਉਸ ਨੂੰ ਮਰਦ ਨਿਯੁਕਤ ਕੀਤਾ ਗਿਆ ਸੀ।[6] ਗ੍ਰੀਫਨ-ਗ੍ਰੇਸੀ ਨੇ ਆਪਣੀ ਜਵਾਨੀ ਸਮੇਂ ਡ੍ਰੈਗ ਬਾਲਜ਼ ਵਿੱਚ ਹਿੱਸਾ ਲਿਆ ਅਤੇ 1998 'ਚ ਸ਼ਿਕਾਗੋ ਵਿਖੇ ਇੱਕ ਇੰਟਰਵਿਊ ਦਿੱਤੀ, ਜਿਸ ਵਿੱਚ ਉਸਨੇ ਆਪਣੇ ਅਨੁਭਵ ਬਿਆਨ ਕੀਤੇ:

[ਡ੍ਰੈਗ ਬਾਲਜ਼] ਸ਼ਾਨਦਾਰ ਸਨ! ਇਹ ਅੱਜ ਦੇ ਓਸਕਰਜ਼ ਸ਼ੋਅ ਦੀ ਤਰ੍ਹਾਂ ਸੀ। ਸਾਰਿਆਂ ਨੇ ਸੋਹਣੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਟਕਸੈਡਸ ਵਿੱਚ ਮੁੰਡੇ, ਗਾਊਨ ਵਿੱਚ ਰਾਣੀਆਂ..ਤੁਹਾਨੂੰ ਵਿਸ਼ਵਾਸ ਹੀ ਨਹੀਂ ਸੀ ਹੋਣਾ- ਮੇਰਾ ਮਤਲਬ ਹੈ ਕਿ ਉਹ 'ਉਹ' ਸਨ, ਜਿਸ ਲਈ ਸਾਲਾਨਾਬੱਧੀ ਕੰਮ ਕਰ ਰਹੇ ਆਂ... ਅਤੇ ਸਟ੍ਰੇਟ ਲੋਕ ਆਉਂਦੇ ਅਤੇ ਵੇਖਦੇ, ਉਹ ਅੱਜ ਆਉਣ ਵਾਲੇ ਲੋਕਾਂ ਨਾਲੋਂ ਵੱਖਰੇ ਸਨ। ਉਹ ਸਿਰਫ਼ ਇਸ ਗੱਲ ਦੀ ਪ੍ਰਸੰਸਾ ਕਰਦੇ ਹਨ ਕਿ ਕੀ ਹੋ ਰਿਹਾ ਹੈ।[7]}}

ਗ੍ਰੀਫਨ ਗ੍ਰੇਸੀ ਨੂੰ ਇਹ ਵੀ ਵਿਸ਼ਵਾਸ ਸੀ ਕਿ ਉਸ ਸਮੇਂ ਉਹ ਅਤੇ ਉਸ ਦੇ ਸਾਥੀ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਤੋਂ ਜਨਮ ਸਮੇਂ ਨਿਰਧਾਰਤ ਕੀਤੀ ਗਈ ਲਿੰਗ ਪਛਾਣ ਬਾਰੇ ਪੁੱਛ-ਗਿੱਛ ਕੀਤੀ ਜਾ ਸਕਦੀ ਹੈ ਅਤੇ ਇਹ ਨੋਟ ਕੀਤਾ ਗਿਆ ਕਿ ਲਿੰਗੀ ਪਛਾਣ ਸਬੰਧੀ ਜ਼ਿਆਦਾਤਰ ਸਮਕਾਲੀ ਪਰਿਭਾਸ਼ਾਵਾਂ ਦਾ ਕੋਈ ਮੌਜੂਦ ਹੀ ਨਹੀਂ ਸੀ।[7] ਮਿਸ ਮੇਜਰ ਨੇ ਦੱਸਿਆ ਕਿ ਉਹ 1950 ਦੇ ਅਖੀਰ 'ਚ ਇੱਕ ਕਿਸ਼ੋਰ ਵਜੋਂ ਬਾਹਰ ਆਈ ਸੀ।[7]

ਕਿਸ਼ੋਰ ਉਮਰ 'ਚ, ਗ੍ਰੀਫਨ-ਗ੍ਰੈਸੀ ਨੂੰ ਆਪਣੇ ਸਾਥੀਆਂ ਤੋਂ ਬਹੁਤ ਜ਼ਿਆਦਾ ਆਲੋਚਨਾ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ ਇੱਕ ਰੇਡੀਓ ਇੰਟਰਵਿਊ ਵਿੱਚ ਉਸਨੇ ਅਜਿਹੇ ਹਲਾਤਾਂ ਨੂੰ ਯਾਦ ਕੀਤਾ ਜਦੋਂ ਉਸਨੂੰ ਇਕੱਲਿਆਂ ਹਿੰਸਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ।[8]


ਤਬਦੀਲੀ

[ਸੋਧੋ]

ਲਿੰਗ ਤਬਦੀਲੀ ਦੇ ਸਮੇਂ ਦੌਰਾਨ ਗ੍ਰੀਫਨ ਗ੍ਰੈਸੀ ਕਾਲੇ ਬਜ਼ਾਰ 'ਤੇ ਨਿਰਭਰ ਸੀ। ਵੀਹ ਸਾਲ ਤੋਂ ਵੱਧ ਸਮੇਂ ਤੱਕ ਬੇਘਰ, ਉਸਨੂੰ ਜ਼ਿੰਦਗੀ ਦੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਅਤੇ ਜੀਉਣ ਲਈ ਉਸਨੂੰ ਦੇਹ-ਵਪਾਰ ਦਾ ਸਹਾਰਾ ਵੀ ਲੈਣਾ ਪਿਆ।[6] ਇਸ ਤੋਂ ਇਲਾਵਾ ਉਸਨੇ ਚੋਰੀ ਜਿਹੇ ਹੋਰ ਗੈਰ-ਕਾਨੂੰਨੀ ਕੰਮ ਵੀ ਕੀਤੇ।[9]

ਪਰਿਵਾਰ

[ਸੋਧੋ]

ਗ੍ਰੀਫਨ ਗ੍ਰੈਸੀ ਦੇ ਚਾਰ ਲੜਕੇ ਹਨ। ਕ੍ਰਿਸਟੋਫਰ ਦਾ ਜਨਮ 1978 ਵਿੱਚ ਹੋਇਆ ਸੀ। ਬਾਕੀ ਤਿੰਨ ਬੱਚੇ ਉਸਨੇ ਕੈਲੀਫੋਰਨੀਆ ਪਾਰਕ ਵਿੱਚ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਗੋਦ ਲੈ ਲਏ ਸਨ। ਲੜਕੇ ਭੱਜ ਗਏ ਸਨ ਅਤੇ ਗ੍ਰੀਫਨ ਗ੍ਰੈਸੀ ਆਪਣੇ ਬਾਇਉਲੋਜੀਕਲ ਲੜਕੇ ਨਾਲ ਬੈਠ ਕੇ ਖਾਣਾ ਖਾਂਦੀ ਹੈ।[9]

ਸਰਗਰਮੀਆਂ

[ਸੋਧੋ]

ਨਿਊਯਾਰਕ ਸਿਟੀ

[ਸੋਧੋ]

ਦੋ ਕਾਲਜਾਂ ਵਿਚੋਂ ਸਿਰਫ਼ ਉਸਦੀ ਅਲੱਗ ਪਹਿਚਾਣ ਕਰਕੇ ਕੱਢ ਦਿੱਤੇ ਜਾਣ[8] 'ਤੇ ਗ੍ਰੀਫਨ ਗ੍ਰੈਸੀ ਸ਼ਿਕਾਗੋ ਤੋਂ ਨਿਊਯਾਰਕ ਸਿਟੀ ਚਲੀ ਗਈ। ਸ਼ਹਿਰ ਦੇ ਗੇ ਬਾਰਜ਼ ਸਮੇਤ ਕੁਝ ਸੰਸਥਾਵਾਂ ਵਿੱਚ ਉਸ ਟਰਾਂਸ-ਔਰਤ ਨੂੰ ਦਖ਼ਲ ਨਾ ਮਿਲਣ 'ਤੇ ਗ੍ਰੀਫਨ ਗ੍ਰੈਸੀ ਨੇ ਖੁਦ ਐਲ.ਜੀ.ਬੀ.ਟੀ ਕਮਿਊਨਟੀ, ਗ੍ਰੀਨਵਿਚ ਵਿਲੇਜ਼ ਵਿਚਲੇ ਇੱਕ ਬਾਰ 'ਦ ਸਟੋਨਵਾਲ ਇਨ' ਨਾਲ ਮਿਲ ਕੇ ਸਥਾਪਿਤ ਕੀਤੀ।[10][11] ਉਸਦਾ ਕਹਿਣਾ ਹੈ ਕਿ ਉਹ ਹੁਣ ਸਟੋਨਵਾਲ ਜਾ ਸਕਦੇ ਸਨ ਅਤੇ ਸਭ ਕੁਝ ਠੀਕ ਹੋ ਜਾਣਾ ਸੀ, ਹੁਣ ਉਨ੍ਹਾਂ ਨੂੰ ਕਿਸੇ ਨੂੰ ਆਪਣੀ ਪਛਾਣ ਬਾਰੇ ਦੱਸਣ ਦੀ ਲੋੜ ਨਹੀਂ ਸੀ।[10]

27 ਜੂਨ 1969 ਨੂੰ ਗ੍ਰੀਫਨ ਗ੍ਰੈਸੀ ਆਪਣੀ ਇੱਕ ਦੋਸਤ ਨਾਲ 'ਦ ਸਟੋਨਵਾਲ ਇਨ' ਦੀ ਮੀਟਿੰਗ ਵਿੱਚ ਸੀ ਜਦੋਂ ਬਾਰ ਉੱਤੇ ਛਾਪਾ ਮਾਰਿਆ ਗਿਆ,[10] ਇਸ ਛਾਪੇ ਦੌਰਾਨ ਕਾਰਵਾਈ ਕੀਤੀ ਗਈ, ਜਿਸ ਕਰਨ ਸਟੋਨਵਾਲ ਵਿੱਚ ਦੰਗੇ ਸ਼ੁਰੂ ਹੋ ਗਏ।[12] ਗ੍ਰੀਫਨ ਗ੍ਰੈਸੀ ਇਨ੍ਹਾਂ ਦੰਗਿਆਂ ਵਿੱਚ ਲੀਡਰ ਸੀ,[13] ਇਸੇ ਦੌਰਾਨ ਇੱਕ ਪੁਲਿਸ ਅਫ਼ਸਰ ਨੇ ਉਸ ਦੇ ਸਿਰ 'ਤੇ ਮਾਰਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਦੋਂ ਉਹ ਜੇਲ੍ਹ ਵਿੱਚ ਸੀ, ਉਸਨੇ ਰਿਪੋਰਟ ਦਿੱਤੀ ਕਿ ਇੱਕ ਸੋਧ ਅਫ਼ਸਰ ਨੇ ਉਸਦੇ ਜਬਾੜੇ ਤੋੜ ਦਿੱਤੇ।[6] 1973 ਨੂੰ[14] ਉਹ ਸੈਂਟਰਲ ਪਾਰਕ ਵਿੱਚ ਇੱਕ ਸੰਗੀਨ ਕਾਰਕੁੰਨ ਅਤੇ ਟਰਾਂਸ-ਔਰਤ ਸਲਵੀਆ ਰੀਵੇਰਾ ਨਾਲ ਇੱਕ ਗੇ ਰੈਲੀ ਵਿੱਚ ਹਿੱਸਾ ਲਿਆ, ਜਿੱਥੇ ਦਰਸ਼ਕਾਂ ਨੇ ਰੀਵੇਰਾ ਨੂੰ ਲਾਹਨਤ ਪਾਈ।[6]

ਕੈਲੀਫੋਰਨੀਆ

[ਸੋਧੋ]

ਗ੍ਰੀਫਨ ਗ੍ਰੈਸੀ 1978 ਵਿੱਚ ਸੈਨ ਡਿਏਗੋ ਚਲੀ ਗਈ ਅਤੇ ਕਮਿਊਨਟੀ ਦੇ ਯਤਨਾਂ ਅਤੇ ਜ਼ਮੀਨੀ ਪੱਧਰ ਦੇ ਅੰਦੋਲਨਾਂ ਨੂੰ ਸੰਗਠਿਤ ਕੀਤਾ। ਉਸਨੇ ਸ਼ੁਰੂ ਵਿੱਚ ਇੱਕ ਸਥਾਨਕ ਫੂਡ ਬੈਂਕ ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਟਰਾਂਸ-ਮਹਿਲਾਵਾਂ, ਜੋ ਜੇਲ੍ਹਾਂ ਵਿੱਚ ਸਨ, ਨਸ਼ਾਖੋਰੀ ਤੋਂ ਪੀੜਤ ਸਨ ਜਾਂ ਬੇਘਰਸਨ ਉਨ੍ਹਾਂ ਨੂੰ ਸਿੱਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ।[10] ਜਦੋਂ ਉਹ ਸੈਨ ਡਿਏਗੋ ਵਿੱਚ ਸੀ ਅਤੇ ਅਮਰੀਕਾ ਵਿਚਏਡਜ਼ ਦੀ ਬਿਮਾਰੀ ਫੈਲੀ ਹੋਈ ਸੀ ਤਾਂ ਗ੍ਰੈਸੀ ਨੇ ਆਪਣੀ ਸੇਵਾ ਦੇ ਹਿੱਸੇ ਵਜੋਂ ਹਰ ਹਫ਼ਤੇ ਵਾਧੂ ਸਿਹਤ ਸੰਭਾਲ ਸੇਵਾਵਾਂ ਮਹੱਈਆ ਕਰਵਾਈਆਂ।[10] ਗ੍ਰੀਫਨ ਗ੍ਰੈਸੀ 1990 ਦੇ ਮੱਧ 'ਚ ਸਾਂਨ ਫ੍ਰਾਸਿਸਕੋ ਚਲੀ ਗਈ, ਜਿੱਥੇ ਉਸਨੇ 'ਟੈਂਡਰਲੌਨ ਏਡਜ਼ ਰਿਸੋਰਸ ਸੈਂਟਰ' ਸਮੇਤ ਕਈ ਐਚ.ਆਈ.ਵੀ/ਏਡਜ਼ ਸੰਸਥਾਵਾਂ ਵਿੱਚ ਸੇਵਾ ਨਿਭਾਈ।[15][16]

2003 ਵਿੱਚ ਗ੍ਰੀਫਨ ਗ੍ਰੈਸੀ ਨੇ 'ਟਰਾਂਸਜੈਂਡਰ ਜੈਂਡਰ ਵੇਰੀਐਂਟ ਇਨਟਰੈਕਸ ਜਸਟਿਸ ਪ੍ਰੋਜੈਕਟ'(ਟੀ.ਜੀ.ਆਈ.ਜੇ.ਪੀ) ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜੋ ਅਲੇਕਸ ਲੀ ਨੇ ਸਥਾਪਿਤ ਕੀਤਾ ਸੀ[3] ਬੇਸ਼ੱਕ ਕਈ ਵਾਰ ਇਸ ਦੀ ਸਥਾਪਨਾ ਦਾ ਸਿਹਰਾ ਗ੍ਰੈਸੀ ਦੇ ਸਿਰ ਜਾਂਦਾ ਹੈ।[17] ਉਹ ਇਸ ਪ੍ਰੋਜੈਕਟ ਵਿੱਚ ਪ੍ਰਬੰਧਕ ਨਿਰਦੇਸ਼ਕ ਵਜੋਂ ਕੰਮ ਕਰਦੀ ਹੈ।[18]

ਆਮ ਵਿਚਾਰ

[ਸੋਧੋ]

ਗ੍ਰੀਫਨ ਗ੍ਰੈਸੀ ਸਟੇਟ ਨੂੰ ਇੱਕ ਟਰਾਂਸਜੈਂਡਰ ਜਾਂ ਜੈਂਡਰਕੂਈਰ ਹੋਣ ਵਜੋਂ ਇਸ ਤਰ੍ਹਾਂ ਵੇਖਦੀ ਹੈ, ਜੋ ਮੁੱਖ ਧਾਰਾ ਦੇ ਦਰਸ਼ਕਾਂ, ਨੌਕਰੀ ਜਾਂ ਸਿੱਖਿਆ ਲੈਣ ਦੇ ਸੁਨਹਿਰੇ ਮੌਕਿਆਂ ਤੋਂ ਨਕਾਰਨ ਕਰਕੇ ਕਾਨੂੰਨ ਤੋਂ ਬਾਹਰ ਜਿਉਂ[19] ਰਹੇ ਹਨ। ਉਹ ਇਹ ਵੀ ਦਲੀਲ ਦਿੰਦੀ ਹੈ ਕਿ ਬਹੁਤ ਸਾਰੇ ਟਰਾਂਸਜੈਂਡਰ ਅਤੇ ਕੂਈਰ ਪਛਾਣਾਂ ਵਾਲੇ ਲੋਕ ਕੈਦ ਨਹੀਂ ਹੁੰਦੇ, ਉਨ੍ਹਾਂ ਦੀਆਂ ਪਹਿਚਾਣਾਂ ਅਤੇ ਪ੍ਰਗਟਾਅ ਦੇ ਸਾਧਨ ਸਮਾਜਿਕ ਵਿਹਾਰ ਅਤੇ ਰਾਜ ਦੀਆਂ ਨੀਤੀਆਂ ਦੇ ਮਾਧਿਅਮ ਰਾਹੀਂ ਪਾਲਿਸ ਕੀਤੀਆਂ ਜਾਂਦੀਆਂ ਹਨ।[19] ਉਹ ਅਕਸਰ ਇੱਕ ਪ੍ਰਮੁੱਖ ਕਾਰਕ ਵਜੋਂ ਜੇਲ੍ਹ ਦੇ ਉਦਯੋਗਿਕ ਕੰਪਲੈਕਸ ਨੂੰ ਸੰਕੇਤ ਕਰਦੀ ਹੈ ਕਿ ਟਰਾਂਸਜੈਂਡਰ ਲੋਕਾਂ ਨੂੰ ਹੀ ਬੰਦੀ ਕਿਉਂ ਬਣਾਇਆ ਜਾਂਦਾ ਹੈ, ਖਾਸ ਕਰਕੇ ਰੰਗ ਦੇ ਲੋਕ ਅਤੇ ਘੱਟ ਆਮਦਨ ਵਾਲੇ ਲੋਕ ਨੂੰ?[19]

ਨਾਰੀਵਾਦ

[ਸੋਧੋ]

ਗ੍ਰੀਫਨ ਗ੍ਰੈਸੀ ਇੱਕ ਸਵੈ-ਘੋਸ਼ਿਤ ਨਾਰੀਵਾਦੀ ਹੈ। ਨਾਰੀਵਾਦ ਬਾਰੇ ਉਸ ਦਾ ਵਿਚਾਰ 'ਔਰਤ ਦੇ ਸ਼ਕਤੀਸ਼ਾਲੀ ਅਤੇ ਸੰਵੇਦਨਸ਼ੀਲ ਹੋਣ ਦੀ ਸਮਰੱਥਾ' ਤੋਂ ਹੈ।[20] ਜਦੋਂ ਲੋਕਾਂ ਨੇ ਉਸ ਤੋਂ ਮਾਂ ਬਣਨ ਬਾਰੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਸਨੇ ਇੱਕ ਨਾਰੀਵਾਦੀ ਵਜੋਂ ਪਛਾਣ ਬਣਾਉਣ ਦਾ ਫੈਸਲਾ ਕੀਤਾ।[20]

ਉਹ ਅੱਜ-ਕੱਲ੍ਹ ਆਪਣੀ ਸਰਗਰਮੀ ਜਾਂ ਕਾਰਜਕਰਤਾ ਨੂੰ ਇੱਕ ਉਦਾਰਵਾਦ ਨਾਰੀਵਾਦੀ ਪਹੁੰਚ ਜਰੀਏ ਜਵਾਨ ਟਰਾਂਸ-ਔਰਤਾਂ ਦੀ ਸੁਰੱਖਿਆ 'ਤੇ ਕੇਂਦ੍ਰਿਤ ਕਰਦੀ ਹੈ।[8] ਕਬੀਲੇਗੌਰ ਹੈ ਕਿ ਉਸਦਾ ਪਸੰਦੀਦਾ ਸਰਗਰਮ ਕਾਰਜ ਆਪਣੇ ਸਮੁਦਾਇ ਦੀਆਂ ਔਰਤਾਂ ਨੂੰ ਸਿੱਖਿਆ ਮਹੱਈਆ ਕਰਵਾਉਣਾ ਹੈ।[20] ਉਹ ਟਰਾਂਸ ਜਵਾਨਾਂ ਲਈ ਸਧਾਰਨ ਮਨੁੱਖੀ ਅਧਿਕਾਰਾਂ ਦੀ ਉਮੀਦ ਕਰਦੀ ਹੈ-

ਮੈਂ ਚਾਹੁੰਦੀ ਹਾਂ ਕਿ ਲੜਕੀਆਂ ਨੂੰ ਉਹ ਹੋਣ ਦਾ ਮੌਕਾ ਮਿਲੇ ਜੋ ਉਹ ਹਨ। ਛੋਟੇ ਜਾਂ ਜਵਾਨ ਟਰਾਂਸਜੈਂਡਰ ਲੋਕ ਸਕੂਲ ਜਾਣ, ਉਹ ਸਿੱਖਣ ਜੋ ਹਰ ਆਮ ਇਨਸਾਨ ਸਿੱਖਦਾ ਹੈ ਅਤੇ ਉੱਥੋ ਬਾਹਰ ਆ ਕੇ ਆਪਣੀ ਆਮ ਜ਼ਿੰਦਗੀ ਜੀਉਣ, ਨਾ ਕਿ ਉਹ ਡਰਨ ਅਤੇ ਇਹ ਸੋਚਣ ਕਿ ਇਸਦਾ ਹੱਲ ਸਿਰਫ਼ ਮੌਤ ਹੈ।[9]

ਬੁਨਿਆਦੀ ਮਨੁੱਖੀ ਅਧਿਕਾਰਾਂ 'ਤੇ ਜ਼ੋਰ ਦੇਣ ਤੋਂ ਇਲਾਵਾ ਮਿਸ ਮੇਜਰ ਆਪਣੇ ਸਮੁਦਾਇ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੀ ਵਕਾਲਤ ਕਰਦੀ ਹੈ, ਉਹ ਬੰਦੀਕਰਨ, ਰੁਜ਼ਗਾਰ, ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸਬੰਧਤ ਗਰੀਬੀ, ਨਸਲੀ ਅਤੇ ਲਿੰਗ ਦੀਆਂ ਪ੍ਰਤੀਸ਼ੇਦਨ ਸਥਿਤੀਆਂ ਵੱਲ ਧਿਆਨ ਦਿਵਾਉਂਦੀ ਹੈ।[6] ਉਹ ਆਪਣੀ ਸਰਗਰਮ ਪ੍ਰੇਰਨਾ ਦਾ ਇਸ਼ਾਰਾ ਏਲਿਜ਼ਾਬੇਥ ਟੇਲਰ ਅਤੇ ਏਂਜੇਲਾ ਡੇਵਿਸ ਵੱਲ ਕਰਦੀ ਹੈ।[20]

ਦਸਤਾਵੇਜ਼ੀ

[ਸੋਧੋ]

ਮੇਜਰ! ਨਾਂ ਦੀ ਇੱਕ ਦਸਤਾਵੇਜ਼ੀ (ਡਾਕੂਮੈਂਟਰੀ) ਬਣਾਈ ਗਈ, ਜਿਸ ਵਿੱਚ ਗ੍ਰੀਫਨ-ਗ੍ਰੈਸੀ ਨੇ 1960 ਦੇ ਦਹਾਕੇ ਤੋਂ ਟਰਾਂਸਜੈਂਡਰ ਕਮਿਉਨਿਟੀ ਵਿੱਚ ਸਲਾਹਕਾਰ ਅਤੇ ਕਾਰਕੁਨ ਦੀ ਭੂਮਿਕਾ ਹੈ।[21][22] ਉਸਨੇ ਇਸ ਫ਼ਿਲਮ ਦੀ ਇਹ ਕਹਿੰਦਿਆਂ ਵਿਆਖਿਆ ਕੀਤੀ ਕਿ ਇਹ ਸਿਰਫ਼ ਬੀਤੇ ਸਮੇਂ ਦੀਆਂ ਟਰਾਂਸ-ਔਰਤਾਂ ਨੂੰ ਯਾਦ ਕਰਨ ਦਾ ਹੀ ਇੱਕ ਟੂਲ ਨਹੀਂ ਹੈ, ਬਲਕਿ ਇਹ ਉਸਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਮਜੂਦਾ ਸਮੇਂ ਵਿੱਚ ਹਜੇ ਵੀ ਜਵਾਨ ਟਰਾਂਸ ਔਰਤਾਂ ਨੂੰ ਉਸਦੀ ਮਦਦ ਦੀ ਲੋੜ ਹੈ।[8]

ਹਵਾਲੇ

[ਸੋਧੋ]
  1. "Prime Timers: A New Age for Activism". Advocate.com. Here Media Inc. Retrieved 4 September 2014.
  2. Laird, Cynthia. "News Briefs: API gala honors trans advocate, drag diva". Bay Area Reporter. BAR, Inc. Archived from the original on 4 ਸਤੰਬਰ 2014. Retrieved 4 September 2014. {{cite news}}: Unknown parameter |dead-url= ignored (|url-status= suggested) (help)
  3. 3.0 3.1 Donahue, Jayden (2011). "Making it Happen, Mama: A Conversation with Miss Major". In Stanley, Eric A.; Smith, Nat (eds.). Captive genders: trans embodiment and the prison industrial complex. Oakland, CA: AK Press. p. 269. ISBN 1849350701. LCCN 2014497053. OCLC 669754832. {{cite book}}: Invalid |ref=harv (help)
  4. "TGI Justice documentary about the Prison Industrial Complex". TGI Justice. Archived from the original on ਜੂਨ 4, 2016. Retrieved September 4, 2014. {{cite web}}: Unknown parameter |dead-url= ignored (|url-status= suggested) (help)
  5. Donahue 2011, p. 267.
  6. 6.0 6.1 6.2 6.3 6.4 Stern, Jessica. "This is What Pride Looks Like: Miss Major and the Violence, Poverty, and Incarceration of Low-Income Transgender Women". The Scholar & Feminist Online. Fall 2011/Spring 2012 (10.1–10.2). Barnard Center for Research on Women. Archived from the original on 4 ਸਤੰਬਰ 2014. Retrieved 4 September 2014. {{cite journal}}: Unknown parameter |dead-url= ignored (|url-status= suggested) (help)
  7. 7.0 7.1 7.2 Stryker, Susan (2008). Transgender history. Berkeley, CA: Seal Press. p. 56. ISBN 0786741368.
  8. 8.0 8.1 8.2 8.3 "MAJOR! celebrates trans 'mama' Miss Major Griffin-Gracy". CBC Radio. June 3, 2016. Retrieved December 9, 2016.
  9. 9.0 9.1 9.2 Wong, Julia Carrie (July 22, 2015). "Miss Major: The Bay Area's Trans Formative Matriarch". SF Weekly. Archived from the original on ਦਸੰਬਰ 20, 2016. Retrieved December 9, 2016.
  10. 10.0 10.1 10.2 10.3 10.4 Owen, Elliot (ਜੂਨ 26, 2014). "Life of activism shaped trans woman's compassion". Bay Area Reporter. BAR, Inc. Archived from the original on ਮਾਰਚ 25, 2018. Retrieved ਸਤੰਬਰ 4, 2014. {{cite news}}: Unknown parameter |dead-url= ignored (|url-status= suggested) (help)
  11. Hines, Sally (2013). Gender diversity, recognition and citizenship: towards a politics of difference. Basingstoke: Palgrave Macmillan. p. 33. ISBN 1137318872. Retrieved September 9, 2014.
  12. Brydum, Sunnivie (24 October 2013). "Does the Stonewall Commemorative Plaque Erase Trans People's Role in Riots?". Advocate.com. Here Media Inc. Retrieved September 9, 2014.
  13. Richie, Andrea J. (2012). "LIVING THE LEGACY OF RHONDA COPELON" (PDF). CUNY Law Review. 15: 258. Archived from the original (PDF) on ਅਕਤੂਬਰ 23, 2013. Retrieved September 9, 2014.
  14. Transadvocate.com
  15. Califia-Rice, Patrick (2001). Speaking sex to power: the politics of pleasure and perversity (1st ed.). San Francisco, Calif.: Cleis. p. 142. ISBN 1573441325.
  16. Delley, James W., ed. (1997). "Clearinghouse: Transgender Issues". Focus: A Guide to AIDS Research. 13. University of California, San Francisco: 5.
  17. Donahue 2011, p. 268.
  18. "TGI Justice Staff and Leadership". TGI Justice. Archived from the original on 27 ਮਾਰਚ 2017. Retrieved 4 September 2014. {{cite web}}: Unknown parameter |dead-url= ignored (|url-status= suggested) (help)
  19. 19.0 19.1 19.2 Katen, Arlyn (Summer 2013). "Book Review: Captive Genders: Trans Embodiment and the Prison Industrial Complex". Berkeley Journal of Gender, Law & Justice. 28 (2): 313. doi:10.15779/Z387P8TC6H. Archived from the original on ਮਾਰਚ 26, 2018. Retrieved March 25, 2018.
  20. 20.0 20.1 20.2 20.3 "#31Days of Feminism: Miss Major Griffin-Gracy". NBC. NBC News. March 10, 2016. Retrieved October 25, 2016.
  21. Nichols, James (February 10, 2013). "'MAJOR!' Filmmakers Annalise Ophelian And StormMiguel Florez Discuss Transgender Documentary". Huffington Post. Retrieved September 9, 2014.
  22. King, Jamilah. "Activists Work to Finish Film About Transgender Elder Miss Major". Colorlines.com. Colorlines Press. Archived from the original on ਸਤੰਬਰ 11, 2014. Retrieved September 9, 2014. {{cite web}}: Unknown parameter |dead-url= ignored (|url-status= suggested) (help)