ਸਮੱਗਰੀ 'ਤੇ ਜਾਓ

ਮੈਰੀ ਕੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਮ. ਸੀ. ਮੈਰੀ ਕੋਮ
ਮੈਰੀ ਕੋਮ ਸੰਨ 2011 ਵਿੱਚ ਬ੍ਰਿਟਸ਼ ਹਾਈ ਕਮਿਸ਼ਨ ਵਿਖੇ ਬੋਲਦੀ ਹੋਈ
ਨਿੱਜੀ ਜਾਣਕਾਰੀ
ਪੂਰਾ ਨਾਮਮਂਗਟੇ ਚੁਂਗਨੇਈਜਾਂਗ ਮੈਰੀ ਕੋਮ
ਛੋਟਾ ਨਾਮਮੇਗਨੀਫੀਸ਼ੈਂਟ ਮੈਰੀ
ਰਾਸ਼ਟਰੀਅਤਾਭਾਰਤੀ
ਜਨਮ1 ਮਾਰਚ 1983
ਕਾਂਗਾਥੇਈ, ਮਨੀਪੁਰ, ਭਾਰਤ
ਕੱਦ1.58 ਮੀਟਰ
ਭਾਰ51 kg (112 lb)
Spouse(s)ਕੇ. ਓਨਲਰ ਕੋਮ
ਖੇਡ
ਦੇਸ਼ਭਾਰਤ
ਖੇਡਮੁਕੇਬਾਜ਼ੀ (46, 48, ਅਤੇ 51 ਕਿੱਲੋ)
ਦੁਆਰਾ ਕੋਚਐੱਮ. ਨਰਜਿਤ ਸਿੰਘ, ਚਾਰਲਸ ਐਟਕਿਨਸਨ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Women's boxing
Summer Olympics
ਕਾਂਸੀ ਦਾ ਤਗਮਾ – ਤੀਜਾ ਸਥਾਨ 2012 London Flyweight (51kg)
Women's World Amateur Boxing Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Bridgetown 48 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2008 Ningbo City 46 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2006 New Delhi 46 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2005 Podolsk 46 kg
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Antalya 45 kg
ਚਾਂਦੀ ਦਾ ਤਗਮਾ – ਦੂਜਾ ਸਥਾਨ 2001 Scranton 45 kg
Asian Women's Boxing Championship
ਸੋਨੇ ਦਾ ਤਮਗਾ – ਪਹਿਲਾ ਸਥਾਨ 2012 Ulaanbaatar Flyweight
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Astana Flyweight
ਸੋਨੇ ਦਾ ਤਮਗਾ – ਪਹਿਲਾ ਸਥਾਨ 2005 Kaohsiung Pinweight
ਸੋਨੇ ਦਾ ਤਮਗਾ – ਪਹਿਲਾ ਸਥਾਨ 2003 Hissar Pinweight
ਚਾਂਦੀ ਦਾ ਤਗਮਾ – ਦੂਜਾ ਸਥਾਨ 2008 Guwahati Pinweight
Asian Games
ਕਾਂਸੀ ਦਾ ਤਗਮਾ – ਤੀਜਾ ਸਥਾਨ 2010 Guangzhou Flyweight
Indoor Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2009 Hanoi Pinweight
Asian Cup Women’s Boxing Tournament
ਸੋਨੇ ਦਾ ਤਮਗਾ – ਪਹਿਲਾ ਸਥਾਨ 2011 Haikou 48 kg
Witch Cup
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Pécs Pinweight

ਮਾਂਗਟੇ ਚੁੰਗਨੇਈਜਾਂਗ ਮੈਰੀ ਕੋਮ (ਜਨਮ 1 ਮਾਰਚ 1983), ਜਿਸ ਨੂੰ ਐੱਮ. ਸੀ. ਮੈਰੀ ਕੋਮ , ਮੇਗਨੀਫੀਸ਼ੈਂਟ ਮੈਰੀ ਜਾਂ ਆਮ ਤੌਰ 'ਤੇ ਸਿਰਫ ਮੈਰੀ ਕੋਮ ਕਿਹਾ ਜਾਂਦਾ ਹੈ, ਇੱਕ ਭਾਰਤੀ ਮੁੱਕੇਬਾਜ ਹੈ ਅਤੇ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਦੇ ਕੋਮ ਨਾਂ ਦੇ ਕਬੀਲੇ ਨਾਲ ਸੰਬੰਧ ਰਖਦੀ ਹੈ।[1] ਇਸ ਨੇ ਛੇ ਵਾਰ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਦਾ ਖਿਤਾਬ ਜਿੱਤਿਆ ਹੈ ਅਤੇ ਇਹ ਸਾਰੀਆ ਛੇ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਇੱਕੋ ਇੱਕ ਔਰਤ ਖਿਡਾਰਣ ਹਨ।[2] 2012 ਲੰਡਨ ਓਲਿੰਪਕ ਮੁਕਾਬਲਿਆਂ ਵਿੱਚ ਖੇਡਣ ਵਾਲੀ ਇਹ ਇੱਕਲੀ ਭਾਰਤੀ ਔਰਤ ਮੁਕੇਬਾਜ ਸੀ। ਇਹਨਾਂ ਨੇ ਫਲਾਈਵੇਟ ਕੈਟਾਗਰੀ (51 ਕਿੱਲੋ ਭਾਰ) ਵਿੱਚ ਹਿੱਸਾ ਲਿਆ ਅਤੇ ਤਾਂਬੇ ਦਾ ਤਮਗਾ ਜਿੱਤਿਆ.[3] ਇਸੇ ਕੈਟਾਗਰੀ ਵਿੱਚ ਇਹ ਏ. ਆਈ. ਬੀ. ਏ. ਵਿਸ਼ਵ ਇਸਤਰੀ ਰੈਂਕਿਗ ਵਿੱਚ ਇਹਨਾਂ ਨੂੰ ਚੌਥੈ ਸਥਾਨ ਤੇ ਰੱਖਿਆ ਗਿਆ ਹੈ।[4]

ਮੁੱਢਲਾ ਜੀਵਨ ਅਤੇ ਪਰਿਵਾਰ[ਸੋਧੋ]

ਮੈਰੀ ਕੋਮ ਕਾਂਗਾਥੇਈ, ਜ਼ਿਲ੍ਹਾ ਚੁਰਾਚਨਪੁਰ ਮਨੀਪੁਰ ਵਿੱਚ ਪੈਦਾ ਹੋਈ। ਇਹਨਾਂ ਦੇ ਮਾਤਾ ਪਿਤਾ, ਮਾਂਗਟੇ ਟੋਂਪਾ ਕੋਮ ਅਤੇ ਮਾਂਗਟੇ ਅਖਮ ਕੋਮ ਝੁਮ ਖੇਤਾਂ ਵਿੱਚ ਕੰਮ ਕਰਦੇ ਸਨ।[5] ਇਹਨਾਂ ਨੇ ਆਪਨੀ ਛੇਵੀਂ ਕਲਾਸ ਤੱਕ ਮੁੱਢਲੀ ਪੜ੍ਹਾਈ ਲੋਕਤਕ ਕ੍ਰਿਸਚਿਅਨ ਮਾਡਲ ਸਕੂਲ ਮੋਈਰਾਂਗ ਅਤੇ ਉਸ ਤੋਂ ਬਾਅਦ ਅੱਠਵੀਂ ਤੱਕ ਸੰਤ ਜੇਵੀਅਰ ਕੈਥੋਲਿਕ ਸਕੂਲ, ਮੋਈਰਾਂਗ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਨੌਵੀਂ ਅਤੇ ਦਸਵੀ ਦੀ ਪੜ੍ਹਾਈ ਲਈ ਆਦਿਮਜਤੀ ਹਾਈ ਸਕੂਲ, ਇਂਫਾਲ ਵਿੱਚ ਦਾਖਲਾ ਲਿਆ, ਪਰ ਇਹ ਇਮਤਿਹਾਨ ਪਾਸ ਨਾ ਕਰ ਸਕੀ। ਇਹਨਾਂ ਨੇ ਇਹ ਸਕੂਲ ਛੱਡ ਦਿੱਤਾ ਅਤੇ NIOS, ਇਂਫਾਲ ਤੋ ਦੁਬਾਰਾ ਇਮਤਿਹਾਨ ਦਿੱਤਾ ਅਤੇ ਚੁਰਾਚੰਦਪੁਰ ਕਾਲਜ ਤੋ ਗ੍ਰੈਜੂਏਸ਼ਨ ਪ੍ਰਾਪਤ ਕੀਤੀ।[1] ਹਲਾਂਕਿ ਇਹਨਾਂ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਕਾਫੀ ਦਿਲਚਸਪੀ ਸੀ, ਪਰ ਦਿਂਗਕੋ ਸਿੰਘ ਦੀ ਸਫਲਤਾ ਨੇ ਇਹਨਾਂ ਨੂੰ ਮੁਕੇਬਾਜ ਬਣਨ ਲਈ ਪ੍ਰੇਰਿਤ ਕਿੱਤਾ। ਇਹਨਾਂ ਨੇ ਮਨੀਪੁਰ ਰਾਜ ਮੁਕੇਬਾਜੀ ਕੋਚ ਐੱਮ. ਨਰਜਿਤ ਸਿੰਘ, ਦੀ ਨਿਗਰਾਣੀ ਹੇਂਠ ਖੁਮਣ ਲੰਪਕ, ਇਂਫਾਲ ਵਿੱਚ ਆਪਨੀ ਸਿਖਲਾਈ ਆਰੰਭ ਕੀਤੀ।[6]

ਵਿਆਹ[ਸੋਧੋ]

ਇਹਨਾਂ ਦਾ ਵਿਆਹ ਕੇ. ਓਨਲਰ ਕੋਮ ਨਾਲ ਹੋਇਆ ਹੈ ਅਤੇ ਇਹਨਾਂ ਦੇ ਦੋ ਜੁੜਵਾਂ ਬੱਚੇ ਹਨ ਜਿਨਂ ਦਾ ਨਾਮ ਰੇਚੁਂਗ ਅਤੇ ਖੁਪਨੇਈਵਾਰ ਹੈ।[7][8]

ਫਿਲਮ[ਸੋਧੋ]

2012 ਵਿੱਚ ਭਾਰਤੀ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਮੈਰੀ ਕੋਮ ਦੀ ਜਿੰਦਗੀ ਤੇ ਆਧਾਰਿਤ ਇੱਕ ਜੀਵਨੀ ਫਿਲਮ ਨਿਰਾਮਣ ਕਰਨ ਦੀ ਘੋਸ਼ਣਾ ਕੀਤੀ ਜਿਸ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਮੈਰੀ ਕੋਮ ਦਾ ਕਿਰਦਾਰ ਨਿਭਾਵੇਗੀ।[9]

ਹਵਾਲੇ[ਸੋਧੋ]

  1. 1.0 1.1 Chitra Garg (2010). Indian Champions: Profiles Of Famous Indian Sportspersons. Rajpal & Sons. pp. 93–. ISBN 978-81-7028-852-7. Retrieved 29 June 2012.
  2. I see India. "Magnificent Mary". On Mary Kom. I see India. Archived from the original on 22 ਮਈ 2012. Retrieved 7 June 2012.
  3. "Olympics: Mary Kom loses SF 6-11, wins bronze". IBN Live. Archived from the original on 9 ਅਗਸਤ 2012. Retrieved 8 August 2012. {{cite web}}: Unknown parameter |dead-url= ignored (|url-status= suggested) (help)
  4. "AIBA World Women's Ranking". AIBA. Archived from the original on 29 ਮਈ 2012. Retrieved 5 June 2012. {{cite web}}: Unknown parameter |dead-url= ignored (|url-status= suggested) (help)
  5. "NE India:Indigenous Women dream to win World Boxing Champion 2012".
  6. Williams, Dee (6 February 2008). "Mary Kom". (WBAN) Women Boxing Archive Network. Archived from the original on 3 ਮਾਰਚ 2016. Retrieved 8 May 2010. {{cite web}}: Unknown parameter |dead-url= ignored (|url-status= suggested) (help)
  7. Kumar, Priyanka (8 March 2012). "MC Mary Kom: Boxer, mother, icon". IBN Live. Archived from the original on 10 ਮਾਰਚ 2012. Retrieved 2 June 2012. {{cite news}}: Unknown parameter |dead-url= ignored (|url-status= suggested) (help)
  8. "For Mary Kom, life comes second to Olympic dream". First Post. 23 May 2012. Retrieved 2 June 2012.
  9. http://www.bollywoodlife.com/news-gossip/can-priyanka-chopra-be-sanjay-leela-bhansalis-mary-kom/

ਹੋਰ ਜਾਣਕਾਰੀ[ਸੋਧੋ]

ਬਾਹਰਲੀਆਂ ਕੜੀਆਂ[ਸੋਧੋ]