ਰਾਜਫੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਘਾਤਕ ਕਰਕਟਰੋਗ ਵਿਖਾਉਂਦੀ ਇੱਕ ਸੀ.ਟੀ. ਸਕੈਨ
→ ਰਸੌਲੀ ←, ✱ ਕੇਂਦਰੀ ਪਲੂਰਸੀ-ਸੰਬੰਧੀ ਛਿੜਕਾਅ

ਰਾਜਫੋੜਾ ਜਾਂ ਕੈਂਸਰ ਸੁਣੋi/ˈkænsər/, ਜਿਸ ਨੂੰ ਚਿਕਿਤਸਕੀ ਤੌਰ ਉੱਤੇ ਮੈਲਿਗਨੈਂਟ ਨਿਓਪਲਾਜ਼ਮ (malignant neoplasm ਭਾਵ ਹਾਨੀਕਾਰਕ ਜਾਂ ਘਾਤਕ ਰਸੌਲੀ) ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗੈਰ-ਨਿਯਮਤ ਵਿਕਾਸ ਹੁੰਦਾ ਹੈ। ਕਰਕਟਰੋਗ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ ਘਾਤਕ ਰਸੌਲੀਆਂ ਬਣ ਜਾਂਦੀਆਂ ਹਨ ਅਤੇ ਸਰੀਰ ਦੇ ਨੇੜਲੇ ਹਿੱਸਿਆਂ ਨਾਲ ਦਖਲ ਦੇਣ ਲੱਗ ਪੈਂਦੀਆਂ ਹਨ। ਫੇਰ ਇਹ ਕੈਨਸਰ ਲਹੂ-ਧਾਰਾ ਜਾਂ ਲਿੰਫ-ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਦੁਰੇਡੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਸਾਰੀਆਂ ਰਸੌਲੀਆਂ ਰਾਜਫੋੜੇ ਦਾ ਰੂਪ ਨਹੀਂ ਇਖਤਿਆਰਦੀਆਂ। ਘੱਟ ਹਾਨੀਕਾਰਕ (benign ਬਿਨਾਈਨ) ਰਸੌਲੀਆਂ ਬੇਕਾਬੂ ਤਰੀਕੇ ਨਾਲ ਨਹੀਂ ਵਧਦੀਆਂ ਅਤੇ ਨਾਂ ਹੀ ਨੇੜਲੇ ਟਿਸ਼ੂਆਂ ਨੂੰ ਹਾਨੀ ਪੁਚਾਉਂਦੀਆ ਹਨ। ਘੱਟੋ-ਘੱਟ 200 ਪ੍ਰਕਾਰ ਦੇ ਕਰਕਟਰੋਗ ਹਨ ਜਿਹਨਾਂ ਤੋਂ ਮਨੁੱਖ ਪੀੜਤ ਹੁੰਦੇ ਹਨ।[1]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png