ਰੁਦਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੁਦਰਪੁਰ ਭਾਰਤ ਦੇ ਉਤਰਾਖੰਡ ਰਾਜ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਨਵੀਂ ਦਿੱਲੀ ਦੇ ਲਗਪਗ 250 ਕਿਲੋਮੀਟਰ ਉੱਤਰ-ਪੂਰਬ ਅਤੇ ਦੇਹਰਾਦੂਨ ਦੇ 250 ਕਿਲੋਮੀਟਰ (160 ਮੀਲ) ਦੱਖਣ ਵੱਲ ਸਥਿਤ ਰੁਦਰਪੁਰ ਸ਼ਹਿਰ ਦਾ ਇਤਿਹਾਸ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਸ ਨਗਰ ਨੂੰ 16 ਵੀਂ ਸਦੀ ਵਿਚ ਕੁਮਾਊਂ ਦੇ ਰਾਜਾ ਰੁਦਰ ਚੰਦ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਉਸ ਸਮੇਂ ਇਥੇ ਕੁਮਾਓਂ ਦੇ ਤਰਾਈ ਇਲਾਕੇ ਦਾ ਗਵਰਨਰ ਰਹਿੰਦਾ ਸੀ। ਅੱਜ ਵੀ ਸ਼ਹਿਰ ਉਦਮ ਸਿੰਘ ਨਗਰ ਜ਼ਿਲ੍ਹੇ ਦਾ ਹੈੱਡਕੁਆਰਟਰ ਹੋਣ ਦੇ ਇਲਾਵਾ ਇਕ ਵੱਡਾ ਉਦਯੋਗਿਕ ਅਤੇ ਸਿੱਖਿਆ ਕੇਂਦਰ ਹੈ। ਰੁਦਰਪੁਰ ਉਪਜਾਊ ਤਾਰਾਈ ਖੇਤਰ ਵਿਚ 27.65 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਾ ਹੋਇਆ ਹੈ। ਭਾਰਤ ਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ 140,857 ਦੀ ਅਬਾਦੀ ਦੇ ਨਾਲ, ਰੁਦਰਪੁਰ ਕੁਮਾਊਂ ਦਾ ਦੂਜਾ, ਅਤੇ ਉਤਰਾਖੰਡ ਦਾ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ।

ਇਤਿਹਾਸ[ਸੋਧੋ]

ਰੁਦਰਪੁਰ ਸ਼ਹਿਰ ਦੀ ਸਥਾਪਨਾ 16 ਵੀਂ ਸਦੀ ਵਿੱਚ ਅਲਮੋੜਾ ਦੇ ਰਾਜਾ ਰੁਦਰ ਚੰਦ ਨੇ ਕੀਤੀ ਸੀ।[1]:6 ਦੱਖਣ ਦੇ ਮੁਸਲਮਾਨ ਰਾਜੇ ਦੁਆਰਾ ਤਰਾਈ ਖੇਤਰ ਵਿਚ ਕੀਤੇ ਜਾ ਰਹੇ ਹਮਲਾਂ ਨੂੰ ਦੂਰ ਕਰਨ ਲਈ, ਉਸ ਨੇ ਇਕ ਫੌਜੀ ਡੇਰੇ ਦੀ ਸਥਾਪਨਾ ਕੀਤੀ, ਅਤੇ ਉਸਨੂੰ ਰੁਦਰਪੁਰ ਨਾਮ ਦਿਤਾ। ਰਾਜਾ ਬਾਜ ਬਹਾਦੁਰ ਚੰਦ ਦੇ ਸ਼ਾਸਨਕਾਲ ਦੇ ਸਮੇਂ ਤੋਂ ਤਾਰਾਈ ਖੇਤਰ ਦੇ ਗਵਰਨਰ ਦੀ ਰਿਹਾਇਸ਼ ਵੀ ਇਥੇ ਹੀ ਹੋ ਗਈ।[2]:81 1744 ਵਿੱਚ, ਚੰਦ ਅਤੇ ਰੂਹੇਲਾ ਰਾਜਾ ਦੀਆਂ ਫੌਜਾਂ ਦੇ ਵਿਚਕਾਰ ਲੜ੍ਹੀਆਂ ਰਦਰਪੁਰ ਦੀ ਲੜਾਈ ਵਿੱਚ ਸ਼ਿਵ ਦੇਵ ਜੋਸ਼ੀ ਦੀ ਅਗਵਾਈ ਵਾਲੀ ਕੁਮਾਊਂਨੀ ਸੈਨਾ ਨੂੰ ਗੰਭੀਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।[2]:92 ਇਸ ਲਈ ਕੁਝ ਸਾਲਾਂ ਬਾਅਦ, ਰਾਜਾ ਦੀਪ ਚੰਦ ਨੇ ਰੁਹੇਲਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਰੁਦਰਪੁਰ ਵਿਚ ਇਕ ਕਿਲ੍ਹਾ ਬਣਾਇਆ।[1]:8[2]:95

ਹਵਾਲੇ[ਸੋਧੋ]

  1. 1.0 1.1 Rawat, Ajay S. (1998). Forest on fire : ecology and politics in the Himalayan Tarai (in ਅੰਗਰੇਜ਼ੀ). New Delhi: Cosmo Publications. ISBN 9788170208402. 
  2. 2.0 2.1 2.2 Hāṇḍā, Omacanda (2002). History of Uttaranchal (in ਅੰਗਰੇਜ਼ੀ). New Delhi: Indus Publishing. ISBN 9788173871344.