ਲੋਪੋਕੇ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਪੋਕੇ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅੰਮ੍ਰਿਤਸਰ

ਲੋਪੋਕੇ ਅੰਮ੍ਰਿਤਸਰ ਜ਼ਿਲ੍ਹਾ ਦਾ ਉੱਘਾ ਤੇ ਇਤਿਹਾਸਕ ਪਿੰਡ ਹੈ ਜੋ, ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਪੱਛਮ-ਉੱਤਰ ਵੱਲ ਸਥਿਤ ਹੈ। ਇਤਿਹਾਸਕ ਛੀਨਾ ਮੋਘਾ ਮੋਰਚਾ ਦੀ ਕਰਮ ਭੂਮੀ, ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਅਧੂਰੀ ਆਜ਼ਾਦੀ ਵਾਲੇ ਕਮਿਊੂਨਿਸਟ ਆਗੂਆਂ ਕਾਮਰੇਡ ਦਲੀਪ ਸਿੰਘ ਟਪਿਆਲਾ ਅਤੇ ਕਾਮਰੇਡ ਫੌਜਾ ਸਿੰਘ ਭੁੱਲਰ ਦਾ ਪਿੰਡ ਹੈ।

ਇਤਿਹਾਸ[ਸੋਧੋ]

ਮਾਲਵੇ ਦੇ ਲੋਪੋ ਤੋਂ ਆ ਕੇ ਭਾਈ ਦਿਹਾਤ ਨੇ ਪਿੰਡ ਲੋਪੋਕੇ ਦੀ ਮੋਹੜੀ ਗੱਡੀ ਸੀ। ਦਿਹਾਤ ਦੇ ਪੰਜ ਪੁੱਤਰ ਨੋਹੁਦਾ, ਜਗਤਾ, ਆਦਿ ਸਨ। ਪੱਤੀ ਸਾਹੀਕੀ ਨੋਹੁਦਾ ਦੀ ਸੰਤਾਨ ਹੈ। ਜਗਤਾ ਦੀ ਲੌਹਢਿਆਂ ਦੀ ਪੱਤੀ ਹੈ। ਹਥਾਰੜੀਏ, ਉਤਾੜੀਆਂ, ਸਿਜੋਲੀਏ ਦੀਆਂ ਪੱਤੀਆਂ ਹਨ।

ਸ਼ਹੀਦ[ਸੋਧੋ]

ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਜਨਮ ਭੂਮੀ ਤੇ ਮਾਤਾ ਹਰ ਕੌਰ ਦਾ ਸਹੁਰਾ ਪਿੰਡ ਹੈ। ਉਹਨਾਂ ਨੇ ਵੈਨਕੂਵਰ (ਕੈਨੇਡਾ) ਵਿਖੇ ਪੰਜਾਬੀ ਦੇਸ਼ ਭਗਤਾਂ ’ਤੇ ਜਬਰ-ਜ਼ੁਲਮ ਢਾਹੁਣ, ਭਾਈ ਭਾਗ ਸਿੰਘ ਨੂੰ ਗੁਰਦੁਆਰਾ ਸਾਹਿਬ ਤਾਬਿਆ ’ਤੇ ਬੈਠੇ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਅਤੇ ਬਜਬਜ ਘਾਟ ’ਤੇ ਸਮੁੰਦਰੀ ਜਹਾਜ਼ ਵਿੱਚ ਬੈਠੇ ਦੇਸ਼ ਭਗਤ ਸਿੱਖਾਂ ’ਤੇ ਗੋਲੀਬਾਰੀ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਪੁਲੀਸ ਕਪਤਾਨ ਹਾਪਕਿਨਸਨ ਨੂੰ ਕਚਹਿਰੀ ਵਿੱਚ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਦੋਸ਼ ਦੇ ਤਹਿਤ ਸਜ਼ਾ ਦੇ ਤੌਰ ’ਤੇ ਭਾਈ ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਨੂੰ ਵੈਨਕੂਵਰ (ਕੈਨੇਡਾ) ਵਿਖੇ ਫਾਂਸੀ ’ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸੇ ਪਿੰਡ ਦੀ ਮਾਤਾ ਹਰ ਕੌਰ ਨੇ 13 ਅਪਰੈਲ 1919 ਦੀ ਖੂਨੀ ਵਿਸਾਖੀ ਨੂੰ ਜਲ੍ਹਿਆਂਵਾਲੇ ਬਾਗ ਵਿਖੇ ਦੇਸ਼ ਦੀ ਆਜ਼ਾਦੀ ਖਾਤਿਰ ਸ਼ਹਾਦਤ ਪ੍ਰਾਪਤ ਕੀਤੀ ਸੀ। ਲੋਪੋਕੇ ਪਿੰਡ ਦੇ ਹੀ ਭਾਈ ਲਹਿਣਾ ਸਿੰਘ ਕੂਕਾ ਲਹਿਰ ਦੌਰਾਨ ਜੂਝੇ। ਉਨ੍ਹਾਂ ਨੂੰ ਉਮਰ ਕੈਦ ਅਤੇ 2 ਹੋਰਾਂ ਨੂੰ 7-7 ਸਾਲ ਕੈਦ ਦੀ ਸਜ਼ਾ ਹੋਈ ਸੀ। ਭਾਈ ਲਹਿਣਾ ਸਿੰਘ ਦੀ ਕਾਲੇ ਪਾਣੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਭਾਈ ਸੁੰਦਰ ਸਿੰਘ ਦੇਸ਼ ਦੀ ਆਜ਼ਾਦੀ ਖਾਤਿਰ ਤਿੰਨ ਸਾਲ ਕੈਦ ਕੱਟੀ ਅਤੇ ਦੋ ਸਾਲ ਪਿੰਡ ਘਰ ’ਚ ਨਜ਼ਰਬੰਦ ਰਹੇ ਸਨ। ਹੋਰ ਆਜ਼ਾਦੀ ਦੇ ਪਰਵਾਨੇ ਭਾਈ ਵੀਰ ਸਿੰਘ ਅਕਾਲੀਆ, ਸੁਰੈਣ ਸਿੰਘ ਮਹਿਲਾਵਾਲੀਆ, ਕਾਮਰੇਡ ਹਜ਼ਾਰਾ ਸਿੰਘ, ਕਾਮਰੇਡ ਭਾਨ ਸਿੰਘ, ਕਰਤਾਰ ਸਿੰਘ ਉਤਾੜੀਆ, ਆਜ਼ਾਦ ਹਿੰਦ ਫੌਜ ਦੇ ਪਿਆਰਾ ਸਿੰਘ ਸਿੱਧੂ ਤੇ ਰਾਮ ਪ੍ਰਕਾਸ਼ ਸ਼ਾਮਲ ਸਨ।

ਪ੍ਰੀਤ ਨਗਰ[ਸੋਧੋ]

ਪੰਜਾਬੀ ਦੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1941 ਵਿੱਚ ਲੋਪੋਕੇ ਦੀ ਜ਼ਮੀਨ ’ਤੇ ਪ੍ਰੀਤ ਨਗਰ ਵਸਾਇਆ ਸੀ। ਲੇਖਕਾਂ ਦੀ ਧਰਤੀ ਪ੍ਰੀਤ ਨਗਰ ਨੂੰ ਵੇਖਣ ਲਈ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਆਏ ਸਨ। ਧਨੀਰਾਮ ਚਾਤ੍ਰਿਕ ਦਾ ਲੋਪੋਕੇ ਨਾਨਕਾ ਪਿੰਡ ਸੀ।

ਹੋਰ ਸਹੁਲਤਾਂ[ਸੋਧੋ]

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਐਲੀਮੈਂਟਰੀ ਸਕੂਲ, ਵਿਦਿਅਕ ਸੰਸਥਾਵਾਂ ਆਂਗਨਵਾੜੀ, ਚੈਰੀਟੇਬਲ ਅਤੇ ਨਿੱਜੀ ਹਸਪਤਾਲ ਵੀ ਹਨ।

ਹਵਾਲੇ[ਸੋਧੋ]