ਸਮੱਗਰੀ 'ਤੇ ਜਾਓ

ਸੁੱਖੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁੱਖੇਵਾਲ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਦਾ ਇੱਕ ਪਿੰਡ ਹੈ। ਇਹ ਪਿੰਡ ਨਾਭਾ ਮਲੇਰਕੋਟਲਾ ਰੋਡ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਦੀ ਭੂਗੋਲਿਕ ਦਿੱਖ ਅੰਗਰੇਜੀ ਦੇ ਅੱਖਰ L ਵਰਗੀ ਹੈ।

ਹੋਰ ਜਾਣਕਾਰੀ

[ਸੋਧੋ]

ਸੁੱਖੇਵਾਲ ਪਿੰਡ ਦੀ ਆਬਾਦੀ ਪੰਜ ਸੌ ਚਾਲੀ ਦੇ ਕਰੀਬ ਹੈ ਅਤੇ ਵੋਟਾਂ ਦੀ ਗਿਣਤੀ ਚਾਰ ਸੌ ਤੀਹ ਹੈ। ਪਿੰਡ ਛੋਟਾ ਹੋਣ ਦੇ ਨਾਲ ਨਾਲ ਹੀ ਪਿੰਡ ਵਿੱਚ ਧਾਰਮਿਕ ਸਥਾਨ ਬਹੁਤ ਜ਼ਿਆਦਾ ਹਨ। ਜਿਨ੍ਹਾਂ ਵਿੱਚ ਦੋ ਗੁਰਦੁਆਰੇ, ਇੱਕ ਰਵਿਦਾਸ ਮੰਦਰ, ਇੱਕ ਵਾਲਮੀਕੀ ਮੰਦਰ, ਪੰਜ ਪੀਰ, ਮਾਈਆਂ ਦੀ ਸਮਾਧਾਂ ਆਦਿ ਸ਼ਾਮਿਲ ਹਨ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇਥੇ ਇੱਕ ਨਿੱਜੀ ਸਕੂਲ ਵੀ ਹੈ। ਪਿੰਡ ਵਿੱਚ ਗੂੱਗਾ ਮੈੜ੍ਹੀ ਵਿੱਚ 3 ਦਿਨਾਂ ਲਈ ਇਲਾਕੇ ਦਾ ਵੱਡਾ ਮੇਲਾ ਲੱਗਦਾ ਹੈ। ਪਿੰਡ ਵਿੱਚ ਇੱਕ ਵੱਡਾ ਸਟੇਡੀਅਮ ਵੀ ਹੈ।

ਹਵਾਲੇ

[ਸੋਧੋ]