ਸ਼੍ਰੋਮਣੀ ਅਕਾਲੀ ਦਲ (ਗੁੰਝਲ-ਖੋਲ੍ਹ)
ਦਿੱਖ
ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਇੱਕ ਰਾਜਨੀਤਿਕ ਪਾਰਟੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਵੀ ਹਵਾਲਾ ਦੇ ਸਕਦਾ ਹੈ:
ਪੰਜਾਬ ਦੀਆਂ ਪਾਰਟੀਆਂ
[ਸੋਧੋ]- ਸ਼੍ਰੋਮਣੀ ਅਕਾਲੀ ਦਲ (ਬਾਦਲ), ਇਸ ਪਾਰਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਅਤੇ ਇਸਨੂੰ ਭਾਰਤ ਦਾ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਸਵੀਕਾਰ ਕਰਦਾ ਹੈ।
- ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਇਸਦਾ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ (ਪੰਜਾਬ ਦਾ ਸਾਬਕਾ ਮੁੱਖ ਮੰਤਰੀ) ਸੀ। ਇਸਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਅਤੇ ਇਸ ਪਾਰਟੀ ਨੇ ਪੰਜਾਬ ਵਿੱਚ ਸਫਲਤਾ ਹਾਸਲ ਕਰਨ ਲਈ ਸੀਪੀਆਈ, ਸੀਪੀਐਮ ਅਤੇ ਪੀਪੀਪੀ ਨਾਲ ਗੱਠਜੋੜ ਕੀਤੇ ਸਨ।
- ਅਕਾਲੀ ਦਲ (1920), ਜਿਸਦਾ ਪ੍ਰਧਾਨ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ ਰਵੀ ਇੰਦਰ ਸਿੰਘ ਸੀ।[1]
- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਿਸਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੈ। ਇਸਦੀ ਸਥਾਪਨਾ 1980 ਦੇ ਦਹਾਕੇ ਦੇ ਅਖੀਰ ਵਿੱਚ ਕੀਤੀ ਗਈ ਸੀ ਅਤੇ ਸਿੱਖ ਆਜ਼ਾਦ ਰਾਜ ਖਾਲਿਸਤਾਨ ਦੇ ਦੁਆਰਾ ਸਿੱਖ ਹੱਕਾਂ ਅਤੇ ਖੁਦਮੁਖਤਿਆਰੀ ਦੀ ਪੱਕੀ ਸਮਰਥਕ ਹੈ।
- ਯੂਨਾਇਟਿਡ ਅਕਾਲੀ ਦਲ, ਜਿਸਦਾ ਪ੍ਰਧਾਨ ਭਾਈ ਮੋਹਕਮ ਸਿੰਘ ਹੈ। ਇਸਦੀ ਸਥਾਪਨਾ ਸਾਂਝੇ ਸਿੱਖ ਅੰਦੋਲਨ ਅਤੇ ਇਨਸਾਫ਼ ਲਹਿਰ ਦੇ ਆਗੂਆ ਦੁਆਰਾ 22 ਨਵੰਬਰ 2014 ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ।
- ਸ਼੍ਰੋਮਣੀ ਅਕਾਲੀ ਦਲ (ਟਕਸਾਲੀ)[2], ਇਸਦੀ ਸਥਾਪਨਾ 16 ਦਸੰਬਰ 2018 ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਕੱਢੇ ਗਏ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੇ ਨਾਲ ਮਿਲ ਕੇ ਕੀਤੀ ਗਈ ਸੀ।
- ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ)ਇਸਦੀ ਸਥਾਪਨਾ ਸਭਾ ਮੈਂਬਰ ਸਿੰਘ ਵੱਲੋ ਕੀਤੀ ਗਈ
ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ
[ਸੋਧੋ]- ਸ਼੍ਰੋਮਣੀ ਅਕਾਲੀ ਦਲ ਦਿੱਲੀ: ਇਸਦੀ ਸਥਾਪਨਾ 1999 ਵਿੱਚ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਧੜੇ ਦੁਆਰਾ ਕੀਤੀ ਗਈ ਸੀ। ਇਸਦਾ ਕਾਰਨ ਉਹਨਾਂ ਨੇ ਬਾਦਲ ਦਾ ਆਰ.ਐਸ.ਐਸ. ਅਤੇ ਹਿੰਦੂ ਰਾਸ਼ਟਰਵਾਦੀ ਪਾਰਟੀ ਬੀ.ਜੇ.ਪੀ. ਨੂੰ ਸਹਿਯੋਗ ਨੂੰ ਦੱਸਿਆ ਹੈ। .
- ਹਰਿਆਣਾ ਰਾਜ ਅਕਾਲੀ ਦਲ: ਇਸਦੀ ਸਥਾਪਨਾ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਇੱਕ ਧੜੇ ਨੇ ਉਪਰੋਕਤ ਦੱਸੇ ਕਾਰਨਾਂ ਦੇ ਕਾਰਨ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿੱਚ 1999 ਵਿੱਚ ਕੀਤੀ ਸੀ।
- ਸ਼੍ਰੋਮਣੀ ਅਕਾਲੀ ਦਲ (ਇੰਗਲੈਂਡ): ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੀ ਹਿੱਸਾ ਹੈ ਜਿਸਦਾ ਮਕਸਦ ਇੰਗਲੈਂਡ ਵਿੱਚੋਂ ਪਾਰਟੀ ਲਈ ਸਹਿਯੋਗ ਹਾਸਲ ਕਰਨਾ ਹੈ।
ਸਾਬਕਾ ਪਾਰਟੀਆਂ
[ਸੋਧੋ]- ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ, ਇਸਦਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸੀ ਅਤੇ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ 2003 ਵਿੱਚ ਮੁੜ ਤੋਂ ਰਲ ਗਈ ਸੀ।
- ਸ਼੍ਰੋਮਣੀ ਅਕਾਲੀ ਦਲ (ਜਮਹੂਰੀ), ਇਸਦਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਵਡਾਲਾ ਸੀ ਅਤੇ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ 2004 ਵਿੱਚ ਮੁੜ ਤੋਂ ਸ਼ਾਮਿਲ ਹੋ ਗਈ ਸੀ।
- ਸ਼੍ਰੋਮਣੀ ਅਕਾਲੀ ਦਲ (ਪੰਥਕ), ਇਸਦਾ ਪ੍ਰਧਾਨ ਅਮਰਿੰਦਰ ਸਿੰਘ ਸੀ ਅਤੇ ਇਹ ਮਗਰੋਂ 1997 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ।
ਹਵਾਲੇ
[ਸੋਧੋ]- ↑ "Ravi Inder Singh convenes meeting of SAD 1920". Archived from the original on 2014-12-26. Retrieved 2019-04-30.
{{cite news}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2019-04-30. Retrieved 2019-04-30.