18 ਨਵੰਬਰ
ਦਿੱਖ
(੧੮ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
18 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 322ਵਾਂ (ਲੀਪ ਸਾਲ ਵਿੱਚ 323ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 43 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 4 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1477 – ਇੰਗਲੈਂਡ ਵਿੱਚ ਪਹਿਲੀ ਕਿਤਾਬ ਛਾਪੇਖ਼ਾਨੇ (ਪਿ੍ੰਟਿੰਗ ਪ੍ਰੈੱਸ) ਵਿੱਚ ਛਪੀ | ਇਹ ਫ਼੍ਰੈਂਚ ਲੇਖਕ ਅਰਲ ਰਿਵਰਸ ਦੀ ਕਿਤਾਬ 'ਡਿਕਟਸ ਐਾਡ ਸੇਇੰਗਜ਼ ਆਫ਼ ਫ਼ਿਲਾਸਫ਼ਰਜ਼' ਦਾ ਵਿਲੀਅਮ ਕੈਕਸਟਨ ਵਲੋਂ ਛਾਪਿਆ ਅੰਗਰੇਜ਼ੀ ਤਰਜਮਾ ਸੀ।
- 1905 – ਨਾਰਵੇ ਦੀ ਪਾਰਲੀਮੈਂਟ ਨੇ ਡੈਨਮਾਰਕ ਦੇ ਸ਼ਹਿਜ਼ਾਦੇ ਚਾਰਲਸ ਨੂੰ ਅਪਣਾ ਬਾਦਸ਼ਾਹ ਚੁਣਿਆ।
- 1939 – ਆਇਰਸ਼ ਰੀਪਬਲੀਕਨ ਆਰਮੀ ਨੇ ਲੰਡਨ ਵਿੱਚ ਪਿਕਾਡਲੀ ਸਰਕਸ ਵਿੱਚ ਤਿੰਨ ਬੰਬ ਚਲਾਏ।
- 1966 – ਸੰਤ ਫਤਿਹ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਪੰਜਵਾਂ ਤਖ਼ਤ ਐਲਾਨਿਆ।
- 1976 – ਸਪੇਨ ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕੀਤਾ।
- 1988 – ਅਮਰੀਕਾ ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿੱਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
- 2001 – ਨਿਨਟੈਂਡੋ ਨੇ 'ਗੇਮ ਕਿਊਬ' ਵੀਡੀਉ ਗੇਮ ਜਾਰੀ ਕੀਤੀ।
ਜਨਮ
[ਸੋਧੋ]- 1689 – ਸਿੰਧ ਦਾ ਉਰਦੂ ਸੂਫੀ ਕਵੀ ਸ਼ਾਹ ਅਬਦੁਲ ਲਤੀਫ ਭਟਾਈ ਦਾ ਜਨਮ।
- 1931 – ਹਿੰਦੀ ਕਵੀ ਅਤੇ ਲੇਖਕ ਸ਼੍ਰੀਕਾਂਤ ਵਰਮਾ ਦਾ ਜਨਮ।
- 1939 – ਆਇਰੀ-ਅਮਰੀਕੀ ਕੌਗਨੀਟਿਵ ਨਿਊਰੋਸਾਇੰਸ ਇੰਸਟੀਚਿਊਟ ਜਾਨ ਓਕੀਫ਼ ਦਾ ਜਨਮ।
- 1946 – ਭਾਰਤ ਦਾ ਸਿਆਸਤਦਾਨ ਕਮਲਨਾਥ ਦਾ ਜਨਮ।
- 1967 – ਕਨੇਡਾ-ਪੰਜਾਬੀ ਲੇਖਕ ਹਰਪ੍ਰੀਤ ਸੇਖਾ ਦਾ ਜਨਮ।
- 1978 – ਇਟਲੀ ਦਾ ਉਲੰਪਿਕ ਮੈਡਲ ਰਿਕਾਰਡ ਤਲਵਾਰਬਾਜ਼ ਖਿਡਾਰੀ ਆਲਦੋ ਮੋਨਤਾਨੋ ਦਾ ਜਨਮ।
- 1982 – ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲਾ ਅਮਰੀਕੀ ਵਿਕੀਪੀਡੀਅਨ ਵਰਤੋਂਕਾਰ ਜਸਟਿਨ ਨੈਪ ਦਾ ਜਨਮ।
- 1989 – ਇਤਾਲਵੀ ਮੂਲ ਦੇ ਵਿਦੇਸ਼ੀ, ਪੰਜਾਬੀ ਭਾਸ਼ਾ ਖੋਜਾਰਥੀ ਸਟੀਵਨ ਗੂੱਛਾਰਦੀ ਦਾ ਜਨਮ।
ਦਿਹਾਂਤ
[ਸੋਧੋ]- 1914 – ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਵਿਦਵਾਨ ਅੱਲਾਮਾ ਸ਼ਿਬਲੀ ਨਾਮਾਨੀ ਦਾ ਦਿਹਾਂਤ।
- 1922 – ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਮਾਰਸੈੱਲ ਪਰੂਸਤ ਦਾ ਦਿਹਾਂਤ।
- 1962 – ਡੈਨਮਾਰਕ ਦਾ ਭੌਤਿਕ ਵਿਗਿਆਨੀ ਨੀਲਸ ਬੋਰ ਦਾ ਦਿਹਾਂਤ।
- 2009 – ਭਾਰਤੀ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅਬਰਾਰ ਅਲਵੀ ਦਾ ਦਿਹਾਂਤ।
- 2013 – ਭਾਰਤ ਦਾ ਦਲਿਤ ਸਾਹਿਤ ਦਾ ਪ੍ਰਤਿਨਿੱਧੀ ਰਚਨਾਕਾਰ ਓਮ ਪ੍ਰਕਾਸ਼ ਬਾਲਮੀਕੀ ਦਾ ਦਿਹਾਂਤ।